Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਗਿਆਨ ਕੇ ਬਿਹੀਨ ਕਾਲ ਫਾਸ ਕੇ ਅਧੀਨ ਸਦਾ ਜੁੱਗਨ ਕੀ ਚਉਕਰੀ ਫਿਰਾਏ ਈ ਫਿਰਤ ਹੈ

ਗਿਆਨ ਕੇ ਬਿਹੀਨ ਕਾਲ ਫਾਸ ਕੇ ਅਧੀਨ ਸਦਾ ਜੁੱਗਨ ਕੀ ਚਉਕਰੀ ਫਿਰਾਏ ਈ ਫਿਰਤ ਹੈ ॥੬॥੭੬॥
ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮਚੰਦ੍ਰ ਕ੍ਰਿਸਨ ਕੇ ਅਵਤਾਰ ਭੀ ਅਨੇਕ ਹੈਂ ॥
ਬ੍ਰਹਮਾ ਅਰੁ ਬਿਸਨ ਕੇਤੇ ਬੇਦ ਔ ਪੁਰਾਨ ਕੇਤੇ ਸਿੰਮ੍ਰਿਤਿ ਸਮੂਹਨ ਕੈ ਹੁਇ ਹੁਇ ਬਿਤਦੇ ਹੈਂ ॥ (ਸ੍ਰੀ ਦਸਮ ਗ੍ਰੰਥ ਪੰਨਾ ੪੮)

ਗਿਆਨ ਤੋਂ ਬਿਨਾਂ ਸਾਰੇ ਹੀ ਕਾਲ ਦੀ ਫਾਸੀ ਥੱਲੇ ਨੇ ਜੇ ਆਤਮ ਗਿਆਨ ਨਹੀਂ ਹੈ…ਚਾਹੇ ਸ਼ਿਵਜੀ ਤੇ ਸਨਤ ਕੁਮਾਰ ਵਰਗੇ ਤਪਸਵੀ ਨੇ…ਚਾਹੇ ਬ੍ਰਹਮਾ ਵਰਗੇ ਬੇਦਾਚਾਰੀ ਨੇ…ਚੰਦ੍ਰਮਾ ਵਰਗੇ ਸ਼ੀਤਲ ਸੁਭਾਅ ਦੇ ਜਾਂ ਬਹੁਤ ਜੋਸ਼ੀਲੇ ਗਰਮ ਸੁਭਾਅ ਦੇ ਸੂਰਮੇ ਹੋਣ..ਸਭ ਕਾਲ ਵਸ ਨੇ ਜਦੋਂ ਤੱਕ ਆਤਮ ਸੋਝੀ ਨਹੀਂ
ਹੋਈ..ਭਰਮ ਦੇ ਖਿਲਾਫ ਹੈ ਗਿਆਨ…ਭਰਮ ਹੀ ਜਮ ਦਾ ਜਾਲ ਹੈ ਤੇ ਗਿਆਨ ਤੋਂ ਬਿਨਾਂ ਭਰਮ ਦਾ ਨਾਸ਼ ਨਹੀਂ ਹੁੰਦਾ…ਕਦੇ ਬੇਦ ਪੜ੍ਹਨ ਲੱਗ ਪਏ ਕਦੇ ਹੋਰ ਤਰ੍ਹਾਂ ਦਾ ਤ੫..ਇਹ ਜਤਨ ਚਲਦੇ ਰਹਿੰਦੇ ਨੇ….ਇਹੋ ਹੈ ਜੁੱਗਨ ਕੀਚਉਕੜੀ….ਇਸੇ ਵਿੱਚ ਫਿਰਦੇ ਰਹਿੰਦੇ ਨੇ..ਜਨਮ ਮਰਨ ਚੱਲਦਾ ਰਹਿੰਦੈ….