Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਅਕਲਿ (Intellect)

ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ

ਅਕਲ ਇਹ ਨਹੀਂ ਹੈ ਕਿ ਵਾਦ-ਵਿਵਾਦ ਲੋਕਾਂ ਨਾਲ ਕਰੀ ਜਾਈਏ ਅਤੇ ਸਾਰੀ ਅਕਲ ਗਵਾ ਲਈਏ, ਇਹਨੂੰ ਅਕਲ ਨਹੀਂ ਕਹਿੰਦੇ । ਗੁਰਬਾਣੀ ਤਾਂ ਇਹਨੂੰ ਅਕਲ ਮੰਨਦੀ ਨਹੀਂ, ਪਰ ਵਿਦਵਾਨ ਏਸੇ ਕੰਮ ‘ਚ ਲੱਗੇ ਹੋਏ ਹਨ। ਪਹਿਲਾਂ ਪੰਡਿਤ ਵੀ ਲੱਗੇ ਹੋਏ ਸਨ, ਅੱਜ ਸਾਡੇ ਸਿੱਖ ਵਿਦਵਾਨ ਵੀ ਲੱਗੇ ਹੋਏ ਹਨ। ਵਿਦਵਾਨ ਏਥੇ ਤੱਕ ਹੀ ਸੀਮਤ ਹੁੰਦੇ ਹਨ, “ਅਕਲਿ ਗਵਾਈਐ ਬਾਦਿ” ਤੱਕ । ਜਿਹੜੇ ਆਪਣੀ ਅਕਲ ਨੂੰ ਵਾਦ-ਵਿਵਾਦ ‘ਚ ਪਾ ਕੇ ਰੱਖਦੇ ਹਨ, ਉਹ ਵਿਦਵਾਨ ਹੁੰਦੇ ਨੇ, ਸਿੱਖ ਨਹੀਂ ਹੁੰਦੇ, ਕਿਉਂਕਿ ਗੁਰਬਾਣੀ ਦੱਸਦੀ ਹੈ ਇਹ ਗੱਲ । ਜੀਹਨੇ ਪੜ੍ਹ ਕੇ ਬੁੱਝਿਆ ਹੈ ਉਹ ਅਕਲ ਹੈ, ਅਸਲ ‘ਚ ਅਕਲ ਓਹੋ ਹੀ ਹੈ ਜਿਹੜੀ ਪੜ੍ਹ ਕੇ ਬੁੱਝਦੀ ਹੈ ਕੁਝ । “ਅਕਲੀ ਪਾਈਐ ਮਾਨੁ“ਤਾਂ ਹੀ ਮਾਣ ਪ੍ਰਾਪਤ ਹੋਊ ਜੇ ਪੜ੍ਹ ਕੇ ਬੁੱਝਾਂਗੇ ।

ਅਕਲੀ ਸਾਹਿਬੁ ਸੇਵੀਐ” ਸਾਹਿਬ ਦੀ ਜਿਹੜੀ ਸੇਵਾ ਹੈ, ਇਹ ਵੀ ਅਕਲ ਨਾਲ ਕਰਨੀ ਹੈ, ਸਰੀਰ ਨਾਲ ਨੀ ਕਰਨੀ ਬਾਹਰਲੇ ਨਾਲ, ਅਕਲ ਨਾਲ ਕਰਨੀ ਹੈ । ਬਾਹਰਲੇ ਸਰੀਰ ਦੀ ਸੇਵਾ, ਸੇਵਾ ਨਹੀਂ ਹੈ, ਉੱਦਮ ਹੈ ਓਹੋ । ਅਕਲ ਨਾਲ ਸੇਵਾ ਕਰਨੀ ਹੈ ਬੱਸ । ਕਾਰ-ਸੇਵਾ ਵਾਲੀ ਸੇਵਾ, ਅਕਲ ਦੀ ਨਹੀਂ ਹੈ, ਉਹ ਸਰੀਰ ਨਾਲ ਹੋ ਰਹੀ ਹੈ । ਜੋ ਸਰੀਰ ਨਾਲ ਹੋ ਰਹੀ ਹੈ, ਉਹ ਅਕਲ ਦੀ ਸੇਵਾ ਨਹੀਂ ਹੈ, ਅਕਲ ਦੀ ਸੇਵਾ ਅਲੱਗ ਗੱਲ ਹੈ । ਅਕਲ ਦੀ ਸੇਵਾ ਦਰਗਾਹ ਵਿੱਚ ਕੰਮ ਆਉਂਦੀ ਹੈ, ਸਰੀਰ ਦੀ ਸੇਵਾ ਦਰਗਾਹ ‘ਚ ਕੰਮ ਨੀ ਆਉਂਦੀ, ਇਹ ਤਾਂ ਅਕਲ ਦੀ ਸੇਵਾ ਨੂੰ ਸਮਝਣ ਤੱਕ ਹੀ ਕੰਮ ਆਉਂਦੀ ਹੈ । ਜੇ ਆਉਂਦੀ ਹੈ ਕੰਮ ਤਾਂ ਫੁੱਲ ਤੱਕ ਹੀ ਲੈ ਕੇ ਜਾਂਦੀ ਹੈ, ਫਲ ਨਹੀਂ ਹੈ । ਫਲ ਕਿਹੜੀ ਸੇਵਾ ਨੂੰ ਲੱਗਦਾ ਹੈ ? ਅਕਲ ਵਾਲੀ ਸੇਵਾ ਨੂੰ ਫਲ ਲੱਗਦਾ ਹੈ । ਫਲ ਕੀ ਹੈ ? ਫਲ ਹੈ ‘ਮਾਣ’, ਮਾਨਤਾ ਪ੍ਰਾਪਤ ਦਰਗਾਹ ਵਿੱਚ।

ਪੜ੍ਹ ਕੇ ਫੇਰ ਉਸ ਤੋਂ ਬਾਅਦ ਬੁੱਝਣਾ  ਹੈ

ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥

ਅਸਲ ਤਾਂ ਰਾਹ ਏਹੇ ਹੈ, ਬਾਕੀ ਤਾਂ ਸਭ ਸ਼ੈਤਾਨ ਨੇ ਜਿਹੜੇ ਗੱਲਾਂ ਕਰ ਰਹੇ ਨੇ । ਜੋ ਪ੍ਰਚਾਰ ਅੱਜ ਸਿੱਖ ਪ੍ਰਚਾਰਕ ਕਰ ਰਹੇ ਨੇ, ਸਭਨਾਂ ਦਾ ਮਨ ‘ਸ਼ੈਤਾਨ’, ਆਹ ਦਿਮਾਗ ‘ਚ ਬੈਠਾ ਹੈ । ਜਿਹੜੇ ਦਿਮਾਗ ਨੂੰ ਮੰਨਦੇ ਨੇ ‘ਦਸਮ ਦੁਆਰ’ ਉਹ ਸਭ ਸ਼ੈਤਾਨ ਦੇ ਘਰ ‘ਚ ਬੈਠੇ ਹਨ । ‘ਰਾਜ ਕਰੇਗਾ ਖਾਲਸਾ’ ਸ਼ੈਤਾਨ ਦਾ ਘਰ ਹੈ, ਸਿੱਖ ਇੱਕ ਕੌਮ ਹੈ, ਇਤਿਹਾਸ ਬਿਨਾਂ ਕੌਮਾਂ ਨਹੀਂ ਰਹਿੰਦੀਆਂ, ਇਹ ਸਭ ਸ਼ੈਤਾਨ ਦੀਆਂ ਗੱਲਾਂ ਨੇ, ਗੁਰਬਾਣੀ ਦੀ ਗੱਲ ਨਹੀਂ ਹੈ । ਜੋ ਗੁਰਬਾਣੀ ਵਿੱਚ ਗੱਲ ਲਿਖੀ ਹੋਈ ਹੈ, ਇਹ ਸ਼ੈਤਾਨ ਨੂੰ ਕਾਬੂ ਕਰਨ ਦੀ ਗੱਲ ਹੈ, ‘ਮਨ’ ਸ਼ੈਤਾਨ ਹੈ । ਗੁਰਬਾਣੀ ਤਾਂ ਮਨ ਨੂੰ ਕਾਬੂ ਕਰਦੀ ਹੈ । ਦੂਜੀ ਤਾਂ ਸਾਰੀ ਸ਼ੈਤਾਨ ਦੀ ਸਿੱਖਿਆ ਹੈ, ਸ਼ੈਤਾਨ ਦੀ ਸਿੱਖਿਆ ਨੇ ਹੀ ਸਾਨੂੰ ਸਿੱਖੀ ਤੋਂ ਦੂਰ ਕਰ ਦਿੱਤਾ । ਗੁਰਬਾਣੀ ਤਾਂ ਸ਼ੈਤਾਨ ਨੂੰ ‘ਮਨ’ ਨੂੰ ਕਾਬੂ ਕਰਨ ਵਾਲੀ ਚੀਜ ਹੈ, ਪਰ ‘ਮਨ’ ਕਾਬੂ ਕਿਸੇ ਦੇ ਹੋਣਾ ਚਾਹੁੰਦਾ ਨਹੀਂ । ਮਨ ਕਦੋਂ ਚਾਹੁੰਦਾ ? ਮੈਂ ਕਿਸੇ ਦੇ ਕਾਬੂ ਆਵਾਂ, ਮੈਨੂੰ ਕੋਈ ਕਾਬੂ ਕਰੇ ?

ਇਸੇ ਲਈ ਕਿਹਾ ਸੀ ਪਹਿਲਾਂ ਮਰਨ ਕਬੂਲ ,ਇਥੇ ਮਨ ਮਾਰਨ ਦੀ ਗੱਲ ਹੈ , ਮੱਥਾ ਟੇਕਣਾ ਵੀ ਮਨਮਤ ਤਿਆਗ ਕੇ ਆਤਮਸਮਰਪਣ ਕਰਨ ਦੀ ਗੱਲ ਸੀ , ਲੇਕਿਨ ਕਈ ਵਾਰ ਦੇਖਣ ਚ ਆਉਂਦਾ ਕਈ ਸ਼ਰਧਾਲੂ ਲੰਮੇ ਪੈ ਕੇ ਮੱਥਾ ਟੇਕਦੇ ਆ, ਉੱਠਦੇ ਹੀ ਨੀ ਕਿੰਨਾ ਚਿਰ , ਨਿਸ਼ਾਨ ਸਾਹਿਬ ਤੋਂ ਲੈ ਕੇ ਗੁਰਦਵਾਰੇ ਦੀਆਂ ਪੌੜੀਆਂ ਨੂੰ ਵੀ ਮੱਥਾ ਟੇਕਦੇ ਆ, “ਨਲਕਾ ਸਾਹਿਬ ” ਨੂੰ ਵੀ ਮੱਥਾ ਟੇਕ ਦਿੰਦੇ ਆ, ਇਹਨਾ ਦਾ ਵਸ ਚੱਲੇ Dustbin ਨੂੰ ਵੀ Dustbin ਸਾਹਿਬ ਕਹਿ ਦੇਣ !

ਆਪਣੀ ਮੱਤ ਤਿਆਗਣੀ ਸੀ, ਮੱਥੇ ਨੀ ਸੀ ਰਗੜਨੇ ,ਗੁਰ ਕੀ ਮੱਤ ਲੈਣੀ ਹੈ , ਗੁਰ ਕੀ ਮਤਿ ਤੂ ਲਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇ ਸਿਆਨੇ