Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਗੁਰਮੁਖਿ ਬਾਂਧਿਓ ਸੇਤੁ ਬਿਧਾਤੈ

ਗੁਰਮੁਖਿ ਬਾਂਧਿਓ ਸੇਤੁ ਬਿਧਾਤੈ ॥ ਲੰਕਾ ਲੂਟੀ ਦੈਤ ਸੰਤਾਪੈ ॥ ਰਾਮਚੰਦਿ ਮਾਰਿਓ ਅਹਿ ਰਾਵਣੁ ॥ ਭੇਦੁ ਬਭੀਖਣ ਗੁਰਮੁਖਿ ਪਰਚਾਇਣੁ ॥ ਗੁਰਮੁਖਿ ਸਾਇਰਿ ਪਾਹਣ ਤਾਰੇ ॥ ਗੁਰਮੁਖਿ ਕੋਟਿ ਤੇਤੀਸ ਉਧਾਰੇ ॥੪੦॥ ਰਾਮਕਲੀ ਗੋਸਟਿ (ਮ: ੧) – ੯੪੨

ਸਤਿਗੁਰੂ ਜੀ ਇਹਨਾਂ ਪੰਗਤੀਆਂ ਵਿੱਚ ਗੁਰਮੁਖ ਨੂੰ ਭਵਸਾਗਰ ਪਾਰ ਕਰਨ ਲਈ ਕਿਸੇ ਬੇੜੀ ਜਾਂ ਜਹਾਜ ਦੀ ਥਾਂ ‘ਸੇਤੂ (ਪੁਲ) ਆਖਦੇ ਹਨ, ਪਰ ਪਿਛਲੇ ਗ੍ਰੰਥਾਂ ਵਿੱਚ ਕਿਸੇ ਮੌਤ ਨੂੰ ਬੇੜੀ (ਕਿਸ਼ਤੀ) ਜਾਂ ਜਹਾਜ ਤੱਕ ਹੀ ਦਰਜਾ ਪ੍ਰਾਪਤ ਸੀ । ਇਹ ਠੀਕ ਹੈ ਕਿ ਜਹਾਜ ਸਮੁੰਦਰ ਨੂੰ ਚੀਰਦੇ ਹੋਏ ਇਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੇ ਚਲੇ ਜਾਂਦੇ ਹਨ ਪਰ ਇਹ ਜਹਾਜ ਡੁੱਬਦੇ ਭੀ ਰਹਿੰਦੇ ਹਨ । ਜਿਸਦਾ ਮਤਲਬ ਇਹ ਹੈ ਕਿ ਜਹਾਜ ਵਿੱਚ ਬੈਠ ਕੇ ਸਮੁੰਦਰ ਪਾਰ ਕਰਨ ਸਮੇਂ ਡੁੱਬ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ ਕਿਉਂਕਿ ਇਹ ਜਹਾਜ ਸਮੁੰਦਰ ਪਾਰ ਕਰਨ ਵਿੱਚ ਸੌ ਫੀਸਦੀ ਸਮਰੱਥਾ ਨਹੀਂ ਰੱਖਦਾ, ਇਸ ਵਿਚਲੀਆਂ ਕਮਜੋਰੀਆਂ ਕਾਰਨ ਇਹ ਡੁੱਬ ਭੀ ਜਾਇਆ ਕਰਦਾ ਹੈ । ਇਹੀ ਗੱਲ ਭਵ-ਸਾਗਰ ਪਾਰ ਕਰਨ ਵਿੱਚ ਕਿਸੇ ਜਹਾਜ ਲਈ ਹੋਰ ਭੀ ਖਤਰਨਾਕ ਹੈ, ਇਥੇ ਤਾਂ ਹਵਾ ਸਮਾਨ ਕਮਜੋਰੀ ਹੀ ਭਵ ਸਾਗਰ ਪਾਰ ਕਰਨ ਵਾਲੇ ਜਹਾਜ ਨੂੰ ਲੈ ਡੁੱਬਦੀ ਹੈ । ਇਸ ਲਈ ਗੁਰਮਤਿ ਵਿੱਚ ਪੂਰੇ ਗੁਰੂ ਦੇ, ਪੂਰੇ ਗਿਆਨ ਦੀ ਪੂਰੀ ਦ੍ਰਿਸ਼ਟੀ ਹੀ ਭਵ-ਸਾਗਰ ਤਾਰਨ-ਹਾਰੀ ਹੈ, ਜਿਸ ਵਿੱਚ ਕਿਧਰੇ ਭੀ ਮਾਇਆ ਰੂਪੀ ਹਵਾ ਦਾ ਦਬਾਉ ਨਹੀਂ ਪੈਂਦਾ । ਇਸ ਲਈ ਸਤਿਗੁਰੂ ਜੀ ਗੁਰਮਤਿ ਦੇ ਧਾਰਨੀ ਗੁਰਮੁਖਾਂ ਨੂੰ ਭਵ-ਸਾਗਰ ਪਾਰ ਕਰਨ ਦਾ ਪੁਲ (ਸੇਤ) ਆਖਦੇ ਹਨ । ਪੁਲ ਕਦੇ ਭੀ ਡੁੱਬਿਆ ਨਹੀਂ ਕਰਦੇ ਪਰ ਜੇ ਕਦੇ ਐਸਾ ਭਾਣਾ ਪ੍ਰਮੇਸ਼ਰ ਦਾ ਵਰਤ ਜਾਵੇ ਕਿ ਇਸ ਭਵ-ਸਾਗਰ ਵਿੱਚ ਭਰਮ ਦਾ ਲੈਵਲ ਇਤਨਾਂ ਉਚਾ ਹੋ ਜਾਵੇ, ਕਿ ਗੁਰਮੁਖ ਰੂਪੀ ਗਿਆਨ ਦਾ ਪੂਲ ਸੰਸਾਰੀ ਲੋਕਾਂ ਨੂੰ ਦਿਸਣੋਂ ਬੰਦ ਹੋ ਜਾਵੇ, ਤਾਂ ਫਿਰ ਜਦੋਂ ਭਰਮ ਗਿਆਨ ਦੇ ਪ੍ਰਚਾਰ ਦਾ ਰੌਲਾ-ਰੱਪਾ ਲੋਕਾਂ ਦੀ ਸਮਝ ਵਿੱਚ ਆਉਣ ਲੱਗ ਜਾਵੇ ਅਤੇ ਇਹਨਾਂ ਦੇ ਕੂੜ ਗਿਆਨ ਅਤੇ ਕਪਟ ਨੂੰ ਲੋਕ ਸਮਝਣ ਲੱਗ ਜਾਣ ਤਾਂ ਫਿਰ ਲੋਕਾਈ ਦੇ ਮਨਾਂ ਵਿਚੋ ਭਰਮ – ਗਿਆਨ ਦਾ ਲੈਵਲ ਨੀਵਾਂ ਹੋ ਜਾਂਦਾ ਹੈ, ਤਦ ਉਪਰੰਤ ਗੁਰਮਤਿ ਵਿੱਚੋਂ ਪ੍ਰਗਟ ਹੋਇਆ ਗੁਰਮੁਖ ਰੂਪੀ ਬ੍ਰਹਮ ਗਿਆਨ ਦਾ ਪੁਲ ਫਿਰ ਪ੍ਰਗਟ ਹੋ ਜਾਇਆ ਕਰਦਾ ਹੈ । ਜਿਸ ਤੋਂ ਦੀ ਲੰਘ ਕੇ ਇਸ ਭਵਸਾਗਰ ਤੋਂ ਦੁਖੀ ਹੋਏ ਲੋਕ, ਪਾਰ ਹੋ ਜਾਂਦੇ ਹਨ ।

ਸਤਿਗੁਰੂ ਜੀ ਆਖਦੇ ਹਨ ਕਿ ਗੁਰਮੁਖ ਨੇ ਹਿਰਦੇ ਰੂਪੀ ਲੰਕਾ ਵਿੱਚ ਜਿਥੇ ਮਨ-ਰੂਪੀ ਰਾਵਣ ਦਾ ਰਾਜ ਹੈ ਅਤੇ ਵਿਚਾਲੇ ਸਰੀਰ ਸਰੋਵਰ ਜਾਂ ਮਾਇਆ ਰੂਪੀ ਸਾਗਰ ਹੈ, ਨੂੰ ਪਾਰ ਕਰਨ ਲਈ ਇਕ ਪੁਲ ਬਣਾ ਲਿਆ ਹੈ । ਜਿਸਦਾ ਆਦਿ ਗੁਰਮੁਖ ( ਸਾਚੇ ਸ਼ਬਦ) ਮੁਕਤ-ਦੁਆਰ ਗੁਰਮੁਖ ਦਾ ਹਿਰਦਾ ਅਤੇ ਦੂਸਰਾ ਸਿਰਾ ਮਾਇਆ ਤੋਂ ਪਾਰ ਸੁਖ ਸਾਗਰ ਹੈ । ਜੇ ਕੋਈ ਗੁਰਬਾਣੀ, ਗੁਰ-ਸ਼ਬਦ (ਗੁਰ-ਉਪਦੇਸ਼) ਨੂੰ ਗੁਰਮੁਖ ਦਾ ਹਿਰਦਾ ਮੰਨ ਕੇ ਇਸੇ ਵਿੱਚ ਸਮਾਅ ਜਾਵੇ ਫਿਰ ਇਸੇ ਮੁਕਤ ਦੁਆਰ ਰਾਹੀਂ ਭਵ ਸਾਗਰ ਤੋਂ ਪਾਰ ਹੋ ਸਕਦਾ ਹੈ । ਨਾਨਕ ਗੁਰਮੁਖਿ ਮੁਕਤਿ ਦੁਆਰੁ

ਜਦੋਂ ਗੁਰੂ ਦਾ ਗਿਆਨ ਇਸ ਸਰੀਰ ਸਰੋਵਰ ਨੂੰ ਪਾਰ ਕਰਕੇ ਹਿਰਦੇ ਰੂਪੀ ਲੰਕਾ ਵਿੱਚ ਪਹੁੰਚ ਜਾਵੇ ਤਾਂ ਫਿਰ ਲੋਕਾ ਵਿੱਚ ਉਥਲ ਪੁੱਥਲ ਮੱਚ ਜਾਂਦੀ ਹੈ । ਅਵਗੁਣਾਂ ਦੇ ਬਾਜਾਰ ਉਜੜ ਜਾਦੇ ਹਨ । ਅਵਗੁਣ ਰੂਪੀ ਦੈਤਾ ਉਤੇ ਚੰਡੀ (ਗੁਰਮਤਿ) ਰੂਪੀ ਗਿਆਨ ਖੜਗ ਦੇ ਪਰਹਾਰ ਹੁੰਦੇ ਹਨ । ਇਹ ਗਰੀਬੀ ਦੀ ਗਦਾ ਅਵਗੁਣਾਂ ਨੂੰ ਕੁਟ ਕੁਟ ਕੇ ਲੰਕਾ ਵਿੱਚ ਮਾਰ ਦਿੰਦੀ ਹੈ, ਅਵਗੁਣਾਂ ਦੇ ਸਿਰ ਤੇ ਸੰਤਾਪ ਦੀ ਘੜੀ ਆ ਜਾਂਦੀ ਹੈ । ਇਸ ਦੌਰਾਨ ਮਨ (ਚੰਦ) ਪੂਰਨ ਗਿਆਨ ਪ੍ਰਾਪਤ ਕਰਕੇ ਸੂਰਜ-ਵੰਸ਼ੀ ਰਾਮ (ਬ੍ਰਹਮ-ਗਿਆਨ) ਦਾ ਰੂਪ ਬਣ ਜਾਂਦਾ ਹੈ । ਹੁਣ ਚੰਦਰਮੇ ਦੀ ਜਗਾ ਸੂਰਜ (ਬ੍ਰਹਮ-ਗਿਆਨ) ਮੱਲ ਲੈਂਦਾ ਹੈ, ਜਿਸ ਨਾਲ ਮਨ ਦਾ ਪਹਿਲਾ ਗਿਆਨ ਜੋ ਕਿ ਹੰਕਾਰ ਦਾ ਰੂਪ ਹੀ ਹੁੰਦਾ ਹੈ, ਨਸ਼ਟ ਹੋ ਜਾਂਦਾ ਹੈ । ਮਨ ਦਾ ਪਹਿਲਾ ਸੁਭਾਅ ਮਰ ਜਾਂਦਾ ਹੈ ਜਿਸਨੂੰ ਕਿ ਸਤਿਗੁਰੂ ਜੀ ‘ਅਹਿ ਰਾਵਣਾ’ ਖਦੇ ਹਨ । ਗੁਰਬਾਣੀ ਵਿੱਚ ਭਗਤ ਕਬੀਰ ਜੀ “ਰਾਜਾ ਰਾਮ ਦੇ ਅਰਥ ਇਉਂ ਕਰਦੇ ਹਨ, ”ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ ॥” ਸਬਦੁ ਭਾਖਤ ਸਸਿ ਜੋਤਿ ਅਪਾਰਾ|| ਸਸਿ ਘਰਿ ਸੂਰੁ ਵਸੈ ਮਿਟੈ ਅੰਧਿਆਰਾ ॥” ਗੁਰਬਾਣੀ ਅਨੁਸਾਰ ਰਾਮ-ਨਾਮ ਦਾ ਸਪਸ਼ਟ ਅਰਥ ‘ਤਤ ਗਿਆਨ ਜਾਂ ਬ੍ਰਹਮ ਗਿਆਨ ਹੈ । “ਅਹਿ ਰਾਵਣ ਦਾ ਅਰਥ ਹੈ ‘ਅੰਹ ਬੁਧਿ ਦਾ ਧਾਰਨੀ ਹੋ ਕੇ ਮਾਇਆ ਦੇ ਬੂਛ ਨਾਲ ਚਿੰਬੜੀਆ ਹੋਇਆ ‘ਮਨ’ । ਸਤਿਗੁਰੂ ਜੀ ਦਾ ਮਕਸਦ ਇਥੇ ਰਮਾਇਣ ਦੀ ਕਥਾ ਦੇ ਗਿਆਨ ਕਰਵਾਉਣ ਤੋਂ ਨਹੀਂ ਉਹ ਤਾਂ ਜੋਗੀਆਂ ਨੂੰ ਬ੍ਰਹਮ ਗਿਆਨ ਉਪਦੇਸ਼ ਦੇ ਰਹੇ ਹਨ । “ਮਹਾ ਪੁਰਖਾਂ ਕਾ ਬੋਲਣਾ, ਹੋਵੈ ਕਿਤੈ ਪਰਥਾਇ ॥ ਓਇ ਅੰਮ੍ਰਿਤ ਭਰੇ ਭਰਪੂਰ ਹਹਿ ਓਨਾ ਤਿਲੁ ਨ ਤਮਾਇI”……. “ਕਾਇਆ ਅੰਦਰ ਗੜ੍ਹ ਕੋਟੁ ਹੈ, ਸਭਿ ਦੌਸਤਰ ਦੇਸਾ ॥ ਆਪੇ ਤਾੜੀ ਲਾਈਅਨੁ ਸਭ ਮਹਿ ਪਰਵੇ । ‘ ਜਿਸਤੋਂ ਸਪਸ਼ਟ ਹੈ ਕਿ ਗੁਰਬਾਣੀ ਵਿੱਚ ਜਦ ਕਿਸੇ ਗੜ੍ਹ-ਕੋਟ (ਕਿਲੇ) ਦੇਸ਼ ਜਾਂ ਸ਼ਹਿਰ (ਪਟਨ) ਦੀ ਗੱਲ ਆਈ ਹੈ ਤਾਂ ਉਸਦਾ ਸੰਬੰਧ ਕਾਇਆ ਦੇ ਅੰਦਰ ਨਾਲ ਹੀ ਹੈ। ਹੋਰ ਕੋਈ ਬਾਹਰ ਦੀ ਗੱਲ ਨਹੀਂ । ਰਚਨਾ ਅੰਦਰ ਦੀ ਕਹੀ ਹੋਈ ਗੱਲ ਦੇ ਅਰਥ ਹਿਰਦੇ ਵਿੱਚੋਂ ਖੋਜ ਕੇ ਉਸਦਾ ਨਿਰਾਕਾਰੀ ਰੂਪ ਸਮਝ ਕੇ ਹੀ ਇਸ ਨਿਰਾਕਾਰੀ ਬਾਣੀ ਦੇ ਅਰਥ ਭਾਵਾਂ ਨੂੰ ਸਮਝਿਆ ਜਾ ਸਕਦਾ ਹੈ । ਇਸ ਲਈ ਜਿਹਨਾਂ ਨੇ ਬਾਹਰੀ ਅਰਥ ਕਰ ਲਏ ਉਹਨਾਂ ਨੂੰ ਗੁਰਬਾਣੀ ਵਿੱਚ ਵਿਰੋਧਾਭਾਸ ਨਜਰ ਆਉਣ ਲੱਗ ਪਿਆ । ਅਤੇ ਉਹ ਮਾਇਆ ਰੂਪੀ ਅਰਥਾਂ ਨਾਲ ਜੁੜਕੇ ਸਰੀਰ ਤੱਕ ਹੀ ਸੀਮਤ ਰਹਿ ਗਏ । ਬਾਹਰ ਮੁਖੀ ਅਰਥ ਹੀ ਸਾਨੂੰ ਬਾਹਰੀ ਸਰੀਰ ਤੋਂ ਅੱਗੇ, ਅੰਦਰਲੇ ਸਰੀਰ(ਹਿਰਦੇ- ਮਨ) ਤੱਕ ਨਹੀਂ ਜਾਣ ਦਿੰਦੇ, ਜਿਥੋਂ ਕਿ ਇਹ ਬਾਣੀ (ਗੁਰਬਾਣੀ) ਪ੍ਰਗਟ ਹੁੰਦੀ ਹੈ ।

ਪਰ ਭਰਮ ਗਿਆਨੀਆਂ ਨੇ ਤਾਂ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾਪਦੀ, ਜਿਵੇਂ ‘ਰੋਵੈ ਰਾਮੁ ਨਿਕਾਲਾ ਭਇਆ ।। ਸੀਤਾ ਲਖਮਣੁ ਵਿਛੁੜਿ ਗਇਆ ॥” ਇਥੇ ਰਾਮੁ ਦੇ ਦੇਸ਼ ਨਿਕਾਲਾ ਮਿਲਣ ਵਾਲੇ ਰੋਣ ਦਾ ਕਾਰਨ ਸੀਤਾ ਤੇ ਲਖਮਣ ਦਾ ਵਿਛੁੜ ਜਾਣਾ ਮੰਨਿਆ ਹੈ । ਜਦ ਕਿ ਸੀਤਾ ਤੇ ਲਖਮਣ ਰਮਾਇਣ ਅਨੁਸਾਰ ਰਾਮ ਚੰਦਰ ਦੇ ਸ਼ਹਿਰ ਛੱਡਣ ਵਾਲੇ ਨਾਲ ਹੀ ਸਨ। ਵਿਛੋੜਾ ਤਾਂ ਰਾਮ ਚੰਦਰ ਨੂੰ ਮਾਤਾ ਪਿਤਾਜਾਂ ਬਾਕੀ ਪਰਿਵਾਰ ਨਾਲੋਂ ਝੱਲਣਾ ਪਿਆ । ਪਰ ਭਰਮ ਗਿਆਨੀਆਂ ਦੀ ਅੰਧ ਵਿਸ਼ਵਾਸ ਵਿੱਚ ਸੁੱਤੀ ਹੋਈ ਬੁੱਧੀ ਇਸ ਠੋਕਰ ਨੂੰ ਮਹਿਸੂਸ ਨਹੀਂ ਕਰ ਸਕੀ, ਸਗੋਂ ਅੰਨੇ ਵਾਹ ਆਪਣੀ ਪਹਿਲੀ ਮਿੱਥ ਅਨੁਸਾਰ ਹੀ ਇਸ ਨਿਰਾਕਾਰੀ ਰਾਮ ਦੇ ਅਰਥ ਸੰਸਾਰੀ ਰਾਮ-ਕਥਾ ਨਾਲ ਹੀ ਜੋੜ ਦਿਤੇ । ਜਦ ਕਿ ਗੁਰਮਤਿ ਦਾ ਰਾਮ ਤਾਂ, ” ਸਭੈ ਘਟ, ਰਾਮੁ ਬੋਲੈ, ਰਾਮਾ ਬੋਲੈ ॥ ਰਾਮ ਬਿਨਾ, ਕੋ ਬੋਲੈ ਰੇ ॥” ਹੈ ॥

ਹੁਣ ਇਸ ਗਲ ਨੂੰ ਇਕ ਹੋਰ ਪੱਖ ਤੋਂ ਵਿਚਾਰ ਕੇ ਦੇਖੀਏ ਤਾਂ ਇਸਦੀ ਹੋਰ ਜਿਆਦਾ ਸਮਝ ਆ ਜਾਂਦੀ ਹੈ । ਉਹ ਪੱਖ ਇਹ ਹੈ ਕਿ ਰਮਾਇਣ ਦੀ ਕਥਾ ਸੁਣਨ ਨਾਉਣ ਵਾਲੇ ਰਾਮ ਭਗਤਾਂ ਦਾ ਇਸ ਗੁਰਮਤਿ ਵਿਚਾਰ ਧਾਰਾ ਨਾਲ ਮੇਲ ਨਹੀਂ ਹੈ। ਉਹ ਲੋਕ ਤਾਂ ਅਵਤਾਰ ਵਾਦੀ ਵਿਚਾਰ ਧਾਰਾ ਦੇ ਵਿਸ਼ਨੂੰ ਭਗਤ ਹਨ । ਜਿਸਦਾ ਕਿ ਉਹ ਰਾਮ ਚੰਦਰ ਨੂੰ ਅਵਤਾਰ ਮੰਨਦੇ ਹਨ। ਉਹ ਲੋਕ ਮਾਲੀ ਹੱਥ ਵਿੱਚ ਲੈ ਕੇ ਰਾਮ ਰਾਮ ਸ਼ਬਦ ਹੀ ਰਟਦੇ ਰਹਿੰਦੇ ਹਨ । ਕਬੀਰ ਜੀ ਇਹਨਾਂ ਨੂੰ ਸੰਬੋਧਨ ਕਰਕੇ ਆਖਦੇ ਹਨ ‘ਹਿੰਦੂ ਰਾਮ ਨਾਮੁ ਉਚਰੋਂ ” ਭਗਤ ਕਬੀਰ ਜੀ ਨੇ ਜਦੋਂ ਇਹ ਸ਼ਬਦ ਉਚਾਰਨ ਕੀਤੇ ਸਨ ਉਦੋਂ ਹਿੰਦੋਸਤਾਨ ਵਿੱਚ ਕੋਈ ਭੀ ਆਪਣੇ ਆਪ ਨੂੰ ‘ਹਿੰਦੂ’ ਕਹਾਉਣਾ ਚੰਗਾ ਨਹੀਂ ਸੀ ਸਮਝਦਾ । ਕਿਉਂਕਿ ਹਿੰਦੂ ਸ਼ਬਦ ਮੁਸਲਮਾਨੀ ਭਾਸ਼ਾ ਦਾ ਬਹੁਤ ਘਟੀਆ ਅਰਥ ਰੱਖਣ ਵਾਲਾ ਸ਼ਬਦ ਹੈ । ਇਹ ਤਾਂ
ਹਕੂਮਤ ਦੇ ਡਰ ਅਤੇ ਜੋਰ ਕਾਰਨ ਲੋਕਾਂ ਨੂੰ ਹਜ਼ਮ ਕਰਨਾ ਪਿਆ, ਪਰ ਜਦੋਂ ਕਬੀਰ ਜੀ ਰਾਮ-ਰਾਮ ਮੂੰਹ ਨਾਲ ਉਚਾਰਨ ਵਾਲਿਆਂ ਨੂੰ ਹਿੰਦੂ ਆਖਦੇ ਹਨ ਤਾਂ ਉਹ ਇਸ ‘ਹਿੰਦੂ ਸ਼ਬਦ ਨੂੰ ਇਸਦੇ ਸਹੀ ਅਰਥਾਂ ਦੇ ਦ੍ਰਿਸ਼ਟੀਕੋਣ ਤੋਂ ਹੀ ਲੈਂਦੇ ਹਨ । ਕਬੀਰ ਜੀ ਦਾ ਮਤਲਬ ਹੈ ਕਿ ਮੂੰਹ ਨਾਲ ਰਾਮ ਰਾਮ ਕਹਿਕੇ ਹੀ ਭਗਤ ਕਹਾਉਣ ਲੱਗ ਜਾਣਾ ਆਪਣੇ ਆਪ ਵਿੱਚ ਇਕ ਬਹੁਤ ਵੱਡਾ ਫਰੇਬ ਹੈ । ਇਸ ਲਈ ਕਬੀਰ ਜੀ ਅਜਿਹੇ ਲੋਕਾਂ ਨੂੰ ਹਿੰਦੂ ਆਖਦੇ ਹਨ । ‘ਰਾਮ’ ਕਹਿਣ ਦੇ, ਗੁਰਮਤਿ ਦੇ ਦ੍ਰਿਸ਼ਟੀ ਕੋਣ ਅਤੇ ਉਹਨਾਂ ਲੋਕਾਂ ਦੇ ਦ੍ਰਿਸ਼ਟੀ ਕੋਣ ਵਿੱਚ ਅੰਤਰ ਦੱਸਦੇ ਹੋਏ ਆਖਦੇ ਹਨ, ”ਕਬੀਰ ਰਾਮ ਕਹਨ ਮਹਿ ਭੇਦੁ ਹੈ, ਤਾ ਮਹਿ ਏਕੁ ਬਿਚਾਰੁ ।। ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥” (ਪੰਨਾ ੧੩੭੪)

ਕਬੀਰ ਜੀ ਸਮਝਾ ਰਹੇ ਹਨ ਕਿ ਤੁਹਾਡੇ ਰਾਮ ਕਹਿਣ ਵਿੱਚ ਅਤੇ ਗੁਰਮਤਿ ਦੋ ਰਾਮ ਕਥਨ ਵਿੱਚ ਬਹੁਤ ਵੱਡਾ ਭੇਦ ਹੈ । ਉਂਝ ਤਾਂ ਰਾਮ ਰਾਮ ਸਾਰਾ ਸੰਸਾਰ ਹੀ ਕਰਦਾ ਹੈ ਪਰ ਜੇ ਕੋਈ ਸੱਚ ਮੁੱਚ ਘਟ ਘਟ ਕੇ ਵਾਸ਼ੀ ਰਾਮ ਬਾਰੇ ਕੁਝ ਕਥਨ ਕਰ ਦੇਵੇ ਤਾਂ ਕਉਤਕ ਵਰਤ ਜਾਂਦਾ ਹੈ । ਇਹ ਰਾਮੁ’ ਦਾ ਕਥਨ ਮਨ ਅਤੇ ਬੁੱਧੀ ਦੋਹਾਂ ਨੂੰ ਜਕੜ (ਬੰਨ੍ਹ) ਲੈਣ ਦੀ ਸ਼ਕਤੀ ਰੱਖਦਾ ਹੈ । ਮਨ ਦੀ ਮੈਲ ਉਤਾਰ ਕੇ ਇਸਦਾ ਸੁਭਾਅ ਨਸ਼ਟ ਕਰ ਦੇਣਾ, ਇਸੇ ਰਾਮ ਦੇ ਕਥਨ ਤੋਂ ਹੀ ਸੰਭਵ ਹੈ । ਜਿਹੜੇ ਕਾਸ਼ੀ ਮੌਤ ਵਾਲੇ ਇਸ ਮਨ ਨੂੰ ਕਾਬੂ ਨਾ ਆਉਣ ਵਾਲਾ ਮੰਨਦੇ ਹਨ, ਉਸ ਮਨ ਨੂੰ ਰਾਮ ਕਥਾ ਦਾ ਗਿਆਨ ਸਭਨਾਂ ਪਾਸਿਆਂ ਤੋਂ ਘੇਰ ਕੇ ਇਕ ਜਗਾ ਖੜ੍ਹਾ ਕਰ ਦਿੰਦਾ ਹੈ । ਅਜਿਹਾ ਹੋ ਜਾਣਾ ਕੋਈ ਛੋਟਾ ਮੋਟਾ ਕਉਤਕ ਨਹੀਂ ਹੈ । ਇਦਾਂ ਰਾਮ ਕਹਿਣ ਦੀ ਵਿਧੀ ਕਬੀਰ ਜੀ ਨੇ ਕੋਈ ਨਵੀਂ ਨਹੀਂ ਸੀ, ਇਹ ਤਾਂ ਸਗੋਂ ਉਹ ਆਪ ਧੂ ਪ੍ਰਹਿਲਾਦ ਤੋਂ ਲੈ ਕੇ ਚੱਲੀ ਆ ਰਹੀ ਵਿਧੀ ਦੱਸਦੇ ਹੋਏ ਕਹਿੰਦੇ ਹਨ :-

“ਰਾਮ ਜਪਉਂਜੀਅ, ਐਸੇ ਐਸੇ ॥ ਧੂ ਪ੍ਰਹਿਲਾਦ ਜਪਿਓ ਹਰਿ ਜੈਸੇ ॥ ਦੀਨ ਦਇਆਲ ਭਰੋਸੇ ਤੇਰੇ ॥ ਸਭੁ ਪਰਵਾਰੁ ਚੜਾਇਆ ਬੇੜੇ ॥੧ ||ਰਹਾਉ। ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ । ਇਸ ਬੇੜੇ ਕਉ ਪਾਰਿ ਲਘਾਵੈ ॥੨॥ ਗੁਰ ਪ੍ਰਸਾਦਿ ਐਸੀ ਬੁਧਿ ਸਮਾਨੀ ॥ ਚੂਕ ਗਈ ਫਿਰਿ ਆਵਨ ਜਾਨੀ ॥੩॥ ਕਹੁ ਕਬੀਰ ਭਜੁ ਰਿਗਪਾਨੀ ॥ ਉਰਵਾਰਿ ਪਾਰਿ ਸਭ ਏਕੋ ਜਾਨੀ ॥ ੪ ॥ (ਪੰਨਾ ੩੩੭)

ਜਿਸਤੋਂ ਪਤਾ ਲਗਦਾ ਹੈ ਕਿ ਇਹ ਰਾਮ ਨਾਮ ਦਾ ਕਥਨ, ਜਿਸਨੂੰ ਕਿ ‘ਸੁਖਮਨੀ’ ਵਿੱਚ ‘ਸਭ ਤੇ ਊਤਮ, ਹਰਿ ਕੀ ਕਥਾ” ਮੰਨਿਆ ਹੈ, ਨਾਰਦ ਧੂ ਪ੍ਰਹਿਲਾਦ ਤੋਂ ਲੈ ਕੇ ਕਥਨ ਹੁੰਦੀ ਚਲੀ ਆਈ ਹੈ । ਰਾਜੇ ਦਸਰਥ ਦਾ ਪੁੱਤਰ ਰਾਮ ਤਾਂ ਉਸ ਸਮੇਂ ਸੰਸਾਰ ਵਿੱਚ ਪੈਦਾ ਕੀ ਨਹੀਂ ਸੀ ਹੋਇਆ । ਇਥੇ ਇਤਨੀ ਲੰਮੀ ਵਿਚਾਰ ਦੇਣ ਦਾ ਮਤਲਬ ਕੇਵਲ, ਪਿਛਲੇ ਤਕਰੀਬਨ ਦੋ ਸੌ ਸਾਲ ਤੋਂ ਪਾਏ ਜਾਂਦੇ ਭੁਲੇਖਿਆਂ ਤੋਂ ਸਿਖ ਸੰਗਤ ਨੂੰ ਜਾਣੂ ਕਰਵਾਉਣ ਦਾ ਹੀ ਹੈ । ਹੁਣ ਸਮਾਂ ਆ ਗਿਆ ਹੈ ਕਿ ਅਸੀਂ ਗੁਰਮਤਿ ਲਈ ਸਮਰਪਿਤ ਹੋ ਕੇ ਇਸ ਦੀ ਸਹੀ ਦਿਸ਼ਾ ਦੀ ਖੋਜ ਕਰੀਏ । ਸੋ ਗੁਰੂ ਨਾਨਕ ਦੇਵ ਜੀ ਨੇ ਇਥੇ ਜਿਹੜੇ ਲਫਜ਼ ਵਰਤੇ ਹਨ, ਲੰਕਾ ਅਹਿ ਰਾਵਣ ਬਭੀਖਣ ਰਾਮ ਚੰਦਰ ਅਤੇ ਦੈਤ ਆਦਿ, ਇਹ ਲਫਜ਼ ਹਿਰਦੇ ਰੂਪੀ ਲੰਕਾ’, ਕੰਚਨ ਰੂਪੀ ਦੇਹੀ ਦੇ ਪ੍ਰਥਾਏ । ‘ਰਾਮ ਚੰਦ’ ਗੁਰ-ਗਿਆਨ ਦੇ ਪ੍ਰਥਾਏ । ਅਹਿ ਰਾਵਣ ਮਨ ਦੇ ਪ੍ਰਥਾਏ । ‘ਬਭੀਖਣ’ ਚਿੱਤ ਦੋ ਪ੍ਰਥਾਏ । ‘ਚਿੱਤ ਅਤੇ ਮਨ (ਨਾਮ-ਰੂਪੀ ਬੀਜ) ਦੋ ਫਾੜ ਹੋਣ ਕਰਕੇ ਇਹ ਅੰਡੋ-ਅੱਡ ਹਨ । ਜਿਨ੍ਹਾਂ ਨੂੰ ਦੇ ਮਨ ਜਾਂ ਦੋ ਚਿੰਤ ਭੀ ਆਖਿਆ ਜਾਂਦਾ ਹੈ । ਮਾਇਆ-ਸਾਗਰ “ਹਿਰਦੇ-ਰੂਪੀ ਲੰਕਾ ਦੇ ਆਲੇ ਦੁਆਲੇ ਘੁੰਮਿਆ ਹੋਇਆ ‘ਸਮੁੰਦਰ ਮੰਨ ਕੇ ਹੀ ਸਤਿਗੁਰੂ ਜੀ ਨੇ ਇਹ ਸਾਰਾ ਪ੍ਰਕਰਣ ਹਰਿ ਕੀ ਕਥਾ ਹੀ ਸੁਣਾਈ ਹੈ । ਬਭੀਖਣ ‘ਚਿੰਤ’ ਹਮੇਸ਼ਾ ਹੀ ਮਨ ਨੂੰ ਨੇਕ ਸਲਾਹ ਦਿੰਦਾ ਰਿਹਾ ਹੈ ਕਿਉਂਕਿ ਇਹ ਉਸਦਾ ਨਿਜੀ ਸੁਭਾਅ ਹੈ, ਪਰ ਮਨ ਦਾ ਸੁਭਾਅ ਸਦਾ ਹੀ ਬੁਰਾਈ ਵੱਲ ਝੁਕਾਅ ਰੱਖਦਾ ਹੈ । ਬੁਧੀ ਆਮ ਕਰਕੇ ਮਨ ਦੋ ਹੀ ਆਖੇ ਲੱਗਦੀ ਹੈ । ਇਸ ਲਈ ਚਿੰਤ ਦੀ ਵੋਟ ਇਕੱਲੀ ਰਹਿ ਜਾਣ ਕਰਕੇ ਇਹ ਬੇ-ਬਸ ਤੇ ਲਾਚਾਰ ਬੈਠਾ ਸਭ ਕੁਝ ਦੇਖਦਾ ਰਹਿੰਦਾ ਹੈ। ਉਹ ਆਪਣੇ ਅੰਦਰ ਮਨ ਦੇ ਸਾਰੇ ਸੰਕਲਪਾਂ ਨੂੰ ਦੇਖਦਾ ਰਹਿੰਦਾ ਹੈ ਤੇ ਉਹਨਾਂ ਦੇ ਜਾਇਜ਼ ਜਾਂ ਨਜ਼ਾਇਜ ਹੋਣ ਦੀ ਤਸਦੀਕ ਕਰਦਾ ਰਹਿੰਦਾ ਹੈ । ਇਸੇ ਨੂੰ ਹੀ ਗੁਰਬਾਣੀ ਵਿੱਚ ‘ਚਿੰਤ ਗੁਪਤ’ ਆਖਿਆ ਗਿਆ ਹੈ, ” ਮਨ ਮਹਿ ਆਪ’ ਕਹਿਣ ਦਾ ਭੀ ਗੁਰਬਾਣੀ ਦਾ ਇਸ ਵੱਲ ਸੰਕੇਤ ਹੈ ।

“ਰਾਮ ਚੰਦਿ ਮਾਰਿਓ ਅਹਿ ਰਾਵਣੁ ! ਭੇਦੁ ਭੀਖਣ ਗੁਰਮੁਖਿ ਪਰਚਾਇਣੁ ॥”

ਇਸ ਪੰਕਤੀ ਵਿੱਚ ਸਤਿਗੁਰੂ ਜੀ ਨੇ ਰਾਵਣ ਦੀ ਜਗ੍ਹਾ ‘ਅਹਿ ਰਾਵਣ ਲਵਜ਼ ਵਰਤਿਆ ਹੈ । ਅਹਿ ਰਾਵਣ ਦਾ ਤਾਂ ਲੋਕਾਂ ਨਾਲ ਕੋਈ ਸੰਬੰਧ ਹੀ ਨਹੀਂ । ਲੰਕਾ ਦਾ ਰਾਜਾ ਤਾਂ ਰਾਵਣ ਹੋਇਆ ਹੈ । ਪਰ ਫਿਰ ਭੀ ਅਨੇ-ਮੋਤੀਆਂ ਨੇ ਅਰਥ ਕਰਨ ਵੇਲੇ ਧੂਅ-ਘੜੀਸ ਕਰ ਕੇ ਇਸ ਪ੍ਰਸੰਗ ਨੂੰ ਰਮਾਇਣ ਦੀ ਕਥਾ ਨਾਲ ਜੋੜ ਕੇ ਪੇਸ਼ ਕੀਤਾ । ਗੁਰਬਾਣੀ ਸੱਚੀ ਬਾਣੀ ਹੈ, ਪਰ ਰਮਾਇਣ ਦੀ ਕਥਾ ਨੂੰ ਅੱਜ ਸਾਰੇ ਸਮਝਦਾਰ ਲੋਕ ਮਿਥਿਹਾਸ ਹੀ ਮੰਨਦੇ ਹਨ । ਸੱਚੀ ਬਾਣੀ ਮਿਥਿਹਾਸ ਨੂੰ ਪ੍ਰਵਾਨ ਕਰ ਲਵੇ, ਅਜਿਹਾ ਤਾਂ ਮੂਰਖ ਹੀ ਸੋਚ ਸਕਦੇ ਹਨ । ਇਹ ”ਹਰਿ ਕੀ ਕਥਾ ਅਕਥ ਕਥਾ ਹੈ । ਜਿਸ ਉਪਰ ਕੋਈ ਭੀ ਅੱਜ ਤੱਕ ਕਿੰਤੂ ਨਹੀਂ ਕਰ ਸਕਿਆ । ਭਾਵੇਂ ਇਹ ਸੁਣ ਲੈਣੀ ਤੇ ਝੱਲ ਲੈਣੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ । ਫੁਰਮਾਨ ਹੈ, ਸੁਨੀ ਨ ਜਾਈ ਸਚੁ ਅਮ੍ਰਿਤ ਕਾਥਾ ॥ ਰਾਰਿ ਕਰਤ ਝੂਠੀ ਲਗਿ ਗਾਥਾ ॥ ਮਨਮੁਖ ਤਾਂ ਝੂਠੀਆ ਸਾਖੀਆ ਨਾਲ ਜੁੜੇ ਹੋਏ ਖਾਹ-ਮਖਾਹ ਸੱਚੀਆਂ ਗੱਲਾਂ ਨਾਲ ਝਗੜਾ ਖੜਾ ਰੱਖਦੇ ਹਨ । ਉਹਨਾਂ ਲਈ ਸੱਚ ਸੁਣਨਾ ਤਾਂ ਉਲੂ ਦਾ ਸੂਰਜ ਵੱਲ ਵੇਖਣ
ਬਰਾਬਰ ਹੈ । “ਸਹਜ ਕਥਾ ਪ੍ਰਭ ਕੀ ਅਤਿ ਮੀਠੀ ॥ ਵਿਰਲੈ ਕਾਹੂ ਨੇਹੁ ਡੀਠੀ ॥“……… “ਗੁਹਜ ਕਥਾ ਇਹ ਗੁਰ ਤੇ ਜਾਣੀ ॥” (ਪੰਨਾ ੭੩੯)

ਉਪਰੋਕਤ ਪ੍ਰਮਾਣਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਸਾਰੀ ਗੁਰਬਾਣੀ ਹੀ ਇਕ ਅਕਥ ਕਥਾ, ਹਰਿ ਕੀ ਕਥਾ ਹੈ । ਜਿਵੇਂ ਕਿ ਲਿਖਿਆ ਹੈ, ‘ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ’ ਭਾਵ ਭਗਤਾਂ ਤੇ ਗੁਰੂ ਸਾਹਿਬਾਨ ਨੇ ਇਹ ਹਰਿ ਕੀਆਂ ਕਥਾ ਕਹਾਣੀਆਂ ਆਪਣੇ ਪ੍ਰੇਮੀਆਂ ਨੂੰ ਸੁਣਾਈਆਂ ਹਨ। ਇਸ ਨਾਲ ਮਾਇਆ ਧਾਰੀ ਸਰੀਰਾਂ ਦਾ ਕੋਈ ਸੰਬੰਧ ਨਹੀਂ । ਹਰਿ ਕੀ ਕਥਾ ਤਾਂ ਨਿਰੋਲ, ਨਿਰਾਕਾਰ ਪ੍ਰਮੇਸ਼ਰ ਦੀ ਕਥਾ ਨੂੰ ਕਿਹਾ ਜਾਂਦਾ ਹੈ ।

ਸੋ ਗੁਰ ਸ਼ਬਦ ਦੇ ਰਾਹੀਂ ਗੁਰਮਤਿ ਦਾ ਗਿਆਨ ਹਿਰਦੇ ਵਿੱਚ ਜਾ ਕੇ ਜਦੋਂ ਮਨ ਨਾਲ ਜੂਝਿਆ, ਤਾਂ ਇਸ ਮਨ ਨੂੰ ਇਸ ਗਿਆਨ ਨੇ ਕੁੱਟ-ਕੁੱਟ ਕੇ ਇਸਦਾ ਸੁਭਾਅ ਹੀ
ਬਦਲ ਦਿਤਾ । ਕਬੀਰ ਜੀ ਕਹਿੰਦੇ ਹਨ, ‘ਕੂਟਨੁ ਸੋਇ ਜੁ ਮਨ ਕਉ ਕੂਟੈ ॥ ਮਨ ਕੂਟੇ ਤਉ ਜਮ ਤੇ ਛੂਟੈ ॥(ਪੰਨਾ ੮੭੨)’

“ਰਾਮ ਚੰਦਿ ਮਾਰਿਓ ਅਹਿ ਰਾਵਣ ਦਾ ਭੀ ਅਰਥ, ਮਨ ਨੂੰ ਕੁੱਟ ਕੇ ਉਸਦੀ ਮੈਲ ਉਤਾਰ ਦੇਣ ਵੱਲ ਹੀ ਸੰਕੇਤ ਹੈ। ‘ਭੇਦੁ ਬਭੀਖਣ ਗੁਰਮੁਖਿ ਪਰਚਾਇਣੁ” ਤੋਂ ਸਤਿਗੁਰੂ ਜੀ ਦਾ ਭਾਵ ਇਹ ਹੈ ਕਿ ਇਹ ਸਭ ਕੁਝ ਤਦ ਹੀ ਸੰਭਵ ਹੋ ਸਕਿਆ, ਜਦ ਹਿਰਦੇ ਰੂਪੀ ਲੰਕਾ ਵਿੱਚ ਬੈਠੇ ਬੇ-ਬਸ ‘ਚਿੱਤ ਨਾਲ ਗੁਰਮੁਖ ਨੇ ਪਰਚਾ ਪਾ ਲਿਆ । ਜਿਸਦੇ ਸਿੱਟੇ ਵਜੋਂ ਗਿਆਨ ਰੂਪੀ ਰਾਮ ਨੂੰ ਲੰਕਾ ਦੇ ਅੰਦਰ ਦਾ ਸਾਰਾ ਭੇਦ ਜਾਂ ਇਉਂ ਕਹਿ ਲਵੋ ਕਿ ਮਨ (ਅਹਿ ਰਾਵਣ) ਰਾਜੇ ਦੇ ਸਾਰੇ ਭੇਦ ਮਿਲ ਗਏ । ਜਿਸ ਕਰਕੇ ਘਰਦਾ ਭੇਤੀ ਲੰਕਾ ਢਾਏ ਵਾਲੀ ਅਖਉਤ ਸੱਚੀ ਹੋ ਗਈ ।

“ਗੁਰਮੁਖਿ ਸਾਇਰਿ ਪਾਹਣ ਤਾਰੇ ॥ ਗੁਰਮੁਖਿ ਕੋਟਿ ਤੇਤੀਸ ਉਧਾਰੇ ॥

ਅੰਤ ਵਿੱਚ ਸਤਿਗੁਰੂ ਜੀ ਜੋਗੀਆਂ ਨੂੰ ਉਪਦੇਸ਼ ਕਰਦੇ ਹੋਏ ਆਖਦੇ ਹਨ ਕਿ ਗੁਰਮੁਖ ਹੀ ਇਸ (ਮਨ) ਪੱਥਰ ਨੂੰ ਭਵ-ਸਾਗਰ ਵਿਚੋਂ ਤਾਰਨ ਹਾਰਾ ਹੈ, ਜਿਹੜਾ ਮਨ ਨੂੰ ਆਪਣਾ ਅੰਦਰ ਖੋਜ ਕੇ ਨਾਮ-ਨਿਧਾਨ ਪ੍ਰਾਪਤ ਕਰ ਲੈਣ ਦਾ ਉਪਦੇਸ਼ ਦਿੰਦਾ ਹੈ ਅਤੇ ਪ੍ਰਮੇਸ਼ਰ ਦੀ ਕ੍ਰਿਪਾ ਪ੍ਰਾਪਤ ਕਰਕੇ, ਪ੍ਰਮੇਸ਼ਰ ਦੇ ਦਰਸ਼ਨ ਹੋ ਜਾਣ ਦਾ ਵਿਸ਼ਵਾਸ਼ ਦੁਆਉਂਦਾ ਹੈ । ਫੁਰਮਾਨ ਹੈ, “ਗੁਰਮੁਖਿ ਹੋਵੈ ਸੁ ਕਾਇਆ ਖੋਜੈ ਹੋਰ ਸਭ ਭਰਮਿ ਭੁਲਾਈ ॥“…., “ਵਡਭਾਗੀ ਘਰੁ ਖੋਜਿਆ ਪਾਇਆ ਨਾਮੁ ਨਿਧਾਨੁ ॥ ਗੁਰਿ ਪੂਰੈ ਵੇਖਾਲਿਆ ਪ੍ਰਭੁ, ਆਤਮ ਰਾਮੁ, ਪਛਾਨੁ।।(ਪੰਨਾ ੭੫੭)

ਨਹੀਂ ਤਾਂ ਪੱਥਰਾਂ ਉਤੇ ਜੇ ‘ਰਾਮ’ ਲਿਖ ਦੇਈਏ ਤਾਂ ਉਹਨਾਂ ਦਾ ਤੁਰ ਜਾਣਾ ਤਾਂ ਅਕਲ-ਮੰਦਾਂ ਦੀ ਸਮਝ ਤੋਂ ਬਾਹਰ ਦੀ ਗੱਲ ਹੈ । ਹੇ ਜੋਗੀ ਜਨੋ ਤੇਤੀਸ ਕਰੋੜ ਦੇਵਤੇ ਜੋ ਤੁਸੀਂ ਮੈਨਦੇ ਹੋ, ਉਹ ਇਥੇ ਤੱਕ ਗੁਰਮੁਖਾਂ ਦੇ ਉਪਦੇਸ਼ ਨਾਲ ਹੀ ਪਹੁੰਚੇ ਹਨ, ਪਰ ਅਜੇ ਤੱਕ ਸੁਰਗ-ਨਰਕ ਦੇ ਚੱਕਰ ਵਿਚੋਂ ਬਾਹਰ ਨਹੀਂ ਨਿਕਲੇ । ਦੇਵਤਾ ਬਣਨਾ ਤਾਂ ਕੇਵਲ ਬੁਰਾਈ ਵੱਲ ਜਾਣ ਤੋਂ ਮਨ ਦਾ ਰੁੱਕ ਜਾਣਾ ਹੀ ਹੈ । ਜੀਵ ਅਤੇ ਪ੍ਰਮੇਸ਼ਰ ਦੇ ਵਿਚਕਾਰਲਾ ਫਾਸਲਾ (ਭਰਮ) ਤਾਂ ਗਿਆਨ ਪ੍ਰਾਪਤੀ ਨਾਲ ਹੀ ਦੂਰ ਹੋਣਾ ਹੈ । ਇਸੇ ਲਈ ਦੇਵਤੇ ਭੀ ਮਾਇਆ ਜਾਲ ਵਿੱਚ ਹੀ ਫਸੇ ਹੋਏ ਹਨ | ਵਰਮਾਨ ਹੈ. ਇਸ ਦੇਹੀ ਕਉ ਸਿਮਰਹਿ ਦੇਵ ॥ ਸੋ ਦੇਹੀ, ਭਜੁ ਹਰਿ ਕੀ ਸੇਵ ॥” ਜਿਸ ਤੋਂ ਜ਼ਾਹਿਰ ਹੈ ਕਿ ਦੇਵਤੇ ਤਾਂ ਆਪ ਮਨੁੱਖਾ ਦੇਹੀ ਲਈ ਪ੍ਰਮੇਸ਼ਰ ਨੂੰ ਯਾਦ ਕਰਦੇ ਹਨ, ਸਿਮਰਦੇ ਹਨ । ਮਨੁੱਖਾ ਦੇਹੀ ਪ੍ਰਾਪਤ ਕਰਕੇ ਹੀ ਜੀਵ ਆਤਮਾ ਆਪਣੇ ਗਿਆਨ ਨੂੰ ਪੂਰਾ ਕਰ ਕੇ ਪੂਰੇ ਪ੍ਰਭੂ ਵਿਚ ਲੀਨ ਹੋ ਸਕਦੀ ਹੈ। ਮਾਣਸ ਤੋਂ ਦੇਵਤਾ ਤਾਂ ਕੇਵਲ ਪੂਰੇ ਗੁਰੂ ਵਾਲਾ ਹੋਣ ਉਪਰੰਤ ਹੀ ਬਣ ਜਾਈਦਾ ਹੈ । ਜਿਸ ਤੋਂ ਬਾਅਦ ਗੁਰੂ ਦੇ ਉਪਦੇਸ਼ ਨੂੰ ਮੰਨ ਕੇ, ਸਮਝ ਕੇ ਗੁਰਮੁਖਤਾਈ ਪ੍ਰਾਪਤ ਕਰਨ ਉਪਰੰਤ ਜੀਵਨਮਨੋਰਥ ਦੀ ਸਿੰਧੀ, ਜੀਵਨ ਮੁਕਤੀ ਮਿਲਦੀ ਹੈ । ਕਿਸੇ ਗੁਰਮੁਖ ਦੀ ਸੰਗਤ ਕਰਕੇ ਹੀ ਉਸਦੇ ਗਿਆਨ ਦੀ ਛੋਹ ਨਾਲ ਮਨ ਨੂੰ ਪਲਟ ਕੇ ਗੁਰਮੁਖ ਬਣਿਆ ਜਾਂਦਾ ਹੈ । ਤੇਤੀ ਕਰੋੜ ਦੇਵਤੇ ਇਸੇ ਤਰਾਂ ਨਾਲ ਗੁਰਮੁਖਾਂ ਦੀ ਸੰਗਤ ਕਰਕੇ ਅੱਗੇ ਦੋ ਸਫਰ ਲਈ ਇਸੇ ਉਡੀਕ ਵਿੱਚ ਹਨ ਕਿ ਕਦ ਸਾਨੂੰ ਮਨੁੱਖਾ ਦੇਹੀ ਮਿਲੇ ਅਤੇ ਕਿਸੇ ਗੁਰਮੁਖ ਦੀ ਸੰਗਤ ਕਰਕੇ ਅਸੀਂ ਭੀ ਇਸ ਭਵ-ਸਾਗਰ ਨੂੰ ਪਾਰ ਕਰ ਜਾਈਏ ।

ਗੁਰਮੁਖਿ ਚੂਕੈ ਆਵਣ ਜਾਣੁ ॥ ਗੁਰਮੁਖਿ ਦਰਗਹ ਪਾਵੈ ਮਾਣੁ ॥

ਗੁਰਮੁਖਿ ਖੋਟੇ ਖਰੇ ਪਛਾਣੁ ॥ ਗੁਰਮੁਖਿ ਲਾਗੈ ਸਹਜਿ ਧਿਆਨੁ ॥

ਗੁਰਮੁਖਿ ਦਰਗਹ ਸਿਫਤਿ ਸਮਾਇ ॥ ਨਾਨਕ ਗੁਰਮੁਖਿ ਬੰਧੁ ਨ ਪਾਇ ॥੪੧॥

ਸਤਿਗੁਰੂ ਜੀ ਜੋਗੀਆਂ ਨੂੰ ਸਪਸ਼ਟ ਸ਼ਬਦਾਂ ਵਿੱਚ ਦੱਸ ਰਹੇ ਹਨ ਕਿ ਸੰਸਾਰ ਵਿੱਚ ਭਾਵੇਂ ਮੌਤਾਂ-ਮਤਾਂਤਰਾਂ ਕਿਤਨੀਆਂ ਭੀ ਹੋਣ ਪਰ ਇਸ ਗੁਰਮਤਿ ਦਾ ਧਾਰਨੀ ਕੇਵਲ ਗੁਰਮੁਖ ਹੀ ਆਵਾ ਗਵਣ ਤੋਂ ਛੁਟਕਾਰਾ ਪਾ ਸਕਦਾ ਹੈ । “ਜਿਨਿ ਜਪੁ ਜਪਿਓ, ਸਤਿਗੁਰ ਮਤਿ ਵਾ ਕੇ || ਜਮ ਕੰਕਰ ਕਾਲੁ ਸੇਵਕ ਪਗ ਤਾ ਕੇ ॥ ਊਤਮ ਸੰਗਤਿ ਗਤਿ ਮਿਤਿ ਊਤਮ, ਜਗੁ ਭਉਜਲੁ ਪਾਰਿ ਤਰਾਇਆ॥”(ਪੰਨਾ ੧੦੪੨)

Also read: ਗੁਰਮਤਿ ਵਿੱਚ ਰਾਮ – Basics of Gurbani