Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਹੁਕਮ ਗੁਰੂ ਹੈ

ਸਦਾ ਸਦਾ ਪ੍ਰਭ ਕੇ ਗੁਨ ਗਾਵਉ ॥ ਸਾਸਿ ਸਾਸਿ ਪ੍ਰਭ ਤੁਮਹਿ ਧਿਆਵਉ ॥ ਪਾਰਬ੍ਰਹਮ ਇਹ ਭੁਖ ਪੂਰੀ ਕਰ ਸਕਦੈ..ਹੁਕਮ ਗੁਰੂ ਹੈ..ਗਿਆਨ ਸਾਰਾ ਹੁਕਮ ਤੋਂ ਆਇਐ..ਪਾਰਬ੍ਰਹਮ ਨੇ ਹੀ ਤਾਂ ਦੱਸਿਐ ਗੁਰਬਾਣੀ ਰਾਹੀਂ ਜਾ ਵੇਦਾਂ ਰਾਹੀਂ ਕਿ ਅੰਦਰ ਹੈ ਪ੍ਰਭ..ਉਹਦੇ ਗੁਣ ਗਾ…ਤਾਂ ਅੰਦਰ ਜੁੜਿਐ..ਹੁਣ ਸਹੀ ਟਿਕਾਣੇ ਤੋਂ ਭਗਤੀ ਮੰਗੀ ਹੈ..ਫੇਰ ਕਿਹੈ ਕਿ ਸਦਾ ਹੀ ਹੁਣ ਤੇਰੇ ਗੁਣ ਗਾਵਾਂ..ਮੇਰਾ ਹੰਕਾਰ ਮਿਟਿਆ ਰਹੇ..ਤੂੰ ਵੱਡਾ ਹੈ..ਤੂੰ ਮੇਰਾ ਮਾਤ ਪਿਤਾ ਹੈਂ..ਮੇਰਾ ਮੂਲ ਹੈਂ..ਮੈਂ ਤਾਂ ਤੇਰੀ ਜੋਤ ਹਾਂ..ਮੇਰਾ ਵਜੂਦ ਤੈਥੋਂ ਹੈ…ਮਨ ਬੁੱਧ ਕਹਿ ਰਹੇ ਨੇ ਇਹ…ਹੁਣ ਸਾਸਿ ਸਾਸਿ ਤੈਨੂੰ ਹੀ ਧਿਆਵਾਂ..ਕਿਤੇ ਇਹ ਨਾਂ ਹੋਵੇ ਮਾਇਆ ਵਿੱਚ ਫੇਰ ਫਸ ਜਾਵਾਂ…ਮਸਾਂ ਨਿਕਲਿਆਂ ਪਹਿਲਾਂ ਭਵਜਲ ਵਿੱਚੋਂ..

ਚਰਨ ਕਮਲ ਸਿਉ ਲਾਗੈ ਪ੍ਰੀਤਿ ॥ ਭਗਤਿ ਕਰਉ ਪ੍ਰਭ ਕੀ ਨਿਤ ਨੀਤਿ ॥ ਹਿਰਦੇ ਵਿੱਚ ਚਰਨ ਨੇ..ਹਿਰਦੇ ਵਿੱਚ ਤੇਰਾ ਹੁਕਮ ਹੈ..ਸਭ ਕੁਝ ਹੀ ਹੈ..ਓਥੇ ਮੇਰੀ ਪ੍ਰੀਤ ਲੱਗੀ ਰਹੇ…ਬਾਹਰ ਮਾਇਆ ਵੱਲ ਨਾਂ ਜਾਂਵਾਂ…ਤੇਰੀ ਭਗਤੀ ਕਰਾਂ..ਭਗਤੀ ਹੈ ਜੁੜਿਆ ਰਹਿਣਾ..ਆਪਣੇ ਆਪ ਨਾਲ ਜੁੜਿਆ ਰਹਿਣਾ..ਮੂਲ ਨਾਲ ਜੁੜਿਆ ਰਹਾਂ…ਚੇਤਾ ਰਹੇ ਹਮੇਸ਼ਾਂ…ਜੇ ਚੇਤਾ ਹੈ..ਧਿਆਨ ਹੈ ਤਾਂ ਜੁੜਿਆ ਹੈ..ਜੇ ਵਿਸਰ ਗਿਆ ਤਾਂ ਟੁੱਟ ਗਿਆ…ਜੁੜੇ ਰਹਿਣਾ ਇਹੀ ਭਗਤੀ ਹੈ..ਜਿਵੇਂ ਹੁਣ ਅੰਤਰ ਆਤਮਾ ਕਹੇ ਓਹੀ ਕਰਾਂ ਇਹ ਭਗਤੀ ਹੈ..ਇਹ ਭਗਤੀ ਨਿਤ ਨੀਤਿ ਭਾਵ ਸਾਰੀ ਉਮਰ ਵਾਸਤੇ ਮੇਰੀ ਨੀਯਤ ਵਿੱਚ ਬਣੀ ਰਹੇ..ਸਦਾ ਤੇਰੇ ਹੀ ਭਾਣੇ ਰਹਾਂ..ਜਿਵੇਂ ਤੂੰ ਅਡੋਲ ਹੈਂ ਓਵੇਂ ਮੈਂ ਅਡੋਲਤਾ ਨਾਲ ਤੇਰੀ ਸਰਨ ਵਿੱਚ ਬੈਠਾ ਰਹਾਂ ਹਿਰਦੇ ਅੰਦਰ…

ਏਕ ਓਟ ਏਕੋ ਆਧਾਰੁ ॥ ਨਾਨਕੁ ਮਾਗੈ ਨਾਮੁ ਪ੍ਰਭ ਸਾਰੁ ॥

ਏਕ ਓਟ..ਕਾਹਦੀ ਓਟ..?…ਕੇਵਲ ਸੱਚ ਦੀ ਓਟ..ਦੋ ਓਟਾਂ ਨਹੀਂ ਰੱਖਣੀਆਂ..ਦੂਜੀ ਤਾਂ ਮਾਇਆ ਹੈ..ਕੇਵਲ ਏਕ ਓਟ..ਏਕੋ ਆਧਾਰ..ਸੱਚ ਹੀ ਆਧਾਰ ਮੰਨਣੈ ਫੇਰ ਸਰਨੈ…ਦੋ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿ ਜਾਂਦੈ…ਦੂਜੀ ਓਟ ਖਤਰਨਾਕ ਹੁੰਦੀ ਹੈ ਪਰ ਅਸੀਂ ਦੋ ਰੱਖੀਆਂ ਨੇ…ਝੂਠ ਦਿਸਦੈ ਸਾਰਾ ਤੇ ਸੱਚ ਅਦ੍ਰਿਸ਼ ਹੈ..ਇਹ ਵਜਹ ਹੈ..ਐਥੇ ਮਾਇਆ ਦਿਸਦੀ ਹੈ..ਪਰ ਨਿਰਾਕਾਰੀ ਕੁਝ ਵੀ ਨਜ਼ਰ ਨਹੀਂ ਆਉਂਦਾ..ਕੇਵਲ ਬੁੱਧ ਨਾਲ ਹੀ ਦਰਸ਼ਨ ਹੁੰਦੈ..ਇਸ ਲਈ ਨਾਨਕ ਨੇ ਕੀ ਮੰਗਿਐ..?..ਨਾਮ ਪ੍ਰਭ ਸਾਰ…ਨਾਮ ਮੰਗਿਐ ਪਰ ਸਾਰ ਗਿਆਨ…ਸਾਰ ਗਿਆਨ ਉਹ ਹੈ ਜੋ ਬ੍ਰਹਮ ਨਾਲ ਸੰਬੰਧਿਤ ਹੈ।

ਜਵਨ ਕਾਲ ਸਭ ਜਗਤ ਬਨਾਯੋ ॥
ਦੇਵ ਦੈਤ ਜਛਨ ਉਪਜਾਯੋ ॥
ਆਦਿ ਅੰਤਿ ਏਕੈ ਅਵਤਾਰਾ ॥
ਸੋਈ ਗੁਰੂ ਸਮਝਿਯਹੁ ਹਮਾਰਾ ॥੩੮੫॥

ਸਾਡਾ ਸਾਰਿਆਂ ਦਾ ਗੁਰੂ, ਹੁਕਮ ਹੈ , ਹੁਕਮ ਨੇ ਸਭ ਜਗਤ ਬਨਾਇਆ,
ਆਦਿ ਅੰਤਿ ਸੁਰੂਆਤ ਤੋ ਹੁਕਮ ਹੀ ਗੁਰੂ ਹੈ।