Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਦਰਸ਼ਣ ਅਤੇ ਧਿਆਨ ਲਾਉਣਾ

ਗੁਰਮਤਿ = ਪਹਿਲਾਂ ਦਰਸ਼ਣ

ਜੋਗ ਮੱਤ = ਪਹਿਲਾਂ ਧਿਆਨ ਲਾਉਣਾ

ਗੁਰਮਤਿ ਵਿੱਚ ਪਹਿਲਾਂ ਦਰਸ਼ਣ ਹੈ , ਉਸ ਤੋ ਬਾਅਦ ਧਿਆਨ ਹੈ, ਅਤੇ ਜੋਗ ਮੱਤ ਵਿੱਚ ਪਹਿਲਾਂ ਧਿਆਨ ਹੈ , ਪਰ ਇਹ ਨੀ ਪਤਾ ਜੋਗ ਮਤਿ ਵਾਲਿਆ ਨੂ ਕਿ ਧਿਆਨ ਕਿੱਥੇ ਲਾਉਣਾ ।

ਗੁਰਮਤਿ ਗਿਆਨ ਮਾਰਗ ਹੈ , ਅਤੇ ਇਸ ਵਿਸ਼ੇ ਦੀ ਵਿਸਥਾਰ ਨਾਲ ਵਿਚਾਰ ਇਸ ਤਰਾਂ ਹੈ ,,,,

ਬਿਨੁ ਦੇਖੇ ਉਪਜੈ ਨਹੀ ਆਸਾ ॥ਜੋ ਦੀਸੈ ਸੋ ਹੋਇ ਬਿਨਾਸਾ ॥ਬਰਨ ਸਹਿਤ ਜੋ ਜਾਪੈ ਨਾਮੁ ॥ਸੋ ਜੋਗੀ ਕੇਵਲ ਨਿਹਕਾਮੁ॥ ਪਰਚੈ ਰਾਮੁ ਰਵੈ ਜਉ ਕੋਈ ॥

ਪਾਰਸੁ ਪਰਸੈ ਦੁਬਿਧਾ ਨ ਹੋਈ ॥( 1167)

ਬਿਨੁ ਦੇਖੇ ਉਪਜੈ ਨਹੀ ਆਸਾ ॥

ਜਿਹੜੀ ਚੀਜ ਅਸੀ ਦੇਖਦੇ ਹਾਂ ਜਾਂ ਉਸ ਦਾ ਅਨੁਭਵ ਕਰਦੇ ਹਾਂ ਉਸੇ ਦੀ ਇੱਛਾ ਪੈਦਾ ਹੁੰਦੀ ਹੈ , ਜਿਸ ਚੀਜ ਦਾ ਸਾਨੂ ਕਦੇ ਖਿਆਲ ਵੀ ਨਹੀ ਆਇਆ ਉਸ ਨਾਲ ਮਨ ਪਰਚ ਨਹੀ ਸਕਦਾ, ਆਸ ਜਾਂ ਭੁੱਖ ਨਹੀ ਉੱਠ ਸਕਦੀ ਉਸ ਦੀ ਸਾਡੇ ਮਨ ਵਿੱਚ । ਮਾਇਆ ਦੀ ਭੁੱਖ ਕਿਉ ਹੈ ? ਕਿਉ ਕਿ ਮਾਇਆ ਦਿਖਦੀ ਹੈ ਬਾਹਰਲੀਆਂ ਅੱਖਾਂ ਨਾਲ, ਨਾਮੁ( ਆਤਮਗਿਆਨ) ਬੁੱਧੀ ਦਾ ਵਿਸ਼ਾ ਹੈ, ਨਿਰਾਕਾਰੀ ਅੱਖ ਨਾਲ ਦਿਖਣਾ ਹੈ , ਅਤੇ ਨਿਰਾਕਾਰੀ ਅੱਖ ਭਾਵ ਬੁੱਧੀ ਨੂ ਸੂਤਕ ਹੈ ਅਗਿਆਨ ਦਾ ਸੂਤਕ , ਇਸ ਕਰਕੇ ਨਾਮ ਦੀ ਸਮਝ ਨਹੀ , ਜਦੋਂ ਸਮਝ ਨਹੀ ਤਾਂ ਭੁੱਖ ਵੀ ਨਹੀਂ ਹੋ ਸਕਦੀ,, ਧਰਮ ਧਾਰਣ ਕਰਨ ਦਾ ਕਾਰਣ ਹੀ ਸੂਤਕ ਉਤਾਰਨਾ ਹੈ ।ਇਸੇ ਲਈ ਕਿਹਾ ਹੈ ਕਬੀਰ ਜੀ ਨੇ ਜਹਿ ਗਿਆਨ ਤਿਹ ਧਰਮ ਹੈ , ਧਰਮ ਦਾ ਸਬੰਧ ਹੀ ਗਿਆਨ ਨਾਲ ਹੈ , ਸੂਤਕ ਉਤਾਰਨਾ ਹੈ ਗਿਆਨ ਨਾਲ , ਗੁਰਮਤਿ ਦਾ ਮਾਰਗ ਗਿਆਨ ਮਾਰਗ ਹੈ , ਜੋਗੀ ਪਹਿਲਾਂ ਧਿਆਨ ਲਾਉਦੇ ਨੇ, ਤਾਂਹੀ ਪਤਾ ਨੀ ਲੱਗਿਆ ਜੋਗ ਮੱਤ ਨੂ ਕਿ ਧਿਆਨ ਲਾਉਣਾ ਕਿੱਥੇ ਹੈ ।

ਨਾਮ ਦਾ ਵਜੂਦ ਹੈ ਜਿਸਦਾ ਨਿਰਾਕਾਰੀ ਅੱਖ ਨਾਲ ਦਰਸ਼ਣ ਹੋਣਾ , ਇਸੇ ਨੂ ਕਿਹਾ,,,,

ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ ॥

(1392) ਪੋਥੀ ਸਾਹਿਬ ਦਾ ਰੁਮਾਲਾ ਚੱਕ ਕੇ ਦਰਸਣ ਪਰਸਣਾ ਕਹੀ ਜਾਂਦੇ ਹਨ ਪਖੰਡੀ ।

ਜਦੋ ਤੱਕ ਸਬਦ ਨਾਲ, ਨਾਮ ਨਾਲ ਭਾਵ ਹੁਕਮ ਦਾ ਸਪਰਸ਼ ਹਿਰਦੇ ਵਿੱਚ ਨਹੀ ਹੁੰਦਾ ਉਦੋ ਤੱਕ ਦਰਸ਼ਣ ਭਾਵ ਸਮਝ ਨਹੀ ਹੈ , ਅਤੇ ਜਦੋ ਸਮਝ ਆਵੇਗੀ ਤਾਂ ਹੋਰ ਕਿਸੇ ਚੀਜ ਦੀ ਭੁੱਖ ਨਹੀ ਰਹਿਣੀ , ਚਾਟ ਲੱਗ ਜਾਉਗੀ ਉਸ ਨਾਮ ਦੀ ਪ੍ਰਾਪਤੀ ਵਾਸਤੇ ।

ਪਹਿਲਾਂ ਜੋ ਰਾਗ ( ਫੁਰਨੇ, ਕਲਪਨਾ) ਉੱਠਦੇ ਸੀ ਉਹਨਾ ਤੋਂ ਮਨ ਬੇਰਾਗ ਹੋ ਜਾਵੇਗਾ ।ਬੈਰਾਗੀ ਹੋ ਜਾਵੇਗਾ । ਵਿਆਕੁਲ ਹੋ ਜਾਵੇਗਾ, ਜੇਕਰ ਵਿਆਕੁਲ ਨਹੀ ਹੋਇਆ ਸੱਚ ਦਾ ਗਿਆਨ ਮਿਲਣ ਤੇ , ਇਸ ਦਾ ਮਤਲਬ ਗਿਆਨ ਹੋਇਆ ਹੀ ਨਹੀ,,

ਇਹੋ ਜਿਹਾ ਪਰਚਾ ਲੱਗੇਗਾ ਮਨ ਨੂੰ ਕਿ Surrender ਕਰ ਦੇਵੇਗਾ ਗੁਰੂ ਅੱਗੇ ਸਭ ਕੁੱਝ , ਭੁੱਖ ਲੱਗੇਗੀ ਨਾਮ ਦੀ , ਅਤੇ ਫੇਰ ਧਿਆਨ ਗੱਡ ਕੇ ਰੱਖੇਗਾ ਉੱਥੇ ਹੀ , ਸਾਿਤ ਸੰਤੋਖ ਦਾ ਹੀ ਧਿਆਨ ਧਰੇਗਾ ,

ਸਤ ਸੰਤੋਖ ਕਾ ਧਰਹੁ ਧਿਆਨ ॥ਕਥਨੀ ਕਥੀਐ ਬ੍ਰਹਮ ਗਿਆਨ ॥ ( 344)

ਭੁੱਖ ਦਾ ਕਾਰਣ ਭੈ ਵੀ ਹੋ ਸਕਦਾ , ਭੈ ਦੇ ਕੇ ਵੀ ਭਗਤੀ ਲਾਉਦਾ ਹੈ ਪਰਮੇਸਰ , ਜਿਹਦੇ ਤੇ ਆਪ ਦਿਆਲ ਹੋ ਜਾਵੇ ।

ਬਿਨੁ ਦੇਖੇ ਉਪਜੈ ਨਹੀ ਆਸਾ ॥ਜੋ ਦੀਸੈ ਸੋ ਹੋਇ ਬਿਨਾਸਾ ॥ ਇਹ ਭੇਦ ਅਗਲੀ ਪੰਕਤੀ ਵਿੱਚ ਹੈ ਜੋ ਉਸ ਵਿੱਚ ਸਪਸ਼ਟ ਹੁੰਦਾ ਹੈ ਕਿ ਗੱਲ ਇੱਥੇ ਨਾਮ ਦੀ ਕਰ ਰਹੇ ਨੇ ਅਤੇ ਧਿਆਨ ਜੋੜਨ ਦੀ ਹੋ ਰਹੀ ਹੈ ਕਿਉ ਕਿ ਜੋਗ ਤੋਂ ਭਾਵ ਹੈ ਮਨ ਚਿੱਤ ਦਾ ਜੋੜ ਜਾਂ ਧਿਆਨ,,,

ਬਰਨ ਸਹਿਤ ਜੋ ਜਾਪੈ ਨਾਮੁ ॥

ਸੋ ਜੋਗੀ ਕੇਵਲ ਨਿਹਕਾਮੁ ॥

ਜਦੋਂ ਤੱਕ ਨਾਮ ਦਾ ਪਤਾ ਨਹੀ ਲੱਗਦਾ , ਉਦੋਂ ਤੱਕ ਜਪਦਾ ਨਹੀ , ਜਾਪ ਵੀ ਨਹੀ ਕਰਦਾ, ਜਪੁ ਹੈ ਸਮਝਣਾ, ਜਪ ਨਾਲ ਸਮਝ ਆਉਣੀ ਸਪਰਸ਼ ਹੋਣਾ ਹੈ ,ਦਰਸ਼ਣ ਹੋਣਾ ਹੈ।

ਜਿਵੇਂ ਰੇਡਿਉ ਦੇ ਸਿਗਨਲ ਦਾ ਰੇਡਿਉ ਨਾਲ ਸਪਰਸ਼ ਹੁੰਦਾ ਹੈ ਅਤੇ ਅਵਾਜ ਸੁਣਦੀ ਹੈ ਉਸੇ ਤਰਾਂ ਨਾਮ ਦਾ ਭਾਵ ਸਬਦ ਦਾ ਵੀ ਹਿਰਦੇ ਵਿੱਚ ਸਪਰਸ਼ ਹੋਣਾ ਹੈ ।ਉਸ ਸਪਰਸ਼ ਨਾਲ ਉਸ ਅਨੰਦ ਦੀ ਭੁੱਖ ਲੱਗਣੀ ਹੈ , ਕਿ ਸਦਾ ਲਈ ਇਹੀ ਅਨੰਦ ਰਹੇ , ਫੇਰ ਉਸ ਦੀ ਸਦਾ ਵਾਸਤੇ ਪ੍ਰਾਪਤੀ ਲਈ ਹੁਕਮ ਵਿੱਚ ਸਤਿ ਸੰਤੋਖ ਵਿੱਚ ਧਿਆਨ ਲਗਾਉਦਾ ਹੈ ਜੀਵ।

ਭਗਤ ਰਵਿਦਾਸ ਜੀ ਦੇ ਇਸ ਸ਼ਬਦ ਵਿੱਚ ਬਰੀਕੀ ਇਹ ਹੈ ਕਿ, ਜੋ ਨਾਮ ਅਤੇ ਜਪੁ ਪਹਿਲਾਂ ਪਰਚਲਤ ਹਨ , ਜਿਵੇ ਇੱਕ ਕੋਈ ਕਾਲਪਨਿਕ ਨਾਮ , (Name ) ਰੱਖ ਕੇ ਅਤੇ ਉਸ ਦੇ ਰਟਣ ਨੂ ਨਾਮ ਜਪਣਾ ਪਰਚਾਰਿਆ ਹੋਿੲਆ ਹੈ, ਉਸ ਰਟਣ ਵਾਲੇ Name ਦਾ ਖੰਡਣ ਵੀ ਹੈ , ਅਤੇ ਅੱਜ ਸਿੱਖਾਂ ਨੇ ਵੀ ਇਹੀ ਮੰਨਿਆ ਹੋਿੲਆ । ਇਸ ਪੁੱਠੇ ਰਾਹ ਪੈਣ ਪਿੱਛੇ ਕਾਰਣ ਹੈ ,

ਗਿਆਨ ਹੀਣੰ ਅਗਿਆਨ ਪੂਜਾ ॥ ਅੰਧ ਵਰਤਾਵਾ ਭਉ ਦੂਜਾ ॥ ( 1412) ਜਦੋਂ ਜੋਗ ਮੱਤ ਵਾਂਗ ਗਿਆਨ ਮਾਰਗ ਛੱਡ ਕੇ ਅੱਖਾਂ ਬੰਦ ਕਰਕੇ ਚੌਂਕੜੇ ਮਾਰਕੇ ਬੈਠਣਾ, ਮਾਲਾ ਫੇਰਨੀ ਹੈ ਤਾਂ ਭਾਉ ਦੂਜਾ ਹੀ ਰਹੇਗਾ ,, ਕੋਈ ਪ੍ਰਾਪਤੀ ਨਹੀ ਹੈ ,,

ਗੁਰਮਤਿ ਅਨੁਸਾਰ ਜੋਗੀ ਕੌਣ ਹੈ ਜੋਗੀ ਹੈ””””ਪ੍ਰਮਾਣ ਹੈ ਸਾਡੇ ਕੋਲ ,,

ਬਰਨ ਸਹਿਤ ਜੋ ਜਾਪੈ ਨਾਮੁ ॥ ਸੋ ਜੋਗੀ ਕੇਵਲ ਨਿਹਕਾਮੁ ॥ ( 1167)

ਹੁਣ ਇੱਥੇ ਜਾਪੈ ਨਾਮ ਕਿਹਾ ਹੈ , ਪਹਿਲਾਂ ਜਪਣਾ ਭਾਵ ਸਮਝਣਾ, ਅਤੇ ਜਾਪ ਹੈ ਸਮਝਿਆ ਹੋਿੲਆ ਆਪ ਦੇਖਿਆ ਜੋ, ਹੋਰਾਂ ਨੂੰ ਦੱਸਣਾ ਕਿਵੇ ਜਪਣਾ ਹੈ , ਸ੍ਰੀ ਦਸਮ ਗਰੰਥ ਵਿੱਚ ਜਾਪ ਹੈ , ਦੱਸਿਆ ਹੈ ਉਸ ਵਿੱਚ ।

ਹੋਰ ਪ੍ਰਮਾਣ ਲੈ ਲੈਨੇ ਆ ਗੁਰਬਾਣੀ ਵਿੱਚੋਂ ਵਿੱਚੋਂ ,,

ਆਪਿ ਜਪਹੁ ਅਵਰਾ ਨਾਮੁ ਜਪਾਵਹੁ॥ (289)

ਆਪ ਜਪੁ ਕੇ ਸਮਝ ਕੇ ਅੱਗੇ ਪਰਚਾਰਨਾ ਹੈ , ਇਹ ਹੁਕਮ ਹੈ ਸਾਨੂੰ ।

ਸਾਨੂ ਦਰਸ਼ਣ ਹੋਣਾ ਕਿਹਦਾ ਹੈ ? ਦਰਸ਼ਣ ਹੋਣਾ ਆਪਣੇ ਮੂਲ ਦਾ , ਕਿ ਧਿਆਨ ਕਿੱਥੋਂ ਉਠਦਾ , ਫੇਰ ਵੀ ਮਨ ਦੇ ਮੰਨਣ ਤੇ ਹੈ , ਜੇ ਤਾਂ ਆਤਮਸਮਰਪਣ ਕਰ ਦੇਵੇ ਤਾਂ ਪਰਚਾ ਲੱਗ ਜਾਵੇਗਾ ਸਬਦ ਦਾ, ਨਹੀ ਤਾਂ ਜਾਣਦਾ ਹੋਿੲਆ ਵੀ ਮਨ ਹਰਾਮੀ ਹੋਕੇ ਅੰਤਰ ਆਤਮਾ ਦੀ ਗੱਲ ਨਹੀ ਸੁਣਦਾ, ਜੇ ਪਰਚਾ ਲੱਗ ਜਾਵੇ, ਫੇਰ ਅਗਲੀ ਪੰਕਤੀ ਚ ਦੱਸਦੇ ਹਨ ਭਗਤ ਰਵਿਦਾਸ ਜੀ ,,

ਪਰਚੈ ਰਾਮੁ ਰਵੈ ਜਉ ਕੋਈ ॥ ਪਾਰਸੁ ਪਰਸੈ ਦੁਬਿਧਾ ਨ ਹੋਈ ॥ ( 1167)

ਭਗਤ ਜੀ ਕਹਿੰਦੇ ਜੇ ਪਰਚੈ , ਭਾਵ ਪਰਚ ਜਾਵੇ ਰਾਮ ਨਾਲ , ਭਾਵ ਮੂਲ਼ ਨਾਲ , ਸਮਾਂ ਜਾਵੇ ਅੰਦਰ ਮਨ ਆਪਣਾ ਮੂਲ ਪਛਾਣ ਕੇ, ਤਾਂ ਇੱਕ ਹੋ ਜਾਂਦਾ, ਦਾਲ ਤੋਂ ਸਾਬਤ ਹੋ ਜਾਂਦਾ, ਪਾਰਸੁ ਪਰਸ ਕੇ ਦੁਬਾਰਾ ਦੁਬਿਧਾ ਨੀ ਹੁੰਦੀ , ਦਾਲ ਨੀ ਹੁੰਦੀ, “ ਪਾਰਸੁ ਪਰਸੈ ਦੁਬਿਧਾ ਨ ਹੋਈ ॥

ਇਹ ਜੋਗ ਹੈ , ਜੋੜ ਹੈ ,ਅਤੇ ਇਸੇ ਥਾਂ ਤੇ ਧਿਆਨ ਲਾਉਣਾ ਹੈ , ਇੱਥੇ ਅਵਸਥਾ ਸਹਿਜ ਸੁੰਨ ਕੇ ਘਾਟ ਵਾਲੀ ਹੈ , ਤ੍ਰਿਕੁਟੀ ਛੱਡ ਕੇ ਦਵਾਰ ਤੇ ਬੈਠ ਗਿਆ ਜਾਕੇ,,

ਲੇਕਿਨ ਦਸਮ ਦਵਾਰ ਨਹੀ ਖੁੱਲਦਾ ਇੱਥੇ, ਧਿਆਨ ਲਾਵੇਗਾ ਇੱਥੇ ਬੈਠਕੇ , ਅਰਾਧਨਾ ਕਰੇਗਾ ,,

ਇਸ ਸਟੇਜ ਵਿੱਚ ਮਾਇਆ ਵੱਲੋ ਮਨ ਸੁੰਨ ਹੈ ਅਤੇ ਚਿੱਤ ਕਰਕੇ ਸਹਿਜ ਹੈ , ਇਹ ਹੈ ਸਹਿਜ ਸਮਾਧ , ੳਪਾਧਿ ਰਹਿਤ ਹੋ ਗਿਆ,,

ਹੁਣ ਲਗਣੀ ਹੈ ਇੱਥੇ ਲਿਵ ਭਾਵ ਧਿਆਨ , ਇੱਥੇ ਉਹੀ ਅਵਸਥਾ ਹੋ ਜਾਂਦੀ ਹੈ ਜਿਵੇਂ ਗਰਭ ਵਿੱਚ ਬੱਚੇ ਦੀ ਹੁੰਦੀ ਹੈ , ਹੁਕਮ ਨਾਲ ਲਿਵ ਲੱਗੀ ਹੁੰਦੀ ਹੈ, ਸਰੀਰ ਬਣਾ ਰਿਹਾ ਹੁੰਦਾ, ਹੁਣ ਲਿਵ ਲਾਉਣੀ ਹੈ ਨਿਰਾਕਾਰੀ ਸਰੀਰ ਬਣਾਉਣ ਲਈ,

ਸਹਜ ਸਮਾਧਿ ਉਪਾਧਿ ਰਹਤ ਹੋਇ ਬਡੇ ਭਾਗਿ ਲਿਵ ਲਾਗੀ ॥( 1106)

ਕਿਉ ਕਿ ਪਤਾ ਲੱਗ ਗਿਆ ਇੱਥੇ ਤੱਕ ਗਿਆਨ ਹੋ ਗਿਆ ਕਿ ਕਾਰਣ ਕੀ ਹੈ ਮਨ ਟਿਕਦਾ ਕਿਉ ਨੀ, ਕਿੱਥੋ ਬਾਹਰ ਜਾਂਦਾ, ਮਨ ਕਲਪਨਾ ਦਾ ਕਾਰਣ ਕੀ ਹੈ, ਗਿਆਨ ਨਾਲ ਪਤਾ ਚੱਲੇਗਾ ਕਿਵੇ ਕੱਟੀ ਜਾਵੇ ਕਲਪਨਾ, ਜਿਹੜੇ ਦਰਵਾਜੇ ਰਾਂਹੀ ਮਨ ਬਾਹਰ ਜਾਂਦਾ ਕਿਵੇ ਬੰਦ ਕੀਤਾ ਜਾਵੇ , ਇਹ ਸਭ ਜਪੁ ਨਾਲ ਭਾਵ ਸਮਝਣ ਨਾਲ ਗਿਆਨ ਲੈਣ ਨਾਲ ਪਤਾ ਲੱਗਣਾ ਹੈ ।

ਕਬੀਰ ਜੀ ਦੱਸਦੇ ਹਨ ਕਿ,,,

ਗੁਰਿ ਦਿਖਲਾਈ ਮੋਰੀ ॥ਜਿਤੁ ਮਿਰਗ ਪੜਤ ਹੈ ਚੋਰੀ॥

ਕਹਿੰਦੇ ਸਤਿਗੁਰ ਨੇ ਉਹ ਮੋਰੀ ਦਿਖਾਈ ਹੈ ਜਿੱਥੋ ਦੀ ਚੋਰ ਮਨ ਬਾਹਰ ਭੱਜ ਜਾਂਦਾ ਸੀ , ਕਲਪਨਾ ਚ ਫਸ ਜਾਂਦਾ ਸੀ ।

ਇਸ ਲਈ ਜੋ ਲੋਕ ਸਿੱਧਾ ਹੀ ਧਿਆਨ ਲਾਉਣ ਨੂ ਕਹਿੰਦੇ ਹਨ, ਜੋਗ ਮਤਿ ਵਾਲੇ ਉਹਨਾ ਨੂ ਕੋਈ ਪ੍ਰਾਪਤੀ ਨਹੀ, ਜੋਗੀ ਵੀ ਸਰੀਰ ਦੀਆਂ ਅਵਾਜਾਂ ਹੀ ਸੁਣ ਰਹੇ ਸੀ , ਉਸੇ ਚ ਧਿਆਨ ਲਗਾ ਰਹੇ ਸੀ, ਗੁਰਮਤਿ ਕਹਿੰਦੀ ਹੈ ,,

ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ॥( 879)

ਧੁਨ ਕੀ ਹੈ ਉਸ ਦਾ ਗਿਆਨ ਲਏ ਬਿਨਾ ਧਿਆਨ ਕਿਵੇ ਲੱਗ ਸਕਦਾ ਧੁਨ ਵਿੱਚ? ਇਸੇ ਕਰਕੇ ਧੁਨ ਨੂ ਵੀ ਬਾਹਰਲੇ ਕੰਨਾ ਨਾਲ ਸੁਣਨ ਵਾਲੀ ਅਵਾਜ ( sound) ਸਮਝ ਲਿਆ , ਲੇਕਿਨ ਇਹ ਸਹਿਜ ਧੁਨ ਹੈ , ਅਤੇ ਅੰਦਰਲੇ ਕੰਨਾ ਨਾਲ ਸੁਣਨੀ ਹੈ , ਬਿਨਾਂ ਕੰਨਾ ਤੋਂ ,

ਇਹ ਵੀ ਕਹਿ ਸਕਦੇ ਆਂ ਕਿ ਫੁਰਨੀ ਹੈ , ਨਾਮ ਫੁਰਦਾ ਹੈ , ਇਸ ਦਾ ਪ੍ਰਮਾਣ ਹੈ , ਗੁਰਬਾਣੀ ਵਿੱਚ,,

ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ ॥

ਨਾਮ ਫੁਰਦਾ ਹੈ , ਅਤੇ ਸੁਰਤ ਨੇ ਨਾਮ ਵਿੱਚ ਹੁਕਮ ਵਿੱਚ ਸਮਾ ਜਾਣਾ ਹੈ ।

ਕਬੀਰ ਜੀ ਵੀ ਦੱਸ ਰਹੇ ਨੇ ਕਿ ,,

ਸਹਜ ਸੁੰਨਿ ਇਕੁ ਬਿਰਵਾ ਉਪਜਿਆ ਧਰਤੀ ਜਲਹਰੁ ਸੋਖਿਆ ॥

ਕਹਿ ਕਬੀਰ ਹਉ ਤਾ ਕਾ ਸੇਵਕੁ ਜਿਨਿ ਇਹੁ ਬਿਰਵਾ ਦੇਖਿਆ ॥ (970)

ਸਹਿਜ ਅਤੇ ਸੁੰਨ ਦੇ ਵਿਚਾਲਿਉਂ ਕਹਿੰਦੇ ਬਿਰਵਾ ( ਪੌਦਾ) ਉਪਜਿਆ ਜੰਮਿਆ ਹੈ , ਭਾਵ ਹੈ ਕਿ ਨਾਮ ਪਦਾਰਥ ਮਿਲ ਗਿਆ, ਜਨਮ ਪਦਾਰਥ ਮਿਲ ਗਿਆ,

ਬੀਜ ਸਰੂਪ ਵਿੱਚੋ ਬੀਜ ਨੂ ਪਾੜ ਕੇ ਉੱਗ ਪਿਆ, ਨਿਰਾਕਾਰੀ ਜਨਮ ਹੋ ਗਿਆ ,ਰਾਮ ਗਰਭ ਵਿੱਚੋ ਬਾਹਰ ਹੋ ਗਿਆ, ਭਵਸਾਗਰ ਤੋ ਬਾਹਰ ਨਿੱਕਲ ਗਿਆ ।

ਗੁਰਬਾਣੀ ਸਾਨੂੰ ਪੈਰ ਪੈਰ ਤੇ ਮਾਰਗ ਦਿਖਾ ਰਹੀ ਹੈ ਪੰਥ ਦਿਖਾ ਰਹੀ ਹੈ, ਲੇਕਿਨ ਜਿਹੜੇ ਜੋਗਾ ਅਤੇ ਜੋਗੀ ਬਣੇ ਫਿਰਦੇ ਨੇ ਧਿਆਨ ਮੱਥੇ ਚ ਲਾਕੇ ਉਹਨਾ ਦੇ ਪਿੱਛੇ ਜਿਆਦਾ ਲੱਗੇ ਹਨ ਸਿੱਖ ਵੀ , ਉਹ ਲੋਕ ਆਪ ਦੇਖ ਲੈਣ ਕਿ ਸਾਲਾਂ ਤੋ ਉਹਨਾ ਨੂ ਕੀ ਪ੍ਰਾਪਤੀ ਹੋਈ ਹੈ ।