ਇਨਸਾਨ ਦੇ ਸਰੀਰਕ ਜਨਮ ਤੋ ਲੈ ਕੈ ਅੰਤ ਸਮੇ ਤੱਕ ਦੇ ਸਫਰ
ਆਉ ਅੱਜ ਆਪਾ ਗੁਰਬਾਣੀ ਦੇ ਗਿਆਨ ਦੀ ਰੋਸਨੀ ਵਿੱਚ ਇਨਸਾਨ ਦੇ ਸਰੀਰਕ ਜਨਮ ਤੋ ਲੈ ਕੈ ਅੰਤ ਸਮੇ ਤੱਕ ਦੇ ਸਫਰ ਦੀ ਵਿਚਾਰ ਕਰਦੇ ਹਾਂ। ਕਿ ਕਿਵੇ ਸੱਚੇ ਗਿਆਨ ਤੋ ਬਿਨਾ ਮਨੁੱਖ ਅਗਿਆਨਤਾ ਦੇ ਡੂੰਘੇ; ਤਿ੍ਸਨਾ ਰੂਪੀ ਖਾਰੇ ਸੰਸਾਰ ਸਮੰਦਰ ਵਿਚ ਗੋਤੇ ਖਾਂਦਾ ਹੋਇਆ ਅਖੀਰ ਸੰਸਾਰ ਤੋ ਕੂਚ ਕਰ ਜਾਂਦਾ ਹੈ. ਇਹਨਾਂ ਪੰਗਤੀਆ ਵਿਚ ਗੁਰ ਨਾਨਕ ਦੇਵ ਪਾਤਸ਼ਾਹ ਜੀ ਨੇ,ਸੱਚੇ ਗਿਆਨ ਨਾਲੋ ਟੁੱਟ ਕੇ ਮਨ ਦੇ ਮਗਰ ਲਗ ਕੇ ਜੀਵਨ ਜਿਊਣ ਵਾਲੇ ਮਨੁੱਖ ਦਾ ਜਿਕਰ ਕੀਤਾ ਹੈ।
ਮ:੧॥ ਪਹਿਲੈ ਪਿਆਰਿ ਲਗਾ ਥਣ ਦੁਧਿ॥
ਸਤਿਗੁਰ ਜੀ ਫਰਮਾਉਦੇ ਹਨ ਕਿ ਪਹਿਲੀ ਅਵਸਥਾ ਵਿਚ ਜੀਵ ਮਾਂ ਦੇ ਦੱਧ ਨਾਲ ਪਿਆਰ ਪਾਉਦਾ ਹੈ.ਭਾਵ ਮਾਂ ਦਾ ਦੁੱਧ ਪੀਦਾਂ ਹੈ।
ਦੂਜੇ ਮਾਇ ਬਾਪ ਕੀ ਸੁਧਿ॥
ਦੂਜੀ ਅਵਸਥਾ ਵਿਚ ਜੀਵ ਨੂੰ ਆਪਣੇ ਮਾਂ ਬਾਪ ਦੀ ਸੋਝੀ ਹੋ ਜਾਂਦੀ ਹੈ।
ਤੀਜੈ ਭਯਾ ਭਾਭੀ ਬੇਬ॥
ਤੀਜੀ ਅਵਸਥਾ ਵਿਚ ਜੀਵ ਨੂੰ ਆਪਣੇ ਨੇੜਲੇ ਭਰਾ;ਭੈਣ ਦੀ ਪਛਾਣ ਆਉਦੀ ਹੈ.ਭਾਵ ਨੇੜੇ ਦੇ ਰਿਸ਼ਤਿਆ ਨੂੰ ਪਛਾਨਣ ਲਗ ਜਾਂਦਾ ਹੈ।
ਚਾਉਥੇੈ ਪਿਆਰਿ ਉਪੰਨੀ ਖੇਡ॥
ਚੋਥੀ ਅਵਸਥਾ ਵਿਚ ਜੀਵ ਦੀ ਖੇਡਾਂ ਨਾਲ ਖੇਡਣ ਦੀ ਰੁਚੀ ਪੈਦਾ ਹੁੰਦੀ ਹੈ।
ਪੰਜਵੈ ਖਾਣ ਪੀਅਣ ਕੀ ਧਾਤੁ॥
ਪੰਜਬੀ ਅਵਸਥਾ ਵਿਚ ਜੀਵ ਨੂੰ ਖਾਣ ਪੀਣ ਦੀ ਲਾਲਸਾ ਪੈਦਾ ਹੁੰਦੀ ਹੈ।
ਛਿਵੇ ਕਾਮੁ ਨ ਪੁਛੈ ਜਾਤਿ॥
ਛੇਵੀ ਅਵਸਥਾ ਵਿਚ ਜੀਵ ਜਵਾਨ ਹੋ ਜਾਂਦਾ ਹੈ ਤੇ ਇਸ ਦੇ ਅੰਦਰ ਕਾਮਨਾਵਾ ਪਰਬਲ ਹੋ ਜਾਣ ਕਰਕੇ ਜਾਤ ਕਜਾਤਿ ਵੀ ਨਹੀ ਵੇਖਦਾ. ਭਾਵ ਭੈੜੇ ਕੰਮਾ ਵਲ ਦੋੜਨ ਲੱਗਦਾ ਹੈ।
ਸਤਵੈ ਸੰਜਿ ਕੀਆ ਘਰ ਵਾਸੁ॥
ਸਤਵੀ ਅਵਸਥਾ ਵਿਚ ਜੀਵ ਪਦਾਰਥ ਇਕੱਠੇ ਕਰਕੇ ਆਪਣਾ ਘਰ ਵਸਾ ਲੈਦਾ ਹੈ.
ਅਠਵੈ ਕ੍ਰੋਧੁ ਹੋਆ ਤਨ ਨਾਸੁ॥
ਅਠਵੀ ਅਵਸਥਾ ਘਰ ਦੀਆ ਜਿਮੇਵਾਰੀਆ ਵਧਣ ਕਰਕੇ ਜੀਵ ਦੇ ਅੰਦਰ ਗੁੱਸਾ ਪੈਦਾ ਹੁੰਦਾ ਹੈ.ਤੇ ਗੁੱਸੇ ਨਾਲ ਇਸ ਦੇ ਸਰੀਰ ਦਾ ਨਾਸ ਹੁੰਦਾ ਹੈ।
ਨਾਵੈ ਧਉਲੇ ਉਭੇ ਸਾਹ॥
ਨੋਵੀ ਅਵਸਥਾ ਵਿਚ ਕੇਸ ਚਿੱਟੇ ਹੋ ਜਾਂਦੇ ਹਨ.ਤੇ ਸਾਹ ਚੜਨ ਲਗ ਜਾਂਦਾ ਹੈ।
ਦਸਵੈ ਦਧਾ ਹੋਆ ਸੁਆਹ॥
ਦਸਵੀ ਅਵਸਥਾ ਵਿਚ ਸਰੀਰ ਛਡ ਜਾਂਦਾ ਹੈ।
ਗਏ ਸਿਗੀਤ ਪੁਕਾਰੀ ਧਾਹ॥
ਤੇ ਇਸ ਦੇ ਸੰਗੀ ਸਾਥੀ ਰਿਸਤੇਦਾਰ ਮਸਾਣਾ ਤਕ ਲੈ ਕੇ ਜਾਂਦੇ ਹੋਏ ਧਾਹਾ ਮਾਰ ਕੇ ਰੋਦੇ ਜਾਂਦੇ ਹਨ।
ਉਡਿਆ ਹੰਸੁ ਦਸਾਏ ਰਾਹ॥
;ਬ੍ਰਹਮ; ਹੰਸ; ਸਰੀਰ ਨੂੰ ਛਡ ਕੇ ਇਕੱਲਾ ਹੀ ਜਾ ਰਿਹਾ ਹੈ।
ਆਇਆ ਗਇਆ ਮੁਇਆ ਨਾਉ॥
ਜੀਵ ਆਇਆ ਤੇ ਚਲਾ ਗਿਆ.ਤੇ ਜਗਤ ਦੇ ਲੋਕ ਇਸ ਦਾ ਨਾਮ ਵੀ ਭੁਲ ਗਏ।
ਪਿਛੈ ਪਤਲਿ ਸਦਿਹੁ ਕਾਵ॥
ਉਸ ਦੇ ਮਰਨ ਦੇ ਕਾਫੀ ਚਿਰ ਪਿਛੋ ਪੱਤਰਾ ਉਤੇ ਪਿੰਡ ਦੇ ਲੋਕਾ ਨੂੰ ਕੁਝ ਜੀਵ ਦੇ ਨਮਿਤ ਛਕਾਇਆ ਜਾਂਦਾ ਹੈ.ਤੇ ਜੀਵ ਦੇ ਨਮਿਤ ਕੁਝ ਖਾਣ ਦੇ ਪਦਾਰਥ ਉਸ ਦੀ ਮੜੀ ਤੇ ਰੱਖਦੇ ਹਨ.ਜਿਸ ਨੂੰ ਕਾਂ ਬਗੈਰਾ ਖਾ ਜਾਂਦੇ ਹਨ.ਭਾਵ ਜੀਵ ਨੂੰ ਤਾ ਕੁਝ ਵੀ ਨਹੀ ਅਪੜਦਾ।
ਨਾਨਕ ਮਨਮੁਖਿ ਅੰਧੁ ਪਿਆਰੁ॥
ਹੇ ਨਾਨਕ ! ਮਨ ਦੇ ਮਗਰ ਲਗਣ ਵਾਲੇ ਮਨੁਖ ਦਾ ਪਿਆਰ ਜਗਤ ਨਾਲ ਅੰਨਿਆਂ ਵਾਲਾ ਪਿਆਰ ਹੈ।
ਬਾਝੁ ਗੁਰੂ ਡੁਬਾ ਸੰਸਾਰੁ॥
ਸੱਚੇ ਗਿਆਨ ਗੁਰੂ ਦੀ ਓਟ ਤੋ ਬਿਨਾ ਸੰਸਾਰ ਇਸ ਮਾਇਆ ਦੇ ਮੋਹ ਦੇ ਅੰਧ ਪਿਆਰ ਵਿਚ ਹੀ ਡੁਬ ਰਿਹਾ ਹੈ।