ਮਾਸ ਖਾਣਾ (Eating Meat) ਅਤੇ ਝਟਕਾ (Jhatka)
Eating meat is one of the most controversial topic today amongst Sikhs and many groups are divided over this topic. Most Sikhs try to run away from discussions around this topic citing examples of one or two lines from Gurbani. There is a need to understand and eliminate this confusion once for all. We highly recommend you read the post about ਪਾਪ ਪੁੰਨ before you continue. It is important to understand the message from gurbani
“ਪਾਪ ਪੁੰਨ ਹਮਰੈ ਵਸਿ ਨਾਹਿ॥”
Without the Hukam (will) of Akaal Purakh (The almighty) not even a leaf can turn how can we think we can kill a living being. It is because we think we are the doers. ਨਾਲੇ ਰੋਜ ਪੜ੍ਹੀ ਜਾਣਾ ਕੇ “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥” ਸਬ ਕੁੱਝ ਉਸਦੇ ਹੁਕਮ ਵਸ ਹੈ ਪਰ ਡਰੀ ਜਾਣਾ ਕੇ ਮੈਂ ਜੀਵ ਹਤਿਆ ਕੀਤੀ। ਜੇ ਪਰਮੇਸਰ ਦਾ ਹੁਕਮ ਨਾ ਹੋਵੇ ਤਾ ਪੱਤਾ ਵੀ ਨਹੀ ਹਿਲ ਸਕਦਾ ਤੁਸੀ ਉਸਦੀ ਆਗਿਯਾ ਤੋ ਬਿਨਾ ਕੋਈ ਜੀਵ ਕਿੱਦਾਂ ਮਾਰ ਸਕਦੇ ਹੋ? ਪੈਦਾ ਕਰਨ ਦਾ, ਮਾਰਨ ਦਾ ਅਤੇ ਰੱਖਣ ਦਾ ਕੰਮ ਪਰਮੇਸਰ ਦਾ ਹੈ ਉਹੀ ਕਰਤਾ ਹੈ ਉਹੀ ਕ੍ਰੂਰ ਕਰਮੇ ਵੀ ਹੈ “ਨਮੋ ਨਿੱਤ ਨਾਰਾਇਣੇ ਕ੍ਰੂਰ ਕਰਮੇ॥” ਉਸਦਾ ਹੁਕਮ ਹੋਵੇ ਹਜ਼ਾਰਾਂ ਜੀਵ ਪੈਦਾ ਕਰ ਦਿੰਦਾ ਉਸਦੀ ਮਰਜ਼ੀ ਇੱਕ ਪਲ ਵਿੱਚ ਪਰਲੋ ਲਿਆ ਕੇ ਸਬ ਰਾਖ ਕਰ ਦਿੰਦਾ “ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ॥੨॥” । ਬਾਣੀ ਆਖਦੀ ਅਸੀਂ ਰੋਜ ਪੜ੍ਹਦੇ ਵੀ ਹਾਂ “ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ॥੧॥” ਕਰਤਾ ਤੂੰ ਹੈਂ ਮੈਂ ਨਹੀਂ, ਜੇ ਮੈਂ ਕਰਾਂ ਵੀ ਤਾਂ ਵੀ ਨਹੀਂ ਕਰ ਸਕਦਾ। ਜੇ ਬਾਣੀ ਮੰਤਰਾਂ ਵਾਂਗ ਪੜ੍ਹਨ ਦੀ ਥਾਂ ਵਿਚਾਰੀ ਹੁੰਦੀ ਤਾਂ ਸਮਝ ਆਉਣੀ ਸੀ। “ਦੇਹੀ ਮਾਟੀ ਬੋਲੈ ਪਉਣੁ॥ ਬੁਝੁ ਰੇ ਗਿਆਨੀ ਮੂਆ ਹੈ ਕਉਣੁ॥ ਮੂਈ ਸੁਰਤਿ ਬਾਦੁ ਅਹੰਕਾਰੁ॥ ਓਹੁ ਨ ਮੂਆ ਜੋ ਦੇਖਣਹਾਰੁ॥੨॥”
“ਕੋਈ ਜਾਣਹੁ ਮਾਸ ਕਾਤੀ ਕੈ ਕਿਛੁ ਹਾਥਿ ਹੈ ਸਭ ਵਸਗਤਿ ਹੈ ਹਰਿ ਕੇਰੀ॥” (ਕਾਤੀ – sharp object capable of cutting)
Every living organism plant or animal has life. ਹਰ ਜੀਵ ਵਿੱਚ ਹਰਿ ਆਪ ਵਸਦਾ ਹੈ ਭਾਵੇਂ ਸਾਗ ਹੋਵੇ ਭਾਂਵੇਂ ਮਾਸ ।
“ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥”
“ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ ॥” (ਅੰਡਜ – Born from egg, ਜੇਰਜ – Born from sweat/dirt। ਇਹਨਾਂ ਨੂੰ ਗੁਰਮਤਿ ਨੇ ਖਾਣੀਆਂ (ਸ਼੍ਰੇਣੀਆਂ) ਵੀ ਆਖਿਆ ਹੈ। “ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ॥”, ਇਹ ਚਾਰੇ ਸ਼੍ਰੇਣੀਆਂ ਹਰ ਵੇਲੇ ਪਰਮੇਸਰ ਦੀ ਸਿਫ਼ਤ ਭਾਣਾ ਮੰਨ ਕੇ ਗਾ ਰਹੀਆਂ ਹਨ। “ਕਈ ਕੋਟਿ ਖਾਣੀ ਅਰੁ ਖੰਡ॥”
ਗੁਰਬਾਣੀ ਦਾ ਫੁਰਮਾਨ ਹੈ “ਏਕਾ ਸੁਰਤਿ ਜੇਤੇ ਹੈ ਜੀਅ॥ ਸੁਰਤਿ ਵਿਹੂਣਾ ਕੋਇ ਨ ਕੀਅ॥” – ਸਾਰਿਆਂ ਜੀਵਾਂ ਵਿੱਚ ਸੁਰਤ ਏਕੋ ਜਹੀ ਹੈ ਕੋਈ ਫ਼ਰਕ ਨਹੀਂ ਹੈ, ਫਿਰ ਕੀੜੀ ਜਾਂ ਜਰਾਸੀਮ (germs) ਹੋਣ, ਖੇਤਾਂ, ਪੇੜਾਂ ਨੂੰ ਖਾਣ/ਲੱਗਣ ਵਾਲੇ ਕੀੜੇ ਹੋਣ ਜਾਂ ਬੱਕਰਾ। ਜੀਵ ਚਾਰੇ ਸ੍ਰੇਣੀਆ ਤੌ ਪੈਦਾ ਹੁੰਦੇ ਨੇ , ਅੰਡੇ ਤੌ, ਜੇਰਜ (ਪਸੀਨੇ) ਤੌ, ਉਤਭੁਜ (ਜਮੀਨ ਤੋਂ) ਸ੍ਰੇਣੀ ਤੌ , ਪੇੜ, ਪੌਦੇ ਵੀ ਤੇ ਸੇਤਜ ਅਰਥ ਮਾਤ ਗਰਬ ਵਿੱਚ ਵੀ ਸਮਾਨ ਜੋਤ ਹੈ। “ਜਿਮੀ ਜਮਾਨ ਕੇ ਬਿਖੈ, ਸਮਸਤ ਏਕ ਜੋਤਿ ਹੈ॥ ਨ ਘਾਟ ਹੈ, ਨ ਬਾਢ ਹੈ, ਨ ਘਾਟ ਬਾਢ ਹੋਤ ਹੈ ॥” ਉਹ ੧ ਪਰਮੇਸ਼ਰ ਜੋਤਿ ਸਰੂਪ ਕਿਸੇ ਵੀ ਜੀਵ ਆਤਮਾ ਧਰਤੀ ਤੇ ਅਕਾਸ ਵਿੱਚ ਰਹਣ ਵਾਲਿਆ ਵਿੱਚ ਘਟ ਵਧ ਨਹੀਂ ਹੈ ਉਹ ਸਭ ਅਮੀਰ ਗਰੀਬ ਪਸ਼ੂ ਪੰਛੀ ਆਦਿ ਜੀਵਾ ਵਿੱਚ ਇਕ ਸਮਾਨ ਸਮਾਇਆ ਹੋਇਆ ਹੈ ਐਸਾ ਨਹੀਂ ਹੈ ਕਿ ੧ ਪਰਮੇਸ਼ਰ ਜੋਤ ਰੂਪ ਕਿਸੇ ਵਿਸ਼ੇਸ਼ ਸਰੀਰ ਦੇਹੀ ਹਾਥੀ ਜਾ ਕੀੜੀ ਅੰਦਰ ਬਹੁਤ ਵਧ, ਘਟ, ਵਧ ਆਕਾਰ ਵਿਚ ਹੋਵੇ, ਐਸਾ ਵੀ ਨਹੀਂ ਹੈ ਕਿ ਉਹ ੧ ਪਰਮੇਸ਼ਰ ਜੋਤ ਰੂਪ ਜੀਵਾਂ ਅੰਦਰ ਵਧਦਾ ਘਟਦਾ ਹੈ ਉਹ ਸਭ ਵਿੱਚ ਇਕ ਸਮਾਨ ਨਿਰੰਤਰ ਵਰਤ ਰਿਹਾ ਹੈ। ਗੁਰਮਤਿ ਤਾਂ ਇਹ ਵੀ ਆਖਦੀ ਕੇ ਕੋਈ ਮਰਦਾ ਨਹੀਂ ਜੋਤ ਅਖਰ ਹੈ ਖਰਦੀ ਨਹੀਂ, ਸਰੀਰ ਮਿੱਟੀ ਹੈ ਪਰ ਜੋਤ ਕਦੇ ਨਹੀਂ ਮਰਦੀ “ਨਹ ਕਿਛੁ ਜਨਮੈ ਨਹ ਕਿਛੁ ਮਰੈ॥ ਆਪਨ ਚਲਿਤੁ ਆਪ ਹੀ ਕਰੈ॥ ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ॥ ਆਗਿਆਕਾਰੀ ਧਾਰੀ ਸਭ ਸ੍ਰਿਸਟਿ॥”।
“ਅੰਡਜ ਜੇਰਜ ਸੇਤਜ ਉਤਭੁਜ ਬਹੁ ਪਰਕਾਰੀ ਪਾਲਕਾ ॥੪॥“
“ਜਤ੍ਰ ਤਤ੍ਰ ਦਿਸਾ ਵਿਸਾ ਜਿਹ ਠਉਰ ਸਰਬ ਨਿਵਾਸ॥ ਅੰਡ ਜੇਰਜ ਸੇਤ ਉਤਭੁਜ ਕੀਨ ਜਾਸ ਪਸਾਰ॥“
“ਅੰਡਜ ਜੇਰਜ ਸੇਤਜ ਉਤਭੁਜਾ ਪ੍ਰਭ ਕੀ ਇਹ ਕਿਰਤਿ॥“
“ਅੰਡਜ ਜੇਰਜ ਸੇਤਜ ਉਤਭੁਜ ਸਭਿ ਵਰਨ ਰੂਪ ਜੀਅ ਜੰਤ ਉਪਈਆ॥“
“ਕਉਨੁ ਮੂਆ ਰੇ ਕਉਨੁ ਮੂਆ॥ ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ॥੧॥”
Akaal Purak/ Almighty/har is omnipresent, he is present in all living beings.
“ਆਪੇ ਅੰਡਜ ਜੇਰਜ ਸੇਤਜ ਉਤਭੁਜ ਆਪੇ ਖੰਡ ਆਪੇ ਸਭ ਲੋਇ॥“
“ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥” – ਜਿਤਨੇ ਵੀ ਦਾਣੇ ਹਨ ਅੰਨ ਦੇ ਸਾਰਿਆਂ ਵਿੱਚ ਜੀਵ ਆਤਮਾ ਹੈ।
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥
ਜਿਤਨੇ ਵੀ ਅੰਨ ਦੇ ਦਾਣੇ ਹਨ ਕੋਈ ਵੀ ਜੀਆਂ ਬਾਝ ਅਰਥ ਜੀਵ ਤੋਂ ਬਿਨਾਂ ਨਹੀਂ ਹੈ। Science today acknowledges that every grain has life in it that is why a new plant is born from it, even micro organisms live on it, both good and bad. Also every seed and grain has life because of which the moment right conditions and nourishment becomes available the seed starts to sprout no matter how long it has been kept. On the contrary if an animal dies it cannot come to life. If a seed kept for millions of years can still sprout, did it have life or not? ਪੇੜ ਪੌਦੇ ਜਿੱਧਰ ਨੂੰ ਸੂਰਜ ਦੀ ਰੋਸ਼ਨੀ ਹੁੰਦੀ ਉਸ ਪਾਸੇ ਨੂੰ ਵਧਣ ਲਗ ਜਾਂਦੇ ਦੱਸੋ ਜੀਂਦੇ ਨੇ ਜਾਂ ਮਰੇ ਹੋਏ? ਕੋਈ ਇੱਕ ਮੁਰਗੀ ਮਾਰ ਕੇ ਖਾ ਰਹਿਆ ਕੋਈ ਹਜਾਰਾਂ ਦਾਣਿਆਂ ਵਿੱਚ ਵੱਸਦੇ ਜੀਵ ਜੀਂਦਿਆਂ ਉਬਾਲ ਕੇ ਦਾਲ ਪਕਾ ਕੇ ਖਾ ਰਹਿਆ ਜਾਂ ਪੀਸ ਕੇ ਰੋਟੀ ਬਣਾ ਕੇ ਖਾ ਰਹਿਆ। ਕੋਈ ਆਖ ਸਕਦਾ ਕੇ ਜੀ ਜਾਨਵਰ ਬੋਲ ਸਕਦੇ ਹਨ ਤਕਲੀਫ਼ ਚੀਖਾਂ ਮਾਰ ਕੇ ਦੱਸ ਸਕਦੇ ਹਨ ਅੱਥਰੂ ਰਾਹੀਂ ਦੱਸ ਸਕਦੇ ਹਨ, ਤੇ ਸਵਾਲ ਇਹ ਵੀ ਪੁੱਛਿਆ ਜਾ ਸਕਦਾ ਕੇ ਹੋ ਸਕਦਾ ਅੰਨ ਦੇ ਦਾਣੇ ਵਿੱਚ ਵੀ ਜੀਵ ਚੀਖਾਂ ਮਾਰਦਾ ਹੋਵੇ ਜੇ ਤੁਸੀਂ ਸੁਣ ਨਹੀਂ ਸਕਦੇ ਉਸ ਵਿੱਚ ਵੱਸਦੇ ਜੀਵ ਨਹੀਂ ਦੇਖ ਸਕਦੇ ਤਾਂ ਉਹ ਪਰਵਾਨ ਹੈ? ਜੇ ਕੋਈ ਜੀਵ ਅੰਨਾ ਬੋਲਾ ਕਾਣਾ ਜਾ vegetative state ਵਿੱਚ (coma) ਕੋਮਾ ਵਿੱਚ ਹੋਵੇ ਚੀਖਾਂ ਨਾ ਮਾਰ ਸਕਦਾ ਹੋਵੇ ਤਕਲੀਫ਼ ਨਾ ਬਿਆਨ ਕਰ ਸਕਦਾ ਹੋਵੇ ਤਾਂ ਕੀ ਉਸਨੂੰ ਮਾਰਨਾ justified ਪਰਵਾਨ ਹੈ?
ਗੁਰਬਾਣੀ ਦਾ ਫੁਰਮਾਨ ਹੈ “ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ॥”। ਜੇ ਅੱਜ ਦਾ ਸਿੱਖ ਸ਼ਿਕਾਰ ਖੇਡਦਾ ਜੰਗਲ ਵਿੱਚ ਜਾ ਕੇ ਜਾਂ ਖੇਤਾਂ ਵਿੱਚ ਵੇਖਦਾ ਤਾਂ ਪਤਾ ਲਗਦਾ ਕੇ ਘੋੜੇ, ਹਿਰਨ ਸ਼ਾਕਾਹਾਰੀ ਸਮਝੇ ਜਾਣ ਵਾਲੇ ਜੀਵ ਵੀ ਕਦੇ ਕਦੇ ਮਾਸ ਦਾ ਆਹਾਰ ਕਰਦੇ ਹਨ। ਇਸ ਪੇਜ ਦੇ ਅੰਤ ਤੇ ਕੁੱਝ ਵੀਡੀਓ ਪ੍ਰੂਫ਼ ਪਾਏ ਹਨ। ਇਹ ਖਾਸ ਉਹਨਾਂ ਲਈ ਹੈ ਜੋ ਮੰਨਦੇ ਹਨ ਕੇ ਸ਼ਾਕਾਹਾਰੀ ਜੀਵਾਂ ਦਾ ਸਰੀਰ ਮਾਸ ਖਾਣ ਲਈ ਤੇ ਪਚਾਉਣ ਲਈ ਨਹੀਂ ਬਣਿਆ।
ਵੈਸ਼ਨਵ ਮਤਿ ਮਾਸ ਖਾਣ ਨੂੰ ਰੋਕਦੀ ਹੈ, ਸਾਡੇ ਵਿੱਚ ਵੀ ਕਈ ਸ਼ਾਮਿਲ ਹਨ ਜੋ ਇਸ ਮਤਿ ਨੂੰ ਨਹੀਂ ਛੱਡ ਸਕੇ ਭਾਵੇਂ ਆਪਣੇ ਆਪ ਨੂੰ ਸਿੱਖ ਅਖਾਉਣ ਲਗ ਪਏ। ਜਿੰਨੇ ਅੰਨ ਦੇ ਦਾਣੇ ਨੇ ਹਰ ਦਾਣੇ ਵਿੱਚ ਜੀਵ ਵੀ ਹੈ ਅਤੇ ਹਰ ਦਾਣੇ ਨਾਲ ਸੂਖਮ ਜੀਵ ਹੈ, ਵਿਗਿਆਨ ਨੇ ਅੱਜ ਇਹਨਾਂ ਨੂੰ ਕਿਟਾਣੂ ਦੱਸਿਆ ਹੈ ਜੋ ਭੋਜਨ ਨਾਲ ਅਸੀਂ ਛਕਦੇ ਹਾਂ, ਇਸ ਕਾਰਣ ਅਸੀਂ ਜੀਵ ਹੱਤਿਆ ਤੋਂ ਬਚ ਨਹੀਂ ਸਕਦੇ, ਤੇ ਹਰ ਦਾਣੇ ਵਿੱਚ ਜਾਨ ਵੀ ਹੈ ਜਿਸ ਕਾਰਣ ਦਾਣੇ ਨੂੰ ਜਮੀਨ ਵਿੱਚ ਨੱਪਣ ਤੇ ਪੂਰਾ ਬੂਟਾ ਬਣ ਜਾਂਦਾ। ਗੁਰਬਾਣੀ ਦੱਸਦੀ ਹੈ ਕੇ ਪਹਿਲਾ ਪਾਣੀ ਜੀਵ ਹੈ ਜਾਨ ਹੈ ਜਿਸਦੇ ਕਾਰਣ ਹਰ ਜੀਵ ਵਿੱਚ ਜਾਨ ਪੈਦਾ ਹੁੰਦੀ ਹੈ ਸੁੱਕਾ ਪੇੜ ਤਕ ਹਰਾ ਹੋ ਜਾਂਦਾ ਪਰ ਘੱਟ ਅਕਲ ਕਾਰਣ ਅਸੀਂ ਮਾਸ ਸਾਗ ਦੇ ਚੱਕਰਾਂ ਵਿੱਚ ਫਸੇ ਹੋਏ ਹਾਂ। ਭਗਤ ਨਾਮਦੇਵ ਜੀ ਵੀ ਆਖਦੇ “ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ॥ ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ॥੧॥ ਜਤ੍ਰ ਜਾਉ ਤਤ ਬੀਠਲੁ ਭੈਲਾ॥ ਮਹਾ ਅਨੰਦ ਕਰੇ ਸਦ ਕੇਲਾ॥੧॥“ ਆਖਦੇ ਕੁੰਭ (ਗਾਗਰ) ਭਰ ਕੇ ਲਿਆ ਕੇ ਠਾਕੁਰ ਨੂੰ ਇਸਨਾਨ ਕਰਾਵਾਂ ਪਰ ਉਸਦੇ ਵਿੱਚ ਤਾਂ ਲੱਖਾਂ ਜੀਵ ਹਨ ਤੇ ਇਸਦੇ ਨਾਲ ਬੀਠਲ ਜੂਠਾ ਕਿਵੇਂ ਕਰਾਂ। ਆਖਦੇ ਮੈਂ ਜਿੱਦਰ ਵੇਖਦਾਂ ਬੀਠਲ/ਠਾਕੁਰ/ਅਕਾਲ/ਜੋਤ ਸਾਰੇ ਪਾਸੇ ਦਿਸਦੀ। ਅਸੀਂ ਗਿਆਨ ਧਿਆਨ ਛੱਡ ਮਨਮਤ ਵਿੱਚ ਲੱਗੇ ਹੋਏ ਹਾਂ ਇਸ ਕਾਰਣ ਗਲ ਸਮਝ ਨਹੀਂ ਲਗਦੀ “ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥”। ਅਸਲ ਗਲ ਇਹ ਹੈ ਕੇ ਗੁਰਬਾਣੀ ਬ੍ਰਹਮ ਦਾ ਗਿਆਨ ਹੈ ਤੇ ਬਹੁਤਿਆਂ ਨੂੰ ਇਹ ਹੀ ਨਹੀਂ ਪਤਾ ਕੇ ਬ੍ਰਹਮ ਕੀ ਹੈ। ਗੁਰਮਤਿ ਗਿਆਨ ਬ੍ਰਹਮਾ, ਬ੍ਰਹਮ, ਪੂਰਨਬ੍ਰਹਮ ਅਤੇ ਪਾਰਬ੍ਰਹਮ ਅਵਸਥਾ ਦਾ ਭੇਦ ਦੱਸਦੀ ਹੈ। ਅਸੀਂ ਬ੍ਰਹਮ ਗਿਆਨ ਨੂੰ ਛੱਡ ਸੁਖਸਾਗਰ ਨੂੰ ਛੱਡ ਦੇਹੀ ਨੂੰ ਛੱਡ ਕੇ ਭਵਸਾਗਰ, ਬਦੇਹੀ, ਮਾਇਆ ਦੇ ਜੰਜਾਲ ਵਿੱਚ ਫਸੇ ਹੋਏ ਹਾਂ, ਪਾਖੰਡ ਵਿੱਚ ਫਸੇ ਹੋਏ ਹਾਂ। ਕਦੇ ਗੁਰਬਾਣੀ ਤੋਂ ਆਪਾ ਚੀਨਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਸਰੀਰ ਦਾ ਭੋਜਨ ਵੱਖਰਾ ਤੇ ਮਨੁ ਦਾ ਭੋਜਨ ਵੱਖਰਾ ਹੈ ਨਹੀਂ ਸਮਝਦੇ ਤੇ ਸਨਾਤਨ ਮਤ ਅਤੇ ਇਸਲਾਮ ਮਤ ਤੋਂ ਪ੍ਰਭਾਵਿਤ ਹੋ ਸੋਚਦੇ ਹਾਂ ਕੇ ਸਰੀਰ ਦੇ ਭੋਜਨ ਦਾ ਮਨ ਦੇ ਭੋਜਨ ਨਾਲ ਰਿਸ਼ਤਾ ਹੈ। ਜਦ ਕੇ ਗੁਰਮਤਿ ਇਸਨੂੰ ਨਕਾਰਦੀ ਹੈ ਤੇ ਨਹੀੰ ਮੰਨਦੀ ਕੇ ਸਰੀਰ ਦੇ ਭੋਜਨ ਦਾ ਮਨੁ ਦੇ ਭੋਜਨ ਤੇ ਕੋਈ ਅਸਰ ਹੁੰਦਾ।
ਜਿਹੜੇ ਮਾਸ ਨੂੰ ਨਕਾਰਦੇ ਹਨ ਗੁਰਮਤਿ ਦਾ ਹਵਾਲਾ ਦੇ ਕੇ, ਉਹੀ ਰੋਟੀਆਂ ਘਿਓ ਨਾਲ ਚੋਪੜ ਚੋਪੜ ਪਨੀਰ ਤੇ ਖੀਰ ਨਾਲ ਲਾ ਲਾ ਕੇ ਖਾ ਰਹੇ ਹੁੰਦੇ ਨੇ ਅਤੇ ਚੋਪੜੀ ਨਾ ਹੋਵੇ ਤਾਂ ਜਜਮਾਨ (ਘਰੇ ਸੱਦਣ ਵਾਲੇ) ਨੂੰ ਗੱਲਾਂ ਸੁਣਾਂ ਦਿੰਦੇ ਨੇ ਕੇ ਰੋਟੀ ਸਾਦੀ ਸੀ। ਉਹਨਾਂ ਇਹ ਕਿਉਂ ਨਹੀਂ ਪ੍ਰਚਾਰਿਆ “ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ॥ ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ॥”। ਜੇ ਬਾਣੀ ਸਹੀ ਪ੍ਰਚਾਰ ਰਹੇ ਨੇ ਲੋਕਾਂ ਨੂੰ, ਮਾਸ ਤੋਂ ਹਟਾ ਕੇ, ਤਾਂ ਖਾਂਦੇ ਰੋਟੀ ਕਾਠ (ਲੱਕੜ) ਦੀ।
If you eat a plant and it is your flesh that grows how are plants different from animals? It has been scientifically proven that the flesh and plants all consist of same basic elements. Both plants and animals are considered living beings. The difference is created by humans. In the eyes of Almighty Akaal Purakh all living beings are same. ਖਾਂਦਾ ਜੀਵ ਘਾਹ/ਅੱਨ ਹੈ ਪਰ ਵਦ ਰਿਹਾ ਉਸਦਾ ਮਾਸ ਦਾ ਬਣਿਆ ਸ਼ਰੀਰ ਹੈ।
“ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥”
“ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥”
The gurmukh brahm gyani learned scholar will not see a difference in the living beings.
“ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ॥“
There is no need to differentiate between plant and animals. The difference is what puts us in confusion. Humans fight over the difference created by humans instead of focusing on the will of Akaal Purakh. ਮਾਸ ਸਾਗ ਦੇ ਵੀਚਾਰ ਕਰਣ ਦੀ ਲੋੜ ਨਹੀਂ ਬਸ ਬਾਣੀ ਦਾ ਵੀਚਾਰ ਅਤੇ ਧਿਆਨ ਹੀ ਗੁਰ ਦਾ ਹੁਕਮ ਹੈ । ਨਿਚਲੇ ਸ਼ਬਦ ਦੀ ਵਰਤੋ ਕਰਕੇ ਮਾਸ ਦੀ ਵਿਚਾਰ ਤੋਂ ਹੀ ਭੱਜ ਜਾਂਦੇ ਹਨ ਵਿਚਾਰ ਨੂੰ ਵੀ ਝਗੜਾ ਆਖ ਦਿੰਦੇ ਹਨ। ਲੋਕਾਂ ਨੂੰ ਧੱਕੇ ਨਾਲ ਬਿਨਾਂ ਵਿਚਾਰ ਕਰੇ ਗਿਆਨ ਤੋਂ ਹੀ ਸੱਖਣਾ ਕਰ ਦਿੰਦੇ ਹਨ। ਬਾਣੀ –
“ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨ ਧਿਆਨ ਨਹੀ ਜਾਣੈ ॥”
ਪਰਮੇਸਰ ਦੇ ਹੁਕਮ ਨਾਲ ਜੋ ਰਿਜਕ ਉਹ ਦੇਵੇ ਵਿਚਾਰ ਕਰੇ ਬਿਨਾ ਉਸਦਾ ਹੁਕਮ ਮਨ ਕੇ ਛਕ ਲੈਣਾਂ ਹੀ ਠੀਕ ਹੈ।
“ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ॥”
Some people have allergies to milk, nuts, gluten or if they are not comfortable with eating meat, it is okay but it is unfair and a sin to promote or force anyone to believe eating meat is wrong specially in the name of religion. There are diseases associated with salads and plant based diets too. ਜੇ ਕਿਸੇ ਨੂੰ ਅੰਨ, ਸਾਗ, ਮਾਸ, ਦੁੱਧ ਆਦੀ ਨਹੀਂ ਪਚਦਾ ਅਤੇ ਉਸਦੇ ਮਨ ਵਿਚ ਵਿਕਾਰ ਉੱਠੇ ਭਾਵੇਂ ਉਹ ਨਾ ਖਾਵੇ ਉਹ ਉਸਦਾ ਨਿਜੀ ਮਸਲਾ ਹੈ ਉਸਨੂੰ ਧਰਮ ਨਾਲ ਜੋੜਨਾ ਠੀਕ ਨਹੀ। ਇਸੇ ਤਰਹ ਕਈ ਹੋਰ ਖਾਨ ਪਾਨ ਦੀ ਵਸਤੂਆਂ ਤਨ ਨੂੰ ਤਕਲੀਫ ਦਿੰਦੀਆਂ ਨੇ। ਜਿਦਾਂ ਕਈ ਲੋਕਾਂ ਨੂੰ ਦੁੱਧ ਨਾਲ ਐਲਰਜੀ ਹੈ। ਕੀ ਤੁਸੀਂ ਉਸਨੂੰ ਗਲਤ ਕਹ ਸਕਦੇ ਹੋ ਜੇ ਉਹ ਦੁੱਧ ਨਾ ਪੀਵੇ ?
“ਬਾਬਾ ਹੋਰੁ ਖਾਣਾ ਖੁਸੀ ਖੁਆਰ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥”
You cannot bring a dead animal back to life but the seeds in fruit you eat, lentils, onions, potato, tomatoes and vegetables you consider vegan, all have life and will grow back into plants if you sow them and the right conditions are provided which means they still have life when they are stored or cooked. Even if the plants cannot speak, cry or run they are still living beings.
In some cultures caste based discrimination was prominent. The low caste people outnumbered religious leaders, soldiers and high caste people. To prevent an uprising from happening it was important to keep the masses weak and scared so a false narrative was created for general masses to keep them away from slaughtering animals and from eating meat. They were slowly trained to be scared of blood and flesh. The high class priests had enough knowledge to understand that the meat or flesh was required for strength and certain essentials minerals and vitamins which are found in plants but in a very less quantity. They themselves continued with their animal slaughter and eating practices under the garb of religious offerings to demi gods and that right was strictly reserved for the upper caste. It was a systematic way to control masses. These practices have been adopted by some sects within Sikhism who do not really believe in hukam and who do not really do a deep study on Gurbani.
Khalsa army was created to be almighty’s own army and to uphold the law of the almighty. To spread peace, harmony, help the weak and also to propagate the true message in the Gurbani which teaches to look inwards and retrospect. Live in Akaal Purakh’s will.
ਜੇ ਫੇਰ ਵੀ ਗੱਲ ਸਮਝ ਨਾ ਲੱਗੀ ਤਾ ਸਮਝੋ ਕੇ ਅਸੀਂ ਮਨਮਤਿ (ਆਪਣੀ ਮੱਤ), ਸਨਾਤਨ ਮੱਤ, ਇਸਾਈ ਮੱਤ ਜਾਂ ਹੋਰ ਮੱਤਾਂ ਨੂੰ ਗੁਰਮਤ ਤੋ ਉੱਪਰ ਰੱਖਿਆ। ਮਾਸ ਖਾਣਾ ਯਾ ਨਾ ਖਾਣਾ ਤੁਹਾਡਾ ਨਿਜੀ ਮਸਲਾ ਹੈ ਜੇ ਦਿਲ ਕਮਜੋਰ ਹੈ ਤੇ ਜੇ ਲਗਦਾ ਤੁਸੀਂ ਕਰਤਾ ਹੋਂ ਤੁਸੀਂ ਜੀਵ ਤੇ ਦਇਆ ਕਰਨੀ ਮਾਸ ਨਹੀਂ ਛਕਣਾ ਤਾ ਕੋਈ ਮਸਲਾ ਨਹੀਂ ਨਾ ਛਕੋ ਕੋਸ਼ਿਸ਼ ਕਰੀ ਜਾਵੋ ਦਯਾ/ਦਇਆ ਕਰ ਰਹਿਆ ਹਾਂ ਸੋਚ ਕੇ ਕਰਤਾ ਬਣਨ ਦੀ ਪਰ ਕਰਤਾ ਉਹੀ ਰਹਿਣਾ। ਗੁਰਮਤਿ ਤੋਂ ਖੋਜ ਲਵੋ ਜੀਵ ਤੇ ਦਇਆ ਕੀ ਹੈ ਤੇ ਕੌਣ ਕਰ ਸਕਦਾ ਹੈ। ਗੁਰਮਤਿ ਦਾ ਨਾਮ ਵਰਤ ਕੇ ਕਿਸੇ ਵੀ ਦੁਨਿਆਵੀ ਗਲ ਦੇ ਆਧਾਰ ਤੇ ਕਿੰਤੂ ਪਰੰਤੂ ਕਰਨਾ ਠੀਕ ਨਹੀਂ, ਆਪਸ ਵਿੱਚ ਮਤਭੇਦ ਠੀਕ ਨਹੀਂ, ਇਹ ਮੰਨ ਲੈਣਾ ਕਿ ਜੀਵ ਹੱਤਿਆ ਪਾਪ ਹੈ ਤੇ ਨਾ ਮਾਰਨਾ ਗੁਰਮਤਿ ਹੈ ਤਾ ਬਾਣੀ ਦਾ ਫੁਰਮਾਨ ਹੈ “ਪਾਪ ਪੁੰਨ ਹਮਰੈ ਵਸਿ ਨਾਹਿ॥” ਤੇ ਹੁਕਮ ਵੱਸ ਹੈ ਪਾਪ ਪੁੰਨ। ਪਾਪ ਪੁੰਨ ਨਾਲ ਹੀ ਸ੍ਰਿਸਟੀ ਬਣੀ ਹੈ “ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ॥ ਦੁਹੀ ਮਿਲਿ ਕੈ ਸਿ੍ਰਸਟਿ ਉਪਾਈ॥”। ਗੁਰਬਾਣੀ ਦੀ ਵਿਚਾਰ ਸਮਝ ਤੋਂ ਵਾਂਝੇ, ਆਪਸੀ ਮਤ ਭੇਦ ਨੇ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ, ਕੌਮ ਨੂੰ ਕਮਜ਼ੋਰ ਦਿਲ ਬੁਜ਼ਦਿਲ ਬਣਾ ਗੁਰਮਤਿ ਤੋਂ ਦੂਰ ਲੈ ਜਾ ਰਹੇ ਨੇ ਮਾਸ ਦੇ ਵਿਰੋਧ ਦਾ ਪ੍ਰਚਾਰ ਕਰਕੇ। ਬਹਿ ਕੇ ਵਿਚਾਰ ਕਰਣ ਦੀ ਲੋੜ ਹੈ ਗੁਰਬਾਣੀ ਦੀ। ਗੁਰਮਤਿ ਹੁਕਮ ਤੇ ਭਾਣਾ ਮੰਨਣ ਤੇ ਜੋਰ ਦਿੰਦੀ ਹੈ “ਮਾਰੈ ਰਾਖੈ ਏਕੋ ਆਪਿ॥ ਮਾਨੁਖ ਕੈ ਕਿਛੁ ਨਾਹੀ ਹਾਥਿ॥” ਪਰ ਸਾਡੇ ਆਸ ਪਾਸ ਦੂਜੀਆਂ ਮੱਤਾਂ ਜੋ ਕਰਮ ਵਿੱਚ ਫਸ਼ੀਆਂ ਨੇ ਉਹਨਾਂ ਦਾ ਪ੍ਰਭਾਵ ਹੋਣ ਕਾਰਣ ਕਈ ਸ਼ਰਦਾਵਾਨ ਸਿੱਖ ਅੰਦਰੋਂ ਡਰ ਜਾਂਦੇ ਹਨ। ਅੰਗ੍ਰੇਜੀ ਵਿੱਚ ਇਸਨੂੰ FOMO (Fear OF Missing Out) ਵੀ ਆਖਦੇ ਨੇ। ਲੋਕਾਂ ਨੂੰ ਲਗਦਾ ਕਿਤੇ ਸਾਨੂੰ ਸੁਰਗ ਮਿਲਣ ਤੋਂ ਨਾ ਰਹਿ ਜਾਵੇ ਇਸ ਲਈ ਜੋ ਜੋ ਬਾਕੀ ਕਰ ਰਹੇ ਨੇ ਉਹਨਾਂ ਦੀ ਖਿਚੜੀ ਬਣਾ ਲਈ ਹੈ। ਸੁਰਗ ਨਰਕ ਦੀ ਵਿਚਾਰ ਕਰਨ ਵਾਲਿਆਂ ਲਈ ਬਾਣੀ ਆਖਦੀ “ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ॥” ਗੁਰਬਾਣੀ ਤੋਂ ਸੁਰਗ ਨਰਕ ਸਮਝਣ ਲਈ ਵੇਖੋ “ਸੁਰਗ ਤੇ ਨਰਕ (Swarg te Narak)“। ਗੁਰਬਾਣੀ ਵਿਚਾਰਨ ਦੀ ਥਾਂ ਭੇਡ ਚਾਲ ਚੱਲੀ ਜਾਂਦੀ ਨੇ। ਕਈ ਤਾਂ ਲਾਲਚ ਵਸ ਸਿੱਖੀ ਵਿੱਚ ਆਏ ਨੇ ਪਰ ਗੁਰਮਤਿ ਗਿਆਨ ਲੈਣ ਨਾਲੋਂ ਆਪਣੀ ਮੱਤਾਂ ਦੀ ਖਿਚੜੀ ਨਾਲ ਲਈ ਫਿਰਦੇ ਹਨ। ਜਿਹੜੀ ਸਨਾਤਨ ਮਤਿ ਦੀ ਖਿਚੜੀ ਕਾਰਨ ਇਹ ਪਾਪ ਪੁੰਨ ਦੀ ਅਤੇ ਸੁਰਗ ਨਰਕ ਦੀ ਵਿਚਾਰ ਕਰਦੇ ਹਾਂ ਉਸ ਬਾਰੇ ਲਿਖਿਆ “ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ॥ ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ॥ ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ॥” ਅਤੇ “ਨਾਨਕ ਨਾਵੈ ਬਾਝੁ ਸਨਾਤਿ॥” ਅਰਥ ਸਨਾਤਨ ਮਤਿ ਕੋਲ ਨਾਵੈ/ਨਾਮ (ਸੋਝੀ) ਨਹੀਂ ਹੈ ਇਹ ਨਾਵੈ ਬਾਝ ਹਨ, ਤੇ ਤੱਤ ਸਾਰ ਨਹੀਂ ਹੈ ਇਹਨਾਂ ਕੋਲ ਪਰਮੇਸਰ ਦਾ। ਕੁੱਝ ਮੱਤਾਂ ਵਿੱਚ ਤਾਂ ਲੋਕਾਂ ਨੂੰ ਮੋਕਸ਼ ਦੇਣ ਲਈ ਸੀਸ ਜਾਂ ਸਰੀਰ ਕਟਾਉਣ ਲਈ ਆਖਿਆ ਜਾਂਦਾ ਸੀ। ਆਖਦੇ ਸੀ ਜੇ ਮੁਕਤੀ ਚਾਹੀਦੀ ਤਾਂ ਆਰੇ ਲੱਗੇ ਖੂਹ ਵਿੱਚ ਛਾਲ ਮਾਰ ਦੇਵੋ, ਉਹਨਾਂ ਲਈ ਗੁਰਮਤਿ ਨੇ ਕਹਿਆ “ਨਿਮਖ ਨਿਮਖ ਕਰਿ ਸਰੀਰੁ ਕਟਾਵੈ॥ ਤਉ ਭੀ ਹਉਮੈ ਮੈਲੁ ਨ ਜਾਵੈ॥”
ਮਾਸੁ = Molecule = ਕਣ ਕਣ
ਸਾਗ = Molecule = ਕਣ ਕਣ
ਮੂਰਖ ਸੱਚ ਨਹੀਂ ਜਾਣਦੇ। ਕਣ ਵਿੱਚ ਜੋਤ ਨਹੀਂ ਹੈ। ਦਿਮਾਗ (Brain) ਕਣ ਕਣ ਦਾ ਬਣਿਆ। ਇਹ ਮਾਸੁ ਹੀ ਹੈ। ਰੋਟੀਆਂ ਕਣ ਕਣ ਦੀਆਂ ਬਣੀਆ। ਇਹ ਭੀ ਮਾਸੁ ਹੈ। ਗੁਰਮਤਿ ਅਨੁਸਾਰ:
ਕਹੋ ਮਾਸੁ ਖਾਦਾ, ਲੰਗਰ ਨਹੀਂ, ਇਸ ਮਾਸੁ ਦੀ ਬਿਸਟਾ ਭੀ ਬਣਦੀ। ਲੰਗਰ ਮਨ ਜੋਤ ਸਰੂਪ ਲਈ ਹੈ ਦਿਮਾਗ਼ ਜੋਤ ਸਰੂਪ ਨਹੀਂ!
ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ॥
ਕਿ ਜਿੰਨੇ ਵੀ ਹਾ, ਅਸੀਂ ਸਭ ਤਾਂ ਮਾਂ ਤੇ ਪਿਉ ਦੀ ਰਕਤ (ਖੂਨ) ਅਤੇ ਬਿੰਦ ਤੋਂ ਹੀ ਪੈਦਾ ਹੋਏ ਹਾਂ, ਹੁਣ ਅਸੀਂ ਸਿੱਖ ਵਿਦਵਾਨ ਪੰਡਿਤ ਦੇ ਪਿਛੇ ਲਗ ਕਿ ਮੱਛੀ ਆਦਿਕ ਦੇ ਮਾਸ ਤੋਂ ਪਰਹੇਜ਼ ਕਰਦੇ ਹਾਂ ਭਾਵ, ਮਾਸ ਤੋਂ ਹੀ ਪੈਦਾ ਹੋ ਕੇ ਮਾਸ ਤੋਂ ਪਰਹੇਜ਼ ਕਰਨ ਦਾ ਕੀ ਭਾਵ? ਪਹਿਲਾਂ ਭੀ ਤਾਂ ਮਾਂ ਦੇ ਗਰਭ ਵਿੱਚ ਪਿਉ ਦੇ ਮਾਸ ਬੀਜ ਤੋਂ ਹੀ ਸਰੀਰ ਬਣਿਆ ਹੈ, ਹੁਣ ਵੀ ਆਤਮਾ ਮਾਸ ਦੇ ਸਰੀਰ ਵਿੱਚ ਹੀ ਰਹਿੰਦੀ ਹੈ।
ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ॥
ਜੋ ਬਾਹਰ ਧਰਮੀ ਬਨਣ ਦਾ ਨਾਟਕ ਕਰਦੇ ਕਿ ਮਾਸ ਦੇ ਖਿਲਾਫ ਨੇ ਜੋ ਵੀ ਸਿਖ ਵਿਦਵਾਨ ਪੰਡਿਤ (ਫਿਰ), ਜਦੋਂ ਰਾਤ ਨੂੰ ਜ਼ਨਾਨੀ ਤੇ ਮਰਦ ਇਕੱਠੇ ਹੁੰਦੇ ਹਨ ਤਦੋਂ ਭੀ (ਮਾਸ ਨਾਲ ਹੀ) ” ਓਥੈ ਮੰਧੁ ਕਮਾਹੀ “(ਭਾਵ, ਭੋਗ) ਕਰਦੇ ਨੇ, ਭਾਵ ਮਾਸ ਤੌ ਹੀ ਸ੍ਰਿਸਟੀ ਪੈਦਾ ਹੁੰਦੀ ਏ ਮਾਸ ਤੌ ਨਫਰਤ ਕਰਦਾ ਬੰਦਾ, ਸਰੀਰ ਵੀ ਮਾਸ ਦਾ ਹੀ ਹੈ ਜਿਸ ਵਿੱਚ ਜੀਵ ਆਤਮਾ ਰਹਿੰਦੀ ਹੈ, ਸਰੀਰ ਆਤਮਾ ਦਾ ਘਰ ਹੀ ਜਦ ਮਾਸ ਦਾ ਫਿਰ ਮਾਸ ਤੌ ਨਫਰਤ ਕਿਉਂ ਕਰਦੇ ਨੇ ਵਿਦਵਾਨ ਪੰਡਿਤ ਪੁੱਠਾ ਪ੍ਰਚਾਰ ਕਿਉਂ ਕਰਦੇ ਨੇ। ਆਪ ਜਵਾਕ ਜੰਮਦੇ ਨੇ ਤੇ ਦੂਜਿਆਂ ਨੂੰ ਪ੍ਰਚਾਰ ਕਰਦੇ ਨੇ ਕੇ ਇਹ ਭੋਗ ਵਿਲਾਸ ਮਾਇਆ ਹੈ ਵਿਕਾਰ ਹੈ। ਮਾਇਆ ਜਾਂ ਵਾਸਨਾ ਇਸਤ੍ਰੀ ਬੰਦੇ ਦਾ ਮਿਲਾਪ ਨਹੀਂ ਨਜ਼ਰ ਦਾ ਖਰਾਬ ਹੋਣਾ ਹੈ, ਪਰਾਈ ਇਸਤ੍ਰੀ ਬੰਦੇ ਤੇ ਗਲਤ ਨਜ਼ਰ ਰੱਖਣਾ ਵਿਕਾਰ ਹੈ। ਜਿਸ ਕੰਮ ਤੋਂ ਸ੍ਰਿਸਟੀ ਚਲਦੀ ਉਹ ਗਲਤ ਨਹੀਂ ਹੈ ਕਿਸੀ ਦਾ ਸਰੀਰਿਕ ਫਾਇਦਾ ਚੱਕਣਾ, ਮਰਜ਼ੀ ਤੋਂ ਬਿਨਾਂ ਸੰਬੰਧ ਬਣਾਉਣਾ ਜਾਂ ਗਲਤ ਨਜ਼ਰ ਰੱਖਣਾ ਵਿਕਾਰ ਹੈ।
ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥
ਅਸੀਂ ਸਾਰੇ ਮਾਸ ਦੇ ਪੁਤਲੇ ਹਾਂ, ਸਾਡਾ ਮੁੱਢ ਮਾਸ ਤੋਂ ਹੀ ਬੱਝਾ, ਅਸੀਂ ਮਾਸ ਤੋਂ ਹੀ ਪੈਦਾ ਹੋਏ, ਜੋ ਸਾਡਿ ਅੰਤਰ ਆਤਮਾ ਹੈ ਊਸ ਦਾ ਵਾਸ ਤੇ ਸਰੀਰ ਵਿੱਚ ਹੈ, ਜੋ ਸਾਡੀ ਨਿਰਾਕਾਰੀ ਆਤਮਾ ਦੇਹਿ ਹੈ ਓਹ ਤੇ ਬਦੇਹਿ ਮਾਸ ਦੇ ਬਣੇ ਸਰੀਰ ਚ ਰਹਿੰਦੀ ਹੈ।
ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ॥
(ਮਾਸ ਦਾ ਤਿਆਗੀ) ਵਿਦਵਾਨ ਪੰਡਿਤ ਜੋ ਸਿੱਖਾਂ ਵਿੱਚ ਵੀ ਨੇ (ਮਾਸ ਦੀ ਚਰਚਾ ਛੇੜ ਕੇ ਐਵੇਂ ਆਪਣੇ ਆਪ ਨੂੰ) ਚਤੁਰ ਅਖਵਾ ਰਿਹਾ, ਪਤਾ ਹੈ ਪੰਡਿਤ ਨੂੰ ਵੀ ਕੀ ਲਿਖੀਆ ਹੋਇਆ ਬਾਣੀ ਵਿੱਚ।
ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ ॥
ਦੇਖੋ ਗੁਰ ਨਾਨਕ ਪਾਤਸ਼ਾਹ ਪਾਂਡੇ ਨੂ ਕੇਹਿ ਰਹੇ ਨੇ ਕੇਹਦੇ ਪੇਹਲਾ ਤਾ ਤੂੰ ਮਾਸ ਵਿੱਚੋਂ ਹੀ ਜਨਮ ਲਿਆ ਤੇਰੀ ਆਤਮਾ ਦਾ ਵਾਸੁ ਪੰਜ ਭੂਤਕ ਮਾਸ ਤੇ ਲਹੂ ਦੇ ਸਰੀਰ ਵਿਚ ਹੈ ਆਖਦੇ ਫਿਰ
ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ ॥
ਮਾਸਹੁ ਬਾਹਰਿ ਕਢਿਆ ਮਮਾ ਮਾਸੁ ਗਿਰਾਸੁ ॥
ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ ॥
ਸਾਰੇ ਸਰੀਰ ਦੀ ਬਣਤਰ ਵੀ ਸਾਡੀ ਮਾਸ ਦੀ ਹੈ, ਜਦੋ ਜਨਮ ਹੋਇਆ ਤਾ ਮੂਹ ਵਿੱਚ ਦੁੱਧ ਚੁੰਘਣ ਨੂੰ ਵੀ ਮਾਸ ਮਿਲਿਆ। ਮਾਂ ਦੇ ਗਰਭ ਵਿੱਚ ਵੀ ਵਾਸ, ਮਾਸ ਵਿੱਚ ਹੀ ਸੀ ੯ ਮਹੀਨੇ ਸਾਰਾ ਸਰੀਰ ਬਣਾਇਆ, ਮਾਸ ਦੀ ਜੀਭ ਵੀ ਮਾਸ, ਤੇ ਮਾਸ ਦੇ ਅੰਦਰ ਹੀ ਅਸੀਂ ( ਜੀਵ ਆਤਮਾ ) ਸਾਹ ਲੈ ਰਹੀ ਹੈ ਫਿਰ ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ। “ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ॥” ਵਡਾ ਹੋ ਗਿਆ ਵਿਆਹਿਆ ਗਿਆ ਘਰ ਵਹੁਟੀ ਵੀ ਮਾਸ ਦੀ ਲੇ ਆਈਆ ਅਗੋ ਓਸ ਨਾਲ ਵੀ ਮਾਸ ਨਾਲ ਸਬੰਧ ਬਣਾ ਕੇ ਪਰਿਵਾਰ ਵੀ ਮਾਸ ਦਾ ਬਣਾਂ ਲਿਆ ਬਾਲ ਬਚੇ ਫਿਰ “ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥” ਮਾਸ ਮਾਸ ਕਰਕੇ ਲੋਕੀ ਝਗੜ ਰਹੇ ਨੇ ਪੁਨ ਪਾਪ ਦੀ ਵਿਚਾਰ ਕਰਦੇ ਨੇ ਪਰ ਲੌਕ ਮੂਰਖ ਨੇ ਇਹਨਾ ਨੂੰ ਨਹੀਂ ਪਤਾ ਏਨਾ ਗਿਆਨ ਨਹੀਂ ਹੈਗਾ ਮਾਸ ਤੇ ( ਸਰੋ ) ਦੇ ਸਾਗ ਵਿੱਚ ਬਰਾਬਰ ਜੋਤਿ, ਇਕੋ ਜਿਹੀ ਜਾਨ ( ਜੀਵ ਆਤਮਾ ) ਹੈ ਮਤਲਬ ਜੇ ਅਸੀਂ ਸਾਗ ਜਾ ਗੋਭੀ, ਆਲੂ , ਮਟਰ ਵਿੱਚ ਵੀ ਉਹੀ ਜਾਨ ਹੈ ਜੋ ਬਕਰੇ ਜਾ ਮੁਰਗੇ ਵਿੱਚ ਹੈ ਗੁਰਬਾਣੀ ਤੇ ਪਾਣੀ ਵਿੱਚ ਵੀ ਜੀਵ ਮੰਨਦੀ ਹੈ ਫਿਰ ਜੋ ਮਾਸ ਖਾਣ ਤੇ ਰੋਲਾ ਪਾਉਂਦੇ ਨੇ ਓਹਨਾਂ ਨੂੰ ਏਸ ਤੇ ਵਿਚਾਰ ਜਰੂਰ ਕਰਨ ਜਾ ਫਿਰ ਪਾਣੀ ਤੌ ਲੈ ਕਿ ਫ਼ਲ ਸਬਜ਼ੀਆ ਵੀ ਛਡਣ ਖਾਣ ਤੌ, ਇਹਨਾਂ ਵਿੱਚ ਬਰਾਬਰ ਜਾਨ ਮੰਨਦੀ ਹੈ ਗੁਰਬਾਣੀ, “ ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ॥ ਤੋਇਅਹੁ ਅੰਨੁ ਕਮਾਦੁ ਕਪਾਹਾਂਤੋਇਅਹੁ ਤ੍ਰਿਭਵਣੁ ਗੰਨਾ॥ ਇਹ ਪੰਕਤੀ ਪੰਡਿਤਾ ਤੇ ਮਾਸ ਦੇ ਤਿਆਗੀ ਲਈ ਕਹੀ ਗਈ ਹੈ, ਥੋਡੇ ਵਰਗੇ ਪੰਡਿਤ ਨੂੰ ਦਸਿਆ ਗੁਰਬਾਣੀ ਨੇ ਕੇ ਪੰਡਿਤ ਤੂੰ ਜਾਣਿਆ ਹੀ ਨਹੀ ਹੈ ਮਾਸ ਕਿਥੋ ਪੈਦਾ ਹੋਇਆ ਹੈ ਅੱਗੇ ਵੀ ਪੜੋ ਪੰਡਿਤ, “ਤੋਇਅਹੁ ਅੰਨੁ ਕਮਾਦੁ ਕਪਾਹਾੰ ਤੋਇਅਹੁ ਤ੍ਰਿਭਵਣੁ ਗੰਨਾ॥” ਇਹ ਪੰਕਤੀ ਧਿਆਨ ਨਾਲ ਪੜੋ ਪਾਂਡੇ ਤੋਇਅਹੁ ਕਿਹਾ ਪਾਣੀ ਨੂੰ ਪਾਣੀ ਤੋ ਕੀ ਕੀ ਪੈਦਾ ਹੋਇਆ ਅੰਨ, ਕਮਾਦੁ, ਕਪਾਹਾੰ, ਤੋਇਅਹੁ ਤ੍ਰਿਭਵਣੁ ਗੰਨਾ, ਇਹ ਸਭ ਪਾਣੀ ਤੋ ਪੈਦਾ ਹੋਇਆ ਗੁਰਬਾਣੀ ਅਨੁਸਾਰ ਪਾਣੀ ਵਿੱਚ ਵੀ ਜੀਵ ਆਤਮਾ ਹੈ ਸ਼ੁਰੂਆਤ ਇਥੋ ਹੋਈ ਹੈ ਜਿ ਇਥੇ ਵੀ ਸਮਝ ਨਹੀ ਲੱਗੀ ਤਾ ਪਾੰਡੇ ਫਿਰ ਮੁਸ਼ਕਿਲ ਹੈ। ਬਹੁਤ ਸਾਰੇ ਧਰਮੀ ਦਿਸਣ ਵਾਲੇ ਦੂਜਿਆਂ ਨੂੰ ਕਹਣਗੇ ਬਈ ਗ੍ਰਸਤ ਜੀਵਨ ਤਿਆਗੋ, ਬੰਦੇ ਜਨਾਨੀ ਦਾ ਸ਼ਰੀਰਿਕ ਰਿਸ਼ਤਾ ਵਿਕਾਰ ਹੈ ਪਰ ਉਹੀ ਧਰਮੀ ਪਾਂਡੇ ਆਪਣੇ ਨਿਆਣਿਆਂ ਦੇ ਵਿਆਹ ਵੀ ਕਰ ਦਿੰਦੇ ਨੇ। ਜੋ ਪ੍ਰਚਾਰ ਕਰਦੇ ਨੇ ਆਪ ਨਹੀਂ ਮੰਨਦੇ। ਇਹ ਲੋਕਾਂ ਨਾਲ ਠੱਗੀ ਹੈ।
ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ॥ ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ॥੨॥ ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ॥ ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ॥੩॥
ਕਬੀਰ ਜੀ ਆਖਦੇ ਆਪਣੇ ਆਪ ਨੂੰ ਮੁਨੀ ਵਰ ਕਹਾ ਰਹੇ ਹੋ ਤੇ ਮੈਨੂੰ ਕਸਾਈ ਆਖਦੇ ਹੋਂ, ਮਾਇਆ ਲੈਕੇ ਵਿਦਿਆ ਬੇਚਦੇ ਹੋਂ, ਜਦੋਂ ਕੋਈ ਮੁਕਤੀ ਦਾ ਮਾਰਗ ਪੁੱਛਣ ਆਉਂਦਾ ਤਾਂ ਉਹਨਾਂ ਨੂੰ ਕਦੇ ਖੂਹ ਵਿੱਚ ਛਾਲ ਮਾਰਨ ਨੂੰ ਆਖ ਦਿੰਦੇ, ਕਦੇ ਅੱਗ ਵਿੱਚ ਝੋਕ ਦੇਣਾ, ਕਦੇ ਸਿਰ ਕੱਟ ਦੇਣਾ। ਜੀਵ ਦਾ ਵੱਧ ਧਰਮ ਦੇ ਨਾਮ ਤੇ ਕਰਦੇ ਸੀ ਪਾਂਡੇ ਤੇ ਦੂਜੇ ਨੂੰ ਜੀਵ ਹੱਤਿਆ ਹੁੰਦੀ ਹੈ ਕਹ ਕੇ ਰੋਕਦੇ ਨੇ। ਆਪ ਕਰਦੇ ਹਨ ਤਾਂ ਮੁਨਿਵਰ ਕਹਾਉਂਦੇ ਨੇ ਤੇ ਜੇ ਕੋਈ ਭੋਜਨ ਲਈ ਰਿਜਕ ਲਈ ਕਰੇ ਤਾਂ ਉਸਨੂੰ ਕਸਾਈ ਆਖ ਦਿੰਦੇ ਨੇ। ਇੱਕ ਪਾਸੇ ਆਖਦੇ ਨੇ ਕੇ ਰੱਬ ਦੀ ਮਰਜ਼ੀ ਤੋਂ ਬਿਨਾਂ ਕੁੱਝ ਹੋ ਨਹੀਂ ਸਕਦਾ ਦੂਜੇ ਪਾਸੇ ਜੀਵ ਹੱਤਿਆ ਦਾ ਦੋਸ਼ ਦੂਜੇ ਨੂੰ ਲਾਈ ਜਾਂਦੇ ਨੇ। ਗੁਰਮਤਿ ਸਾਫ਼ ਆਖਦੀ ਹੈ “ਕੋਈ ਜਾਣਹੁ ਮਾਸ ਕਾਤੀ ਕੈ ਕਿਛੁ ਹਾਥਿ ਹੈ ਸਭ ਵਸਗਤਿ ਹੈ ਹਰਿ ਕੇਰੀ॥” ਅਤੇ “ਪਾਪ ਪੁੰਨ ਹਮਰੈ ਵਸਿ ਨਾਹਿ॥”
ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ॥ ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ॥੨॥ ਇੱਥੇ ਮੀਨ (ਮੱਛੀ) ਖਾਣ ਦਾ ਪ੍ਰਸੰਗ ਹੈ।
ਇਤਿਹਾਸ ਦੀਆਂ ਸਾਖੀਆਂ ਪੜ੍ਹਦੇ ਹਾਂ ਜਿਸ ਵਿੱਚ ਭਾਈ ਘਨਈਆ ਜੀ ਦੀ ਸਾਖੀ ਆਉਂਦੀ ਹੈ ਜੋ ਜੰਗ ਵਿੱਚ ਜਖਮੀ ਫੌਜੀਆਂ ਨੂੰ ਪਾਣੀ ਪਿਲਾਉਂਦੇ ਸੀ ਦਵਾ ਦਾਰੂ ਕਰਦੇ ਸੀ। ਕਦੇ ਸੋਚਿਆ ਜਿਸ ਮਸ਼ਕ ਨਾਲ ਉਹ ਪਾਣੀ ਪਿਲਾਉਂਦੇ ਸੀ ਕਿਸ ਦੀ ਬਣਦੀ ਸੀ? ਉਸ ਸਮੇ ਮਸ਼ਕਾਂ ਆਮ ਵਰਤੋ ਵਿੱਚ ਸੀ, ਲੰਗਰ ਵਿੱਚ ਵੀ ਮਸ਼ਕਾਂ ਰਾਹੀਂ ਪਾਣੀ ਪਿਲਾਇਆ ਜਾਂਦਾ ਸੀ। ਬਾਲਟੀਆਂ ਤੇ ਡ੍ਰੰਮ ਬਹੁਤ ਸਮੇ ਬਾਦ ਵਰਤੋ ਵਿੱਚ ਆਉਣ ਲੱਗੇ। ਬਾਲਟੀ ਤੇ ਡ੍ਰੰਮ ਨੂੰ ਚੱਕ ਕੇ ਤੁਰਨਾ ਔਖਾ ਹੈ, ਮਸ਼ਕਾਂ ਮੋਡੇ ਤੇ ਬਸਤੇ ਵਾਂਗ ਟੰਗ ਕੇ ਤੁਰਨਾ ਸੌਖਾ ਹੈ, ਮਸ਼ਕਾਂ ਬਣਾਉਣ ਲਈ ਜਾਨਵਰ ਦੇ ਚਮੜੇ ਤੇ ਪੇਟ ਦੀ ਥੈਲੀ ਦੀ ਵਰਤੋ ਕਰਦੇ ਸੀ ਤੇ ਉਹਨਾਂ ਸਮਿਆਂ ਵਿੱਚ ਮਾਸ ਨਾਲ ਐਲਰਜੀ ਨਹੀਂ ਹੁੰਦੀ ਸੀ ਸਿੱਖਾਂ ਨੂੰ। ਜਖਮੀ ਫੌਜੀ ਇਹ ਵੀ ਨਹੀਂ ਪੁੱਛਦਾ ਸੀ ਕੇ ਜਾਨਵਰ ਕਿਹੜਾ ਹੈ ਜ਼ਿਬਾ (ਹਲਾਲ) ਕੀਤਾ ਕੇ ਝਟਕਾ। ਮੈਂ ਜਿਆਦਾ ਪੁਰਾਣੀ ਨਹੀਂ ਕੁੱਝ ਦਹਾਕਿਆਂ ਪਹਿਲਾਂ ਤਕ ਮਸ਼ਕਾਂ ਗੁਰੂ ਘਰ ਵਿੱਚ ਆਮ ਵਰਤੋ ਹੁੰਦੀਆਂ ਵੇਖੀਆਂ ਨੇ। ਤਬਲੇ ਮਾਸ ਦੇ ਬਣਦੇ ਨੇ, ਸਾਰੰਗੀ ਵਿੱਚ ਲੱਗੀ ਡੋਰ ਜਾਨਵਰ ਦੀ ਆਂਤੜੀਆਂ ਤੋਂ ਬਣਦੀ ਹੈ। ਹਾਰਮੋਨੀਅਮ ਤੇ ਪੁਰਾਤਨ ਸਾਜ਼ ਸਾਰਿਆਂ ਵਿੱਚ ਜਾਨਵਰ ਦੇ ਹੱਡ, ਮਾਸ, ਆਂਤ ਆਦੀ ਦੀ ਵਰਤੋ ਹੁੰਦੀ ਹੈ।
ਝਟਕਾ ਕਰਨ ਦੇ ਕੁਝ ਖਾਸ ਕਾਰਨ
1) ਔਰੰਗਜੇਬ ਨੇ ਹਿੰਦੂਸਤਾਨ ਨੂੰ ਇਸਲਾਮੀ ਦੇਸ਼ ਬਨੋਣ ਲਈ ਬਹੁਤ ਕੋਝੀਆ ਚਾਲਾਂ ਚਲੀਆਂ। ਓਸਨੇ ਰਹਿਣ ਸਹਿਣ ਵਿੱਚ ਕਈ ਤਬਦੀਲੀਆਂ ਕਰ ਦਿੱਤੀਆਂ। ਹਿੰਦੂ ਝਟਕਾ ਮਾਸ ਹੀ ਛਕਦੇ ਸੀ, ਪਰ ਔਰੰਗਜੇਬ ਨੇ ਝਟਕੇ ਦੀਆਂ ਦੁਕਾਨਾਂ ਬੰਦ ਕਰਾ ਕੇ ਹਰ ਪਾਸੇ ਹਲਾਲ ਮਾਸ ਦੀਆਂ ਦੁਕਾਨਾਂ ਖੋਲ ਦਿੱਤੀਆਂ ਤੇ ਦੂਜੀਆਂ ਤੇ ਰੋਕ ਲਗਾ ਦਿੱਤੀ। ਸਾਰੇ ਹਿੰਦੂਸਤਾਨ ਵਿੱਚ ਇਹ ਐਲਾਨ ਕਰ ਦਿੱਤਾ ਕੀ ਤੁਰਕਾਂ ਤੋਂ ਬਿਨਾਂ ਨਾ ਕੋਈ ਲੰਬਾ ਬਾਨਾ ਪਾਵੇਗਾ, ਨਾ ਘੋੜੇ ਤੇ ਚੜ੍ਹੇਗਾ, ਨਾ ਸ਼ਸਤਰ ਰੱਖੇਗਾ, ਨਾ ਨਗਾਰਾ ਵਜਾਏਗਾ, ਨਾ ਸ਼ਿਕਾਰ ਖੇਡੇਗਾ ਤੇ ਨਾ ਹੀ ਝਟਕਾ ਛਕੇਗਾ। ਇਹ ਐਲਾਨ ਜਦੋਂ ਅਨੰਦਪੁਰ ਬੈਠੇ ਕੱਲਗੀਧਰ ਪਾਤਸ਼ਾਹ ਧੰਨ ਧੰਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਪਤਾ ਚੱਲੇਆ ਤਾਂ ਅਨੰਦਪੁਰੋਂ ਵੀ ਇੱਕ ਐਲਾਨ ਹੋਇਆ ਕੀ ਮੇਰਾ ਸਿੰਘ ਉੱਚਾ ਦੁਮਾਲਾ ਵੀ ਸਜਾਏਗਾ, ਲੰਬਾ ਬਾਨਾ ਵੀ ਪਾਏਗਾ, ਘੋੜੇ ਤੇ ਵੀ ਚੜ੍ਹੇਗਾ, ਸ਼ਸਤਰ ਵੀ ਚੰਗੇ ਤੋਂ ਚੰਗਾ ਰੱਖੇਗਾ, ਨਗਾਰਾ ਵੀ ਵਜਾਏਗਾ, ਸ਼ਿਕਾਰ ਵੀ ਖੇਡੇਗਾ ਤੇ ਝਟਕਾ ਵੀ ਕਰੇਗਾ। ਝਟਕਾ ਤਾਂ ਬਹੁਤ ਪਹਿਲਾਂ ਤੋਂ ਸਿੱਖ ਕਰਦੇ ਸੀ ਪਰ ਓਸ ਵੇਲੇ ਦਸਮ ਪਾਤਸ਼ਾਹ ਨੇ ਖਾਲਸਾ ਫੌਜ ਦੀ ਮਰਿਯਾਦਾ ਚ ਇਹ ਗਲ ਲਿਖਤੀ ਸੀ ਜੋ ਅੱਜ ਵੀ ਫੌਜ ਚੰਗੀ ਤਰ੍ਹਾਂ ਨਿਭਾ ਰਹੀ ਹੈ।
2) ਝਟਕਾ ਕਰਨਾ ਤਲਵਾਰਬਾਜ਼ੀ ਦਾ ਬਹੁਤ ਹੀ ਜ਼ਰੂਰੀ ਅੰਗ ਹੈ। ਇਹ ਕੀਤੇ ਬਿਨਾਂ ਤਲਵਾਰਬਾਜ ਅਧੂਰਾ ਹੈ, ਭਾਂਵੇ ਓਹ ਕਿੰਨੇ ਹੀ ਦਾਓ ਪੇਚ ਜਾਣਦਾ ਹੋਵੇ ਪਰ ਜਿੱਥੇ ਨਿਰਭੈਯਤਾ ਤੇ ਸਮੇਂ ਅਨੁਸਾਰ ਕਠੋਰ ਹੋਣ ਦੀ ਗੱਲ ਆਂਦੀ ਓਥੇ ਓਹ ਨਾਕਾਮਯਾਬ ਹੋਵੇਗਾ। ਇੱਕੋ ਝਟਕੇ ਚ ਸੀਸ ਲਾਉਣਾ ਆਮ ਗਲ ਨਹੀਂ, ਇਸ ਲਈ ਕੜੀ ਮੇਹਨਤ ਲਗਦੀ ਹੈ, ਏਕਾਗਰਤਾ ਚਾਹੀਦੀ ਹੈ, ਸੰਤੋਖ ਚਾਹੀਦਾ ਹੈ ਤੇ ਐਸਾ ਤੀਰਛਾ ਵਾਰ ਮਾਰਨਾ ਹੈ ਜੋ ਤਲਵਾਰ ਸੁੱਕੀ ਲੰਘ ਜਾਵੇ ਤੇ ਚੋਟੰਗੇ ਨੂੰ ਪਤਾ ਨਾ ਲੱਗੇ ਕਦੋ ਮੁਕਤ ਹੋ ਗਿਆ।
3) ਦਸਮ ਪਾਤਸ਼ਾਹ ਨੇ ਚੰਡੀ ਦੀ ਵਾਰ ਵਿੱਚ ਚੰਡੀ ਦੇ ਯੁੱਧ ਭਾਵ ਬਿਬੇਕ ਬੁੱਧੀ ਦੀ ਜੰਗ ਦਾ ਵਰਨਣ ਕੀਤਾ ਹੈ ਕਿ ਕਿਸ ਤਰ੍ਹਾਂ ਚੰਡੀ ਨੇ ਦੈਂਤਾਂ (ਵਿਕਾਰਾਂ) ਦੇ ਝਟਕੇ ਕੀਤੇ। ਚੌਟੰਗੇ ਦਾ ਝਟਕਾ ਕਰਨਾ ਇਸ ਗੱਲ ਦਾ ਪ੍ਰਤੀਕ ਹੈ ਕੀ ਜਿਸ ਤਰ੍ਹਾਂ ਇਸ ਚੌਟੰਗੇ ਦਾ ਝਟਕਾ ਹੋਇਆ ਸਰਬਲੋਹ ਦੀ ਤੇਗ ਨਾਲ ਓਸੇ ਤਰ੍ਹਾਂ ਗਿਆਨ ਖੜਗ ਨਾਲ ਅਸੀਂ ਦੁਰਮਤਿ ਦੇ ਝਟਕੇ ਕਰਨੇ ਨੇ ਜਿਸ ਤਰ੍ਹਾਂ ਚੰਡੀ ਨੇ ਦੈਂਤਾਂ ਦੇ ਕੀਤੇ।
ਮਾਸ ਖਾਣਾ ਯਾਂ ਨਾ ਖਾਣਾ ਇਹ ਧਰਮ ਦਾ ਵਿਸ਼ਾ ਨਹੀਂ, ਅੱਜ ਵੀ ਦਲਪੰਥ ਵਿੱਚ ਕਈ ਝਟਕਈ ਸਿੰਘ ਨੇ ਜੋ ਝਟਕਾ ਤਾਂ ਕਰਦੇ ਨੇ ਪਰ ਡਲੇ ਨੀ ਛਕਦੇ। ਇਹ ਸਾਡੇ ਸ਼ਰੀਰ ਦੀ ਜਰੂਰਤ ਤੇ ਨਿਰਭਰ ਆ ਕੀ ਛਕਣਾ ਜਾਂ ਨਹੀਂ ਤੇ ਸ਼ਰੀਰ ਮਿੱਟੀ ਆ , ਗੁਰਬਾਣੀ ਮਿੱਟੀ ਨੂੰ ਮਿੱਟੀ ਹੀ ਦਸਦੀ ਓਸਦੀ ਖੁਰਾਕ ਮਿੱਟੀ ਹੀ ਆ, ਗੁਰਬਾਣੀ ਨੇ ਸਾਰੀ ਆਤਮਾ ਦੀ ਖੁਰਾਕ ਦੀ ਗੱਲ ਕੀਤੀ ਹੈ ਜੋ ਗੁਰਮਤਿ ਵਿੱਚੋਂ ਹੀ ਮਿਲ ਸਕਦੀ ਹੋਰ ਕਿਸੇ ਦੁਨਿਆਵੀ ਬਾਬੇ, ਸੰਤ , ਮਹੰਤ ਨੂੰ ਮੱਥੇ ਟੇਕ ਕੇ, ਚੌਂਕੜੇ ਮਾਰਕੇ ਜਾਂ ਮਾਲਾ ਫੇਰਕੇ ਨੀ ਹੋਣੀ। ਇਹ ਅਮੁੱਲ ਗੁਣ, ਅਮੁੱਲ ਵਪਾਰ ਹੈ।
ਮਾਸ ਦਾ ਕਾਮ ਨਾਲ ਰਿਸ਼ਤਾ
ਇੱਕ ਧਾਰਣਾ ਇਹ ਹੈ ਕੇ ਮਾਸ ਖਾਨ ਨਾਲ ਕਾਮ ਵਿੱਚ ਵਾਧਾ ਹੁੰਦਾ ਹੈ। ਇਹ ਸਰਾ ਸਰ ਨਿਰਾਧਾਰ ਗਲ ਹੈ। ਇਸਦਾ ਵਿਗਿਆਨਿਕ ਪ੍ਰਮਾਣ ਨਹੀਂ ਹੈ ਕੇ ਮਾਸ ਖਾਣ ਨਾਲ ਕਾਮ ਦਾ ਕੋਈ ਰਿਸ਼ਤਾ ਹੈ। ਕਾਮ ਉਤੇਜਨਾ ਵਾਲੇ ਨੂੰ ਅਕਸਰ ਘੋੜੇ ਨਾਲ ਖਰਗੋਸ਼ ਨਾਲ ਜੋੜਿਆ ਜਾਂਦਾ ਹੈ। ਦੋਵੇਂ ਜਾਨਵਰ ਸ਼ਾਕਾਹਾਰੀ ਹਨ ਮਾਸ ਨਹੀਂ ਖਾਦੇ। ਗੁਰਬਾਣੀ ਵਿੱਚ ਕਈ ਜਗਹ ਹਾਥੀ ਨਾਲ ਕਾਮ ਦੇ ਸ਼ਬਦ ਆਏ ਹਨ ਹੁਣ ਹਾਥੀ ਵੀ ਸ਼ਾਕਾਹਾਰੀ ਹੈ। ਕੁਝ ਉਦਾਹਰਣ
ਮੈਗਲਹਿ ਕਾਮੈ ਬੰਧੁ॥ – ਮੈਗੁਲ ਹੁੰਦਾ ਹਾਥੀ।
ਕਾਮ ਰੋਗਿ ਮੈਗਲੁ ਬਸਿ ਲੀਨਾ॥
ਮੈਗਲ ਜਿਉ ਫਾਸਸਿ ਕਾਮਹਾਰ॥
ਇਹ ਆਮ ਧਾਰਣਾ ਹੈ ਕੇ ਸਿੰਘ/ਸ਼ੇਰ ਜੀਵਨ ਵਿੱਚ ਸੰਭੋਗ ਬਹੁਤ ਘਟ ਕਰਦਾ ਹੈ। ਜੰਗਲ ਵਿੱਚ ਸ਼ੇਰ ਦੋ ਸਾਲ ਵਿੱਚ ਇੱਕ ਵਾਰ ਹੀ ਸੰਭੋਗ ਕਰਦਾ ਹੈ ਤੁਸੀਂ ਗੂਗਲ ਤੇ ਸਰਚ ਕਰਕੇ ਇਹ ਗਲ ਚੈਕ ਕਰ ਸਕਦੇ ਹੋਂ। ਹੁਣ ਜੇ ਮਾਸ ਖਾਣ ਨਾਲ ਕਾਮ ਵਾਸ਼ਨਾ ਵੱਧ ਜਾਂਦੀ ਹੈ ਤਾਂ ਫੇਰ ਸ਼ੇਰ ਵਰਗਾ ਜਾਨਵਾਰ ਸੰਭੋਗ ਇਤਨਾ ਘੱਟ ਕਿਓ ਕਰਦਾ। ਹਿੰਦੁਸਤਾਨ ਵਰਗੇ ਦੇਸ਼ ਵਿੱਚ ਦੁਨੀਆਂ ਦੇ ਸਭ ਤੋਂ ਜਿਆਦਾ ਸ਼ਾਕਾਹਾਰੀ ਲੋਗ ਵਸਦੇ ਨੇ ਤੇ ਇੱਥੇ ਲੋਕਾਂ ਦੀ ਗਿਣਤੀ ਸਭ ਤੋਂ ਜਿਆਦਾ ਵੱਧ ਰਹੀ ਹੈ। ਇਹ ਸੋਚਣ ਵਾਲੀ ਗਲ ਹੈ ਕੇ ਮਾਸ ਤੋਂ ਧਾਰਮਿਕ ਲੋਕਾਂ ਨੂੰ ਕੀ ਤਕਲੀਫ਼ ਹੈ। ਸਾਡੀ ਤੁਲਣਾ ਪਾਤਿਸ਼ਾਹ ਨੇ ਸਿੰਘ ਨਾਲ, ਬਾਜ ਨਾਲ, ਮਗਰਮੱਛ ਨਾਲ ਕੀਤੀ ਹੈ ਤੇ ਇਹ ਸਾਰੇ ਹੀ ਜਾਨਵਰ ਮਾਸ ਖਾਂਦੇ ਹਨ। ਜੇ ਮਾਸ ਖਾਣ ਨਾਲ ਪਰਹੇਜ ਕਰਨਾ ਹੁੰਦਾ ਤਾਂ ਪਾਤਿਸ਼ਾਹ ਕਿਸੇ ਸ਼ਾਕਾਹਾਰੀ ਜਾਨਵਰ ਨਾਲ ਪੰਛੀ ਨਾਲ ਤੁਲਣਾ ਕਰ ਸਕਦੇ ਸੀ। ਪੰਡਤ ਨੂੰ ਲੋਗ ਤਕੜੇ, ਸਿਆਣੇ ਨਹੀਂ ਚਾਹੀਦੇ ਤਾਂ ਹੀ ਪੰਡਤ ਮਾਸ ਦਾ ਵਿਰੋਧੀ ਰਹਿਆ ਹੈ। ਆਪ ਲੋਕਾਂ ਦੀ ਤੇ ਜਾਨਵਰ ਦੀ ਬਲੀ ਦਿੰਦਾ ਰਹਿਆ ਹੈ। ਉਹਨਾਂ ਬਾਰੇ ਬਾਣੀ ਨੇ ਆਖਿਆ ਹੈ
ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ॥ ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ॥
ਧੋਤੀ ਖੋਲਿ ਵਿਛਾਏ ਹੇਠਿ॥ ਗਰਧਪ ਵਾਂਗੂ ਲਾਹੇ ਪੇਟਿ॥੧॥ ਬਿਨੁ ਕਰਤੂਤੀ ਮੁਕਤਿ ਨ ਪਾਈਐ॥ ਮੁਕਤਿ ਪਦਾਰਥੁ ਨਾਮੁ ਧਿਆਈਐ॥੧॥ ਰਹਾਉ॥ ਪੂਜਾ ਤਿਲਕ ਕਰਤ ਇਸਨਾਨਾਂ॥ ਛੁਰੀ ਕਾਢਿ ਲੇਵੈ ਹਥਿ ਦਾਨਾ॥੨॥ ਬੇਦੁ ਪੜੈ ਮੁਖਿ ਮੀਠੀ ਬਾਣੀ॥ ਜੀਆਂ ਕੁਹਤ ਨ ਸੰਗੈ ਪਰਾਣੀ॥੩॥ ਕਹੁ ਨਾਨਕ ਜਿਸੁ ਕਿਰਪਾ ਧਾਰੈ॥ ਹਿਰਦਾ ਸੁਧੁ ਬ੍ਰਹਮੁ ਬੀਚਾਰੈ॥੪॥੧੦੭॥
ਹਿਰਦਾ ਸੁੱਧ ਮਾਸ ਛੱਡਣ ਨਾਲ ਨਹੀਂ ਹੋਣਾ ਬ੍ਰਹਮ ਬੀਚਾਰ ਨਾਲ ਹੋਣਾ। ਕਈ ਵੀਰ ਭੈਣ ਇਹ ਤਰਕ ਦਿੰਦੇ ਹਨ ਕੇ ਪਾਤਿਸ਼ਾਹ ਤਾਂ ਸ਼ਿਕਾਰ ਜੀਵ ਨੂੰ ਮੁਕਤ ਕਰਨ ਲਈ ਕਰਦੇ ਸੀ। ਤੇ ਜੇ ਪਾਤਿਸ਼ਾਹ ਜਾਨਵਰ ਨੂੰ ਤੀਰ ਮਾਰ ਕੇ ਮੁਕਤ ਕਰ ਸਕਦੇ ਸੀ ਤਾਂ ਮਨੁਖਾਂ ਨੂੰ ਵੀ ਕਰ ਦਿੰਦੇ ਫੇਰ। ਅਸਲ ਗਲ ਹੈ ਕੇ ਪੰਡਤ ਬਿਰਤੀ ਵਾਲਿਆਂ ਨੂੰ ਇਹ ਸੋਝੀ ਹੀ ਨਹੀਂ ਹੈ ਕੇ ਪਾਤਿਸ਼ਾਹ ਲਈ ਜੀਵਾਂ ਵਿੱਚ ਕੋਈ ਫਰਕ ਨਹੀਂ ਸੀ। ਸਾਰਿਆਂ ਵਿੱਚ ਏਕ ਜੋਤ ਦਿਸਦੀ ਸੀ ਤੇ ਜੰਮਣਾ ਮਰਨਾ, ਪਾਪ ਪੁੰਨ ਹੁਕਮ ਵਸ ਮੰਨਦੇ ਸੀ ਤੇ ਇਹੀ ਗਿਆਨ ਦੀ ਗਲ ਉਹਨਾਂ ਸਿੰਘਾਂ ਨੂੰ ਦੱਸੀ ਹੈ।
Other references
“ਸਰਵਰ ਅੰਦਰਿ ਹੀਰਾ ਮੋਤੀ ਜੇ ਹੋਵੈ ਸੋ ਹੰਸਾ ਕਾ ਖਾਣਾ॥
ਬਗੁਲਾ ਕਾਗੁ ਨ ਰਹੀ ਸਰਵਰ ਜੇ ਹੋਵੈ ਅਤਿ ਸਿਆਣਾ॥
ਓਨਾ ਰਿਜ਼ਕੁ ਨ ਪਇਓ ਓਥੇ ਓਨਾਂ ਹੋਰੇ ਖਾਣਾ॥ (ਪੰਨਾ: ੯੫੬)“
ਮਾਸ ਹੈ ਕੀ?
ਪੁਰਾਣੇ ਸਮੇਂ ਮਾਸ ਬਿਨਾਂ ਸੰਕੋਚ ਖਾਧਾ ਜਾਂਦਾ ਸੀ ਅਤੇ ਵਰਤੀਂਦਾ ਸੀ। ਹਿੰਦੂ ਧਰਮ ਦੇ ਗ੍ਰੰਥਾਂ ਅਨੁਸਾਰ, ਵਿਸ਼ਨੂੰ ਪੁਰਾਣ ਅੰਸ ੩, ਅ: ੧੬ ਵਮਿਸ਼ਨ ਮਿਮ੍ਰਿਤੀ ਅ:੪, ਮਨੂ ਸਿਮ੍ਰਿਤੀ ਅ:੩, ਸਲੋਕ ੨੬੮ ਤੋਂ ੨੭੧।
ਯਜੁਰਵੇਦ ਦੀ ਬ੍ਰਿਹਦਾਰਵਯਕ ਉਪਨਿਸ਼ਦ ਵਿੱਚ ਪੁੱਤਰ ਦੇ ਇੱਛਾਵਾਨ ਇਸਤਰੀ ਪੁਰਖ ਨੂੰ ਮਾਸ ਤੇ ਚਾਵਲ ਪਕਾ ਕੇ ਖਾਣੇ ਦੱਸੇ ਹਨ। ਜੈਮਿਨੀ ਅਸ਼ਵਮੇਧ ਵਿੱਚ ਅਨੇਕ ਪ੍ਰਕਾਰ ਦੇ ਮਾਸ, ਜੋ ਕ੍ਰਿਸ਼ਨ ਨੇ ਖਾਧੇ ਸਨ, ਉਨ੍ਹਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ। ਮਨੂ ਨੇ ਸ਼ਰਾਧ ਯੱਗ ਆਦਿ ਵਿੱਚ ਤਿਆਰ ਕੀਤੇ ਮਾਸ ਨੂੰ ਨਾ ਖਾਣ ਵਾਲੇ ਲਈ ੨੧ ਜਨਮ ਪਸ਼ੂ ਦੇ ਪ੍ਰਾਪਤ ਹੋਣੇ ਦੱਸੇ ਹਨ। ਗੁਰਮਤਿ ਇਹਨਾਂ ਨੂੰ ਪਾਖੰਡ ਦੱਸਦੀ ਹੈ ਪਰ ਮਾਸ ਖਾਣ ਤੋਂ ਰੋਕ ਨਹੀਂ।
ਭਾਰਤ ਵਿੱਚ ਮਾਸ ਦਾ ਤਿਆਗ ਬੁੱਧ ਧਰਮ ਦੇ ਪ੍ਰਚਾਰ ਤੋਂ ਹੋਇਆ ਹੈ। ਇਸ ਤੋਂ ਪਹਿਲਾਂ ਹਰੇਕ ਮੱਤ ਦੇ ਲੋਕ ਮਾਸਾਹਾਰੀ ਸਨ। ਸਿੱਖ ਧਰਮ ਵਿੱਚ ਮਾਸ ਦਾ ਖਾਣਾ ਹਿੰਦੂ ਧਰਮ ਸ਼ਾਸਤਰਾਂ ਵਾਂਗ ਵਿਧਾਨ ਨਹੀਂ ਔਰ ਨਾ ਹੀ ਬੋਧੀਆਂ, ਜੈਨੀਆਂ ਵਾਂਗ ਇਸਦਾ ਤਿਆਗ ਹੈ। (ਗੁਰਮਤਿ ਮਾਰਤੰਡ, ਭਾਈ ਕਾਨ੍ਹ ਸਿੰਘ ਨਾਭਾ)
ਆਦਿ ਗ੍ਰੰਥ ਸਾਹਿਬ’ ਵਿੱਚ
ਗੁਰਬਾਣੀ ਵਿੱਚ ‘ਮਾਸ ਖਾਣ’ ਬਾਰੇ ਕੋਈ ‘ਹਾਂ’ ਜਾਂ ‘ਨਾਂਹ’ ਦੇ ਰੂਪ ਵਿੱਚ ਸਿੱਧਾ ਉੱਤਰ ਨਹੀਂ ਮਿਲਦਾ ਕਿਉਂਕੇ ਇਹ ਗੁਰਮਤਿ ਦਾ ਵਿਸ਼ਾ ਨਹੀਂ ਹੈ। ਬਾਣੀ ਵਿੱਚ ਸਿੱਧਾ ਨਹੀਂ ਲਿਖਿਆ ਕੇ “ਮਾਸ ਨਾ ਖਾਓ” ਜਾ “ਮਾਸ ਖਾ ਲਵੋ” ਕਿਉਂ? ਕਿਉਂਕੇ ਇਹ ਬ੍ਰਹਮ ਗਿਆਨ ਦਾ ਵਿਸ਼ਾ ਹੈ ਹੀ ਨਹੀਂ ਹੈ। ਬ੍ਰਹਮ ਗਿਆਨ ਦਾ ਵਿਸ਼ਾ ਹੈ ਆਪਣੇ ਆਪ ਨੂੰ ਪਛਾਨਣਾ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥”। ਗੁਰਮਤਿ ਦਾ ਵਿਸ਼ਾ ਸੰਸਾਰੀ ਨਾ ਹੋਣ ਕਾਰਣ ਕਈ ਇਸ ਦਾ ਫਾਇਦਾ ਵੀ ਚੱਕਦੇ ਨੇ ਲੋਕਾਂ ਨੂੰ ਭਰਮ ਵਿੱਚ ਪਾ ਕੇ ਰੱਖਣ ਲਈ ਪਰ ਜੇ ਕਿਸੇ ਦਾ ਵਿੱਸ਼ਾ ਗੁਰਮਤਿ ਗਿਆਨ ਤੋਂ ਸੋਝੀ ਲੈਣਾ ਹੋਵੇ ਤਾਂ ਉਹ ਬਾਣੀ ਦੀ ਵਿਚਾਰ, ਖੋਜ, ਬੂਝ ਕੇ ਸੋਝੀ ਲੈ ਸਕਦਾ ਹੈ। ਬ੍ਰਹਮ ਗਿਆਨ ਹੈ ਮਨ ਨੂੰ ਜਿੱਤਣ ਲਈ ਉਸਨੂੰ ਚੇਤਾ ਕਰਾਉਣ ਲਈ ਕੇ ਉਹ ਜੋਤ ਸਰੂਪ ਹੈ। ਇਸ ਕਾਰਨ ਬਦੇਹੀ ਦੇ ਰਿਜਕ ਦਾ ਮਸਲਾ ਹੈ ਹੀ ਨਹੀਂ। ਅਸਲ ਵਿੱਚ ਬਾਣੀ ਵਿੱਚ ਖਾਣ ਪੀਣ ਬਾਰੇ ਸੁਤੰਤਰ ਵਿਧਾਨ ਪੇਸ਼ ਕੀਤਾ ਗਿਆ ਹੈ। ਭੋਜਨ ਕੇਵਲ ਸਰੀਰ ਦੀ ਸੁਰੱਖਿਆ (ਜਿੰਦਾ ਰਹਿਣ) ਲਈ ਜ਼ਰੂਰੀ ਹੈ, ਇਸ ਲਈ ਕੀ ਖਾਣਾ ਹੈ ਤੇ ਕੀ ਨਹੀਂ ਖਾਣਾ, ਇਸ ਪ੍ਰਸ਼ਨ ਦਾ ਉੱਤਰ ‘ਇਹ ਨਹੀਂ ਖਾਣਾ’ ਤੇ ‘ਔਹ ਜ਼ਰੂਰ ਖਾਣਾ ਹੈ’ ਦੇ ਰੂਪ ਵਿੱਚ ਨਹੀਂ ਦਿੱਤਾ ਗਿਆ ਸਗੋਂ ਵਿਗਿਆਨਿਕ ਢੰਗ ਨਾਲ ਨਸੀਹਤ ਕੀਤੀ ਗਈ ਹੈ ਕਿ ਅਜਿਹੀ ਕੋਈ ਵੀ ਵਸਤੂ, ਜਿਸਨੂੰ ਖਾਣ ਨਾਲ ਸਰੀਰ ਰੋਗੀ ਹੋਵੇ ਤੇ ਬੁੱਧੀ ਵਿਕਾਰ-ਗ੍ਰਸਤ ਹੋਵੇ, ਤਿਆਗਣ-ਯੋਗ ਸਮਝੀ ਜਾਣੀ ਚਾਹੀਦੀ ਹੈ।
ਬਾਬਾ ਹੋਰੁ ਖਾਣਾ ਖੁਸੀ ਖੁਆਰ॥ ਜਿਤੁ ਖਾਧੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ॥(ਪੰਨਾ: ੧੬)
ਹੁਣ ਜੇ ਤਾਂ ਕਿਸੇ ਦੇ ਸਰੀਰ ਨੂੰ ਮੈਡੀਕਲ ਤੌਰ ਤੇ ਮਾਸ ਖਾਣ ਨਾਲ ਕੋਈ ਰੋਗ ਲੱਗ ਗਿਆ ਹੋਵੇ ਜਾਂ ਰੋਗ ਲੱਗਣ ਦਾ ਖਤਰਾ ਹੋਵੇ (ਜਿਸ ਤਰ੍ਹਾਂ ਅਜਕਲ ਕਈ ਦੇਸ਼ਾਂ ਵਿੱਚ ਬਰਡ ਫਲੂ ਦਾ ਖਤਰਾ ਬਣਿਆ ਹੋਇਆ ਹੈ), ਉਹ ਮਾਸ ਦਾ ਤਿਆਗੀ ਹੋ ਜਾਵੇ ਜਾਂ ਵੈਸੇ ਹੀ ਕਿਸੇ ਨੂੰ ਮਾਸ ਖਾਣਾ ਚੰਗਾ ਨਾ ਲਗਦਾ ਹੋਵੇ, ਉਹ ਵੱਖਰੀ ਗੱਲ ਹੈ। ਅਜਿਹੇ ਵਿਅਕਤੀ ਮੀਟ ਨਾ ਖਾਣ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ, ਪਰ ਕਿਸੇ ਭਰਮ ਅਧੀਨ ਇਹ ਸਮਝਣਾ ਕਿ ਮੀਟ ਖਾਣਾ ਸਿੱਖ ਧਰਮ ਵਿਰੋਧੀ ਕਰਮ ਹੈ ਤੇ ਮੀਟ ਨਾ ਖਾ ਕੇ ਮਨੁੱਖ ਜ਼ਿਆਦਾ ਧਰਮੀ ਜਾਂ ਵਧੀਆ ਸਿੱਖ ਬਣ ਜਾਂਦਾ ਹੈ, ਸਿੱਖੀ ਪ੍ਰਤੀ ਅਗਿਆਨਤਾ ਹੀ ਕਹੀ ਜਾ ਸਕਦੀ ਹੈ। ਅਸਲ ਵਿੱਚ ਮੀਟ ਖਾਣ ਜਾਂ ਨਾ ਖਾਣ ਦਾ ਉਸੇ ਤਰ੍ਹਾਂ ਸਿੱਖੀ ਨਾਲ ਕੋਈ ਸਬੰਧ ਨਹੀਂ, ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਕਿਸੇ ਨੂੰ ਮਾਂਹ ਵਾਦੀ ਤੇ ਕਿਸੇ ਨੂੰ ਸਵਾਦੀ।
ਅਕਾਲ ਪੁਰਖ ਦੀ ਪ੍ਰਾਪਤੀ ਦੇ ਮਾਰਗ ਵਿੱਚ ਅਸਲ ਵਿਘਨਕਾਰੀ ਚੀਜ਼ ਮਾਸ ਨਹੀਂ, ਸਗੋਂ ਮਨ ਦੀਆਂ ਬੁਰੀਆਂ ਬਿਰਤੀਆਂ ਹਨ, ਵਿਕਾਰ ਹਨ, ਜਿਨ੍ਹਾਂ ਤੋਂ ਸੁਰੱਖਿਅਤ ਰਹਿਣ ਲਈ ‘ਅਕਾਲ ਪੁਰਖ’ ਦੇ ਨਾਮ (ਸੋਝੀ) ਅਤੇ ਹੁਕਮ ਦੀ ਪਛਾਣ ਕਰਨੀ ਉਚਿਤ ਹੋ ਜਾਂਦੀ ਹੈ। ਗੁਰੁ ਨਾਨਕ ਸਾਹਿਬ ਬਾਣੀ ਵਿੱਚ ਸਪੱਸ਼ਟ ਸਮਝਾਉਂਦੇ ਹਨ ਕਿ ਸਮਾਜਿਕ ਵਿਅਕਤੀਆਂ ਦੀ ਉਤਪਤੀ, ਵਿਕਾਸ, ਪੋਸ਼ਣ ਅਤੇ ਸੰਭਾਲ ਮਾਸ ਨਾਲ ਹੀ ਸੰਭਵ ਹਨ:
“ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ॥
ਗਿਆਨੁ ਧਿਆਨੁ ਕਿਛੁ ਸੂਝੇ ਨਾਹੀ ਚਤੁਰੁ ਕਹਾਵੈ ਪਾਂਡੇ॥
ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ॥
ਜੀਆ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ॥
ਅਭਖੁ ਭਖਹਿ ਭਖੁ ਤਿਜ ਛੋਡਹਿ ਅੰਧੁ ਗੁਰੂ ਜਿਨ ਕੇਰਾ॥
ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ॥(ਪੰਨਾ: ੧੨੯੦)“
ਇਸ ਸ਼ਬਦ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਅਸੀਂ ਮਾਸ ਤੋਂ, ਮਾਸ ਰਾਹੀਂ, ਮਾਸ ਦੇ ਬਣੇ ਹੋਏ ਹਾਂ, ਫਿਰ ਮਾਸ ਦੇ ਤਿਆਗੀ ਬਣ ਕੇ ਕਿਉਂ ਚਤਰ ਬਣਦੇ ਫਿਰਦੇ ਹਾਂ? ਸਾਰੇ ਜੀਵ ਜੰਤੂ ਵੀ ਮਾਸ ਤੋਂ ਹੀ ਬਣੇ ਹੋਏ ਹਨ। ਜੋ ਅਸੀਂ ਛੱਡਣਾ ਸੀ (ਭਾਵ ਵਿਸ਼ੇ, ਵਿਕਾਰ, ਬੁਰੇ ਕੰਮ, ਈਰਖਾ, ਦਵੈਸ਼, ਨਫਰਤ, ਦੂਜੇ ਨੂੰ ਨੁਕਸਾਨ ਪਹੁੰਚਾਣ ਦੀ ਬਿਰਤੀ) ਉਨ੍ਹਾਂ ਨਾਲ ਭਰੇ ਪਏ ਹਾਂ, ਪਰ ਮਾਸ ਦੇ ਤਿਆਗੀ ਬਣ ਕੇ ਧਰਮੀ ਕਹਾਉਂਦੇ ਹਾਂ।
ਗੁਰੁ ਸਾਹਿਬ ਫੁਰਮਾਉਂਦੇ ਹਨ ਕਿ ਪੁਰਾਣਾਂ (ਹਿੰਦੂ ਧਾਰਮਿਕ ਪੁਸਤਕਾਂ), ਮੁਸਲਮਾਨੀ ਮਜ਼ਹਬੀ ਕਿਤਾਬਾਂ ਵਿੱਚ ਮਾਸ ਖਾਣ ਦੀ ਆਗਿਆ ਹੈ ਅਤੇ ਯੁਗਾਂ ਯੁਗਾਂ ਤੋ ਹੀ ਮਾਸ ਵਰਤਿਆ ਜਾਂਦਾ ਰਿਹਾ ਹੈ। ਨਾਰੀ, ਨਰ, ਰਾਜੇ ਤੇ ਮਹਾਰਾਜੇ ਸਾਰੇ ਮਾਸ ਤੋਂ ਹੀ ਉਤਪੰਨ ਹੁੰਦੇ ਹਨ:
“ਮਾਸੁ ਪੁਰਾਣੀਂ ਮਾਸੁ ਕਤੇਬੀਂ ਚਹੁ ਜੁਗ ਮਾਸੁ ਕਮਾਣਾ॥
ਜਜਿ ਕਾਜਿ ਵੀਆਹਿ ਸੁਹਾਵੈ ਉਥੈ ਮਾਸੁ ਸਮਾਣਾ॥(ਪੰਨਾ: ੧੨੯੦)“
‘ਮਾਸ-ਆਹਾਰ’ ਦਾ ਵਿਰੋਧ ਕਰਨ ਵਾਲੇ ਪੰਡਤਾਂ (ਅੱਜਕਲ ਦੇ ਡੇਰੇਦਾਰਾਂ) ਨੂੰ, ਉਸਦੀ ਖ਼ੁਦਗ਼ਰਜ਼ੀ ਅਤੇ ਅਧਾਰਹੀਣ ਪ੍ਰਚਾਰ ਲਈ, ਗੁਰੁ ਸਾਹਿਬ ਉਸਨੂੰ ਝਾੜ ਪਾਉਂਦੇ ਹੋਏ ਆਖਦੇ ਹਨ:
“ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨ ਧਿਆਨੁ ਨਹੀਂ ਜਾਣੇ॥
ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ॥
ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ॥
ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ॥(ਪੰਨਾ: ੨੯੦)“
ਗੁਰੁ ਸਾਹਿਬ ਕਹਿੰਦੇ ਹਨ ਕਿ ਮਾਸ ਤੇ ਸਾਗ (ਵੈਜੀਟੇਸ਼ਨ) ਦਾ ਝਗੜਾ ਮੂਰਖਾਂ ਦਾ ਝਗੜਾ ਹੈ ਕਿਉਂਕਿ ਅਗਿਆਨੀ ਪੁਰਸ਼ ਇਹ ਨਹੀਂ ਜਾਣਦੇ ਕਿ ਕਿਹੜੀ ਚੀਜ਼ ਮਾਸ ਹੈ ਤੇ ਕਿਹੜੀ ਵੈਜੀਟੇਸ਼ਨ/ਸਾਗ ਹੈ ਜਾਂ ਕਿਸ ਦੇ ਖਾਣ ਵਿੱਚ ਪੁੰਨ ਹੈ ਤੇ ਕਿਸ ਦੇ ਖਾਣ ਵਿੱਚ ਪਾਪ ਹੈ। ਅਸਲ ਵਿੱਚ ਜਿਸ ਧਰਤੀ ਤੋਂ ਪਾਣੀ, ਹਵਾ ਤੇ ਹੋਰ ਲੀੜੀਂਦੀ ਖੁਰਾਕ ਲੈ ਕੇ ਵੈਜੀਟੇਸ਼ਨ ਪੈਦਾ ਹੁੰਦੀ ਹੈ, ਉਸੇ ਵੈਜੀਟੇਸ਼ਨ ਨੂੰ ਖਾ ਕੇ ਮਾਸ, ਖੂਨ ਤੇ ਦੁੱਧ ਬਣਦਾ ਹੈ, ਫਿਰ ਇਹ ਫਰਕ ਕਿਵੇਂ ਕੀਤਾ ਜਾਵੇ ਕਿ ਕਿਹੜੀ ਚੀਜ਼ ਮਾਸ ਹੈ ਤੇ ਕਿਹੜੀ ਵੈਜੀਟੇਸ਼ਨ ਹੈ। ਜਿਹੜੇ ਲੋਕ ਹੋਰ ਬੁਰੇ ਕਰਮ ਕਰਨ ਤੋਂ ਤਾਂ ਝਿਜਕਦੇ ਨਹੀਂ, ਪਰ ਮਾਸ ਖਾਣ ਦੇ ਤਿਆਗੀ ਬਣ ਕੇ ਦੂਸਰਿਆਂ (ਮਾਸ) ਖਾਣ ਵਾਲਿਆਂ ਨੂੰ ਨਫਰਤ ਦੀ ਨਿਗ੍ਹਾ ਨਾਲ ਦੇਖਦੇ ਹਨ, ਉਨ੍ਹਾਂ ਨੂੰ ਝਾੜ ਪਾਉਂਦੇ ਹੋਏ ਗੁਰੂ ਸਾਹਿਬ ਕਹਿੰਦੇ ਕਿ ਮਾਸ ਦੇ ਤਿਆਗੀ ਬਣ ਕੇ ਤੁਸੀਂ ਨੱਕ ਪਕੜਦੇ ਹੋ ਕੇ ਤੁਹਾਨੂੰ ਮਾਸ ਤੋਂ ਬੂ ਆਉਂਦੀ ਹੈ ਤੇ ਪਰ ਚੋਰੀ ਛਿਪੇ ਲੋਕਾਂ ਦੇ ਹੱਕ ਮਾਰ ਕੇ (ਮਾਣਸ) ਖਾਣ ਵਿੱਚ ਤੁਹਾਨੂੰ ਕੋਈ ਲੱਜਾ ਨਹੀਂ (ਕਿਉਂਕਿ ਗੁਰੂ ਸਾਹਿਬ ਦੀਆਂ ਨਜ਼ਰਾਂ ਵਿੱਚ ਦੂਜੇ ਦਾ ਹੱਕ ਮਾਰ ਖਾਣਾ ਮੁਰਦਾਰ ਖਾਣਾ ਹੈ)। ਅੱਜ ਬਥੇਰੇ ਸਿੱਖ ਹਨ ਜੋ ਮਾਸ ਦੇ ਤਿਆਗੀ ਬਣ ਕੇ ਹੀ ਆਪਣੇ ਆਪ ਨੂੰ ਦੂਜਿਆਂ ਤੋਂ ਚੰਗਾ ਸਮਝਦੇ ਨੇ ਤੇ ਦੂਜਿਆਂ ਨੂੰ ਨੀਵਾਂ ਸਮਝਣ ਵਿੱਚ ਕੋਈ ਕਸਰ ਨਹੀਂ ਛੱਡਦੇ ਭਾਵੇਂ ਘਰੇ ਉਹਨਾਂ ਦੇ ਆਪਣੇ ਕਿਰਦਾਰ ਖੋਖਲੇ ਹੋਣ।
ਭਾਈ ਗੁਰਦਾਸ ਜੀ ਵੀ ਆਪਣੀਆਂ ਵਾਰਾਂ ਵਿੱਚ ਸਪੱਸ਼ਟ ਕਰਦੇ ਹਨ:
ਮਰਣੇ ਪਰਣੇ ਮੰਨੀਐ, ਜਗਿ ਪਰਵਾਣ ਕਰਾਈ ਮਾਸ ਪਵਿੱਤਰ ਗ੍ਰਿਹਸਤ ਨੋ॥ (੧੩-੨੩, ਵਾਰ)
ਜਨਮ ਸਾਖੀਆਂ ਤੇ ਸੂਰਜ ਪ੍ਰਕਾਸ਼ ਦੀ ਇੱਕ ਸਾਖੀ ਅਨੁਸਾਰ ਗੁਰੁ ਨਾਨਕ ਸਾਹਿਬ ਜਦੋਂ ਸੂਰਜ ਗ੍ਰਹਿਣ ਸਮੇਂ ਕੁਰੂਕਸ਼ੇਤਰ ਗਏ ਤਾਂ ਉਨ੍ਹਾਂ ਉਥੇ ਇੱਕ ਵਿਅਕਤੀ ਵਲੋਂ ਭੇਟਾ ਕੀਤਾ ਹਿਰਨ ਦਾ ਮਾਸ ਰਿੰਨ੍ਹਣਾ ਸ਼ੁਰੂ ਕੀਤਾ। ਲੋਕੀਂ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਆਖਣ ਲੱਗੇ ਕਿ “ਮਾਸ ਰਿਨ੍ਹ ਕੇ, ਪਵਿੱਤਰ ਥਾਂ ਤੇ ਆ ਕੇ ਤੁਸਾਂ ਮਰਿਆਦਾ ਭੰਗ ਕੀਤੀ ਹੈ” ਜਦੋਂ ਕਿ ਸੂਰਜ ਗ੍ਰਹਿਣ ਮੌਕੇ ਤਾਂ ਅੱਗ ਬਾਲਣਾ ਵੀ ਪਾਪ ਹੈ ਤੇ ਤੁਸੀਂ ਮਾਸ ਰਿੰਨ੍ਹ ਕੇ ਵੱਡਾ ਅਨਰਥ ਕੀਤਾ ਹੈ ਤਾਂ ਗੁਰੂ ਸਾਹਿਬ ਨੇ ਉਥੇ ਹੀ ‘ਪਹਿਲਾਂ ਮਾਸਹ ਨਿਮਿਆ ਮਾਸੈ ਅੰਦਰਿ ਵਾਸੁ’ ਵਾਲਾ ਸ਼ਬਦ ਉਚਾਰ ਕੇ ਪਾਂਡਿਆਂ ਦੇ ਕਪਾਟ ਖੋਲ੍ਹੇ ਸਨ।
ਝਟਕਾ ਕੀ ਹੈ?
ਆਮ ਧਾਰਨਾ ਅਨੁਸਾਰ ‘ਝਟਕਾ’ ਤੋਂ ਅਰਥ ਉਸ ਮਾਸ ਦਾ ਹੈ ਜੋ ਤੁਰੰਤ ਜਾਂ ਇਕਦਮ (ਬਿਨਾਂ ਦੇਰੀ ਦੇ) ਮਾਰ ਕੇ ਤਿਆਰ ਕੀਤਾ ਹੋਵੇ। ਪਰ ਅਸਲ ਵਿੱਚ ਹਿੰਦੁਸਤਾਨ ਵਿੱਚ ਇੱਕ ਹਜ਼ਾਰ ਸਾਲ ਤੋਂ ਵੱਧ ਸਮਾਂ ਮੁਸਲਮਾਨ ਹੁਕਮਰਾਨਾਂ ਦਾ ਰਾਜ ਰਿਹਾ, ਜੋ ਕਿ ਸਿਰਫ ਹਲਾਲ (meaning justified- ਇਸਲਾਮ ਕੁੱਠੇ ਨੂੰ justified ਮੰਨਦਾ ਹੈ) ਮੀਟ ਜਾਂ ਕੁਠਾ ਮੀਟ ਹੀ ਖਾਂਦੇ ਸਨ। ਉਹ ਜਾਨਵਰ ਨੂੰ ਮਾਰਨ ਵੇਲੇ ਆਪਣੀਆਂ ਧਾਰਮਿਕ ਕਲਮਾਂ ਪੜ੍ਹ ਕੇ ਗਲਾ ਰੇਤ ਕੇ ਮਾਰਦੇ ਹਨ ਜਿਬਾ ਕਰਦੇ ਹਨ ਤੇ ਆਖਦੇ ਹਨ ਅੱਲਾਹ ਨੂੰ ਭੇਂਟ ਕੀਤਾ। ਪਰ ਹਿੰਦੁਸਤਾਨੀ ਲੋਕ ਸ਼ਿਕਾਰ ਖੇਡ ਕੇ ਜਾਂ ਵੈਸੇ ਹੀ ਇੱਕ ਝਟਕੇ ਨਾਲ ਜਾਨਵਰ ਨੂੰ ਮਾਰ ਕੇ ਮਾਸ ਤਿਆਰ ਕਰਦੇ ਸਨ, ਇਸ ਤਰ੍ਹਾਂ ਮੀਟ ਲਈ ਹਲਾਲ ਤੇ ਝਟਕਾ ਦੋ ਸ਼ਬਦ ਪ੍ਰਚਲਤ ਹੋ ਗਏ। ਆਮ ਸਿੱਖਾਂ ਵਿੱਚ ਝਟਕਾ ਕਰਨ ਜਾਂ ਝਟਕਾ ਖਾਣ ਦਾ ਅਰਥ ਹੈ ਕਿਸੇ ਵੀ ਹਥਿਆਰ ਨਾਲ ਜਾਨਵਰ ਦਾ ਸਿਰ ਵੱਢਣਾ ਜਾਂ ਬੰਦੂਕ ਨਾਲ ਗੋਲੀ ਮਾਰਨਾ। ਬੇਸ਼ਕ ਅੱਜ ਦੇ ਤੇਜ ਰਫ਼ਤਾਰ ਸਮੇਂ ਵਿੱਚ ਕਿਸੇ ਕੋਲ ਸ਼ਿਕਾਰ ਕਰਕੇ ਲਿਆਉਣ ਜਾਂ ਆਪ ਝਟਕਾ ਕਰਨ ਦਾ ਸਮਾਂ ਨਹੀਂ, ਇਸ ਲਈ ਦੁਕਾਨਾਂ ਤੇ ਮਿਲਦਾ ਮਾਸ ਖਾਣ ਵਿੱਚ ਕੋਈ ਹਰਜ ਨਹੀਂ ਜਦੋਂ ਤਕ ਪਤਾ ਹੋਵੇ ਕੇ ਬਲੀ ਜਾਂ ਕੁਰਬਾਨੀ ਨਹੀਂ ਹੈ। ਬੇਸ਼ਕ ਪੁਰਾਤਨ ਇਤਿਹਾਸਕ ਲਿਖਤਾਂ ਦੱਸਦੀਆਂ ਹਨ ਕਿ ਗੁਰੁ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸਿੱਖਾਂ ਵਿੱਚ ਮਾਸ ਖਾਣ ਦੀ ਖੁੱਲ ਸੀ, ਪਰ ਸਿੱਖ ਇਤਿਹਾਸ ਵਿੱਚ ਝਟਕਾ ਮਾਸ ਖਾਣ ਦੀ ਸ਼ੁਰੂਆਤ ਗੁਰੁ ਹਰਗੋਬਿੰਦ ਸਾਹਿਬ ਦੇ ਸਮੇਂ ਸ਼ੁਰੂ ਹੋਈ ਮੰਨੀ ਜਾਂਦੀ ਹੈ, ਜਦੋਂ ਉਨ੍ਹਾਂ ਨੇ ਬਕਾਇਦਾ ਸਿੱਖਾਂ ਨੂੰ ਨਾਲ ਲੈ ਕੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨਾ ਸ਼ੁਰੂ ਕੀਤਾ ਸੀ।
ਜਿਥੇ ਮੁਸਲਮਾਨੀ ਤਰੀਕੇ ਨਾਲ ਪਸ਼ੂ ਜਾਂ ਪੰਛੀ ਨੂੰ ਮਾਰਨ ਲੱਗਿਆਂ ‘ਕਲਮਾ’ ਪੜ੍ਹ ਕੇ ਮਾਰਿਆ ਜਾਂਦਾ ਹੈ, ਜਿਸਨੂੰ ਉਹ ਹਲਾਲ ਮਾਸ ਆਖਦੇ ਹਨ, ਉਥੇ ਯਹੂਦੀ ਲੋਕ ਕੁਝ ਇਸੇ ਤਰ੍ਹਾਂ ਤਿਆਰ ਕੀਤੇ ਮਾਸ ਨੂੰ ‘ਕੋਸ਼ਰ’ ਕਹਿੰਦੇ ਹਨ। ‘ਕੁੱਠਾ’ ਲਫ਼ਜ਼ ਕੋਹਣਾ ਤੋਂ ਨਿਕਲਿਆ ਹੈ, ਕੋਹ ਕੇ ਮਾਰਨਾ, ਜਿਸਦਾ ਅਰਥ ਜ਼ਿਬ੍ਹਾ ਜਾਂ ਬਲੀ ਕਰਨਾ ਹੈ। ਜਿਥੇ ਉਹ ਪਸ਼ੂ ਆਦਿ ਮਾਰਦੇ ਹਨ, ਉਸਨੂੰ ਜ਼ਿਬ੍ਹਾਖ਼ਾਨਾ ਵੀ ਆਖਦੇ ਹਨ। ਗੁਰੁ ਸਾਹਿਬਾਨ ਨੇ ‘ਕੁੱਠਾ’ ਆਪਣੇ ਸਿੱਖਾਂ ਲਈ ਕਿਉਂ ਵਰਜਿਤ ਕੀਤਾ, ਧਾਰਮਿਕ ਨੁਕਤਾ ਨਿਗਾਹ ਤੋਂ ਇਸਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਸਮਾਜਿਕ ਤੇ ਸਿਆਸੀ ਨੁਕਤਾ ਨਿਗਾਹ ਤੋਂ ਦੇਖਿਆ ਜਾਵੇ ਤਾਂ ਮੁਸਲਮਾਨ ਹੁਕਮਰਾਨਾਂ ਵਲੋਂ ਆਮ ਹਿੰਦੁਸਤਾਨੀਆਂ ਜਾਂ ਗੈਰ ਮੁਸਲਮਾਨਾਂ ਦੇ ਝਟਕਾ ਮਾਸ ਜਾਂ ਸ਼ਿਕਾਰ ਕਰਨ ਤੇ ਪਾਬੰਧੀ ਲਗਾ ਦਿੱਤੀ ਸੀ ਤੇ ਉਨ੍ਹਾਂ ਨੂੰ ਕੁੱਠਾ/ਹਲਾਲ ਮੀਟ ਖਾਣ ਤੇ ਮਜਬੂਰ ਕੀਤਾ ਜਾਂਦਾ ਸੀ। ਜਦੋਂ ਕਿਸੇ ਦਾ ਜਬਰੀ ਧਰਮ ਬਦਲ ਕੇ ਇਸਲਾਮ ਵਿੱਚ ਲਿਆਂਦਾ ਜਾਂਦਾ ਸੀ ਤਾਂ ਉਸਨੂੰ ਸਭ ਤੋਂ ਪਹਿਲਾਂ ਹਲਾਲ (ਕੁੱਠਾ) ਮਾਸ ਖੁਆਇਆ ਜਾਂਦਾ ਸੀ। ਗੁਰੁ ਸਾਹਿਬ ਨੇ ਇਸ ਵਰਤਾਰੇ ਨੂੰ ਹਿੰਦੁਸਤਾਨੀਆਂ ਦੀ ਗੁਲਾਮੀ ਦੇ ਚਿੰਨ੍ਹ ਵਜੋਂ ਵੇਖਿਆ। ਇਸੇ ਲਈ ਉਨ੍ਹਾਂ ਨੇ ਸਭਿਆਚਾਰਕ ਅਤੇ ਸਿਆਸੀ ਗੁਲਾਮੀ ਦੇ ਪ੍ਰਤੀਕ ਕੁੱਠਾ (ਹਲਾਲ) ਮੀਟ ਖਾਣ ਵਾਲੇ ਪੰਡਤ ਤੇ ਆਸਾ ਕੀ ਵਾਰ ਵਿੱਚ ਵਿਅੰਗ ਕੀਤਾ ਹੈ ਕਿ ਪੰਡਤ ਮੁਸਲਮਾਨ ਹਾਕਮਾਂ (ਜਿਨ੍ਹਾਂ ਨੂੰ ਉਹ ਮਲੇਸ਼ ਕਹਿੰਦਾ ਹੈ) ਦੀ ਗੁਲਾਮੀ ਕਰਦਾ ਹੋਇਆ, ਉਨ੍ਹਾਂ ਨੂੰ ਖੁਸ਼ ਕਰਨ ਲਈ ਅੰਦਰਖਾਤੇ ਕੁੱਠਾ ਮੀਟ ਖਾਂਦਾ ਹੈ ਤੇ ਆਪਣੇ ਲੋਕਾਂ ਨੂੰ ਸ਼ੂਦਰ ਕਹਿ ਕਿ ਚੌਕੇ ਨਹੀਂ ਚੜਨ ਦਿੰਦਾ ਕਿ ਉਹ ਭਿੱਟ ਹੋ ਜਾਵੇਗਾ।
ਅਭਾਖਿਆ ਕਾ ਕੁੱਠਾ ਬੱਕਰਾ ਖਾਣਾ॥ ਚਉਕੇ ਉਪਰਿ ਕਿਸੈ ਨਾ ਜਾਣਾ॥ (ਆਸਾ ਕੀ ਵਾਰ)
ਕੁਝ ਸਿੱਖ ‘ਝਟਕਾ’ ਕਰਨ ਸਮੇਂ ‘ਸਤਿ ਸ੍ਰੀ ਅਕਾਲ’ ਜਾਂ ਅਕਾਲ ਦਾ ਉਚਾਰਨ ਕਰਦੇ ਹਨ। ਜੋ ਕਿ ਬਿਲਕੁਲ ਗਲਤ ਹੈ ਕਿਉਂਕਿ ਜਿਥੇ ਸਿੱਖ ਧਰਮ ਵਿੱਚ ਬੋਧੀ ਜਾਂ ਜੈਨੀ ਧਰਮਾਂ ਵਾਂਗ ਮਾਸ ਦੀ ਮਨਾਹੀ ਨਹੀਂ, ਉਥੇ ਇਸਦੇ ਖਾਣ ਦੀ ਧਾਰਮਿਕ ਤੌਰ ਤੇ ਕੋਈ ਮਰਿਯਾਦਾ ਵੀ ਨਹੀਂ, ਜਿਵੇਂ ਕਿ ਇਸਲਾਮ ਜਾਂ ਹੋਰ ਧਰਮਾਂ ਵਿੱਚ ਹੈ। ਇਸਲਾਮ ਵਿੱਚ ਬਹੁਤ ਸਾਰੇ ਧਾਰਮਿਕ ਤਿਉਹਾਰ ਮਾਸ ਤੋਂ ਬਿਨਾਂ ਅਧੂਰੇ ਕਹੇ ਜਾ ਸਕਦੇ ਹਨ। ਪਰ ਸਿੱਖ ਧਰਮ ਵਿੱਚ ਅਜਿਹੀ ਕੋਈ ਗੱਲ ਨਹੀਂ। ਸਿੱਖ ਨੇ ਮਾਸ ਨੂੰ ਉਸੇ ਸਹਿਜ ਨਾਲ ਵਰਤਣਾ ਹੈ ਜਿਵੇਂ ਉਹ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਹੋਰ ਦਾਲਾਂ, ਸਬਜੀਆਂ, ਫਲ ਫਰੂਟ ਵਰਤਦਾ ਹੈ। ਗੁਰੂ ਹਰਿ ਗੋਬਿੰਦ ਸਾਹਿਬ ਦੇ ਸਮੇਂ ਤੋਂ ਹੀ ਸਿੱਖ ਸ਼ਸਤਰਧਾਰੀ ਹੋ ਕੇ ਸ਼ਿਕਾਰ ਖੇਡਣ ਲੱਗ ਪਏ ਸਨ। ਗੁਰੂ ਹਰਿ ਰਾਇ ਸਾਹਿਬ ਦੇ ਸਮੇਂ ਵੀ ਸਿੱਖ ਸ਼ਿਕਾਰ ਖੇਡਦੇ ਤੇ ਖਾਂਦੇ ਸਨ। ਗੁਰੁ ਗੋਬਿੰਦ ਸਿੰਘ ਜੀ ਤੇ ਅਕਸਰ ਸ਼ਿਕਾਰ ਤੇ ਜਾਂਦੇ ਸਨ। ਫ਼ਾਰਸੀ ਦੀ ਇੱਕ ਪੁਰਾਣੀ ਪੁਸਤਕ ‘ਦਬਿਸਤਾਨੇ-ਮੁਜ਼ਾਹਿਬ’ ਦਾ ਲੇਖਕ ਜ਼ੁਲਫ਼ਕਾਰ ਅਰਦਸਤਾਨੀ ਲਿਖਦਾ ਹੈ, “…ਸਿੱਖਾਂ ਵਿੱਚ ਹਿੰਦੂਆਂ ਜੇਹਾ ਖਾਣ ਪੀਣ ਦਾ ਬੰਧਨ ਨਹੀਂ…ਕੁਝ ਚਿਰ ਪਿੱਛੋਂ ਉਨ੍ਹਾਂ ਦੇ ਸਿੱਖ ਮਾਸ ਖਾਣ ਲੱਗ ਪਏ।…ਪਿੱਛੋਂ (ਗੁਰੂ) ਅਰਜਨ ਮਲ ਦਾ ਪੁੱਤਰ ਗੁਰੂ ਹਰਿਗੋਬਿੰਦ (ਸਾਹਿਬ) ਮਾਸ ਖਾਂਦਾ ਤੇ ਸ਼ਿਕਾਰ ਕਰਦਾ ਸੀ, ਜਿਸ ਕਰਕੇ ਉਨ੍ਹਾਂ ਦੇ ਬਹੁਤ ਸਾਰੇ ਸਿੱਖਾਂ ਵਿੱਚ ਇਹ ਰੀਤ ਪੈ ਗਈ।” ਜ਼ੁਲਫ਼ਕਾਰ ਆਪ ਲਿਖਦਾ ਹੈ ਕਿ ਉਸਨੇ ਗੁਰੂ ਹਰਿਗੋਬਿੰਦ ਸਾਹਿਬ ਦੇ ਦਰਸ਼ਨ ਹਿਜਰੀ ਸੰਨ ਇੱਕ ਹਜ਼ਾਰ ਪਚਵੰਜਾ (੧੦੫੫) ਵਿੱਚ ਕੀਤੇ ਅਤੇ ਗੁਰੂ ਸਾਹਿਬ ਨਾਲ ਉਸਦਾ ਖ਼ਤੋ-ਕਿਤਾਬਤ ਵੀ ਰਿਹਾ।
ਸਿੰਘ ਰੁਚੈ ਸਦ ਭੋਜਨੁ ਮਾਸ
ਪੰਕਤੀ ਦਾ ਹਵਾਲਾ ਦੇ ਕੇ ਕਿਹਾ ਜਾਂਦਾ ਕਿ ਸਿੱਖ ਮਾਸ ਖਾ ਸਕਦੇ। ਇਹ ਗੱਲ ਜਰੂਰ ਹੈ ਕੇ ਗੁਰਬਾਣੀ ਮਾਸ ਖਾਣ ਬਾਰੇ ਸਪਸ਼ਟ ਦੱਸਦੀ ਕਿ “ਅੰਡਜ ਜੇਰਜ ਸੇਤਜ ਉਤਭੁਜ ਬਹੁ ਪਰਕਾਰੀ ਪਾਲਕਾ” ਅਤੇ “ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ” ਸਭ ਜੀਵਾਂ ਦੇ ਵਿੱਚ ਉਹ ਹਰਿ ਆਪ ਹੈ। ਪਰ ਉਪਰਲੀ ਪਹਲੀ ਪੰਕਤੀ ਪੰਜਵੇਂ ਪਾਤਸ਼ਾਹ ਦੀ ਹੈ ਉਸ ਸਮੇਂ ਸਿੱਖ ਨਾਮ ਅੱਗੇ ਸਿੰਘ ਨਹੀਂ ਸੀ ਲਗਾਉਂਦੇ ਇਸ ਲਈ ਉਹ ਪੰਕਤੀ ਸਿੱਖਾਂ ਲਈ ਨਹੀ ਹੈ ਜੇ ਅਗਲੀਆਂ ਪੰਕਤੀਆਂ ਪੜ੍ਹੀਏ ਜੋ ਹਨ “ਰਣੁ ਦੇਖਿ ਸੂਰੇ ਚਿਤ ਉਲਾਸ॥ ਕਿਰਪਨ ਕਉ ਅਤਿ ਧਨ ਪਿਆਰੁ॥ ਹਰਿ ਜਨ ਕਉ ਹਰਿ ਹਰਿ ਆਧਾਰੁ”, ਪਾਤਿਸ਼ਾਹ ਕਹਿੰਦੇ ਜਿਵੇਂ ਸ਼ੇਰ ਨੂੰ ਰੂਚੀ ਹੈ ਮਾਸ ਵਿੱਚ, ਸੂਰਮੇ ਨੂੰ ਰਣ ਦਾ ਮੈਦਾਨ ਵੇਖ ਖੁਸ਼ੀ ਹੁੰਦੀ ਅਤੇ ਵਾਪਾਰੀ ਨੂੰ ਪੈਸੇ ਨਾਲ ਚਾ ਉਠਦਾ, ਹਰਿ ਕੇ ਜਨ ਨੇ ਪ੍ਰੇਮੀ ਨੇ ਉਹਨਾਂ ਨੂੰ ਹਰਿ ਦੇ ਨਾਲ ਪ੍ਰੇਮ ਹੈ ਉਹਨਾਂ ਨੂੰ ਹਰਿ ਦੀ ਹੀ ਟੇਕ ਹੈ ਭਰੋਸਾ ਹੈ। ਮਾਸ ਖਾਣ ਦਾ ਵਿਸ਼ਾ ਬਹੁਤ ਸੌਖਾ ਹੈ ਪਰਿ ਮਨਮੁਖ ਝਗੜਦੇ ਨੇ ਬੇ ਵਜਹ ਬਾਣੀ ਸਪਸ਼ਟ ਕਹਿੰਦੀ “ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ” ਜੇ ਖਾਣਾ ਮਾੜਾ ਲਗਦਾ ਨਾ ਖਾਵੋ। ਸ਼ਰੀਰ ਦੇ ਭੋਜਨ ਦਾ ਆਤਮਾ ਦੇ ਭੋਜਨ ਨਾਲ ਕੀ ਰਿਸ਼ਤਾ। “ਕੋਈ ਜਾਣਹੁ ਮਾਸ ਕਾਤੀ ਕੈ ਕਿਛੁ ਹਾਥਿ ਹੈ ਸਭ ਵਸਗਤਿ ਹੈ ਹਰਿ ਕੇਰੀ॥” ਤੁਹਾਨੂੰ ਲਗਦਾ ਤੁਸੀ ਮਾਰ ਸਕਦੇ ਪਰਿ ਹੁਕਮ ਹਰਿ ਦਾ ਹੀ ਹੈ। ਕਾਤੀ ਅਰਥ ਕੱਟਣ ਵਾਲੀ ਵਸਤੂ, ਜਿਵੇਂ ਕਾਤੀ ਨਹੀਂ ਕੱਟ ਰਹੀ ਹੱਥ ਹੈ ਇਸਨੂੰ ਫੜਦਾ ਉਦਾਂ ਹੀ ਹੱਥ ਨਹੀਂ ਕੱਟ ਰਹਿਆ ਹੁਕਮ ਅਕਾਲ ਦਾ ਵਰਤ ਰਹਿਆ ਸੋ ਕੱਟਣ ਵਾਲੀ ਵਸਤੂ ਨਹੀਂ ਕਿਸੇ ਨੂੰ ਮਾਰਨਾ ਜਾਂ ਕੱਟਣਾ ਹਰਿ ਦੇ ਹੁਕਮ ਦਾ ਵਰਤਾਰਾ ਹੈ।
ਇਹ ਧਿਆਨ ਰਹੇ ਕੇ ਸਾਨੂੰ ਪਾਤਿਸਾਹ ਨੇ ਆਖਿਆ ਹੈ ਕੇ ਅਸੀਂ ਦੂਜਿਆਂ ਧਰਮਾਂ ਬਾਰੇ ਵੀ ਪੜ੍ਹੀਏ ਤਾਂ ਕੇ ਕੋਈ ਸਵਾਲ ਕਰੇ ਸਾਨੂੰ ਜਵਾਬ ਦੇਣਾ ਆਵੇ। “ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ॥” ਜੇ ਕਤੇਬ ਨਾ ਪੜ੍ਹਿਆ ਹੁੰਦਾ ਤਾਂ ਇਹ ਨਿਚਲੀਆਂ ਪੰਕਤੀਆਂ ਦੀ ਵਿਚਾਰ ਨਹੀਂ ਕਰ ਸਕਦਾ ਸੀ।
”ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥੧॥”
ਕਬੀਰ ਜੀ ਦੀ ਬਾਣੀ ਵਿੱਚੋਂ ਉਪਰੋਕਤ ਪੰਕਤੀਆਂ ਨੂੰ ਲੈ ਕੇ ਕਿਹਾ ਜਾਂਦਾ ਕੇ ਮਾਸ ਨਹੀਂ ਖਾਣਾ। ਇਹਨਾਂ ਪੰਕਤੀਆਂ ਤੋ ਭੁਲੇਖਾ ਇਸ ਕਰਕੇ ਪੈਂਦਾ ਕਿਉਂਕੀ ਅਕਲ ਘੱਟ ਹੋਣ ਕਾਰਣ ਜਾ ਅਹੰਕਾਰ ਵੱਸ ਅਸੀਂ ਇਹ ਨਹੀਂ ਪੜ੍ਹਦੇ ਤੇ ਵੀਚਾਰਦੇ ਕੇ ਮੁਸਲਮਾਨ ਸਭ ਵਿੱਚ ਏਕੁ ਖੁਦਾ ਨਹੀਂ ਮੰਨਦੇ। ਮੁਸਲਮਾਨ ਵੀਰਾਂ ਦਾ ਮੰਨਣਾ ਹੈ ਕੇ ਖੁਦਾ ਸੱਤਵੇਂ ਆਕਾਸ਼ ਵਿੱਚ ਵੱਸਦਾ ਤੇ ਮਰ ਕੇ ਜੰਨਤ ਵਿੱਚ ਜਾ ਕੇ ਹੀ ਮਿਲਨਾ। ਏਥੇ ਬਹੁਤਿਆਂ ਨੇ ਧਿਆਨ ਨਹੀਂ ਦਿੱਤਾ ਕੇ ਇੱਕ ਖੁਦਾ ਨਹੀ ਏਕ ਖੁਦਾ ਕਿਹਾ ਤੇ ਇਹ ਸਵਾਲ ਮੁਸਲਮਾਨ ਪੁੱਛ ਰਹੇ ਨੇ ਤੇ ਜਵਾਬ ਉਹਨਾ ਨੁੰ ਅਗਲੀਆਂ ਪੰਕਤੀਆਂ ਵਿੱਚ ਦਿੱਤਾ “ਮੁਲਾਂ ਕਹਹੁ ਨਿਆਓੁ ਖੁਦਾਈ॥ ਤੇਰੇ ਮਨ ਕਾ ਭਰਮੁ ਨ ਜਾਈ॥੧॥ ਰਹਾਉ॥ ਪਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ॥ ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ॥” ਕਬੀਰ ਜੀ ਸਵਾਲ ਪੁੱਛਦੇ ਤੂੰ ਮੇਰੇ ਮੁਰਗੀ ਕੱਟਣ ਤੇ ਸਵਾਲ ਕਰਦਾ ਹੈਂ, ਆਪ ਤੂੰ ਜੀਵ ਨੂੰ ਪਕੜ ਕੇ “ਦੇਹ ਬਿਨਾਸੀ” ਬਿਨਸ ਜਾਣ ਵਾਲੀ ਮਿੱਟੀ ਦੀ ਦੇਹ ਨੂੰ ਬਿਸਮਿਲ ਕਰਕੇ ਹਲਾਲ (justify) ਕੀਤਾ ਆਖਦਾ ਹੈ ਜੋਤ ਸਰੂਪ ਤਾਂ ਅਨਾਹਤ (ਅਨਹਦ ਨਾਲ ਜਾ ਰਲੀ) ਤੂੰ ਫੇਰ ਹਲਾਲ ਕਿਸਨੂੰ ਕੀਤਾ। ਜਦੋਂ ਤਕ ਬਾਣੀ ਤੇ ਵੀਚਾਰ ਨਹੀਂ ਹੁੰਦਾ ਗੁਰਮਤਿ ਦੀ ਸੋਝੀ ਨਹੀਂ ਮਿਲਨੀ। ਸਾਨੂੰ ਕੇਵਲ vocabulary ਹੀ ਨਹੀਂ ਤੱਤ ਗਿਆਨ ਦੀ ਖੋਜ ਕਰਨੀਂ ਪੈਣੀ ਬਾਣੀ ਦਾ ਗਿਆਨ ਲੈਣ ਲਈ ਤੇ ਅੱਜ ਦੋਨੋ ਹੀ ਨਹੀਂ ਵਰਤੇ ਜਾ ਰਹੇ ਸਿੱਖਾਂ ਦੁਆਰਾ। ਬਾਣੀ ਦੀ ਵਿਚਾਰ ਤੋਂ ਹੀ ਭੱਜਦਾ ਅੱਜ ਦਾ ਸਿੱਖ। ਕਬੀਰ ਜੀ ਦੀ ਬਾਣੀ ਤੋਂ ਹੋਰ ਵੀ ਉਦਾਹਰਣ ਮਿਲਦੇ ਹਨ।
ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ॥ ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ॥੧੮੭॥ ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ॥ ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ॥੧੮੮॥ ਕਬੀਰ ਗੁਰੁ ਲਾਗਾ ਤਬ ਜਾਨੀਐ ਮਿਟੈ ਮੋਹੁ ਤਨ ਤਾਪ॥ ਹਰਖ ਸੋਗ ਦਾਝੈ ਨਹੀ ਤਬ ਹਰਿ ਆਪਹਿ ਆਪਿ॥੧੮੯॥ – ਕਬੀਰ ਜੀ ਕੁਰਾਨ ਸ਼ਰੀਫ਼ ਦਾ ਉਦਾਹਰਣ ਦੇ ਰਹੇ ਨੇ ਤੇ ਆਖਦੇ ਕੁਰਾਨ ਵਿੱਚ ਤੁਸੀਂ ਪੜ੍ਹਦੇ ਹੋੰ ਕੇ ਜੋਰ ਨਾਲ ਕਿਸੇ ਨੂੰ ਕੁੱਝ ਕੀਤਿਆਂ ਜ਼ੁਲਮ ਹੈ ਪਰ ਤੁਸੀਂ ਚਾਰ ਬੰਦੇ ਰਲ ਕੇ ਜਾਨਵਰ ਨੂੰ ਫੜ੍ਹ ਕੇ ਜ਼ਿਬਾ ਕਰਦੇ ਹੋੰ ਤੇ ਉਸਨੂੰ ਹਲਾਲ ਆਖਦੇ ਹੋ ਤੇ ਜਦੋਂ ਦਫ਼ਤਰ (ਕੁਰਾਨ ਸ਼ਰੀਫ਼ ਦੇ ਹਿਸਾਬ ਨਾਲ ਦਰਗਾਹ) ਵਿੱਚ ਲੇਖਾ ਮੰਗਿਆ ਜਾਣਾ ਤਾਂ ਕੀ ਹਵਾਲਾ ਦੇਵੋਂਗੇ। ਇਸ ਉਦਾਹਰਣ ਨੂੰ ਹੀ ਬਿਨਾਂ ਸਮਝੇ ਸਾਡੇ ਪਰਚਾਰਕ ਮਾਸ ਦੇ ਵਿਰੋਧ ਲਈ ਵਰਤਦੇ ਹਨ ਬਿਨਾਂ ਜਾਣੇ ਕੇ ਗੁਰਮਤਿ ਮਾਸ ਖਾਣ ਬਾਰੇ ਕੀ ਆਖਦੀ ਹੈ।
ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ॥ ਦਫਤਰੁ ਦਈ ਜਬ ਕਾਢਿ ਹੈ ਹੋਇਗਾ ਕਉਨੁ ਹਵਾਲੁ॥੧੯੯॥ ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ॥ ਦਫਤਰਿ ਲੇਖਾ ਨੀਕਸੈ ਮਾਰ ਮੁਹੈ ਮੁਹਿ ਖਾਇ॥੨੦੦॥ ਕਬੀਰ ਲੇਖਾ ਦੇਨਾ ਸੁਹੇਲਾ ਜਉ ਦਿਲ ਸੂਚੀ ਹੋਇ॥ ਉਸੁ ਸਾਚੇ ਦੀਬਾਨ ਮਹਿ ਪਲਾ ਨ ਪਕਰੈ ਕੋਇ॥੨੦੧॥
ਇਹਨਾਂ ਪੰਕਤੀਆਂ ਦਾ ਵੀ ਹਵਾਲਾ ਦਿੱਤਾ ਜਾਂਦਾ ਕੇ ਮਾਸ ਨਹੀਂ ਖਾਣਾ। ਇੱਥੇ ਕਬੀਰ ਜੀ ਮੁਸਲਮਾਨਾਂ ਨਾਲ ਵਾਰਤਾਲਾਪ ਕਰ ਰਹੇ ਨੇ ਕਿਉਂਕੇ ਮੁਸਲਮਾਨ ਵੀਰ ਮੰਨਦੇ ਨੇ ਕ ਜੋਰ ਜਬਰ ਨਹੀਂ ਕਰਨਾ ਕਿਸੇ ਨਾਲ, ਮਜਲੂਮ ਨਾਲ ਜੋਰ ਨਹੀਂ ਕਰਨਾ ਕਿਉਂਕੇ ਖੁਦਾ ਹਿਸਾਬ ਲੈਂਦਾ। ਫੇਰ ਕਬੀਰ ਜੀ ਉਹਨਾਂ ਨੁੰ ਪੁੱਛਦੇ ਪਏ ਨੇ ਕੇ ਜਾਨਵਰ ਨੂੰ ਤੁਸੀਂ ਪਕੜ ਕੇ ਬੰਨ ਕੇ ਜੋਰ ਹੀ ਕਰਦੇ ਪਏ ਹੋਂ ਆਪਣੇ ਫਲਸਫੇ ਤੋਂ ਉਲਟ ਤੇ ਆਖਦੇ ਹੋ ਹਲਾਲ (justify) ਕਰਦੇ ਪਏ ਹਾਂ। ਗੁਰਬਾਣੀ ਤਾਂ ਸਪਸ਼ਟ ਕਰ ਚੁਕੀ ਹੈ ਕੇ “ਜਿਸੁ ਹਥਿ ਜੋਰੁ ਕਰਿ ਵੇਖੈ ਸੋਇ॥” “ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥” ਤੇ ਫੇਰ ਹਿਸਾਬ ਕਿਸਨੇ ਤੇ ਕਿਉਂ ਲੈਣਾ ਕਿਉਂਕੇ ਜੋ ਹੋ ਰਹਿਆ ਉਹ ਤਾਂ ਪਹਿਲਾਂ ਹੀ ਭਾਣੇ ਵਿੱਚ ਹੀ ਹੋ ਰਹਿਆ ਹੈ। ਮੁਸਲਮਾਨ ਇਹ ਵੀ ਆਖਦੇ ਨੇ ਕੇ ਦਫਤਰਿ (ਦਰਗਾਹ) ਵਿੱਚ ਲੇਖਾ ਮੰਗਿਆ ਜਾਣਾ ਤਾਂ ਕਬੀਰ ਜੀ ਆਖਦੇ ਜੇ ਇਹ ਜੋਰ ਹੈ ਤਾਂ ਤੁਹਾਡੇ ਦਫਤਰ ਹਾਜਰੀ ਭਰਨ ਤੇ ਨਹੀਂ ਸਵਾਲ ਪੁੱਛਿਆ ਜਾਣਾ? ਫੇਰ ਹੇਰਾ ਰੋਟੀ ਮੁਸਲਮਾਨ ਸਬ ਤੋਂ ਉੱਤਮ ਰੋਟੀ ਮੰਨਦੇ ਨੇ, ਆਖਦੇ ਹੇਰਾ ਰੋਟੀ (ਹੇਰਾ ਅਰਥ ਜੱਨਤ ਦਾ ਰਾਜਾ/ਰਾਣੀ or queen of heaven) ਵਾਸਤੇ ਮਿਹਨਤ ਲਗਦੀ “ਗਲਾ ਕਟਾਏ ਕੌਨ” ਦਾ ਅਰਥ ਇੱਥੇ ਸਿਰ ਦੇਣਾ ਮੈਂ ਮਾਰਨੀ ਹੈ ਹੁਕਮ ਸਮਝਣਾ ਹੈ। ਫੇਰ ਆਖਦੇ ਆਹ ਸਬ ਪਾਖੰਡ ਛੱਡੋ ਛਕਣਾ ਛਕੋ ਨਹੀਂ ਤਾ ਨਾ ਸਹੀ ਧਰਮ ਦਾ ਨਾਮ ਨਾ ਦੇਵੋ ਇਸਨੂੰ। ਗੁਰੁ ਲਾਗਾ (ਸੋਝੀ ਪ੍ਰਾਪਤ) ਹੋਈ ਤਬ ਜਾਨੀਏ ਮਿਟੈ ਮੋਹ ਤਨ ਤਾਪ (ਜਦੋਂ ਮੋਹ ਮਾਇਆ ਪਾਪ ਪੁੰਨ ਸੰਤਾਪ ਦੀ ਵਿਚਾਰ ਖਤਮ ਹੋਵੇ)। ਜਦੋਂ ਹਰਗ (ਖੁਸ਼ੀ) ਸੋਗ (ਗਮ) ਸਬ ਭਲੇਖੇ ਮੁੱਕ ਜਾਣ। ਮੂਹ ਦੇ ਸਵਾਦ ਲਈ ਨਹੀਂ ਕੀਤਾ ਜਾਵੇ ਕੰਮ। ਕਬੀਰ ਜੀ ਆਖਦੇ ਲੇਖਾ ਦੇਣਾ (ਸੁਹੇਲਾ) ਸੌਖਾ/ਚੰਗਾ ਜਦੋਂ ਦਿਲ ਸੁੱਚਾ ਹੋਵੇ ਪਾਪ ਪੁੰਨ ਵਿਕਾਰ ਭਰਮ ਨਾ ਹੋਵੇ ਕੋਈ ਤੇ ਖਾਣਾ ਪੀਣਾ ਪਵਿੱਤਰ ਦਿਸੇ ਜੀਵ ਦਾ ਜੰਮਣਾ ਮਰਨਾ ਭਾਣੇ ਵਿੱਚ ਹੈ ਸਮਝ ਆ ਜਾਵੇ। ਫੇਰ ਦਰਗਾਹ ਵਿੱਚ ਹੋਰ ਕੋਈ ਕੰਮ, ਬੰਦਾ ਚੰਗਾ ਮੰਦਾ, ਕਮ ਨਹੀਂ ਆਉਣਾ ਕੇਵਲ ਹਿਰਦੇ ਵਿੱਚ ਸੱਚ ਦਾ ਵਾਸ ਹੁਕਮ ਦੀ ਸੋਝੀ ਹੀ ਕੰਮ ਆਉਣੀ।
ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥ ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥
ਇਹਨਾਂ ਬਾਣੀ ਦੀਆਂ ਪੰਕਤੀਆਂ ਦਾ ਹਵਾਲਾ ਦਿੱਤਾ ਜਾਂਦਾ। ਇਹ ਸਮਝਣਾ ਜਰੂਰੀ ਹੈ ਕਿ ਗੁਰਬਾਣੀ ਵਿੱਚ ਭਗਤ ਜੀ ਦੀ ਗਲਬਾਤ ਬਪੰਡਤ ਨਾਲ ਹੋ ਰਹੀ ਹੈ ਤੇ ਭਗਤ ਜੀ ਪੁੱਛਦੇ ਨੇ ਦੱਸੋ ਕੀ ਤੁਹਾਡੀ ਭਗਤੀ ਇੰਨੀ ਕਮਜੋਰ ਹੈ ਕੇ ਇੱਕ ਮਰੀ ਹੋਈ ਮੱਛੀ ਤੁਹਾਡੀ ਭਗਤੀ ਨੂੰ ਰਸਾਤਲ ਵਿੱਚ ਭੇਜ ਸਕਦੀ ਹੈ। ਬਾਣੀ ਨੂੰ ਵਿਚਾਰਨ ਦੀ ਲੋੜ ਹੈ ਅੱਗੇ ਪਿੱਛੇ ਦੀ ਪੰਕਤੀਆਂ ਨੂੰ ਸਮਝਣਾ ਪੈਣਾ ਅਤੇ ਇਹ ਸਮਝਣਾ ਜਰੂਰੀ ਹੈ ਕੀ ਗੁਰਬਾਣੀ ਵਿੱਚ ਗਿਆਨ ਚਰਚਾ ਹੋ ਰਹੀ ਹੈ ਇਹ ਇੱਕ ਤਰਫਾ ਬਿਆਨ ਯਾ ਕੇਵਲ ਆਦੇਸ਼ ਨਹੀਂ ਹੈ। ਨਾ ਗੁਰਬਾਣੀ ਤੀਰਥ ਨਾ ਬਰਤ ਤੇ ਨਾ ਹੀਂ ਨੇਮ (ਰੱਟਣ) ਕਰਨ ਨੂੰ ਮੰਨਦੀ ਹੈ ਪਰ ਫੇਰ ਵੀ ਕਈ ਕਹੀ ਜਾਂਦੇ ਨੇ ਕਿ ਭਾਂਗ ਮਾਸ ਸੁਰਾ ਆਦਿਕ ਨਾਲ ਭਗਤੀ ਦਾ, ਤੀਰਥ ਦਾ, ਬਰਤ/ਵਰਤ ਦਾ ਅਸਰ ਖਤਮ ਹੁੰਦਾ। ਜੇ ਸਰੀਰਕ ਪਦਾਰਥ ਖਾਣ ਪੀਣ ਨਾਲ ਤੁਹਾਡਾ ਧਰਮ ਟੁੱਟਦਾ ਤਾਂ ਤੁਹਾਡਾ ਧਰਮ ਬਹੁਤ ਕੱਚਾ ਹੈ ਜਿਹੜਾ ਖਾਣ ਪੀਣ ਨਾਲ ਟੁੱਟ ਜਾਂਦਾ। ਜੇ ਮਰੀ ਹੋਈ ਮੱਛੀ, ਮੁਰਗੀ, ਬਕਰਾ ਤੁਹਾਡੇ ਧਰਮ ਨੂੰ ਤੁਹਾਡੇ ਬਾਣੀ ਵਿਚਾਰ ਨੂੰ ਭਗਤੀ ਨੂੰ ਖਤਮ ਕਰ ਸਕਦੀ ਹੈ ਫੇਰ ਇਹਨਾਂ ਨੂੰ ਹੀ ਰੱਬ ਧਾਰ ਲਵੋ।
ਅਖੀਰਲਾ ਤਰਕ ਜਦੋਂ ਕੁੱਝ ਹੋਰ ਨਾ ਬਚੇ ਤਾਂ ਆਖਦੇ ਹਨ ਜੇ ਮਾਸ ਖਾਣਾ ਜਾਇਜ਼ ਹੈ ਤਾਂ ਮਨੁਖ ਦਾ ਮਾਸ ਖਾਣਾ ਵੀ ਜਾਇਜ਼ ਹੋ ਜਾਓ। ਗੱਲ ਇਹ ਹੋ ਰਹੀ ਸੀ ਮਾਸ ਦੇ ਝਗੜੇ ਦਾ ਗਿਆਨ ਨਾਲ ਕੋਈ ਲੈਣਾ ਦੇਣਾ ਨਹੀਂ। ਮਾਸ ਖਾਣਾ ਨਾ ਖਾਣਾ ਧਰਮ ਦਾ ਵਿਸ਼ਾ ਨਹੀਂ। ਤਰਕ ਵਿਤਰਕ ਕੁਤਰਕ ਨੂੰ ਕਿਸੇ ਪਾਸੇ ਵੀ ਲੈਕੇ ਜਾਇਆ ਕਾ ਸਕਦਾ ਹੈ। ਜੋ ਸਾਮਾਜਿਕ ਵਿਸ਼ਾ ਹੈ ਉਹ ਵੱਖਰਾ ਹੈ ਤੇ ਗੁਰਮਤਿ ਦਾ ਬ੍ਰਹਮ ਗਿਆਨ ਦਾ ਵਿਸ਼ਾ ਵੱਖਰਾ ਹੈ। ਪਰ ਜੇ ਸਵਾਲ ਪੁੱਛਿਆ ਗਿਆ ਹੈ ਤਾ ਜਵਾਬ ਵੀ ਦੇਣਾ ਪੈਣਾ। ਦੁਨੀਆਂ ਦੇ ਇੱਕ ਹਿਸੇ ਵਿੱਚ ਰੀਤ ਹੈ ਮਿਰਤਕ ਮਾਂ ਨੂੰ ਖਾਣ ਦੀ ਕਿਉਂਕੇ ਉਸ ਇਲਾਕੇ ਵਿੱਚ ਮੰਨਦੇ ਹਨ ਕੇ ਇਸ ਨਾਲ ਮਾਂ ਦੇ ਗੁਣ ਤੇ ਮਾਂ ਉਹਾਡੇ ਨਾਲ ਸਦੀਵ ਹੈ। ਜਦੋਂ ਇਸ ਗਲ ਦਾ ਪਤਾ ਲੱਗਿਆ ਤਾਂ ਕੀ ਉਸ ਕਬੀਲੇ ਨੂੰ ਖਤਮ ਕਰ ਦਿੱਤਾ ਗਿਆ? ਇਕ ਜਹਾਜ ਦੀ ਦੁਰਘਟਨਾ ਚਿਲੀ ਨਾਮ ਦੇ ਦੇਸ਼ ਵਿੱਚ ਵਾਪਰੀ। ਬਰਫ਼ਾਂ ਵਿੱਚ ਜੀਵਨ ਬਚਾਉਣ ਲਈ ਬਚੇ ਹੋਏ ਲੋਕਾਂ ਨੇ ਬਾਕੀ ਮਰੇ ਹੋਏ ਯਾਤਰੀਆਂ ਦਾ ਮਾਸ ਖਾਧਾ? ਜਦੋਂ ਉਹਨਾਂ ਨੂੰ ਬਚਾ ਲਿਆ ਗਿਆ ਤਾਂ ਸਰਕਾਰ ਨੇ ਉਹਨਾਂ ਨਾਲ ਕੀ ਕੀਤਾ? ਜਿਹੜੇ ਸਿੰਘ ਜੰਗਲਾਂ ਵਿੱਚ ਰਹ ਕੇ ਬਚੇ ਆਖਦੇ ਉਹਨਾਂ ਪਹਿਲਾਂ ਘੋੜੇ ਫੇਰ ਆਪਣੇ ਪੱਟਾਂ ਦਾ ਮਾਸ ਵੀ ਖਾਧਾ। ਸਾਰਾ ਸਵਾਲ ਤਾਂ ਮਕਸਦ (purpose) ਦਾ ਹੈ। ਜਿਵੇ। ਪਹਿਲਾਂ ਕਹਿਆ ਗਿਆ ਹੈ ਕੇ ਗੁਰਮਤਿ ਦਾ ਮੁੱਦਾ ਖਾਣ ਪੀਣ ਨਹੀਂ ਹੈ ਬ੍ਰਹਮ (ਮੂਲ/ਪ੍ਰਭ) ਦਾ ਨਾਮ (ਸੋਝੀ) ਹੈ। ਇਸ ਲਈ ਗਿਆਨ ਦੀ ਵਰਤੋ ਕਰੋ ਸਮਝਣ ਲੲੳਿ ਕੇ ਸਹੀ ਗਲਤ ਕੀ ਹੈ। ਇਹ ਚੇਤੇ ਰਹੇ ਕੇ “ਕਬੀਰ ਮਾਨਸ ਜਨਮੁ ਦੁਲਭੁ ਹੈ ਹੋਇ ਨ ਬਾਰੈ ਬਾਰ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥੩੦॥“
ਝਟਕਾ ਪ੍ਰਕਾਸ਼ ਗ੍ਰੰਥ ਕਈ ਹੋਰ ਸਵਾਲਾਂ ਦੇ ਜਵਾਬ ਦਿੰਦੇ ਹਨ। ਨੀਚੇ youtube ਦੇ ਲਿੰਕ ਹਨ।
ਸ਼ਾਕਾਹਾਰੀ ਜੀਵ ਮਾਸਾਹਾਰ ਕਰਦੇ ਹੋਏ, animals considered vegetarian eating meat
ਪੁਰਾਤਨ ਸਿੱਖ ਗ੍ਰੰਥਾਂ ਵਿਚ ਮਾਸ ਖਾਣ ਬਾਰੇ ਕੀ ਲਿਖਿਆ
Basics of Gurbani team does not validate the authenticity of the information provided in the below youtube video and we do not endorse the views presented on any external source mentioned on this site. Please validate authenticity of the information provided.