ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ॥ ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥੧੦੮॥
ਅਹੋਈ ਰਾਖੈ ਨਾਰਿ ਦਾ ਅਰਥ ਦੂਜੀ ਜਨਾਨੀ ਰੱਖਣਾ ਨਹੀਂ ਹੈ। ਮਨ ਦਾ ਅਰਥ ਚੇਤਨ ਮਨ ਹੈ ਨਾ ਕਿ ਭਾਰ ਜੋ ਕੇ ਮਣ ਹੁੰਦਾ ਯਾ ਚਾਲੀ ਸੇਰ ਬਰਾਬਰ ਹੁੰਦਾ। ਗੁਰਮਤਿ ਅਨੁਸਾਰ ਹਰਿ ਕਾ ਸਿਮਰਨ ਨਾ ਕਰ ਕੇ ਦੁਸਰੀ ਮਤ ਯਾ ਮਾਯਾ ਵਾਲੀ ਮਤ ਰਖ ਕੇ ਇਹ ਚਾਰ ਭਾਰ “ਹਉਮੈ , ਮੋਹ , ਭਰਮ ਅਤੇ ਭੈ “ ਜੀਵ ਨੂੰ ਜਨਮ ਜਨਮ ਵਿੱਚ ਸਹਨੇ ਪੈਣਗੇ ਗੁਰਬਾਣੀ ਵਿੱਚ ਗੁਰ ਅਰਜਨ ਦੇਵ ਜੀ ਨੇ ਦੱਸਿਆ ਹੈ “ਹਉਮੈ ਮੋਹ ਭਰਮ ਭੈ ਭਾਰ”। ਨੀਚੇ ਗੁਰਬਾਣੀ ਵਿੱਚ ਆਣ ਵਾਲਾ ਵਿਚਾਰ “ਮਣ” ਸ਼ਬਦ ਸਮਝਾ ਰਿਹਾ ਹੈ। ਗੁਰਮਤਿ ਬ੍ਰਹਮ ਦਾ ਗਿਆਨ ਹੈ ਗੁਰਮਤਿ ਹੈ ਤੇ ਟੀਕਿਆਂ ਨੇ ਉੱਪਰ ਦਿੱਤਿਆਂ ਪੰਕਤੀਆਂ ਨੂੰ ਇਸਤ੍ਰੀ ਨਾਲ ਜੋੜ ਕੇ ਚਾਰ ਮਣ ਭਾਰ ਢੋਣ ਵਾਲੀ ਖੋਤੀ ਦੱਸ ਦਿੱਤਾ।
ਮ ੧॥ ਲਖ ਮਣ ਸੁਇਨਾ ਲਖ ਮਣ ਰੁਪਾ ਲਖ ਸਾਹਾ ਸਿਰਿ ਸਾਹ॥ ਲਖ ਲਸਕਰ ਲਖ ਵਾਜੇ ਨੇਜੇ ਲਖੀ ਘੋੜੀ ਪਾਤਿਸਾਹ॥ ਜਿਥੈ ਸਾਇਰੁ ਲਘਣਾ ਅਗਨਿ ਪਾਣੀ ਅਸਗਾਹ॥ ਕੰਧੀ ਦਿਸਿ ਨ ਆਵਈ ਧਾਹੀ ਪਵੈ ਕਹਾਹ॥ ਨਾਨਕ ਓਥੈ ਜਾਣੀਅਹਿ ਸਾਹ ਕੇਈ ਪਾਤਿਸਾਹ॥੪॥