Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਚਾਰਿ ਪਦਾਰਥ, ਨਵ ਨਿਧਿ ਅਤੇ ਪਰਮਪਦ

ਚਾਰਿ ਪਦਾਰਥ ਅਸਟ ਮਹਾ ਸਿਧਿ ਨਵ ਨਿਧਿ ਕਰ ਤਲ ਤਾ ਕੈ ॥” {ਅੰਗ 1106} ਚਾਰਿ ਪਦਾਰਥ’ :

1. ਧਰਮ (ਗਿਆਨ) ਪਦਾਰਥ

2 . ਮੁਕਤਿ ਪਦਾਰਥ

3 . ਨਾਮ ਪਦਾਰਥ

4 ਜਨਮ ਪਦਾਰਥ

ਗੁਰਮਤਿ ਤੋਂ ਬਿਨਾਂ ਬਾਕੀ ਸਭ ਮੱਤਾਂ ਸਿਰਫ ਦੋ ਪਦਾਰਥਾਂ ਤੱਕ ਦੀ ਗੱਲ ਕਰਦੀਆਂ ਹਨ, ਮੁਕਤੀ ਤੱਕ ਦਾ ਗਿਆਨ ਕਰਾਉਦੀਆਂ ਹਨ, ਲੇਕਿਨ ਗੁਰਮਤਿ ਮੁਤਕੀ ਜੀਵਤ ਮਿ੍ਤਕ ਹੋਣ ਨੂੰ ਮੰਨਦੀ ਹੈ, ਜੀਵਤ ਮ੍ਰਿਤਕ ਕਿਵੇਂ ਹੋਣਾ ਹੈ, ਇਹ ਗਿਆਨ ਗੁਰਮਤਿ ਕਰਵਾਉਦੀ ਹੈ, ਇਸ ਤੋਂ ਅੱਗੇ ਦਾ ਸਫਰ ਮਨ ਦੀਆਂ ਇਛਾਂਵਾਂ ਮਰਨ ਤੇ ਅਤੇ ਮਰਨ ਕਬੂਲ ਕਰਨ ਤੇ ਸ਼ੁਰੂ ਹੁੰਦਾ ਹੈ, ਜਦੋਂ ਦਾਲ ਤੋਂ ਇੱਕ ਹੋ ਗਿਆ, ਮਨ ਮੂਲ ਵਿੱਚ ਸਮਾ ਗਿਆ, ਮਨ ਦੀ ਕਲਪਨਾ ਬੰਦ ਹੋ ਗਈ , ਇਸ ਤੋਂ ਅੱਗੇ ਤੀਜਾ ਪਦਾਰਥ ਨਾਮ ਪਦਾਰਥ ਅਤੇ ਚੋਥਾ ਪਦਾਰਥ ਜਨਮ ਪਦਾਰਥ ਪ੍ਰਾਪਤ ਹੋਣਾ ਹੈ, ਇਹੀ ਪਰਮਪਦ ਹੈ । ਪਹਿਲਾ ਪਦਾਰਥ ਹੀ ਸਡਾ ਗਿਆਨ ਪਦਾਰਥ ਹੈ , ਜਿਹਦੇ ਨਾਲ ਸਭ ਤੋਤਾ ਰਟਣ ਵਾਲੇ ਕੱਟੇ ਗਏ, ਗਿਆਨ ਤੋਂ ਬਿਨਾ ਜੀਵ ਅੰਨ੍ਹਾ ਹੈ, ਤੋਤਾ ਰਟਣ ਨਾਲ ਗਿਆਨ ਪ੍ਰਾਪਤ ਹੋਇਆ ਹੋਵੇ ਕਿਸੇ ਨੂੰ ਤਾਂ ਉਹ ਸੰਗਤ ਵਿੱਚ ਆਕੇ ਭਰਮ ਦੇ ਅਰਥ ਕਰੇ, ਕਿ ਕਦੋਂ ਸ਼ੁਰੂ ਹੋਇਆ ਭਰਮ, ਕੀ ਹੁੰਦਾ ? ਕੀ ਇਲਾਜ ਹੈ? ਕੀ ਪਰਹੇਜ ਕਰਨਾ ਪਊ? ਨਹੀ ਤਾਂ ਸੰਗਤ ਨੂ ਹੋਰ ਗੁਮਰਾਹ ਨਾਂ ਕਰਨ ਮਾਲਾ ਵਾਲੇ ਅਤੇ ਤੋਤਾ ਰਟਣ ਵਾਲੇ । ਪਹਿਲਾਂ ਹੀ ਕਿਹਾ ਕਬੀਰ ਜੀ ਨੇ, ਕਬੀਰਾ ਜਹਾ ਗਿਆਨੁ ਤਹ ਧਰਮੁ ਹੈ{ਅੰਗ 1372}

ਗਿਆਨ ਤੋਂ ਬਿਨਾ ਜਿਹੜੇ ਧਰਮ ਦੀ ਗੱਲ ਕਰਦੇ ਨੇ ਉਹਨਾ ਲਈ ਕੀ ਕਿਹਾ ਇਹ ਦੋਖੋ, ਅੰਨ੍ਹੇ ਹਨ ਉਹ, “ਗਿਆਨ ਹੀਣੰ ਅਗਿਆਨ ਪੂਜਾ ॥ ਅੰਧ ਵਰਤਾਵਾ ਭਾਉ ਦੂਜਾ ॥੨੨॥ {ਅੰਗ 1412}

ਫਸਾਉਣ ਦੀ ਵਿਧੀ ਵਾਲੇ ਹਨ, ਭਰਮਗਿਆਨੀ ਹਨ, ਕਾਮਨਾਂਵਾ ਪੂਰੀਆਂ ਕਰਨ ਦੀਆਂ ਅਰਦਾਸਾਂ ਕਰਦੇ ਹਨ, ਦਸਮ ਪਾਤਸ਼ਾਹ ਕਹਿੰਦੇ ਨੇ “ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਭਾਵਨਾ ਬਿਹੀਨ ਕੈਸੇ ਭੇਟੈ ਪਰਲੋਕ ਸੋਂ॥

ਗੁਰਮਤਿ ਵਾਲੇ ਚਾਰ ਪਦਾਰਥਾ ਦਾ ਸਫਰ ਇਸ ਪ੍ਰਕਾਰ ਹੈ, “ਗਿਆਨ ਕਾ ਬਧਾ ਮਨੁ ਰਹੈ {ਅੰਗ 469}” ‘ਗਿਆਨ ਪਦਾਰਥ’ ਗੁਰਮਤਿ ਦਾ ਗਿਆਨ । ਇਹਦੇ ਨਾਲ ਮਨ ਬੰਨ੍ਹਿਆ ਜਾਣੈ, ਮਨ ਰੁਕ ਜਾਣੈ ਤੇ ਮੁਕਤੀ ਮਿਲ ਜਾਣੀ ਐ, ਕਲਪਨਾ ਤੋਂ ਮੁਕਤੀ ਮਿਲ ਜਾਣੀ ਹੈ, ਇਹ ਹੋ ਗਿਆ ‘ਮੁਕਤਿ ਪਦਾਰਥ’ । ਇਹਤੋਂ ਬਾਅਦ ਦੋ ਪਦਾਰਥ ਹੋਰ ਰਹਿ ਗਏ ਹੁਣ । ਗੁਰਬਾਣੀ ਤਾਂ ਮਨ ਨੂੰ ਸਿਰਫ ਮਾਰਦੀ ਹੀ ਹੈ, ਮਨ dead ਹੋ ਜਾਣੈ, ਸੋਚਣਾ ਬੰਦ ਕਰ ਦੇਣਾ ਹੈ ਏਹਨੇ । ਸੋਚਣਾ ਬੰਦ ਕੀਤਾ ਤਾਂ dead ਹੋ ਗਿਆ । ਫੇਰ ਇਹਨੂੰ ਜਗਾਉਣਾ ਕੀਹਨੇ ਹੈ ? “ਰਾਮ ਰਮਤ ਮਤਿ ਪਰਗਟੀ ਆਈ ॥{ਪੰਨਾ 326}” ਉਹ ਫੇਰ ਮਰੀ ਹੋਈ ਗਊ ਜਿਹੜੀ ਭਗਤ ਨਾਮਦੇਵ ਜੀ ਨੇ ਜਿਉਂਦੀ ਕੀਤੀ ਸੀ , ਉਹ ਏਥੋਂ ਜਿਉਂਦੀ ਹੋਣੀ ਹੈ, ਕਹਿਣ ਤੋਂ ਭਾਵ ਹੈ ਸੁੱਤੀ ਹੋ ਮਤਿ ਜਾਗਣੀ ਹੈ,ਕੋਈ ਬਾਹਰਲੀ ਗਊ ਦੀ ਗੱਲ ਨਹੀ ਹੈ, ਅੱਗੇ ਦੇਖਦੇ ਆਂ ਕਿ ਕਿਵੇਂ ਜਾਗਦੀ ਹੈ ,,,”” ਰਾਮ ਰਮਤ ਮਤਿ ਪਰਗਟੀ ਆਈ” ਜਦ ਸੰਤੋਖ ਹੋ ਜਾਂਦਾ ਹੈ, ਫਿਰ ਜਾਗਦਾ ਹੈ ਏਹੇ, ਫੇਰ ਬੁਧਿ ਜਾਗਦੀ ਹੈ ਅੰਦਰੋਂ, ਫੇਰ ਗਿਆਨ ਜਾਗਦੈ ਸੰਤੋਖ ਤੋਂ ਬਾਅਦ । ਉਹ ਕੀ ਹੈ ? ਉਹ ਹੈ ‘ਨਾਮ ਪਦਾਰਥ । ਫੇਰ ‘ਇਸ ਤੋਂ ਅੱਗੇ ਕੀ ਹੈ ? ਅੱਗੇ ਹੈ ਜਨਮ ਪਦਾਰਥ । ਨਾਨਕ ਨਾਮੁ ਮਿਲੈ ਤਾਂ ਜੀਵਾਂ{ਅੰਗ1429}

ਅਸਟ ਮਹਾ ਸਿਧਿ ਕੀ ਹੈ??
” ਅੱਠ ਗੁਣ ਨੇ, ਅੱਠ ਪ੍ਰਕਾਰ ਦੀ ਸਿਧਿ ਆ । ‘੧’ ਦੀ ਪੂਰੀ ਸਮਝ ‘ਅਸਟ ਸਿਧਿ’ ਆ । ‘ਓਅੰਕਾਰ’ ਕੀ ਹੈ ? ਇਹਦੀ ਸਮਝ । “ਗੁਰਮੁਖਿ ਅਸਟ ਸਿਧੀ ਸਭਿ ਬੁਧੀ ॥{ਅੰਗ 941}” ਗੁਰਮੁਖਿ ਨੂੰ ‘ਓਅੰਕਾਰ’ ਦਾ ਗਿਆਨ ਹੁੰਦਾ ਹੈ, ‘ਓਅੰਕਾਰ’ ਦੀ ਵਿਆਖਿਆ ਕਰ ਸਕਦਾ ਹੈ । “ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸ੍ਵੈਭੰ” ਸਾਰੀ ਗੁਰਬਾਣੀ ਇਹਨਾਂ ‘ਅੱਠਾਂ’ ਦੀ ਹੀ ਸੋਝੀ/ਸਿਧਿ ਕਰਾਉਂਦੀ ਹੈ । ਇਹ ‘੧’ ਦੀ ਸਮਝ ਹੈ ‘ਅੱਠਾਂ ਪੱਖਾਂ’ ਤੋਂ । ‘੧’ ਦੀ ਸਮਝ ਫੇਰ ਆਉਣੀ ਐ, ਜਦ ‘ਅੱਠਾਂ ਪੱਖਾਂ’ ਤੋਂ ‘੧’ ਨੂੰ ਸਮਝ ਲਿਆ, ਫੇਰ ਸਮਝ ਆਊ ਕਿ ‘੧’ ਕੀ ਹੈ ? ਫੇਰ ਬੁੱਝਿਆ ਜਾਣੈ ।

ਨਵ ਨਿਧਿ’ ਕੀ ਹੈ ? ‘
“””,,,,ਅਸਟ ਸਿਧਿ’ ਚੋਂ, ਅੱਠ ਪ੍ਰਕਾਰ ਦੀ ਸੋਝੀ ਚੋਂ ਮਿਲਣਾ ਕੀ ਹੈ ? ‘ਨਵ ਨਿਧਿ’ ਮਿਲਣੀ ਹੈ, ‘ਨਵਾਂ ਗਿਆਨ, ਨਵਾਂ ਖਜਾਨਾ ਗਿਆਨ ਦਾ’ । ‘ਨਾਮ’ ਮਿਲਣਾ ਏਹਦੇ ਚੋਂ, ‘ਨਾਮ’ ਹੀ ‘ਨਵ ਨਿਧਿ’ ਹੈ “ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥{ਅੰਗ 293}” ਜਿਹੜਾ ‘ਨਾਮ’ ਹੈ ਓਹੀ ‘ਨਵ ਨਿਧਿ’ ਹੈ ।