Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸਤੁ ਸੰਤੋਖੁ ਹੋਵੈ ਅਰਦਾਸਿ ॥ ਤਾ ਸੁਣਿ ਸਦਿ ਬਹਾਲੇ ਪਾਸਿ

ਸਤੁ ਸੰਤੋਖੁ ਹੋਵੈ ਅਰਦਾਸਿ ॥
ਤਾ ਸੁਣਿ ਸਦਿ ਬਹਾਲੇ ਪਾਸਿ ॥੧॥

ਸਤ – ਮੂਲ , ਸੰਤੋਖ – ਮਨ . ਜਦੋਂ ਮਨ ਸੰਤੋਖੀ ਹੋ ਜਾਵੇ ਤੇ ਸਤ ਨਾਲ ਮਿਲ ਜਾਵੇ ਤਾਂ ਇਹਨਾਂ ਦੋਨਾਂ ਦੀ ਅਰਦਾਸ ਦਰਗਾਹ ਅੱਗੇ ਹੁੰਦੀ ਹੈ . ਫਿਰ ਜਦੋਂ ਪਰਮੇਸ੍ਵਰ ਦੀ ਮਰਜੀ ਹੋਵੇ ਇਹ ਅਰਦਾਸ ਸੁਣਦਾ ਤੇ ਇਸ ਨੂੰ ਰਾਜਾ ਰਾਮ ਬਣਾ ਦਰਗਾਹ ਵਿਚ ਬਿਠਾਲਦਾ ਹੈ . ਅਰਦਾਸ ਸਿਰਫ ਇਕ ਹੀ ਹੈ , ਉਹ ਹੈ ਨਾਮ ਦੀ. ਉਹ ਅਰਦਾਸ ਉੱਨੀ ਦੇਰ ਤਕ ਨਹੀਂ ਜਿੰਨੀ ਦੇਰ ਤਕ ਮਨ ਮਾਇਆ ਵਲੋਂ ਸੰਤੋਖ ਵਿਚ ਨਹੀਂ ਆਉਂਦਾ .

ਪਉੜੀ ॥
ਨਾਇ ਸੁਣਿਐ ਸਭ ਸਿਧਿ ਹੈ
ਰਿਧਿ ਪਿਛੈ ਆਵੈ ॥
ਨਾਇ ਸੁਣਿਐ ਨਉ ਨਿਧਿ ਮਿਲੈ
ਮਨ ਚਿੰਦਿਆ ਪਾਵੈ ॥
ਨਾਇ ਸੁਣਿਐ ਸੰਤੋਖੁ ਹੋਇ
ਕਵਲਾ ਚਰਨ ਧਿਆਵੈ ॥
ਨਾਇ ਸੁਣਿਐ ਸਹਜੁ ਊਪਜੈ
ਸਹਜੇ ਸੁਖੁ ਪਾਵੈ ॥
ਗੁਰਮਤੀ ਨਾਉ ਪਾਈਐ

ਗੁਰ ਕੀ ਕੀਰਤਿ ਜਪੀਐ ਹਰਿ ਨਾਉ ॥
ਗੁਰ ਕੀ ਭਗਤਿ ਸਦਾ ਗੁਣ ਗਾਉ ॥
ਗੁਰ ਕੀ ਸੁਰਤਿ ਨਿਕਟਿ ਕਰਿ ਜਾਨੁ ॥
ਗੁਰ ਕਾ ਸਬਦੁ ਸਤਿ ਕਰਿ ਮਾਨੁ ॥੨॥
ਗੁਰ ਬਚਨੀ ਸਮਸਰਿ ਸੁਖ ਦੂਖ ॥
ਕਦੇ ਨ ਬਿਆਪੈ ਤ੍ਰਿਸ਼ਨਾ ਭੂਖ ॥
ਮਨਿ ਸੰਤੋਖੁ ਸਬਦਿ ਗੁਰ ਰਾਜੇ ॥
ਜਪਿ ਗੋਬਿੰਦ ਪੜਦੇ ਸਭਿ ਕਾਜੇ ॥੩॥

ਜਨ ਕੈ ਸੰਗਿ ਨਿਹਾਲੁ
ਪਾਪਾ ਮੈਲੁ ਧੋਇ ॥
ਅੰਮ੍ਰਿਤੁ ਸਾਚਾ ਨਾਉ
ਓਥੈ ਜਾਪੀਐ ॥
ਮਨ ਕਉ ਹੋਇ ਸੰਤੋਖ
ਭੁਖਾ ਪੀਐ ॥
ਜਿਸੁ ਘਟਿ ਵਸਿਆ ਨਾਉ
ਤਿਸੁ ਬੰਧਨ ਕਾਟੀਐ ॥
ਗੁਰ ਪਰਸਾਦਿ ਕਿਨੈ ਵਿਰਲੈ
ਹਰਿ ਧਨੁ ਖਾਟੀਐ ॥੫॥

ਪਾਰਬ੍ਰਹਮ ਕੀ ਦਰਗਹ ਗਵੇ ॥
ਸੁਨਿ ਕਰਿ ਬਚਨ ਕਰਨ ਆਘਾਨੇ ॥
ਮਨਿ ਸੰਤੋਖੁ ਆਤਮ ਪਤੀਆਨੇ ॥
ਪੂਰਾ ਗੁਰੁ ਅਖਓ ਜਾ ਕਾ ਮੰਤੁ ॥
ਅੰਮ੍ਰਿਤ ਦ੍ਰਿਸਟਿ ਪੇਖੈ ਹੋਇ ਸੰਤ ॥
ਗੁਣ ਬਿਅੰਤ ਕੀਮਤਿ ਨਹੀ ਪਾਇ ॥
ਨਾਨਕ ਜਿਸੁ ਭਾਵੈ
ਤਿਸੁ ਲਏ ਮਿਲਾਇ ॥੪॥

ਪਉੜੀ ॥
ਦਸਮੀ ਦਸ ਦੁਆਰ ਬਸਿ ਕੀਨੇ ॥
ਮਨਿ ਸੰਤੋਖੁ ਨਾਮ ਜਪਿ ਲੀਨੇ ॥
ਕਰਨੀ ਸੁਨੀਐ ਜਸੁ ਗੋਪਾਲ ॥
ਨੈਨੀ ਪੇਖਤ ਸਾਧ ਦਇਆਲ ॥
ਰਸਨਾ ਗੁਨ ਗਾਵੈ ਬੇਅੰਤ ॥
ਮਨ ਮਹਿ ਚਿਤਵੈ ਪੂਰਨ ਭਗਵੰਤ ॥
ਹਸਤ ਚਰਨ ਸੰਤ ਟਹਲ ਕਮਾਈਐ ॥

ਹੋਰ ਬੇਅੰਤ ਪੰਕਤੀਆਂ ਹਨ . ਹਰਿ ਹਮੇਸ਼ਾਂ ਹੀ ਸੰਤੋਖੀ ਹੈ , ਮਨ ਨੇ ਸੰਤੋਖੀ ਹੋਣਾ ਹੈ ( ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ) . ਇੱਕਲਾ ਸੰਤੋਖ ਮੁਕਤੀ ਤਕ ਤਾਂ ਲੈ ਕੇ ਜਾ ਸਕਦਾ, ਜਿਵੇਂ ਬਾਕੀ ਦੀਆਂ ਮਤਾਂ ਵਿਚ ਵੀ ਸੰਤੋਖ ਦੀ ਗੱਲ ਹੈ ( ਇੱਛਾ ਤਿਆਗ ਕੇ ) ਪਰ ਗੁਰਮਤ ਸਤ ਸੰਤੋਖ ਦੀ ਅਰਦਾਸ ਕਰਦੀ ਹੈ. ਦੋਇ ਕਰ ਜੋੜ ਦੀ ਅਰਦਾਸ ਹੈ , ਰਾਸ ਆਉਣਾ ਜਾਂ ਨਾ ਆਉਣਾ ਅੱਗੇ ਪਰਮੇਸ੍ਵਰ ਹੱਥ ਹੈ.

ਹਰਿ ਸੰਤੋਖੀ ਹੈ, ਫਿਰ ਹਾਊ ਕਿਸ ਕੋਲ ਹੈ ?

ਸਾਹਿਬ ( ਹਰਿ ) ਤਾਂ ਸੰਤੋਖ ਨਾਲ ਦਰਗਾਹ ਦੀ ਹਜੂਰੀ ਵਿਚ ਹੀ ਹੈ , ਸੰਤੋਖ ਨਾਲ ਬੈਠਾ ਅੰਦਰ ਸਾਹ ਲੈ ਰਿਹਾ . ਪਰ ਹਉ ਰੋਗ ਹੈ ਅਜੇ , ਇਸੇ ਲਈ ਦਰਗਾਹ ਅੰਦਰ ਦਾਖਲਾ ਨਹੀਂ.

ਸਲੋਕ ਮ ੧ ॥
ਹਉ ਵਿਚਿ ਆਇਆ ਹਉ ਵਿਚਿ ਗਇਆ ॥
ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥
ਹਉ ਵਿਚਿ ਦਿਤਾ ਹਉ ਵਿਚਿ ਲਇਆ ॥
ਹਉ ਵਿਚਿ ਖਟਿਆ ਹਉ ਵਿਚਿ ਗਇਆ ॥
ਹਉ ਵਿਚਿ ਸਚਿਆਰ ਕੂੜਿਆਰੁ ॥
ਹਉ ਵਿਚਿ ਪਾਪ ਪੁੰਨ ਵੀਚਾਰੁ ॥
ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥
ਹਉ ਵਿਚਿ ਹਸੈ ਹਉ ਵਿਚਿ ਰੋਵੈ ॥
ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥
ਹਉ ਵਿਚਿ ਜਾਤੀ ਜਿਨਸੀ ਖੋਵੈ ॥
ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥
ਮੋਖ ਮੁਕਤਿ ਕੀ ਸਾਰ ਨ ਜਾਣਾ ॥
ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥
ਹਉਮੈ ਕਰਿ ਕਰਿ ਜੰਤ ਉਪਾਇਆ ॥
ਹਉਮੈ ਬੂਝੈ ਤਾ ਦਰੁ ਸੂਝੈ ॥
ਗਿਆਨ ਵਿਹੂਣਾ ਕਥਿ ਕਥਿ ਲੂਝੈ ॥
ਨਾਨਕ ਹੁਕਮੀ ਲਿਖੀਐ ਲੇਖੁ ॥
ਜੇਹਾ ਵੇਖਹਿ ਤੇਹਾ ਵੇਖੁ ॥੧॥

ਸਲੋਕੁ ॥
ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ ॥
ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ ॥੧॥

ਮ ੩ ॥
ਸਤਿਗੁਰੂ ਫੁਰਮਾਇਆ ਕਾਰੀ ਏਹ ਕਰੇਹੁ ॥
ਗੁਰੂ ਦੁਆਰੈ ਹੋਇ ਕੈ ਸਾਹਿਬੁ ਸੰਮਾਲੇਹੁ ॥
ਸਾਹਿਬੁ ਸਦਾ ਹਜੂਰਿ ਹੈ ਭਰਮੈ ਕੇ ਛਉੜ ਕਟਿ ਕੈ ਅੰਤਰਿ ਜੋਤਿ ਧਰੇਹੁ ॥
ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ ॥
ਸਤਿਗੁਰ ਕਾ ਭਾਣਾ ਚਿਤਿ ਰਖਹੁ ਸੰਜਮੁ ਸਚਾ ਨੇਹੁ ॥
ਨਾਨਕ ਐਥੈ ਸੁਖੈ ਅੰਦਰਿ ਰਖਸੀ ਅਗੈ ਹਰਿ ਸਿਉ ਕੇਲ ਕਰੇਹੁ ॥੨॥

ਮ ੫ ॥
ਨਾਨਕ ਬੈਠਾ ਭਖੇ ਵਾਉ ਲਮੇ ਸੇਵਹਿ ਦਰੁ ਖੜਾ ॥
ਪਿਰੀਏ ਤੂ ਜਾਣੁ ਮਹਿਜਾ ਸਾਉ ਜੋਈ ਸਾਈ ਮੁਹੁ ਖੜਾ ॥੨॥