Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸਮਾਧੀ ਕਿ ਜਸੂਸੀ ? ਨਾਂ ਰੱਬ ਦੁਕਾਨਦਾਰ ਹੈ – ਨਾਂ ਹੀ ਰਿਸ਼ਵਤਖੋਰ

ਕਈ ਲੋਕ ਪਰਮੇਸ਼ਰ ਦਾ ਧਿਆਨ ਰੱਖਣ ਨੂੰ ਸਮਾਧੀ ਆਖਦੇ ਹਨ| ਓਹਨਾਂ ਲੋਕਾਂ ਤੋਂ ਇਹ ਸਵਾਲ ਪੁੱਛਣਾ ਬਣਦਾ ਹੈ ਕਿ ਕੀ ਪਰਮੇਸ਼ਰ ਕੋਈ ਚੋਰ ਹੈ, ਜਿਸ ਦਾ ਧਿਆਨ ਰੱਖਣ ਹੀ ਲੋੜ ਹੈ ?ਹਾਲਾਂਕਿ ਇਹ ਗੱਲ ਠੀਕ ਹੈ ਕਿ ਸਾਨੂੰ ਆਪਣਾ ਧਿਆਨ ਵਿਕਸਿਤ ਕਰਨਾ ਹੈ, ਪਰ ਐਸਾ ਆਪਣੇ ਮਨ ਉੱਤੇ ਪਹਿਰਾ ਦੇਣ ਲਈ ਕਰਨਾ ਹੈ| ਸਾਨੂੰ ਹਮੇਸ਼ਾ ਚੇਤੰਨ ਰਹਿਣਾ ਚਾਹੀਦਾ ਹੈ ਕਿ ਕਿਤੇ ਸਾਡਾ ਮਨ ਦੁਨਿਆਵੀ ਪਦਾਰਥਾਂ ਦੀ ਤ੍ਰਿਸ਼ਨਾ ਦਾ ਸ਼ਿਕਾਰ ਤੇ ਨਹੀਂ ਹੋ ਰਿਹਾ| ਐਸਾ ਕਰਨ ਲਈ, ਕਿਸੇ ਖਾਸ ਤਰੀਕੇ ਨਾਲ, ਜਾਂ ਖਾਸ ਸਮੇਂ ਤੇ ਬੈਠ ਕੇ ਸਮਾਧੀ ਲਾਉਣ ਦੀ ਲੋੜ ਨਹੀਂ| ਬਲਕਿ, ਸਾਨੂੰ ਆਪਣਾ ਧਿਆਨ ਸਦਾ ਹੀ ਤੇਜ ਰੱਖਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਮਨ ਨੂੰ ਕਲਪਨਾਵਾਂ ਦੇ ਵੇਗ ਵਿੱਚ ਆਕੇ ਆਪਣੀ ਅੰਤਰ-ਆਤਮਾ ਦੀ ਆਵਾਜ਼ ਨੂੰ ਅਣਸੁਣਾ ਕਰਨ ਤੋਂ ਵਰਜ ਸਕੀਏ| ਇਸ ਲਈ ਚੌਂਕੜੀ ਮਾਰ ਕੇ ਕੋਈ ਕਾਲਪਨਿਕ ਮੂਰਤ ਦਾ ਧਿਆਨ ਕਰਨ ਦੀ ਬਜਾਏ (ਜਿਵੇਂ ਕਿ ਰੱਬ ਦੀ ਜਸੂਸੀ ਕਰਦੇ ਹੋਈਏ), ਸਾਨੂੰ ਸਦਾ ਹੀ ਆਪਣੇ ਮਨ ਦਾ ਧਿਆਨ ਕਰਨਾ ਚਾਹੀਦਾ ਹੈ ਤਾਂਕਿ ਆਪਣੀਆਂ ਦੁਨਿਆਵੀ ਇੱਛਾਵਾਂ ਸਦਕਾ ਅੰਤਰ-ਆਤਮਾ ਦੀ ਸੁੱਚੀ ਆਵਾਜ਼ ਨੂੰ ਅਣਗੌਲ਼ਾ ਕਰਕੇ ਬੁੱਧੀ ਨੂੰ ਮਗਰ ਨਾ ਲਾ ਲਵੇ|

ਨਾਂ ਰੱਬ ਦੁਕਾਨਦਾਰ ਹੈ – ਨਾਂ ਹੀ ਰਿਸ਼ਵਤਖੋਰ

ਜੇ ਸੰਸਾਰੀ ਪਦਾਰਥ ਹੀ ਚਾਹੀਦੇ ਨੇ ਤਾਂ ਗੁਰਦਵਾਰੇ ਜਾਣਾ ਬੰਦ ਕਰੋ,,ਵੱਧ ਮਿਲਣਗੇ ਨਾਲੇ ਜਿਹੜੀ ਮਾਇਆ ਦੇ ਕੇ ਗੁਰਮਤ ਤੇ ਪਰਦਾ ਪਾਉਣ ਵਾਲੇ ਧੜੇ ਮਜ਼ਬੂਤ ਕਰ ਰਹੇ ਹੋ ਉਹ ਸੰਤ ਪ੍ਰਚਾਰਕ ਵੀ ਸੁਧਰ ਜਾਣਗੇ,,ਗੋਲਕ ਿਵੱਚ ਮਾਇਆ ਪਾਉਣ ਨਾਲ ਕੁਝ ਨਹੀਂ ਮਿਲਣਾ,,ਨਾਂ ਰੱਬ ਦੁਕਾਨਦਾਰ ਹੈ,,ਨਾਂ ਹੀ ਰਿਸ਼ਵਤਖੋਰ,,,ਇਹ ਨਾਂ ਸੋਚੋ ਕਿ ਰੱਬ ਨੂੰ ਦਿੱਤਾ ਦਸ ਗੁਣਾ ਵਧ ਕੇ ਮਿਲਦੈ,,,ਬਲਕਿ ਉਲਟਾ ਅਪਰਾਧ ਕਰ ਰਹੇ ਹੋ ਗੁਰਬਾਣੀ ਦੀ ਉਲੰਘਣਾ ਕਰਕੇ,,,ਅੰਗਰੇਜ਼ ਕਿਹੜਾ ਧਾਰਮਿਕ ਥਾਵਾਂ ਤੇ ਚੜ੍ਹਾਵਾ ਚੜ੍ਹਾਉਂਦੇ ਨੇ,,ਓਹਨਾਂ ਦੇ ਦੇਸ਼ ਅਮੀਰ ਨੇ,,,,ਭਗਤ ਸਾਰੇ ਹੀ ਗਰੀਬ ਹੋਏ ਨੇ,,,ਜੇ ਡਾਕਟਰ ਕੋਲ ਜਾਓ ਉਹ ਤਾਂ ਪਰਹੇਜ਼ ਦੱਸੇਗਾ,,,ਜੇ ਪਰਹੇਜ਼ ਕਰਨਾ ਹੀ ਨਹੀਂ ਤਾਂ ਘਰੇ ਬੈਠੋ,,ਕੋਈ ਲੋੜ ਨਹੀਂ ਗੋਲਕ ਭਰਨ ਦੀ,,ਭਰਮ ਹੈ ਤੁਹਾਡਾ ਬਲਕਿ ਉਹ ਪੈਸੇ ਵੀ ਬਚਾਉ ਜਿਹੜੇ ਦਿੰਦੇ ਹੋ,,,,,,,ਭਗਤ ਤਾਂ ਗਰੀਬੀ ਨੂੰ ਗਦਾ ਮੰਨਦੇ ਨੇ,,ਹਥਿਆਰ ਮੰਨਦੇ ਨੇ,,ਤੁਸੀਂ ਅਮੀਰ ਹੋਣ ਦੀਆਂ ਅਰਦਾਸਾਂ ਕਰਦੇ ਹੋ ਓਹਨਾਂ ਦੀ ਬਾਣੀ ਅੱਗੇ,,,ਆਹ ਵਾਕ ਪੜ੍ਹ ਲਓ ਪਹਿਲਾਂ,,ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥,,,ਦੋਜਕ ਜਾਣੈ ਤਾਂ ਪਾਓ ਗੋਲਕ ਵਿੱਚ ਮਾਇਆ ਤੇ ਕਰੋ ਅਰਦਾਸਾਂ,,,ਐਥੇ ਹਰਿ ਨੂੰ ਛੱਡ ਕੇ ਹੋਰ ਕਾਸੇ ਚੀਜ਼ ਦੀ ਆਸ ਨਾਂ ਕਰੋ,,ਸਾਰੇ ਦੋਜਕ ਜਾਣਗੇ ਜੋ ਐਸਾ ਕਰਨਗੇ,,,ਨਾਲ ਲਿਖਿਆ ਹੈ ਕਿ ਸਤਿ ਕਹਿ ਰਿਹਾਂ,,,ਓਹ ਵੀ ਭਗਤ ਰਵਿਦਾਸ ਜੋ ਸਾਰੇ ਭਗਤਾਂ ਨਾਲੋਂ ਵੱਧ ਗਰੀਬ ਸਨ,,ਹਰਿ ਤੋਂ ਬਿਨਾਂ ਹੋਰ ਕੁਝ ਮੰਗਣ ਜਾਣ ਵਾਲੇ ਚਾਹੇ ਨਿੱਤ ਗੁਰਦਵਾਰੇ ਜਾਣ,,ਦੋਜਕ ਜਾਣਗੇ ਹੀ ਜਾਣਗੇ,,,ਇੱਕ ਵਾਕ ਨਹੀਂ ਗੁਰਬਾਣੀ ਵਿੱਚ, ਹੋਰ ਵੀ ਬਥੇਰੇ ਨੇ,,,ਪੰਚਮ ਪਾਤਿਸ਼ਾਹ ਕੀ ਕਹਿ ਰਹੇ ਨੇ,,ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥,,ਹੋਰ ਕਈ ਭਟਕੇ ਹੋਏ ਨੇ ਜੋ ਭਗਤਾਂ ਨੂੰ ਨੀਵਾਂ ਮੰਨਦੇ ਨੇ ਉਹ ਵੀ ਪੜ੍ਹ ਲੈਣ,,,ਨਹੀਂ ਤਾਂ ਕਹਿਣਗੇ ਰਵਿਦਾਸ ਗਰੀਬ ਸੀ ਤਾਂ ਲਿਖਿਐ,,,,