Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਜੀਵ ਕੀ ਹੈ

ਜੀਵ ਆਤਮਾ ਹੈ, ਬ੍ਰਹਮ ਹੈ, ਰਾਮ ਹੈ, ਗੋਬਿੰਦ ਹੈ। ਲੇਕਿਨ ਅਬਿਦਿਆ ਕਾਰਣ ਈਸ ਤੋਂ ਮਲ+ਈਸ ਹੋ ਜਾਂਦਾ ਹੈ, ਭਾਵ ਮਲੇਸ਼ ਹੋ ਜਾਂਦਾ , ਮਲ ਲੱਗ ਜਾਂਦਾ ਹੈ,ਦੇਹੀ ਗੁਪਤ ਕਾਲੀ ਹੋ ਜਾਂਦੀ ਹੈ। RAVIDAS BHAGAT JI ਦੱਸਦੇ ਹਨ ਕਿ ਅਬਿਦਿਆ ਕਰਕੇ ਬਬੇਕ ਦੀਪ ਮਲੀਨ ਹੋਇਆ ਹੈ।

ਮਾਧੋ ਅਬਿਦਿਆ ਹਿਤ ਕੀਨ ॥

ਬਿਬੇਕ ਦੀਪ ਮਲੀਨ ॥ {ਪੰਨਾ 486}

ਜੀਵ (ਬ੍ਰਹਮ) ?? ਆਜੋ ਅੱਗੇ ਵਿਸਥਾਰ ਵਿੱਚ ਦੇਖੀਏ ਵਿਚਾਰ ਕੇ ਇਹ ਹੈ ਕੀ? ਅਤੇ ਇਹਨੇ ਬ੍ਰਹਮ ਤੋ ਪੂਰਨਬ੍ਰਹਮ ਅਤੇ ਪਾਰਬ੍ਰਹਮ ਕਿਵੇ ਹੋਣਾ ?

ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ ॥ ਏਕਹਿ

ਆਪਿ ਨਹੀ ਕਛੁ ਭਰਮੁ ॥ { ਪੰਨਾ 287 }

ਬ੍ਰਹਮ ਦੇ ਵਿੱਚੋਂ ਹੀ ਜਨ ਪੈਦਾ ਹੋਇਐ…ਬੀਜ ਵਿੱਚੋਂ ਹੀ ਪੌਦਾ ਨਿਕਲਦੈ, ਜਨ ਅੰਦਰ ਪਾਰਬ੍ਰਹਮ ਹੈ, ਸ਼ਬਦ ਗੁਰੂ ਪ੍ਰਗਟ ਹੈ, ਜਨ ਦੇ ਹਿਰਦੇ ਵਿੱਚ ਹੁਕਮ ਪ੍ਰਗਟ ਹੁੰਦੈ, ਪੌਦੇ ਵਿੱਚ ਫਲ ਜਾਂ ਬੀਜ ਹੁੰਦੈ ਅਤੇ ਬੀਜ ਵਿੱਚ ਪੌਦਾ ਹੁੰਦੈ,, ਕੁਝ ਇਸ ਤਰ੍ਹਾਂ ਦੀ ਗੱਲ ਹੈ । ਮਨ ਭਾਵ ਧਿਆਨ ਭਾਵ ਸੁਰਤਿ ਤਾਂ ਬ੍ਰਹਮ ਵਿੱਚੋਂ ਹੀ ਪੈਦਾ ਹੁੰਦੈ, ਜਦੋਂ ਹਰਿ ਕਾ ਜਨ ਬਣ ਜਾਂਦੈ ਮਨ ਤਾਂ ਇੱਕ ਹੈ, ਭਾਵ ਦ੍ਵੈਤ ਖਤਮ ਹੋ ਗੲੳਿ ਚਿੱਤ ਅਤੇ ਮਨ ਵਿੱਚ ਤਰੇੜ ਨਹੀ ਰਹੀ,,ਇੱਥੇ ਫਿਰ ਦਾਲ ( ਦ੍ਵੇਤ ) ਤੋਂ ਇੱਕ ਹੋ ਜਾਂਦਾ ਜਂਦੋਂ ਤਾਂ ਉਹੀ ਬੀਜ ਸਰੂਪ ਉਗਦੈ ,, ਸ਼ਬਦ ਗੁਰੂ ਨਾਲ ਜੁੜ ਕੇ ਤੇ ਓਹੀ ਰੂਪ ਬਣ ਜਾਂਦੈ, ਭਾਵ ਸਬਦੁ ਸਰੂਪ ਹੋ ਜਾਂਦਾ, ਸੁਰਤਿ ਜਦੋਂ ਸਬਦੁ ਗੁਰੂ ਨਾਲ ਜਿੜ ਜਾਂਦੀ ਹੈ ਤਾਂ ਸਬਦੁ ਸਰੂਪ ਹੀ ਹੋ ਜਾਂਦੀ ਹੈ, ਭਾਵ ਜਨ ਹੀ ਪਾਰਬ੍ਰਹਮੁ ਬਣਦੈ ।ਪਹਿਲਾਂ ਮਨ ਹੀ ਸੁਰਤ ਸੀ..ਮਨ ਹੀ ਜਨ ਬਣਿਆ, ਜਨ ਹੋ ਕੇ ਇੱਕ ਹੋ ਗਿਆ, ਜਨ ਦੀ ਸੁਰਤ ਹੀ ਨਾਮ ਵਿੱਚ ਲੀਨ ਹੁੰਦੀ ਹੈ। ਸੁਰਤ ਨੇ ਸ਼ਬਦ ਵਿੱਚ ਲੀਨ ਹੋਣੈ…ਜੋ ਸੱਚਖੰਡ ਦੀ ਇੱਛਾ ਹੈ ਓਹੀ ਅਪਣਾ ਲਈ…ਆਪਣੀ ਹਉਂ ਤੇ ਮੈਂ ਤਾਂ ਰਹੀ ਹੀ ਨਹੀਂ…ਏਕਹਿ ਹੀ ਹੈ ਆਪ..ਇੱਕ ਹੋ ਕੇ ਉਗ ਪਿਆ..ਸਬਦ ਵਿੱਚ ਸਮਾ ਗਿਆ…ਓਹੀ ਅਵਸਥਾ ਨੂੰ ਪਹੁੰਚ ਜਾਣਾ ਜੋ ਸੱਚਖੰਡ ਵਿੱਚ ਸਭ ਦੀ ਹੈ, ਸਭ ਦਾ ਸੁਭਾਉ ਏਕ ਹੈ, ਸਭ ਦਾਸ ਹਨ , ਕੋਈ ਵੱਡਾ ਛੋਟਾ ਨਹੀ ਹੈ।

ਇਹ ਅਵਸਥਾ ਸਭ ਤੋ ਉੱਚੀ ਹੈ, ਭਰਮ ਨਹੀਂ ਹੈ ਤੇ ਪ੍ਰਚੰਡ ਗਿਆਨ ਹੈ..ਪੂਰਨ ਬ੍ਰਹਮ ਤੋਂ ਪਾਰਬ੍ਰਹਮ ਤੱਕ ਪਹੁੰਚ ਗਿਆ..

ਇਹ ਬ੍ਰਹਮ ਨੂੰ ਹਰਿ’ ਨੂੰ ਕਿਥੋਂ ਅਤੇ ਕਿਵੇਂ ਜਾਣਿਆ ਜਾ ਸਕਦਾ ?

ਉੱਤਰ ਅੱਗੇ ਹੈ ਪ੍ਰਮਾਣ ਨਾਲ,

ਹਰਿ ਮੰਦਰੁ, ਸੋਈ ਆਖੀਐ, ਜਿਥਹੁ, ਹਰਿ, ਜਾਤਾ ॥ ਮਾਨਸ ਦੇਹ, ਗੁਰ ਬਚਨੀ ਪਾਇਆ, ਸਭੁ ਆਤਮ ਰਾਮੁ ਪਛਾਤਾ ॥ ਬਾਹਰਿ ਮੂਲਿ ਨ ਖੋਜੀਐ, ਘਰ ਮਾਹਿ, ਬਿਧਾਤਾ ॥ ਮਨਮੁਖ, ਹਰਿ ਮੰਦਰ ਕੀ ਸਾਰ, ਨ ਜਾਣਨੀ, ਤਿਨੀ ਜਨਮੁ ਗਵਾਤਾ ॥ ਸਭ ਮਹਿ ਇਕੁ ਵਰਤਦਾ, ਗੁਰ ਸਬਦੀ ਪਾਇਆ ਜਾਈ ॥੧੨॥ {ਪੰਨਾ 953}”

ਹਰਿ ਹਿਰਦੇ ਦੇ ਵਿੱਚੇ ਹੈ ਅਤੇ ਉੱਥੇ ਹੀ ਜਪਣਾ ਹੈ ਉਥੇ ਹੀ ਖੋਜਣਾ ਹੈ

ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ, ਅਕਲ ਕਲਾ ਭਰਪੂਰਿ ਰਹਿਆ ॥ {ਪੰਨਾ 469}”

ਜਾਤਿ ‘ਬਾਹਰਲੇ ਸਰੀਰ’ ਨੂੰ ਕਿਹਾ ਹੈ ਅਤੇ ਜੋਤਿ ‘ਮਨ’ ਹੈ,

ਤਨ ਮਹਿ ਮਨੂਆ, ਮਨ ਮਹਿ ਸਾਚਾ ॥ ਸੋ ਸਾਚਾ ਮਿਲਿ ਸਾਚੇ ਰਾਚਾ ॥ {ਪੰਨਾ 686}”

** ਜਾਤਿ ਮਹਿ ਜੋਤਿ’ ਜਾਂ ‘ਤਨ ਮਹਿ ਮਨੂਆ’ ਇੱਕ ਹੀ ਗੱਲ ਹੈ । { ਜੋਤਿ’ = ‘ਮਨੂਆ } ਜੇਕਰ ਮਨ ‘ਜੋਤਿ’ ਹੈ, ਤਾਂ ਜੋਤਿ ਦਾ ਆਪਣਾ ਕੋਈ ਵਜੂਦ ਨਹੀਂ ਹੁੰਦਾ, ਜੋਤਿ ਤਾਂ ਕਿਸੇ source (ਵਸਤੂ) ਵਿਚੋਂ ਪੈਦਾ/ਉਪਜੀ ਹੋਈ ਰੌਸ਼ਨੀ ਦਾ ਨਾਮ ਹੈ, ਜੋਤੀ ( ਮੂਲ਼) ਵਿੱਚੋ ਜੋਤਿ ( ਮਨ) ਪੈਦਾ ਹੁੰਦੀ ਹੈ,, ਇਸੇ ਕਰਕੇ ਕਿਹਾ ਹੈ ਕਿ ,,,

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥

ਕਿਸੇ ਵੀ ਚੀਜ ਦੀ ਰੌਸ਼ਨੀ ਜਿਥੋਂ ਪੈਦਾ ਹੁੰਦੀ ਹੈ, ਉਸਦਾ ਮੂਲ ਉਸਦੇ ਵਿੱਚ ਹੀ ਹੁੰਦਾ ਹੈ, ਕਿਸੇ ਵੀ ਰੌਸ਼ਨੀ ਨੂੰ ਉਸਦੇ ਮੂਲ ਨਾਲੋਂ ਅਲੱਗ ਨਹੀਂ ਕੀਤਾ ਜਾ ਸਕਦਾ, ਜਿਵੇਂ ਕਿ ਸੂਰਜ ਅਤੇ ਧੁੱਪ ਦੀ ਮਿਸਾਲ ਹੈ, ਬਲਬ ਅਤੇ ਉਸ ਤੋਂ ਪੈਦਾ ਹੋਈ ਰੌਸ਼ਨੀ ਦੀ ਮਿਸਾਲ ਹੈ, ਇਸ ਕਰਕੇ ਕਿਹਾ ਹੈ

ਮਨ ਮਹਿ ਆਪਿ, ਮਨ ਅਪੁਨੇ ਮਾਹਿ ॥ ਨਾਨਕ ਕੀਮਤਿ ਕਹਨੁ ਨ ਜਾਇ ॥੭॥ {ਪੰਨਾ 279}”

ਮਨ ਮਹਿ ‘ਆਪਿ’, ਇਹ ‘ਆਪਿ’ ਕੌਣ ਹੈ ? ਆਪਾਂ ਉੱਪਰ ਵਿਚਾਰ ਕਰ ਚੁੱਕੇ ਹਾਂ, ਕਿ “ਹਰਿ, ਵਸੈ ਮਨ ਮਾਹਿ” ਜਾਂ “ਸੋ ਬ੍ਰਹਮੁ, ਬਤਾਇਓ ਗੁਰ, ਮਨ ਹੀ ਮਾਹਿ ॥” ਜਾਂ “ਹਰਿ ਮੰਦਰ ਮਹਿ, ਹਰਿ, ਵਸੈ” ।

ਹਰਿ ਜਾਂ ‘ਬ੍ਰਹਮ ਆਪ ਹੀ ਆਪਣੇ ਮਨ ਵਿੱਚ ਹੈ “ਮਨ ਅਪੁਨੇ ਮਾਹਿ”, ਭਾਵ ਕਿ ਇਹ ਹਰਿ ਦਾ ਹੀ ਮਨ ਹੈ, ‘ਹਰਿ’ ਨੇ ਆਪ ਹੀ ਆਪਣਾ ਆਪਾ ਆਪਣੇ ‘ਮਨ’ ਦੇ ਰੂਪ ਵਿੱਚ ਉਪਾਇਆ ਹੈ ਅਤੇ ਹਰਿ ਹੀ ਮਨ ਦਾ ਪਿਤਾ-ਮਾਤਾ ਹੈ,

ਆਪਨ ਆਪੁ, ਆਪਹਿ ਉਪਾਇਓ ॥ ਆਪਹਿ ਬਾਪ, ਆਪ ਹੀ ਮਾਇਓ ॥ {ਪੰਨਾ 250}”

ਜਾਂ ਫਿਰ ਹੋਰ ਪ੍ਰਮਾਣ ਹੈ

ਹਰਿ, ਆਪੇ ਮਾਤਾ ਆਪੇ ਪਿਤਾ, ਜਿਨਿ, ਜੀਉ ਉਪਾਇ, ਜਗਤੁ ਦਿਖਾਇਆ ॥ {ਪੰਨਾ 921}”

ਹਿਰਦੇ ਨੇ ਹੀ ਬੇਗਮਪੁਰਾ ਅਤੇ ਹੇਮਕੁੰਟ ਬਣਨਾ ਹੈ।