Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ ॥ਏਕਹਿ ਆਪਿ ਨਹੀ ਕਛੁ ਭਰਮੁ ॥

ਬ੍ਰਹਮ ਦੇ ਵਿੱਚੋਂ ਹੀ ਜਨ ਪੈਦਾ ਹੋਇਐ ,ਬੀਜ ਵਿੱਚੋਂ ਹੀ ਪੌਦਾ ਨਿਕਲਦੈ, ਜਨ ਅੰਦਰ ਪਾਰਬ੍ਰਮ ਹੈ। ਸ਼ਬਦ ਗੁਰੂ ਪ੍ਰਗਾਸ ਹੈ ਹਰਿ ਜਨ ਦੇ ਹਿਰਦੇ ਵਿੱਚ, ਹੁਕਮ ਪ੍ਰਗਟ ਹੁੰਦੈ, ਪੌਦੇ ਵਿੱਚ ਫਲ ਜਾਂ ਬੀਜ ਹੁੰਦੈ, ਬੀਜ ਵਿੱਚ ਪੌਦਾ ਹੁੰਦੈ ਕੁਝ ਇਸ ਤਰ੍ਹਾਂ ਦੀ ਗੱਲ ਹੈ | ਮਨ ਵੀ ਤਾਂ ਬ੍ਰਹਮ ਵਿੱਚੋਂ ਹੀ ਪੈਦਾ ਹੁੰਦੈ, ਜਦੋ ਇਹੀ ਮਨ ਹਰਿ ਕਾ ਸੇਵਕ ਬਣ ਜਾਂਦਾ ਭਾਵ ਹਰਿ ਕਾ ਜਨ ਬਣ ਜਾਂਦਾ,ਤਾਂ ਉਦੋਂ ਇੱਕ ਹੈ, ਪੂਰਨਮ ਹੈ, ਉਹੀ ਉਗਦੈ ਸ਼ਬਦ ਗੁਰੂ ਨਾਲ ਭਾਵ ਹੁਕਮ ਨਾਲ ਜੁੜਕੇ ,ਅਤੇ ਸਬਦੁ ਚ ਭਾਵ ਹੁਕਮ ਵਿੱਚ ਸਮਾ ਕੇ ਹੁਕਮ ਹੀ ਹੋ ਜਾਂਦਾ , ਇੱਥੇ ਜਾਕੇ ਖਾਲਸਾ ਬਣਦਾ, ਓਹੀ ਰੂਪ ਬਣ ਜਾਂਦੈ,ਜਨ ਹੀ ਪਾਰਬ੍ਰਹਮ ਬਣਦੈ, ਪਹਿਲਾਂ ਮਨ ਹੀ ਸੁਰਤ ਸੀ, ਮਨ ਹੀ ਜਨ ਬਣਿਆ,ਜਨ ਹੋ ਕੇ ਇੱਕ ਹੋ ਗਿਆ, ਹਰਿ ਜਨ ਦੀ ਸੁਰਤ ਹੀ ਨਾਮ ਵਿੱਚ ਲੀਨ ਹੁੰਦੀ ਹੈ, ਸੁਰਤ ਨੇ ਸ਼ਬਦ ਵਿੱਚ ਲੀਨ ਹੋਣੈ, ਜੋ ਸੱਚਖੰਡ ਦੀ ਇੱਛਾ ਹੈ ਓਹੀ ਅਪਣਾ ਲਈ,, ਜਿਹੋ ਜੀ ਇੱਛਾ ਸੱਚਖੰਡ ਵਾਲਿਆਂ ਦੀ ਹੈ ਵੈਸੀ ਹੀ ਇੱਛਾ ਹੋਣ ਲੱਗ ਪਈ ਪਰਮਾਰਥ ਵਾਲੀ, ਆਪਣੀ ਹਉਂ ਤੇ ਮੈਂ ਤਾਂ ਰਹੀ ਹੀ ਨਹੀਂ., ਏਕਹਿ ਹੀ ਹੈ ਆਪ..ਇੱਕ ਹੋ ਕੇ ਉਗ ਪਿਆ..ਸਬਦ ਵਿੱਚ ਸਮਾ ਗਿਆ, ਓਹੀ ਅਵਸਥਾ ਨੂੰ ਪਹੁੰਚ ਗਿਆ ਜੋ ਸੱਚਖੰਡ ਵਾਲਿਆਂ ਦੀ ਹੈ, ਐਥੋਂ ਅੱਗੇ ਕੁਝ ਨਹੀਂ, ਭਰਮ ਨਹੀਂ ਹੈ ਤੇ
ਪ੍ਰਚੰਡ ਗਿਆਨ ਹੈ..ਪੂਰਨ ਬ੍ਰਹਮ ਤੋਂ ਪਾਰਬ੍ਰਹਮ ਤੱਕ ਪਹੁੰਚ ਗਿਆ

Resize text