ਰਾਜ, ਧਨ ਅਤੇ ਗੁਰਮਤਿ
ਹਰਿ ਹਰਿ ਜਨ ਕੈ ਮਾਲੁ ਖਜੀਨਾ॥ ਹਰਿ ਧਨੁ ਜਨ ਕਉ ਆਪਿ ਪ੍ਰਭਿ ਦੀਨਾ॥
ਦੁਨੀਆਂ ਦੇ ਸਾਰੇ ਧਰਮਾਂ ਨੇ ਰਾਜ ਕੀਤੈ, ਜਿਨ੍ਹਾਂ ਨੇ ਵੀ ਰਾਜ ਕੀਤੈ ਉਹ ਸੱਚ ਧਰਮ ਨਹੀਂ ਸੀ, ਖਾਲਸੇ ਨੇ ਨਾਂ ਕਦੇ ਰਾਜ ਕੀਤੈ, ਨਾ ਕਰਨੈ, ਦੁਨਿਆਵੀ ਰਾਜ ਦੀ ਗੱਲ ਹੈ, ਜਦੋ ਰਾਜ ਕੀਤੈ ਤਾਂ ਉਹ ਖਾਲਸੇ ਨਹੀਂ ਸਨ, ਮੱਤ ਬਦਲ ਲਈ ਸੀ, ਸਿੱਖੀ ਛੱਡ ਕੇ ਰਾਜ ਕੀਤੈ, ਸਾਰੇ ਧਰਮ ਜਿਨਾਂ ਨੇ ਰਾਜ ਕੀਤੈ, ਮਨਮੱਤ ਹੀ ਸਨ, ਗੁਰਮਤਿ ਦੁਨਿਆਵੀ ਧਨ ਨੂੰ ਧਨ ਮੰਨਦੀ ਹੀ ਨਹੀਂ, ਨਾਮ ਧਨ ਹੀ ਅਸਲ ਧਨ ਹੈ, ਹਰਿ ਜਨ ਵਾਸਤੇ ਹਰਿ ਨਾਮ ਖਜ਼ਾਨਾ ਹੈ, ਹੋਰ ਕੁਝ ਨਹੀਂ, ਹੋਰ ਮੱਤਾਂ ਕੀ ਨੇ? ਕੱਲ੍ਹ ਮੈਂ ਨੀਚ ਸੀ ਅੱਜ ਮੇਰੇ ਕੋਲ ਧਨ ਹੈ, ਤਾਕਤ ਹੈ,ਮੈਂ ਉੱਚਾ ਹਾਂ,ਉਹ ਤਾਂ ਫਿਰ ਉਹ ਗੱਲ ਹੈ,
ਜਿਸੁ ਹਥਿ ਜੋਰੁ ਕਰਿ ਵੇਖੈ ਸੋਇ॥ ਨਾਨਕ ਉਤਮੁ ਨੀਚੁ ਨ ਕੋਇ॥
ਉਤਮ ਨੀਚ ਤਾਂ ਫਿਰ ਜ਼ੋਰ ਨਾਲ਼ ਜੁੜਿਐ, ਡਾਕੂ ਆਉਂਦੇ, ਨੀਵਾਂ ਦਿਖਾ ਦਿੰਦੈ, ਇਹ ਸੰਸਾਰ ਦੀ ਰੀਤ ਹੈ, ਇਹ ਕੀਤੈ ਰਾਮ ਚੰਦਰ ਨੇ, ਕ੍ਰਿਸ਼ਨ ਨੇ, ਇਸਲਾਮ ਨੇ, ਕੀਤਾ ਤਾਂ ਪਾਰਸਨਾਥ ਨੇ ਵੀ ਸੀ, ਪਰ ਇਨਸਾਫ਼, ਸਾਰਾ ਧਨ ਇੱਕ ਥਾਂ ਇਕੱਠਾ ਕਰ ਦਿੱਤਾ, ਜਿਸ ਨੂੰ ਜਿੰਨੀ ਲੋੜ ਹੈ ਲੈ ਲੳ, ਪਰ ਆਤਮ ਖੋਜ ਕਰੋ, ਜੇ ਕੋਈ ਦੁਰਵਰਤੋਂ ਕਰੇਗਾ, ਪੁੱਠਾ ਲਟਕਾ ਕੇ ਮਾਰ ਦਿੱਤਾ ਜਾਵੇਗਾ, ਜਿੰਨੇ ਵੀ ਸੰਤ ਸੀ, ਬ੍ਰਾਹਮਣ ਸੀ, ਸਭ ਨੂੰ ਕਿਹਾ ਕਿ ਪਰਚਾਰ ਸੱਚ ਦਾ ਕਰੋ, ਖਜ਼ਾਨਾ ਖ਼ੁਲਾ ਪਿਐ, ਜਿੰਨਾ ਮਰਜ਼ੀ ਲੈ ਲੳ, ਤਾਂ ਹੀ ਦਸਮ ਗ੍ਰੰਥ ਵਿੱਚ ਚੌਵੀ ਅਵਤਾਰਾਂ ਵਿਚੋਂ ਦਸ ਅਵਤਾਰ, ਜਿਨ੍ਹਾਂ ਨੇ ਐਦਾਂ ਕੀਤਾ, ਉਨਾਂ ਨੂੰ ਮਾਨਤਾ ਦੇ ਦਿੱਤੀ, ਰਾਮ ਚੰਦਰ, ਕ੍ਰਿਸ਼ਨ ਆਦਿ ਰੱਦ ਕਰ ਦਿੱਤੇ, ਵਿਸ਼ਨੂੰ ਆਦਿ ਰਾਜੇ ਨੇ, ਤਾਕਤ ਕੋਲ ਹੋਣ ਕਰਕੇ ਲੋਕਾਂ ਨੂੰ ਅਵਤਾਰਾਂ ਨਾਲ ਤੁਲਨਾ ਕਰ ਦਿੱਤੀ, ਵਰਨਾ ਉਹ ਅਵਤਾਰ ਹੈ ਹੀ ਨਹੀਂ ਸੀ, ਪਾਰਸ ਨਾਥ ਤੇ ਦੱਤਾ ਤ੍ਰੈ ਇਹ ਸਹੀ ਸੀ, ਪਰ ਇਹਨਾਂ ਦੀ ਕਹਾਣੀ ਬਦਲ ਦਿੱਤੀ ਪੰਡਿਤ ਨੇ, ਸੱਚ ਬਰਦਾਸ਼ਤ ਹੀ ਨਹੀਂ ਕੀਤਾ, ਗੁਰਮਤਿ ਵੀ ਐਦਾਂ ਹੀ ਬਦਲੀ ਸੀ, ਪਾਰਸ ਨਾਥ ਨੂੰ ਪੰਡਿਤਾਂ ਨੇ ਭਟਕਾਇਆ ਸੀ, ਪਰ ਉਹਦੀ ਕਿਸਮਤ ਉਹਨੂੰ ਗਿਆਨ ਮਿਲ ਗਿਆ, ਦਸਮ ਗ੍ਰੰਥ ਪਾਰਸ ਨਾਥ ਅਵਤਾਰ ਵਿਚ ਸਾਰੀ ਕਥਾ ਹੈ, ਸ਼ਾਸਤਰਾਂ ਦੇ ਪਖੰਡ ਦਾ ਭੇਦ ਖੋਲਿਆ ਉਥੇ, ਪੰਡਿਤਾਂ ਦੀਆਂ ਚਾਲਾਂ ਦਾ ਪਰਦਾ ਫਾਸ਼ ਕੀਤੈ ਉਥੇ, ਜਿਹੜੇ ਦਸਮ ਵਿਰੋਧੀ ਨੇ ਹੋਰ ਕੋਈ ਨਹੀਂ, ਪੰਡਿਤ ਹੀ ਨੇ, ਜਦੋਂ ਪਾਰਸ ਨਾਥ ਮਨ ਜਿੱਤਣ ਵੱਲ ਲੱਗ ਪਿਆ ਤਾਂ ਸਾਰਾ ਮਾਲ ਧਨ ਲੋਕਾਂ ਨੂੰ ਦੇ ਦਿੱਤਾ, ਹਰਿ ਜਨ ਜੋ ਬਣ ਗਿਆ ਸੀ, ਫੇਰ ਨਾਮ ਧਨ ਨਾਲ ਹੀ ਖਜ਼ਾਨਾ ਭਰਿਆ ਉਸਨੇ, ਪਹਿਲਾਂ ਜੱਗ ਭੈਅ ਨਾਲ ਜਿੱਤਿਆ ਸੀ ਉਹਨੇ, ਫੇਰ ਪ੍ਰੇਮ ਨਾਲ ਸਭ ਦਾ ਮਨ ਜਿੱਤਿਆ, ਭੈ ਨਾਲ ਜਿੱਤੇ ਮਨ ਬਗਾਵਤ ਕਰ ਦਿੰਦੇ ਹਨ, ਮਨਿ ਜੀਤੈ ਜਗੁ ਜੀਤੁ।। ਪ੍ਰੇਮ ਨਾਲ ਮਨ ਜਿੱਤੇ ਤਾਂ ਜਗ ਜਿੱਤਿਆ ਜਾ ਸਕਦਾ ਹੈ, ਹਰਿ ਹਰਿ ਜਨ ਕੈ ਮਾਲੁ ਖਜੀ਼ਨਾ।। ਹਰਿ ਧਨੁ ਜਨੁ ਕਉ ਆਪਿ ਪ੍ਰਭਿ ਦੀਨਾ।। ਸੰਸਾਰੀ ਧਨ ਸਾਕਤ ਇੱਕਠਾ ਕਰਦੇ ਹਨ, ਹਰਿ ਜਨ ਨਾਮ ਧਨ ਨਾਲ ਭੰਡਾਰ ਭਰਦੇ ਹਨ, ਮਨ ਜਿੱਤਣ ਵਾਲਾ ਧਨ ਹੀ ਨਾਮ ਧਨ ਹੈ, ਜੇ ਜਨ ਬਣ ਜਾਵੇ ਤਾਂ ਹਰਿ ਧਨ ਪ੍ਰਭ ਆਪ ਦਿੰਦੈ, ਆਪ ਪੂਰਤੀ ਕਰਦੈ ਜਦੋਂ ਲੋੜ ਵਧਦੀ ਹੈ,
ਸਲੋਕ ॥
ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥
ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥ ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥ ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥
To Continue…