Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਮਾਲਾ ਫੇਰਨਿ

ਚੌਪਈ॥
ਇਕ ਤਸਬੀ ਇਕ ਮਾਲਾ ਧਰਹੀ
ਏਕ ਕੁਰਾਨ ਪੁਰਾਨ ਉਚਰਹੀ ॥
ਕਰਤ ਬਿਰੁਧ ਗਏ ਮਰ ਮੂੜਾ ॥
ਪ੍ਰਭ ਕੋ ਰੰਗੁ ਨ ਲਾਗਾ ਗੂੜਾ ॥੨੦॥
(Gur Gobind Singh, Chobis Avtar, Dasam Granth)

ਦਸਮ ਪਾਤਸਾਹ ਕੇਹਦੇ ਤੁਰਕੁ ਤਾ ਤਸਬੀ ਫੇਰਦੇ ਨੇ ਹਿੰਦੂ ਮਾਲਾ ਫੇਰਦੇ ਨੇ ਕਈ ਤੁਰਕੁ ਕੁਰਾਨ ਉਚ੍ਰਦੇ ਨੇ ਕਈ ਹਿੰਦੂ ਪੁਰਾਣ ਪੜਦੇ ਨੇ ਇਹੋ ਕਿਰਿਆ ਕਰਮ ਕਰਦੇ ਬੁਢੇ ਹੋ ਕਿ ਮਰ ਗਏ ਮੂਰਖ ਪਰ ਅਪਨੇ ਮੂਲ ਜੋਤਿ ( ਪ੍ਰਭ ) ਦਾ ਰੰਗ਼ ਨ੍ਹੀ ਚੜਿਆ ਫਿਰ ਵੀ ਅੰਦਿਰ ਦੀ ਦੁਬਿਧਾ ਖਤਮ ਨ੍ਹੀ ਕਰ ਸਕੇ । ਇਹੋ ਹਾਲ਼ ਅਜ ਅਖੌਤੀ ਸਿਖਾ ਦਾ ਮਾਲਾ ਫੇਰਨਿ ਉਚੀ ਉਚੀ ਲੌਡਸਪੀਕਰ ਚ ਏਹੀ ਕੁਛ ਹੋ ਰਿਹਾ ,,,, ? ਆਂਹਦੇ ਆ ਅਖੇ ਮਾਲਾ ਫੇਰੋ ਮਨ ਟਿਕਦਾ ਹੈ,,ਦਸੋ ਕੋਹਲੂ ਦੇ ਆਸੇ ਪਾਸੇ ਬਲਦਾਂ ਵਾਂਗ ਘੁੰਮਣ ਨਾਲ ਕਿਵੇਂ ਟਿਕਦਾ ਮਨ?? ਗੁਰਬਾਣੀ ਕਹਿੰਦੀ

ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥

ਇਸ ਮਨ ਨੂੰ ਗਿਆਨ ਦੇ ਧਾਗੇ ਨਾਲ ਬੰਨ੍ਹਣਾ ਹੈ,,ਬਾਹਰੀ ਕਿਰਿਆਵਾਂ ਨਾਲ ਮਨ ਨੀ ਬੰਨ੍ਹਿਆ ਜਾਂਦਾ। ਭਗਤ ਕਬੀਰ ਜੀ ਨੂੰ ਜਦੋਂ ਗਿਆਨ ਹੋਇਆ ਤਾਂ ਓਹਨਾਂ ਨੇ ਮਾਲਾ ਛੱਡ ਦਿੱਤੀ ਅਤੇ ਕਿਹਾ

ਭੂਖੇ ਭਗਤਿ ਨ ਕੀਜੈ ॥ਯਹ ਮਾਲਾ ਅਪਨੀ ਲੀਜੈ ॥