ਕੀ ਮੰਗਣਾ ਹੈ ?
ਗੁਰਬਾਣੀ ਸਾਨੂੰ ਸਿਖਾਉਂਦੀ ਹੈ
ਕਿ ਪ੍ਰਮਾਤਮਾ ਪਾਸੋ ਦੁਨੀਆਂ ਦੀ ਸ਼ੈ ਮੰਗਣ ਨਾਲੋ ਚੰਗਾ ਹੈ
ਆਪਣੇ ਆਤਮਾ ਲਈ ਕੁਝ ਮੰਗ ਲਿਆ ਜਾਵੇ
ਕਿਉਕਿ
“ਕਿਆ ਮਾਗਉ ਕਿਛੁ ਥਿਰੁ ਨ ਰਹਾਈ ॥”
ਕਿ ਮੈ ਦੁਨੀਆਂ ਦੀ ਕਿਹੜੀ ਸ਼ੈ ਮੰਗਾ
ਜਦ ਕਿ ਦੁਨੀਆਂ ਦੀ ਕੋਈ ਵੀ ਸ਼ੈ ਸਦਾ ਰਹਿਣ ਵਾਲੀ ਨਹੀਂ ਹੈ …………..
ਲੋਕੀ ਦਸਦੇ ਹਨ ਕਿ ਰਾਵਨ ਮਹਾਨ ਰਾਜਾ ਹੋਇਆ ਹੈ
ਜਿਸ ਦੀ ਸੋਨੇ ਦੀ ਲੰਕਾ ਸੀ “
ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥”
ਅਤੇ ਦੱਸਿਆ ਜਾਂਦਾ ਹੈ ਕਿ ਰਾਵਨ ਦੇ ਲੱਖਾਂ ਹੀ ਪੁੱਤ ਪੋਤਰੇ ਸਨ
ਪਰ
ਵੇਖੋ ਅੱਜ ਉਸਦੇ ਮਹਿਲਾਂ ਵਿਚ ਕਿਤੇ ਦੀਵਾ-ਵੱਟੀ ਜਗਦਾ ਨਾਹ ਰਿਹਾ।
ਮੰਗਣਾ ਤ ਸਚੁ ਇਕੁ ਜਿਸੁ ਤੁਸਿ ਦੇਵੈ ਆਪਿ।।
ਜਿਤੁ ਖਾਧੈ ਮਨੁ ਤ੍ਰਿਪਤੀਐ ਨਾਨਕ ਸਾਹਿਬ ਦਾਤਿ।।
ਸਭੇ ਥੋਕ ਪਰਾਪਤੇ
ਜੇ ਆਵੈ ਇਕੁ ਹਥਿ।।