ਮਨਮੁਖਿ v/s ਗੁਰਮੁਖਿ ? ਦਾ ਜ਼ਿਓਣ ਮਰਨ ਚ ਕੀ ਅੰਤਰ ਹੈ
ਮਨਮੁਖਿ
ਮ:੧॥
ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ॥
ਦਸਾ ਸਾਲਾ ਦਾ (ਜੀਵ) ਬਾਲਪਣ ਵਿਚ (ਹੁੰਦਾ ਹੈ)
ਵੀਹਾਂ ਸਾਲਾ ਦਾ ਹੋਕੇ ਕਾਮ-ਚੇਸ਼ਟਾ ਵਾਲੀ ਅਵਸਥਾ ਵਿੱਚ (ਅਪਣੜਦਾ ਹੈ) ਤੀਹਾਂ ਸਾਲਾ ਦਾ ਹੋਕੇ ਸੋਹਣਾ ਅਖਵਾਂਦਾ ਹੈ।
ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ॥
ਚਾਲੀ ਸਾਲਾਂ ਦੀ ਉਮਰੇ ਭਰ ਜੁਆਨੀ ਹੁੰਦਾ ਹੈ,
ਪੰਜਾਹ ਤੇ ਅਪੜ ਕੇ ਪੈਰ (ਜੁਆਨੀ ਤੋ ਹਿਠਾਂਹ)
ਖਿਸਕਣ ਲੱਗ ਪੈਂਦੇ ਹਨ,
ਸੱਠ ਸਾਲਾਂ ਤੇ ਬੁਢੇਪਾ ਆ ਜਾਂਦਾ ਹੈ।
ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ॥
ਸੱਤਰ ਸਾਲਾਂ ਦਾ ਜੀਵ ਅਕਣੋ ਹੀਣਾ ਹੋਣ ਲੱਗ ਜਾਂਦਾ ਹੈ, ਤੇ ਅੱਸੀ ਸਾਲਾਂ ਦਾ ਕੰਮ ਕਾਰ ਜੋਗਾ ਨਹੀ ਰਹਿੰਦਾ।
ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ॥
ਨੱਵੇ ਸਾਲ ਦਾ ਮੰਜੇ ਤੋ ਹੀ ਨਹੀ ਹਿੱਲ ਸਕਦਾ,
ਆਪਣਾ ਆਪ ਭੀ ਸੰਭਾਲ ਨਹੀ ਸਕਦਾ।
ਢੰਢੋਲਿਮੁ ਢੂਢਿਮ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲੁਹੁ॥੩॥
ਬਾਬਾ ਨਾਨਕ ਜੀ ਆਖਦੇ ਹਨ
ਮੈ ਢੂੰਢਿਆ ਹੈ,ਭਾਲਿਆ ਹੈ,
ਵੇਖਿਆ ਹੈ,ਇਹ ਜਗਤ ਚਿੱਟਾ ਪਲਸਤਰੀ ਮੰਦਰ ਹੈ
(ਭਾਵ ਵੇਖਣ ਨੂ ਸੋਹਣਾ ਹੈ) ਪਰ ਧੂਏ ਦਾ (ਭਾਵ ਸਦਾ ਰਹਿਣ ਵਾਲਾ ਨਹੀ )॥੩॥
ਗੁਰਮੁਖਿ
ਜਨਮ ਮਰਨ ਦੁਹੁ ਤੇ ਰਹਿਓ ॥੬॥
ਜਿਨੇ ਵੀ ਸਤਿ ਗੁਰ ਹੋਇ ਨੇ ਸਚ ਦਾ ਗਿਆਨ ਕਰਵਾਉਣ ਵਾਲੇ ਓਹ ਜਨਮ ਮਰਨ ਚੋ ਮੁਕਤਿ ਹੁੰਦੇ ਨੇ ਸਰੀਰ ਨਾਲ ਨਹੀ ਜੁੜੇ ਹੁੰਦੇ ?
ਸੰਸਾਰੀ ਲੌਕ ਜਨਮ ਮਰਨ ਨੂ ਮਨਦੇ ਹੁੰਦੇ ਨੇ ?
ਪਰ ਗੁਰਮੁਖਿ ਕਦੇ ਮਰਦੇ ਨਹੀ ਹੁੰਦੇ ਨਾ ਕਦੇ ਬੁਢੇ ਹੁੰਦੇ ਹੁੰਦੇ ਨੇ ?
ਗੁਰਮੁਖਿ ਮਰੇ ਨ ਬੁਢਾ ਹੋਇ ।।
ਗੁਰਮੁਖ਼ਾ ਨੂ ਪਤਾ ਹੁੰਦਾ ਵੀ ਸਰੀਰਕ ਮਰਨ ਨਾਲ ਕਦੇ ਮੁਕਤਿ ਨਹੀ ਮਿਲਦੀ ਹੁੰਦੀ ?
Ang 93 Pankti: 3733
ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ।।
ਗੁਰਮੁਖਾ ਨੂ ਪਤਾ ਸਰੀਰਕ ਤਲ ਤੇ ਮਰਨ ਨਾਲ ਮੁਕਤਿ ਨਹੀ ਪਾਈ ਜਾ ਸਕਦੀ ?
ਮੁਕਤਿ ਤੇ ਜਿਉਦੇ ਸਰੀਰ ਚ ਰੇਹਦੇ ਰੇਹਦੇ ਪਾਈ ਜਾ ਸਕਦੀ ਹੈ ।
ਜੀਵਨ ਮੁਕਤਿ ਸੁ ਆਖੀਐ ਮਰਿ ਜੀਵੈ ਮਰੀਆ ।।
ਜੀਵਨ ਮੁਕਤਿ ਗੁਰਮੁਖਿ ਹੀ ਹੁੰਦੇ ਨੇ ਜੋ ਜਿਓਦੇ ਜੀ ਆਪਣੀਆ ਸੰਸਾਰਿਕ ਇਛਾਵਾ ਕਲਪਨਾ ਨੂ ਮਾਰ ਕਿ ਸਰੀਰ ਚ ਰੇਹਦੇ ਰੇਹਦੇ ਮੁਕਤਿ ਹੋ ਜਾਦੇ ਨੇ,,,,,
ਹਰਿ ਸਤਿ ਨਿਰੰਜਨ ਅਮਰੁ ਹੈ ਨਿਰਭਉ ਨਿਰਵੈਰ ਨਿਰੰਕਾਰੁ।।