ਬਡੇ ਗਿਆਨੀ
ਜੇਤੇ ਬਡੇ ਗਿਆਨੀ ਤਿਨੋ ਜਾਨੀ ਪੈ ਬਖਾਨੀ ਨਾਹਿ ਐਸੇ ਨ ਪ੍ਰਪੰਚ ਸਨ ਭੂਲ ਆਨੀਅਤੁ ਹੈ ॥੨॥22॥
ਜਿੰਨੇ ਵੀ ਵੱਡੇ ਗਿਆਨੀ ਕਹਾਉਂਦੇ ਨੇ..ਦਾਵੇ ਕਰਦੇ ਨੇ ਆਕਾਸ਼ਵਾਣੀ ਸੁਣ ਲਈ ਜੀ..ਸੱਚ ਜਾਣ ਲਿਆ ਜੀ..ਮੈਂ ਜਗਤ
ਗੁਰੂ ਤਾਂ ਸਤਿਗੁਰੂ ਹਾਂ.. ਸ੍ਰੀ ਕਈ ਵਾਰ ਲਾਉਂਦੇ ਨੇ ਨਾਮ ਅੱਗੇ..ਇਨ੍ਹਾਂ ਨੇ ਜੋ ਸੱਚ ਜਾਇਐ ਤਾਂ ਦੱਸਿਆ ਕਿਉਂ
ਨਹੀਂ…
ਵਖਿਆਨ ਕਿਉਂ ਨਹੀਂ ਕਰਦੇ..ਉਪਰ ਦੱਸੇ ਪਾਖੰਡ ਕਰਦੇ ਤੇ ਕਰਾਉਂਦੇ ਨੇ..ਪਾਤਿਸ਼ਾਹ ਕਹਿੰਦੇ ਐਸੇ ਪ੍ਰਪੰਚ
ਭੁੱਲ ਕੇ ਵੀ ਨਹੀਂ ਕਰਨੇ..ਸੱਚ ਦੱਸਣੈ.ਵਿਖਿਆਨ ਕਰਨੈ ਚਾਹੇ ਕਿਸੇ ਦੇ ਗੋਡੇ ਲੱਗੇ ਚਾਹੇ ਗਿੱਟੇ….ਕਹਿ ਦੇਣਾ ਹੈ
ਸੱਚ….ਜਿਹੜੇ ਵੀ ਵੱਡੇ ਵੱਡੇ ਗਿਆਨੀ ਹੋਏ ਪਰ ਸੱਚ ਨਹੀਂ ਦੱਸਿਆ ਦਰਅਸਲ ਉਹ ਗਿਆਨੀ ਨਹੀਂ ਸਨ..ਇਸ਼ਾਰਾ
ਅੱਜ ਦੇ ਸੰਤਾਂ ਵੱਲ ਵੀ ਹੈ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਬਣੇ ਫਿਰਦੇ ਨੇ…ਇਹ ਵਾਕ ਪਹਿਲੇ ਤੇ ਹੁਣ ਵਾਲੇ
ਸਾਰੇ ਪ੍ਰਪੰਚੀਆਂ ਨੂੰ ਖਤਮ ਕਰਦੈ….ਜੇਹੜੇ ਵੀ ਸਨ ਜਾਂ ਹੈਣ ਵੀ ਪਰ ਜੇ ਉਨ੍ਹਾਂ ਨੇ ਸੱਚ ਜਾਣ ਲਿਆ ਸੀ ਤਾਂ ਕਿਹਾ
ਕਿਉਂ ਨਹੀਂ….ਜਨ੍ਹਾਂ ਨੇ ਨਹੀਂ ਕਹੀ ਤਾਂ ਪਰਪੰਚੀ ਸੀ ਹੋਰ ਕੁਝ ਨਹੀਂ..ਖੋਖਲੇ ਦਾਵੇ ਨੇ ਸਭ……ਚੱਲੋ ਸੱਚ ਨਹੀਂ ਵੀ
ਜਾਣ ਸਕੇ. ਸਾਰੀ ਉਮਰ ਮਾਲਾ ਫੋਰਦੇ ਰਹੇ..ਭੋਰਿਆਂ ਵਿੱਚ ਬੈਠੇ ਰਹੇ… ਹੋਰ ਕੀਰਤਨ ਕਹਿ ਕੇ ਸਾਖੀਆਂ ਸੁਣਾਉਂਦੇ
ਰਹੇ….ਸਾਰੀ ਉਮਰ ਇਹ ਕੁਝ ਕਰਕੇ ਝੂਠ ਤਾਂ ਪਛਾਣ ਹੀ ਲਿਆ ਸੀ ਕਿ ਕੁਝ ਪ੍ਰਾਪਤੀ ਨਹੀਂ ਹੋਈ….ਇਹ ਗੱਲ ਤਾਂ
ਦੱਸ ਸਕਦੇ ਸੀ ਕਿ ਇਹ ਮਾਰਗ ਜੋ ਅਸੀਂ ਪਰਚਾਰਿਐ ਗਲਤ ਹੈ….ਕਬੀਰ ਜੀ ਨੂੰ ਦੱਸ ਦਿੱਤਾ ਸੀ ਕਿ ਮਾਲਾ ਫੇਰ ਕੇ
ਕੁਝ ਨਹੀਂ ਮਿਲਿਆ…. ਆਪਣਾ ਲਿਖਿਆ ਜਕ ਰੱਦ ਕਰ ਦਿੱਤਾ ਸੀ…ਦੂਜੇ ਪਾਤਿਸ਼ਾਹ ਤੇ ਤੀਜੇ ਪਾਤਿਸ਼ਾਹ ਜਿਨ੍ਹਾਂ
ਮੱਤਾਂ ਵਿੱਚੋਂ ਆਏ ਉਨ੍ਹਾਂ ਨੂੰ ਖੰਡ ਵੀ ਦਿੱਤਾ….ਸੱਚ ਵੀ ਬੋਲਿਆ….
ਜਿਹੜੇ ਹੁਣ ਸੰਤ ਨੇ ਤੇ ਝੂਠ ਨੂੰ ਝੂਠ ਨਹੀਂ ਕਹਿੰਦੇ ਉਹ ਧੋਖਾ ਕਰ ਰਹ ਨੇ ਸੰਗਤ ਨਾਲ…ਘੁੰਡ ਕੱਢ ਲਿਆ
ਬੁਰਾਈਆਂ ਤੋਂ..ਜਾਂ ਫਿਰ ਭਾਬੜ ਮੱਚਣ ਤੋਂ ਡਰ ਗਏ..ਸੱਚ ਬੋਲਣ ਨਾਲ ਭਾਂਬੜ ਮੱਚਦਾ ਹੀ ਹੈ…. ਜਿਹੜਾ ਡਰ
ਗਿਆ ਉਹ ਸਿੱਖ ਕਾਹਦਾ ਰਹਿ ਗਿਆ ਫਿਰ ਕਹਾਉਂਦੇ ਮਹਾਂਪੁਰਖ ਹੋ ਤੇ ਮਰਣ ਕਬੂਲਿਆ ਨਹੀ..ਭੈ ਸੀ
ਅੰਦਰ….ਉੱਲੂ ਦੇ ਪੱਠੇ ਇਨ੍ਹਾਂ ਲਈ ਮੂੰਹੋਂ ਨਿਕਲ ਜਾਂਦੈ..ਜਾਣ ਕੇ ਨਹੀਂ ਕਹਿੰਦੇ ਅਸੀਂ..ਨੁਕਸਾਨ ਬਹੁਤ ਕੀਤੈ ਇਨ੍ਹਾਂ
ਨੇ ਸਾਰੇ ਪਰਪੰਚੀ ਸੀ ਇਹ..ਇਨ੍ਹਾਂ ਦੇ ਡੇਰਿਆਂ ਵਿੱਚ ਜਾ ਕੇ ਦੇਖੋ ਕਿ ਚੇਲੇ ਕੀ ਕਰਦੇ ਨੇ….ਆਹ ਗੱਲਾਂ ਕਿਉਂ ਨਹੀਂ
ਦੱਸੀਆਂ ਇਨ੍ਹਾਂ ਨੇ ਦੱਸੋ ਕੀ ਔਖਾ ਸੀ ਇਸ ਛੰਦ ਵਿੱਚ…ਜੇ ਨਹੀਂ ਬੋਲੇ ਤਾਂ ਜੜਾਂ ਕਿਤੇ ਹੋਰ ਨੇ ਇਨ੍ਹਾਂ
ਦੀਆਂ…… ਘੁੰਘਟ ਕਾਢੇ ਕੀ ਇਹੈ ਬਡਾਈ ॥ ਦਿਨ ਦਸ ਪਾਂਚ ਬਹੂ ਭਲੇ ਆਈ ॥….ਭਲਾ ਭਲਾ ਕਰਾਉਣ ਲਈ ਕੀਤਾ
ਇਹ ਸਭ ਇਨ੍ਹਾਂ ਦਸ ਪੰਜ ਦਿਨ ਜਿੰਦਗੀ ਹੈ ਤੇ ਲੋਕ ਵਾਹ ਵਾਹ ਕਰਨਗੇ….ਆਪਣੀ ਵਡਿਆਈ ਵਾਸਤੇ ਸੱਚ ਤੇ
ਪਰਦਾ ਪਾ ਦਿੱਤਾ..ਇਹ ਪਰਦਾ ਹੁਣ ਰਹੇਗਾ ਤੇਰੇ ਸੱਚ ਵਿਚਾਲੇ ਇਹ ਅਪਰਾਧ ਹੈ..ਸੰਤਾ ਮਾਨਉ ਦੂਤਾ ਡਾਨਉ