Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸੰਸਾਹਰ ਸੁਖਮਨਾ (Sansahar Sukhmana)

ੴ ਸ੍ਰੀ ਵਾਹਿਗੁਰੂ ਜੀ ਕੀ ਫਤੇ ਹੈ॥
ਸ੍ਰੀ ਅਕਾਲ ਪੁਰਖੁ ਜੀ ਸਹਾਇ॥
ਸੰਸਾਹਰ ਸੁਖਮਨਾ ਸ੍ਰੀ ਮੁਖਵਾਕ ਪਾਤਿਸਾਹੀ ੧੦॥


ਰਾਗੁ ਗਉੜੀ॥ ਪਉੜੀ ॥
ਪ੍ਰਥਮੇ ਸ੍ਰੀ ਨਿਰੰਕਾਰ ਕੋ ਪਰਨੰ॥
ਫੁਨਿ ਕਿਛੁ ਭਗਤਿ ਰੀਤਿ ਰਸਿ ਬਰਨੰ॥
ਦੀਨਦਇਆਲੁ ਪੂਰਨ ਅਤਿ ਸੁਆਮੀ॥
ਭਗਤਿਵਛਲੁ ਹਰਿ ਅੰਤਰਜਾਮੀ॥
ਘਟਿ ਘਟਿ ਰਹੈ ਦੇਖੈ ਨਹੀ ਕੋਈ॥
ਜਲਿ ਥਲਿ ਰਹੈ ਸਰਬ ਮੈ ਸੋਈ॥
ਬਹੁ ਬਿਅੰਤੁ ਅੰਤੁ ਨਹੀ ਪਾਵੈ॥
ਪੜਿ ਪੜਿ ਪੰਡਿਤ ਰਾਹੁ ਬਤਾਵੈ॥ ੧॥
ਸਲੋਕੁ॥
ਗਹਿਰੁ ਗੰਭੀਰੁ ਗਹੀਰੁ ਹੈ ਅਪਰੰ ਅਪਰੁ ਅਪਾਰਿ॥
ਜਿਨ ਸਿਮਰਿਆ ਤਿਨ ਪਾਇਆ ਗੋਬਿੰਦ ਕ੍ਰਿਸਨ ਮੁਰਾਰਿ॥੧॥
ਸੋਰਠਾ॥
ਬਾਚਹਿ ਬੇਦ ਕਤੇਬ ਪੰਡਿਤ ਸੇਖ ਬਖਾਨਈ॥
ਰਾਹੁ ਜੁ ਪਾਵਹਿ ਬੇਗ ਮਨੂਆ ਹਰਿ ਚਰਣੀ ਧਰਹਿ॥ ੨॥
ਪਉੜੀ॥
ਚਾਰ ਜੁਗ ਮਹਿ ਯਹਿ ਵਰਤਾਰਾ॥
ਪੜਿ ਪੜਿ ਪੰਡਿਤੁ ਦੇਹਿ ਬੀਚਾਰਾ॥
ਸੀਲੁ ਸਚੁ ਸਤਿਜੁਗ ਮਹਿ ਬੋਇਆ॥
ਦਇਆ ਧਰਮੁ ਦੁਆਪੁਰਿ ਮਹਿ ਹੋਇਆ।।
ਸਤੁ ਸੰਤੋਖੁ ਸੀਲ ਸੁਚ ਜਾਨਾ॥
ਸਤਿਜੁਗਿ ਦੁਆਪੁਰਿ ਤ੍ਰੇਤੈ ਮਾਨਾ॥
ਤੀਨ ਜੁਗਾ ਮਹਿ ਭਗਤਿ ਬਿਲਾਸਾ॥
ਦਇਆ ਸੀਲੁ ਸਚੁ ਧਰਮੁ ਨਿਵਾਸਾ ॥੨॥
ਸਲੋਕੁ॥
ਸੰਤੋਖੀ ਸਦਾ ਸੁਖੀ ਸੂਰਬੀਰ ਸਤਿਵੰਤ॥
ਦਇਆ ਧਰਮ ਹਰਿ ਭਜਨ ਤੇ ਬੇਗ ਮਿਲਹਿ ਭਗਵੰਤ॥ ੧॥
ਸੋਰਠਾ॥
ਕ੍ਰਿਸਨ ਮੁਰਾਰੀ ਜਾਨੁ ਨਿਸਦਿਨੁ ਘਟਿ ਮੈ ਰਚਿ ਰਹਿਓ॥
ਚਰਣੀ ਰਾਖਹੁ ਧਿਆਨੁ ਗਹਿਰ ਗੰਭੀਰ ਗਹੀਰੁ ਹੈ॥ ੨॥
ਪਉੜੀ॥
ਕਲਿਜੁਗ ਬਰਤਿਓ ਯਹਿ ਵਰਤਾਰਾ॥
ਧਰਮੁ ਛਾਡਿ ਅਧਰਮ ਪਿਆਰਾ॥
ਨਾਮੁ ਛਾਡਿ ਆਨ ਕਉ ਜਾਪਹਿ॥
ਧਰਮੁ ਤਿਆਗਿ ਪਾਪ ਮਹਿ ਰਾਚਹਿ॥
ਸਚੁ ਕਿੰਚਿਤ ਝੂਠੁ ਪਰਧਾਨ॥
ਕਾਮ ਕ੍ਰੋਧ ਲੋਭ ਕਾ ਗਿਆਨ॥
ਸਚਾ ਡੂਬੈ ਝੂਠਾ ਤਰੈ॥
ਨੀਚ ਕੀ ਸੇਵਾ ਬ੍ਰਹਮਣ ਕਰੈ॥ ੩॥
ਸਲੋਕੁ॥
ਤੀਨਿ ਜੁਗ ਮੁਹਤਾਜ ਸਤਿ ਸੰਤੋਖੁ ਸੁਚ ਧਰਮ ਕੇ॥
ਅਬਿ ਆਇਓ ਕਲਿਜੁਗ ਰਾਜ ਝੂਠ ਲੋਭੁ ਪ੍ਰਧਾਨ ਹੈ॥ ੧॥
ਸੋਰਠਾ॥
ਦਇਆ ਧਰਮ ਅਰੁ ਦਾਨੁ ਕਲਿਜਗੁ ਮੈ ਪਰਧਾਨੁ ਹੈ॥
ਕਲਿਜੁਗ ਭੀ ਹੈਰਾਨੁ ਮੇਰੇ ਪਹਰੇ ਬੀਤਤੇ॥ ੨॥
ਪਉੜੀ॥
ਪਤਨੀ ਰਾਖੈ ਜੀਅ ਪਰਾਨਾ॥
ਬੇਟੇ ਭੋਗਹਿ ਬਾਪ ਹੈਰਾਨਾ॥
ਭਾਈ ਭਾਵ ਲੋਭ ਕੋ ਜਾਨੈ॥
ਰਹਿਤ ਸਦਾ ਜੈਸੇ ਲੋਕ ਬਿਗਾਨੈ॥
ਕਾਮ ਕ੍ਰੋਧਿ ਲੋਭ ਹਿਤਕਾਰੀ॥
ਨਾਰੀ ਛਾਡਿ ਰਚਿਓ ਪਰਨਾਰੀ॥
ਇਸ ਜੁਗ ਮਹਿ ਪਾਖੰਡ ਪਰਤਾਪ॥
ਕਾਮ ਕ੍ਰੋਧ‍ਿ ਲੋਭ ਅਰੁ ਪਾਪ॥ ੪॥
ਸਲੋਕੁ॥
ਸਾਚਾ ਸਾਂਈ ਸਚ ਮੈ ਬਸੈ ਸਾਚਾ ਮਨ ਕਾ ਬੋਲ॥
ਅੰਤਰਿ ਤੇਰੈ ਰਵਿ ਰਹਿਆ ਜਿਉ ਕਸਤੂਰੀ ਕੋਲ ॥੧॥
ਸੋਰਠਾ॥
ਯਹਿ ਤੋ ਕਲਿਜੁਗ ਨਾਹਿ ਕਲਿਜੁਗ ਕੇ ਪ੍ਰਭਾਵ ਹੈ॥
ਏ ਗੁਣ ਕਲਿਜੁਗ ਮਾਹਿ ਹਾਥੋ ਹਾਥ ਨਿਬੇੜਸੀ॥ ੨॥
ਪਉੜੀ॥
ਸੁਣੋ ਸੰਤਹੁ ਯਹਿ ਬਚਨ ਹਮਾਰਾ॥
ਤ੍ਰੈ ਜੁਗ ਮਹਿ ਥਾ ਇਹੁ ਵਰਤਾਰਾ॥
ਜਿਨ ਸੇਵਕ ਨੇ ਸੇਵਾ ਕੀਨੀ॥
ਊਚੀ ਪਦਵੀ ਤ੍ਰਿਭਵਣ ਦੀਨੀ॥
ਕਰਿ ਤਪਸਾ ਹਰਿ ਨਿਹਚੈ ਚੀਨੀ॥
ਬ੍ਰਹਮਾ ਬਿਸਨੁ ਮਹਾਦੇਵ ਕੀਨੀ॥
ਦੁਰਗਾ ਮਾਤਾ ਭਈ ਪ੍ਰਚੰਡਾ॥
ਚਉਦਹ ਭਵਨ ਫਿਰੈ ਨਵਖੰਡਾ॥ ੫॥
ਸਲੋਕੁ॥
ਬਿਸਨ ਨਾਮੁ ਹਿਰਦੇ ਧਰਉ ਬ੍ਰਹਮੁ ਧਰਮੁ ਅਤਿ ਚੀਨ॥
ਸਿੰਘਬਾਹਨੀ ਮਾਤ ਹੈ ਮਹਾਦੇਵ ਪ੍ਰਬੀਨ ॥੧॥
ਸੋਰਠਾ॥
ਇਹੁ ਮਹਾ ਤਪਸੀ ਜਾਨ ਰਾਖੇ ਊਚੀ ਠਉਰ ਹੈ॥
ਕੀਨੇ ਜੁਗ ਪਰਵਾਨ ਚਾਰ ਜੁਗ ਮਹਿ ਜਾਨੀਐ॥ ੨॥
ਪਉੜੀ॥
ਦਸ ਅਵਤਾਰ ਪ੍ਰਭੂ ਜੀ ਕੀਨੇ॥
ਭਗਤਾਂ ਕਾਰਨਿ ਗਰਭ ਜੂਨਿ ਲੀਨੇ॥
ਬਿਸਨੁ ਰੂਪ ਧਰਿ ਭਗਤਿ ਉਧਾਰੇ॥
ਭਗਤਾਂ ਕਾਰਨ ਅਸੁਰ ਸੰਘਾਰੇ॥
ਚਾਰ ਬੇਦ ਬ੍ਰਹਮੇ ਨੇ ਕੀਨੇ॥
ਪੰਡਿਤ ਮਹਾਂ ਗਿਆਨ ਕਰਿ ਚੀਨੇ॥
ਪੜਿ ਪੜਿ ਪੰਡਿਤ ਰਾਹੁ ਬਤਾਵੈ॥
ਸਠ ਸਾਖਤਿ ਕਿਛੁ ਗਿਆਨੁ ਨ ਪਾਵੈ॥ ੬॥
ਸਲੋਕੁ॥
ਬੇਦ ਬਚਨ ਮਨ ਮਹਿ ਧਰੋ ਬ੍ਰਹਮਵਾਕ ਪਰਵਾਨ॥
ਜਿਨ ਜਨ ਹਰਿ ਜਾਨਿਆ ਨਹੀ
ਸੋ ਮਹਾਂ ਅਗਿਆਨੀ ਜਾਨ॥
ਸੋਰਠਾ॥
ਮੂੜ੍ਹ‍ਿ ਨ ਜਾਨੈ ਕੋਇ ਬੇਦ ਬਚਨੁ ਪਰਵਾਨ ਹੈ॥
ਜਿਨ ਜਨ ਜਾਨਿਆ ਸੋਇ ਗੋਬਿੰਦ ਕੇ ਹੀਐ ਬਸੈ॥ ੨॥
ਪਉੜੀ॥
ਮਹਾਦੇਵ ਦੇਵਨ ਕੋ ਦੇਵ॥
ਨਿਸਦਿਨ ਜਨ ਕਰਤੇ ਵਾ ਕੀ ਸੇਵ॥
ਜਿਨ ਸੇਵਿਆ ਤਿਨ ਹੀ ਬਰੁ ਪਾਇਆ॥
ਪਾਰਬ੍ਰਹਮੁ ਪ੍ਰਭੂ ਨਿਹਚੈ ਆਇਆ॥
ਚੰਡੀ ਮਾਤਾ ਤੂੰ ਚਰਪਟਿ ਨਾਰੀ॥
ਤੀਨਿ ਲੋਕ ਜਿਨਿ ਪ੍ਰਿਥਵੀ ਤਾਰੀ॥
ਸੁਆਮੀ ਸੰਤ ਧਿਆਵਹਿ ਧੁਨਿ ਧਰੈ॥
ਚਾਰਿ ਜੁਗ ਮੈ ਜੈ ਜੈ ਕਰੈ ॥ ੭॥
ਸਲੋਕੁ॥
ਦੇਵੀ ਦੇਵਨ ਪੂਜਤੇ ਅਉਤਾਰਨ ਲੀਨੇ ਸਾਥ॥
ਜੋਗਮਾਇਆ ਜਗਤਾਰਨੀ ਕੀਨੀ ਦੀਨਾਨਾਥ ॥ ੧॥
ਸੋਰਠਾ॥
ਸਿੰਘਬਾਹਨੀ ਮਾਤ ਚਾਰ ਜੁਗ ਮੈ ਸਿਮਰਤੇ॥
ਜਨ ਦੇਵਨ ਪਜੂਤ ਯਾਹਿ ਏਹੁ ਮਾਇਆ ਜਗਤਾਰਨੀ॥ ੨॥
ਪਉੜੀ॥
ਪਾਰਬ੍ਰਹਮੁ ਬੇਅੰਤੁ ਅਕਾਲ॥
ਭਗਤੁ ਸੁਦਾਮਾ ਕੀਓ ਨਿਹਾਲੁ॥
ਜਨ ਦੀਪਨ ਕੈ ਗ੍ਰਿਹ‍ਿ ਭੋਜਨੁ ਲੀਆ॥
ਦੀਨਦਇਆਲੁ ਕ੍ਰਿਪਾਨਿਧਿ ਕੀਆ॥
ਕਬੀਰੁ ਭਗਤੁ ਭਇਆ ਅਧਿਕਾਈ॥
ਨਾਮਦੇਵ ਕੀ ਹਰਿ ਛਾਨ ਛਵਾਈ॥
ਸੰਸਾ ਮੇਟਿ ਭਇਓ ਹਰਿ ਨਾਈ॥
ਸੈਨ ਭਗਤੁ ਕੀ ਪ੍ਰਭੁ ਪੈਜੁ ਰਖਾਈ॥
ਰਵਿਦਾਸ ਦਾਸੁ ਜਨ ਕੇਤੇ ਗਨਾ॥
ਪਾਰ ਨ ਪਾਵੈ ਹਰਿ ਸਿਮਰਨਿ ਬਿਨਾ॥
ਚਾਰ ਜੁਗ ਨਿਹਚੈ ਨਿਧਿ ਪਾਇਆ॥
ਨਾਨਕ ਜਨੁ ਹਰਿ ਚਰਨੀ ਲਾਇਆ॥ ੮॥
ਸਲੋਕੁ॥
ਦੀਨਦਿਆਲੁ ਕ੍ਰਿਪਾ ਕਰਹੁ ਸਭ ਭਗਤਨ ਹੋਇ ਅਨੰਦੁ॥
ਕਾਰਜ ਸਭਿ ਪੂਰੇ ਪਵਹਿ ਪਲਿ ਪਲਿ ਭਜਹਿ ਗੋਬਿੰਦ॥ ੧॥
ਸੋਰਠਾ॥
ਜੁਗਤ ਜਗਤ ਕੀ ਦੇਖੁ ਕਾਮ ਕ੍ਰੋਧ ਅਤਿ ਲੋਭ ਮੈ॥
ਟਰੈ ਨ ਕਰਮ ਕੀ ਰੇਖ ਆਨ ਧਿਆਨ ਭੂਲੇ ਫਿਰਹਿ॥ ੨॥
ਪਉੜੀ॥
ਮੈ ਅਧੀਨ ਦਾਸਨੁ ਕੋ ਦਾਸਾ॥
ਮੈ ਜਨੁ ਗੋਬਿੰਦ ਕੀ ਰਾਖਉ ਆਸਾ॥
ਭੂਲੇ ਲੋਕ ਮੁਝ ਪ੍ਰਭ ਜੀ ਕਹੈ॥
ਮਹਾਂ ਅਪਰਾਧੀ ਪਾਪ ਮੈ ਰਹੈ॥
ਭੂਲੇ ਲੋਕ ਮੁਝ ਕਹੈ ਅੰਤਰਜਾਮੀ॥
ਵਾ ਕੋ ਨਰਕ ਨ ਹੋਇਗਾ ਥਾਮੀ॥
ਇਤੁ ਉਤ ਵਾ ਕੋ ਧੁਨਿ ਨਹੀ ਧਿਆਨ॥
ਜੇ ਕੋਊ ਕਹੈ ਮੁਝਿ ਜਾਨੀਜਾਨ॥ ੯॥
ਸਲੋਕੁ॥
ਜਾਨੀਜਾਨ ਕਹਿਤੇ ਫਿਰਹਿ ਸਮਝਤਿ ਨਹਿ ਮਨ ਮਾਹਿ॥
ਅੰਤਕਾਲ ਵੈ ਨਰਕ ਮੈ ਨਿਸਦਿਨ ਬੇਮੁਖ ਪਾਹਿ॥੧॥
ਸੋਰਠਾ॥
ਮਹਾ ਅਪਰਾਧੀ ਲੋਕ ਕਰਨਹਾਰ ਅਉਰੇ ਕਹਹਿ॥
ਵਹੁ ਕਰਨ ਕਰਾਵਨ ਜੋਗ ਏ ਲੋਗ ਜੋਗੁ ਸਭਿ ਨਰਕ ਕੇ॥੨॥
ਪਉੜੀ॥
ਸੁਨੋ ਲੋਕੋ ਤੁਮ ਧਰੋ ਧਿਆਨੁ॥
ਗੁਰੁ ਅਪਨੇ ਕਉ ਹਰਿਜਨੁ ਜਾਨੁ॥
ਅਹਿ ਕਲਿਜੁਗ ਯਹਿ ਕਲਿ ਪਰਧਾਨ॥
ਪਾਖੰਡੀ ਰਾਜ ਭਜਨੀ ਭੌ ਮਾਨ॥
ਨੀਚ ਸੇ ਊਚ ਊਚ ਨਹੀ ਕੋਈ॥
ਕਾਮ ਕ੍ਰੋਧ ਲੋਭਿ ਅਤਿ ਲੋਈ॥
ਸਭਿ ਸੰਤੋ ਪ੍ਰਭੁ ਏਕੋ ਜਾਨੋ॥
ਅਉਰ ਨ ਦੂਜਾ ਕੋਈ ਮਾਨੋ ॥ ੧੦॥
ਸਲੋਕੁ॥
ਭੂਲੇ ਕਾਹੇ ਤੁਮ ਫਿਰੋ ਅਰੁ ਬੇਮੁਖ ਕਾਹੇ ਹੋਗੁ॥
ਮੈ ਦਾਸਨਿ ਕੋ ਦਾਸ ਹੋ ਤੁਮ ਭੂਲੇ ਕਾਹੇ ਲੋਗੁ॥ ੧॥
ਸੋਰਠਾ॥
ਜੋ ਤੁਮ ਸਮਝਹੁ ਅਉਰ ਬ੍ਰਹਮ ਹਤਿਆ ਤੁਮ ਕੌ ਪਰੈ॥
ਕਹੀਂ ਨ ਪਾਵੋ ਠੌਰ ਦਰਸਨਿ ਤੇ ਬੇਮੁਖ ਭਏ॥ ੨॥
ਪਉੜੀ॥
ਇਕ ਸੰਤਨ ਪਾਖੰਡਿ ਅਤਿ ਕੀਨਾ॥
ਧਰਮੁ ਆਪਨਾ ਅਉਰ ਕੋ ਦੀਨਾ॥
ਨਾਮ ਛਾਡਿ ਆਨ ਕਉ ਮਿਲਿਆ॥
ਜਨਮ ਖੋਇ ਕੁਟੰਬ ਸੰਗਿ ਗਲਿਆ॥
ਗੁਰ ਰਾਖੈ ਪਾਖੰਡੀ ਭਾਉ॥
ਲੋਕ ਪੁਜਾਵੈ ਦੂਨਾ ਚਾਉ॥
ਸਿਖ ਸੰਨਿਆਸੀ ਮੁੰਡੀਆ ਪੂਜ॥
ਕੋਊ ਬੂਝੈ ਕੋਊ ਨ ਬੂਝ॥ ੧੧॥
ਸਲੋਕੁ॥
ਛੈ ਦਰਸਨਿ ਛਤੀ ਪਾਖੰਡ ਹੈ ਅਪੁਨੀ ਅਪੁਨੀ ਠੌਰ॥
ਰਾਮ ਨਾਮੁ ਕੋ ਜਪਤਿ ਹੈ ਜਪਨੇ ਮੈ ਭੀ ਅੳਰੁ॥੧॥
ਸੋਰਠਾ॥
ਜਿਨਿ ਸੰਗਿ ਮਿਲੈ ਗੁਪਾਲ ਸਤਿਗੁਰ ਸੋਈ ਜਾਨੀਐ॥
ਸਦਾ ਰਹੈ ਕ੍ਰਿਪਾਲ ਨਿਸਦਿਨੁ ਮਨ ਡੋਲੈ ਨਹੀ ॥੨॥
ਪਉੜੀ॥
ਇਸੁ ਕਲਿ ਕਾ ਤੁਮ ਸੁਨੋ ਪਰ ਵੇਸ॥
ਬ੍ਰਹਮਨ ਛਤ੍ਰੀ ਸੂਦ੍ਰ ਬੈਸ॥
ਬ੍ਰਹਮਨ ਛਤ੍ਰੀ ਕੀ ਕਹੀ ਨ ਜਾਇ॥
ਬੈਸ ਸੂਦ੍ਰ ਮੈ ਬਿਸਨੁ ਭਗਤਾਇ॥
ਬ੍ਰਹਮਣ ਛਤ੍ਰੀ ਧਰਮ ਕੀ ਹਾਨ॥
ਸੁਚ ਤਜਿਆ ਅਸੁਚ ਪ੍ਰਧਾਨ॥
ਬ੍ਰਹਮਣ ਛਤ੍ਰੀ ਊਚ ਤੇ ਊਚਾ॥
ਭ੍ਰਿਸਟ ਰੂਪ ਰਹਤਿ ਬੇਸੂਚਾ ॥ ੧੨॥
ਸਲੋਕੁ॥
ਮਾਨਸ ਜਨਮੁ ਤੁਮ ਕੋ ਦੀਆ ਨਾਮੁ ਦਾਨੁ ਕਰਹੁ ਨੀਤਿ॥
ਧਰਮ ਛੋਡਿ ਆਨੈ ਜਪਹੁ ਇਹੁ ਸਰੀਰ ਅਨੀਤਿ॥ ੧॥
ਸੋਰਠਾ॥
ਧਰਮ ਅਪਨੈ ਕਉ ਛਾਡਿ ਪੂਜੈ ਜਾਤ ਮਲੇਛ ਕੀ॥
ਜੇਤੇ ਹੋਹਿ ਧਨਾਢ ਸੁਚਿ ਕਿਰਿਆ ਦੂਨੀ ਤਜਹਿ॥ ੨॥
ਪਉੜੀ ॥
ਇਸੁ ਕਲਿ ਮੈ ਮਨੁ ਗੁਰੂ ਕਹਾਵੈ॥
ਕਰਹਿ ਪਾਖੰਡ ਬ੍ਰਹਮੰਡਿ ਦਿਖਾਵੈ॥
ਸਿਖ ਸੰਤਨ ਕਉ ਦੇ ਉਪਦੇਸ॥
ਛਾਡੋ ਚਉਕਾ ਹੋਇ ਮਲੇਛ॥
ਅੰਦਰਿ ਗਇਆ ਬਾਹਰਿ ਭੀ ਜਾਵਾ॥
ਸੁਚ ਅਸੁਚ ਕਾ ਏਕੋ ਭਾਵਾ॥
ਦਇਆ ਧਰਮ ਤੁਮ ਛਾਡੋ ਨਾਹੀ॥
ਸੰਤ ਮਿਲੈ ਜਪੋ ਮਨ ਮਾਹੀ॥ ੧੩॥
ਸਲੋਕੁ॥
ਕਰਤਾ ਪੁਰਖੁ ਹੀਐ ਧਰੋ ਅਰੁ ਹੀਅਰਾ ਰਾਖਹੁ ਸੁਧ॥
ਮਨ ਮੈ ਹਰਿ ਹਰਿ ਹਰਿ ਭਜਹੁ
ਹਰਿ ਗੋਬਿੰਦ ਸੌਂ ਲੁਝਿ॥੧॥
ਸੋਰਠਾ॥
ਤੁਮ ਕਾਹੇ ਭੂਲੈ ਮੂੜ੍ਹ ਸੁਚਿ ਕਿਰਿਆ ਹਰਿ ਭਜਨ ਤੇ॥
ਤੁਮ ਮਤਿ ਜਾਨੋ ਕੂੜ ਏ ਸਤਿਗੁਰ ਕੇ ਪ੍ਰਭਾਵ ਹੈ॥ ੨॥
ਪਉੜੀ॥
ਕਲਿ ਕੇ ਲੋਗ ਹੋਤ ਅਕਰਮੀ॥
ਛਤ੍ਰੀ ਬ੍ਰਹਮਨ ਹੋਤ ਅਧਰਮੀ॥
ਤੀਨ ਜੁਗਾ ਮਹਿ ਸੁਚ ਪ੍ਰਧਾਨੁ॥
ਅਬ ਸੁਚਿ ਕਿਰਿਆ ਕੀ ਹੋਤੀ ਹਾਨਿ॥
ਜਿਨਿ ਗੁਰ ਤੁਮ ਕੋ ਮੰਤ੍ਰੁ ਦੀਨਾ॥
ਸੋ ਅਪਰਾਧੀ ਬਡਾ ਮਤਿ ਕਾ ਹੀ ਹੀਨਾ॥
ਗੁਰ ਗਿਆਨ ਦਾਨ ਦਾਨ ਇਸਨਾਨ॥
ਸਭ ਤੇ ਊਚਾ ਪ੍ਰਭ ਕਾ ਨਾਮੁ॥ ੧੪॥
ਸਲੋਕੁ॥
ਮੈ ਮਨੁਛ ਦੇਹ ਕਾਮੀ ਕੁਟਲਿ ਅਪਰਾਧੀ ਮਤਿ ਕਾ ਹੀਨ॥
ਮਹਾ ਨਰਕ ਮੈ ਪਰਤ ਹੈ ਲੋਕ ਕਹੈ ਮੁਝਿ ਦੀਨ॥ ੧॥
ਸੋਰਠਾ॥
ਮਹਾ ਅਪਰਾਧੀ ਪਤਿਤ ਦਾਸਨਿ ਕਉ ਜਾਸਨੁ ਕਹੈ॥
ਵਾ ਕੋ ਜਨਮ ਨਾ ਜਾਤਿ ਭਰਮ ਭਰਮ ਭੂਲੇ ਫਿਰਹਿ॥ ੨॥
ਪਉੜੀ॥
ਸੁਚ ਅਸੁਚ ਕਉ ਏਕੋ ਜਾਨੈ॥
ਏਕੋ ਏਕੁ ਏਕ ਹੀ ਮਾਨੈ॥
ਭੈਣ ਭਾਈ ਮਾਈ ਅਰੁ ਬਾਪੁ॥
ਇਕੋ ਜਾਨੈ ਤ੍ਰਿਭਵਨਿ ਨਾਥੁ॥
ਗਰੀ ਛੁਹਾਰਾ ਜੈਸਾ ਅਨਾਜਿ॥
ਜੈਸਾ ਸੰਦਲ ਤੈਸਾ ਪਿਆਜ॥
ਸਰਬਮਈ ਕਾ ਏਕੋ ਖੇਲੁ॥
ਕਰਣਹਾਰੁ ਸੋ ਰਾਖਹੁ ਮੇਲੁ॥ ੧੫॥
ਸਲੋਕੁ॥
ਸੁਚਿ ਕਿਰਿਆ ਅਤਿ ਮਲੀਨ ਦੋਨੋ ਏਕੋ ਜਾਨ॥
ਸਰਬ ਮਈ ਮਹਿ ਰਚਿ ਰਹਿਓ ਹਰਿ ਕੇ ਘਟਿ ਪਰਵਾਨ॥੧॥
ਸੋਰਠਾ॥
ਜਿਨਿ ਜਨੁ ਜਾਨਿਆ ਏਕੁ ਸੁਚ‍ਿ ਕਿਰਿਆ ਵਾ ਕੇ ਮਨਿ ਬਸੈ॥
ਕਛੂ ਨ ਵਾ ਕੋ ਵੇਕ ਮਨ ਮੈ ਦੁਬਿਧਾ ਨਾ ਰਹੈ॥ ੨॥
ਪਉੜੀ॥
ਵਾਹਗੁਰੂ ਜਪਤੇ ਸਭਿ ਕੋਈ॥
ਯਾ ਕਾ ਅਰਥ ਸਮਝੈ ਜਨੁ ਸੋਈ॥
ਵਵਾ ਵਾਹੀ ਅਪਰ ਅਪਾਰਾ॥
ਹਾਹਾ ਹਿਰਦੈ ਹਰਿ ਹਰਿ ਵੀਚਾਰਾ॥
ਗਗਾ ਗੋਬਿੰਦੁ ਸਿਮਰਨੁ ਅਤਿ ਕੀਨਾ॥
ਰਾਰਾ ਰਾਮੁ ਨਾਮੁ ਮਨਿ ਚੀਨਾ॥
ਇਨ ਅਛਰਨ ਕਾ ਸਮਝਨਹਾਰੁ॥
ਰਾਖੇ ਦੁਬਿਧਾ ਹੋਇ ਖੁਆਰ॥੧੬॥
ਸਲੋਕੁ॥
ਚਾਰ ਅਖਰੁ ਤਿਸ ਕਉ ਭਲੇ ਮਨਿ ਕੋ ਧਰੈ ਉਠਾਇ॥
ਰਾਮ ਨਾਮ ਕੇ ਨਾਮੁ ਪਰਿ ਸਦਾ ਰਹੇ ਲਪਟਾਇ॥੧॥
ਸੋਰਠਾ॥
ਚਾਰ ਅਛਰੁ ਪਰਧਾਨੁ ਬਿਰਲੇ ਹਰਿਜਨ ਚੀਨਈ॥
ਇਕ ਰਾਤੇ ਜਨ ਪਰਵਾਨੁ ਇਕਨਾ ਪੜਨ ਸੁਭਾਵ ਹੈ॥੨॥
ਪਉੜੀ॥
ਵਾਹਿਗੁਰੂ ਜਪਤੇ ਹਰਿ ਲੋਗੁ॥
ਵਾ ਕੋ ਹਰਖ ਨ ਕਾਹੂ ਸੋਗ॥
ਇਕ ਬਾਹਰਿ ਭਜੈ ਅੰਦਰਿ ਮਨਿ ਧ੍ਰੋਹ॥
ਝੁਕ ਝੁਕ ਨਿਵਹਿ ਕਹਾਵੈ ਨਿਰਮੋਹ॥
ਜਿਹਬਾ ਰਟਹਿ ਲੈਹਿ ਹਰਿ ਨਾਮੁ॥
ਅੰਦਰਹੁ ਖੋਟੇ ਧੁਨਿ ਨਹੀ ਧਾਮ॥
ਫਿਰਕੈ ਜੋਰੁ ਲੋਕ ਭਰਮਾਵੈ॥
ਭਰਮਿ ਭਰਮਿ ਪਵੈ ਜਨਮ ਗਵਾਵੈ॥੧੭॥
ਸਲੋਕੁ॥
ਜਿਹਬਾ ਰਟਹਿ ਅੰਦਰੋ ਫਿਟਹਿ ਅਰੁ ਮਨ ਮੈ ਰਾਖੈ ਧ੍ਰੋਹ॥
ਵਾਹਗੁਰੂ ਵੈ ਜਪਤ ਹੈ ਪਾਰ ਨ ਪਾਵੈ ਕੋਇ॥੧॥
ਸੋਰਠਾ॥
ਅਛਰੁ ਹੈ ਇਹੁ ਚਾਰੁ ਬਾਰ ਬਾਰ ਬਕਤੇ ਫਿਰਹਿ॥
ਕਬਹੂੰ ਨ ਪਾਵੈ ਪਾਰਿ ਜਾ ਕੈ ਮਨ ਮੈ ਦੁਬਿਧਾ ਰਹੈ॥੨॥
ਪਉੜੀ॥
ਜਾ ਕੈ ਮਨ ਮਹਿ ਦੁਬਿਧਾ ਰਹੈ॥
ਚਾਰ ਅਛਰੁ ਵਾ ਕੋ ਯਹਿ ਕਹੈ॥
ਵਵਾ ਵੈਰ ਧਨ ਰਾਖੈ ਠਾਇ॥
ਹਾਹਾ ਹਉਮੈ ਹਰਖ ਮੈ ਪਾਇ॥
ਗਗਾ ਗੁਨ ਅਵਗੁਨ ਸਭ ਖੋਵੈ॥
ਰਾਰਾ ਰਾਮੁ ਨਾਮੁ ਆਵਨਿ ਨਹੀ ਦੇਵੈ॥
ਚਾਰ ਅਛਰੁ ਦੁਬਿਧਾ ਮੈ ਪੜੈ॥
ਵਾ ਕੀ ਪੂਰੀ ਕਬਹੂੰ ਨ ਪੜੈ॥੧੮॥
ਸਲੋਕੁ॥
ਪੂਰੀ ਤਬਹੂ ਪਰਤ ਹੈ ਮਨਿ ਮੈ ਸਚੁ ਨਿਵਾਸੁ॥
ਇਕਨਾ ਕਪਟ ਸੁਭਾਵ ਹੈ
ਇਕ ਕਪਟ ਕੀ ਬਾਧੇ ਰਾਸ॥੧॥
ਸੋਰਠਾ॥
ਬਿਸਵਾਸਘਾਤੀ ਮਿਤ੍ਰ ਧ੍ਰੋਹ ਅਕਿਰਤਘਣਾ ਨਿੰਦਕ ਘਨੇ॥
ਲਾਲਚ ਡੂਬੇ ਮੋਹਿ ਇਤ ਉਤ ਵਾ ਕੋ ਕਛੁ ਨਹੀ॥੨॥
ਪਉੜੀ॥
ਵਾਹਿਗੁਰੂ ਕੇ ਅਛਰੁ ਚਾਰਿ॥
ਸਤਿਸੰਗਤਿ ਮਿਲਿ ਧਰੋ ਪਿਆਰਿ॥
ਸਾਚੇ ਮਨ ਅਛਰੁ ਜੋ ਪੜੈ॥
ਵਾ ਕੋ ਕਬਹੂ ਨ ਸੰਸਾ ਪੜੈ॥
ਸੰਸਾ ਪੜੈ ਰਾਖੈ ਮਨਿ ਧ੍ਰੋਹ॥
ਵਾ ਕੀ ਪੂਰੀ ਕਬਹੂ ਨ ਹੋਇ॥
ਅਪਨੀ ਖਾਇ ਬਿਗਾਨੀ ਚਿਤਿ ਧਰੈ॥
ਅਪਨੇ ਹਾਥ ਆਪਹੀ ਮਰੈ॥੧੯॥
ਸਲੋਕੁ॥
ਵਾਹਿਗੁਰੂ ਜਿਹਬਾ ਰਟਹਿ ਮਨ ਮੇ ਰਾਖਹਿ ਅਉਰ॥
ਸੁਖ ਭਾਗੈ ਦੁਖ ਮੈ ਪਰੈ ਕਬਹੂ ਨ ਪਾਵੈ ਠਉਰ॥੧॥
ਸੋਰਠਾ॥
ਵਾਹਿਗੁਰੂ ਸਿਉ ਖੇਲੁ ਮਨਿ ਕੀ ਦੁਬਿਧਾ ਦੂਰਿ ਕਰਿ॥
ਸਦਾ ਰਹੋ ਹਰਿ ਮੇਲੁ ਗੁਰਚਰਣੀ ਚਿਤੁ ਲਾਗਿ ਰਹੈ॥੨॥
ਪਉੜੀ॥
ਜੋ ਜੋ ਕਥਿਆ ਰਾਖਹੁ ਪਰਸਿਧ॥
ਨਿਰਾਟੁ ਬਾਣੀ ਕੀ ਸੁਣਹੁ ਨਵਨਿਧਿ॥
ਵਹੁ ਨਿਰੰਕਾਰੁ ਨਿਰਵੈਰੁ ਨਿਰਾਲਾ॥
ਕਾਨ ਨ ਕੁੰਡਲ ਨੈਨ ਬਿਸਾਲਾ॥
ਦਿਸਟਿ ਨ ਆਵੈ ਦੂਰ ਤੇ ਦੂਰਿ॥
ਸਮਝ ਦੇਖ ਤੂ ਰਹੇ ਹਜੂਰਿ॥
ਪਰਿ ਤੇ ਪਰੈ ਪਰੈ ਪਰੇਰੈ॥
ਹੈ ਹਜੂਰਿ ਦੂਰਿ ਨਹੀ ਨੇਰੈ॥੨੦॥
ਦੋਹਰਾ॥
ਅੰਤ ਨ ਕਿਨਹੀ ਪਾਇਆ ਲਖ ਚਉਰਾਸੀ ਜੂਨਿ॥
ਜਿਨਿ ਲਾਇਆ ਤਿਨਿ ਪਾਇਆ ਹਰਿਚਰਨੀ ਮਨਿ ਪੂਰਿ॥੧॥
ਸੋਰਠਾ॥
ਕੁਦਰਤਿ ਤੇ ਬਲਿ ਜਾਉ ਦੂਰ ਤੇ ਦੂਰਿ ਹਜੂਰਿ ਹੈ॥
ਸਚੁ ਰਾਖਹੁ ਮਨ ਮਾਹਿ ਹਰਿਜਨੁ ਹਿਰਖ ਨ ਰਾਖਈ॥੨॥
ਪਉੜੀ॥
ਮੁੰਡੀਆ ਮੁੰਡਤ ਹੋਇਕੈ ਰਹਿਆ॥
ਨਿਸਦਿਨੁ ਰਾਮੁ ਨਾਮੁ ਚਿਤਿ ਗਹਿਆ॥
ਛੁਦ੍ਰ ਅਸੰਤਗੁਰ ਲੋਪਰ ਅਤਿ ਕਰੈ॥
ਸਭੁ ਅਕਾਰਥ ਸਿਮਰਨੁ ਪਰਹਰੈ॥
ਸੰਨਿਆਸੀ ਸਿਵ ਸਿਵ ਹਰ ਜਪੈ॥
ਦੇਹੀ ਸਾੜਿ ਨਗਨ ਹੋਇ ਪਚੈ॥
ਛੋਡਿ ਮਾਇਆ ਸੰਨਿਆਸੀ ਹੋਇਆ॥
ਮਾਇਆ ਮਮਤਾ ਗ੍ਰ‍ਿਹਸਤ ਤੇ ਖੋਇਆ॥੨੧॥
ਦੋਹਰਾ॥
ਮੁੰਡੀਆ ਮੁੰਡਤ ਹੋਇਆ ਬਾਰਹ ਟੀਕੇ ਲਾਇ॥
ਮਨਿ ਕੀ ਦੁਬਿਧਾ ਨਾ ਮਿਟੈ ਸਭੋ ਅਕਾਰਥ ਜਾਇ॥੧॥
ਸੋਰਠਾ॥
ਜਟਾਧਾਰੀ ਸੰਨਿਆਸਿ ਆਸ ਜੁ ਰਾਖੈ ਏਕ ਕੀ॥
ਹਰਿਜਨ ਹਰਿ ਕੈ ਪਾਸਿ ਪਾਖੰਡੀ ਪਰਮ ਦੁਖ ਪਾਵਹੀ॥੨॥
ਪਉੜੀ॥
ਇਕ ਜੋਗੀ ਜੁਗਤਿ ਜੋਗ ਕੀ ਰਾਖਹਿ॥
ਮਧਮ ਆਸਨ ਨਿਸਦਿਨੁ ਵੈ ਭਾਖਹਿ॥
ਰਿਧ ਕੀ ਮੂਰਤਿ ਰਿਧ ਫੈਲਾਵਹਿ॥
ਹਰਿ ਕਾ ਨਾਮੁ ਨ ਕਬਹੂ ਪਾਵੈ॥
ਏਕ ਪੂਜ ਪੰਥ ਹਰਿ ਹਰਿ ਮੈ ਰਹੈ॥
ਅਪੁਨੇ ਕੇਸ ਆਪ ਹੀ ਗਹੈ॥
ਕੇਸ ਗਹੇ ਹਰਿ ਹਾਥਿ ਨ ਆਵੈ॥
ਹਰਿ ਸਿਮਰਨ ਬਿਨੁ ਮੁਕਤਿ ਨ ਪਾਵੈ॥੨੨॥
ਦੋਹਰਾ॥
ਜੋਗੀ ਜੁਗਤਿ ਨ ਜਾਨੀਆ ਕਿਸ ਬਿਧਿ ਮਿਲੈ ਗੁਪਾਲੁ॥
ਮਨ ਕੀ ਦੁਬਿਧਾ ਦੂਰਿ ਕਰਿ ਬੇਗ ਹੋਇ ਹਰਿ ਦਇਆਲੁ॥੧॥
ਸੋਰਠਾ॥
ਸੀਲ ਛੋਡਿ ਕਰਿ ਤਾਤਾ ਖਾਹਿ
ਬਾਲ ਉਪਾੜਹਿ ਹਾਥਿ ਕਰਿ॥
ਹਰਿਜਨ ਓਇ ਨਾ ਮਿਲਾਹਿ
ਉਨ ਕਾ ਮਿਲਨਾ ਦੂਰਿ ਹੈ॥੨॥
ਪਉੜੀ॥
ਇਕਨਾ ਸਿਖ ਭਇਆ ਬਿਉਹਾਰੁ॥
ਬਾਣੀ ਗਾਵਹਿ ਮਿਲਿ ਅਖਰੁ ਚਾਰੁ॥
ਸਿਖ ਸੰਤ ਸਭੁ ਇਕਠੇ ਹੋਹੀ॥
ਪੜਿ ਬਾਣੀ ਝੁਕਿ ਪੈਰੀ ਪਵੋਹੀ॥
ਇਕ ਸਾਚੇ ਸਿਖ ਸਚੁ ਮੈ ਰਹੈ॥
ਪਲੁ ਪਲੁ ਰਾਮੁ ਨਾਮੁ ਵੇ ਕਹੈ॥
ਇਕ ਮਾਰਿ ਹਾਕ ਉੂਚੇ ਪੜ੍ਹਹੀ॥
ਅੰਦਰਿ ਕਪਟੁ ਸਾਚੁ ਮੁਖਿ ਪੜਹੀ॥੨੩॥
ਦੋਹਰਾ॥
ਊਚਾ ਪੜਨਾ ਕਿਛੁ ਨਹੀ ਘਟਿ ਅੰਤਰਿ ਪੜ੍ਹ ਨਾਮੁ॥
ਜਿਉ ਮਛੁਲੀ ਜਲੁ ਪੀਵਤੀ
ਹਰਿ ਹਰਿ ਭਜੁ ਮਨਿ ਰਾਮ॥੧॥
ਸੋਰਠਾ॥
ਮਨ ਹੀ ਅੰਦਰਿ ਪਾਪ ਸਾਚੁ ਭੀ ਮਨ ਮੈ ਰਹੈ॥
ਐਸਾ ਜਪੁ ਤੂੰ ਜਾਪੁ ਮਨ ਮੈ ਸੰਸਾ ਨ ਰਹੈ॥੨॥
ਪਉੜੀ॥
ਹਰਿ ਜੀ ਹਰਿਜਨੁ ਕੈ ਮਨਿ ਆਵੈ॥
ਦਇਆ ਕਰਤ ਕਿਛੁ ਬਾਰ ਨ ਲਾਵੈ॥
ਜੋ ਜੋ ਕਰਨੀ ਕਰਤੈ ਕਰੀ॥
ਅਪੁਨੈ ਹਾਥਿ ਲਿਖਿ ਮਸਤਕਿ ਧਰੀ॥
ਭਾਵਨੀ ਪਾਂਡਵ ਹਿਮਾਚਲੁ ਗਲੇ॥
ਹਰੀਚੰਦ ਨੀਚ ਜਲੁ ਭਰੇ॥
ਰਾਵਣਿ ਇਸਤ੍ਰੀ ਜਾ ਕੀ ਹਰੀ॥
ਕਾਟਤ ਸੀਸੁ ਨ ਲਾਗੀ ਘਰੀ॥੨੪॥
ਦੋਹਰਾ॥
ਹਰਿਜਨ ਹਰਿ ਕਉ ਆਰਾਧਿਆ ਨਾਲੇ ਲੀਨੋ ਬੋਧੁ॥
ਕਿਛੁ ਸਿਮਰਨੁ ਕਿਛੁ ਅਸਰੁ ਹੋਇ ਲੀਨੋ ਹਰਿ ਪ੍ਰਬੋਧ॥੧॥
ਸੋਰਠਾ॥
ਆ ਦਿਨ ਪਰੈ ਅਰਥੁ ਧਰਮੁ ਨ ਆਪਨਾ ਛਾਡੀਐ॥
ਬਹੁਰਿ ਮਿਲੈ ਹਰਿ ਤਬੁ ਜੌ ਗਤਿ ਹੋਇ ਸਰੀਰ ਮੈ॥੨॥
ਪਉੜੀ॥
ਹਰਿ ਸਿਮਰਨੁ ਪ੍ਰਹਿਲਾਦ ਉਧਾਰੇ॥
ਪ੍ਰਹਿਲਾਦਿ ਉਧਾਰਿ ਹਰਿਨਾਖਸ ਮਾਰੇ॥
ਹਰਿ ਸਿਮਰਨੁ ਮਾਨੁਖ ਦੇਹ ਪਾਈ॥
ਆਨਨ ਜਪੋ ਸਭਿ ਤਜੋ ਚਤੁਰਾਈ॥
ਹਰਿ ਸਿਮਰਨਿ ਜਮਦੂਤਿ ਨਿਕਟਿ ਨ ਆਵੈ॥
ਹਰਿ ਸਿਮਰਨਿ ਸਤਿਸੰਗਤਿ ਪਾਵੈ॥
ਹਰਿ ਸਿਮਰਨਿ ਹੋਤਿ ਜਗਤੁ ਬਿਲਾਸੁ॥
ਹਰਿਜਨੁ ਕੈ ਘਟਿ ਹਰਿ ਕਰੈ ਨਿਵਾਸੁ॥੨੫॥
ਦੋਹਰਾ॥
ਸਿਮਰਨੁ ਸਭ ਤੇ ਊਚ ਹੈ ਜੇ ਊਚ ਨੀਚ ਧਰੈ ਧਿਆਨੁ॥
ਹਰਿ ਗੁਨ ਘਟਿ ਮੈ ਰਚਿ ਰਹਿਓ ਹਰਿ ਕਰਨੀ ਪਰਵਾਨ॥੧॥
ਸੋਰਠਾ॥
ਜਪਤਿ ਰਹੋ ਦਿਨੁ ਰਾਤਿ ਸਾਚੇ ਮਨ ਮੋ ਰਚਿ ਰਹੈ॥
ਹਰਿਜਨ ਬਲਿ ਬਲਿ ਜਾਤ
ਜਿਸੁ ਸਿਮਰਨਿ ਸੁਖੁ ਪਾਈਐ॥੨॥
ਪਉੜੀ॥
ਹਰਿ ਕੈ ਸਿਮਰਨਿ ਭਰਮੁ ਸਭੁ ਜਾਇ॥
ਹਰਿ ਕੈ ਸਿਮਰਨਿ ਸਦਾ ਸੁਖ ਪਾਇ॥
ਹਰਿ ਕੈ ਸਿਮਰਨਿ ਅਨੰਦੁ ਸੁਖੁ ਹੋਇ॥
ਹਰਿ ਕੈ ਸਿਮਰਨਿ ਮੈਲੁ ਸਭ ਖੋਇ॥
ਹਰਿ ਕੈ ਸਿਮਰਨਿ ਕੋਟ ਪਾਪ ਜਾਹਿ॥
ਹਰਿ ਕੈ ਸਿਮਰਨਿ ਬਸੈ ਮਨ ਮਾਹਿ॥
ਹਰਿ ਕੈ ਸਿਮਰਨਿ ਦੂਤ ਦੁਖ ਜਾਹਿ॥
ਹਰਿ ਕੈ ਸਿਮਰਨਿ ਪਰਮਗਤਿ ਪਾਹਿ॥੨੬॥
ਦੋਹਰਾ॥
ਸਿਮਰਿ ਸਿਮਰਿ ਜਨ ਸਿਮਰਤੇ ਸਿਮਰਤ ਹੈ ਮਨ ਮਾਹਿ॥
ਇਕ ਮਨਿ ਹੋਇ ਕੈ ਸਿਮਰਨਾ ਸਾਚੀ ਪਦਵੀ ਪਾਹਿ॥੧॥
ਸੋਰਠਾ॥
ਸਿਮਰਨੁ ਕਰਹੁ ਨਿਸੰਗ ਰੰਗੁ ਪ੍ਰਭੂ ਕਾ ਦੇਖਿ ਲੇਹੁ॥
ਨਾ ਤੁਮ ਕਰਹੁ ਦੁਰੰਗ ਹਰਿਜਨੁ ਹਰਖੁ ਨ ਰਾਖਈ॥੨॥
ਪਉੜੀ॥
ਮੁਸਲਮਾਨੁ ਮੁਸਲਮੁ ਈਮਾਨੁ॥
ਕਰੇ ਬੰਦਗੀ ਪੜੈ ਕੁਰਾਨੁ॥
ਸਿਦਕੁ ਰਾਖਿ ਨਿਵਾਜਿ ਗੁਜਾਰੈ॥
ਤੀਹੇ ਰੋਜੇ ਫਰਜੁ ਉਤਾਰੈ॥
ਦੀਨਦਾਰ ਸਿਦਕੁ ਆਲ ਆਕੀਦੈ॥
ਪਲ ਪਲ ਦਮ ਦਮ ਨਾਮੁ ਮਨਿ ਚੀਦੈ॥
ਸਿਫਤ ਪੈਕੰਬਰ ਕੀ ਰਾਖੈ ਮਨ ਮਾਹਿ॥
ਚਾਰ ਯਾਰ ਪਰ ਬਲਿ ਬਲਿ ਜਾਹਿ॥੨੭॥
ਦੋਹਰਾ॥
ਮੁਸਲਮਾਨ ਸੋਈ ਜਾਨੀਐ ਕਲਮਾਂ ਪੜ੍ਹੈ ਮਨ ਮਾਹਿ॥
ਦੀਨ ਮੁਹੰਮਦ ਕੇ ਨਾਮ ਪਰਿ
ਹਰਿਜਨੁ ਬਲਿ ਬਲਿ ਜਾਹਿ॥੧॥
ਸੋਰਠਾ॥
ਕਾਫਰ ਬੇਈਮਾਨੁ ਦੀਨ ਦੁਨੀਆ ਮੈਂ ਜਰਦਰੂ॥
ਹਿੰਦੂ ਮੁਸਲਮਾਨ ਸਭ ਕਰਨੀ ਪ੍ਰਵਾਨੁ ਹੈ॥੨॥
ਪਉੜੀ॥
ਇਸੁ ਕਲ ਮਹਿ ਸੁਚਿ ਕਿਰਿਆ ਜਾਨੁ॥
ਬ੍ਰਹਮਨ ਸੁਚਿ ਕਿਰਿਆ ਪਰਵਾਨੁ॥
ਬਕਰਾ ਮਾਰੈ ਜੀਵ ਤੇ ਖੋਵੈ॥
ਲਾਇ ਪ੍ਰੇਮ ਮਾਸ ਕਉ ਧੋਵੈ॥
ਜਬ ਵਹੁ ਮਾਸੁ ਭਯਾ ਤ੍ਯਾਰ॥
ਤਬ ਜੇਵਣ ਬੈਠੇ ਸਭਿ ਕੂੜਿਆਰ॥
ਦੇਖਹੁ ਚਉਕਾ ਭਿਟੈ ਕਾਇ॥
ਹਾਡ ਚਾਮ ਖਾਣੇ ਤੇ ਜਾਇ॥੨੮॥
ਦੋਹਰਾ॥
ਚਉਕਾ ਦੇਹਿ ਬਨਾਇਕੈ ਬ੍ਰਹਮਨ ਅਤਿ ਬਲਵਾਨ॥
ਹਾਡ ਚਚੋੜਹਿ ਕਾਗ ਜਿਉ
ਲਪਟਿ ਰਹੇ ਜਿਉ ਸੁਆਨ॥੧॥
ਸੋਰਠਾ॥
ਹਾਡ ਮਾਸੁ ਤੁਮ ਖਾਹੁ ਸੁਚਿ ਕਿਰਿਆ ਤੁਮ ਢੂੰਢਤੇ॥
ਹਰਿਜਨ ਇਹੁ ਸੁਚ ਨਾਹਿ
ਧਰਮ ਅਪਨੇ ਕਉ ਖੋਵਤੇ॥੨॥
ਪਉੜੀ॥
ਹਰਿ ਕੀ ਕਰਨੀ ਰਾਖਹੁ ਆਸ॥
ਹਰਿ ਕੀ ਕਰਨੀ ਮਨੁ ਬਿਸਵਾਸੁ॥
ਹਰਿ ਕੀ ਕਰਨੀ ਰਹਿ ਨਿਰਮੋਹ॥
ਹਰਿ ਕੀ ਕਰਨੀ ਨ ਰਾਖੈ ਮਨਿ ਧ੍ਰੋਹ॥
ਹਰਿ ਕੀ ਕਰਨੀ ਜਪੁ ਤਪੁ ਕਰੈ॥
ਹਰਿ ਕੀ ਕਰਨੀ ਨਰਕਿ ਨ ਪਰੈ॥
ਹਰਿ ਕੀ ਕਰਨੀ ਰਹੈ ਸੁਖ ਵਾਸੁ॥
ਹਰਿ ਕੀ ਕਰਨੀ ਫਿਰੈ ਉਦਾਸ॥
ਹਰਿ ਕੀ ਕਰਨੀ ਜੋਗੁ ਕਮਾਵੈ॥
ਹਰਿ ਕੀ ਕਰਨੀ ਚਿਤੁ ਪ੍ਰਭੁ ਸਿਉ ਲਾਵੈ॥
ਹਰਿ ਕੀ ਕਰਨੀ ਰਾਜੁ ਸੁਭ ਭਇਆ॥
ਬਿਨੁ ਸਿਮਰਨੁ ਅਕਾਰਥ ਗਇਆ॥
ਹਰਿ ਕੀ ਕਰਨੀ ਜਸੁ ਸੰਸਾਰਿ॥
ਹਰਿ ਕੀ ਕਰਨੀ ਦਰਦਿ ਬਿਦਾਰ॥
ਹਰਿ ਕੀ ਕਰਨੀ ਧਰਤਿ ਆਕਾਸੁ॥
ਹਰਿ ਕੀ ਕਰਨੀ ਜਲ ਪਉਨ ਨਿਵਾਸੁ॥
ਹਰਿ ਕੀ ਕਰਨੀ ਭਜਨੁ ਨਿਤ ਹੋਇ॥
ਹਰਿ ਕੀ ਕਰਨੀ ਪਰਮ ਬੁਧਿ ਹੋਇ॥
ਹਰਿ ਕੀ ਕਰਨੀ ਭਇਓ ਨ ਭਿਖਾਰੀ॥
ਹਰਿ ਕੀ ਕਰਨੀ ਭਇਓ ਉਪਕਾਰੀ॥
ਹਰਿ ਕੀ ਕਰਨੀ ਮੈਲੁ ਸਭੁ ਖੋਵੈ॥
ਹਰਿ ਕੀ ਕਰਨੀ ਬੀਜੁ ਧਰਮੁ ਬੋਵੈ॥
ਹਰਿ ਕੀ ਕਰਨੀ ਦਸ ਅਉਤਾਰ॥
ਹਰਿ ਕੀ ਕਰਨੀ ਮੁਕਤਿ ਦੁਆਰ॥
ਹਰਿ ਕੀ ਕਰਨੀ ਸ੍ਰਿਸਟ‍ਿ ਉਪਜਾਇ॥
ਹਰਿ ਕੀ ਕਰਨੀ ਸਤਿਗੁਰਿ ਪਾਇ॥
ਹਰਿ ਕੀ ਕਰਨੀ ਚਰਨੀ ਚਿਤੁ ਲਾਇ॥
ਹਰਿ ਕੀ ਕਰਨੀ ਸੁਰਗ ਮਹਿ ਜਾਇ॥
ਹਰਿ ਕੀ ਕਰਨੀ ਨਰਕਿ ਨਹਿ ਪਾਇ॥
ਹਰਿ ਕੀ ਕਰਨੀ ਕਾਰਜੁ ਸਭੁ ਹੋਇ॥
ਹਰਿ ਕੀ ਕਰਨੀ ਪਾਪ ਮੈਲੁ ਖੋਇ॥੨੯॥
ਦੋਹਰਾ॥
ਹਰਿ ਕਰਨੀ ਪਰਵਾਨੁ ਹੈ ਅਰੁ ਕਰਨ ਕਰਾਵਨਿ ਜੋਗੁ॥
ਜੋ ਕਿਛੁ ਕੀਆ ਸੁ ਹਰਿ ਕੀਆ
ਨਿਸਦਿਨੁ ਹਰਿਜਨ ਭੋਗੁ॥੧॥
ਸੋਰਠਾ॥
ਹਰਿਜਨ ਹਰਿ ਆਰਾਧ ਕਾਰਜ ਸਭਿ ਪੂਰੇ ਪਵਹਿ॥
ਮਹਾ ਤਪਸੀ ਸਾਧੁ ਹਰਿ ਚਰਣੀ ਚਿਤੁ ਲਾਗ ਰਹੈ॥੨॥
ਪਉੜੀ॥
ਹਰਿ ਕੀ ਕਰਣੀ ਸਾਧ ਭਉ ਤਜੈ॥
ਹਰਿ ਕੀ ਕਰਣੀ ਸਾਧ ਹਰਿ ਰਚੈ॥
ਕਲਿ ਕਲੇਸ ਸਾਧੂ ਜਨੁ ਖੋਵੈ॥
ਘਰਿ ਘਰਿ ਤਨੁ ਤਨੁ ਨਿਸਦਿਨੁ ਜੋ ਵੈ॥
ਸਾਧੁ ਕੀ ਨਿੰਦਾ ਨਰਕ ਮਹਿ ਪਰਹੀ॥
ਹਰਿ ਕੀ ਕਰਣੀ ਸਿਰ ਪਰਿ ਧਰਹੀ॥
ਚਾਰਿ ਜੁਗਿ ਸੰਗ੍ਰਾਮੁ ਅਤਿ ਭਇਆ॥
ਇਹੁ ਕਲਿਜੁਗ ਅਚਰਜ ਮਹਿ ਰਹਿਆ॥੩੦॥
ਦੋਹਰਾ॥
ਰਾਮ ਨਾਮੁ ਹਿਰਦੈ ਧਰਹੁ ਦਇਆ ਧਰਮ ਅਧੀਨ॥
ਰਾਜੁ ਤੇਜੁ ਸੰਗ੍ਰਾਮੁ ਕਰਹੁ ਹਰਿਜਨ ਇਹੁ ਮਤਿ ਲੀਨ॥੧॥
ਸੋਰਠਾ॥
ਨਾਮੁ ਦਾਨੁ ਇਸਨਾਨੁ ਹਰਿ ਕੀਤਾ ਚਿਤਿ ਲਾਇਕੈ॥
ਹਰਿ ਕਰਨੀ ਪਰਵਾਨੁ ਚਾਰਿ ਜੁਗ ਮਹਿ ਜਾਨੀਐ॥੨॥
ਪਉੜੀ॥
ਇਕ ਧ੍ਰੋਹੀ ਮਿਤ੍ਰ ਸੈ ਕਰਹਿ ਪ੍ਰੀਤਿ॥
ਮਿਤ੍ਰ ਰਾਖੈ ਧਰਮ ਕੀ ਰੀਤਿ॥
ਧ੍ਰੋਹੀ ਧ੍ਰੋਹ ਕਰਿ ਮਿਤ੍ਰ ਕੋ ਖਾਇ॥
ਮਿਤ੍ਰ ਕੈ ਹਰਿ ਸਦਾ ਸਹਾਇ॥
ਧ੍ਰੋਹੀ ਖਾਇ ਅਉਰ ਮਨਿ ਘੜੈ॥
ਖਾਤਿ ਖਾਤਿ ਵਹੁ ਖਾਤ ਮੈ ਪੜੈ॥
ਮਿਤ੍ਰ ਰਾਖੈ ਹਰਿ ਕੀ ਆਸ॥
ਖਰਚਿ ਖਜਾਨਾ ਦੂਨੀ ਰਾਸਿ॥੩੧॥
ਦੋਹਰਾ॥
ਮਿਤ੍ਰ ਮਨਿ ਆਨੰਦ ਹੈ ਧ੍ਰੋਹੀ ਕੈ ਧ੍ਰੋਹ ਧਿਆਨ॥
ਮਿਤ੍ਰ ਕੈ ਮਨਿ ਹਰਿ ਵਸੈ ਧ੍ਰੋਹੀ ਬੇਈਮਾਨ॥੧॥
ਸੋਰਠਾ॥
ਅਕਿਰਤਘਣੁ ਗਇਆ ਨਿਰਾਸਿ
ਬਿਸਵਾਸਘਾਤੀ ਭੀ ਜਾਇਗਾ॥
ਨਿੰਦਕ ਜਿਮੀਨ ਅਸਮਾਨਿ
ਈਹਾਂ ਊਹਾਂ ਨ ਹੋਇਸੀ॥੨॥
ਪਉੜੀ॥
ਸਤਿਜੁਗਿ ਸਤ ਸੁਰ ਭਗਤਿ ਕਮਾਵੈ॥
ਤ੍ਰੇਤੈ ਜਪੁ ਤਪੁ ਜੋਗ ਲਿਵ ਲਾਵੈ॥
ਦੁਆਪੁਰਿ ਦਰਸਨੁ ਹਰਿ ਸੰਤ ਕਾ ਕੀਨਾ॥
ਵਾਹਗੁਰੂ ਸਾਚਾ ਮਨੁ ਲੀਨਾ॥
ਕਲਿਜੁਗਿ ਦੇਖਹੁ ਹੋਤ ਸੰਗ੍ਰਾਮੁ॥
ਝੂਠੇ ਚਿਤ ਸਿਉ ਜਪੈ ਹਰਿ ਨਾਮੁ॥
ਤ੍ਰੈ ਜੁਗ ਥਾ ਖੰਡੇ ਕੀ ਧਾਰੁ॥
ਕਲਿਜੁਗ ਕ੍ਰੋਧ ਲੋਭ ਅਹੰਕਾਰੁ॥੩੨॥
ਦੋਹਰਾ॥
ਸਤਿਜੁਗ ਸੰਸਾ ਨਾ ਰਹੈ ਅਰੁ ਤ੍ਰੇਤੈ ਤਨੁ ਮਨੁ ਰਾਮੁ॥
ਦੁਆਪਰਿ ਦਰਸਨੁ ਮੈ ਰਹੈ ਕਲਿਜੁਗ ਮੈ ਸੰਗ੍ਰਾਮੁ॥੧॥
ਸੋਰਠਾ॥
ਸਤਿਜੁਗ ਸਤੁ ਸੰਤੋਖੁ ਅਰੁ ਤ੍ਰੇਤੈ ਜਪੁ ਤਪੁ ਚੀਨਈ॥
ਦੁਆਪਰ‍ਿ ਕੀਨੇ ਚੋਜੁ ਕਲਿਜੁਗਿ ਨਾਮੁ ਦਾਨੁ ਸੰਗ੍ਰਾਮ ਹੈ॥੨॥
ਪਉੜੀ॥
ਸਿਖ ਸੰਤੋ ਮੁਖਿ ਬੋਲਹੁ ਰਾਮੁ॥
ਸਾਧਸੰਗਤਿ ਕਰਨੀ ਪਰਵਾਨ॥
ਸਾਧੁ ਬਿਰਹੁ ਕੀਆ ਪ੍ਰਭੁ ਪਾਇਆ॥
ਸਾਧੁ ਬਿਰਹੁ ਕੀਆ ਹਰਿਜਨੁ ਮਨਿ ਲਾਇਆ॥
ਇਸੁ ਕਲਿ ਮਹਿ ਭਇਓ ਸੰਗ੍ਰਾਮੁ॥
ਬਿਧਨੈ ਠਟੀ ਕਰਨੀ ਪਰਵਾਨੁ॥
ਸਤਿਗੁਰ ਕੀ ਜੋ ਨਿੰਦਾ ਕਰੈ॥
ਮਾਇ ਬਾਪ ਕੈ ਆਗੈ ਮਰੈ॥੩੩॥
ਦੋਹਰਾ॥
ਪੂਰੀ ਵਾ ਕੀ ਨ ਪਵੈ ਸੰਤਾ ਕਹਿਓ ਨ ਮਾਨੁ॥
ਬਿਧਨੈ ਠਟੀ ਸੁ ਹੋਇ ਹੈ ਨ ਛੋਡੈ ਮੁਖਿ ਨਾਮੁ॥੧॥
ਸੋਰਠਾ॥
ਲੋਭ ਪਾਪ ਸਭ ਝੂਠੁ ਹੈ ਇਸ ਕਲਿ ਮੈ ਸੰਗ੍ਰਾਮੁ॥
ਹਰਿਜਨ ਹਿਰਦੈ ਹਰਿ ਬਸੈ ਨਾ ਛੋਡੈ ਹਰਿ ਨਾਮੁ॥੨॥
ਪਉੜੀ॥
ਬਿਉਹਾਰ ਚਲਣ ਕਲਿ ਮੈ ਹੈ ਐਸਾ॥
ਅੰਦਰਿ ਬਹੈ ਕੈ ਲਿਆਵੈ ਪੈਸਾ॥
ਲੈ ਪੈਸਾ ਘਰਿ ਮੈ ਜੋ ਆਵੈ॥
ਮਹਾ ਆਨੰਦ ਘਰਿ ਮੈ ਸੁਖ ਪਾਵੈ॥
ਮਨ ਅਪਨੈ ਕਉ ਬਹਿ ਸਮਝਾਵੈ॥
ਜੋ ਦੀਜੈ ਸਾਹ ਤੌ ਕੁਟੰਬ ਕਿਆ ਖਾਵੈ॥
ਸਾਹ ਆਏ ਕਉ ਸੰਡਿਆ ਕੀਆ॥
ਜੋ ਕਿਛੁ ਥਾ ਤੁਮਰਾ ਹਮ ਦੀਆ॥੩੪॥
ਦੋਹਰਾ॥
ਦੇਖੈ ਸਾਹੁ ਪੈਸੇ ਗਏ ਕੀਜੈ ਕਉਨ ਉਪਾਉ॥
ਅੰਦਰਿ ਬਹਿ ਪੈਰੀ ਪਵਹਿ ਤੂ ਸਉਦਾ ਮਤੁ ਗਵਾਉ॥੧॥
ਸੋਰਠਾ॥
ਪੈਸੇ ਤੇਰੈ ਠਾਇ ਦੇਨੇ ਕਉ ਕਿਛੁ ਘਰ ਨਹੀ॥
ਕਾਟ ਬਾਟ ਕਰ ਮਾਹਿ ਤੁਮ ਤੇ ਹਮ ਫਾਰਕ ਭਏ॥੨॥
ਪਉੜੀ॥
ਅਸੁਰਰਾਜ ਇਹੁ ਕਲਿ ਮੈ ਭਇਆ॥
ਜਪੁ ਤਪੁ ਸਤੁ ਛੀਨ ਹੁਇ ਗਇਆ॥
ਥੋਰੇ ਦਿਨ ਅਸੁਰਨ ਕਾ ਜੋਰਾ॥
ਭਗਤਿ ਪਰਤਾਪੁ ਹੋਤ ਨਹੀ ਥੋਰਾ॥
ਹੋਇਗੋ ਸੰਗ੍ਰਾਮੁ ਸੰਤ ਭੀ ਦੇਖੈ॥
ਕਰਨਾ ਪ੍ਰਭ ਕਾ ਹੋਇਗਾ ਲੇਖੈ॥
ਲਿਖਿਆ ਲੇਖੁ ਆਪਨ ਹਾਥਿ॥
ਧਰਮ ਪ੍ਰਗਾਸੁ ਜਾਇਗਾ ਪਾਪੁ॥੩੫॥
ਦੋਹਰਾ॥
ਸਾਧੋ ਸਿਦਤਿ ਨਾ ਕਰੋ ਅੰਤੁ ਨ ਵਾ ਕਾ ਦੇਖੁ॥
ਅੰਤੁ ਦੇਖਿ ਦੁਖੁ ਪਾਵਸੀ ਟਰੇ ਨ ਕਰਮ ਕੀ ਰੇਖ॥੧॥
ਸੋਰਠਾ॥
ਖੇਲੁ ਲੇਹੁ ਦਿਨਚਾਰਿ ਬਹੁਰਿ ਨ ਖੇਲਨਿ ਹੋਇਸੀ॥
ਉਡਨੁ ਹੋਇਗੋ ਛਾਰੁ ਢੂੰਢੇ ਹਥਿ ਨ ਆਵਸੀ॥੨॥
ਪਉੜੀ॥
ਇਸ ਕਲਿ ਮੈ ਜਪੁ ਨਾਮੁ ਕਾ ਜਾਪਿ॥
ਨਿਹਚੈ ਹੋਇ ਸਾਚਾ ਮਨਿ ਥਾਪਿ॥
ਬਿਨੁ ਹਰਿ ਨਾਮੁ ਧਰਮੁ ਨਹੀ ਕੋਈ॥
ਅੰਤਿ ਕਾਲਿ ਸਿਮਰਨਿ ਗਤਿ ਹੋਈ॥
ਨਿਹਚੈ ਹੋਇ ਸਿਮਰਹੁ ਮਨੁ ਮਾਹਿ॥
ਗੁਰੁ ਚਰਣਿ ਲਾਗਿ ਪਾਪ ਸਭਿ ਜਾਇ॥
ਲਾਖ ਸਿਆਨਪ ਕਰਿ ਕਰਿ ਦੇਖੈ॥
ਬਿਨੁ ਹਰਿ ਸਿਮਰਨ ਕਛੂ ਨ ਲੇਖੈ॥੩੬॥
ਦੋਹਰਾ॥
ਹਰਿ ਕਾ ਮਿਲਣਾ ਦੂਰਿ ਹੈ ਦੁਰਮਤਿ ਮਨਹੁ ਨ ਜਾਇ॥
ਦੁਰਮਤਿ ਜਾਇ ਤੌ ਹਰਿ ਮਿਲੈ ਹਰਿਜਨ ਹਰਿ ਕੈ ਪਾਇ॥੧॥
ਸੋਰਠਾ॥
ਹਰਿ ਕਾ ਨਾਮੁ ਤੁਮ ਲੇਹੁ ਜਿਉ ਮਛੁਲੀ ਜਲੁ ਪੀਵਤੀ॥
ਹਰਿ ਸਿਉ ਰਾਖੁ ਸਨੇਹੁ ਜਿਉ ਨੀਰੁ ਮੀਤੁ ਮਛੁਲੀ ਕਰੈ॥੨॥
ਪਉੜੀ॥
ਅੰਮ੍ਰਿਤ ਵੇਲੈ ਕਰਿ ਇਸਨਾਨੁ॥
ਮਨਿ ਠਹਰਾਵਹੁ ਧੁਨਿ ਧਰਿ ਧਿਆਨੁ॥
ਐਸਾ ਜਪਨਾ ਜਪਹੁ ਰੇ ਭਾਈ॥
ਅੰਤਿ ਕਾਲਿ ਹਰਿ ਹੋਇ ਸਹਾਈ॥
ਹਰਿ ਚਰਣੀ ਐਸਾ ਚਿਤੁ ਲਾਵਹੁ॥
ਮਨਸਾ ਧਾਰਿ ਹਰਿ ਨਾਮੁ ਧਿਆਵਹੁ॥
ਧਿਆਨੁ ਲਾਇ ਨਿਸਚੈ ਹੋਇ ਰਹੋ॥
ਪ੍ਰੀਤਿ ਨੀਤ ਨਿਤ ਚਿਤੁ ਮੈ ਲਹੋ॥੩੭॥
ਦੋਹਰਾ॥
ਪ੍ਰੀਤਿ ਕਰਹੁ ਚਿਤੁ ਲਾਇ ਕੈ ਇਕ ਮਨਿ ਹੋਇਕੈ ਜਾਪਿ॥
ਕਰਿ ਇਸਨਾਨੁ ਸੁਖਮਨੁ ਪੜੋ ਨਿਹਚੈ ਮਨਿ ਕਉ ਥਾਪਿ॥੧॥
ਸੋਰਠਾ॥
ਨਾਮੁ ਦਾਨੁ ਇਸਨਾਨੁ ਬਿਨੁ ਕਰਮਾ ਨਹੀ ਪਾਈਐ॥
ਸੰਤਸੰਗਤਿ ਪਰਵਾਨੁ ਸੁਚ ਧਿਆਨੁ ਨਹੀ ਛਾਡੀਐ॥੨॥
ਪਉੜੀ॥
ਜਾਪਹੁ ਅਪਰੰ ਅਪਾਰ ਨਿਰੰਕਾਰ॥
ਤੂੰ ਸਰਬ ਜੀਆ ਕਾ ਪਾਲਨਹਾਰ॥
ਤੂੰ ਅਲਖੁ ਲੇਖ ਕਾ ਧਨੀ॥
ਤੂੰ ਬੇਅੰਤ ਤੇਰਾ ਅੰਤੁ ਕਿਆ ਗਨੀ॥
ਤੂੰ ਸਰਬ ਨਿਧਾਨੁ ਪ੍ਰੀਤਮੁ ਹਰਿ ਰਾਇਆ॥
ਤੂੰ ਸੁਖਦੇਉ ਸੇਵ ਕਰਿ ਪਾਇਆ॥
ਤੂੰ ਭਗਤਵਛਲੁ ਹਰਿ ਅੰਤਰਿਜਾਮੀ॥
ਤੂੰ ਹਰਿ ਦਿਆਲੁ ਅਕਾਲ ਨਿਹਾਲ ਜਿਉ ਧਾਮੀ॥੩੮॥
ਦੋਹਰਾ॥
ਤੂੰ ਸਿਤੂਨੁ ਬੇਚਮੂਨ ਮੈ ਮੂ ਨ ਪੜ੍ਹੰਤੀਆ ਹੋਇ॥
ਹਰਿਜਨੁ ਸਿਮਰਨੁ ਸਿਮਰ ਲੇਹੁ ਮਨ ਕੀ ਦੁਰਮਤਿ ਖੋਇ॥੧॥
ਸੋਰਠਾ॥
ਲਖਿ ਚਉਰਾਸੀ ਜਾਤਿ ਤੇਰਾ ਅੰਤੁ ਨ ਕਿਨਹੀ ਪਾਇਆ॥
ਜਪਤ ਰਹੋ ਦਿਨਰਾਤਿ ਸਤਿਗੁਰਿ ਸੰਸਾ ਮੇਟਿਆ॥੨॥
ਪਉੜੀ॥
ਤੂੰ ਆਪੇ ਦਾਤਾ ਆਪੇ ਭੁਗਤਾ ਤੂੰ ਆਪੇ ਮਿਹਰ ਕਰੰਤਾ॥
ਤੂੰ ਆਪੇ ਜੋਗੀ ਤੂੰ ਆਪੇ ਭੋਗੀ ਤੂੰ ਆਪੇ ਭੋਗ ਕਰੰਤਾ॥
ਤੂੰ ਆਪੇ ਅਲਖੁ ਅਲੇਖੁ ਬਿਧਾਤਾ ਤੂੰ ਆਪੇ ਕਰਹਿ ਸੁ ਹੋਈ॥
ਤੂੰ ਆਪੇ ਦਰਿ ਦਰਿ ਫਿਰਹਿ ਫਿਰਾਵਹਿ
ਤੂੰ ਆਪੇ ਸੁਖ ਮੈ ਹੋਈ॥
ਤੂੰ ਆਪੇ ਸਾਹੁ ਆਪੇ ਹੀ ਤਸਕਰ
ਤੇਰੀ ਕੁਦਰਤਿ ਕਉ ਬਲਿ ਜਾਈ॥
ਤੂੰ ਆਪੇ ਬਾਂਧਹਿ ਤੂੰ ਆਪੇ ਛੋਡਹਿ
ਤੂੰ ਆਪੇ ਕਰਹਿ ਸੁਭਾਈ॥
ਤੂੰ ਆਪੇ ਸਾਹੁ ਆਪੇ ਬਾਪਾਰੀ
ਤੂੰ ਆਪੇ ਭਇਆ ਭਿਖਾਰੀ॥
ਤੂੰ ਆਪੇ ਪੁਰਖੁ ਅਲੇਖ ਕਹਾਵਹਿ
ਤੂੰ ਆਪੇ ਸੁੰਦਰ ਨਾਰੀ॥੩੯॥
ਦੋਹਰਾ॥
ਤੂੰ ਅਪਨੇ ਰੰਗਿ ਆਪਹਿ ਰਾਤਾ
ਤੇਰੀ ਕੁਦਰਤਿ ਕਉ ਬਲਿ ਜਾਈ॥
ਹਰਿਜਨ ਹਰਿ ਹਰਿ ਹਿਰਦੈ ਭਜਹੁ
ਜਨ ਨਾਨਕ ਏਕੁ ਮਨਾਈ॥੧॥
ਸੋਰਠਾ॥
ਜਪਨਾ ਜਪੋ ਮਨ ਮਾਹਿ ਇਕ ਮਨ ਹੋਇਕੈ ਧਿਆਈਐ॥
ਇਕੁ ਬਿਨੁ ਦੂਜਾ ਨਾਹਿ ਹਰਿ ਕਾ ਨਾਮੁ ਨ ਛੋਡੀਐ॥੨॥
ਪਉੜੀ॥
ਜਿਸੁ ਰਾਖਹਿ ਤੂੰ ਦੇਹਿ ਵਡਿਆਈ॥
ਜਿਸੁ ਰਾਖਹਿ ਤੂੰ ਸਦਾ ਸਹਾਈ॥
ਜਿਸੁ ਰਾਖੈ ਤੂੰ ਰਹੈ ਸੁਮੇਰੁ॥
ਸਿਮਰਹਿ ਮੁਨਿਜਨ ਜੱਛੁ ਕੁਮੇਰੁ॥
ਜਿਸੁ ਰਾਖਹਿ ਤੂੰ ਆਦਿ ਜੁਗਾਦੀ॥
ਹਰਿਨਾਖਸੁ ਮਾਰਿਓ ਰਖਿਓ ਪ੍ਰਹਲਾਦੀ॥
ਜਿਸੁ ਰਾਖਹਿ ਤੂੰ ਆਪਣਾ ਜਾਨਿ॥
ਵਾ ਕਉ ਕਬਹੁ ਨ ਹੋਵੈ ਹਾਨਿ॥੪੦॥
ਦੋਹਰਾ॥
ਹਰਿ ਕਾ ਨਾਮੁ ਹਿਰਦੈ ਧਰੋ ਪ੍ਰਭੁ ਜੀ ਲੇਹੁ ਪਰਾਖੁ॥
ਕਰਿ ਇਸਨਾਨ ਸੁਖਮਨਿ ਪੜ੍ਹੋ ਨਿਹਚੈ ਮਨ ਕੋ ਥਾਪੁ॥੧॥
ਸੋਰਠਾ॥
ਜਪੁ ਤੂੰ ਇਕੁ ਮਨਿ ਹੋਇ ਆਨ ਨਾਮੁ ਜਪਨਾ ਨਹੀ॥
ਮਾਨਸ ਜਨਮੁ ਹੈ ਦੇਵ ਬਿਨੁ ਹਰਿ ਭਜਨ ਨ ਪਾਈਐ॥੨॥
ਪਉੜੀ॥
ਨ ਰਟਨ ਮੈ॥ ਨ ਜਟਨ ਮੈ॥
ਨ ਘਟਨ ਮੈ॥ ਨ ਜਤਨ ਮੈ॥
ਨ ਡਿੰਭ ਕੇ ਡਿਢਾਇ ਮੈ॥ ਨ ਸਾਸ ਕੇ ਚੜ੍ਹਾਇ ਮੈ॥
ਚਤੁਰ ਸੁਜਾਨ ਹੈ॥ ਇਸਨਾਨੁ ਜਲੁ ਧੋਇ ਹੈ॥
ਬਹੁਤ ਬਾਤ ਮਨ ਗੋਇ ਹੈ॥ ਦੇਹੀ ਸਾੜਿ ਖੋਇ ਹੈ॥
ਨ ਡਿੰਭ ਕੇ ਡਿਢਾਇ ਮੈ॥ ਨ ਅਨੇਕ ਬਹੁ ਗਾਇ ਮੈ॥
ਨ ਬਜੰਤ੍ਰ ਕੇ ਬਜਾਇ ਮੈ॥ ਨ ਦੇਹੀ ਧੂਰਿ ਲਾਇ ਮੈ॥
ਨ ਮਾਲਾ ਕੇ ਫਿਰਾਇ ਮੈ॥ ਹੈ ਸਾਚੁ ਕੇ ਦਿੜਾਇ ਮੈ॥
ਹਰਿ ਪਾਵਨੈ ਕੀ ਏਹੀ ਬਾਤ॥ ਸੁਚ ਸਾਚੁ ਹੀਐ ਸਾਂਤਿ॥
ਨਹੀ ਸੋਵਹਿ ਜੇ ਪ੍ਰਭਾਤਿ॥
ਹਰਿਜਨੁ ਹਰਿ ਮਿਲਹਿ ਆਪੁ॥੪੧॥
ਡਖਣਾ॥
ਮਨਿ ਹੀ ਅੰਦਰਿ ਢਾਹਿ ਬਿਨੁ ਦੇਖੇ ਮਹਬੂਬ ਕੇ॥
ਜਬਹੀ ਹੋਇ ਨਿਬਾਹੁ ਹਰਿਜਨ ਸਚੁ ਮੈ ਰਚਿ ਰਹੇ॥੧॥
ਪਉੜੀ॥
ਇਸੁ ਜੁਗ ਮੈ ਪਾਗ ਹਾਥਿ ਦੈ ਰਾਖੈ॥
ਨਿਸਦਿਨੁ ਰਾਮੁ ਨਾਮੁ ਯਹੁ ਭਾਖੈ॥
ਇਨ ਮਾਇਆ ਨੈ ਮੁਨੀਜਨਿ ਮੋਹੇ॥
ਏਹੁ ਕਲਿ ਮੈ ਸੇਵਕ ਮਾਇਆ ਕੇ ਹੋਏ॥
ਮਾਇ ਬਾਪੁ ਭਾਈ ਸਬ ਮਾਇਆ॥
ਅਉਰਤ ਪ੍ਰੀਤਿ ਭੈਨ ਅਰੁ ਭਾਇਆ॥
ਜਬ ਮਾਇਆ ਤਬ ਆਦਰ ਹੋਇ॥
ਬਿਨੁ ਧਨੁ ਬਾਤ ਨ ਪੂਛੈ ਕੋਇ॥੪੨॥
ਦੋਹਰਾ॥
ਧਨੁ ਮਾਇਆ ਕਿਆ ਚਾਹਤੇ
ਮਾਇਆ ਮੋਹੁ ਸਭ ਕੂਰਿ॥
ਹਰਿਜਨ ਹਰਿ ਕੇ ਨਾਮੁ ਬਿਨੁ
ਹੋਤ ਜਾਤ ਸਭ ਧੂਰਿ॥੧॥
ਪਉੜੀ॥
ਸੁਨਹੁ ਸੰਤਹੁ ਤੁਮ ਸਾਚੀ ਬਾਨੀ॥
ਗੁਰੁ ਅਪਨੇ ਕਉ ਹਰਿਜਨੁ ਜਾਨੀ॥
ਜਾ ਹਰਿ ਹੋਵੈ ਸਦਾ ਸਹਾਈ॥
ਧਰਮ ਬਿਲਾਸੁ ਪਰਮਗਤਿ ਪਾਈ॥
ਪਾਖੰਡ ਛਾਡਿ ਬ੍ਰਹਮੰਡਿ ਮਨਿ ਧਰੋ॥
ਆਨ ਕੌ ਛਾਡਿ ਸਿਮਰਨੁ ਨਿਤ ਕਰੋ॥
ਸੁਚਿ ਕਿਰਿਆ ਅਰੁ ਹਰਿ ਹਰਿ ਭਜੋ॥
ਝੂਠਾ ਪੈਰੀ ਪਉਣਾ ਤਜੋ॥੪੩॥
ਦੋਹਰਾ॥
ਜੋ ਤੁਮ ਸਾਚੇ ਸਿਖ ਹੋ ਤਜਹੁ ਕੁਬੁਧੀ ਮਤਿ॥
ਹਰਿਜਨੁ ਹਰਿ ਕਾ ਭਜਨੁ ਭਜੋ
ਤਬ ਹੋਇ ਤੁਮਾਰੀ ਗਤਿ॥੧॥
ਸੋਰਠਾ॥
ਜੋ ਤੁਮ ਰਾਖਹੁ ਸਾਚੁ
ਬਚਨੁ ਹਮਾਰਾ ਮਾਨਿ ਲੇਹੁ॥
ਗੁਰ ਕਾ ਹੋਇ ਸਰਾਪੁ
ਜੋ ਤੁਮ ਹੋਹੁ ਅਧਰਮ ਮਹਿ॥੨॥੪੩॥੧॥
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
(ਲਿਖਤੀ ਪੋਥੀਆਂ, ਪਟਨੇ ਅਤੇ ਪਟਿਆਲੇ ਵਾਲੇ ਦਸਮ ਸਰੂਪ)