ਬੇਣੀ ਕਉ ਗੁਰਿ ਕੀਓ ਪ੍ਰਗਾਸੁ
ਬੇਣੀ ਕਉ ਗੁਰਿ ਕੀਓ ਪ੍ਰਗਾਸੁ ॥ ਬਸੰਤੁ ਮਃ ੫, ਪੰਨਾ ੧੧੯੨
ਭਗਤ ਬੇਣੀ ਜੀ ਦੇ ਅੰਤਰ-ਅਤਾਮੇ ਗੁਰਪ੍ਰਸਾਦਿ ਸਦਕਾ ਗੁਰਮਤਿ ਦਾ ਚਾਨਣ ਹੋਇਆ ਸੀ।
ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥੫॥ ਸ੍ਰੀਰਾਗ ਬਾਣੀ ਭਗਤ ਬੇਣੀ ਜੀਉ ਕੀ ॥: ਪੰਨਾ ੯੩
ਭਗਤ ਬੇਣੀ ਜੀ ਗੁਰਮਤਿ ਦੇ ਨੇਮ ਅਨੁਸਾਰ ਜਿਉਂਦੇ ਜੀ ਮੁਕਤੀ ਪ੍ਰਾਪਤ ਕਰ ਗਏ।
ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ ॥ ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ ॥੧॥ ਰਾਮਕਲੀ ਬਾਣੀ ਬੇਣੀ ਜੀਉ ਕੀ: ਪੰਨਾ ੯੭੪
ਭਗਤ ਬੇਣੀ ਜੀ ਗੁਰਮਤਿ ਅਨੁਸਾਰ ਨਿਰਾਕਾਰੀ ਇੜਾ (ਮਨ) ਪਿੰਗੁਲਾ (ਚਿਤ) ਅਤੇ ਸੁਖਮਨਾਂ (ਬੁਧੀ) ਦਾ ਜ਼ਿਕਰ ਕਰ ਰਹੇ ਹੈ।
ਜਿਨਿ ਆਤਮ ਤਤੁ ਨ ਚੀਨੑਿਆ ॥ ਸਭ ਫੋਕਟ ਧਰਮ ਅਬੀਨਿਆ ॥ ਕਹੁ ਬੇਣੀ ਗੁਰਮੁਖਿ ਧਿਆਵੈ ॥ ਬਿਨੁ ਸਤਿਗੁਰ ਬਾਟ ਨ ਪਾਵੈ ॥੫॥੧॥ ਪ੍ਰਭਾਤੀ ਭਗਤ ਬੇਣੀ ਜੀ : ਪੰਨਾ ੧੩੫੧
ਗੁਰਮਤਿ ਅਨੁਸਾਰ ਆਤਮ ਚਿੰਤਨ ਹੀ ਅਸਲ ਧਰਮ ਹੈ। ਭਗਤ ਬੇਣੀ ਜੀ ਇਹ ਨੇਮ ਦ੍ਰੜਿ ਕਰਵਾ ਰਹੇ ਹਨ।