Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਭਗੋਤੀ

ਖਾਲਸੇ ਦੀ ਭਗੋਤੀ ( ਹੁਕਮ ) ਹੈ । ਜਿਸ ਦੇ ਤੇਜ ਤੌ ਸਾਰਿ ਸ੍ਰਿਸਟਿ ਦੀ ਉਤਪਤੀ ਹੋਇ,,,ਪ੍ਰਥਮ ਕਾਲ ਸਭ ਜਗ ਕੋ ਤਾਤਾ ॥ ਤਾਤੇ ਭਥੋ ਤੇਜ ਬਿਖਯਾਤਾ ॥ ਸੋਈ ਭਵਾਨੀ ਨਾਮੁ ਕਹਾਈ ॥ ਜਿਨ ਸਿਗਰੀ ਯਹਿ ਸ੍ਰਿਸਟਿ ਉਪਾਈ ॥ਸ਼੍ਰੀ ਦਸਮ ਗ੍ਰੰਥ ਸਾਹਿਬ ਜੀ

ਮੀਣੇ ਮਸੰਦ ਤੇ ਕਈ ਧਿੜੇ ਜੋ ਦਸਮ ਬਾਣੀ ਦਾ ਵਿਰੋਧ ਕਰਦੇ ਨੇ, ਚੰਡੀ ਨੂੰ ਭਗਉਤੀ ਨੂੰ ਇਸਤਰੀ, ਦੇਵੀ ਜਾਂ ਕਿਰਪਾਨ ਮੰਨਦੇ ਨੇ ਉਹਨਾਂ ਨੇ ਜਾਂ ਤਾਂ ਗੁਰਮਤਿ ਪੜ੍ਹੀ ਨਹੀਂ, ਪੜ੍ਹੀ ਤਾਂ ਵਿਚਾਰੀ ਨਹੀਂ ਤੇ ਜੇ ਪੜ੍ਹ ਕੇ ਵਿਚਾਰ ਕੇ ਬੂਝ ਕੇ ਵੀ ਲੋਕਾਂ ਨੂੰ ਭਰਮ ਪਾਉਂਦੇ ਨੇ ਤਾਂ ਵੱਡੇ ਅਪਰਾਧੀ ਹਨ। ਚੰਡੀ ਤੇ ਭਗਉਤੀ ਬਿਬੇਕ ਬੁੱਧ ਨੂੰ ਸੋਝੀ ਨੂੰ ਕਹਿਆ ਤੇ ਸਪਸ਼ਟ ਲਿਖਿਆ

“ਪ੍ਰਮੁਦ ਕਰਨ ਸਭ ਭੈ ਹਰਨ ਨਾਮੁ ਚੰਡਿਕਾ ਜਾਸੁ॥ ਰਚੋ ਚਰਿਤ੍ਰ ਬਚਿਤ੍ਰ ਤੁਅ ਕਰੋ ਸਬੁਧਿ ਪ੍ਰਕਾਸ॥੫॥”

“ਸੋ ਭਗਉਤੀ ਜੋੁ ਭਗਵੰਤੈ ਜਾਣੈ॥”
“ਭਗਉਤੀ ਭਗਵੰਤ ਭਗਤਿ ਕਾ ਰੰਗੁ॥”

ਪੜ੍ਹ ਪੜ੍ਹ ਗੱਡੀ ਨਾ ਲੱਦੋ ਵਿਚਾਰ ਕਰੋ ਬੂਝੋ ਬਾਣੀ ਨੂੰ। “ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥”