Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਦਾਸ ਕੋਣ ਹੁੰਦਾ ਹੈ

ਦਾਸ ਕੋਣ ਹੁੰਦਾ ਹੈ ??

ਗੁਰੂ ਘਰ ਚ ਸਭ ਦਾਸ ਹੁੰਦੇ ਹਨ।

ਜਿਹੜੇ ਆਪਣੇ ਆਪ ਨੂ ਸੰਪਰਦਾਵਾਂ ਦੇ ਮੁਖੀ ਕਹਾਉਦੇ ਹਨ ਉਹ ਗੁਰੂ ਤੋ ਬੇਮੁਖ ਹਨ, ਮੁਖੀਏ ਤਾਂ ਡਾਕੂਆਂ ਦੇ ਹੁੰਦੇ ਹਨ।

ਸਦਾ ਨਿਕਟਿ ਨਿਕਟਿ ਹਰਿ ਜਾਨੁ ॥ ਸੋ ਦਾਸੁ ਦਰਗਹ ਪਰਵਾਨੁ ॥

ਸੂਰਜ ਧੁਪ ਤੋਂ ਕਿੰਨਾ ਦੂਰ ਹੈ,ਬਲਬ ਪ੍ਰਕਾਸ਼ ਤੋਂ ਕਿੰਨਾ ਦੂਰ ਹੈ, ਇਵੇਂ ਹਰਿ ਹਮੇਸ਼ਾ ਸਾਡੇ ਨਾਲ ਹੈ,,ਹਮੇਸ਼ਾ ਨਿਕਟ ਮੰਨ ਲਿਓ, ਦੂਰ ਨਹੀਂ ਕਿਤੇ,,ਜਿਵੇਂ ਮੰਨੀ ਬੈਠੇ ਨੇ ਕਿ ਮੰਦਿਰ ਵਿੱਚ ਹੈ ,ਗੁਰਦਵਾਰੇ ਵਿੱਚ ਹੈ, ਪੋਥੀ ਸਾਹਿਬ ਵਿੱਚ ਹੈ, ਆਹ ਗੁਰਬਾਣੀ ਦੇਖ ਲਓ ਕੀ ਕਹਿ ਰਹੀ ਹੈ, ਸਦਾ ਹੀ ਨਿਕਟ ਹੈ ਹਰਿ, ਸਦਾ ਨਿਕਟ ਜਾਣੋ ਤੇ ਹਿਰਦੇ ਅੰਦਰ ਉਹਦੇ ਨਾਲ ਜੁੜੋ, ਹੋਰ ਕਿਸੇ ਨਾਲ ਨਹੀਂ ਜੁੜਨਾ,ਜੋ ਉਹਦੇ ਨਾਲ ਜੁੜਦੈ ਓਹੀ ਦਾਸ ਹੈ, ਤੇ ਓਹੀ ਦਰਗਾਹ ਵਿੱਚ ਪ੍ਰਵਾਣ ਹੈ, ਮੂੰਹੋਂ ਦਾਸ ਬਥੇਰੇ ਦਾਸ ਕਹਿੰਦੇ ਨੇ, ਪਰ ਪ੍ਰਚਾਰ ਕਰਦੇ ਨੇ ਕਿ ਫਲਾਨੇ ਸੰਤ ਨਾਲ ਜੁੜੋ, ਜਿਹੜੇ ਕਹਿੰਦੇ ਗੁਰਬਾਣੀ ਨਾਲ ਜੁੜੋ, ਮੱਥੇ ਟੇਕੋ, ਜੁੜਨ ਦਾ ਭਾਵ ਇਹ ਦੱਸਦੇ ਨੇ ਕਿ ਹੋਰ ਕਬਰ ਤੇ ਨੀ ਜਾਣਾ, ਕੇਵਲ ਗੁਰਬਾਣੀ ਦੀ ਪੂਜਾ ਕਰਨੀ ਹੈ, ਗੁਰਦਵਾਰੇ ਜਾਣੈ, ਉਹ ਵੀ ਜੁੜਨਾ ਨਹੀਂ ਹੈ, ਜੁੜਨਾ ਕੇਵਲ ਅੰਦਰਲੇ ਹਰਿ ਨਾਲ ਹੈ, ਵਿਧੀ ਗੁਰਬਾਣੀ ਵਿਚਾਰ ਕੇ ਸਮਝਣੀ ਹੈ, ਬੜਾ ਫਰੌਡ ਹੈ ਸਿੱਖ ਪ੍ਰਚਾਰਕਾਂ ਦਾ ਵੀ, ਬੜੇ ਸ਼ਾਤਿਰ ਨੇ ਇਹ ਲੋਕ, ਆਹ ਸ਼ਰਤ ਤੇ ਖਰੇ ਨਹੀਂ ਕਿ ਹਰਿ ਨਿਕਟ ਹੈ, ਲੋਕਾਂ ਤੋਂ ਡਰਦੇ ਗੁਰਬਾਣੀ ਦਾ ਵਿਰੋਧ ਤਾਂ ਨਹੀਂ ਕਰਦੇ, ਪਰ ਅਰਥਾਂ ਨਾਲ ਧੂਹ ਘੜੀਸ ਕਰਕੇ ਅਨਰਥ ਕਰੀ ਜਾਂਦੇ ਨੇ, ਆਪਣੇ ਆਪ ਨੂੰ ਵੀ ਸਹੀ ਸਾਬਿਤ ਕਰੀ ਜਾਂਦੇ ਨੇ, ਕਹਿਣਗੇ ਅਸੀਂ ਬਾਣੀ ਦਾ ਪ੍ਰਚਾਰ ਕਰਦੇ ਹਾਂ, ਸਭ ਫਰੌਡੀ ਮਾਇਆਧਾਰੀ ਨੇ, ਬਲੈਕਮੇਲਰ ਨੇ

ਅਪੁਨੇ ਦਾਸ ਕਉ ਆਪਿ ਕਿਰਪਾ ਕਰੈ ॥ ਤਿਸੁ ਦਾਸ ਕਉ ਸਭ ਸੋਝੀ ਪਰੈ ॥

ਆਪਣੇ ਦਾਸ ਨੂੰ ਆਪ ਕ੍ਰਿਪਾ ਕਰਦੈ ਹਰਿ, ਜਿਸ ਤੇ ਕ੍ਰਿਪਾ ਕਰਦੈ ਉਹਨੂੰ ਸਾਰੀ ਸੋਝੀ ਹੋ ਜਾਂਦੀ ਹੈ, ਪੂਰਨ ਗਿਆਨ ਹੋ ਜਾਂਦੈ, ਬਿਬੇਕ ਬੁੱਧ ਹੋ ਜਾਂਦੀ ਹੈ, ਉਹੀ ਗੁਰਬਾਣੀ ਰਚਦੇ ਨੇ, ਉਨ੍ਹਾਂ ਨੇ ਹੀ ਗੁਰਬਾਣੀ ਉਚਾਰੀ ਹੈ ਜਿਨ੍ਹਾਂ ਨੂੰ ਪੂਰਨ ਸੋਝੀ ਸੀ, ਕ੍ਰਿਪਾ ਅੰਦਰਲਾ ਹਰਿ ਹੀ ਕਰਦੈ, ਬਾਹਰ ਕੋਈ ਸੰਤ ਨਹੀਂ, ਆਪਣਾ ਮੂਲ ਹੀ ਪ੍ਰਸੰਨ ਕਰਨੈ ਅਸੀਂ,

To Continue…

Resize text