Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਏਕੈ ਰੂਪ ਅਨੂਪ ਸਰੂਪਾ

ਏਕੈ ਰੂਪ ਕਿਵੇ ਹੈ?

ਏਕੈ ਰੂਪ ਅਨੂਪ ਸਰੂਪਾ ॥ ਰੰਕ ਭਯੋ ਰਾਵ ਕਹੀਂ ਭੂਪਾ ॥
ਜਦੋਂ ਤੂੰ ਇੱਕ ਹੁੰਦੈ,,ਉਹ ਰੂਪ ਤੇਰਾ ਅਨੂਪ ਸਰੂਪ ਹੈ,,,ਤੇਰਾ ਉਹ ਰੂਪ ਅਗੰਮ ਹੈ,,ਉਹ ਨਹੀਂ ਦੱਸਿਆ ਜਾ ਸਕਦਾ, ਅਨੂਪ ਤੋਂ ਭਾਵ ਉਪਮਾ ਨਹੀਂ ਦਿੱਤੀ ਜਾ ਸਕਦੀ,,,ਉਸਦੀ ਤੁਲਨਾ ਵਿੱਚ ਕੁੱਝ ਨਹੀਂ ਹੈ,,,,ਉਸੇ ਦਾ ਭਗੌਤੀ,,ਭਗਤ,ਗੁਰਮੁਖ ਹੈ,,ਉਹ ਨਿਰਾਕਾਰੀ ਤੇ ਅਮਰ ਹੈ,,,,ਜਦੋਂ ਤੂੰ ਦੋ ਫਾੜ,ਦੋ ਥਾਂ ਹੋ ਕੇ ਸ੍ਰਿਸ਼ਟੀ ਵਿੱਚ ਹੈ,,,, ਤਾਂ ਕਿਤੇ ਰੰਕ,,ਕੰਗਾਲ ਹੈਂ,,,ਤੇ ਕਿਤੇ ਰਾਵ, ਹੈਂ,,,,,ਕਿਤੇ ਤਾਂ ਅਗਿਆਨੀ ਹੈਂ ਕਿਤੇ ਗਿਆਨੀ,,999 ਭੂਪ ਹੁੰਦੈ ਕਿਸੇ ਗਰੂਪ ਦਾ ਮਾਲਕ,,ਲੀਡਰ,,,,ਜਿਨ੍ਹਾਂ ਨੇ ਕੋਈ ਮੱਤ ਬਣਾ ਲਈ ਥੋੜੇ ਬਹੁਤ ਗਿਆਨ ਨਾਲ,,ਗੁਰੂ ਬਣ ਕੇ ਬੈਠੇ ਹੰਕਾਰੀ ਭੂਪ ਨੇ,,, ਉਨ੍ਹਾਂ ਵਿੱਚ ਵੀ ਤੂੰ ਹੀ ਹੈਂ,,ਪਰ ਦਾਲ ਹੈਂ,,ਸਾਬਤ ਇੱਕ ਨਹੀਂ, ਸੰਸਾਰੀ ਭੂਪ ਸਭ ਝੂਠੇ ਨੇ,,ਸੰਸਾਰ ਝੂਠਾ ਹੈ,,,,,ਗੁਰ ਨਾਨਕ ਨੇ,,ਕਬੀਰ ਨੇ ਸੱਚ ਦਾ ਰਾਜ,,ਅਬਿਨਾਸ਼ੀ ਰਾਜ ਚਲਾਇਐ, , , , ,ਬਾਕੀ ਮੱਤਾਂ ਜਿਵੇਂ ਇਸਲਾਮ ਤੇ ਈਸਾਈਤ ਸੰਸਾਰੀ ਰਾਜ ਵੱਲ ਗਈਆਂ

ਅਨੇਕ ਹੈਂ ॥ ਫਿਰਿ ਏਕ ਹੈਂ ॥

ਸੁਖਸਾਗਰ ਵਿੱਚ ਅਨੇਕ ਹਨ ਜੋ ਉਹਨਾ ਅਨੇਕਾਂ ਦੀ ਏਕਤਾ, ਸਾਂਝੀ ਹੁਕਮ ਸ਼ਕਤੀ ੧ ( ਇੱਕ) ਹੈ , oneness ਹੈ। ਇਸੇ ਲਈ ਇਸ ਪੰਕਤੀ ਵਿੱਚ ਵਸੈ ਨਿਰੰਕਾਰ ਕਿਹਾ ਹੈ ਬਹੁਵਚਨ ਹੈ “ਵਸੈ”,,ਸਚ ਖੰਡਿ ਵਸੈ ਨਿਰੰਕਾਰੁ ॥ ( ਪੰਨਾ 8 ) ਏਕ ਮਹਿ ਸਰਬ ਸਰਬ ਮਹਿ ਏਕਾ ਏਹ ਸਤਿਗੁਰਿ ਦੇਖਿ ਦਿਖਾਈ ॥ { ਪੰਨਾ 907 }ਸਰਬ ਵੀ ਬਹੁਵਵਨ ਹੈ।

ਅਕਾਲ ਉਸਤਤਿ ਬਾਣੀ ਵਿੱਚੋ ਪ੍ਰਮਾਣ

ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੇ ਨਿਆਰੇ ਨਿਆਰੇ ਹੁਇ ਕੈ ਫੇਰਿ ਆਗ ਮੈ ਮਿਲਾਹਿਂਗੇ ॥ { ਸ੍ਰੀ ਦਸਮ ਗਰੰਥ }

ਜਿਵੇਂ ਜਦੋਂ ਅੱਗ ਬਲਦੀ ਹੈ ਤਾਂ ਕ੍ਰੋੜਾਂ ਹੀ ਚੰਗਿਆੜੇ ਹੁੰਦੇ ਹਨ ,ਲੇਕਿਨ ਸਮੂਹਿਕ ਤੌਰ ਤੇ ਤਾਂ ਉਨ੍ਹਾਂ ਨੂੰ ਅੱਗ ਹੀ ਕਹਿੰਦੇ ਹਾਂ , ਦੇਖਣ ਨੂੰ ਤਾਂ ਅੱਗ ਹੀ ਲੱਗਦੀ ਹੈ, ਵੱਖ ਵੱਖ ਹੋ ਕੇ ਵੀ ਮਿਲ ਕੇ ਅੱਗ ਹੀ ਹਨ ਚੰਗਿਆੜੇ ਬਹੁ ਗਿਣਤੀ ਹਨ , ਉਹਨਾ ਦੀ ਏਕਤਾ ਹੈ ਅੱਗ ।

ਜੈਸੇ ਏਕ ਧੂਰਿ ਤੇ ਅਨੇਕ ਧੂਰਿ ਪੂਰਤ ਹੈ ਧੂਰਿ ਕੇ ਕਨੂਕਾ ਫੇਰ ਧੂਰਿ ਹੀ ਸਮਾਹਿਗੇ ॥{ ਅਕਾਲ ਉਸਤਤਿ }

ਧੂੜ ਦੇ ਕਣ ਅਨੇਕਾਂ ਤਰ੍ਹਾਂ ਦੇ ਉੱਡਦੇ ਨੇ ਆਕਾਸ਼ ਵਿੱਚ…ਚਾਹੇ ਇਕੱਲੇ ਇਕੱਲੇ ਨੇ ਪਰ ਕੁਲ ਮਿਲਾ ਕੇ ਸਾਰਿਆਂ ਨੂੰ ਧੂੜ ਹੀ ਕਹਿੰਦੇ ਹਾਂ ।

ਜੈਸੇ ਇਕ ਨਦ ਤੇ ਤਰੰਗ ਕੋਟ ਉਪਜਤ ਹੈਂ ਪਾਨ ਕੇ ਤਰੰਗ ਸਬੈ ਪਾਨ ਹੀ ਕਹਾਹਿਂਗੇ ॥

ਜਿਵੇਂ ਇੱਕ ਨਦੀ ਵਿੱਚ ਕਰੋੜਾਂ ਹੀ ਤਰੰਗਾਂ ਪੈਦਾ ਹੁੰਦੀਆਂ ਨੇ…ਜਿੱਥੇ ਤੱਕ ਨਦੀ ਵਗਦੀ ਹੈ ਤਰੰਗਾਂ ਪੈਦਾ ਅਤੇ ਖਤਮ ਹੁੰਦੀਆਂ ਰਹਿੰਦੀਆਂ ਨੇ, ਪਾਣੀ ਦੀਆਂ ਅਨੇਕਾਂ ਤਰੰਗਾਂ ਨੂੰ ਨਦੀ ਹੀ ਕਹਾਂਗੇ ਜਾਂ ਪਾਣੀ ਹੀ ਕਹਾਂਗੇ ।

ਤੈਸੇ ਬਿਸ੍ਵ ਰੂਪ ਤੇ ਅਭੂਤ ਭੂਤ ਪ੍ਰਗਟ ਹੁਇ ਤਾਹੀ ਤੇ ਉਪਜ ਸਬੈ ਤਾਹੀ ਮੈ ਸਮਾਹਿਂਗੇ ॥

ਇਵੇਂ ਹੀ ਸੱਚਖੰਡ ਵਿਸ਼ਵਰੂਪ ਹੈ…ਸੱਚ ਦਾ ਖਜ਼ਾਨਾ ਹੈ, ਖਰੇ ਓਥੇ ਹੀ ਚਲੇ ਜਾਂਦੇ ਨੇ ਜਦੋਂ ਸ਼ਾਂਤ ਹੋ ਜਾਂਦੇ ਨੇ, ਹੁਣ ਖਜ਼ਾਨੇ ਵਾਲੀ ਗੱਲ ਵੀ ਸਾਨੂੰ ਵਿਸਰੀ ਹੋਈ ਹੈ । ਖਜ਼ਾਨਾ ਇੱਕ ਵਚਨ ਹੈ ਲੇਕਿਨ ਖਜ਼ਾਨੇ ਵਿੱਚ ਮੋਹਰ ਇੱਕ ਨਹੀਂ ਹੁੰਦੀ , ਅਨੇਕ ਹੁੰਦੀਆਂ ਨੇ ਮੋਹਰਾਂ ,ਇਵੇਂ ਸੱਚਖੰਡ ਇੱਕ ਹੈ ਪਰ ਪੂਰਨ ਬ੍ਰਹਮ ਅਨੇਕਾਂ ਹੀ ਨੇ ਬੇਸ਼ੁਮਾਰ ਨੇ । ਸੱਚਖੰਡ ਵਿਸ਼ਾਲ ਹੈ , ਇਹ ਗੱਲ ਸਮਝੇ ਨਹੀਂ ਸਿੱਖ , ਪਰਚਾਰਕ ਕਹੀ ਜਾਂਦੇ ਨੇ ਕਿ ਇੱਕ ਵਿੱਚੋਂ ਆਏ ਹਾਂ ਤੇ ਇੱਕ ਵਿੱਚ ਸਮਾ ਜਾਵਾਂਗੇ..ਇਹ ਕਿਵੇਂ ਹੋ ਸਕਦੈ ? ਗੁਰਬਾਣੀ ਸੱਚਖੰਡ ਨੂੰ ਪਾਰਬ੍ਰਹਮ ਦੀ ਅਚਰਜ ਸਭਾ ਕਹਿ ਰਹੀ ਹੈ..ਸਭਾ ਤਾਂ ਬਹੁਤਿਆਂ ਦੀ ਹੁੰਦੀ ਹੈ..ਇਹ ਗੱਲ ਨਹੀਂ ਵਿਚਾਰੀ । ਹੋਰ ਉਦਾਹਰਣ ਲੈ ਸਕਦੇ ਆਂ ਸੰਸਾਰ ਵਿੱਚੋ,,ਜਿਵੇਂ ਕੱਲਾ ਕੱਲਾ ਹੁੰਦਾ M.P ( Member parliment) ਅਤੇ 300 M.P ਦੀ ਏਕਤਾ , ਬਹੁਮਤ ਸਾਂਝੀ ਇੱਛਾ ਦਾ ਨਾਮ ਹੈ ਸਰਕਾਰ । ਸਰਕਾਰ ਦਾ ਹੁਕਮ ਇੱਕ ਹੁੰਦਾ ਹੈ ਲੇਕਿਨ ਉਸ ਵਿੱਚ ਸਹਿਮਤੀ ਅਨੇਕਾਂ M.P ਦੀ ਹੈ । ਅਨੇਕਾਂ ਦਾ ਸਾਂਝਾ ਹੁਕਮ ਇੱਕ ਹੁੰਦਾ ਹੈ । ਸੁਭਾਉ ਵੀ ਇੱਕ ਹੁੰਦਾ ਹੈ, ਸਾਭ ਇੱਕੋ ਬੋਲੀ ਬੋਲਦੇ ਹਨ, ਜੇ ਇੱਕ ਬੰਦਾ ਜਲੰਧਰ ਰੈਲੀ ਤੇ ਭਾਸ਼ਣ ਦੇ ਰਿਹਾ ਅਤੇ ਦੂਜਾ ਚੰਡੀਗੜ੍ਹ ਤਾਂ ਦੋਵਾਂ ਦੇ ਭਾਸ਼ਣ ਇੱਕੋ ਹੋਣਗੇ, ਆਪਣੀ ਪਾਰਟੀ ਦੀ ਪ੍ਰਸੰਸਾ ਅਤੇ ਵਿਰੋਧੀ ਪਾਰਟੀ ਦੀਆਂ ਕਮੀਆਂ ਦੱਸਣਗੇ।