ਕੀ ਭਾਈ ਗੁਰਦਾਸ ਦੀ ਲਿਖਤ ਗੁਰਮਤ ਯਾ ਗੁਰਮਤਿ ਦੀ ਕੁੰਜੀ ਹੈ?
ਭਾਈ ਗੁਰਦਾਸ ਜੀ ਦੀ ਲਿਖਤ ਨੂੰ ਗੁਰਮਤਿ ਦੀ ਕੁੰਜੀ ਆਖਣ ਵਾਲਿਆਂ ਨੂੰ ਬੇਨਤੀ ਹੈ ਕੇ ਧਿਆਨ ਨਾਲ ਸੋਚਣ ਕੇ ਕੀ ਗੁਰੂ ਪੂਰਾ ਹੈ ? ਜਿ ਮੰਨਦੇ ਹੋ ਤੇ ਇਹ ਸ਼ੰਕਾ ਕਿਊਂ ਕਿ ਗੁਰੂ ਦੀ ਗਲ ਸਮਝਣ ਲਈ ਕਿਸੇ ਹੋਰ ਕੋਲ ਜਾਣ ਦੀ ਲੋੜ ਹੈ । ਧਿਆਨ ਦੇਣ ਕੇ ਗੁਰਮਤ ਕੀ ਹੈ ਤੇ ਜੇ ਮੰਨਦੇ ਹੋ ਕਿ “ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥” ਅਤੇ “ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ” ਫੇਰ ਕੋਈ ਹੋਰ ਇਸ ਬਾਣੀ ਨੂੰ ਜਿਆਦਾ ਚੰਗੀ ਤਰਾਂ ਕਿਵੇਂ ਸਮਝਾ ਸਕਦਾ ਹੈ ?
ਗੁਰਬਾਣੀ ਆਪਣੀ ਕੁੰਜੀ ਆਪ ਹੈ
ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥ ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥੧॥
ਪਰਮੇਸਰ ਨੇ ਬ੍ਰਹਮ-ਗਿਆਨ ਦਾ ਭੇਦ ਕੇਵਲ ਭਗਤਾਂ ਨੂੰ ਬਖਸ਼ਿਆ ਹੈ ਜੇ ਕੋਈ ਇਸਦੀ ਨਕਲ ਕਰੇ ਤਾਂ ਗੁਰਬਾਣੀ ਵਿੱਚ ਲਿਖਿਆ
ਧੁਰਿ ਭਗਤ ਜਨਾ ਕਉ ਬਖਸਿਆ ਹਰਿ ਅੰਮ੍ਰਿਤ ਭਗਤਿ ਭੰਡਾਰਾ ॥ ਮੂਰਖੁ ਹੋਵੈ ਸੁ ਉਨ ਕੀ ਰੀਸ ਕਰੇ ਤਿਸੁ ਹਲਤਿ ਪਲਤਿ ਮੁਹੁ ਕਾਰਾ ॥੨॥
ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥ ਓਨ੍ਹਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥੯॥
Reference:
Second part