Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਅਰਦਾਸਿ (Ardaas)

ਕਿਆ ਦੀਨੁ ਕਰੇ ਅਰਦਾਸਿ ॥
ਜਉ ਸਭ ਘਟਿ ਪ੍ਰਭੂ ਨਿਵਾਸ ॥

ਅਸੀ ਇਕ ਪਾਸੇ ਇਹ ਪੜਦੇ ਹਾਂ ਕੇ “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥” ਅਤੇ “ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥” ਤੇ ਦੂਜੇ ਪਾਸੇ ਅਰਦਾਸਾਂ ਕਰੀ ਜਾਨੇ ਹਾਂ ਕੇ ਰੱਬਾ ਸਾਨੂੰ ਆਹ ਦੇ ਤੇ ਉਹ ਦੇ। ਸਾਡਾ ਭਰੋਸਾ ਨਹੀਂ ਪੱਕਾ ਰੱਬ ਤੇ ਕੇ ਜੋ ਸਾਨੂੰ ਮਿਲਣਾ ਚਾਹੀਦਾ ਉਹ ਪਰਮੇਸਰ ਨੇ ਆਪ ਦੇ ਦੇਣਾ । ਜੋ ਸੈਲ ਪੱਥਰ ਵਿੱਚ ਵਸਦੇ ਜੀਵ ਤਕ ਰਿਜਕ ਪਹੂੰਚਾ ਸਕਦਾ ਉਹ ਸਾਡਾ ਖਿਆਲ ਕਿਊਂ ਨਹੀਂ ਰੱਖੇਗਾ । ਜੇ ਅਸੀਂ ਗੁਰਬਾਣੀ ਤੇ ਭਰੋਸਾ ਰੱਖੀਏ ਕੇ ਹਰ ਘਟ ਵਿੱਚ ਪਰਮੇਸਰ ਹੈ ਤੇ ਉਸਦਾ ਹੁਕਮ ਹਰ ਜਗਹ ਅਟੁੱਟ ਵਰਤ ਰੇਹਾ ਹੈ ਤੇ ਸਾਨੂੰ ਕਿਸੇ ਵਸਤੂ ਲਈ ਅਰਦਾਸ ਨਹੀਂ ਕਰਨੀ ਪੈਣੀ । ਮੁਕਤੀ ਪਰਮੇਸਰ ਨਾਲ ਪ੍ਰੇਮ ਸਬ ਉਸਨੇ ਅਪਣੀ ਮਰਜੀ ਨਾਲ ਦੇ ਦੇਣਾ ਜੇ ਨਹੀਂ ਵੀ ਦੇਣਾ ਤਾ ਉਸਦਾ ਭਾਣਾ ਮੱਨਣਾ ਹੀ ਪੈਣਾ ।

ਜੇ ਅਰਦਾਸ ਕਰਨੀ ਹੈ ਤੇ ਕੇਵਲ ਪਰਮਾਰਥ ਦੀ ਕਰਨੀ ਹੈ ਅਤੇ ਪਰਮਿਸਰ ਰਜਾ ਵਿੱਚ ਖੁਸ਼ ਰਹਣਾ ਹੈ

ਤੂ ਠਾਕੁਰੁ ਤੁਮ ਪਹਿ ਅਰਦਾਸਿ ॥
ਜੀਉ ਪਿੰਡੁ ਸਭੁ ਤੇਰੀ ਰਾਸਿ ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥
ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
ਕੋਇ ਨ ਜਾਨੈ ਤੁਮਰਾ ਅੰਤੁ ॥
ਊਚੇ ਤੇ ਊਚਾ ਭਗਵੰਤ ॥
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥
ਤੁਮ ਤੇ ਹੋਇ ਸੁ ਆਗਿਆਕਾਰੀ ॥
ਨਾਨਕ ਦਾਸ ਸਦਾ ਕੁਰਬਾਨੀ ॥੮॥੪॥

ਜੀ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ।। ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ।। ( 519 ਮਹਲਾ ੫:)ਇਹ ਹੈ ਗੁਰਮਤਿ ਦੀ ਅਰਦਾਸ ਅਸੀਂ ਕਰਨੀ ਸੀ ਅਰਦਾਸ ਸਿਆਣਪ ਛੱਡਣ ਦੀ ਮਨੁ ਤਨੁ ਅਰਪਣ ਕਰਨ ਦੀ । ਪਰ ਸਾਡੇ ਗੁਰਦਵਾਰੇ ਦੇ ਗ੍ਰੰਥੀਆਂ ਪ੍ਰਚਾਰਕਾਂ ਨੇ ਡਿਮਾਂਡ ਪੂਰੀ ਕਰਨ ਦੀ ਅਰਦਾਸ ਸ਼ੁਰੂ ਕਰ ਦਿੱਤੀ ਕਾਮਨਾਵਾਂ ਦੀ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਜੋ ਕੇ ਗੁਰਮਤਿ ਦੇ ਬਿਲਕੁਲ ਉਲਟ ਹੈ। ਹਜੇ ਵੀ ਸਮਝੋ ਅਸਲ ਗੁਰਬਾਣੀ ਦਾ ਉਪਦੇਸ਼ ਕਮਾਉਣਾ ਹੈ। ਸਮਝਣਾ ਹੈ ਗੁਰਬਾਣੀ ਨੂੰ।

To be continued…

Resize text