Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਕਰਮੀ ਆਵੈ ਕਪੜਾ

ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥

ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥

ਜੋਰੁ ਨ ਜੁਗਤੀ ਛੁਟੈ ਸੰਸਾਰੁ ॥

ਕਰਮ ਰਾਹੀਂ ਮਾਯਾਪੁਰੀ ਤੋਂ ਛੁੱਟਣ ਦੀ ਕੋਈ ਜੁਗਤ ਨਹੀਂ ਹੈ ਭਾਵੇਂ ਦਿਨ ਰਾਤ ਜੋਰ ਲਾ ਲਵੋ । ਮੋਖ ਦਾ ਦੁਆਰੁ ਕੇਵਲ ਉਸਦੇ ਭਾਣੇ ਵਿੱਚ ਮਿਲਣਾ । ਜਿਵੇਂ ਕੋਈ ਜੇਲ ਵਿੱਚ ਬੈਠਾ ਕੈਦੀ ਸਾਰਾ ਦਿਨ ਰਾਜਾ ਰਾਜਾ ਬੋਲੀ ਜਾਵੇ । ਭਾਵੇਂ ਅੱਖਾਂ ਬੰਦ ਕਰਕੇ ਭਾਵੇਂ ਗਾ ਕੇ ਭਾਵੇਂ ਇੱਕ ਪੈਰ ਤੇ ਖੜਾ ਹੋ ਕੇ ਭਾਵੇਂ ਸਵੇਰੇ ਭਾਵੇਂ ਰਾਤੀ ਭਾਵੇਂ ਕੇਸੀ ਸਨਾਨ ਕਰਕੇ। ਰਾਜੇ ਨੇ ਜਿਹੜੀ ਸਜਾ ਦਿੱਤੀ ਉਹ ਚੁੱਪ ਚਾਪ ਪੂਰੀ ਕਰੇ, ਰਾਜੇ ਨੇ ਰਾਜੇ ਦੀ ਰਜਾ ਵਿੱਚ ਰਹਿਣ ਵਾਲੇ ਨੂੰ ਮੁਕਤੀ ਦੇਣੀ । ਕਈ ਤਾ ਮੁਕਤੀ ਬਾਰੇ ਸੋਚਦੇ ਵੀ ਨਹੀਂ ਬਸ ਮਾਯਾ ਲੈ ਕੇ ਹੀ ਖੁਸ਼ ਨੇ ।