Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਹਮਰਾ ਧੜਾ ਹਰਿ ਰਹਿਆ ਸਮਾਈ

ਹਮਰਾ ਧੜਾ ਹਰਿ ਰਹਿਆ ਸਮਾਈ ।।੧।।

ਗੁਰਮੁਖਾ ਦਾ ਧੜਾ “ਸਚ” ਹਰਿ ਨਾਲ ਹੁੰਦਾ ਓਹ ਹਰਿ ਪ੍ਰਮੇਸਰ ਤਿਨ ਲੌਕ ਤੌ ਪਾਰ ਏ ਏਸ ਲਈ ਗੁਰਮੁਖਿ ਵੀ ਤਿਨ ਲੌਕ ਤੌ ਪਾਰ ਚੌਥੇ ਲੌਕ ਚ ਹੀ ਅਪਨੇ ਮੂਲ ਹਰਿ ਚ ਹੀ ਸਮਾ ਜਾਦੇ ਨੇ । ਜੋ ਸਚ ਦੇ ਆਸਿਕ ਹੁੰਦੇ ਨੇ ਗੁਰਮੁਖਿ ਓਹਨਾਂ ਦਾ ਕੋਇ ਬਾਹਰ ਮੁਖੀ ਧੜਾ ” ਸਮਪ੍ਰਦਾ” ਬਗੈਰਾ ਨ੍ਹੀ ਹੁੰਦੀ ਗੁਰਬਾਣੀ ਤੌ ਬਿਨਾ ਮਨਮੁਖਾ ਦੇ ਅਗਿਆਨਤਾ ਚ ਬੌਹਤ ਧੜੇ ਨੇ ਸੰਸਾਰ ਚ ਪਰ ਗੁਰਮੁਖਾ ਦੇ ਵੈਰਿ ਮੀਤ ੧ ਸਮਾਨ ਹੁੰਦੇ ਨੇ । ਸੰਸਾਰ ਚ ਝਗੜੇ ਵੀ ਗੋਲਕ ਮਾਈਆ ਦੇ ਨੇ ਤਾ ਏਨੀਆ ਸੰਪਰਦਾਵਾ ਬਣਿਆ ਨੇ ਅਲਗ ਅਲਗ ਮਰਯਾਦਾ ਨੇ ਸਭ ਦੀਆ ਗੁਰਬਾਣੀ ਦੇ ਦ੍ਰਿਸਤਿਕੋਣ ਤੌ ਸਭ ਮਨਮੁਖ ਨੇ,,???

ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ।।

ਪਾਤਸਾਹ ਕੇਹਦੇ ਸਾਡਾ ਕੇਵਲ ਸਚ ” ਹਰਿ” ਦੇ ਨਾਲ ਧੜਾ ਜੋ ਖ਼ੰਡ ਭ੍ਰਮੰਅੰਡ ਦਾ ਮਾਲਕ ਹੈ ਕੇਵਲ ਓਸੇ ਤੇ ਹੀ ਟੇਕ ਹੈ ਨਾ ਕਿ ਕਿਸੇ ਬਾਹਰ ਬਣਾਏ ਹਰਿ ਦੇ ਬੰਦੇ ਤੇ ? ਬੰਦੇ ਤੇ ਟੇਕ ਤੇ ਮਨਮੁਖ ਸੰਪਰਦਾਇ ਰਖਦੇ ਨੇ ਜਿਨਾ ਦੇ ਡਿਮ ਗੁਰੂ ਬਣਾਏ ਹੋਇ ਨੇ ਬਾਹਰ,,,,,

ਮੈ ਹਰਿ ਬਿਨੁ ਪਖੁ ਧੜਾ ਅਵਰ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ ।।੧।। ਰਹਾਉ।।

ਪਾਤਸਾਹ ਕੇਹਦੇ ਹਰਿ ਤੌ ਬਿਨਾ ਮੈ ਕਿਸੇ ਹੋਰ ਦੇ ਪਖ ਚ ਨ੍ਹੀ ਨਾ ਮੇਰਾ ਕੋਇ ਬਾਹਰ ਮੁਖੀ ਸੰਪਰਦਾਇ ਧੜਾ ਹੈ ਮੈ ਤੇ ਕੇਵਲ ਗੁਣ ਦਸ ਵੀ ਰਿਹਾ ਤਾ ਓਹ ਕੇਵਲ ਓਸ ਪਾਰਬ੍ਰਹਮ ਪ੍ਰਮੇਸਰ ਦੇ ਹੀ ਦਸ ਰਿਹਾ ਗੁਰਬਾਣੀ ਚ ਵਿਖੀਆਣ ਕਰ ਸਾਨੂ ਦਸਿਆ ਵੀ ਹੋਇਆ ੪ ਪਾਤਸਾਹ ਦਾ,,,,,,

ਜਿਨ ਸਿਉ ਧੜੇ ਕਰਹਿ ਜਾਹਿ ।। ਝੂਠੁ ਧੜੋ ਕਰਿ ਪਛੋਤਾਹਿ ।। ਥਿਰੁ ਨ ਰਹਹਿ ਮਨਿ ਖੋਟਿ ਕਮਾਹਿ ।।

ਜੇਹੜੈ ਸੰਸਾਰ ਚ ਝੂਠੇ ਧੜੇ ” ਸੰਪਰਦਾਵਾ” ਬਣਾ ਰਹੇ ਨੇ ਇਹਨਾ ਨੇ ਆਖਿਰ ਸਮੇ ਪਸਤਾਉਨਾ ਝੂਠੇ ਧੜੇ ਪੈਦਾ ਕਰ ਕਿ ਇਹ ਸਭ ਪਾਰਬ੍ਰਹਮ ਦੇ ਸਰੀਕ ਬਣ ਕਿ ਬੈਠੇ ਨੇ ਅਪਨੇ ਨਾਂ ਹੇਠ ਲੋਕਾ ਚ ਵੰਡ ਪਾ ਰਹੇ ਅ ਅਜ ਤਕ ਏਥੇ ਕੋਇ ਥਿਰ ਨ੍ਹੀ ਰਿਹਾ ਸੰਸਾਰ ਵੱਟਾ ਪਾਉਣ ਵਾਲਾ ਇਹਨਾ ਸੰਤਾ ” ਸਮਪ੍ਰਦਾਇਆ” ਦੇ ਮਨ ਖੋਟੇ ਨੇ ਜੋ ਇਹੋ ਜਿਹੇ ਖੋਟ ਕਮਾਉਣ ਵਾਲੇ ਦੇਹਧਾਰੀ ਪਤਾ ਨ੍ਹੀ ਕਿਨੇ ਇਥੋ ਤੁਰ ਗਏ ਕੋਇ ਥਿਰ ਨ੍ਹੀ ਰਿਹਾ ? ਰਿਹਾ ਤਾ ਕੇਵਲ ਓਹਿ ਹਰਿ ਹੀ ਰਿਹਾ ਆਦਿ ਤੌ ਅੰਤ ਤਕ ਇਹਨਾ ਝੂਠੀਆ ਮਤਾ ਨੇ ਇਕ ਦਿਨ ਮਿਟ ਹੀ ਜਾਣਾ,,,,,

ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ।।੨।।

ਪਾਤਸਾਹ ਕੇਹਦੇ ਅਸੀ ਤੇ ਹਰਿ ” ਸਚ ” ਨੂ ਅਪਣਾ ਧੜਾ ਬਣਾ ਲਿਆ ? ਜਿਸ ਦੇ ਕੋਇ ਬਰਾਬਰ ” ਸਮਰਥ” ਨ੍ਹੀ ,,,,,,,ਬਾਕੀ ਤੇ ਸਭ ,,,,,

ਮਾਇਆ ਮਦਿ ਮਾਤਾ ਹੋਛੀ ਬਾਤਾ ਮਿਲਣੁ ਨ ਜਾਈ ਭਰਮ ਧੜਾ ।।