Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਗੁਰਬਾਣੀ ਅੱਗੇ ਫੁੱਲ ਜਾਂ ਫੁੱਲਾ ਦੇ ਗੁਲਦਸਤੇ ਭੇਟ ਕਰਨਾ

ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ ੮ ਦੁਤੁਕੇ ੫ ੧ਓ ਸਤਿਗੁਰ ਪ੍ਰਸਾਦਿ॥

ਅੱਜ ਬਹੁਤ ਸਾਰੇ ਸਿਖ ਗੁਰਬਾਣੀ ਅੱਗੇ ਫੁੱਲ ਜਾਂ ਫੁੱਲਾ ਦੇ ਗੁਲਦਸਤੇ ਭੇਟ ਕਰਦੇ ਹਨ। ਚਾਹੇ ਤਾਂ ਉਹਨਾ ਨੂੰ ਗੁਰਬਾਣੀ ਦਾ ਗਿਆਨ ਨਹੀਂ ਹੈ। ਜਾਂ ਫਿਰ ਸਮਝਦੇ ਹੋਏ ਜਾਣ ਬੁੱਝ ਕੇ ਆਪਣੇ ਮਨ ਦੀ ਸਮਝ,ਸਰਧਾ ਦੇ ਅਧੀਨ ਫੁੱਲ ਗੁਲਦਸਤੇ ਭੇਟ ਕਰ ਰਹੇ ਹਨ। ਗੁਰਬਾਣੀ ਵਿੱਚ ਤਾਂ ਸਤਿਗੁਰਾਂ ਜੀ ਨੇ ਇਹ ਕੰਮ ਕਰਨ ਤੋ ਰੋਕਿਆ ਸੀ। ਪਰ ਅਜ ਅਸੀ ਵੀ ਓਹੀ ਕੰਮ ਕਰ ਰਹੇ ਹਾਂ।

ਆਉ ਅੱਜ ਵਿਚਾਰ ਕਰਦੇ ਹਾਂ ਕਿ ਭਗਤ ਕਬੀਰ ਜੀ ਗੁਰਬਾਣੀ ਵਿੱਚ ਮਾਲਨ ਦੇ ਜ਼ਰੀਏ ਸਾਨੂੰ ਕੀ ਸਿੱਖਿਆ ਦੇ ਕੇ ਸਮਝਾ ਰਹੇ ਹਨ।

ਪਾਤੀ ਤੋਰੇ ਮਾਲਿਨੀ ਪਾਤੀ ਪਾਤੀ ਜੀਉ॥

ਜਿਸੁ ਪਾਹਨ ਕਉ ਪਾਤੀ ਤੋਰੇ ਸੋ ਪਾਹਨ ਨਿਰਜੀਉ॥

ਭਗਤ ਕਬੀਰ ਜੀ ਨੇ ਕਿਸੇ ਮਾਲਨੀ ਨੂੰ ਦੇਖਿਆ ਕਿ ਇੱਕ ਟਹਿਣੀ ! ਪੱਤੇ ਫੁੱਲ ਸਮੇਤ, ਕਿਸੇ ਪੱਥਰ ਦੀ ਮੂਰਤੀ ਨੂੰ ਭੇਟਾ ਕਰਨ ਵਾਸਤੇ ਲੇ ਕੇ ਜਾ ਰਹੀ ਹੈ।

ਭਗਤ ਜੀ ਉਸ ਦੀ ਆਸਥਾ ਤੇ ਟਿੱਪਣੀ ਕਰਦੇ ਆਖ ਰਹੇ ਕਿ ਮਾਲਨੀ ਜਿਸ ਬੇਜਾਨ ਪੱਥਰ ਦੀ ਮੂਰਤੀ ਦੇ ਮੂਹਰੇ, ਜਿਸ ਟਹਿਣੀ ,ਫੁੱਲ,ਪੱਤੇ ਨੂੰ ਭੇਟ ਕਰਨ ਜਾ ਰਹੀ ਹੈ ਉਹ ਤਾ ਨਿਰ ਜੀਵ ਹੈ। ਭਾਵ ਉਸ ਵਿੱਚ ਤਾਂ ਜੀਵਨ ਹੀ ਨਹੀਂ।

ਭੂਲੀ ਮਾਲਨੀ ਹੈ ਏੳੇ॥

ਸਤਿਗੁਰੁ ਜਾਗਤਾ ਏ ਦੇਉ॥ਰਹਾਉ॥

ਭਗਤ ਜੀ ਫਰਮਾਉਦੇ ਹਨ ਕਿ ਮਾਲਨੀ ਸਚ ਦਾ ਰਾਹ ਭੁੱਲ ਗਈ ਹੈ। ਅਸਲ ਵਿੱਚ ਸਤਿਗੁਰੁ ਤਾਂ ਸਭ ਦੇ ਅੰਦਰ ਹੈ। ਉਹ ਦੇਉ ਤਾਂ ਹਮੇਸਾ ਜਾਗਦਾ ਹੈ।

ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ॥

ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ॥

ਅੱਗੇ ਆਪ ਜੀ ਫ਼ੁਰਮਾਣ ਕਰਦੇ ਹਨ ਕਿ, ਜਿਸ ਟਹਿਣੀ ਨੂੰ ਤੋੜ ਕੇ ਤੂੰ ਭੇਟ ਕਰ ਰਹੀ ਹੈ। ਉਸ ਵਿਚ ਬ੍ਰਹਮਾ ਦੇ ਰੂਪ ਵਿੱਚ ਪੱਤਾ ਹੈ। ਡਾਲੀ ਭਾਵ ਟਹਿਣੀ ਦੇ ਰੂਪ ਵਿੱਚ ਵਿਸਨੂ ਹੈ ਅਤੇ ਫੁੱਲ ਦੇ ਰੂਪ ਵਿੱਚ ਸੰਕਰ ਹੈ। ਟਹਿਣੀ ਦੇ ਵਿੱਚ ਤਿਨ ਦੇਵਤਾ ਤਾ ਪ੍ਰਤੱਖ ਹਨ। ਇਸ ਟਹਿਣੀ ਨੂੰ ਬੂਟੇ ਨਾਲੋ ਤੋੜ ਕੇ,ਕਿਸ ਦੀ ਸੇਵਾ ! ਭਾਵ ਕਿਸ ਨੂੰ ਭੇਟ ਕਰਨ ਜਾ ਰਹੀ ਹੈ।

ਪਾਖਾਨ ਗਢਿ ਕੈ ਮੂਰਤਿ ਕੀਨੀ ਦੇ ਕੈ ਛਾਤੀ ਪਾਉ॥

ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ॥

ਪੱਥਰ ਦੀ ਮੂਰਤੀ ਨੂੰ,ਜਿਸ ਘੜਨਹਾਰੇ ਨੇ ! ਇਸ ਦੀ ਛਾਤੀ ਤੇ ਪੈਰ ਰੱਖ ਕੇ ਘੜਿਆ ਭਾਵ ਬਣਾਇਆ। ਜੇ ਇਹ ਮੂਰਤੀ ਜਿਉਦੀ ਭਾਵ ਅਸਲੀ ਹੁੰਦੀ ਤਾਂ ਇਹ ਪਹਿਲਾ ਘੜਨ ਵਾਲੇ ਨੂੰ ਖਾਂਦੀ। ਭਾਵ ਕਿ ਕੋਈ ਜਿਉਦਾ ਜਾਗਤਾ ਦੇਵਤਾ ਕਿਸੇ ਨੂੰ ਕਿਵੇ ਆਪਣੀ ਛਾਤੀ ਤੇ ਪੈਰ ਰੱਖਣ ਦੇ ਸਕਦਾ ਹੈ।

ਭਾਤੁ ਪੀਹਤਿ ਅਰੁ ਲਾਪਸੀ ਕਰਕਰਾ ਕਾਸਾਰੁ॥

ਭੋਗਣਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ॥

ਹੁਣ ਅੱਗੇ ਆ ਗਈ ਮੂਰਤੀ ਨੂੰ ਭੋਗ ਲਵਾਉਣ ਦੀ ਗੱਲ। ਕਹਿੰਦੇ ਕੋਈ ਚਉਲ,ਦਾਲ,ਪਤਲਾ ਕੜਾਹ ਪ੍ਰਸਾਦਿ, ਪੰਜੀਰੀ , ਭੋਗ ਲਵਾਉਣ ਵਾਸਤੇ ਲੈ ਕੇ ਜਾਂਦਾ ਹੈ। ਪਰ ਮੂਰਤੀ ਦੀ ਪੂਜਾ ਕਰਨ ਵਾਲੇ ਪੁਜਾਰੀ ਨੇ ਤਾਂ ਮੂਰਤੀ ਦੇ ਮੂੰਹ ਨੂੰ ਥੋੜਾ ਜਿਹਾ ਭੋਗ ਨੂੰ ਲਾ ਕੇ ਆਪ ਹੀ ਛੱਕ ਲਿਆ।

ਮਾਲਨਿ ਭੂਲੀ ਜਗੁ ਭੁਲਾਨਾ ਹਮ ਭੂਲਾਨੇ ਨਾਹਿ॥

ਕਹੁ ਕਬੀਰ ਹਮ ਰਾਮ ਰਾਖੇ ਕ੍ਰਿਪਾ ਕਰਿ ਹਰਿ ਰਾਇ॥

ਭਗਤ ਜੀ ਆਖਦੇ ਹਨ ਕਿ ਮਾਲਣ ਵੀ ਭੁੱਲ ਗਈ, ਮਾਲਣ ਕੀ ਸਾਰਾ ਜੱਗ ਹੀ ਭੁੱਲ ਗਿਆ। ਸਾਰੇ ਹੀ ਇਹ ਕੰਮ ਕਰਨ ਵਿੱਚ ਲੱਗੇ ਹੋਏ ਹਨ।

ਪਰ ਭਗਤ ਜੀ ਆਖਦੇ ਪਰ ਮੇਰੇ ਤੇ ਹਰਿ ਰਾਇ ਨੇ ਕਿਰਪਾ ਕੀਤੀ ਹੈ ਮੈ ਨਹੀਂ ਭੁੱਲਿਆ। ਭਾਵ ਮੈ ਕਿਸੇ ਮੂਰਤੀ ਦੀ ਪੂਜਾ ਭੋਗ ਆਦਿ ਲਵਾਉਣ ਦਾ ਕੰਮ ਨਹੀਂ ਕਰਦਾ।

ਸੋ ਕਹਿਣ ਤੋ ਭਾਵ ਸਾਨੂੰ ਵੀ ਗੁਰਬਾਣੀ ਦੇ ਅੱਗੇ ਫੁੱਲ ਗੁਲਦਸਤਾ ਭੇਟ ਕਰਨ ਅਤੇ ਰੋਟੀਆ ਚੋਲ ਆਦਿ ਭੋਗ ਲਵਾਉਣ ਤੋ ਸੰਕੋਚ ਕਰਨਾ ਚਾਹੀਦਾ ਹੈ। ਜੇ ਅਸੀ ਵੀ ਇਹ ਕੰਮ ਕਰ ਰਹੇ ਹਾਂ ਤਾਂ ਅਸੀ ਭੀ ਭੁੱਲੇ ਹੋਏ ਹਾਂ।

ਗੁਰਬਾਣੀ ਤਾ ਸਤਿਗੁਰਾਂ ਜੀ ਨੇ ਲਿਖੀ ਸੀ। ਸਰਬੱਤ ਦੇ ਭਲੇ ਵਾਸਤੇ ਕਿ ਗੁਰਬਾਣੀ ਨੂੰ ਸੁਣ ਕੇ, ਸਮਝ ਕੇ,ਮੰਨ ਕੇ, ਬੁੱਝ ਕੇ, ਹਰੇਕ ਜੀਵ ਦਾ ਭਲਾ ਹੋ ਸਕਦਾ। ਪਰ ਅਸੀ ਗੁਰਬਾਣੀ ਪੜਨ, ਸੁਣਨ, ਸਮਝਣ, ਮੰਨਣ, ਬੁੱਝਣ ਦੀ ਥਾਂ ਰੋਟੀ ਸਬਜੀ ਦਾ ਭੋਗ, ਏਸੀ, ਹੀਟਰ ਆਦਿ ਲਗਾਉਣ ਲੱਗ ਪਏ।

ਸੋ ਸਾਨੂੰ ਅੱਜ ਗੁਰਬਾਣੀ ਉਪਦੇਸ ਅਨਸਾਰ ਚੱਲਣਾ ਚਾਹੀਦੀ ਹੈ। ਗੁਰਬਾਣੀ ਜੋ ਕਰਮ ਕਰਨ ਵਾਸਤੇ ਆਖ ਰਹੀ ਹੈ। ਓਹ ਕਰਮ ਕਰਨਾ ਚਾਹੀਦਾ ਹੈ। ਜਿਸ ਕਰਮ ਕਰਨ ਤੋ ਗੁਰਬਾਣੀ ਸਾਨੂੰ ਮਨਾ ਕਰਦੀ ਹੈ। ਉਹ ਕੰਮ ਕਰਨ ਤੋ ਸੰਕੋਚ ਕਰਨਾ ਚਾਹੀਦਾ ਹੈ ਤਾਂ ਹੀ ਅਸੀ ਗੁਰੂ ਦੇ ਸਿੱਖ ਅਖਵਾਉਣ ਦੇ ਹੱਕਦਾਰ ਹਾਂ।

Resize text