Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਖਾਲਸਾ (Khalsa)

ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ॥੪॥੩॥ ਆਦਿ ਗ੍ਰੰਥ, ੬੫੫

ਕਈ ਭੇਖੀ ਅਪਣੇ ਨਾਂ ਨਾਲ਼ ਖਾਲਸਾ ਲਿਖਾਈ ਫਿਰਦੇ ਨੇ? ਕੀ ਓਹਨਾਂ ਨੇ ਪ੍ਰੇਮ ਭਗਤਿ ਜਾਣ ਲਈ? ਖ਼ਾਲਸਾ ਸ਼ਬਦ ਦਾ ਭਾਵ ਹੈ, ਜੋ ਆਦਮੀ ਪਰਮੇਸ਼ਰ ਦੇ ਸਿੱਧਾ ਸੰਪਰਕ ਵਿੱਚ ਹੋਵੇ, ਜਾਂ ਇਸ ਤਰ੍ਹਾਂ ਕਹਿ ਲਵੋ ਕਿ ਹੁਕਮ ਬੁਝ ਕੇ ਪਰਮ ਪਦ ਪਾ ਲਿਆ ਹੋਵੇ, ਅਪਣੇ ਮਨ ਦਾ ਹੁਕਮ ਖਤਮ ਕਰ ਕਿ ਪਾਰਬ੍ਰਹਮ ਪਰਮੇਸ਼ਰ ਦੇ ਹੁਕਮ ਨਾਲ ਸਿੱਧਾ ਜੁੜਿਆ ਹੋਵੇ ? ਇਹੋ ਜਿਹਾ ਕੋਈ ਹੁਣ ਹੈ ਜਿਸ ਨੇ ਅਪਣਾ ਮਨ ਜਿਤ ਲਿਆ ਹੋਵੇ?

ਖਾਲਸਾ ਮੇਰੋ ਸਤਿਗੁਰ ਪੂਰਾ

ਇਹੋ ਜਿਹਾ ਹੈ ਕੋਈ ਜੋ ਸਤਿਗੁਰ (ਸਚ ਦਾ ਗਿਆਨ) ਪੂਰਾ ਹੋਵੇ, ਜਿਨ੍ਹਾਂ ਗੁਰ ਸਾਹਿਬਾਨਾਂ ਭਗਤਾਂ ਦੀ ਗੁਰਬਾਣੀ ਸ੍ਰੀ ਆਦਿ ਗ੍ਰੰਥ ਵਿੱਚ ਦਰਜ਼ ਹੈ, ਉਹ ਸਾਰੇ ਦੇ ਸਾਰੇ ਸਿੱਧੇ ਪਰਮੇਸ਼ਰ ਦੇ ਹੁਕਮ ਨਾਲ ਜੁੜੇ ਹੋਏ, ਹੋਣ ਕਰਕੇ, ਖ਼ਾਲਸਾ ਕਹਾਉਣ ਦੇ ਹੱਕ਼ਦਾਰ ਨੇ, ਕੋਈ ਹੋਵੇ ਤਾ ਦਸੇ ਜਿਸ ਨੇ ਹੁਕਮ ਬੂਝ ਲਿਆ ਹੋਵੇ? ਪਰਮ ਪਦ ਪਾ ਲਿਆ ਹੋਵੇ ਕਿਸੇ ਨੇ ਦਸੇ ? 

ਖਾਲਸਾ ਮੇਰੋ ਬੁਧਿ ਔਰ ਗਿਆਨ।।

ਬੁਧਿ ਔਰ ਗਿਆਨ ਹੀ ਖਾਲਸਾ ਹੁੰਦਾ, ਵਿਵੇਕ ਬੁਧਿ, ਜੇ ਕਿਸੇ ਨੇ ਗੁਰਬਾਣੀ ਨਾ ਵੀ ਉਚਾਰਨ ਕੀਤੀ ਹੋਵੇ, ਪਰ ਗੁਰਮਤਿ ਗੁਰਬਾਣੀ ਦੀ ਪੂਰੀ ਸਮਝ ਰੱਖਦਾ ਹੋਵੇ, ਉਸਨੂੰ ਵੀ ਖਾਲਸਾ ਮੰਨਿਆ ਜਾ ਸਕਦਾ ਹੈ। ਪਰ ਇਸ ਤੋਂ ਘੱਟ ਅਵਸਥਾ ਵਾਲਾ ਆਦਮੀ, ਜੇ ਆਪਣੇ ਆਪ ਨੂੰ ਖਾਲਸਾ ਕਹਾਉਂਦਾ ਹੈ, ਉਹ ਬਹੁਤ ਵੱਡੇ ਭੁਲੇਖੇ ਵਿੱਚ ਹੈ। ਅਸਲ ਵਿੱਚ ਉਹ ਗੁਰੂ ਘਰ ਦਾ ਵਿਰੋਧੀ ਹੈ।

ਜਬ ਇਹ ਗਹੈ ਬਿਪਰਨ ਕੀ ਰੀਤ ।।

ਮੈਂ ਨ ਕਰੋਂ ਇਨ ਕੀ ਪ੍ਰਤੀਤ ।।

ਸਿਖ਼ਾ ਦੇ ਕਈ ਪੂਜਾਰੀ ਪ੍ਰਚਾਰਕਾ ਕੋਲ ੧੦੧% ਬਿਪਰਨ (ਪੰਡਿਤ) ਆਲੀ ਰੀਤ ਹੈ, ਗੁਰਮਤਿ ਦੀ ਸੋਝੀ ਨਹੀ ਹੈ, ਗੁਰਬਾਣੀ ਮਨੋ ਕਾਮਨਾ ਦੇ ਖਿਲਾਫ ਏ, ਅਜ ਦੇ ਪੂਜਾਰੀ ਘਰ ਘਰ ਜਾ ਕੇ ਮਨ ਦੀਆ ਇਛਾਵਾਂ ਪੂਰਿਆ ਹੋਣ ਦੀਆ ਅਰਦਾਸਾ ਕਰਦੇ ਨੇ? ਗੁਰਬਾਣੀ ਦਾ ਬੇਸਕ ਗਿਆਨ ਨਾ ਹੋਵੇ, ਕੇਸ਼ ਦਾਡੀ ਰਖ ਕੇ ਸਿਧਾ ਨਾਂ ਦੇ ਪਿਛੇ ਖਾਲਸਾ ਲਿਖਾ ਲੈਣ ਗੇ, ਭੇਖ ਨੂ ਖਾਲਸਾ ਮਂਨਦੇ ਨੇ? ਜਦਕਿ ਖ਼ਾਲਸਾ ਸਾਡੀ ਅੰਤਰ ਆਤਮਾ ਏ ਸਰੀਰ ਦੇ ਤਲ ਤੇ ਕੋਈ ਖਾਲਸਾ ਨਹੀ ਹੁੰਦਾ, ਏਸ ਕਰਕੇ ਖਾਲਸਾ ਮੇਰੋ ਬੁਧਿ ਔਰ ਗਿਆਨ ਨੂ ਕਿਹਾ ਸੀ

ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਆਦਿ ਗ੍ਰੰਥ, ੧੧੫੯

ਜੋ ਗੁਰਮਤਿ ਤੇ ਚਲਦਾ ਓਸ ਦਾ ਕਿਸੇ ਨਾਲ਼ ਵੈਰ ਵਿਰੋਧ ਨ੍ਹੀ ਹੁੰਦਾ? ਅਖੌਤੀ ਖਾਲਸਿਆ ਦਾ ਆਪਸ ਚ ਵੈਰ ਵਿਰੋਧ ਜਿਆਦਾ ਹੈ, ਸਭ ਨੇ ਚੇਤਨ ਨੂ ਛਡ ਕੇ ਜੜ ਦੀ ਗ਼ਲ ਸੁਰੂ ਕਰਤੀ, ਅਖੌਤੀ ਸਿਖ ਪ੍ਰਚਾਰਕ ਵਿਦਵਾਨ ਵੀ ਪੰਡਿਤ ਇ ਨੇ, ਪੇਹਲਾ ਵਿਦਵਾਨ ਨੂ ਮੁੱਲਾਂ ਪੰਡਿਤ ਆਖਦੇ ਸ। ਜਦ ਕਿ ਪ੍ਰਚਾਰਕਾ ਚ ਅਗਿਆਨਤਾ ਕਾਰਨ ਕੁਝ ਕੁ ਜਾਣ-ਬੁੱਝ ਕੇ, ਮਸਲੇ ਅਤੇ ਝਗੜੇ ਖੜ੍ਹੇ ਕਰਕੇ ਉਨ੍ਹਾਂ ਝਗੜਿਆਂ ਨੂੰ ਸੱਤਾ ਚੋ ਮਾਈਆ ਦੀ ਬੁਰਕੀ ਦੀ ਪ੍ਰਾਪਤੀ ਕਰਕੇ ਹਥਿਆਰ ਵਜੋਂ ਵਰਤਦੇ ਨੇ । ਵਿਦਵਾਨ ਲੋਕ ਸੰਸਾਰੀ ਆਦਮੀਆਂ ਦੇ ਰਹਿਬਰ ਅਤੇ ਆਗੂ‌ ਹੁੰਦੇ ਨੇ, ਜਿਹੜੇ ਕਿ ਸੰਸਾਰੀ ਸੁੱਖ-ਸੁਵਿਧਾਵਾਂ ਦੇ ਲਾਲਚ ਵਿੱਚ ਉਲਝਾਈ ਰੱਖ ਕੇ ਆਮ ਜਨਤਾ ਦਾ ਬੇਵਕੂਫ ਬਣਾਉਦੈ ਰੇਹਦੇ ਨੇ

ਖਾਲਸੇ ਦੀ ਬੇਨਤੀ
ਖਾਲਸਾ ਸ਼ਬਦ ਦਾ ਭਾਵ ਹੈ ਜੋ ਆਦਮੀ ਬਾਦਸ਼ਾਹ ਦੇ ਸਿੱਧਾ ਸੰਪਰਕ ਵਿੱਚ ਹੋਵੇ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਪਰਮੇਸ਼ਰ (ਹਾਕਮ) ਦੇ ਹੁਕਮ ਨਾਲ ਸਿੱਧਾ ਜੁੜਿਆ ਹੋਵੇ । ਜਿਨ੍ਹਾਂ ਵਿਅਕਤੀਆ ਦੀ ਬਾਣੀ ਸ੍ਰੀ ਆਦਿ ਗ੍ਰੰਥ ਵਿੱਚ ਦਰਜ਼ ਹੈ ਉਹ ਸਾਰੇ ਦੇ ਸਾਰੇ ਸਿੱਧੇ ਪ੍ਰਮੇਸ਼ਰ ਦੇ ਹੁਕਮ ਨਾਲ ਜੁੜੇ ਹੋਏ ਹੋਣ ਕਰਕੇ ਖਾਲਸਾ ਕਹਾਉਣ ਦੇ ਹੱਕ਼ਦਾਰ ਹਨ ।

ਭਗਤ ਕਬੀਰ ਜੀ ਦਾ ਫੁਰਮਾਨ ਹੈ :-
ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥੪॥੩॥
ਸੋਰਠਿ (ਭ. ਕਬੀਰ) – ੬੫੫

ਜੇ ਕਿਸੀ ਨੇ ਗੁਰਬਾਣੀ ਨਾ ਉਚਾਰਨ ਕੀਤੀ ਹੋਵੇ ਪਰ ਗੁਰਮਤਿ (ਗੁਰਬਾਣੀ ਵਿਚਲੀ ਪ੍ਰੇਮਾ ਭਗਤੀ) ਦੀ ਪੂਰੀ ਸਮਝ ਰਖਦਾ ਹੋਵੇ ਅਤੇ ਬੁਝ ਲਈ ਹੋਵੇ ਉਸਨੂੰ ਭੀ ਖਾਲਸਾ ਮੰਨਿਆ ਜਾ ਸਕਦਾ ਹੈ ਪਰ ਇਸ ਤੋਂ ਘੱਟ ਅਵਸਥਾ ਵਾਲਾ ਆਦਮੀ ਜੇ ਆਪਣੇ ਆਪ ਨੂੰ ਖਾਲਸਾ ਕਹਾਉਂਦਾ ਹੈ, ਉਹ ਅਸਲ ਵਿੱਚ ਗੁਰੂ ਘਰ ਦਾ ਵਿਰੋਧੀ ਹੈ।

ਜਿਨ੍ਹਾ ਲੋਕਾਂ ਨੇ ਝਮੇਲਾ ਖੜਾ ਕੀਤਾ ਹੈ, ਉਨ੍ਹਾ ਨੂੰ ਚਾਹੀਦਾ ਹੈ ਕਿ ਉਹ ਗੁਰਸਿੱਖਾਂ ਵਿੱਚੋਂ ਪਹਿਲਾਂ ਖਾਲਸੇ ਦੀ ਭਾਲ ਕਰ ਲੈਣ ਅਤੇ ਉਸ ਜਾਂ ਉਨ੍ਹਾਂ ਦੀ ਰਹਿਨੁਮਾਈ ਵਿੱਚ ਅੱਗੇ ਵਧਣ ਕਿਉਂਕਿ ਸਿੱਖੀ ਦਾ ਮਸਲਾ ਸੂਖਮ ਮਸਲਾ ਹੈ ਤੇ ਧਰਮ ਦਾ ਮਸਲਾ ਅਸਲ ਵਿੱਚ ਹੁੰਦਾ ਹੀ ਅਤਿ ਸੂਖਮ ਹੈ ।
ਅਜੋਕੇ ਸਿੱਖਾਂ ਕੋਲ ਗੁਰਮਤਿ ਦੀ ਸੋਝੀ ਨਹੀ ਹੈ ਇਸ ਲਈ ਕਿਸੀ ਜਗ੍ਹਾ ਵੀ ਗੁਰਮਤਿ ਵਿਚਾਰਧਾਰਾ ਦੀ ਕੋਈ ਗੱਲ ਕੀਤੀ ਹੀ ਨਹੀ ਜਾ ਰਹੀ ਜਦਕਿ ਖਾਲਸੇ ਦੇ ਮੁਖ ਚੋਂ ਗੁਰਮਤਿ ਤੋਂ ਇਲਾਵਾ ਹੋਰ ਕੁਝ ਨਿਕਲ ਹੀ ਨਹੀ ਸਕਦਾ।

ਗੁਰਬਾਣੀ ਤਾਂ ਆਖਦੀ ਹੈ :-
ਹਮਰਾ ਝਗਰਾ ਰਹਾ ਨ ਕੋਊ ॥
ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥
ਭੈਰਉ (ਭ. ਕਬੀਰ) – ੧੧੫੯

ਪੰਡਿਤ ਤੇ ਮੁੱਲਾ ਦੋਨੋ ਵਿਦਵਾਨ ਤਾਂ ਹੈਂ ਪਰ ਬੁਧਵਾਨ ਨਹੀ ਹਨ ਕਿਉਂਕਿ ਬੁਧਵਾਨ ਹਰ ਮਸਲੇ ਨੂੰ ਵਿਚਾਰ ਵਟਾਂਦਰੇ ਰਾਹੀਂ ਪਹਿਲਾਂ ਹੀ ਸੁਲਝਾ ਲੈਂਦੇ ਹਨ ਜਦਕਿ ਵਿਦਵਾਨ ਜਾਣ ਬੁਝ ਕੇ ਮਸਲੇ (ਝਗੜੇ) ਖੜੇ ਕਰਕੇ ਉਨ੍ਹਾ ਝਗੜਿਆਂ ਨੂੰ ਸੱਤਾ ਪ੍ਰਾਪਤੀ ਦੇ ਹਥਿਆਰ ਵਜੋਂ ਵਰਤਨ ਲਈ ਉਨ੍ਹਾਂ ਦਾ ਹੱਲ ਨਹੀ ਕੁਢਦੇ । ਵਿਦਵਾਨ ਲੋਕ ਸੰਸਾਰੀ ਆਦਮੀਆਂ ਦੇ ਰਹਬਰ (ਆਗੂ) ਹੁੰਦੇ ਹਨ ਜਿਹੜੇ ਕਿ ਸੰਸਾਰੀ ਸੁੱਖ-ਸੁਵਿਧਾਵਾਂ ਦੇ ਲਾਲਚ ਵਿੱਚ ਉਲਝਾਈ ਰੱਖ ਕੇ ਆਮ ਜਨਤਾ ਦਾ ਸ਼ੋਸ਼ਣ ਕਰਦੇ ਰਹੇ ਹਨ ।

ਇਸ ਲਈ ਗੁਰਬਾਣੀ ਦਾ ਫੁਰਮਾਨ ਹੈ :-
ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥
ਮਾਝ ਕੀ ਵਾਰ: (ਮ: ੧) – ੧੪੫

ਭਾਵ ਭਗਤਾਂ ਦੀ ਵਿਚਾਰਧਾਰਾ ਸੰਸਾਰੀ (ਸਾਕਤਾਂ) ਦੀ ਵਿਚਾਰਧਾਰਾ ਤੋਂ ਉਲਟ ਰਹੀ ਹੈ ਅਤੇ ਰਹੇਗੀ ।

ਉਲਟੀ ਰੇ ਮਨ ਉਲਟੀ ਰੇ ॥
ਸਾਕਤ ਸਿਉ ਕਰਿ ਉਲਟੀ ਰੇ ॥
ਝੂਠੈ ਕੀ ਰੇ ਝੂਠੁ ਪਰੀਤਿ
ਛੁਟਕੀ ਰੇ ਮਨ ਛੁਟਕੀ ਰੇ
ਸਾਕਤ ਸੰਗਿ ਨ ਛੁਟਕੀ ਰੇ ॥੧॥ ਰਹਾਉ ॥
ਦੇਵਗੰਧਾਰੀ (ਮ: ੫) – ੫੩੫

ਜੋ ਗੁਰਮਤਿ ਦੇ ਇਸ ਸਾਕਤ ਵਿਰੋਧੀ ਨਿਆਰੇਪਣ ਨੂੰ ਸਮਝਦਾ ਹੈ ਓਹੀ ਗੁਰਸਿੱਖ ਹੈ, ਖਾਲਸਾ ਹੈ । ਇਨ੍ਹਾਂ ਗੁਰਸਿੱਖਾਂ ਵਿੱਚੋਂ ਹੀ ਤਾਂ ੧੬੯੯ ਦੀ ਵਿਸਾਖੀ ਸਮੇਂ ੫ ਪਿਆਰਿਆਂ ਦੇ ਰੂਪ ਵਿੱਚ ਖਾਲਸਾ ਪ੍ਰਗਟ ਹੋਇਆ ਸੀ ਜਾਂ ਕੀਤਾ ਗਿਆ ਸੀ । ਅਜੇਹੇ ਖਾਲਸੇ ਦੇ ਪ੍ਰਤੀ ਹੀ ਦਸਮ ਪਾਤਸ਼ਾਹ ਨੇ ਉਚਾਰਨ ਕੀਤਾ ਹੈ ।

ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉਂ ਮੈਂ ਸਾਰਾ।। ਜਬ ਯੇਹ ਗਹੇਂ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪਰਤੀਤ।।

ਅੱਜ ਜੋ ਝਗੜਾ ਚੱਲ ਰਿਹਾ ਹੈ, ਇਹ ਸਿੱਖ ਗੁਰਦਵਾਰਾ ਐਕਟ ਦੇ ਤਹਿਤ ਵਜੂਦ ਵਿੱਚ ਆਈ SGPC ਨਾਲ ਸਬੰਧਤ ਹੈ ਜਦਕਿ ਗੁਰਦਵਾਰਾ ਐਕਟ ਵਿੱਚ ਖਾਲਸਾ ਸ਼ਬਦ ਦਾ ਕੋਈ ਜਿਕਰ ਨਹੀ ਕਿਉਂਕਿ ਖਾਲਸਾ ਪੰਥ ਗੁਰਦਵਾਰਾ ਐਕਟ ਤੋਂ ਆਜ਼ਾਦ ਹੈ । ਖਾਲਸੇ ਦਾ ਤਖ਼ਤ (ਚਲਦਾ ਵਹੀਰ) ਇਨ੍ਹਾ ਚਾਰਾ ਤਖਤਾਂ ਤੋਂ ਵਖਰਾ ਹੈ । ਹੁਣ ਸਿੱਖਾਂ ਦੇ ਵਿੱਚ ਬਹੁਤ ਸਾਰੇ ਧੜੇ ਇਸ ਲਈ ਪੈਦਾ ਹੋ ਗਏ ਨੇ ਕਿਉਂਕਿ ਸਿੱਖਾਂ ਨੇ ਗੁਰਮਤਿ ਦਾ ਰਾਹ ਛੱਡ ਕੇ ਬਿਪਰ ਵਾਲਾ ਰਾਹ ਫੜ ਲਿਆ ਹੈ । ਗੁਰੂ ਘਰ ਦੀ ਮਾਇਆ ਉੱਤੇ ਕਬਜਾ ਕਰਨ ਦੇ ਸਾਰੇ ਚਾਹਵਾਨ ਨੇ ਜਦਕਿ ਖਾਲਸੇ ਦਾ ਗੁਰੂ ਘਰ ਦੇ ਚੜਾਵੇ ਨਾਲ ਕੋਈ ਲੈਣਾ ਦੇਣਾ ਨਹੀ । ਖਾਲਸੇ ਦਾ ਕੰਮ ਤਾਂ ਇਮਾਨਦਾਰੀ ਨਾਲ ਗੁਰਮਤਿ ਦੀ ਖੋਜ ਕਰਕੇ ਦੁਨਿਆ ਨੂੰ ਗੁਰਮਤਿ ਦੀ ਸੋਝੀ ਦੇਣੀ ਹੈ । ਇਸ ਲਈ ਬੇਨਤੀ ਹੈ ਕਿ ਸਿੱਖ ਆਪਣੀ ਚੋਧਰ ਦੀ ਲੜਾਈ ਜਿਵੇਂ ਮਰਜੀ ਲੜਨ ਉਸ ਨਾਲ ਖਾਲਸੇ ਦਾ ਕੋਈ ਲੈਣਾ ਦੇਣਾ ਨਹੀਂ ਤੇ ਖਾਲਸੇ ਨੂੰ ਇਸ ਲੜਾਈ ਵਿੱਚ ਖਾ-ਮਖਾ ਸ਼ਾਮਲ ਕਰਨ ਦੀ ਕੋਸ਼ਿਸ਼ ਨਾ ਕਰਨ । ਧਰਮ ਸਿੰਘ ਨਿਹੰਗ ਸਿੰਘ ੧੦-੧੧-੨੦੧੫

ਤੱਤ ਖਾਲਸੇ ਦੀ ਵਰਦੀ

ਦਸਮ ਪਾਤਸ਼ਾਹ ਨੇ ਅਕਾਲ ਪੁਰਖ ਦਾ ਹੁਕਮ ਪਾਕੇ ਜਦੋਂ ਖਾਲਸਾ ਫੌਜ ਪ੍ਰਗਟ ਕੀਤੀ ਤਾਂ ਸਬਤੋਂ ਪਹਿਲਾਂ ਸਿਰ ਮੰਗੇ ਪਰ ਹਜਾਰਾਂ ਦੀ ਭੀੜ ਚ ਕੋਈ ਖੜ੍ਹਾ ਨਾ ਹੋਇਆ ਸਿਵਾਏ 5 ਸਿੰਘਾਂ ਦੇ, ਦਸਮ ਪਾਤਸ਼ਾਹ ਨੇ ਓਥੇ ਹੀ ਟੈਸਟ ਲੈ ਲਿਆ ਤੇ ਸਿਪਾਹੀਆਂ ਦੀ ਯੋਗਤਾ ਪਰਖ ਲਈ। ਜਿਹੜੇ ਮਰਨ ਕਬੂਲ ਕਰਕੇ ਗੁਰੂ ਨੂੰ ਸੀਸ ਦੇਣ ਲਈ ਤਿਆਰ ਨੇ ਓਹੀ ਸੱਚੇ ਸੰਤ ਸਿਪਾਹੀ ਬਨਣਗੇ। ਏਹਨਾਂ ਪੰਜਾਂ ਜਰਨੈਲਾਂ ਨੂੰ ਦਸਮ ਪਾਤਸ਼ਾਹ ਨੇ ਅਕਾਲੀ ਫੌਜ ਦਾ ਨਾਮ ਦਿੱਤਾ ਤੇ ਅਕਾਲੀ ਰੰਗ ਦੀ ਵਰਦੀ ਵੀ ਪਹਿਨਾਈ ਤੇ ਓਸੇ ਦਿਨ ਤੋਂ ਸਾਰੀ ਜਿੰਮੇਵਾਰੀ ਜਾਂ ਗੁਰਿਆਈ ਏਨਾਂ ਪੰਜਾਂ ਨੂੰ ਸਓਂਪ ਦਿੱਤੀ। ਖਾਲਸਾ ਫੌਜ ਦੀ ਵਰਦੀ ਪੋਣ ਦਾ ਹੱਕ ਸਿਰਫ ਓਹਨਾਂ ਨੂੰ ਸੀ ਜਿੰਨਾਂ ਨੇ ਮਰਨ ਕਬੂਲ ਕੀਤਾ ਸੀ ਤੇ ਸੱਚ ਦਾ ਝੰਡਾ ਬਰਦਾਰ ਸਨ। ਜਿਨਾਂ ਦਾ ਇੱਕੋ ਇੱਕ ਕੰਮ ਸੀ “ਸੱਚ ਦਾ ਪ੍ਰਚਾਰ” ਕਰਨਾ ਅਤੇ ਵੱਖ ਵੱਖ ਮੱਤਾਂ ਵਿੱਚ ਏਕਤਾ ਕਰਾਕੇ ਸੱਚ ਧਰਮ ਲਾਗੂ ਕਰਨਾ। ਇਸ ਸੱਚ ਦੇ ਪ੍ਰਚਾਰ ਤੋਂ ਕੁਝ ਲੋਕਾਂ ਨੂੰ ਦਿੱਕਤ ਵੀ ਹੋਈ ਜਿੰਨਾਂ ਦੀ ਹਓਮੈ ਤੇ ਦਸਮ ਪਾਤਸ਼ਾਹ ਨੇ ਦਸਮ ਗ੍ਰੰਥ ਲਿਖ ਕੇ ਚੋਟ ਮਾਰੀ ਸੀ,ਓਸੇ ਦਿਨ ਤੋਂ ਓਹ ਲੋਕ ਦਸਮ ਪਾਤਸ਼ਾਹ ਦੇ ਵਿਰੋਧੀ ਬਣ ਗਏ ਤੇ ਕੋਝੀਆਂ ਚਾਲਾਂ ਚਲਦੇ ਹੀ ਰਹਿੰਦੇ ,ਇਸੇ ਕਾਰਨ ਦਸਮ ਪਾਤਸ਼ਾਹ ਨੂੰ 14 ਜੰਗਾਂ ਵੀ ਲੜਨੀਆਂ ਪਈਆਂ। ਪਰ ਹਰੇਕ ਜੰਗ ਚ ਹੁਕਮ ਨੇ ਝੂਠਿਆਂ ਦਾ ਮੂੰਹ ਹੀ ਭੰਨਿਆ।ਇਹ ਨੀਲੀ ਵਰਦੀ ਦਾ ਪ੍ਰਤਾਪ ਹੀ ਏਨਾ ਸੀ ਮਾਨੋ ਦਸਮ ਪਾਤਸ਼ਾਹ ਨੇ ਇੱਕ ਖਾਸ ਸ਼ਕਤੀ ਬਖਸ਼ੀ ਹੋਵੇ ਸਦਾ ਅਜੈ ਰਹਿਣ ਦੀ। ਏਸ ਫੌਜ ਵਿੱਚ ਭੇਖੀਆਂ ਨੂੰ ਕੋਈ ਜਗ੍ਹਾ ਨਹੀਂ ਤੇ ਛਾਂਟੀ ਵੀ ਆਪ ਮਹਾਂਕਾਲ ਕਰਦਾ। ਜਕਰੀਏ ਦਾ ਸਮਾਂ ਐਸਾ ਸੀ ਜਦੋਂ ਨੀਲੇ ਬਾਨੇ ਵਾਲਿਆਂ ਨੂੰ ਦੇਖਦੇ ਹੀ ਸਿਰ ਵੱਢਣ ਦਾ ਹੁਕਮ ਸੀ,ਪੱਤਾ ਪੱਤਾ ਸਿੰਘਾਂ ਦਾ ਵੈਰੀ ਸੀ ਓਦੋਂ ਸਿਰਾ ਦੇ ਮੁੱਲ ਪੈਂਦੇ ਸੀ,ਫੇਰ ਛੋਟੇ ਵੱਡੇ ਘੱਲੂਘਾਰੇ ਵੀ ਹੋਏ ਪਰਖਨ ਲਈ ਪਰ ਸਿੰਘ ਡੋਲੇ ਨਹੀ ਸਿੱਖੀ ਸਿਦਕ ਕੇਸਾਂ ਸੁਆਸਾਂ ਨਾਲ ਨਿਭੇਆ। ਸਮੇਂ ਸਮੇਂ ਤੇ ਮਹਾਂਕਾਲ ਛਾਨਣਾ ਲਾਉਂਦਾ ਰਹਿੰਦਾ ਤੇ ਹੁਣ ਵੀ ਲੱਗਣਾ ਹੈ। ਅੱਜ ਇਸ ਵਰਦੀ ਵਿੱਚ ਕਈ ਚੌਰ,ਡਾਕੂ,ਲੁਟੇਰੇ ਵੀ ਨੇ ਜੋ ਬਾਹਰੋ ਦਿਖਣ ਨੂੰ ਤੇ ਸਿੰਘ ਕਹੋਂਦੇ ਪਰ ਅੰਦਰੋ ਕੱਚੇ ਨੇ। ਪੁਰਾਣੇ ਸਿੰਘਾਂ ਤੋਂ ਇੱਕ ਗਲ ਸੁਣੀ ਸੀ ਕਿ ਜਦੋਂ ਸਿੰਘਾਂ ਦਾ ਕਿਤੇ ਵੱਡੇ ਥਾਂ ਪੰਜਾ ਵਜਦਾ ਸੀ ਓਦੋਂ ਚੌਰ ਡਾਕੂ ਖਾਲਸਾ ਫੌਜ ਦੀ ਵਰਦੀ ਪਾਕੇ ਬਹੁਤ ਲੁਟਦੇ ਲੋਕਾਂ ਨੂੰ ਕਿਓਕਿ ਆਵਦਾ ਸਵਾਰਥ ਸੀ ਪਰ ਜਦੋਂ ਕਿਤੇ ਅਬਦਾਲੀ ਵਰਗਾ ਮੁਹਰੇਓ ਟਕਰਦਾ ਤਾਂ,ਇਹ ਵਰਦੀ ਲਾਹ ਕੇ ਚੱਡੇਆ ਚ ਪੂਛ ਦੇਕੇ ਦੌੜ ਜਾਂਦੇ ਓਥੇ ਅਸਲ ਤੱਤ ਖਾਲਸਾ ਹੀ ਅੜਦਾ ਜਿਹੜੇ ਗੁਰਬਾਣੀ ਮੰਨਣ ਵਾਲੇ ਹੁੰਦੇ ਸੀ,ਜਿੰਨਾ ਨੇ ਅੱਦਰਲਾਂ ਸੱਚ ਵਾਲਾ ਬਾਨਾ ਪਹਿਣਿਆ ਸੀ। ਬਾਹਰੀ ਵਰਦੀ ਬਦਲੀ ਜਾ ਸਕਦੀ ਪਰ ਸੱਚ ਵਾਲਾ ਬਾਨਾ ਨੀ ਬਦਲਿਆ,ਜਾ ਸਕਦਾ। ਅੱਜ ਵੀ ਇਸ ਵਰਦੀ ਚ ਬਹੁਤੇ ਚੌਰ ਡਾਕੂ ਹੀ ਵੜੇ ਨੇ ਆਵਦੇ ਸਵਾਰਥ ਲਈ ਪਰ ਮੌਕੇ ਤੇ ਦੌੜ ਜਾਣਗੇ ਜਦੋਂ ਮੁਹਰੇਓ ਹੁਕਮ ਦੀ ਮਾਰ ਪਈ। ਮਹਾਂਕਾਲ ਦਾ ਛਾਨਣਾ ਹੈ ਇਹ ਤਾਂ ਜੋ ਦੁਸ਼ਟਾਂ ਨੂੰ ਦਰੜ ਦਿੰਦਾ ਹੈ। ਛਾਨਣਾ ਲੱਗਣਾ ਸੱਭ ਦੇ ਤੇ ਸਿਰਫ ਤੱਤ ਖਾਲਸਾ ਅੜੇਗਾ ਜਿਹਨਾਂ ਦੇ ਹੱਕ ਚ ਗੁਰਬਾਣੀ ਖੜ੍ਹੀ ਹੈ ।

ਖਾਲਸਾ ਫੌਜ ਚ ਭਰਤੀ

ਖਾਲਸਾ ਫੌਜ ਚ ਭਰਤੀ ਹੋਕੇ ਫੌਜ ਦੀ ਵਰਦੀ ਓਹ ਪਓਂਦੇ ਸੀ ਜਿੰਨਾ ਕੋਲ ਸਤਿ ਸੰਤੋਖ ਸੀ ਜਾਂ ਸੰਤੋਖੀ ਹੋ ਰਹੇ ਸੀ। ਜਿੰਨਾਂ ਕੋਲ ਸਤਿ ਸੰਤੋਖ ਸੀ ਓਹਨਾਂ ਕੋਲ ਨਿਹਚਲ ਰਾਜ ਸੀ ਸੱਚ ਵਾਲਾ। ਸਤਿ ਸੰਤਖ ਭਾਵ ਸੱਚ ਦਾ ਗਿਆਨ ਸੀ। ਇੱਕ ਸੰਤੋਖ ਇੱਕਲਾ ਹੁੰਦਾ ਪਰ ਜਦੋਂ ਸਤਿ ਨਾਲ ਲਗ ਗਿਆ ਤਾਂ ਓਹ ਐਦਾਂ ਹੈ ਜਿਵੇਂ ਮਿੱਟੀ ਤੋਂ ਪੱਥਰ ਬਣਗਿਆ। ਬਣਿਆ ਮਿੱਟੀ ਤੋਂ ਹੀ ਆ ਪਰ ਮਜਬੂਤ ਹੋ ਗਿਆ ਹੈ। ਸਤਿ ਸੰਤੋਖ ਵਾਲੇ ਹੀ ਸੀ ਖਾਲਸਾ ਫੌਜ ਵਿੱਚ ਜਿੰਨਾਂ ਨੇ ਵਰਦੀ ਸਿਰਫ ਦੁਨੀਆਂ ਨੂੰ ਆਕਰਸ਼ਿਤ ਕਰਨ ਲਈ ਨਹੀਂ ਪਾਈ ਸੀ,,ਓਹਨਾਂ ਨੂੰ ਪਤਾ ਸੀ ਵਰਦੀ ਦੀਆਂ ਜਿੰਮੇਵਾਰੀਆਂ ਵੀ ਤਾਂਹੀ ਹਰੇਕ ਨੂੰ ਵਰਦੀ ਨੀ ਸੀ ਦਿੰਦੇ, ਸਿਰ ਮੰਗ ਕੇ ਵਰਦੀ ਦਿੱਤੀ ਜਾਂਦੀ ਸੀ,ਅੱਜ ਵਾਂਗ ਭੇਡ ਚਾਲ ਨੀ ਸੀ ਚਲਦੇ ਕੀ ਭੇਡਾਂ ਵਾਂਗ ਪਹੁਲ ਦੇਈ ਚੱਲੋ ਤੇ ਗਿਣਤੀ ਵਧਾਈ ਜਾਓ। quality ਨੂੰ ਛਡਕੇ quantity ਮਗਰ ਪੈ ਗਏ ਤੇ ਚੌਰਾਂ ਨੇ ਵੀ ਵਰਦੀ ਪਾਕੇ ਧਰਮ ਦੇ ਨਾਮ ਤੇ ਲੁੱਟਣਾ ਸ਼ੁਰੂ ਕਰ ਦਿੱਤਾ,, ਏਨਾਂ ਨਾਲੋਂ ਤੇ ਚੌਰ ਕਈ ਗੁਣਾ ਚੰਗੇ ਜੋ ਚੌਰ ਕਹਾ ਕੇ ਚੌਰੀ ਕਰਦੇ ਨੇ ,ਸੱਚ ਦੇ ਪਹਿਰੇਦਾਰਾਂ ਦੀ ਵਰਦੀ ਪਾਕੇ ਲੋਕਾਂ ਨੂੰ ਨੀ ਲੁਟਦੇ,ਛੇਤੀ ਨੰਗੇ ਹੋ ਜਾਣੇ ਨੇ ਕਿਓਂਕਿ ਹੁਕਮ ਨੇ ਕਰੜੇ ਹੱਥ ਲੈਣਾ ਏਹਨਾਂ ਨੂੰ। ਇਹਨਾਂ ਤੇ ਤਾਂ ਹੱਥ ਜੋੜ ਜੋੜ ਕਹਿਣਾ ਕੀ ਸਾਡੇ ਤੋਂ ਇਹ ਵਰਦੀ ਨੀ ਪਾ ਹੁੰਦੀ ਸਾਨੂੰ ਮਾਫ ਕਰੋ। ਸਿਰਫ ਤੱਤ ਖਾਲਸਾ ਖੜੇਗਾ ਜਿੰਨਾਂ ਕੋਲ ਤੱਤ ਗਿਆਨ ਹੈ।