Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ

ਤਿਲਗ ਮਹਲਾ ੧ ॥
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥
ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥
ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥
ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥
ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥
ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥੨॥੩॥੫॥

ਇਹ ਸ਼ਬਦ ਦੀ ਕੁੰਜੀ ਇਸ ਸਵਾਲ ਨਾਲ ਖੁਲਦੀ ਹੈ ਕੇ ਕੀ ਬਾਬਰ ਮਰਦ ਦਾ ਚੇਲਾ ਸੀ ? ਮਰਦ ਉਹ ਹੈ ਜੋ ਸੱਚ ਲਈ ਸਰੀਰ ਤਿਆਗ ਦੇਵੇ, ਘਬਰਾਵੇ ਨਾ , ਥਿੜਕੇ ਨਾ . ਸੋ ਇਹ ਸ਼ਬਦ ਵਿਚ ਗੱਲ ਕੁਛ ਹੋਰ ਕੀਤੀ ਹੈ . ਲਾਲੋ ਉਹ ਹੁੰਦਾ ਹੈ ਜੋ ਗੁਰਮੁਖ ਹੈ, ਜਿਸ ਨੂੰ ਲਾਲ ਰੰਗ ਲੱਗਾ ਹੋਇਆ, ਲਾਲੋ ਲਾਲ ਹੈ. ਸੋ ਦਰਗਾਹ ਦਾ ਉਪਦੇਸ਼ ਹੈ ਲਾਲੋ ( ਨਾਨਕ ) ਨੂੰ ਕੇ ਜਿਵੇਂ ਖਸਮ ( ਪਰਮੇਸ੍ਵਰ ) ਦੀ ਧੁਰ ਕੀ ਬਾਣੀ ਆ ਰਹੀ ਹੈ , ਓਸੇ ਤਰਾਂ ਨਾਲ hi ਅੱਗੇ ਗਿਆਨ ਕਰਵਾਵੀਂ, ਆਪਣੇ ਕੋਲੋਂ ਕੁਛ ਨਹੀਂ ਕਹਿਣਾ . ਖਸਮ ਕੀ ਬਾਣੀ ਸੱਚ ਦੀ ਗੱਲ ਕਰਦੀ ਹੈ ਤੇ ਸੱਚ ਬੋਲਣ ਲਾਇ ਖੂਨ ਕੇ ਸੋਹਲੇ ਗਾਉਣੇ ਪੈਂਦੇ ਨੇ, ਸਿਰ ਧੜ ਦੀ ਬਾਜੀ ਲਾਉਣੀ ਪੈਂਦੀ ਹੈ . ਹੁਕਮ ਦਾ ਵਿਰੋਧ ਪਾਪ ਹੈ, ਪਰ ਆਪਣੇ ਅੰਦਰ ਤਾਂ ਇਹਨਾਂ ਹੁਕਮ ਵਿਰੋਧੀ ਵਿਚਾਰਾਂ ਦੀ ਪੂਰੀ ਜੰਞ ਬੈਠੀ ਭੰਗੜੇ ਪਾਉਂਦੀ ਹੈ. ਅਸੀਂ ਹੁਕਮ ਮੰਨਣਾ ਤੇ ਦੂਰ, ਪਰਮੇਸ੍ਵਰ ਉਪਰ ਹੁਕਮ ਚਲਾ ਕੇ ਜਬਰਦਸਤੀ ਪਰਮੇਸ੍ਵਰ ਕੋਲੋਂ ਦਾਨ ਮੰਗਦੇ ਹਾਂ . ਸਾਡਾ ਮੁੰਡਾ ਵਿਦੇਸ਼ ਭੇਜ, 100 ਰੁਪਏ ਦੀ ਦੇਗ ਕਰਾਵਾਂਗੇ. ਹੁਕਮ ਹੀ ਹੈ ਇਹ ਪਰਮੇਸ੍ਵਰ ਤੇ ! ਸਾਨੂੰ ਸ਼ਰਮ ਵੀ ਨਹੀਂ ਰਹੀ ਕੇ ਕਾਇਨਾਤ ਦੇ ਮਾਲਕ ਤੇ ਹੁਕਮ ਚਲਾ ਰਹੇ ਹਾਂ, ਨਾ ਹੀ ਕੋਈ ਧਰਮ ਦਾ ਪਤਾ, ਬਸ ਮਨ ਕੂੜਿਆਰਾ ਪ੍ਰਧਾਨ ਹੋਈ ਬੈਠਾ. ਕਾਜੀਆਂ ਬਾਹਮਣਾ ਜਿਨ੍ਹਾਂ ਨੇ ਸਮਝਾਉਣਾ ਸੀ ਉਹ ਆਪ ਥਕੇ ਬੈਠੇ ਨੇ, ਇਸ ਤਰਾਂ ਗੱਲ ਹੋਈ ਹੈ ਕਿ ਆਤਮਾ ਪ੍ਰਾਤਮਾ ( ਅਗਦ – ਵਿਆਹ ) ਦਾ ਮੇਲ ਸ਼ੈਤਾਨ ( ਭੇਖੀ ਭਰਮ ਗਿਆਨੀ ) ਕਰਵਾ ਰਿਹਾ. ਪੰਡਿਤ ਮੁਸਲਮਾਨਾਂ ਤੋਂ ਡਰ ਅੰਦਰ ਪੂਜਾ ਕਰਦੇ ਨੇ ਬਾਹਰ ਕਤੇਬਾਂ ਪੜਦੇ ਨੇ, ਜਦੋ ਮੁਸਲਮਾਨ ਡੰਡਾ ਚੁੱਕਦੇ ਨੇ ਤਾਂ ਪੰਡਿਤ ਡਰਦੇ ਖੁਦਾ ਖੁਦਾ ਕਰਨ ਲੱਗ ਪੈਂਦੇ ਨੇ, ਭਾਵ ਇਹ ਧਰਮ ਦੇ ਪੈਰੋਕਾਰ ਡਰੇ ਹੋਏ ਲੋਕ ਨੇ ਇਹਨਾਂ ਨੂੰ ਜ਼ੋਰ ਨਾਲ ਜਿਧਰ ਮਰਜੀ ਲਗਾ ਲਵੋ. ਜੋ ਜ਼ੋਰ ਹੇਠ ਆ ਗਿਆ, ਉਹ ਸੱਚ ਤੇ ਕੀ ਖੜੇਗਾ ? ਸੱਚ ਤੇ ਚਲਣ ਲਾਇ ਤਾਂ ਨਾਨਕ ਖੂਨ ਕੇ ਸੋਹਲੇ ( ਸਿਰ ਤਲੀ ਤੇ ਧਰਨਾ ) ਗਾਉਣੇ ਪੈਂਦੇ ਹਨ

ਡਾ. ਕਵਲਜੀਤ ਸਿੰਘ