ਚੰਡੀ
ਕੜਕ ਉਠੀ ਰਣ ਚੰਡੀ ਫਉਜਾਂ ਦੇਖਿ ਕੈ॥
ਧੂਹਿ ਮਿਆਨੋ ਖੰਡਾ ਹੋਈ ਸਾਹਮਣੇ॥
ਸਭੇ ਬੀਰ ਸੰਘਾਰੇ ਧੂਮਰਨੈਣ ਦੇ॥
ਜਣੁ ਲੈ ਕਟੇ ਆਰੇ ਦਰਖਤ ਬਾਢੀਆਂ॥
ਰਾਕਸ਼ਾ ਦਾ ਧੂਮਰਨੈਣ ਦੀ ਅਗਵਾਈ ਵਿੱਚ ਦਲ ਆਉਂਦਾ ਦੇਖਿਆ,, ਗੁਰਮੁਖ ਭਾਵ ਚੰਡੀ ਵੀ ਗਰਜੀ ਫਿਰ ਪੂਰੇ ਆਤਮ ਵਿਸ਼ਵਾਸ਼ ਨਾਲ,,ਕਿ ਆ ਜਾਉ,,ਕਰੋ ਗਿਆਨ ਚਰਚਾ,,ਅਸਲ ਵਿੱਚ ਧੂਮਰ ਨੈਣ ਉਹਨੂੰ ਕਹਿੰਦੇ ਹਨ ਜਿਸ ਨੂੰ ਧੁੰਦਲਾ ਦਿਖਦਾ ਹੋਵੇ, ਨੈਣ ਹੁੰਦੇ ਨੇ ਅੰਦਰਲੇ ਨੇਤ੍ਰ , ਅਕਲ ਵਾਲੀ ਤੀਜੀ ਅੱਖ,, ਧੂਮਰਨੈਣ ਉਹ ਹੈ ਜਿਹਦੀ ਅਕਲ ਤੇ ਪੜਦਾ ਪਿਆ ਹੋਵੇ ਭਰਮ ਦਾ ਉਪਰੋ ਹੰਕਾਰ ਵੀ ਸਿਖਰਾਂ ਤੇ ਹੋਵੇ ਅਧੂਰੇ ਗਿਆਨ ਦਾ,
ਜਿਵੇਂ ਅੱਜ ਦੇ so called ਪਰਚਾਰਕ ਹਨ, ਕਹਿਣਗੇ ਜੋ ਸਾਡੇ ਮਹਾਪੁਰਛਾਂ ਨੇ ਕਹਿਤਾ ਬਸ ਉਹੀ ਸਹੀ ਹੈ, ਭਾਂਵੇ ਗੁਰਬਾਣੀ ਦਾ ਵਿਰੋਧ ਹੀ ਕਰੀ ਜਾਣ ਇਹਨਾ ਪਰਚਾਰਕਾਂ ਦੇ ਕੀਤੇ ਅਰਥ, ਰੌਲਾ ਪਾਕੇ , ਲੜਾਈਆਂ ਕਰਵਾਕੇ ਸੱਚ ਨੂੰ ਦੱਬਣ ਦੀ ਕੋਸ਼ਿਸ਼ ਕਰਦੀ ਹੁੰਦੀ ਹੈ ਧੂਮਰਨੈਣ ਦੀ ਫੌਜ
ਲੇਕਿਨ ਜਿੰਨੇ ਜਾਨਵਰ ਜ਼ਿਆਦਾ ਬੋਲਣ,,ਸ਼ੇਰ ਨੂੰ ਓਨਾ ਫਾਇਦਾ,,ਅਕਲੋਂ ਖਾਲੀ ਅਤੇ ਆਪੇ ਬਣੇ ਗਿਆਨੀ ਰੌਲਾ ਜਿਆਦਾ ਪਾਉਂਦੇ ਹੁੰਦੇ ਨੇ ਜਾਨਵਰਾਂ ਵਾਂਗ,, ਲੇਕਿਨ ਚੁੱਪ ਵੀ ਐਦਾਂ ਹੀ ਹੋਣਗੇ ਇੱਕੋ ਦਮ ,,ਸ਼ੇਰ ਦੀ ਇੱਕ ਦਹਾੜ ਮਿਰਗਾਂ ਦੇ ਦਲਾਂ ਨੂੰ ਭਾਜੜਾਂ ਪਾ ਦਿੰਦੀ ਹੈ,,ਹੁਣ ਸਰੀਰਕ,ਆਰਥਿਕ ਲੈਵਲ ਦੀ ਗੱਲ ਨਹੀਂ,,ਬੁੱਧੀ ਦੇ ਲੈਵਲ ਦੀ ਗੱਲ ਹੈ,,ਬੁੱਧੀ ਹੁਣ ਭੇਡਾਂ ਵਰਗੀ ਹੈ, ਆਪੇ ਬਣੇ ਗਿਆਨੀ ਪਰਚਾਰਕਾਂ ਦੀ,,ਚੰਡੀ ਦਾ ਗਿਆਨ ਸ਼ੇਰ ਹੈ,,ਭੇਡਾਂ ਹਜ਼ਾਰ ਹੋਣ,,ਸ਼ੇਰ ਇੱਕੋ ਹੋਵੇ ਭਾਂਵੇ ਸ਼ੇਰ ਦਾ ਕੀ ਵਿਗੜਨਾ ਭੇਡਾਂ ਨੇ, ਗੁਰਬਾਣੀ ਵਿੱਚ ਇਨ੍ਹਾਂ ਨੂੰ ਭੇਡ ਕਿਹਾ ਹੈ
ਕਹੁ ਕਬੀਰ ਪਰਗਟੁ ਭਈ ਖੇਡ॥ ਲੇਲੇ ਕਉ ਚੂਘੇ ਨਿਤ ਭੇਡ॥ (ਪੰਨਾ 326)
ਜੋ ਆਪਣੇ ਗਿਆਨ ਤੇ ਮਾਣ ਕਰੇ ਉਹ ਭੇਡ ਹੈ,,ਲੇਲੇ ਨੇ ਲੋਕ ,ਭੋਲੇ ਹਨ ਲੋਕ ਅਤੇ ਇਹ ਭੇਡੂ ਲੁੱਟਦੇ ਨੇ ਲੋਕਾਂ ਨੂੰ ਭਰਮ ਪਾਕੇ। ਧੂਹਿ ਮਿਆਨੋ ਖੰਡਾ ਹੋਈ ਸਾਹਮਣੇ॥,ਦੋਵੇਂ ਤਰਾਂ ਦਾ ਗਿਆਨ ਲਿਆ ਤੇ ਸਾਹਮਣੇ ਹੈ ਗਿਆਨ ਚਰਚਾ ਲਈ, ਧੂਮਰਨੈਣ ਅਤੇ ਉਹਦੀ ਸੈਨਾ ਦਾ ਸੀਂਢ ਕੱਢਤਾ , ਸਾਬਤਿ ਕਰਤਾ ਕਿ ਥੋਨੂੰ ਤਾਂ ਸੰਸਾਰੀ ਗਿਆਨ ਵੀ ਹੈ ਨਹੀ।
ਸਭੇ ਬੀਰ ਸੰਘਾਰੇ ਧੂਮਰਨੈਣ ਦੇ॥ ਜਣੁ ਲੈ ਕਟੇ ਆਰੇ ਦਰਖਤ ਬਾਢੀਆਂ॥
ਧੂਮਰ ਨੈਣ ਦੇ ਨਾਲ ਜਿੰਨੇ ਵੀ ਵੀਰ ਸਨ,,ਸੰਗੀ ਸਾਥੀ ਧੂਮਰਨੈਣ ਦੇ ,ਸਭ ਦੋ ਕੁ ਤਰਕਾਂ ਨਾਲ ਵਿੱਚ ਚੁੱਪ ਕਰਾ ਦਿੱਤੇ, Hang ਕਰਤੇ ਚੰਡੀ ਨੇ । ਸਭੇ ਬੀਰ ਸੰਘਾਰੇ ਧੂਮਰਨੈਣ ਦੇ॥, ਛੇਤੀ ਹੀ ਫੈਸਲਾ ਕਰ ਦਿੱਤਾ ਕਿ ਗੱਲ ਕਰੋ ਆਤਮਾ ਦੀ , ਆਤਮਗਿਆਨ ਦੀ ਜੋ ਕੋ ਗੁਰਮਤਿ ਦਾ ਵਿਸ਼ਾ ਹੈ, ਮਾਇਆਧਾਰੀ ਧੂਮਰਨੈਣ ਅਤੇ ਉਸ ਦੇ ਚੇਲੇ ਤਾਂ ਮਾਇਆ ਵਿੱਚ ਹੀ ਸਾਖੀਆਂ ਸੁਣਾਉਣਦੇ ਹਨ। ਜਣੁ ਲੈ ਕਟੇ ਆਰੇ ਦਰਖਤ ਬਾਢੀਆਂ॥
ਇਸ ਤਰਾਂ ਧੂਮਰਨੈਣ ਦਾ ਦਲ ਪਲ ਵਿੱਚ ਚਿੱਤ ਕਰ ਦਿੱਤਾ,,ਜਿਵੇਂ ਲੱਕੜਹਾਰੇ ਦਰਖਤ ਵੱਢਦੇ ਨੇ ਆਰੀ ਲੈ ਕੇ,,ਲਾਹ ਕੇ ਪਰ੍ਹਾਂ ਮਾਰੇ,,ਇੱਕ ਦੋ ਗੱਲਾਂ ਨਾਲ ਹੀ ਖਤਮ ਕਰ ਦਿੱਤੀ ਗੱਲ,ਕਿਉ ਕਿ ਸਾਬਿਤ ਕਰਤਾ ਧੂਮਰਨੈਣ ਨੂੰ ਕੇ ਤੇਰੇ ਅਕਲ ਵਾਲੀ ਅੱਖ ਤੇ ਧੂੰਅੇ ਵਾਂਗ ਭਰਮ ਦੀ ਕਾਲਖ ਜੰਮੀ ਪਈ ਹੈ,,ਜਿਹਦੇ ਕਰਕੇ ਆਤਮਗਿਆਨ ਨੂੰ ਸੰਸਾਰ ਨਾਲ ਜੋੜਕੇ ਪਰਚਾਰੀ ਜਾਂਦੇ ਹੋ।
ਅਤਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ ॥ ਪਿਹਲੀ ਪੰਕਤੀ, ਚੰਡੀ ਚਰਿਤ੍ਰ ਦਸਮ ਗ੍ਰੰਥ
ਇਹ ਗੁਣ ਕਿਸੇ ਪੱਥਰ ਦੀ ਮੂਰਤ ਯਾ ਕਿਸੇ ਔਰਤ ਤੇ ਨਹੀਂ ਢੁਕਦੇ
ਗੁਰਬਾਣੀ ਗਿਆਨ
ਚੰਡੀ = ਗੁਰਮਤਿ = ਬਿਬੇਕ ਬੁਧਿ = ਹੁਕਮ = ਸ਼ਕਤੀ