Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਦੁਮਾਲਾ, ਉੱਚਾ ਬੂੰਗਾ, ਕੇਸ, ਦੁਮਾਲੇ ਦੇ ਸ਼ਸਤਰ, ਚੱਕਰ, ਫਰਲਾ ਅਤੇ ਪਤਿਸ਼ਾਹੀ

ਦੁਮਾਲਾ ਸਿਰਫ ਫੌਜ ਦੀ ਵਰਦੀ ਦਾ ਇੱਕ ਹਿੱਸਾ ਹੀ ਨਹੀਂ , ਉੱਚਾ ਬੂੰਗਾ ਪ੍ਰਤੀਕ ਆ ਸਰਬੋਤਮ, ਸਰਬਉੱਚ ਵਿਚਾਰਧਾਰਾ ਦਾ। ਕੇਸ ਪ੍ਰਤੀਕ ਨੇ ਗਿਆਨ ਦੇ ਜੋ ਸਦਾ ਸਦਾ ਹੀ ਵਧਦੇ ਰਹਿਣੇ ਚਾਹੀਦੇ ਨੇ। ਏਨਾਂ ਦਾ ਸ਼ਿੰਗਾਰ ਹੈ ਦੋ ਮਾਲਾਵਾਂ ਦਾ ਮੇਲ ਦੁੁਮਾਲਾ। ਜੋ ਸ਼ਸਤਰ ਇਸਤੇ ਸਜਦੇ ਨੇ ਓਹ ਪ੍ਰਤੀਕ ਨੇ ਕੀ ਖੰਡੇ ਨੇ ਹੀ ਸਾਰੀ ਦੁਨੀਆਂ ਦੀ ਖੇਡ ਰਚਾਈ ਹੈ ਤੇ ਅਸੀਂ ਏਸੇ ਚੰਡ ਪ੍ਰਚੰਡ ਗਿਆਨ ਖੜਗ ਕੇ ਸਿਪਾਹੀ ਹਾਂ। ਉੱਤੇ ਲੱਗੇ ਚੱਕਰ ਦਰਸਾਓਂਦੇ ਨੇ ਖਾਲਸੇ ਦਾ ਚੱਕਰਵਰਤੀ ਰਾਜ ਜੋ ਪੂਰੇ ਸੰਸਾਰ ਤੇ ਹੈ,ਹੰਨੇ ਹੰਨੇ ਪਤਿਸ਼ਾਹੀ ਹੈ, ਉਦੇ ਤੋਂ ਅਸਤ ਤਕ ਖਾਲਸਾ ਆਪ ਵਰਤ ਰਿਹਾ ਹੈ, ਦੁਮਾਲੇ ਤੇ ਸਰਬੋਤਮ ਸਥਾਨ ਤੇ ਝੂਲਦਾ ਫਰਲਾ ਪ੍ਰਤੀਕ ਹੈ ਭਗਤਾਂ ਦੀ ਪਾਤਸ਼ਾਹੀ ਦਾ,, ਜਿਹੜਾ ਗਿਆਨ ਦਾ ਛਤ੍ਰ ਭਗਤਾਂ ਤੇ ਸੀਸ ਤੇ ਝੂਲਦਾ ਹੈ ਓਸ ਛਤ੍ਰ ਦੇ ਬਰਾਬਰ ਦੁਨੀਆਂ ਦੇ ਕਿਸੇ ਰਾਜੇ ਦਾ ਛਤ੍ਰ ਨਹੀਂ,, ਓਸਤੋਂ ਵੱਡਾ ਰਾਜਾ ਕੋਈ ਨਹੀਂ। ਚੋਹਾਂ ਕੁੰਟਾਂ ਚ ਖਾਲਸੇ ਦਾ ਰਾਜ ਹੈ ਖਾਲਸਾ ਖੁੱਦ ਖੁਦਾਹ ਹੈ।