Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਨਾਨਕ ਚਿੰਤਾ ਮਤਿ ਕਰਹੁ

ਸਲੋਕ ਮ:੨॥

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ॥

ਹੇ ਨਾਨਕ ! ਤੂੰ ਰੋਜੀ ਰੋਟੀ ਲਈ ਫਿਕਰ ਚਿੰਤਾ ਮਤ ਕਰਿਆ ਕਰ । ਚਿੰਤਾ ਤਾਂ ਉਸ ਪ੍ਰਭੂ ਨੂੰ ਹੇ ਜਿਸ ਨੇ ਸੰਸਾਰ ਨੂੰ ਪੈਦਾ ਕੀਤਾ ਹੈ।

ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ॥

ਹੁਣ ਤੂ ਦੇਖ । ਪ੍ਰਭੂ ਨੇ ਜਲ ਵਿੱਚ ਜੰਤ ਪੈਦਾ ਕੀਤੇ ਹਨ।ਉਹਨਾਂ ਦੇ ਖਾਣ ਦਾ ਬੰਦੋਬਾਸਤ ਉਸ ਨੇ ਜਲ ਵਿੱਚ ਹੀ ਕਰ ਦਿੱਤਾ ਹੈ ।ਭਾਵ ਪਾਣੀ ਵਿੱਚ ਵੀ ਉਹਨਾ ਨੂੰ ਰਿਜਕ ਦੇਂਦਾ ਹੈ।

ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ॥

ਦੇਖ,ਪਾਣੀ ਵਿਚ ਨਾ ਕੋਈ ਦੁਕਾਨ ਚੱਲਦੀ ਹੈ ਨਾ ਕੋਈ ਵਾਹੀ ਕਰਦਾ ਹੈ।

ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ॥

ਦੇਖ,ਪਾਣੀ ਵਿੱਚ ਨਾ ਕੋਈ ਸਉਦਾ ਸੂਤ ਹੋ ਰਿਹਾ । ਨਾ ਕੋਈ ਚੀਜ਼ਾਂ ਦਾ ਲੈਣ ਦੇਣ ਦਾ ਵਪਾਰ ਹੋ ਰਿਹਾ ਹੈ।

ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ॥

ਦੇਖ,ਓਥੈ ਭਾਵ ਪਾਣੀ ਵਿੱਚ ਜੀਆ ਦੀ ਜੀਅ ਹੀ ਖਰਾਕ ਬਣਾ ਦਿੱਤੀ ਹੈ । ਜੀਆ ਹੀ ਜੀਅ ਨੂੰ ਮਾਰ ਕੇ ਖਾ ਰਹੇ ਹਨ।

ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ॥

ਸੋ ਦੇਖ, ਜਿੰਨਾ ਜੀਆਂ ਨੂੰ ਉਸ ਨੇ ਸਮੁੰਦਰਾਂ ਵਿੱਚ ਪੈਦਾ ਕੀਤਾ ।ਫਿਰ ਉਹਨਾ ਜੀਆ ਦੀ ਸੰਭਾਲ ਵੀ ਓਹ ਆਪ ਕਰਦਾ ਹੈ ।

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ॥੧॥

ਇਸ ਲਈ ਹੇ ਨਾਨਕ । ਤੂੰ ਰੋਜੀ ਰੋਟੀ ਦੀ ਵਿਅਰਥ ਚਿੰਤਾ ਫਿਕਰ ਨਾ ਕਰਿਆ ਕਰ।