ਪ੍ਰੇਮ (ਪ੍ਰੀਤ) ਅਤੇ ਮੋਹ ਵਿੱਚ ਅੰਤਰ
ਪ੍ਰੇਮ ਆਤਮਾ ਤੋ ਹੁੰਦਾ ਜੋ ਮਾਯਾ ਹੈ ਅੱਖਾ ਨਾਲ ਦਿਸਦੀ ਹੈ ਉਸ ਵਸਤੂ ਨਾਲ ਪ੍ਰੇਮ ਨਹੀਂ ਹੁੰਦਾ ਉਸਨਾਲ ਕੇਵਲ ਮੋਹ ਹੁੰਦਾ । ਪ੍ਰੇਮ ਕੇਵਲ ਨਾ ਦਿਖਣ ਵਾਲੇ ਗੁਣਾਂ ਨਾਲ ਹੁੰਦਾ ਗੁਰ ਨਾਲ ਹੁੰਦਾ । ਪ੍ਰੇਮ ਦਾ ਰਿਸ਼ਤਾ ਅਟੁੱਟ ਹੁੰਦਾ ਕਦੀ ਘਟਦਾ ਵੱਦਦਾ ਨਹੀਂ । ਮੋਹ ਘੱਟ ਵੱਧ ਹੁੰਦਾ । ਮੋਹ ਦਾ ਰਿਸ਼ਤਾ ਲਾਲਚ ਜਾਨ ਜੁੜਿਆ ਹੁੰਦਾ ਪ੍ਰੇਮ ਦਾ ਰਿਸ਼ਤਾ ਤਿਆਗ ਨਾਲ ਜੁੜਿਆ ਹੰਦਾ । ਪ੍ਰੇਮ ਵਿੱਚ ਬੰਦਾ ਆਪਣਾ ਸੋਚਣ ਤੋ ਪਹਿਲਾ ਜਿਸ ਨਾਲ ਪ੍ਰੇਮ ਹੁੰਦਾ ਉਸ ਬਾਰੇ ਸੋਚਦਾ। ਮੋਹ ਭੀੜ ਪੈਂਦੇ ਹੀ ਮੁੱਕ ਜਾਂਦੀ । ਜੇ ਕਿਸੇ ਨਾਲ ਪ੍ਰੇਮ ਹੋਵੇ ਬੰਦਾ ਉਸਦੇ ਸਾਮਣੇ ਆਕੇ ਡਾਲ ਬਣਕੇ ਖੜਦਾ ਜੇ ਕੇਵਲ ਮੋਹ ਹੋਵੇ ਤਾਂ ਮੁਸੀਬਤ ਪੈਂਦੇ ਹੀ ਮੈਦਾਨ ਛੱਡ ਕੇ ਭੱਜ ਜਾਂਦਾ । ਪ੍ਰੇਮ ਹੋਵੇ ਜੀਵਣ ਮਰਨ ਤੋ ਉਪਰ ਹੁੰਦਾ ਮੋਹ ਟੁੱਟਦੇ ਹੀ ਰਿਸ਼ਤਾ ਖਤਮ। ਗੁਰਬਾਣੀ ਆਖਦੀ ਪ੍ਰੇਮ ਹੋਣਾ ਚਾਹੀਦਾ ਜਿਵੇਂ ਦੁੱਧ ਤੇ ਪਾਣੀ ਦਾ ਰਿਸ਼ਤਾ । ਪ੍ਰੇਮ ਕਰਨਾ ਆਤਮ ਰਾਮ ਨਾਲ ਪਰਮੇਸਰ ਨਾਲ ਹਰ ਦੇ ਨਾਲ ਬਾਕੀ ਸਬ ਮੋਹ ਹੈ ਮਾਯਾ ਦੇ ਬੰਧਨ । ਮੋਹ ਵਿੱਚ ਸੁੱਖ ਨਹੀਂ ਟੈਂਸ਼ਨ ਹੁੰਦੀ ਡਰ ਹੁੰਦਾ ਵਸਤੂ ਦੇ ਵਿਛੋੜੇ ਦਾ । ਪ੍ਰੇਮ ਵਿੱਚ ਤਿਆਗ ਹੁੰਦਾ ਭਰੋਸਾ ਹੁੰਦਾ ਅਨੰਦ ਹੁੰਦਾ ਭਾਵੇਂ ਜਿਸ ਨਾਲ ਪ੍ਰੇਮ ਹੋਵੇ ਉਹ ਦੂਰ ਹੋਵੇ ਕੋਲ ਹੋਵੇ ਅੱਖਾਂ ਤੋ ਦਿਸੇ ਯਾ ਨਾ ਦਿਸੇ ।
ਹੁਣ ਇਹ ਸਮਝਣ ਦੇ ਬਾਦ ਬਾਣੀ ਦਾ ਅਸਲੀ ਭਾਵ ਸਮਝ ਆਉਂਦਾ
“ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ ॥”
“ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ ॥”
“ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਦੁਧ ਹੋਇ ॥”
“ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ ॥”
“ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਮਛੁਲੀ ਨੀਰ ॥”
“ਏਹ ਮਾਇਆ ਮੋਹਣੀ ਜਿਨਿ ਏਤੁ ਭਰਮਿ ਭੁਲਾਇਆ ॥”
“ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ ॥”
“ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ ॥੧॥ ਰਹਾਉ ॥ ਗੁਰਮਤਿ ਹਰਿ ਲਿਵ ਉਬਰੇ ਅਲਿਪਤੁ ਰਹੇ ਸਰਣਾਇ ॥”
“ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥੧॥ ਰਹਾਉ ॥”
“ਮਾਇਆ ਮੋਹ ਪਰੀਤਿ ਧ੍ਰਿਗੁ ਸੁਖੀ ਨ ਦੀਸੈ ਕੋਇ ॥੧॥ ਰਹਾਉ ॥”
To be continued…