Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਗੁਰਮਤਿ ਵਿੱਚ ਰਾਮ

ਗੁਰਮਤਿ ਵਾਲਾ ਰਾਮ ਹੈ ਪਰਮੇਸਰ ਦੇ ਗੁਣਾਂ ਵਿੱਚ ਰਮਿਆ ਹੋਇਆ ਸਰਬਵਿਆਪੀ ਰਾਮ ਜੋ ਘਟ ਘਟ (ਹਰੇਕ ਜੀਵ) ਦੇ ਹਿਰਦੇ ਵਿੱਚ ਵੱਸਦਾ ਹੈ। ਅੱਜ ਕਲ ਬਹੁਤ ਰੌਲਾ ਪਿਆ ਹੈ ਗੁਰਮਤਿ ਵਾਲੇ ਰਾਮ ਨੂੰ ਦਸਰਥ ਪੁੱਤਰ ਰਾਮ ਸਿੱਧ ਕਰਨ ਦਾ। ਬਹੁਤ ਸਾਰੇ ਡੇਰੇਦਾਰ, ਅਖੌਤੀ ਸਿੱਖ ਵਿਦਵਾਨ ਵੀ ਇਸ ਵਿੱਚ ਲੱਗੁ ਹੋਏ ਨੇ। ਪਹਿਲਾਂ ਗਲ ਕਰੀਏ ਗੁਰਬਾਣੀ ਦਾ ਫੁਰਮਾਨ ਹੈ “ਰਾਮ ਜਪਉ ਜੀਅ ਐਸੇ ਐਸੇ॥ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ॥੧॥” ਜਿਸਦਾ ਅਰਥ ਹੈ ਰਾਮ ਦੀ ਖੋਜ (ਜਪਣਾ – ਅਰੳਤ ਪਹਿਚਾਨ ਕਰੋ) ਜਿੱਦਾਂ ਧ੍ਰੂ ਪ੍ਰਹਿਲਾਦ ਨੇ ਹਰਿ ਨੂੰ ਜਪਿਆ (ਪਹਿਚਾਨਿਆ/ਜਾਣਿਆ) ਸੀ, ਸਨਾਤਨ ਮਤਿ ਦੇ ਗ੍ਰੰਥਾਂ ਅਨੁਸਾਰ ਪ੍ਰਹਲਾਦ ਦਾ ਜਨਮ ਦਸਰਥ ਪੁੱਤਰ ਰਾਮ ਤੋਂ ਤੇ ਸਨਾਤਨ ਮਤਿ ਦੇ ਹਰਿ (ਕ੍ਰਿਸ਼ਨ) ਤੋਂ ਬਹੁਤ ਸਮੇ ਪਹਿਲੇ ਦਾ ਹੈ। ਨਾਲੇ ਜਿਹੜੇ ਨਰਸਿੰਘ ਅਵਤਾਰ ਦੀ ਗਲ ਸਨਾਤਨ ਮਤਿ ਕਰਦੀ ਹੈ ਉਹ ਵਿਸ਼ਨੂੰ ਦਾ ਅਵਤਾਰ ਸਨਾਤਨ ਮਤਿ ਵਿੱਚ ਦਸਰਥ ਪੁੱਤਰ ਰਾਮ ਤੋ ਪਹਿਲਾਂ ਦਾ ਹੈ। ਸਨਾਤਨ ਮਤਿ ਵਾਲੇ ਅਵਤਾਰ ਹਨ ਮਤਸਿਆ, ਕੁਰਮਾ, ਵਰਾਹਾ, ਨਰਸਿਮਹਾ, ਵਾਮਨ, ਪਾਰਾਸ਼ੁਰਾਮ, ਰਾਮ, ਕ੍ਰਿਸ਼ਨਾ/ਬਲਰਾਮ, ਬੁੱਧ ਅਤੇ ਕਲਕੀ (Matsya; Kurma; Varaha; Narasimha; Vamana; Parashurama; Rama; Krishna or Balarama; Buddha or Krishna; and Kalki)। ਹੁਣ ਤੁਸੀੰ ਆਪ ਦੱਸੋ ਜੇ ਗੁਰਮਤਿ ਰਾਮ/ਹਰਿ ਜਪਣ ਲਈ ਆਖਦੀ ਹੈ ਧ੍ਰੂ ਪ੍ਰਹਲਾਦ ਲਈ ਤਾਂ ਉਹ ਰਾਮ ਦਸਰਥ ਪੁਤਰ ਕਿਵੇਂ ਹੋ ਸਕਦਾ ਹੈ। ਦੂਸਰੀ ਗਲ ਗੁਰਮਤਿ ਵਾਲੇ ਪ੍ਰਹਲਾਦ ਜਨ ਤਾਂ ਕਈ ਹੋਏ ਨੇ। ਗੁਰਮਤਿ ਵਿੱਚ ਪ੍ਰਹਲਾਦ ਦਾ ਅਰਥ ਹੈ ਪਿਆਰੇ ਪੁਤਰ (ਪ੍ਰੀਏ ਲਾਧ) “ਸਰਣਾਗਤਿ ਪ੍ਰਹਲਾਦ ਜਨ ਆਏ ਤਿਨ ਕੀ ਪੈਜ ਸਵਾਰੀ ॥੨॥”, “ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ॥” ਪ੍ਰਹਲਾਦ ਜਨ ਆਇਆ ਨਹੀਂ ਆਏ ਦਰਜ ਹੈ॥ ਇਸ ਕਾਰਣ ਗੁਰਬਾਣੀ ਦਾ ਫੁਰਮਾਨ ਹੈ ਕੇ “ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ॥”, ਜੇ ਵੇਦ ਕਤੇਬ ਵੀ ਪੜ੍ਹੇ ਹੋਣ ਦੂਜੇ ਧਰਮ ਗ੍ਰੰਥ ਪੜ੍ਹੇ ਹੋਣ ਤੇ ਵਿਚਾਰੇ ਹੋਣ ਤਾਂ ਗੁਰਮਤਿ ਕਿਉਂ ਵੱਖਰੀ ਮਤਿ ਹੈ ਇਸ ਬਾਰੇ ਪਤਾ ਲੱਗੇ। ਕੋੲ ਭਟਕਾ ਨਹੀਂ ਸਕਦਾ। ਸਿੱਖਾਂ ਵਿੱਚ ਪ੍ਰਚਾਰ ਦੀ ਕਮੀਂ, ਗੁਰਮਤਿ ਦੀ ਸੋਝੀ ਲੈਣ ਦੀ ਥਾਂ ਸ਼ਰਧਾ ਤੇ ਗੋਲਕ ਦਾ ਵਾਪਾਰ ਬਹੁਤ ਵੱਡਾ ਕਾਰਣ ਹੈ ਜੋ ਅੱਜ ਸਿੱਖਾਂ ਦੀ ਸਮਝ ਵਿੱਚ ਗਿਰਾਵਟ ਹੈ। ਚਲੋ ਆਪਾਂ ਗੁਰਮਤਿ ਵਾਲੇ ਰਾਮ ਬਾਰੇ ਵੀਚਾਰੀਏ।

ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ॥ ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ॥੧੯੦॥

ਗੁਰਬਾਣੀ ਵਾਲਾ ਰਾਮ ਵੱਖਰਾ ਹੈ “ਇਕ ਰਾਮ ਦਸ਼ਰਥ ਕਾ ਬੇਟਾ ਏਕ ਰਾਮ ਘਟ ਘਟ ਮੇਂ ਲੇਟਾ ।”, ਤੇ ਪਾਂਡੇ ਵਾਲੇ ਰਾਮ ਚੰਦ ਬਾਰੇ ਗੁਰਮਤਿ ਵਿੱਚ ਦਰਜ ਹੈ “ਪਾਂਡੇ ਤੁਮਰਾ ਰਾਮਚੰਦ ਸੋ ਭੀ ਆਵਤ ਦੇਖਿਆ ਥਾ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ॥੩॥“ – ਭਗਤ ਨਾਮ ਦੇਵ ਜੀ ਪਾਂਡੇ ਨੂੰ ਪੁੱਛਦੇ ਸੀ ਤੁਹਾਡਾ ਰਾਮ ਚੰਦ ਵੀ ਭਵਸਾਗਰ ਵਿੱਚ ਆਇਆ ਦੇਖਿਆ ਹੈ, ਇਹ ਉਹੀ ਹੈ ਨਾ ਜਿਸਨੇ ਰਾਵਣ ਕਾਰਣ ਘਰ ਦੀ ਜੋਈ(ਜਨਾਨੀ) ਗਵਾਈ ਸੀ। ਇਹ ਟਿੱਚਰ ਨਹੀਂ ਹੈ। ਉਹਨਾਂ ਕਹਿਆ ਸਾਡਾ ਰਾਮ ਵੱਖਰਾ ਹੈ ਤੁਹਾਡਾ ਵੱਖਰਾ।

ਰੋਵੈ ਰਾਮੁ ਨਿਕਾਲਾ ਭਇਆ॥ ਸੀਤਾ ਲਖਮਣੁ ਵਿਛੁੜਿ ਗਇਆ॥” – ਗੁਰਮਤਿ ਵਾਲੇ ਰਾਮ ਤੋਂ ਸੀਤਾ (ਬੁੱਧ) ਅਤੇ ਲਕਸ਼ਮਨ (ਮਨ) ਦੋਨੋ ਬਿਛੜੇ ਨੇ। ਤੁਲਸੀ ਯਾ ਪੰਡਿਤ ਦੀ ਰਾਮਾਯਣ ਵਿਚ ਸਿਰਫ ਸੀਤਾ ਜੀ ਵਿਛੜੇ ਸੀ। ਦੂਜੀ ਗਲ ਰਾਮਾਇਣ ਵਿੱਚ ਰਾਮ ਰੋਇਆ ਨਹੀਂ ਸੀ ਖੁਸ਼ੀ ਨਾਲ ਵਨਵਾਸ ਤੇ ਗਿਆ ਸੀ। ਗੁਰਮਤਿ ਵਾਲਾ ਰਾਮ ਰੋਵੈ ਕਿਉਂਕੇ ਸੀਤਾ (ਬੁੱਧ) ਅਤੇ ਮਨ (ਲਛਮਣ) ਦੋਵੇਂ ਉਸਤੋਂ ਵਿਛੜੇ ਹੋਏ ਨੇ ਮਾਸਿਆ ਦੇ ਮਗਰ ਭੱਜ ਰਹੇ ਨੇ। ਅਤੇ ਨ੍ਰਿਪ ਕੰਨਿਆ (ਬੁੱਧ) ਕੇ ਕਾਰਨੇ ਭਯਾ ਭੇਖ ਧਾਰੀ (ਮਨ ਧਾਰਿਆ ਗਿਆ)।

ਗੁਰਬਾਣੀ ਵਾਲਾ ਰਾਮ ਕੌਣ ਹੈ “ਸ੍ਰੀ ਰਾਮਚੰਦ ਜਿਸੁ ਰੂਪੁ ਨ ਰੇਖਿਆ॥ ਬਨਵਾਲੀ ਚਕ੍ਰਪਾਣਿ ਦਰਸਿ ਅਨੂਪਿਆ॥ ਸਹਸ ਨੇਤ੍ਰ ਮੂਰਤਿ ਹੈ ਸਹਸਾ ਇਕੁ ਦਾਤਾ ਸਭ ਹੈ ਮੰਗਾ॥੪॥”। ਗੁਰਬਾਣੀ ਵਾਲਾ ਸ੍ਰੀ ਰਾਮਚੰਦ ਹੈ ਜਿਸ ਦਾ ਨ ਰੂਪ ਹੈ ਨਾ ਰੇਖਿਆ। ਇਹ ਤਾ ਉਹ ਰਾਮ ਹੈ ਜੋ ਪਰਮੇਸਰ ਦੇ ਗੁਣਾ ਵਿੱਚ ਰਮਿਆ ਹੋਇਆ ਹੈ। ਇਹੀ ਗੁਰਮਤਿ ਵਾਲਾ ਰਾਜਾ ਰਾਮ ਹੈ ਜਿਹੜਾ ਮਨ ਤੇ ਰਾਜ ਕਰਕੇ ਭਵਸਾਗਰ ਵਿੱਚ ਅਤੇ ਗੁਣਾ ਨੂੰ ਧਾਰਣ ਕਰਕੇ ਦਰਗਾਹ ਵਿੱਚ ਵੀ ਪੰਚਾ ਦੇ ਰਾਜ ਵਿੱਚ ਸ਼ਾਮਲ ਹੈ।

ਜਾਣੀ ਜਾਣੀ ਰੇ ਰਾਜਾ ਰਾਮ ਕਿ ਕਹਾਣੀ” ਮਨ ਨੇ ਰਾਜੇ ਨੂੰ ਰਾਜਾ ਮੰਨ ਲਿਆ

“ਰੋਵੈ ਦਹਸਿਰੁ ਲੰਕ (ਹਿਰਦੈ ਵਾਲ਼ਾ ਆਸਣ) ਗਵਾਏ॥ ਜਿਨ ਸੀਤਾ ਅੰਦੀ ਡਉਰੂ ਵਾਏ॥” – ਸਿਰਫ ਡਮਰੂ (ਮਨਮਤਿ ਨੇ), ਸੀਤਾ (ਬੁਧਿ) ਨੂੰ ਅਪਣੇ ਨਾਲ ਜੋੜ ਲਿਆ।

“ਮਨ ਮਹਿ ਝੂਰੇ ਰਾਮਚੰਦ , ਸੀਤਾ ਲਛਮਣ ਜੋਗ , ਹਣਵੰਤਰੁ ਆਰਾਧਿਆ , ਆਇਆ ਕਰਿ ਸੰਜੋਗ” (ਗੁਰਮਤਿ ਦੁਆਰਾ ਜਪੁ ਅਤੇ ਫਿਰ ਅਰਾਧ ਕਿ ਸੰਜੋਗ ਹੋਇਆ। ਅਤੇ ਹੋਰ ਪੰਕਤੀਆਂ ਦਾ ਸੰਮੇਲਨ ਕਰਕੇ ਗੁਰਮਤਿ ਵਿੱਚ ਦੱਸੇ ਰਾਮ ਦੇ ਭੇਦ ਨਜ਼ਦੀਕ ਜਾ ਸਕਦੇ ਹਾਂ ।

ਰਾਮ + ਵਣ = ਰਾਵਣ
ਭਾਵ ਵਣਵਾਸ ਵਾਲਾ ਰਾਮ: ਜੋ ਪਹਿਲਾ ਰਾਜਾ ਸੀ ਸੋ ਗੁਰਮਤਿ ਵਿੱਚ ਰਾਮ ਹੀ ਰਾਵਣ ਹੈ ਜਿਸਦਾ ਦਰਗਾਹ ਤੋਂ ਨਿਕਾਲਾ ਹੋਇਆ ਹੈ।

ਕਿਰਪਾ ਕਰਕੇ ਧਿਆਨ ਨਾਲ ਵਿਚਾਰੋ ਜੀ 🙏
ਰਾਮ ਦੇ ਅਭਿਮਾਨ ਕਾਰਣ ਮਨ ਦਾ ਜਨਮ ਹੋਇਆ। ਰਾਮ ਦੀ ਹਉ ਚੋ ਮੈਂ (ਮਨ) ਦਾ ਜਨਮ ਹੋਇਆ। ਘਟ, ਹਿਰਦਾ (Not Heart) ਰਾਮ ਦਾ ਨਿਵਾਸ ਸਥਾਨ ਹੈ। ਲਕਸ਼ਮਣ (ਮਨ) ਨੂੰ consciousness ਸਨਾਤਨ ਮਤ ya Science daan ਕਹਿੰਦੇ ਨੇ। ਗੁਰਬਾਣੀ ਅਨੁਸਾਰ ਲਕਸ਼ ਤੋਂ ਟੁੱਟੇਯਾ ਹੋਇਆ ਮਨ, ਲਕਸ਼ਮਣ ਸੁੱਤਾ unconsciousness ਹੈ। ਰਾਮ conscious ਹੈ। ਬੁੱਧ (ਸੀਤਾ) ਮਨ ਦਾ ਸਤ੍ਰੀ ਰੂਪ ਹੈ। ਉਸੇ ਦੇ ਪਿੱਛੇ ਚਲਦੀ ਹੈ। ਗੁਰ ਗਿਆਨ ਨਾਲ ਇਹਨੂੰ ਰਾਮ ਦੀ ਖੋਜ ਵਿਚ ਲਾਉਣਾ ਹੈ। ਜੇ ਸੀਤਾ ਰਾਮ ਨੂੰ ਸੁਣ ਲਵੇ ਤੇ ਲਕਸ਼ਮਣ ਕਮਜ਼ੋਰ ਮਹਿਸੂਸ ਕਰੇਗਾ ਅਤੇ ਰਾਮ ਨਾਲ ਮਿਲ ਜਾਵੇਗਾ ਇਹ ਗੁਰਮੁਖਿ ਰਾਮਾਯਣ ਹੈ।

“ਸਤਿਗੁਰ ਜਾਗਤਾ ਹੈ ਦਿਓ” – ਅੰਦਰਵਾਲਾ ਜਾਗਦਾ ਹੈ , Conscious
“ਕਹਾ ਗਾਫਲ ਸੋਇਆ ” – ਬਾਹਰਵਾਲਾ ਸੁੱਤਾ ਹੈ , Unconscious

ਲੇਲੇ ਕੋ ਚੁੰਗੇ ਨਿਤ ਭੇੜ ” – ਲੇਲੇ = ਮਨ , ਭੇੜ =ਬੁੱਧ , ਬੁੱਧ ਮਨ ਪਿੱਛੇ ਚਲਦੀ ਹੈ

ਕਬੀਰ ਸੁਪਨੈ ਹੂ ਬਰੜਾਇ ਕੈ ਜਿਹ ਮੁਖਿ ਨਿਕਸੈ ਰਾਮੁ ॥ ਤਾ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮੁ ॥੬੩॥” – ਕਿਸੇ ਤਰਾਹ ਇਸ ਸੁਪਨੇ ਦੌਰਾਨ ਗੁਰਮਤਿ ਸੁਣ ਕੇ ਰਾਮ ਬੋਲ ਦਵੇ (Unclear ਹੀ ਸਹੀ )

ਰਾਮ ਅਤੇ ਮਨ ਅਸਲ ਵਿਚ ਇੱਕ ਹੀ ਹਨ – “ਕਹਿਣ ਸੁਣਨ ਕੋ ਦੂਜਾ ” . ਸਿਰਫ ਕਹਿਣੇ ਸੁਨਣ ਕਰਕੇ 2 ਨੇ। ਜੋ ਸੁਣ ਦਾ ਉਹ ਹਿਸਾ ਰਾਮ , ਜੋ ਕਹਿੰਦਾ , ਉਹ ਮੰਨ। “ਰਾਮ ਬੋਲੇ , ਰਾਮਾ (ਮਨ) ਬੋਲੇ “

ਗੁਰਬਾਣੀ ਵਾਲਾ ਰਾਮ ਨਿਰਾਕਰੀ ਹੈ, ਪਾਂਡੇ ਵਾਲਾ ਰਾਮ ਬੰਦਾ ਹੈ “ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥ ਗੋਂਡ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ – ੮੭੫

ਗੁਰਬਾਣੀ ਨਿਰਾਕਾਰੀ ਰਾਮ ਦੀ ਗੱਲ ਖੁੱਲ ਕੇ ਕਰਦੀ ਹੈ l ਇਸ ਨੂੰ ਗੁਰਮਤਿ ਵਿੱਚ ਆਤਮ ਰਾਮ ਵੀ ਕਹਿਆ ਜਾਂਦਾ ਹੈ ਅਤੇ ਇਹ ਘਟ ਘਟ ਵਿੱਚ ਹੈ। ਇਸ ਨੂੰ ਪ੍ਰਭ, ਹਰਿ ਅਤੇ ਗੁਰ ਵੀ ਲਿਖਿਆ ਗਿਆ ਹੈ ਪਰ ਜਾਣੇ-ਅਨਜਾਣੇ ਸਾਰੇ ਟੀਕਾਕਾਰ ਇਸ ਨੂੰ ਵਾਹਿਗੁਰੂ ਜਾਂ ਪਰਮਾਤਮਾ ਲਿਖਦੇ ਹਨ ਜੋ ਕਿ ਸਰਾਸਰ ਗਲਤ ਹੈ। ਇਹ ਜੀਵ ਦਾ ਮੂਲ ਹੈ ਅਤੇ ਮੂਲ ਮੰਤਰ ਇਸ ਇਕ ਸੰਪੂਰਣ ਰਾਮ ਦੇ ਹੀ ਅੱਠ ਗੁਣ ਦਸਦਾ ਹੈ।

ਇਸ ਨੂੰ ਇਸ ਪਰਕਾਰ ਨਾਲ ਗੁਰਬਾਣੀ ਨੇ ਪੇਸ਼ ਕੀਤਾ ਹੈ।.

ਹਰਿ ਆਤਮ ਰਾਮੁ ਪਸਾਰਿਆ ਮੇਰੇ ਗੋਵਿੰਦਾ ਹਰਿ ਵੇਖੈ ਆਪਿ ਹਦੂਰੀ ਜੀਉ॥੩॥
ਗਉੜੀ (ਮ: ੪) ੧੭੪

ਹਰਿ ਹੀ ( ਅੰਤਿਰ ਆਤਮਾ ) ਰਾਮ ਹੈ ਅਤੇ ਇਹ ਹਰ ਘਟ ਵਿਚ ਪਸਰਿਆਂ ਹੈ। ਮੇਰਾ ਗ਼ੌਵਿਦਾ ੧ ਤੌ ੨ ਹੋ ਰਾਮ ਤੌ ( ਮਨ ਕ੍ਰਿਸਨ ) ਬਣ ਕਿ ਅਪਣੇ ਆਪ ਤੌ ਦੂਰ ਹੋ ਕਿ ਵੇਖ ਰਿਹਾ ਜਦੋਂ ਤਕ ਜੀਵ ਇਸ ਨੂੰ ਨਹੀਂ ਖੋਜਦਾ ਜਨਮ ਮਰਣ ਤੋਂ ਨਹੀਂ ਛੁਟ ਸਕਦਾ।

ਅਨਿਕ ਜੋਨਿ ਜਨਮਹਿ ਮਰਹਿ ਆਤਮ ਰਾਮੁ ਨ ਚੀਨ
ਗਉੜੀ ਬ.ਅ. (ਮ: ੫) ੨੫੪

ਆਤਮ ਰਾਮ ਨੂ ਨ੍ਹੀ ਚੀਨੀਆ ( ਖੋਜਿਆ ) ਅਨੇਕ ਜਨਮ ਮਰਨ ਜੂਨਿਆ ਵਿੱਚ ਤੁਰਿਆ ਫਿਰਦਾ ਹੈ ਜੀਵ ਤੌ ਜਦ ਮਨ ਗੁਰ ( ਗਿਆਨ )ਦੀ ਪਿਛੇ ਤੁਰਿਆ ਤਾ ਗੁਰ ਮੁਖ ਨੇ ਇਸ ਨੂੰ ਖੋਜ ਲਿਆ ਹੈ ਅਤੇ ਆਵਾ ਗਵਣ ਦਾ ਚੱਕਰ ਮਿਟਾ ਲਇਆ ਹੈ।

ਗੁਰਮੁਖਿ ਝਗੜੁ ਚੁਕਾਇਓਨੁ ਇਕੋ ਰਵਿ ਰਹਿਆ ॥

ਸਭੁ ਆਤਮ ਰਾਮੁ ਪਛਾਣਿਆ ਭਉਜਲੁ ਤਰਿ ਗਇਆ ॥

ਗੁਰਮੁਖਿ ਦਾ ਕਿਸੇ ਨਾਲ ਵਾਦ ਵਿਵਾਦ ( ਝਗੜਾ ) ਮੁਕਾ ਕਿ ਇਕੋ ਆਤਮ ਰਾਮ ਨਾਲ ਰਵਿ ਰਿਹਾ ਭਾਵ ਮਨ ਚਿਤ ੧ ਹੋ ਗੇ ਸਾਰੇ ਘਟਾ ਚ ਵਸ ਰਿਹਾ ਆਤਮ ਰਾਮ ਨੂੰ ਪਛਾਣ ਕਿ ਭਵ ਸਾਗਰ ਦੀ ਸੀਮਾ ਪਾਰ ਕਰ ਗਿਆ ਭਾਵ ਸੁਰਿਤ ਟਿਕ ਗਈ ਏ

ਜੋਤਿ ਸਮਾਣੀ ਜੋਤਿ ਵਿਚਿ ਹਰਿ ਨਾਮਿ ਸਮਇਆ ॥੧੪॥
ਸੂਹੀ ਕੀ ਵਾਰ: (ਮ: ੩) ੭੯੦

ਜੋ ਜੋਤਿ (ਚਿਤ) ਤੌ ਮਨ ਪੈਦਾ ਹੋਇਆ ਸੀ ਹੁਣ ਓਸੇ ਹਰਿ ਵਿੱਚ ਹੀ ਸਮਾ ਗਿਆ ਜਿਥੋ ਰਾਮ ਨੂ ਨਿਕਾਲਾ ਪਿਆ ਸੀ ਓਥੇ ਦੁਬਾਰਾ ਸਮਾ ਗਿਆ

ਰੋਵੈ ਰਾਮੁ ਨਿਕਾਲਾ ਭਇਆ ॥
ਸੀਤਾ ਲਖਮਣੁ ਵਿਛੁੜਿ ਗਇਆ ॥

ਰਾਮ ( ਆਤਮਾ ) ਰੋ ਰਹਿ ਏ ਜੋ ਉਸ ਤੌ ਪੈਦਾ ਹੋਇ ਮਨ ( ਲਛਮਣ ) ਤੇ ਸੀਤਾ ( ਬੁਧਿ ) ਉਸਦੀ ਅਪਣੇ ਮੂਲ ਤੌ ਵਿਛੜ ਗਈ ਹੈ ਭਾਵ ਸਾਡਾ ਮੂਲ ਹੈ ਜੋ ਅਤਮ ਰਾਮ ਹੈ, ਓਹ ਰੋ ਰਹਿਆ ਇਸ ਸੀਤਾ ਨਾਮਕ ਬੁਧੀ ਅਤੇ ਲਖਮਣੁ ਨਾਮਕ ਮਨ ਨੂੰ ਹੀ ਇਸ ਰਾਮ (ਜੀਵ ਦੇ ਮੂਲ) ਦਾ ਮੇਲ ਕਰਵਾਉਣ ਦਾ ਜਤਨ ਗੁਰਬਾਣੀ ਵਿਚ ਹੈ । ਜਦੋਂ ਇਹ ਤਿੰਨੋ ਹੀ ਮਿਲ ਜਾਣ ਤਾਂ ਇਹ ਸੰਪੁਰਣ ਮੰਨਿਆ ਜਾਂਦਾ ਹੈ l

ਤ੍ਰਿਤੀਆ ਤੀਨੇ ਸਮ ਕਰਿ ਲਿਆਵੈ ॥
ਆਨਦ ਮੂਲ ਪਰਮ ਪਦੁ ਪਾਵੈ ॥ ਪੰਨਾ ੩੪੩.

ਇਹ ਤਿੰਨ ਹਨ ਰਾਮ, ਸੀਤਾ ਅਤੇ ਲਖਮਣੁਇਹ ਨਿਰਾਕਾਰੀ ਰਮਾਇਣ ਹੈ। ਇਸ ਨੂੰ ਹੀ ਰਾਜਾ ਰਾਮ ਕੀ ਕਹਾਨੀ ਕਹਿਆ ਗਿਆ ਹੈ।

ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ ॥ ਪੰਨਾ ੯੭੦.

ਇਸ ਨਿਰਾਕਾਰੀ ਰਾਮ ਦੀ ਕਹਾਨੀ ਨੂੰ ਗੁਰਮੁਖ ਨੇ ਬੁਝਣਾ ਹੈ। ਬੂਝਣ ਨਾਲ ਬਿਧਾਤੇ ਤਕ ਪਹੁੰਚਣ ਦਾ ਸੇਤ (ਸੇਤੂ – ਅਰਥ bridge) ਬਣਨਾ। “ਗੁਰਮੁਖਿ ਬਾਂਧਿਓ ਸੇਤੁ ਬਿਧਾਤੈ॥ ਲੰਕਾ ਲੂਟੀ ਦੈਤ ਸੰਤਾਪੈ॥ ਰਾਮਚੰਦਿ ਮਾਰਿਓ ਅਹਿ ਰਾਵਣੁ॥ ਭੇਦੁ ਬਭੀਖਣ ਗੁਰਮੁਖਿ ਪਰਚਾਇਣੁ॥ ਗੁਰਮੁਖਿ ਸਾਇਰਿ ਪਾਹਣ ਤਾਰੇ॥ ਗੁਰਮੁਖਿ ਕੋਟਿ ਤੇਤੀਸ ਉਧਾਰੇ॥੪੦॥” – ਗੁਰਮੁਖਿ ਨੇ ਹੀ ਮਨ ਦਾ ਅਹੰਕਾਰ ਵਾਲਾ ਲੰਕਾ (ਗੜ੍ਹ/ਕਿਲਾ) ਜਿਤਣਾ ਹੈ ਤੇ ਦੈਤ (ਵਿਕਾਰਾਂ) ਤੇ ਜਿੱਤ ਪਾਉਣੀ ਹੈ।

ਵੇਦਾਂ ਵਾਲਾ ਰਾਮ ਤਾਂ ਅਕਾਲ ਹੈ ਅਜੋਨੀ ਹੈ ਜੋ ਮਾਂ ਦੇ ਕੁੱਖਬਤੋਂਬਪੈਦਾ ਨਹੀਂ ਹੁੰਦਾ। ਕਈ ਆਖਦੇ ਸਨਾਤਨ ਮਤਿ ਵਾਲਾ ਰਾਮਾਇਣ ਵਾਲਾ ਰਾਮ ਅਜੋਨੀ ਹੈ ਉਹੀ ਅਕਾਲ ਪੁਰਖ ਹੈ ਤਾਂ ਗੁਰਬਾਣੀ ਸਵਾਲ ਕਰਦੀ

ਜੌ ਕਹੋ ਰਾਮ ਅਜੋਨਿ ਅਜੈ ਅਤਿ ਕਾਹੇ ਕੌ ਕੌਸਲਿ ਕੁਖ ਜਯੋ ਜੂ॥ ਕਾਲ ਹੂੰ ਕਾਲ ਕਹੋ ਜਿਹ ਕੌ ਕਿਹਿ ਕਾਰਣ ਕਾਲ ਤੇ ਦੀਨ ਭਯੋ ਜੂ॥ ਸਤਿ ਸਰੂਪ ਬਿਬੈਰ ਕਹਾਇ ਸੁ ਕਯੋਂ ਪਥ ਕੋ ਰਥ ਹਾਕਿ ਧਯੋ ਜੂ॥” – ਦਸਮ ਬਾਣੀ ਵਿੱਚ ਮਹਾਰਾਜ ਨੇ ਤਰਕਸ਼ੀਲ ਪਾਂਡੇ ਨੂੰ ਪੁੱਛਿਆ ਕੇ ਜੇ ਤੁਹਾਡਾ ਰਾਮ ਹੀ ਅਜੋਨਿ ਅਜੈ ਹੈ ਤਾਂ ਕੌਸਲਿ (ਕੁਸ਼ੱਲਿਆ) ਦੀ ਕੁੱਖ ਤੋੰ ਕਿਉਂ ਜਨਮਿਆ?

ਗੁਰਮਤਿ ਨੂੰ ਵਿਚਾਰੋ। ਵਿਚਾਰ ਕਰੋਂ ਕੇ ਗੁਰਮਤਿ ਕੀ ਸੰਦੇਸ਼ ਦੀ ਰਹੀ ਹੈ। ਭਟਕੋ ਨਾ। ਗੁਰਮਤਿ ਦਾ ਫੁਰਮਾਨ ਹੈ “ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ॥੨॥”, “ਆਤਮ ਰਾਮੁ ਪਛਾਣਿਆ ਸਹਜੇ ਨਾਮਿ ਸਮਾਨੁ॥”, “ਸਭੁ ਆਤਮ ਰਾਮੁ ਪਛਾਣਿਆ ਗੁਰਮਤੀ ਨਿਜ ਘਰਿ ਵਾਸੁ ॥੩॥” ਰਾਮ ਤਾਂ ਘਟ ਘਟ (ਹਿਰਦੇ) ਵਿੱਚ ਹੈ ਹਰ ਜੀਵ ਦੇ ਅੰਦਰ ਹੈ ਜੋ ਪਰਮੇਸਰ ਦੇ ਗੁਣਾ ਵਿੱਚ ਰਮਿਆ ਹੋਇਆ ਹੈ, ਜਿਸਨੂੰ ਖੋਜਣਾ ਹੈ। ਗੁਰਮਤਿ ਦਾ ਆਦੇਸ਼ ਹੈ ਕੇ ਆਪਣੇ ਆਤਮ (ਜੋਤ) ਨੂੰ ਰਾਮ (ਰਮਿਆ) ਹੋਇਆ ਪਰਵਾਨ ਕਰ ਤਾ ਕੇ ਸੰਸਾ (ਸ਼ੰਕਾ/ਭੁਲੇਖਾ) ਦੂਰ ਹੋਵੇ “ਸਾਤੈਂ ਸਤਿ ਕਰਿ ਬਾਚਾ ਜਾਣਿ॥ ਆਤਮ ਰਾਮੁ ਲੇਹੁ ਪਰਵਾਣਿ॥ ਛੂਟੈ ਸੰਸਾ ਮਿਟਿ ਜਾਹਿ ਦੁਖ॥ ਸੁੰਨ ਸਰੋਵਰਿ ਪਾਵਹੁ ਸੁਖ॥੮॥” – ਆਪਣੇ ਭੀਤਰ ਦਾਮ ਵੱਸਦਾ ਹੈ ਇਹੀ ਗੁਰਮੁਖ ਨੇਂ ਪਰਵਾਨ ਕਰਨਾ ਹੈ।

ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ॥

ਚੀਨਿਆ ਦਾ ਅਰਥ ਹੁੰਦਾ ਚਿਨਹਿਤ ਕਰਨਾ, identify ਕਰਨਾ, ਨਿਸ਼ਾਨਦੇਹੀ ਕਰਨਾ। ਆਤਮੁ ਹੈ ਘਟ ਅੰਦਰਲੀ ਜੋਤ “ਆਤਮ ਜੋਤਿ ਭਈ ਪਰਫੂਲਿਤ ਪੁਰਖੁ ਨਿਰੰਜਨੁ ਦੇਖਿਆ ਹਜੂਰਿ॥੧॥” ਇਹ ਪਰਫੂਲਿਤ (ਖੁਸ਼) ਹੁੰਦੀ ਨਿਰੰਜਨ (ਰਾਮ) ਨੂੰ ਘਟ ਵਿੱਚ ਹਾਜ਼ਿਰ (ਹਜੂਰਿ) ਦੇਖ ਕੇ ਹੁੰਦੀ।

ਆਤਮਾ ਤਾਂ ਮਾਇਆ ਦੀ ਨੀਂਦ ਵਿੱਚ ਮਗਨ ਸੁੱਤੀ ਪਈ ਹੈ। ਜਿਸ ਨੇ ਗਿਆਨ ਦੇ ਚਾਨਣੇ ਤੋੳਨ ਜਾਗ ਕੇ ਆਤਮ ਹੋਣਾ। ਵਿਕਾਰ ਉਸਦੀ ਨੀਂਦ ਦੀ ਪਹਿਰੇਦਾਰੀ ਕਰਦੇ ਨੇ। ਫੇਰ ਉਸਨੇ ਆਪ ਲਿਵੇਂ ਚੀਨ ਲੈਣਾ? ਕੋਈ ਅਹੰਕਾਰ ਦੀ ਨੀਂਦ ਵਿੱਚ ਸੁੱਤਾ, ਕੋਈ ਬਾਣੀ ਸੁਣਦਿਆਂ, ਪੜ੍ਹਦਿਆਂ ਵਿਚਾਰ ਕਰਦਿਆਂ ਸੁੱਤਾ, ਮੇਰੇ ਵਰਗੇ ਨੂੰ ਤਾਂ ਲਗਦਾ ਮੈਨੂੰ ਭਾਸ਼ਾ ਦਾ, ਵਿਆਕਰਣ ਦਾ ਗਿਆਨ ਹੋ ਗਿਆ ਇਸ ਲਈ ਮੈਂ ਚੀਨ ਲਿਆ। ਮੈਨੂੰ ਪਤਾ ਹੋ ਸਕਦਾ ਜਾਂ ਗਿਆਨ ਹੋ ਸਕਦਾ ਕੇ ਆਤਮਾ ਨੂੰ ਚੀਨਣਾ ਹੈ ਪਰ ਗਲ ਇਹ ਹੈ ਕੇ ਜੇ ਮੈਂ ਚੀਨ ਸਕਦਾ ਹੋਵਾਂ ਤਾਂ ਫੇਰ ਕਰਤਾ ਹੋ ਗਿਆ। ਅਸਲ ਵਿੱਚ “ਮੈਂ” ਭਟਕ ਰਹਿਆ ਹਾਂ ਸੁੱਤੇ ਨੂੰ ਫੁਰਨੇ ਉਠਦੇ ਨੇ ਭਰਮ ਹੁੰਦਾ ਗਿਆਨ ਹੋਣ ਦਾ। ਚੀਨਿਆ ਜਾਣਾ ਹੁਕਮ ਵਿੱਚ, ਨਦਰ ਨਾਲ। ਪਰ ਕਿਸਦੀ ਨਦਰ? ਕਿਸਦਾ ਹੁਕਮ?

ਜਿਸ ਦਿਨ ਇਹ ਸਮਝ ਆ ਗਿਆ ਕੇ ਮੈਂ ਨਹੀਂ ਅੰਦਰ ਰਾਮ/ਹਰਿ ਤੂੰ ਹੈਂ। ਤੂੰ ਆਪ ਅਕਾਲ ਰੂਪ ਹੈਂ ਜੋਤ ਹੈਂ। ਮੈਂ ਹੋਣ ਦਾ ਭਰਮ ਖਤਮ ਹੋ ਗਿਆ ਉਸ ਦਿਨ ਨਦਰ ਹੋ ਜਾਣੀ। ਵਿਕਾਰਾਂ ਦੀ ਮਲ ਉਤਰ ਨਿਰਮਲ ਹੋ ਜਾਣਾ। ਮਨ ਮਰਨ ਤੋਂ ਪਹਿਲਾਂ ਨਿਰਮਲ ਭਗਤੀ ਸ਼ੁਰੂ ਹੀ ਨਹੀੰ ਹੋ ਸਕਦੀ। ਬਸ ਇੱਧਰ ਉੱਧਰ ਦੀਆਂ ਟੱਕਰਾਂ ਹੀ ਹਨ।

ਇਕ ਹੋਰ ਉਦਾਹਰਣ ਹੈ ਜਿਸ ਤੋਂ ਭਰਮ ਪੈਦਾ ਹੁੰਦਾ ਕੇ ਗੁਰਮਤਿ ਵਾਲਾ ਰਾਮ ਤੇ ਰਾਮਾਇਣ ਵਾਲਾ ਰਾਮ ਇੱਕੋ ਹੀ ਹੈ। ਆਓ ਵੀਚਾਰੀਏ

ਅੰਧੁਲੈ ਦਹਸਿਰਿ ਮੂੰਡੁ ਕਟਾਇਆ ਰਾਵਣੁ ਮਾਰਿ ਕਿਆ ਵਡਾ ਭਇਆ॥੧॥

ਮੂੰਡੁ ਕਟਾਇਆ ਤੇ ਮੂੰਡੁ ਕਟਿਆ ਵਿੱਚ ਫਰਕ ਹੈ। ਨਾਲੇ ਕਹਾਣੀ ਵਿੱਚ ਰਾਹਣ ਦੀ ਨਾਭੀ ਵਿੱਚ ਤੀਰ ਮਾਰਿਆ ਸੀ ਨਾ ਕੇ ਮੂੰਢ ਕੱਟਿਆ ਸੀ। ਘਟ ਵਾਲਾ ਰਾਮ ਹੈ ਇਹ। ਜੇ ਰਾਵਣ (ਵਣਵਾਸ ਵਾਲੇ ਰਾਮ ਅਰਅਤ ਭਰਮ ) ਨੂੰ ਮਾਰ ਇਹ ਇਕ ਹੋ ਵੀ ਜਾਂਦਾ ਤਾਂ ਵੀ ਅਜੇ ਬੀਜ ਰੂਪ ਹੈ, ਉਗਿਆ ਨਹੀਂ। ਭਰਮ (ਵਿਕਾਰ) ਦਹਿ ਸਿਰਾ ਹੈ। ਇਕ ਸਿਰ ਵੱਢੋ, ਨਵਾਂ ਨਿਕਲ ਆਉਂਦਾ। ਭਰਮ ਦਾ ਇਸੇ ਲਈ ਨਾਸ ਕਰਨਾ ਸੌਖਾ ਨਹੀਂ। ਜਦੋਂ ਰਾਵਣ ਮਰ ਜਾਵੇ ਤਾਂ ਸੀਤਾ ( ਮਤ ) ਅਤੇ ਲਕਸ਼ ਮਨ ਆਪਣੇ ਗ੍ਰਹਿ ਅਯੁਧਿਆ ( ਜਿਥੇ ਕੋਈ ਯੁੱਧ ਨਹੀਂ ਵਿਲਾਰਾਂ ਦਾ ਅਰਥ ਥਿਰ ਘਰ ) ਵਾਪਿਸ ਪਰਤਦੇ ਨੇ ਗੁਰਮਤਿ ਵਾਲੇ ਘਟ ਅੰਦਰ ਵਾਲੇ ਰਾਮ।

Also read: ਗੁਰਮੁਖਿ ਬਾਂਧਿਓ ਸੇਤੁ ਬਿਧਾਤੈ – Basics of Gurbani