Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ

ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥ ਸੋ ਸੇਵਕੁ ਕਹੁ ਕਿਸ ਤੇ ਡਰੈ ॥ ਜੈਸਾ ਸਾ ਤੈਸਾ ਦ੍ਰਿਸਟਾਇਆ ॥ ਅਪੁਨੇ ਕਾਰਜ ਮਹਿ ਆਪਿ ਸਮਾਇਆ ॥ ( ਪੰਨਾ 281)

ਸਾਡਾ ਸਭ ਦਾ ਅਪਣਾ ਅਪਣਾ ਅੰਤਰ ਆਤਮਾ ਹੈ. ਉਹੀ ਪ੍ਰਭ ਹੈ. ਜਿਸਦਾ ਅਪਣਾ ਪ੍ਰਭ ਕਿਰਪਾ ਕਰੇ. ਕਿਸੇ ਹੋਰ ਦੇ ਪ੍ਰਭ ਨੇ ਕਿਰਪਾ ਨਹੀਂ ਕਰਨੀ. ਨਾਂ ਹੀ ਕਿਸੇ ਸੰਤ ਜਾਂ ਗੁਰੂ ਨੇ ਕਿਰਪਾ ਕਰਨੀ ਹੈ. ਸਾਡੇ ਅੰਦਰਲੇ ਮੂਲ ਨੇ ਕਿਰਪਾ ਕਰਨੀ ਹੈ. ਉਹ ਕਿਰਪਾ ਕੀ ਹੈ? ਮਰਨ ਕਬੂਲ ਲਵੇ ਕਿਉਂਕਿ ਮਰਨ ਮਨ ਨਹੀਂ ਕਬੂਲਦਾ. ਚਿੱਤ ਨੂੰ ਕਬੂਲਣਾ ਪੈਣਾ ਹੈ. ਹਉਂ ਉਸੇ ਨੂੰ ਹੈ. ਮਰਨ ਕਬੂਲ ਕਰਨਾ ਹੀ ਤਾਂ ਮਨ ਮਾਰਨਾ ਹੈ. ਆਪਣਾ ਮਨ ਮਾਰ ਲਿਆ. ਕਾਬੂ ਕਰ ਲਿਆ ਤਾਂ ਬੱਸ ਓਹੀ ਹੈ ਮਰਨ ਕਬੂਲ ਕਰਨਾ..ਦੁਨੀਆਂ ਪ੍ਰਤੀ ਮੁਰਦਾ ਤੇ ਸੱਚ ਪ੍ਰਤੀ ਜਾਗਰਿਤ. ਮਨ ਸਮਰਪਣ ਕਰਨਾ ਹੈ ਮਰਨ ਕਬੂਲਣਾ. ਇਹ ਪ੍ਰਭ ਦਾ ਭਾਵ ਸਾਡੇ ਮੂਲ ਦਾ ਕੰਮ ਹੈ. ਇਹ ਗੱਲ ਭਗਤ ਕਬੀਰ ਜੀ ਨੇ ਸਪਸ਼ਟ ਕਰੀ ਹੈ ਕਿ ਮਰਨ ਕਬੂਲ ਕੇ ਹੀ ਮੁਕਤ ਹੁੰਦੈ ਸਦਜੀਵਨ ਮਿਲਦੈ. ਮਰਦਾ ਕੁਝ ਨਹੀਂ. ਕਹਿੰਦੇ ਹੁਣ ਕਿੱਦਾਂ ਮਰਾਂ ਮਰਨਾ ਮੰਨ ਲਿਆ. ਜਵਾਬ ਮਿਲਿਆ. ਮਰਿ ਮਰਿ ਜਾਤੇ ਜਿਨ ਰਾਮੁ ਨ ਜਾਨਿਆ ॥. ਕਹਿੰਦੇ ਮਰਦੇ ਜੰਮਦੇ ਤਾਂ ਉਹ ਨੇ ਜਿਨਾਂ ਮੂਲ ਨਹੀਂ ਪਛਾਣਿਆ. ਤੂੰ ਪਛਾਣ ਲਿਐ ਤੇ ਨਹੀਂ ਮਰ ਸਕਦਾ ਹੁਣ. ਪਰ ਕਿਰਪਾ ਕਿਉਂ ਕਹੀ ਕਿ ਪ੍ਰਭ ਕਿਰਪਾ ਕਰੇ? ਕਿਉਂਕਿ ਪਹਿਲਾਂ ਮਨ ਨੇ ਮੰਨਣੈ ਤੇ ਆਗਿਆ ਿਵੱਚ ਆਉਣੈ. ਭਗਤਾਂ ਨੇ ਮਨ ਕਾਬੂ ਕਰਿਆ ਤੇ ਮਰਨ ਕਬੂਲਿਆ ਸੀ. ਮਨ ਜਦ ਮਰਜ਼ੀ ਛੱਡਦੈ ਤਾਂ ਪ੍ਰਭ ਕਿਰਪਾ ਕਰਦੈ. ਫੇਰ ਕਿਸੇ ਰਾਜੇ ਤੋਂ ਵੀ ਨਹੀਂ ਡਰਦਾ. ਪਤਾ ਲੱਗ ਜਾਂਦੈ ਕਿ ਮਰਨਾ ਹੈ ਹੀ ਨਹੀਂ ਕੋਈ. ਮਰਨਾ ਸੰਸਾਰੀ ਬੋਲੀ ਦਾ ਲਫਜ਼ ਹੈ. ਗੁਰਬਾਣੀ ਤਾਂ ਮਰਨਾ ਮੰਨਦੀ ਹੀ ਨਹੀਂ. ਜਦੋਂ ਅੰਤਰ ਆਤਮਾ ਨੇ ਮਰਨ ਕਬੂਲ ਕਰ ਲਿਆ ਫਿਰ ਬੁਧੀ ਹੈ ਸੇਵਕ..ਇਹ ਨਹੀਂ ਲਿਹਾਜ਼ ਕਰਦੀ ਬੋਲਣ ਲੱਗੀ. ਬਿਬੇਕ ਬੋਲਦੈ ਨਿਰਭੈ ਹੋ ਕੇ. ਪਤੈ ਕਿ ਮੈਂ ਸਰੀਰ ਹੈ ਨਹੀਂ. ਜੇ ਕੋਈ ਕੁਝ ਵਿਗਾੜ ਸਕਦਾ ਵੀ ਹੋਵੇ ਤਾਂ ਸਰੀਰ ਦਾ ਵਿਗਾੜ ਲਊ. ਪਰ ਮੈਂ ਤਾਂ ਕੁਝ ਹੋਰ ਹਾਂ. ਅੰਤਰ ਆਤਮਾ ਸਾਖਿਆਤ ਹੈ ਤਾਂ ਅਭੈ ਹੈ.

ਜੈਸਾ ਸਾ ਤੈਸਾ ਦ੍ਰਿਸਟਾਇਆ ॥ ਅਪੁਨੇ ਕਾਰਜ ਮਹਿ ਆਪਿ ਸਮਾਇਆ ॥

ਜੈਸਾ ਸਾ. ਹਾਕਮ ਤੇ ਹੁਕਮ ਦੇਖ ਲਏ. ਜਨਮ ਮਰਨ ਕੀਹਦਾ ਹੋ ਰਿਹੈ ਤੇ ਕਿਵੇਂ ਹੋ ਰਿਹੈ ਇਹ ਦੇਖ ਲਿਆ. ਹੁਕਮ ਬੁੱਝ ਲਿਆ. ਪਤਾ ਚੱਲ ਗਿਆ ਕਿ ਜੰਤਾਂ ਵਸ ਕੁਝ ਨਹੀਂ. ਹੁਣ ਡਰੇ ਕਿਵੇਂ. ਕਾਹਦਾ ਡਰ ਰਹਿ ਗਿਆ? ਜੈਸਾ ਸਾ ਤੈਸਾ ਦ੍ਰਿਸ਼ਟੀ ਵਿੱਚ ਆ ਗਿਆ. ਹੁਣ ਸੇਵਕ ਕਿਉਂ ਡਰੂ ਕਿਸੇ ਤੋਂ..ਉਹ ਤਾਂ ਹੋਰਾਂ ਨੂੰ ਵੈਸਾ ਦਿਖਾਊ..ਵਖਿਆਨ ਕਰੂ ਕੀ ਸੱਚ ਕੀ ਹੈ. ਹੋਰਾਂ ਤੋਂ ਕਿਉਂ ਡਰੇ ਜਦੋਂ ਪਤੈ ਕਿ ਜਨਮ ਮਰਨ, ਨਫਾ ਨੁਕਸਾਨ, ਜਸ ਅਪਜਸ ਸਭ ਹੁਕਮ ਵਸ ਹੈ..ਕੋਈ ਕੁਝ ਨਹੀਂ ਕਰ ਸਕਦਾ. ਫੇਰ ਡਰ ਰਹਿੰਦਾ ਹੀ ਨਹੀਂ. ਜਦੋਂ ਆਪ ਦੇਖ ਲਿਆ ਕਿਵੇਂ ਵਰਤਦੈ ਹੁਕਮ. ਸੁਣੀ ਸੁਣਾਈ ਗੱਲ ਰਹੀ ਨਹੀਂ ਸਭ ਕੁਝ ਸਾਖਿਆਤ ਹੈ ਕਿ ਆਪਣੇ ਕਾਰਜ ਵਿੱਚ ਹੁਕਮ ਆਪ ਸਮਾਇਆ ਹੋਇਐ. ਫੇਰ ਹੁਕਮੀ ਬੰਦੇ ਨੂੰ ਡਰ ਭੈ ਨਹੀਂ ਰਹਿੰਦਾ. ਇਹੀ ਗੱਲ ਤਾਂ ਪੰਚਮ ਪਾਤਿਸ਼ਾਹ ਨੂੰ ਤੱਤੀ ਤਵੀ ਤੱਕ ਲੈ ਗਈ. ਪ੍ਰੈਕਟੀਕਲੀ ਸਾਬਿਤ ਕੀਤਾ ਕਿ ਮੈਂ ਆਪਣਾ ਅਸਲ ਆਪਾ ਦੇਖ ਲਿਆ ਮੈਂ ਸਰੀਰ ਹੈ ਹੀ ਨਹੀਂ. ਅੱਗੇ ਮੁਸਲਮਾਨ ਸੀ ਉਹ ਕਹਿੰਦੇ ਪਰਖਾਂਗੇ. ਉਨ੍ਹਾਂ ਨੇ ਪਰਖਿਆ. ਸਰੀਰ ਦਾ ਅੰਤ ਤਾਂ ਹੋਣਾ ਹੀ ਹੈ. ਪਰ ਸਾਬਿਤ ਕਰ ਗਏ ਬਚਨ ਕਿ ਜੋ ਕਿਹੈ ਸੱਚ ਹੈ. ਪਰਮੇਸ਼ਰ ਦਾ ਕਾਰਜ ਹੈ ਸ੍ਰਿਸ਼ਟੀ ਤੇ ਉਹ ਆਪ ਵਿੱਚ ਹੈ. ਉਹ ਕਰਾ ਰਿਹੈ ਸਭ ਕੁਝ. ਜਿਸਨੂੰ ਇਹ ਦ੍ਰਿਸ਼ਟਮਾਨ ਹੈ ਕਿ ਸਭ ਪਰਮੇਸ਼ਰ ਦੇ ਹੱਥ ਹੈ ਉਹ ਨਹੀਂ ਡਰਦਾ..ਬਾਕੀ ਐਵੇਂ ਆਫਰੇ ਫਿਰਦੇ ਸਨ. ਪਾਤਿਸ਼ਾਹ ਨੇ ਜੋ ਕਿਹੈ ਜਾਣਦੇ ਹੋਏ ਕਿਹੈ ਕਿਉਂਕਿ ਰਾਜ ਮੁਸਲਮਾਨਾਂ ਦਾ ਸੀ. ਪਤਾ ਸੀ ਹਕੂਮਤ ਕੀ ਕਰੇਗੀ. ਪਰ ਪਿੱਛੇ ਪਰਮੇਸ਼ਰ ਦਾ ਹੱਥ ਸੀ. ਦਸਤਾਰ ਸਿਰਾ ਸੀ, ਦਸਤ ਹੁੰਦਾ ਹੱਥ, ਸਿਰਾ ਤੋਂ ਭਾਵ ਸਿਰ, ਸਿਰ ਤੇ ਹੱਥ ਹੈ ਹੁਕਮ ਦਾ ।

To Continue…