Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਮੀਰੀ – ਪੀਰੀ (Meeri Peeri)

ਮੀਰੀ -ਪੀਰੀ ੨ ਤਲਵਾਰਾਂ ਦੇ ਨਾਮ ਹਨ ਜੋ ਛੇਵੇਂ ਪਾਤਸ਼ਾਹ ਨਾਲ ਕੀ ਸਬੰਧ ਹਨ ।

ਜਦ ੫ ਵੇ ਪਾਤਸ਼ਾਹ ਦੀ ਸ਼ਹੀਦੀ ਤੋ ਬਾਦ ਸਿਖਾਂ ਨੂ ਸਰੀਰਕ ਤੋਰ ਤੇ ਮਜਬੂਤ ਬਣਾਉਣਾ ਸੀ ਤਦ ਗੁਰੂ ਜੀ ਨੇ ਮੀਰੀ (ਭਾਵ ਰਾਜਿਆਂ ਦੀ ) ਤਲਵਾਰ ਪਹਿਨੀ ਸੀ ਜੋ ਬਾਬਾ ਬੁਢਾ ਸਾਹਿਬ ਨੇ ਪਹਿਨਾਈ ਸੀ ।

ਪੀਰੀ ( ਗਿਆਨ ਖੜਗ ) ਤਾਂ ਪਹਿਲੇ ਪਾਤਸ਼ਾਹ ਤੋ ਹੀ ਸੀ ਸਿਖਾਂ ਕੋਲ |

ਗਿਆਨੁ ਖੜਗ ਲਈ ਮੰਨ ਸੇ ਲੂਝੈ ਮਨਸਾ ਮਨਹਿ ਸਮਾਹਿ ਹੇ || ਅੰਗ ੧੦੨੨

ਗਿਆਨ ਖੜਗ(ਪੀਰੀ) ਦਾ ਕੋਈ ਰੂਪ ਨਹੀ ਹੁੰਦਾ ਇਹ ਤਲਵਾਰ ਨਿਰਾਕਾਰੀ ਹੁੰਦੀ ਹੈ | ਜੋ ਮੰਨ ਦੇ ਵਿਕਾਰ ਖਤਮ ਕਰਦੀ ਹੈ | ੫ ਗੁਰੂ ਸਾਹਿਬਾਨਾਂ ਨੇ ਇਸੇ ਤਲਵਾਰ ਨਾਲ ਧਰਮ ਯੁੱਧ ਕੀਤਾ । 

ਪ੍ਰਸ਼ਨ : ਪਰ ਇਤਿਹਾਸ ਯਾ ਪੋਸਟਰਾਂ ,ਫੋਟੋਆਂ ਚ ਤਾ ਦੋਵੇ ਤਲਵਾਰਾ ਲੋਹੇ ਦੀਆਂ ਹਨ ???

ਉੱਤਰ: ਇਹ ਜਿੰਨਾ ਕੋਲ ਪੀਰੀ ਦੀ ਤਲਵਾਰ (ਗੁਰਮਤ ) ਹੈਨੀ, ਓਹਨਾ ਨੇ ਦੋਵੇ ਲੋਹੇ ਦੀਆਂ ਹੀ ਦਿਖਾਉਣੀਆਂ ਸਨ | ਜੇ ਦੋਵੇ ਲੋਹੇ ਦੀਆਂ ਸਨ ਤਾ ਇਹ ਦਸਣ ਕੀ ਲੋਹੇ ਦੀ ਕਿਰਪਾਨ ਨਾਲ ਅੰਦਰਲੇ ਵਿਕਾਰ ਕਿਵੇ ਮਾਰਾਂਗੇ?

ਜੇ ਤੁਹਾਨੂ ਕੋਈ ਧਰਮ ਤੇ ਵਿਚਾਰ ਕਰਨ ਬੈਠਾ ਆ ਤਾਂ ਓਹਦਾ ਕਿਹੜੀ ਕਿਰਪਾਨ ਨਾਲ ਸਾਹਮਣਾ ਕਰੁੰਗੇ ?

ਚਲੋ ਮੰਨ ਵੀ ਲੈਂਦੇ ਹਾਂ ਕਿ ੨ ਤਲਵਾਰਾਂ ਲੋਹੇ ਦੀਆਂ ਸਨ । ਫਿਰ ਇਹ ਸਵਾਲ ਖੜਾ ਹੋ ਜਾਦਾਂ ਹੈ ਕਿ ਖਾਲਸੇ ਕੋਲ ਅੱਜ ਇੱਕ ਤਲਵਾਰ ਹੈ । ਇਹ ਕਿਹੜੀ ਹੈ ? ਮੀਰੀ ਯਾਂ ਪੀਰੀ ?

ਅਸਲ ਚ ਅੱਜ ਵੀ ਦੋਵੇ ਤਲਵਾਰਾ ਪਾਉਣ ਵਾਲਾ ਹੀ ਖਾਲਸਾ ਹੈ | ਖਾਲਸਾ ਓਹੀ ਹੈ ਜੋ ਦੋਵੇ ਤਲਵਾਰਾ ਦਾ ਧਨੀ ਹੋਵੇ |

ਪੀਰੀ ਦੀ ਕਿਰਪਾਨ ਦਾ ਕੋਈ ਰੂਪ ਨਹੀ ਆ ਓਹ ਸਭ ਗੁਰੂ ਸਾਹਿਬਾਨਾ ਤੋ ਹੀ ਸੀ |

ਪ੍ਰਸ਼ਨ : ਮੀਰੀ ਦੀ ਤਲਵਾਰ ਤਾ ਅਸੀਂ ਸਾਨ ਤੇ ਲਾ ਕੇ ਤਿਖੀ ਕਰਦੇ ਆ. ਪਰ ਪੀਰੀ ਦੀ ਤਲਵਾਰ ਕਿਵੇ ਤਿਖੀ ਕਰਾਂਗੇ ???

ਉੱਤਰ : ਪੀਰੀ ਦੀ ਤਲਵਾਰ , ਸ਼ਬਦ ਦੀ ਵਿਚਾਰ ਨਾਲ ਤਿਖੀ ਹੁੰਦੀ ਆ |

ਗੁਰਬਾਣੀ ਅਨੁਸਾਰ -: ਮਃ ੧ ॥ ਸਚ ਕੀ ਕਾਤੀ ਸਚੁ ਸਭੁ ਸਾਰੁ ॥ ਘਾੜਤ ਤਿਸ ਕੀ ਅਪਰ ਅਪਾਰ ॥ ਸਬਦੇ ਸਾਣ ਰਖਾਈ ਲਾਇ ॥ ਗੁਣ ਕੀ ਥੇਕੈ ਵਿਚਿ ਸਮਾਇ ॥ ਅੰਗ ੯੫੬

ਨਿਹੰਗ ਬਾਣਾ ਖਾਲਸਾ ਫੋਜ ਦੀ ਵਰਦੀ ਹੈ ਨਾ ਕੀ ਭੇਖ । ਖਾਲਸਾ ਝੰਡਾ ਬਰਦਾਰ ਹੈ ਗੁਰਮਤਿ ਦਾ, ਬਿਨ੍ਹਾਂ ਖਾਲਸੇ ਦੇ ਕਿਸੀ ਨੂੰ ਕੋਈ ਅਧਿਕਾਰ ਨਹੀ ਕੀ ਉਹ ਗੁਰਮਤਿ ਦਾ ਪਰਚਾਰ ਕਰ ਸਕੇ । 

ਮੀਰੀ ਦੀ ਤਲਵਾਰ ਲੋਹੇ ਦੀ ਹੁੰਦੀ ਹੈ ਤੇ ਪੀਰੀ ਦੀ ਤਲਵਾਰ ਗਿਆਨ ਖੜਗ ਹੁੰਦੀ ਹੈ । ਬਾਹਰ ਚੱਕਰ ਲੋਹੇ ਦਾ ਹੁੰਦਾ ਹੈ ਅੰਦਰ ਸਬਦ ਦਾ ਚੱਕਰ ਹੈ ।

ਦੁਨੀਆਂ ਜੋ ਵਿਕਾਸ ਕਰ ਰਹੀ ਹੈ ਅਸਲ ਵਿੱਚ ਉਹ ਵਿਨਾਸ ਹੀ ਹੈ ।

ਕਿਸੀ ਵੀ ਵਸਤੂ ਦੀ ਸਦਵਰਤੋ ਕਰਨਾ ਹੀ ਸਹੀ ਰਾਹ ਹੈ ਨਹੀਂ ਤਾਂ ਪਰੇਸ਼ਾਨੀ ਦਾ ਕਾਰਣ ਹੈ । ਗਿਆਨਵਾਨ ਮਨੁੱਖ ਹੀ ਸੁੱਖੀ ਰਹੀ ਸਕਦਾ ਹੈ ਨਾ ਕਿ ਅਗਿਆਨੀ ।

ਸਾਹਿਬਜਾਦਾ ਬਾਬਾ ਫਤਿਹ ਸਿੰਘ ਅਤੇ ਬਾਬਾ ਜੋਰਾਵਰ ਸਿੰਘ ਜੀ ਨੇ ਵੀ ਪੀਰੀ ਦੀ ਤਲਵਾਰ ਇਸੇ ਤਰਾਂ ਚਲਾਈ  ਜਦੋ ਸੂਬੇ ਦੀ ਕਚਿਹਰੀ ਵਿੱਚ ਪੇਸ਼ ਕੀਤਾ ਗਿਆ ਸੀ, ਉਹ ਜੰਗ ਪੀਰੀ ਦੀ ਸੀ, ਅਤੇ ਚਮਕੌਰ ਦੀ ਸਾਹਿਬ  ਵਾਲੀ ਜੰਗ ਮੀਰੀ ਦੀ ਤਲਵਾਰ ਨਾਲ ਹੋਈ ਸੀ ਆਹਮੋ ਸਾਹਮਣੇ ਸਰਭਲੋਹ ਦੀਆਂ ਕਿਰਪਾਨਾ ਨਾਲ।  ਪੀਰੀ ਦੀ ਤਲਵਾਰ ਬਾਰੇ ਕੋਈ  ਵਿਦਵਾਨ, ਪਰਚਾਰਕ ਨਹੀ ਗੱਲ ਕਰਦਾ, ਕਿਉ ਕਿ ਆਵਦੇ ਕੋਲ ਵੀ ਹੈ ਨੀ ਇਹਨਾ ਕੋਲ, ਇਹ ਤਾ ਚੈਨਲਾਂ ਤੇ ਇੱਕ ਦੂਜੇ ਨੂੰ ਚੈਲੈਂਜ ਕਰਦੇ ਨੇ, ਹੋਰ ਕੁਛ ਨੀ ਇਹਨਾ ਦੇ ਪੱਲੇ, ਨਾਲੇ ਜਿਹੜੇ ਪੈਸੇ ਲੈਕੇ ਪਰਚਾਰ ਕਰਦੇ ਹੋਣ ਉਹ ਸੱਚ ਬੋਲ ਹੀ ਨਹੀ ਸਕਦੇ,

ਢਾਡੀ ਵੀ ਆਵਦੇ  ਬੈਗ ਖੋਲ ਕੇ ਪਹਿਲ਼ਾ ਰੱਖ ਦਿੰਦੇ ਨੇ , ਫੇਰ ਗਾਉਣ ਲੱਗਦੇ ਨੇ,  

ਰੋਟੀਆ ਕਾਰਣਿ ਪੂਰਹਿ ਤਾਲ॥  

ਜਿਹਨੇ ਇਹ ਧੰਦਾ ਬਣਾ ਲਿਆ ਉਹ ਨਿਰੋਲ ਸੱਚ ਦਾ ਪਰਚਾਰ ਨਹੀ ਕਰ ਸਕਦਾ।

ਸਚ ਦਾ ਪ੍ਰਚਾਰ “ਗੁਰਮੁਖਿ” ਭਗਤਿ ਹੀ ਕਰ ਸਕਦੇ ਨੇ ।

ਭਗਤ ਭਗਉਤੀ ਹੀ ਹੁੰਦਾ, ਭਗਉਤੀ ਹੁਕਮ ਹੀ ਹੈ. ਜਿਹੜਾ ਭਗਤ ਭਗਉਤੀ ਹੈ ਉਹ ਵੀ ਤਾਂ ਹੁਕਮ ਦੀ ਗੱਲ ਕਰਦੈ. ਆਪਣੀ ਤਾਂ ਇੱਛਾ ਹੀ ਕੋਈ ਨਹੀਂ ਉਹਦੀ. ਭਗੌਤੀ ਹੈ ਸ਼ਬਦ ਗੁਰੂ ਤੇ ਜੋ ਸ਼ਬਦ ਵਿੱਚ ਸਮਾਇਆ ਹੋਇਐ ਉਹ ਵੀ ਭਗਉਤੀ ਹੀ ਹੈ. ਦੁਰਜਨਾਂ ਦੇ ਦਲ ਉਹੀ ਦੰਡਦੈ. ਭਗਤਾ ਨੇ ਕਿੰਨਾ ਰਗੜਿਐ ਦੁਰਜਨਾਂ ਨੂੰ. ਬੋਲਣ ਜੋਗੇ ਨਹੀਂ ਛੱਡੇ. ਗੁਰ ਨਾਨਕ ਪਾਤਸਾਹ ਨੇ ਤਾਂ ਕਰਕੇ ਕਿਹਾ ਸੀ ਕਿ ਏਨੀ ਮਾਰ ਪਈ ਹੈ. ਸਾਰੇ ਭਗਤ ਭਗਉਤੀ ਹੀ ਸਨ. ਜੋ ਵੀ ਹੁਕਮ ਨਾਲ ਜੁੜ ਗਿਆ ਉਹ ਭਗੌਤੀ ਹੀ ਹੈ. ਉਹਦੀ ਸੁਰਤ ਮਾਇਆ ਵਿੱਚੋਂ ਨਿਕਲ ਕੇ ਸ਼ਬਦ ਵਿੱਚ ਸਮਾ ਜਾਂਦੀ ਹੈ,  

ਹੁਣ ਕਰੀਏ ਗੱਲ ਤੁਹਾਡੇ ਸਵਾਲ ਦੀ,

ਦੇਖੋ ਇੱਥੇ ਜਿਹੜੇ ਦੁਰਜਨਾ ਦੇ ਦਲ ਖੰਡਣ ਕੀਤੇ ਹਨ ਭਗਤਾਂ ਨੇ, ਲਾਜਵਾਬ ਕੀਤੇ ਹਨ ਵਿਚਾਰ ਚਰਚਾ ਵਿੱਚ ਸਿਧ ਗੋਸਟੀ ਵਿੱਚ, ਉਹ ਜਿੱਤ ਉਹ ਫਤਿਹ ਗੁਰੂ ਦੀ ਹੀ ਹੋਈ ਹੈ, ਕਿਉ ਕਿ ਭਗਤ ਦੀ ਤਾਂ ਇੱਛਾ ਹੀ ਨਹੀ ਹੁੰਦੀ, ਆਪੇ ਗੁਰ ਚੇਲਾ ਹੈ ਪਹਿਲਾਂ,

ਗੁਰੂ ਚੇਲਾ ਨਹੀ ਕਿਹਾ, ਇਹ ਬਰੀਕੀ ਹੈ, ਗੁਰ ਹੈ ਮੂਲ ਆਪਣਾ, ਸੁਰਤਿ ਨੇ ਆਪਣੇ ਮੂਲ ਦਾ ਚੇਲਾ ਬਣਨਾ