Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਅੱਖਾਂ ਬੰਦ ਕਰ ਸਮਾਧੀ ਲਓੁਣਾ

ਖੂਕ ਮਲਹਾਰੀ ਗਜ ਗਦਹਾ ਬਿਭੂਤਧਾਰੀ ਗਿਦੂਆ ਮਸਾਨ ਬਾਸ ਕਰਿਓ ਈ ਖਰਤ ਹੈਂ ॥

ਘੁਘੂ ਮਟ ਬਾਸੀ ਲਗੇ ਡੋਲਤ ਉਦਾਸੀ ਮ੍ਰਿਗ ਤਰਵਰ ਸਦੀਵ ਮੋਕ ਸਾਧੇ ਈ ਮਰਤ ਹੈਂ ॥ 

{ ਸ੍ਰੀ ਦਸਮ ਗਰੰਥ }

ਇੱਥੇ ਉਨ੍ਹਾਂ ਸਭ ਤੇ ਚੋਟ ਹੈ ਜੋ ਧਰਮ ਦੇ ਨਾਮ ਤੇ ਪਤਾ ਨਹੀਂ ਕੀ ਕੀ ਕਰਦੇ ਹਨ ਤੇ ਅੱਜ ਵੀ ਕਰ ਰਹੇ ਹਨ,, ਜਿਵੇਂ ਜੈਨੀਆਂ  ਵਿੱਚ ਐਸੇ ਸੰਤ ਨੇ ਜੋ ਮਲ ਮੂਤਰ ਦਾ ਆਹਾਰ ਕਰਦੇ ਨੇ,,ਪੀਂਦੇ ਨੇ,,ਪਾਤਿਸ਼ਾਹ ਕਹਿੰਦੇ ਇਹ ਤਾਂ ਸੂਅਰ ਵੀ ਖਾਂਦੈ,,ਕੀ ਉਹ ਗਿਆਨਵਾਨ ਹੋ ਜਾਂਦੈ ਅਜਿਹਾ ਕਰਨ ਨਾਲ,,,ਸੂਅਰ ਦੀ ਜੂਨੀ ਸਮਝੋ ਇਨ੍ਹਾਂ ਨੂੰ,,,ਇਹ ਤਾਂ ਮਨੁਖਾ ਜਨਮ ਲੈ ਕੇ ਵੀ ਬੁੱਧੀ ਪਿੱਛੇ ਲੈ ਗਏ ਆਪਣੀ ਸੂਰ ਦੀ ਬੁੱਧ ਕਰ ਲਈ ਆਪਣੀ,,ਪੁੱਠੀ ਦਿਸ਼ਾ ਵਿੱਚ ਗਤੀ ਕਰ ਗਏ ਇਹ ਲੋਕ,,ਖੂਕ ਮਲਹਾਰੀ ਇਹ ਹੋ ਗਏ ਮਲ ਦਾ ਆਹਾਰ ਕਰਨ ਵਾਲੇ ਸੰਤ,,,ਬਿਭੂਤੀ ਵਾਲੇ ਕੀ ਨੇ,,ਦਰਜੇ ਵਜੋਂ ਤਾਂ ਹਾਥੀ ਨੇ,,,ਮਾਨਤਾ ਵੀ ਹੈ,,ਪਰ ਅਕਲ ਦੇ ਖੋਤੇ ਨੇ,,ਗਧੇ ਨੇ,,,ਗਧੇ ਨੂੰ ਕੋਈ ਨਹੀਂ ਨਹਾਉਂਦਾ,,ਜੇ ਪਸੀਨਾ ਵੀ ਆ ਜਾਵੇ ਭਾਰ ਢੋਂਦੇ ਨੂੰ ਤਾਂ ਲਿਟ ਕੇ ਮਿਟੀ ਧੂੜ ਮਲਦੈ ਸਰੀਰ ਤੇ ਤਾਂ ਕਿ ਸਰੀਰ ਸੁੱਕ ਜਾਵੇ,ਗਿੱਲੇ ਰਹਿਣ ਤੋਂ ਅਲਕਤ ਕਰਦੈ,,,ਬਿਭੂਤੀ ਵਾਲੇ ਗਧੇ ਸਮਾਨ ਬੁੱਧੀ ਰੱਖਦੇ ਨੇ,,ਦੋ ਪਸ਼ੂਆਂ ਨਾਲ ਤੁਲਨਾ ਕਰੀ ਹੈ ਇਨ੍ਹਾਂ ਦੀ,,ਹੰਕਾਰ ਕਰਕੇ ਹਾਥੀ ਨੇ ਤੇ ਅਕਲੋਂ ਖੋਤੇ,,,ਇਹ ਆਮ ਗੱਲ ਹੈ ਕਿ ਅਕਲ ਦੇ ਖੋਤਿਆਂ ਨੂੰ ਹੰਕਾਰ ਵੱਧ ਹੁੰਦੈ,,,ਜਿੰਨੀ ਅਕਲ ਘੱਟ ਓਨਾ ਹੰਕਾਰ ਵੱਧ,,,,

ਘੁਘੂ ਮਟ ਬਾਸੀ ਲਗੇ ਡੋਲਤ ਉਦਾਸੀ ਮ੍ਰਿਗ ਤਰਵਰ ਸਦੀਵ ਮੋਕ ਸਾਧੇ ਈ ਮਰਤ ਹੈਂ ॥

ਮਟ ਹੁੰਦੈ ਮੱਠ,,ਮੱਠਾਂ ਵਿੱਚ ਉੱਲੂ ਰਹਿੰਦੈ,,ਘੁੱਗੂ ਉੱਲੂ ਨੂੰ ਕਹਿੰਦੇ ਨੇ,,ਪਹਿਲਾਂ ਮੱਠ ਬਣਾ ਕੇ ਬੈਠਦੇ ਸੀ ਵਿੱਚ,,ਮੱਠ ਵਿੱਚ ਬਹਿ ਤਾਂ ਸਕਦੈ ਕੋਈ ਪਰ ਸਿੱਧਾ ਲੇਟ ਨਹੀਂ ਸਕਦਾ,,ਚਾਰ ਬਾਏ ਚਾਰ ਫੁੱਟ ਤੋਂ ਵੀ ਛੋਟਾ ਹੁੰਦੈ,,ਸਿੱਧ ਬੈਠਦੇ ਨੇ,,ਉੱਲੂ ਐਦਾ ਘੁਰਨੇ ਵਿੱਚ ਬੈਠਦੇ ਨੇ,,,,ਮੱਠਾਂ ਵਿੱਚ ਬੈਠਣ ਵਾਲੇ ਸਭ ਉੱਲੂ ਨੇ,,,,ਦੂਜੇ ਉਦਾਸੀ ਨੇ ਜੰਗਲਾਂ ਪਰਬਤਾਂ ਤੇ ਤੁਰੇ ਫਿਰਦੇ ਨੇ,,ਉਹ *ਜਿਵੇਂ ਜੰਗਲ ਵਿੱਚ ਮਿਰਗ ਕਦੇ ਐਧਰ ਭੱਜਦੈ ਕਦੇ ਔਧਰ,,ਐਦਾਂ ਡੋਲਦੇ ਫਿਰਦੇ ਨੇ ਉਦਾਸੀ*

ਜਾਨਵਰਾਂ ਵਾਲੇ ਕੰਮ ਲੱਗੇ ਨੇ ਸਭ,,ਆਦਮੀਆਂ ਵਾਲੇ ਕੰਮ ਕਰਨੇ ਛੱਡ ਦਿੱਤੇ,,,ਜਨਮ ਖਰਾਬ ਕਰ ਰਹੇ ਨੇ,,ਮੋਨਧਾਰੀ ਕੀ ਨੇ,,ਤਰਵਰ ਪੇੜ ਸਾਰੀ ਉਮਰ ਦਰਖਤ ਨਹੀਂ ਬੋਲਦੇ,,ਮੌਨ ਧਾਰੇ ਹੀ  ਮਰ ਜਾਂਦੈ ਬਿਰਛ,,ਮੋਨੀਆਂ ਦਾ ਇਹ ਹਾਲ ਹੈ,,ਹਾਲਾਂਕਿ ਚੇਤਨ ਬ੍ਰਹਮ ਹੈ ਪੇੜ ਵਿੱਚ ਵੀ ਪਰ ਕਦੇ ਨਹੀਂ ਬੋਲਦੇ,,,,,,ਚਲੋ ਪੇੜ ਤਾਂ ਭਲਾ ਪਿਛਲੀ ਜੂਨੀ ਹੈ ਪਰ ਇਹ ਤਾਂ ਜ਼ੁਬਾਨ ਰੱਖਦੇ ਨੇ ਪਰ ਜਾਣ ਕੇ ਨਹੀਂ ਬੋਲਦੇ,,,ਐਦਾਂ ਮਨ ਚੁੱਪ ਨਹੀਂ ਹੁੰਦਾ,ਹੁਣ ਦੇਖ ਲਓ ਕਿ ਓਹ ਫੱਟੀ ਪੋਚੀ ਹੈ ਸੰਸਾਰੀ  ਮੱਤਾਂ ਦੇ ਪਾਖੰਡ ਦੀ ਕਿ ਦੱਸੋ ਕੀ ਬਚਿਆ ? 

ਇਸੇ ਕਰਕੇ ਸ੍ਰੀ ਦਸਮ ਗਰੰਥ ਦਾ ਵਿਰੋਧ ਕਰਦੇ ਹਨ,  ਸਭ ਵੱਖਰੀਆਂ ਸੰਪਰਦਾਵਾਂ ਨੂੰ ਰੱਦ ਕਰਦਾ ਹੈ ਦਸਮ ਗਰੰਥ । 

ਦਸਮ ਗ੍ਰੰਥ ਕਰਕੇ ਭਾਂਬੜ ਬਲਿਐ ਪਹਾੜੀ ਰਾਜਿਆਂ ਨੂੰ,,ਤਾਂ ਕਰਕੇ ਆਨੰਦਪੁਰ ਜੰਗਾਂ ਹੋਈਆਂ ਨੇ,,ਸੱਚ ਜਿਨਾਂ ਤਿੱਖਾ ਬੋਲਿਆ ਜਾਵੇ ਓਨਾ ਵੱਧ ਚੁਭਦੈ,,,ਆਦਿ ਬਾਣੀ ਨੇ ਸੱਚ ਦੱਸਿਐ ਪਰ ਪਾਖੰਡ ਤੇ ਐਨੀ ਕਰਾਰੀ ਚੋਟ ਨਹੀਂ ਕਰੀ , ਕਿਉ ਕਿ ਆਦਿ ਗਰੰਥ ਸਾਹਿਬ ਵਿੱਚ ਮਨ ਨੂੰ ਜਿੱਤਣ ਦਾ ਗਿਆਨ ਹੈ, ਅਤੇ ਸ੍ਰੀ ਦਸਮ ਗਰੰਥ ਵਿੱਚ ਵਿਚਾਰਾਂ ਦੀ ਜੰਗ ਕਰਕੇ ਸੰਸਾਰੀ ਮੱਤਾਂ ਨਾਲ ਉਹਨਾ ਨੂੰ ਪਛਾੜਨ ਦਾ ਹੁਕਮ ਹੈ,,,ਜੇ ਆਦਿ ਗਰੰਥ ਸਾਹਿਬ ਵਿੱਚ ਵੀ ਕਰਾਰੀ ਚੋਟ ਕਰੀ ਹੈ ਤਾਂ ਰਮਜ਼ ਵਿੱਚ ਹੈ,ਬੁੱਝਣੀ ਪੈਂਦੀ ਹੈ,,ਐਥੇ ਤਾਂ ਪੈਟਰੋਲ ਪਾ ਕੇ ਤੀਲੀ ਲਾਈ ਪਈ ਹੈ ਉਪਰੋਂ ਲੱਕੜ ਵੀ ਪਹਾੜੀ ਚੀਲ੍ਹ ਦੀ ਸੀ,,,ਉਪਰ ਤੱਕ ਅੱਗ ਲੱਗ ਗਈ,,ਤਾਂ ਕਰਕੇ ਦਸਮ ਦੇ ਖਿਲਾਫ ਨੇ,’,, ਜਿਹੜੇ ਖਿਲਾਫ ਨੇ ਉਹ ਆਪ ਇਨ੍ਹਾਂ ਮੱਤਾਂ ਵਾਲੇ ਪਸ਼ੂ ਨੇ,,ਤਾਂ ਵਿਰੋਧ ਕਰਦੇ ਨੇ,,ਗਧੇ,,ਘੁੱਗੂ ਨੇ ਇਹ,,ਚੁਭਦੀ ਹੈ ਦਸਮ ਦੀ ਗੱਲ ਇਨ੍ਹਾਂ ਨੂੰ ……..