Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਹਿੰਦੂ ਅੰਨ੍ਹਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥

ਹਿੰਦੂ ਅੰਨ੍ਹਾ ਤੁਰਕੂ ਕਾਣਾ ॥
ਦੁਹਾਂ ਤੇ ਗਿਆਨੀ ਸਿਆਣਾ ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥੪॥੩॥੭॥

ਇਹ ਪੰਕਤੀਆਂ ਪੜ ਕੇ ਸਾਡੇ ਕਈ ਅਖੌਤੀ ਵਿਦਵਾਨ ਇਹ ਸਮਝ ਲੈਂਦੇ ਨੇ ਕੇ ਹਿੰਦੂ ਤੇ ਮੁਸਲਮਾਨ ਮਾੜੇ ਨੇ ਤੇ ਸਾਨੂੰ ਕੁਝ ਬਾਣੀਆਂ ਕੰਠ ਨੇ ਇਸ ਕਰਕੇ ਸਾਨੂੰ ਗੁਰੂ ਸਾਹਿਬ ਸਿਆਣਾ ਕਹਿ ਰਹੇ ਨੇ ਪਰ ਗੌਰ ਨਾਲ ਪੜੀਏ ਤਾਂ ਇਥੇ ਸਿੱਖ ਨਹੀਂ ਲਿਖਿਆ ਗਿਆਨੀ ਲਿਖਿਆ । ਗਿਆਨੀ ਕੋਣ ?

ਮੂਰਤੀ ਪੂਜਾ ਅਗਿਆਨੀ ਦਾ ਕੰਮ ਹੈ । ਤੁਰਕੂ ਕਾਣਾ ਹੈ ਕਿਊਂਕੀ ਉਸ ਨੂੰ ਇਹ ਤਾਂ ਪਤਾ ਹੈ ਕੀ ਅੱਲਾਹ ਜਾਂ ਖੁਦਾ ਹੈ ਪਰ ਇਹ ਨਹੀਂ ਪਤਾ ਉਹ ੧ ਹੈ । ਉਸਨੂੰ ਇਹ ਲਗਦਾ ਕੇ ਖੁਦਾ ਕਿਤੇ ਦੂਰ ਵੱਸਦਾ । ਭਾਵ ਉਹ ਬ੍ਰਹਮਾਂ, ਬ੍ਰਹਮ, ਪੂਰਨਬ੍ਰਹਮ, ਪਾਰਬ੍ਰਹਮ, ਪਰਮੇਸਰ ਨੂੰ ਬਿਆਨ ਨਹੀਂ ਕਰ ਸਕਦਾ ਇਸ ਕਾਰਨ ਇੱਕ ਅੱਖ ਵਾਲਾ ਹੈ।

ਗਿਆਨੀ ਉਹ ਸਿੱਖ ਹੈ ਖਾਲਸਾ ਹੈ ਜਿਸ ਨੂੰ ਆਪਣੇ ਮੂਲ ਦਾ ੧ ਦਾ ਅਤੇ ਪਾਰਬ੍ਰਹਮ ਹੁਕਮ ਦਾ ਨਾਮ ਦਾ ਪੂਰਾ ਗਿਆਨ ਹੋਵੇ ਭਾਵ ਜਿਸ ਦੀਆਂ ਦੋਵੇਂ ਅੱਖਾਂ ਕੰਮ ਕਰਦੀਆਂ ਹੋਣ ।

ਹਿੰਦੂ ਅੰਨਾ – ਜਿਸ ਕੋਲ ਨਿਰਾਕਾਰ ਦਾ ਗਿਆਨ ਨਹੀਂ
ਤੁਰਕੂ ਕਾਣਾ – ਜਿਸ ਕੋਲ ਪੂਰਾ ਗਿਆਨ ਨਹੀਂ
ਗਿਆਨੀ – ਬ੍ਰਹਮ ਦਾ ਪੂਰਾ ਗਿਆਨ ਰੱਖਣ ਵਾਲਾ ਬ੍ਰਹਮ ਗਿਆਨੀ

ਹੁਣ ਅਸੀਂ ਕੋਣ ਹਾਂ ? ਅਸੀ ਸਿੱਖ ਹਾਂ ਭਾਵ student ਹਾਂ।