Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਲੰਗਰੁ, ਭੁੱਖ ਅਤੇ ਮਨ ਦਾ ਭੋਜਨ

ਮਨ ਦਾ ਭੋਜਨ

“ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ॥” – ਗੁਰੂ ਕਾ ਲੰਗਰ 👉ਗੁਰਬਾਣੀ ਗੁਰਮਤਿ ਅਨੁਸਾਰ ਗੁਰ ਸਬਦ ਮਨੁ ਦਾ ਭੋਜਨ ਹੈ, ਜਿਵੇ ਗੁਰਦੁਆਰੇ ਵਿੱਚ ਪ੍ਰਸ਼ਾਦਾ ਪਾਣੀ ਸਰੀਰ ਦਾ ਭੋਜਨ ਹੈ। ਇਸ ਤਰਾ ਗੁਰਬਾਣੀ ਦਾ ਗਿਆਨ (ਸਤਿ ਗੁਰਿ ਪ੍ਰਸ਼ਾਦਿ) ਰੂਪੀ ਲੰਗਰ ਮਨ ਦਾ ਭੋਜਨ ਹੈ ਜਿਸ ਨਾਲ ਬੇਸੰਤੋਖੀ ਮਨ ਨੂੰ ਸਤਿ ਸੰਤੋਖੁ ਦੀ ਪ੍ਰਾਪਤੀ ਹੁੰਦੀ ਹੈ

“ਤ੍ਰਿਪਤਿ ਭਈ ਸਚੁ ਭੋਜਨੁ ਖਾਇਆ॥ ਮਨਿ ਤਨਿ ਰਸਨਾ ਨਾਮੁ ਧਿਆਇਆ॥੧॥ ਜੀਵਨਾ ਹਰਿ ਜੀਵਨਾ॥ ਜੀਵਨੁ ਹਰਿ ਜਪਿ ਸਾਧਸੰਗਿ॥੧॥ ਰਹਾਉ॥ ਅਨਿਕ ਪ੍ਰਕਾਰੀ ਬਸਤ੍ਰ ਓਢਾਏ॥ ਅਨਦਿਨੁ ਕੀਰਤਨੁ ਹਰਿ ਗੁਨ ਗਾਏ॥੨॥ ਹਸਤੀ ਰਥ ਅਸੁ ਅਸਵਾਰੀ॥ ਹਰਿ ਕਾ ਮਾਰਗੁ ਰਿਦੈ ਨਿਹਾਰੀ॥੩॥ ਮਨ ਤਨ ਅੰਤਰਿ ਚਰਨ ਧਿਆਇਆ॥ ਹਰਿ ਸੁਖ ਨਿਧਾਨ ਨਾਨਕ ਦਾਸਿ ਪਾਇਆ॥੪॥੨॥ (ਰਾਗੁ ਧਨਾਸਰੀ, ਮ ੫, ੬੮੪)”

ਗੁਰ ਸਬਦ ਲੰਗਰ ਉਹ ਲੰਗਰ ਹੈ ਜਿਸ ਦੀ ਕਦੀ ਵੀ ਤੋਟ ਨਹੀਂ ਆਉਂਦੀ ਕਿਉਂਕਿ ਗੁਰਬਾਣੀ ਵਿਚਲਾ (ਗੁਰ ਗਿਆਨ ਪਦਾਰਥੁ/ਸਤਿ ਗੁਰਿ ਪ੍ਰਸਾਦਿ ) ਨਿਤ ਨਵਾ ਹੈ ਭਾਵ ਜਿਨਾ ਮਰਜੀ ਵਿਚਾਰੋ ਖਤਮ ਨਹੀ ਹੋਵੇਗਾ

ਖਾਵਹਿ ਖਰਚਹਿ ਰਲਿ ਮਿਲ ਭਾਈ ਤੋਟਿ ਨ ਆਵਹਿ ਵਧਦੋ ਜਾਈ॥

ਪਰ ਅਸੀਂ ਦਾਲ ਰੋਟੀ ਵਰਤਾਉਣ ਨੂੰ ਲੰਗਰ ਮੰਨ ਲਿਆ। ਗੁਰਮਤਿ ਦਾ ਫੁਰਮਾਨ ਹੈਃ

ਛਾਦਨੁ ਭੋਜਨੁ ਮਾਗਤੁ ਭਾਗੈ॥ ਖੁਧਿਆ ਦੁਸਟ ਜਲੈ ਦੁਖੁ ਆਗੈ॥ ਗੁਰਮਤਿ ਨਹੀ ਲੀਨੀ ਦੁਰਮਤਿ ਪਤਿ ਖੋਈ॥ ਗੁਰਮਤਿ ਭਗਤਿ ਪਾਵੈ ਜਨੁ ਕੋਈ॥੧॥ 

ਛਾਦਨੁ = ਨਿਰਜੀਉ ਸਰੀਰ ਲਈ ਕਪੜਾ। ਭੋਜਨੁ = ਨਿਰਜੀਉ ਸਰੀਰ ਦਾ ੩੬ ਪ੍ਰਕਾਰ ਦਾ ਭੋਜਨ ਜੀਸਦੀ ਬਿਸਟਾ ਭੀ ਬਣਦੀ ਹੈ। “ਮਾਗਤ ਭਾਗੈ” = ਮੰਗਦਾ ਫਿਰਦਾ ਹੈ। ਖੁਧਿਆ = ਭੁੱਖਾ। ਦੁਸਟ ਜਲੈ ਦੁਖੁ ਆਗੈ। ਨਿਰਜੀਉ ਯਾ ਪਸੁ ਪੱਧਰ ਤੇ ਜੀਵਨ ਜੀਣ ਵਾਲਾ ਜੀਉ ਦੁਸਟ ਹੁੰਦਾ। ਇਹ ਪਰਲੋਕ ਦੇ ਨ੍ਯਾਯ ਅਨੂਸਾਰ ਜਨਮ ਮਰਣ ਦਾ ਦੁੱਖ ਸਹਾਰਦਾ ਹੈ। ਇਸ ਵਾਸਤੇ ਜੀਉ ਨੂੰ ਸਰਜੀਉ ਵਾਲਾ ਗੁਰਮਤਿ ਗਿਆਨੁ ਦਾ ਭੋਜਨੁ ( ਲੰਗਰ) ਗ੍ਰਹਿਣ ਕਰਨ ਲਈ ਗੁਰਬਾਣੀ ਉਪਦੇਸ ਦੇ ਰਹੀ ਹੈ। ਲੰਗਰ (Anchor) ਗੁਰਮਤਿ ਗਿਆਨ ਤਾਂ ਕੋਈ ਵਿਰਲਾ ਹੀ ਲੈਦਾ ਹੈ।

ਗੁਰਮਤਿ ਅਨੁਸਾਰ: ਰਸੋਈ ਵਿਚ ਛਾਦਨ ਭੋਜਨ ਹੀ ਤੈਯਾਰ ਹੁੰਦਾ। ਇਸ ਨੂੰ ਲੰਗਰ ਕਹਿਣਾ ਦੁਰਮਤਿ ਹੈ। ਭੁੱਖੇ ਨੂੰ ਭੋਜਨ ਛਕਾਉਣਾ ਇਨਸਾਨ ਦਾ ਮੂਲ ਜ਼ਿੰਮੇਵਾਰੀ ਹੈ ਪਰ ਅਸੀਂ ਇਸਨੂੰ ਲੰਗਰ ਕਹ ਕੇ ਆਪਣੇ ਅਹੰਕਾਰ ਵਿੱਚ ਹੀ ਵਾਧਾ ਕਰਦੇ ਹਾਂ। ਮੈਂ ਜੀ ੫੦੦ ਲੋਕਾਂ ਨੂੰ ਲੰਗਰ ਖਵਾਇਆ। ਦੇਸੀ ਘਿਓ ਦਾ ਲੰਗਰ ਲੌਂਦੇ ਹਾਂ ਜੀ ਅਸੀਂ ਤਾਂ। ਰੱਜਿਆਂ ਨੂੰ ਵੀ ਬੁਲਾ ਬੁਲਾ ਕੇ ਭੋਜਨ ਛਕਾ ਰਹੇ ਹਾਂ ਪਰ ਹਜਾਰਾਂ ਲੋਗ ਫੇਰ ਵੀ ਰਾਤ ਨੂੰ ਭੁੱਖੇ ਸੋ ਰਹੇ ਨੇ। ਭੁੱਖੇ ਨੂੰ ਭੋਜਨ ਛਕਾਉਣਾ ਆਪਣੀ ਮੂਲ ਜਿੰਮੇਵਾਰੀ ਨੂੰ ਸੇਵਾ ਦਾ ਨਾਮ ਦੇ ਦਿੱਤਾ। ਗੁਰਬਾਣੀ ਤੋਂ ਕਦੇ ਸੋਝੀ ਲਈ ਹੀ ਨਹੀਂ ਕੇ ਅਸਲੀ ਸੇਵਾ ਕੀ ਹੈ ਤੇ ਲੰਗਰ ਕੀ ਹੈ। ਗੁਰਬਾਣੀ ਤਾਂ ਆਖਦੀ ਗੁਰ ਕੀ ਸੇਵਾ ਹੈ “ਗੁਰ ਕੀ ਸੇਵਾ ਸਬਦੁ ਵੀਚਾਰੁ॥ ਹਉਮੈ ਮਾਰੇ ਕਰਣੀ ਸਾਰੁ॥” ਇਹ ਸੇਵਾ ਤਾਂ ਹਉਮੇ ਨੂੰ ਮਾਰਦੀ ਹੈ ਵਾਧਾ ਨਹੀਂ ਕਰਦੀ।

ਗੁਰਮਤਿ ਦਾ ਲੰਗਰ

“ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥੩॥”

ਸਚੇ ਨਾਮ ( ਗੁਰਮਤਿ ਗਿਆਨੁ) ਦੀ ਵੀਚਾਰ ਬਿਨਾ ਕਿਸੇ ਜੀਉ ਦੇ ਮਨ ਦੀ ਭੁੱਖ ਯਾ ਸੋਚ ਨਹੀਂ ਲਥਦੀ (ਰੁੱਕਦੀ)। ਇਸ ਨੂੰ ਵਿਚਾਰਿਆਂ ਨਹੀਂ ਕੇ “ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥”

”ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥” ਜੇ ਨਾਮ (ਗੁਰਮਤਿ ਗਿਆਨ ਦੀ ਸੋਝੀ) ਦਾ ਲੰਗਰ ਜੋ ਅਸਲੀ ਦੌਲਤ ਹੈ ਇਸਨੂੰ ਨਾਮ ਅੰਮ੍ਰਿਤ ਰੱਸ ਦੀ ਖੀਰ ਬਣਾ ਕੇ ਵੰਡੀਏ ਤਾਂ ਅਸਲੀ ਸੇਵਾ ਹੈ ਜੋ ਗੁਰੂਆਂ ਨੇ ਭਗਤਾਂ ਨੇ ਵੰਡੀ ਹੈ॥

ਗੁਰਬਾਣੀ ਅਨੁਸਾਰ ਗੁਰਮਤਿ ਬ੍ਰਹਮ ਦਾ ਗਿਆਨ ਹੈ “ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥”। ਅਤੇ ਜਿਹੜੇ ਬ੍ਰਹਮ ਗਿਆਨ ਦੇ ਭੁੱਖੇ ਨੇ ਸੋਝੀ ਦੇ ਭੁੱਖੇ ਨੇ ਉਹਨਾਂ ਦਾ ਭੋਜਨ ਹੀ ਗਿਆਨ ਹੁੰਦਾ “ਬ੍ਰਹਮ ਗਿਆਨੀ ਕਾ ਭੋਜਨੁ ਗਿਆਨ॥ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ॥੩॥”

ਜਿਹਨਾਂ ਇਹ ਗਿਆਨ ਦਾ ਭੋਜਨ ਛਕਿਆ ਉਹ ਤਾਂ ਆਖਦੇ “ਭੋਜਨ ਗਿਆਨੁ ਮਹਾ ਰਸੁ ਮੀਠਾ॥ ਜਿਨਿ ਚਾਖਿਆ ਤਿਨਿ ਦਰਸਨੁ ਡੀਠਾ॥”

ਜਿਹਨਾਂ ਗੁਰਬਾਣੀ ਦਾ ਵਾਪਾਰ ਕੀਤਾ ਲੋਕਾਂ ਨੂੰ ਮਗਰ ਲਾਉਣ ਲਈ ਉਹਨਾਂ ਸਰੀਰ ਦੇ ਭੋਜਨ ਨੂੰ ਲੰਗਰ ਕਹਿ ਕੇ ਪ੍ਰਚਾਰਿਆ ਤਾ ਕੇ ਲੋਗ ਗੁਰਮਤਿ ਦੀ ਸੋਝੀ ਵਲ ਨਾ ਜਾਣ, ਦਾਲ ਰੋਟੀ ਦੇ ਵੰਡਨ ਨੂੰ ਸੇਵਾ ਮੰਨ ਕੇ ਖੁਸ਼ ਹੋਈ ਜਾਣ, ਗੋਲਕ ਵਿੱਚ ਇਸ ਸੇਵਾ ਦੇ ਨਾਮ ਤੇ ਪੈਸਾ ਕੱਠਾ ਕੀਤਾ ਜਾ ਸਕੇ। ਉਹਨਾਂ ਆਪ ਤਾਂ ਆਪਣਾ ਜਨਮ ਅਕਾਰਥ ਕੀਤਾ ਹੀ ਹੈ “ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ ॥੩॥” ਪਰ ਨਾਲ ਨਾਲ ਲੋਕਾਂ ਨੂੰ ਵੀ ਕੁਰਾਹੇ ਪਾਇਆ ਹੈ। ਜਿਹਨਾਂ ਸੱਚ ਨਾਮ ਦਾ ਵਾਪਾਰ ਕੀਤਾ ਉਹਨਾਂ ਸਿਰ (ਮੈਂ/ ਅਹੰਕਾਰ/ ਹਉਮੇ) ਦੇ ਕੇ ਨਾਮ (ਸੋਝੀ) ਲਈ ਹੈ। “ਮਨੁ ਬੇਚੈ ਸਤਿਗੁਰ ਕੈ ਪਾਸਿ॥”। ਜਿਹਨਾਂ ਨੇ ਨਾਮ ਦੀ ਖੇਤੀ ਕੀਤੀ ਨਾਮ ਬੀਜਿਆ ਉਹਨਾਂ ਦੇ ਘਟ ਵਿੱਚ ਹੀ ਨਾਮ ਦਾ ਬੂਟਾ ਲੱਗਿਆ।

“ਨਾਮੋ ਬੀਜੇ ਨਾਮੋ ਜੰਮੈ ਨਾਮੋ ਮੰਨਿ ਵਸਾਏ॥”

“ਗੁਰਮੁਖਿ ਬੀਜੇ ਸਚੁ ਜਮੈ ਸਚੁ ਨਾਮੁ ਵਾਪਾਰੁ॥”

“ਨਾਮੁ ਖੇਤੀ ਬੀਜਹੁ ਭਾਈ ਮੀਤ॥ਸਉਦਾ ਕਰਹੁ ਗੁਰੁ ਸੇਵਹੁ ਨੀਤ॥”

”ਨਾਨਕ ਨਾਮੁ ਬੀਜਿ ਮਨ ਅੰਦਰਿ ਸਚੈ ਸਬਦਿ ਸੁਭਾਏ ॥੨॥”

”ਨਾਉ ਬੀਜੇ ਨਾਉ ਉਗਵੈ ਨਾਮੇ ਰਹੈ ਸਮਾਇ ॥”

“ਅਗਿਆਨ ਮਤੀ ਅੰਧੇਰੁ ਹੈ ਬਿਨੁ ਪਿਰ ਦੇਖੇ ਭੁਖ ਨ ਜਾਇ ॥” – ਇਹ ਸੋਚਣ ਵਾਲੀ ਗਲ ਹੈ ਕੇ ਜੇ ਅਕਾਲ ਮੂਰਤ ਹੈ, ਜਿਸਦਾ “ਰੂਪੁ ਨ ਰੇਖ ਨ ਰੰਗੁ ਕਿਛੁ ਤਿ੍ਰਹੁ ਗੁਣ ਤੇ ਪ੍ਰਭ ਭਿੰਨ ॥” ਉਸਨੂੰ ਵੇਖਣਾ ਕਿਵੇਂ ਹੈ ਤਾ ਕੇ ਮਨ ਦੀ ਭੁੱਖ ਉਤਰ ਜਾਵੇ। ਇਹੀ ਬਾਣੀ ਤੋਂ ਖੋਜਣਾ ਹੈ ਬਾਣੀ ਦੀ ਅਤੇ ਗੁਣਾਂ ਦੀ ਵਿਚਾਰ ਰਾਹੀੰ।

”ਦੁਖ ਭੁਖ ਨਹ ਵਿਆਪਈ ਜੇ ਸੁਖਦਾਤਾ ਮਨਿ ਹੋਇ ॥”

”ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ॥ ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ॥ ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ॥ ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ॥”

”ਸਤਿਗੁਰਿ ਨਾਮੁ ਬੁਝਾਇਆ ਵਿਣੁ ਨਾਵੈ ਭੁਖ ਨ ਜਾਈ॥”

”ਗੁਰਿ ਆਸਾ ਮਨਸਾ ਪੂਰੀਆ ਮੇਰੀ ਜਿੰਦੁੜੀਏ ਹਰਿ ਮਿਲਿਆ ਭੁਖ ਸਭ ਜਾਏ ਰਾਮ ॥”

”ਜਿਨੀ ਹਰਿ ਹਰਿ ਨਾਮੁ ਧਿਆਇਆ ਤਿਨੀ ਪਾਇਅੜੇ ਸਰਬ ਸੁਖਾ॥ ਸਭੁ ਜਨਮੁ ਤਿਨਾ ਕਾ ਸਫਲੁ ਹੈ ਜਿਨ ਹਰਿ ਕੇ ਨਾਮ ਕੀ ਮਨਿ ਲਾਗੀ ਭੁਖਾ॥ ਜਿਨੀ ਗੁਰ ਕੈ ਬਚਨਿ ਆਰਾਧਿਆ ਤਿਨ ਵਿਸਰਿ ਗਏ ਸਭਿ ਦੁਖਾ॥ ਤੇ ਸੰਤ ਭਲੇ ਗੁਰਸਿਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ॥ ਧਨੁ ਧੰਨੁ ਤਿਨਾ ਕਾ ਗੁਰੂ ਹੈ ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ॥੬॥”

”ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭ ਜਾਇ ॥” – ਸਤਿ ਗੁਰ (ਸੱਚੇ ਦੇ ਗੁਣਾਂ) ਦੀ ਪ੍ਰਾਪਤੀ ਹੁੰਦਿਆਂ ਨਾਮੁ (ਸੋਝੀ) ਪ੍ਰਾਪਤ ਹੁੰਦੀ ਹੈ ਜਿਸ ਨਾਲ ਸਬ ਤ੍ਰਿਸਨਾ ਸਬ ਭੁੱਖਾਂ ਖਤਮ ਹੋ ਜਾਂਦੀਆਂ ਹਨ।

”ਗੁਰੁ ਪੂਰਾ ਹਰਿ ਉਪਦੇਸੁ ਦੇਇ ਸਭ ਭੁਖ ਲਹਿ ਜਾਈਐ ॥”

”ਗੁਰ ਕਾ ਸਬਦੁ ਅੰਮ੍ਰਿਤੁ ਹੈ ਸਭ ਤ੍ਰਿਸਨਾ ਭੁਖ ਗਵਾਏ ॥”

”ਸਾਚਾ ਨਾਮੁ ਮੇਰਾ ਆਧਾਰੋ॥ ਸਾਚੁ ਨਾਮੁ ਅਧਾਰੁ ਮੇਰਾ ਜਿਨਿ ਭੁਖਾ ਸਭਿ ਗਵਾਈਆ॥ਕਰਿ ਸਾਂਤਿ ਸੁਖ ਮਨਿ ਆਇ ਵਸਿਆ ਜਿਨਿ ਇਛਾ ਸਭਿ ਪੁਜਾਈਆ॥”

”ਸਾਕਤ ਨਰ ਸਭਿ ਭੂਖ ਭੁਖਾਨੇ ਦਰਿ ਠਾਢੇ ਜਮ ਜੰਦਾਰੇ ॥੬॥”

ਭੁੱਖ ਕਿਵੇਂ ਉਤਰਨੀ?

”ਗੁਰਮੁਖਿ ਤ੍ਰਿਸਨਾ ਭੁਖ ਗਵਾਏ॥” – ਗੁਣਾਂ ਨੂੰ ਮੁੱਖ (ਅੱਗੇ) ਰੱਖਿਆਂ।

”ਤ੍ਰਿਸਨਾ ਭੁਖ ਵਿਕਰਾਲ ਨਾਇ ਤੇਰੈ ਧ੍ਰਾਪੀਐ॥”

”ਹਰਿ ਰਸੁ ਪੀ ਸਦਾ ਤ੍ਰਿਪਤਿ ਭਏ ਫਿਰਿ ਤ੍ਰਿਸਨਾ ਭੁਖ ਗਵਾਇਆ ॥੫॥”

”ਇਸੁ ਜਗ ਮਹਿ ਸੰਤੀ ਧਨੁ ਖਟਿਆ ਜਿਨਾ ਸਤਿਗੁਰੁ ਮਿਲਿਆ ਪ੍ਰਭੁ ਆਇ॥ ਸਤਿਗੁਰਿ ਸਚੁ ਦ੍ਰਿੜਾਇਆ ਇਸੁ ਧਨ ਕੀ ਕੀਮਤਿ ਕਹੀ ਨ ਜਾਇ॥ ਇਤੁ ਧਨਿ ਪਾਇਐ ਭੁਖ ਲਥੀ ਸੁਖੁ ਵਸਿਆ ਮਨਿ ਆਇ॥ ਜਿੰਨੑਾ ਕਉ ਧੁਰਿ ਲਿਖਿਆ ਤਿਨੀ ਪਾਇਆ ਆਇ॥ ਮਨਮੁਖੁ ਜਗਤੁ ਨਿਰਧਨੁ ਹੈ ਮਾਇਆ ਨੋ ਬਿਲਲਾਇ॥ ਅਨਦਿਨੁ ਫਿਰਦਾ ਸਦਾ ਰਹੈ ਭੁਖ ਨ ਕਦੇ ਜਾਇ॥”

”ਪ੍ਰਭੁ ਮੇਰਾ ਥਿਰ ਥਾਵਰੀ ਹੋਰ ਆਵੈ ਜਾਵੈ॥ ਸੋ ਮੰਗਾ ਦਾਨੁ ਗੋੁਸਾਈਆ ਜਿਤੁ ਭੁਖ ਲਹਿ ਜਾਵੈ॥ ਪ੍ਰਭ ਜੀਉ ਦੇਵਹੁ ਦਰਸਨੁ ਆਪਣਾ ਜਿਤੁ ਢਾਢੀ ਤ੍ਰਿਪਤਾਵੈ॥”

”ਜਿਸੁ ਮਨਿ ਵਸੈ ਪਾਰਬ੍ਰਹਮੁ ਨਿਕਟਿ ਨ ਆਵੈ ਪੀਰ॥ ਭੁਖ ਤਿਖ ਤਿਸੁ ਨ ਵਿਆਪਈ ਜਮੁ ਨਹੀ ਆਵੈ ਨੀਰ॥੩॥” – ਪਰ ਅੱਜ ਦੇ ਸਿੱਖਾਂ ਨੂੰ ਬ੍ਰਹਮਾ, ਬ੍ਰਹਮ, ਪੂਰਨਬ੍ਰਹਮ ਅਤੇ ਪਾਰਬ੍ਰਹਮ ਦਾ ਗਿਆਨ ਲੈਣ ਦੀ ਭੁੱਖ ਹੀ ਨਹੀਂ ਹੈ। ਫ਼ਰਕ ਹੀ ਨਹੀਂ ਪਤਾ।

”ਗੁਰਮੁਖਿ ਅੰਮ੍ਰਿਤੁ ਨਾਮੁ ਹੈ ਜਿਤੁ ਖਾਧੈ ਸਭ ਭੁਖ ਜਾਇ ॥” – ਗੁਰ ਮੁੱਖਿ (ਗੁਣਾਂ ਨੂੰ ਮੁੱਖ ਰੱਖਿਆ” ਅੰਮ੍ਰਿਤ (ਸਦੀਵ ਰਹਣ ਵਾਲਾ ਨਾਰਦ (ਨਾਰੱਦ ਹੋਣ ਵਾਲਾ) ਨਾਮੁ (ਗਿਆਨ/ਸੋਝੀ) ਪ੍ਰਾਪਤ ਹੋਣੀ ਜਿਸ ਨੂੰ ਸੇਵੱ ਕਰਣ ਤੇ ਸਾਰੀਆਂ ਭੁੱਖਾਂ ਜਾਣੀਆਂ।

”ਜਿਨੑਾ ਗੁਰਮੁਖਿ ਨਾਮੁ ਅਰਾਧਿਆ ਤਿਨਾ ਦੁਖ ਭੁਖ ਲਹਿ ਜਾਇ ॥”

”ਸਤਿਗੁਰਿ ਮਿਲਿਐ ਨਾਮੁ ਊਪਜੈ ਤ੍ਰਿਸਨਾ ਭੁਖ ਸਭ ਜਾਇ ॥”

”ਜਿਨਾ ਇਕ ਮਨਿ ਇਕ ਚਿਤਿ ਧਿਆਇਆ ਸਤਿਗੁਰ ਸਉ ਚਿਤੁ ਲਾਇ॥ ਤਿਨ ਕੀ ਦੁਖ ਭੁਖ ਹਉਮੈ ਵਡਾ ਰੋਗੁ ਗਇਆ ਨਿਰਦੋਖ ਭਏ ਲਿਵ ਲਾਇ॥”

ਸੋ ਭਾਈ ਗੁਰਮਤਿ ਗਿਆਨ ਤੋਂ ਸੋਝੀ ਪ੍ਰਾਪਤ ਕਰੋ। ਗੁਣਾਂ ਦੀ ਵਿਚਾਰ ਕਰੋ ਤਾਂ ਕੇ ਮਨੁ ਦੀ ਭੁੱਖ ਉਤਰੇ। ਦਾਲ ਰੋਟੀ ਤਾਂ ਉਸਨੇ ਦੇ ਹੀ ਦੇਣੀ ਹੈ “ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥” ਜੇ ਤੁਸੀਂ ਭੋਜਨ ਨਾ ਵੀ ਵਰਤਾਉਂਗੇ ਉਸਨੇ ਆਪੇ ਦੇ ਦੇਣਾ, ਇਹ ਤੁਹਾਡਾ ਮਨੁਖਾ ਧਰਮ ਹੈ ਇਸ ਨੂੰ ਹੰਕਾਰ ਦਾ ਸਾਧਨ ਨਾ ਬਣਾਵੋ। ਗੁਰਮਤਿ ਦੀ ਵਿਚਾਰ ਕਰੋ ਸੋਝੀ ਲਵੋ ਜਿਸਦਾ ਲੰਗਰ ਅਤੁੱਟ ਵਰਤ ਰਹਿਆ ਹੈ ਹਰ ਸਮੇ। ਇਹੀ ਸਬ ਤੋਂ ਵੱਡਾ ਦਾਨ ਹੈ ਜੋ ਸਾਨੂੰ ਭਗਤਾਂ ਤੇ ਗੁਰੂਆਂ ਨੇ ਵਰਤਾਇਆ ਹੈ ਜਿਸ ਵਲ ਧਿਆਨ ਦੇਣਾ ਹੈ।