Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸਾਧਸੰਗਤ (SadhSangat)

ਭਈ ਪਰਾਪਤਿ ਮਾਨੁਖ ਦੇਹੁਰੀਆ ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
ਅਵਰਿ ਕਾਜ ਤੇਰੈ ਕਿਤੈ ਨ ਕਾਮ ॥
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥

ਗੁਰਬਾਣੀ ਇਹ ਕਿਹ ਰਹੀ ਹੈ ਕੇ ਸਾਡੇ ਅੰਦਰ ਹੀ ਪਰਮੇਸਰ ਦਾ ਬਿੰਦ ਅੰਸ਼ ਬੀਜ ਹੈ ਤੇ ਮਨੁੱਖਾ ਜੀਵਨ ਪ੍ਰਾਪਤ ਹੋਯਾ ਹੈ ਉਸਨੂੰ ਸਮਝਣ ਲਈ ਇਸਤੌ ਬਿਨਾ ਤੇਰਾ ਹੋਰ ਕੋਈ ਕਰਮ ਤੇਰੇ ਕੱਮ ਨਹੀਂ ਆਣਾ ਤੇ ਸਿਰਫ ਸਾਧਸੰਗਤ ਨਾਲ ਮਿਲ ਕੇ ਸਿਰਫ ਪਰਮੇਸਰ ਦਾ ਨਾਮ ਜਪਣਾ ਹੈ । ਕੋਈ ਪਾਪੀ ਮਾਯਾਧਾਰੀ ਠੱਗ ਚੋਰ ਝੂਠ ਬੋਲਣ ਵਾਲਾ ਸਾਧਸੰਗਤ ਕਿਵੇ ਹੋ ਸਕਦਾ । ਸਾਢੇ ਕਈ ਪਰਚਾਰਕ ਲੋਕਾਂ ਦੇ ਇਕੱਠ ਨੂੰ ਹੀ ਸਾਧਸੰਗਤ ਦੱਸੀ ਜਾਂਦੇ ਨੇ ਆਪਣੀ ਗੋਲਕ ਲਈ ਭੋਲੇਪਨ ਵਿੱਚ ਯਾ ਅਗਿਆਨਤਾ ਵੱਸ । ਅਸਲੀ ਸਾਧੂ ਆਤਮ ਰਾਮ ਹੈ ਜਿਸਨੂੰ ਪਤਾ ਹੈ ਕੇ ਉਹ ਪਰਮੇਸਰ ਦਾ ਹੀ ਰੂਪ ਹੈ ਜੋ ਸਹੀ ਗਲਤ ਜਾਣਦਾ ਹੈ ਪਰ ਸਾਡਾ ਮਨ ਅਤੇ ਬੁੱਧ ਭੱਜਦੇ ਫਿਰਦੇ ਨੇ । ਜੇ ਸਾਧਸੰਗਤ ਕਰਨੀ ਹੈ ਤਾ ਮਨ ਤੇ ਬੁੱਧ ਕਾਬੂ ਕਰਕੇ ਆਤਮ ਰਾਮ ਦੀ ਸ਼ਰਣ ਲੈਣੀ ਹੈ। “ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥” ਅਸੀਂ ਪਰਮੇਸਰ ਨੂੰ ਬਾਹਰ ਭਾਲਦੇ ਹਾਂ ਉਹ ਤਾ ਹਮੇਸ਼ਾ ਸਾਡੇ ਨਾਲ ਹੀ ਹੈ ਸਾਡਾ ਆਤਮ ਰਾਮ। “ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥” ਗੁਰਬਾਣੀ ਤਾ ਕਹ ਰਹੀ ਹੈ ਕਿ ਸਾਡਾ ਸਰੀਰ ਹਰ ਦਾ ਮੰਦਰ ਹੈ ਤੇ ਗਿਆਨ ਰਤਨ (ਸੋਝੀ) ਮਿਲਣ ਤੇ ਪਰਗਟ ਹੋਣਾ । ਗੁਰਬਾਣੀ ਸਾਨੂੰ ਇਹੀ ਗਿਆਨ ਹੀ ਤਾ ਦੇ ਰਹੀ ਹੈ । “ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥੧॥” ਗੁਰ ਪਰਮਿਸਰ ਦਾ ਗੁਣ ਅੰਸ਼ ਬਿੰਦ ਆਤਮ ਰਾਮ ਹੈ ਜਿਸਦੀ ਸਮਝ ਆਉਣ ਤੇ ਮਾਨਸ ਤੋ ਦੇਵਤੇ ਹੋ ਜਾਂਦੇ ਨੇ ।

Resize text