Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਅੱਖਾਂ ਅਤੇ ਨੇਤਰਾਂ ਵਿੱਚ ਫਰਕ

ਅੱਖਾਂ ਨਾਲ ਸਰੀਰ/ਬਦੇਹੀ, ਮਾਇਆ, ਜਗ ਰਚਨਾ ਦਿਸਦੀ ਹੈ, ਨੇਤ੍ਰਾਂ ਨਾਲ ਆਪਣਾ ਆਪਾ ਦਿਸਦਾ ਹੈ, ਆਪਣੇ ਅਵਗੁਣ, ਆਪਣੇ ਘਟ ਅੰਦਰਲੀ ਅਵਸਥਾ ਦਿਸਦੀ ਹੈ “ਦੇਹੀ ਗੁਪਤ ਬਿਦੇਹੀ ਦੀਸੈ॥”। ਨੇਤ੍ਰ ਘਟ ਦੀਆਂ ਦੇਹੀ ਦੀਆਂ ਅੱਖਾਂ ਹਨ ਜਿਸ ਨਾਲ ਹੁਕਮ, ਜੋਤ, ਘਟ ਅੰਦਰਲਾ ਅੰਮ੍ਰਿਤ ਦਿਸਦਾ। ਗਿਆਨ ਹੈ ਅੰਜਨ (ਸੁਰਮਾ) ਤੇ ਨਾਮ ਹੈ (ਸੋਝੀ), ਨੇਤ੍ਰ ਜਿਹਨਾਂ ਨਾਲ ਦਿਬ ਦ੍ਰਿਸਟੀ ਮਿਲਦੀ। ਆਉ ਵੀਚਾਰੀਏ।

ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ॥

ਗੁਰਮਤਿ ਸਰੀਰ ਦੀਆਂ ਅੱਖਾਂ ਨੂੰ ਨੇਤ੍ਰ ਨਹੀਂ ਮੰਨਦੀ। ਵਿਦਵਾਨ ਪ੍ਰਚਾਰਕ ਵਿਦਿਆ ਅਤੇ ਗਿਆਨ ਨੂੰ ਨੇਤ੍ਰ ਮੰਨੀ ਜਾਂਦੇ। ਗਿਆਨ ਤਾਂ ਪੜ੍ਹਨ ਵਾਲੇ ਨੂੰ ਵੀ ਹੋ ਸਕਦਾ ਪਰ ਸੋਝੀ ਵਿਚਾਰਨ ਵਾਲੇ ਨੂੰ ਹੁੰਦੀ ਗੁਣਾਂ ਨੂੰ ਧਿਆਨ ਵਿੱਚ ਰੱਖਣ ਵਾਲੇ ਨੂੰ ਹੁੰਦੀ।

ਸੇ ਨੇਤ੍ਰ ਪਰਵਾਣੁ ਜਿਨੀ ਦਰਸਨੁ ਪੇਖਾ॥ ਸੇ ਕਰ ਭਲੇ ਜਿਨੀ ਹਰਿ ਜਸੁ ਲੇਖਾ॥ ਸੇ ਚਰਣ ਸੁਹਾਵੇ ਜੋ ਹਰਿ ਮਾਰਗਿ ਚਲੇ ਹਉ ਬਲਿ ਤਿਨ ਸੰਗਿ ਪਛਾਣਾ ਜੀਉ॥੨॥” – ਸਵਾਲ ਇਹ ਬਣਦਾਕੇ ਜੋ ਅਕਾਲ ਮੂਰਤ ਹੈ ਉਸਦੇ ਦਰਸਨੁ ਕਿਵੇਂ ਹੋਣੇ? ਇਹ ਹੋਣੇ ਨੇਤ੍ਰਾਂ ਨਾਲ “ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ॥” ਅਤੇ “ਗਿਆਨ ਮਹਾ ਰਸੁ ਨੇਤ੍ਰੀ ਅੰਜਨੁ ਤ੍ਰਿਭਵਣ ਰੂਪੁ ਦਿਖਾਇਆ॥” । ਦੇਖਾ ਤੇ ਪੇਖਾ ਦੇ ਵਿੱਚ ਵੀ ਫਰਕ ਹੈ ਕੰਨਾਂ ਤੇ ਸ੍ਰਵਣੀ ਵਿੱਚ ਵੀ ਫਰਕ ਹੈ। ਉਸਦੀ ਸੋਝੀ ਹੋਣਾ ਉਸਦੇ ਹੁਕਮ ਦੀ ਸੋਝੀ ਪੈਣੀ ਸਚੁ ਨੇਤ੍ਰਾਂ ਨਾਲ। “ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥”

”ਨੇਤ੍ਰ ਪ੍ਰਗਾਸੁ ਕੀਆ ਗੁਰਦੇਵ॥ ਭਰਮ ਗਏ ਪੂਰਨ ਭਈ ਸੇਵ॥੧॥” – ਨੇਤ੍ਰਾਂ ਦਾ ਪਰਗਾਸ ਹੋਣਾ ਗੁਰ ਪ੍ਰਸਾਦ ਨਾਲ (ਗੁਣਾਂ ਦੀ ਵਿਚਾਰ ਨਾਲ ਬਾਣੀ ਦੀ ਵਿਚਾਰ ਨਾਲ) ਜਿਸ ਨਾਲ ਭਰਮ ਦਾ ਨਾਸ ਹੁੰਦਾ।

”ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨੑੀ ਨੇਤ੍ਰੀ ਜਗਤੁ ਨਿਹਾਲਿਆ॥ – ਇੱਥੇ ਵੀ ਬਾਣੀ ਆਖਦੀ ਭਾਈ ਉਪਦੇਸ ਦੁਆਰਾ ਗਿਆਨ ਅੰਜਨ ਪ੍ਰਾਪਤ ਹੋਣਾ ਜਿਸ ਦੇ ਨਾਲ ਜਗਤੁ ਨਿਹਾਲਿਆ ਜਾਣਾ।

”ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥੧॥” – ਪਾਤਿਸ਼ਾਹ ਆਖਦੇ ਅਕਲੀ ਸਾਹਿਬ ਦੀ ਸੇਵਾ ਹੋਣੀ ਜੋ ਹੈ “ਗੁਰ ਕੀ ਸੇਵਾ ਸਬਦੁ ਵੀਚਾਰੁ॥”, ਗਿਆਨ ਪੜ੍ਹਿਆ ਜਾ ਸਕਦਾ ਸੁਣਿਆ ਜਾ ਸਕਦਾ ਪਰ ਬਿਨਾ ਬੂਝੇ ਸੋਝੀ ਨਹੀਂ ਪ੍ਰਾਪਤ ਹੁੰਦੀ। ਜਿਵੇਂ ਸਕੂਲਾਂ ਵਿੱਚ ਬੱਚੇ ੨ ਸਟ੍ਰੋਕ ਇੰਜਨ ੪ ਸਟ੍ਰੋਕ ਇੰਨਜਨ ਤੇ ਡੀਸਲ ਇੰਜਨ ਕਿਵੇਂ ਕੰਮ ਕਰਦਾ ਇਸਦੇ ਬਾਰੇ ਪੜ੍ਹਦੇ ਨੇ। ਇਹ ਇੰਜਨ ਦਾ ਗਿਆਨ ਹੋ ਗਿਆ। ਫੇਰ ਕੁੱਝ ਹੁੰਦੇ ਨੇ ਜਿਹੜੇ ਇਸ ਗਿਆਨ ਵਿੱਚ ਵਾਧਾ ਕਰਦੇ ਨੇ। ਜਿਵੇਂ ਮਕੈਨਿਕ ਇੰਜਨ ਠੀਕ ਕਰ ਲੈਂਦਾ ਖੋਲ ਕੇ ਵੇਖਿਆ ਵੀ ਹੁੰਦਾ ਕੇ ਇੰਜਨ ਅੰਦਰੋਂ ਦਿਸਦਾ ਕਿਹੋ ਜਿਹਾ ਹੈ। ਉਹਨਾਂ ਦੇ ਗਿਆਨ ਵਿੱਚ ਥੋੜਾ ਜਿਆਦਾ ਵਾਧਾ ਹੁੰਦਾ ਕਿਉਂਕੇ ਉਹਨਾਂ ਇੰਜਨ ਵੇਖਿਆ। ਕਈ ਵਿਰਲੇ ਹੁੰਦੇ ਜਿਹਨਾਂ ਇੰਜਨ ਕੰਮ ਕਿਵੇਂ ਕਰਦਾ ਦੇ ਨਾਲ ਨਾਲ ਇੰਜਨ ਬਣਾਇਆ ਵੀ ਹੁੰਦਾ। ਉਹਨਾਂ ਨੂੰ ਸੋਝੀ ਹੁੰਦੀ ਕੇ ਇੰਜਨ ਵਿੱਚ ਕੀ ਬਦਲਾਵ ਕਰੀਏ ਕੇਵ ਉਹ ਤੇਜ ਚੱਲੇ ਵਧੀਆ ਮਾਈਲੇਜ ਦੇਵੇ। ਅਸੀਂ ਰੋਜ ਬਾਣੀ ਪੜ ਰਹੇ ਹਾਂ। ਕਈਆਂ ਨੂੰ ਬਾਣੀ ਕੰਠ ਵੀ ਹੈ, ਫਟਰ ਫਟਰ ਸੁਣਾ ਵੀ ਦਿੰਦੇ ਹਨ। ਪਰ ਕੀ ਉਹਨਾਂ ਨੂੰ ਗਿਆਨ ਹੈ ਬਾਣੀ ਦਾ? ਕਈ ਹੁੰਦੇ ਜਿਹਨਾਂ ਨੂੰ ਗਿਆਨ ਹੋ ਜਾਂਦਾ ਪਤਾ ਹੈ ਕੇ ਵਿਕਾਰ ਕੀ ਹਨ ਕਿਵੇਂ ਕੰਮ ਕਰਦੇ, ਵਿਕਾਰਾਂ ਤੇ ਜਿੱਤ ਕਿਵੇਂ ਪਾਣੀ ਪਰ ਜਿੱਤ ਪਾ ਨਹੀਂ ਸਕੇ। ਗਿਆਨ ਤੋਂ ਸੋਝੀ ਤਕ ਨਹੀਂ ਗਏ। ਫੇਰ ਹਨ ਭਗਤ ਜਿਹਨਾਂ ਨੇ ਸੋਝੀ ਵਾਲੀ ਅਵਸਥਾ ਪ੍ਰਾਪਤ ਕਰ ਲਈ। ਭਾਵੇਂ ਗੁਰਬਾਣੀ ਪੂਰੀ ਕੰਠ ਨਾ ਹੋਵੇ ਪਰ ਉਹਨਾਂ ਵਿੱਚ ਤੱਤ ਗਿਆਨ ਦਾ ਪ੍ਰਗਾਸ ਹੋ ਗਿਆ।

ਜਿਹੜੇ ਪੜ੍ਹ ਸੁਣ ਤੇ ਰਹੇ ਨੇ ਪਰ ਬੂਝ ਨਹੀਂ ਰਹੇ, ਵਿਚਾਰਦੇ ਨਹੀਂ ਉਹਨਾਂ ਲਈ ਆਖਿਆ “ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ॥੧॥”

ਜਿਸਨੇ ਸੋਝੀ ਪ੍ਰਾਪਤ ਕਰ ਕੇ ਪੜ੍ਹਿਆ ਵਿਚਾਰ ਕੇ ਪੜ੍ਹਿਆ ਫੇਰ ਕੀ ਹੋਣਾ? ਜਵਾਬ ਦਿੰਦੇ ਨੇ ਪਾਤਿਸ਼ਾਹ ਬਾਣੀ ਵਿੱਚ “ਗਿਆਨ ਅੰਜਨੁ ਜਾ ਕੀ ਨੇਤ੍ਰੀ ਪੜਿਆ ਤਾ ਕਉ ਸਰਬ ਪ੍ਰਗਾਸਾ ॥” ਉਸਨੂੰ ਤੱਤ ਗਿਆਨ ਦੀ ਦਿਬ ਦ੍ਰਿਸਟੀ ਪ੍ਰਾਪਤ ਹੋਣੀ, ਬਾਕੀ ਸਾਰੀ ਦੁਨੀਆਂ ਭਰਮ ਦੀ ਨੀੰਦ ਵਿੱਚ ਅਗਿਆਨਤਾ ਦੀ ਰਾਤ ਵਿੱਚ ਸੁੱਤੀ ਪਈ ਹੁੰਦੀ ਤੇ ਉਹਨਾਂ ਨੂੰ ਗਿਆਨ ਦਾ ਚਾਨਣਾ ਹੁੰਦਾ। “ਜਨਮ ਜਨਮ ਕੇ ਕਿਲਵਿਖ ਦੁਖ ਭਾਗੇ ਗੁਰਿ ਗਿਆਨ ਅੰਜਨੁ ਨੇਤ੍ਰ ਦੀਤ ॥”

ਇਹੀ ਗਿਆਨ ਦੀ ਆਸ ਭਗਤਾਂ ਨੇ ਕੀਤੀ ਹੈ “ਨਾਨਕ ਕਉ ਪ੍ਰਭ ਕਿਰਪਾ ਕੀਜੈ ਨੇਤ੍ਰ ਦੇਖਹਿ ਦਰਸੁ ਤੇਰਾ॥੧॥”

ਜਦੋਂ ਇਹ ਨੇਤ੍ਰ ਪ੍ਰਾਪਤ ਹੋ ਗਏ ਤਾਂ ਸੋਝੀ ਤੋਂ ਬਾਹਰ ਸਬ ਕੁਝ ਬਾਦ ਲੱਗਣਾ “ਐਸੀ ਪੇਖੀ ਨੇਤ੍ਰ ਮਹਿ ਪੂਰੇ ਗੁਰ ਪਰਸਾਦਿ॥ ਰਾਜ ਮਿਲਖ ਧਨ ਜੋਬਨਾ ਨਾਮੈ ਬਿਨੁ ਬਾਦਿ॥੧॥”

ਜਦੋਂ ਦਿਹ ਗਿਆਨ ਤੋੰ ਸੋਝੀ ਹੋ ਜਾਂਦੀ ਹੈ ਸਬ ਗੋਬਿੰਦ (ਪਰਮੇਸਰ ਦਾ ਬਿੰਦ) ਹੀ ਦਿਸਦਾ “ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥” ਸਬ ਉਸਦੇ ਵਿੱਚ ਰਮਿਆ ਹੋਇਆ ਰਾਮ ਬੋਲਦਾ ਦਿਸਦਾ “ਸਭੈ ਘਟ ਰਾਮੁ ਬੋਲੈ ਰਾਮਾ ਬੋਲੈ॥ ਰਾਮ ਬਿਨਾ ਕੋ ਬੋਲੈ ਰੇ ॥੧॥“ ਉਸਦੇ ਵਿੱਚ ਹਰਿਆ ਦਿਸਦਾ “ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ॥ ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ॥ ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ॥ ਗੁਰਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ॥ ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ॥”, ਅਗਿਆਨਤਾ ਨੇ ਵਿਕਾਰਾਂ ਨੇ ਜੀਵ ਨੂੰ ਅੰਨਾ ਕਰ ਕੇ ਰੱਖਿਆ ਹੋਇਆ ਹੈ, ਗਿਆਨ ਦੀ ਵਿਚਾਰ ਕਰਕੇ ਸੋਝੀ ਦੇ ਨਾਮ ਦੇ ਨੇਤ੍ਰਾਂ ਨਾਲ ਦਿਬ ਦ੍ਰਿਸਟ ਪ੍ਰਾਪਤ ਹੋਣੀ ਹੈ। ਅਗਿਆਨਤਾ ਨੇ ਸਾਡਾ ਹਾਲ ਇਹ ਕੀਤਾ ਸੀ ਕੇ “ਭੂੰਡੀ ਚਾਲ ਚਰਣ ਕਰ ਖਿਸਰੇ ਤੁਚਾ ਦੇਹ ਕੁਮਲਾਨੀ॥ ਨੇਤ੍ਰੀ ਧੁੰਧਿ ਕਰਨ ਭਏ ਬਹਰੇ ਮਨਮੁਖਿ ਨਾਮੁ ਨ ਜਾਨੀ॥੧॥” ਅਤੇ “ਡਗਰੀ ਚਾਲ ਨੇਤ੍ਰ ਫੁਨਿ ਅੰਧੁਲੇ ਸਬਦ ਸੁਰਤਿ ਨਹੀ ਭਾਈ॥ ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ ਅੰਧੁਲਉ ਧੰਧੁ ਕਮਾਈ॥੩॥” ਤੇ ਜਾਗਣਾ ਉਹਨਾਂ ਨੇ ਹੀ ਹੈ ਜਿਹਨਾਂ ਨੂੰ ਇਹ ਨੇਤ੍ਰ ਮਿਮਣੇ “ਕਹਤ ਨਾਨਕ ਜਨੁ ਜਾਗੈ ਸੋਇ॥ ਗਿਆਨ ਅੰਜਨੁ ਜਾ ਕੀ ਨੇਤ੍ਰੀ ਹੋਇ॥੬॥੨॥”

ਸੋ ਭਾਈ ਅੱਖਾਂ ਖੁੱਲੀਆਂ ਹੋਣ ਜਾਂ ਬੰਦ ਹੋਣ ਗਿਆਨ ਨਾਲ ਨੇਤ੍ਰ ਖੁਲਣੇ ਜਰੂਰੀ ਹਨ “ਹਿਰਦੈ ਜਪਉ ਨੇਤ੍ਰ ਧਿਆਨੁ ਲਾਵਉ ਸ੍ਰਵਨੀ ਕਥਾ ਸੁਨਾਏ॥ ਚਰਣੀ ਚਲਉ ਮਾਰਗਿ ਠਾਕੁਰ ਕੈ ਰਸਨਾ ਹਰਿ ਗੁਣ ਗਾਏ॥੨॥“

ਜਦੋਂ ਭਾਈ ਸਤਿ ਦੀ ਸੰਗਤ ਕੀਤੀ ਤਾਂ ਨੇਤ੍ਰਾਂ ਨਾਲ ਗਿਆਨ ਗੁਰੂ ਦੀ ਸੋਝੀ ਪੈਣੀ “ਸਤਸੰਗਤਿ ਕੀ ਧੂਰਿ ਪਰੀ ਉਡਿ ਨੇਤ੍ਰੀ ਸਭ ਦੁਰਮਤਿ ਮੈਲੁ ਗਵਾਈ ॥੧॥”। ਜਗ ਰਚਨਾ ਨੂੰ ਬਾਣੀ ਝੂਠ ਆਖਦੀ ਮਾਇਆ ਮੋਹ ਵਿੱਚ ਫਸੇ, ਝੂਠ ਬੋਲਣ ਵਾਲੇ, ਵਿਕਾਰਾਂ ਵਿੱਚ ਗ੍ਰਸਤ ਲੋਕਾਂ ਦਾ ਇਕੱਠ ਸਤਿ ਸੰਗਤ ਨਹੀਂ ਹੁੰਦੀ। ਗੁਰਮਤਿ ਅਨੁਸਾਰ ਹੁਕਮ ਸਤਿ ਹੈ, ਅਕਾਲ ਸੱਤ ਹੈ ਨਾਮ (ਸੋਝੀ) ਸਤਿ ਹੈ। ਜਦੋਂ ਮਨੁ ਨੇ ਇਕਾਗਰਚੀਤ ਹੋ ਕੇ ਘਟ ਅੰਦਰਲੀ ਜੋਤ ( ਘੱਟ ਅੰਦਰਲੇ ਰਾਮ/ਹਰਿ/ਸਾਧੂ/ਸੰਤ) ਦੀ ਸੰਗਤ ਕੀਤੀ ਤੇ ਗੁਣਾਂ ਦੀ ਵਿਚਾਰ ਕੀਤੀ, ਅਕਾਲ ਪੁਰਖ ਦੇ ਗੁਣ ਘਟ ਅੰਦਰ ਗਾਏ ਉਦੋਂ ਸੋਝੀ ਦੇ ਨੇਤ੍ਰ ਪ੍ਰਾਪਤ ਹੋਣੇ ਤਾਂ ਗੁਣ ਉਪਜਣੇ ਇਹੀ ਖਾਲਸ ਧਰਮ ਹੈ। “ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥”

ਇਹੀ ਸੰਗਤ ਖਾਲਸਾ ਕਰਦਾ “ਗੁਰ ਸੰਗਤਿ ਕੀਨੀ ਖਾਲਸਾ” ਇਹੀ ਖਾਲਸੇ ਦੀ ਅਸਲ ਸੰਗਤ ਹੈ।

Resize text