Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਗੁਰਬਾਣੀ ਦੇ ਚਾਰ ਜੁਗ

ਹਰਿ ਜਨਮ ਮਰਨ ਬਿਹੀਨ ॥ ਦਸ ਚਾਰ ਚਾਰ ਪ੍ਰਬੀਨ ॥

ਗੁਰਬਾਣੀ ਕੀ ਕਹਿ ਰਹੀ ਹੈ ਚਾਰ ਜੁਗਾਂ ਬਾਰੇ,,ਗ੍ਰੰਥ ਸਾਹਿਬ ਵਿੱਚ ਵਾਕ ਹੈ,”ਗੁਪਤੇ ਬੂਝੇ ਜੁਗ ਚਤੁਆਰੇ ॥ ਘਟਿ ਘਟਿ ਵਰਤੈ ਉਦਰ ਮਝਾਰੇ ॥, ਅੰਗ ੧੦੨੬”, ਜਿੱਥੇ ਜੁਗ ਵਰਤਦੇ ਨੇ ਉਸ ਥਾਂ ਦਾ ਹੀ ਨਹੀਂ ਪਤਾ ਵਿਦਵਾਨਾਂ ਤੇ ਪੰਡਿਤਾਂ ਨੂੰ, ਦਸਾਂ ਦਵਾਰਾਂ ਦਾ ਹੀ ਪਤਾ ਜਦੋਂ ਤਾਂ ਉਦਰ ਮਝਾਰੇ ਦਾ ਕੀ ਪਤਾ ਚੱਲਣਾ ਹੈ

ਬਾਹਰ ਤਾਂ ਓਹੀ ਸੂਰਜ ਹੈ, ਓਹੀ ਚੰਦ ਹੈ, ਓਹੀ ਤਾਰੇ ਨੇ, ਬਾਹਰ ਕਿਵੇਂ ਜੁਗ ਬਦਲ ਜਾਣਗੇ, ਜੁਗ ਅੰਦਰਲੀ ਅਵਸਥਾ ਨਾਲ ਬਦਲਦੇ ਨੇ, ਪੰਚਮ ਪਾਤਿਸ਼ਾਹ ਕੀ ਕਹਿੰਦੇ ਨੇ, ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥, ਜੇ ਇੱਕ ਘੜੀ ਧਿਆਨ ਬਾਹਰ ਆਇਆ ਤੇ ਅੰਦਰ ਕਲਜੁਗ ਬਣ ਜਾਂਦੈ, ਤਾਂ ਇਹਦਾ ਮਤਲਬ ਪਹਿਲਾਂ ਸਤਿਜੁਗ ਸੀ ਹਿਰਦੇ ਵਿੱਚ, ਇਹ ਗੱਲ ਕਹਿ ਰਹੇ ਨੇ ਪਾਤਿਸ਼ਾਹ, ਪੰਡਿਤ ਦੇ ਦੱਸੇ ਕਲਿਜੁਗ ਵਿੱਚ ਨਾਨਕ ਪਾਤਿਸ਼ਾਹ ਦਾ ਜਨਮ ਹੋਇਐ, ਫਿਰ ਤਾਂ ਸਦਾ ਕਲਿਜੁਗ ਰਹਿਣਾ ਚਾਹੀਦੈ, ਪਰ ਪੰਚਮ ਪਾਤਿਸ਼ਾਹ ਕਹਿੰਦੇ ਜੇ ਇੱਕ ਘੜੀ ਵਿਛੜ ਜਾਵਾਂ ਤਾਂ ਕਲਿਜੁਗ ਹੁੰਦਾ ਹੈ ਨਹੀਂ ਤਾਂ ਸਤਿਜੁਗ ਰਹਿੰਦੈ, ਇਨ੍ਹਾਂ ਪੰਡਿਤਾਂ ਨੂੰ, ਵਿਦਵਾਨਾਂ ਨੂੰ ਗਿਆਨ ਨਹੀਂ ਹੈ, ਜਿਸ ਹਿਰਦੇ ਸ਼ਬਦ ਗੁਰੂ ਪ੍ਰਗਟ ਹੈ ਓਥੇ ਸਤਿਜੁਗ ਹੈ, ਜਿੱਥੇ ਕਲਪਨਾ ਦਾ ਵਾਸਾ ਹੈ ਓਥੇ ਕਲਿਜੁਗ ਹੈ, ਕਲਪਨਾ ਤਾਂ ਤ੍ਰਿਕੁਟੀ ਦਿਮਾਗ ਦੀ ਪੈਦਾਵਾਰ ਹੈ, ਸ਼ਬਦ ਗੁਰੂ ਤਾਂ ਧੁਰ ਕੀ ਬਾਣੀ ਹੈ, ਆਪਣੇ ਆਪ ਆਉਂਦੀ ਹੈ, ਕਲਪਨਾ ਮਨ ਪੈਦਾ ਕਰਦੈ, ਦਸ ਚਾਰ ਚਾਰ ਪ੍ਰਬੀਨ ॥, ਚਾਰੇ ਬੇਦਾਂ ਦਾ ਗਿਆਨ ਹੈ ਗੁਰਬਾਣੀ

ਗੁਰਮੁਖ ਹੁੰਦੈ ਪ੍ਰਬੀਨ, ਚਾਰੇ ਜੁਗ ਚਾਰ ਬੇਦ ਦਾ ਸਹੀ ਸਹੀ ਗਿਆਨ ਹੁੰਦੈ ਹਰਿ ਨੂੰ, ਪੂਰਨ ਬ੍ਰਹਮ ਨੂੰ, ਦਸੇ ਦਵਾਰਾਂ ਦਾ ਗਿਆਨ ਨਿਪੁੰਨ ਹੁੰਦੈ, ਮਜਾਲ ਹੈ ਮਨ ਕਿਸੇ ਦਵਾਰੇ ਬਾਹਰ ਦੌੜੇ, ਪੂਰਾ ਗਿਆਨ ਹੁੰਦੈ, ਚਾਰ ਜੁਗਾਂ ਦੀ ਵਿਚਾਰ ਸ੍ਵੈਭੰਗ ਲਫਜ਼ ਨਾਲ ਜੁੜੀ ਹੈ, ਸੈਭੰ ਕੋਈ ਲਫਜ਼ ਨਹੀਂ ਹੁੰਦਾ, ਸ੍ਵੈਭੰ ਸੀ,,ਬਦਲ ਕੇ ਸੈਭੰ ਬਣਾ ਦਿੱਤਾ, ਸ੍ਵੈਭੰ ਇੱਕ ਗੁਣ ਹੈ,,ਚਾਹੇ ਅਵਗੁਣ ਕਹਿ ਲਉ ਕਿਉਂਕਿ ਏਸੇ ਕਰਕੇ ਜਨਮ ਹੋਇਆ, ਬ੍ਰਹਮ ਜਾਂ ਹਰਿ ਖੁਦ ਨੂੰ ਭੰਗ ਕਰ ਸਕਦਾ ਹੈ, ਸੱਚਖੰਡ ਦਾ ਹੁਕਮ ਸਰਬ ਸ਼ਕਤੀਮਾਨ ਹੈ, ਓਥੋਂ ਦਾ ਅੰਸ਼ ਹੋਣ ਕਰਕੇ ਇਹ ਗੁਣ ਆਤਮਾ ਵਿੱਚ ਵੀ ਹੈ, ਪਰ ਇਸ ਨੂੰ ਰਾਸ ਨਹੀਂ ਆਉਂਦਾ, ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥, ਇੱਛਾ ਪੈਦਾ ਕਰ ਲਈ, ਤੇ ਸੱਚਖੰਡ ਭਾਵ ਸਤਿਜੁਗ ਵਿਚੋਂ ਕੱਢ ਦਿੱਤਾ, ਪਹਿਲਾਂ ਇੱਕ ਸੀ, ਹਰਿ ਸੀ, ਜੁੜਿਆ ਸੀ, ਸਮਾਇਆ ਸੀ, ਤਿੜ ਗਿਆ, ਇੱਛਾ ਪੈਦਾ ਕਰ ਲਈ, ਮਨ ਅਲੱਗ ਹੋ ਗਿਆ, ਇਹ ਤ੍ਰੇਤਾ ਹੈ, ਫੇਰ ਗਰਭ ਵਿੱਚ, ਦੁਆਪਰ ਵਿੱਚ ਆ ਗਿਆ ਤੇ ਜਨਮ ਲੈਕੇ ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਗਰਭ ਵਿੱਚ ਲਿਵ ਲੱਗੀ ਹੋਈ ਸੀ, ਜਨਮ ਤੋਂ ਬਾਦ ਟੁੱਟ ਗਈ, ਕਲਯੁਗ ਹੀ ਕਲਯੁਗ, ਕਲਪਨਾ ਹੀ ਕਲਪਨਾ, ਮਰ ਕੇ ਫੇਰ ਤ੍ਰੇਤਾ, ਦੁਆਪਰ ਤੇ ਕਲਜੁਗ, ਜਨਮ ਮਰਨ ਦਾ ਚੱਕਰ ਉਦੋਂ ਤੱਕ ਚੱਲਦਾ ਹੈ ਜਦ ਤੱਕ ਇੱਕ ਨਹੀਂ ਹੁੰਦਾ, ਮਨ ਤੇ ਚਿੱਤ ਜੁੜ ਕੇ ਸਾਬਤ ਨਹੀਂ ਹੁੰਦੇ, ਜੇ ਇੱਕ ਹੋਵੇਗਾ, ਤਾਂ ਸੱਚਖੰਡ ਵਿੱਚ, ਓਥੋਂ ਫੇਰ ਜੇ ਸਵੈ ਭੰਗ ਕਰ ਬੈਠਿਆ ਤਾਂ ਫੇਰ ਜਨਮ, ਸਵੈ ਭੰਗ ਦਾ ਗੁਣ ਹਮੇਸ਼ਾਂ ਹੈ

ਸਵਾਲ ਪੈਦਾ ਹੁੰਦਾ ਹੈ ਕਿ ਐਸੀ ਗਲਤੀ ਕਿਉਂ, ਹੁਣ ਸਿ੍ਸ਼ਟੀ ਹੈ, ਤੜਫ ਰਹੇ ਕਰੋੜਾਂ ਜੀਵ ਦਿਖਦੇ ਹਨ,,ਪਰ ਜਦੋਂ ਓਹ ਇਕ ਸੁੰਨ ਤੋਂ ਸਹਿਜ ਵਿੱਚ ਆਇਆ ਸੀ, ਤੱਦ ਦੇਖਣ ਨੂੰ ਕੁਝ ਵੀ ਨਹੀਂ ਸੀ, ਕੋਈ ਸਿ੍ਸ਼ਟੀ ਨਹੀਂ ਸੀ ਤਦ, ਓਦੋਂ ਹੀ ਗਲਤੀ ਹੋਈ, ਤਦ ਤੋਂ ਹੀ ਅਸੀਂ ਵੀ ਭਟਕ ਰਹੇ ਹਾਂ, ਇਹ ਨੇ ਚਾਰ ਅਵਸਥਾਵਾਂ, ਚਾਰ ਜੁਗ, ਜਦ ਤੱਕ ਸੱਚਖੰਡ ਵਿੱਚ ਸਾਬਤ ਹੈ, ਹਰਿ ਜਨਮ ਮਰਨ ਬਿਹੀਨ ਹੈ, ਸਤਿਜੁਗ ਹੈ, ਜਦੋਂ ਇੱਛਾ ਹੈ ਪਰ ਪੂਰੀ ਕਰਨ ਲਈ ਸਰੀਰ ਨਹੀਂ ਤਾਂ ਤ੍ਰੇਤਾ ਹੈ, ਜਦੋਂ ਗਰਭ ਵਿੱਚ ਸਰੀਰ ਬਣਾ ਰਿਹੈ ਤਾਂ ਦੁਆਪਰ ਹੈ, ਸਰੀਰ ਵਿੱਚ ਕਲਪਨਾ ਵਸ ਹੈ ਤਾਂ ਕਲਿਜੁਗ ਹੈ, ਇਹ ਚੱਕਰ ਪੁੱਠਾ ਚਲਾਉਣਾ ਪੈਂਦਾ ਹੈ, ਗਰਭ ਵਰਗੀ ਅਵਸਥਾ ਮਨ ਚਿਤ ਇੱਕ ਕਰਨੇ, ਦਸ ਚਾਰ ਚਾਰ ਪ੍ਰਬੀਨ ਹੋ ਗਿਆ, ਸਰੀਰ ਦਾ ਮੋਹ ਤਿਆਗ ਸਰੀਰ ਨਾਲੋਂ ਟੁੱਟਣਾ ਤ੍ਰੇਤਾ ਹੈ, ਸ਼ਬਦ ਗੁਰੂ ਨਾਲ ਮੇਲ ਹੋ ਗਿਆ, ਹਰਿ ਹੋ ਕੇ ਹਰਿ ਨਾਮ ਸ਼ਬਦ ਗੁਰੂ ਵਿੱਚ ਸਮਾ ਗਿਆ ਤਾਂ ਜਨਮ ਮਰਨ ਬਿਹੀਨ ਹਰਿ ਹੈ, ਸਤਿਜੁਗ ਹੈ, ਸਤਿਜੁਗ ਸੱਚਖੰਡ ਦੀ ਅਵਸਥਾ ਹੈ, ਸੱਚਖੰਡ ਹਮੇਸ਼ਾ ਰਹਿੰਦਾ ਹੈ, ਅਜੇ ਵੀ ਹੈ, ਸੱਚਖੰਡ ਦਾ ਹੁਕਮ ਹੀ ਸ਼ਬਦ ਗੁਰੂ ਹੈ, ਸ੍ਰਿਸ਼ਟੀ ਚਲਾ ਰਿਹੈ,