Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਬ੍ਰਹਮਾ ਬਡਾ ਕਿ ਜਾਸੁ ਉਪਾਇਆ

ਜਿਵੇ ਅਜ ਕੋਈ ,ਕਿਸੇ ਬਾਬੇ, ਪੀਰ , ਗੁਰੂ ਨੂੰ ਮੰਨਦਾ ਹੈ ਤਾਂ ਉਹ ਕਿਸੇ ਦੂਸਰੇ ਵਿਆਕਤੀ ਨੂੰ ਓਥੈ ਡੇਰੇ ਲਿਜਾਣ ਵਾਸਤੇ ਆਖਦਾ ਹੈ ਕਿ ਮੇਰਾ ਬਾਬਾ, ਮੇਰਾ ਪੀਰ , ਜਾਂ ਮੇਰਾ ਗੁਰੂ ਬਹੁਤ ਕਰਨੀ ਵਾਲਾ ਹੈ। ਤੂੰ ਓਥੈ ਚਲ ਤੇਰੀ ਹਰੇਕ ਇੱਛਾ ਓਥੈ ਪੂਰੀ ਹੋ ਜਾਵੇਗੀ।

ਭਗਤ ਕਬੀਰ ਜੀ ਦੇ ਸਮੇ ਵੀ ਇਹੀ ਕੁਝ ਚੱਲਦਾ ਸੀ। ਓਦੋ ਵੀ ਲੋਕ ਜਿਸ ਨੂੰ ਮੰਨਦੇ ਜਿਸ ਦੀ ਪੂਜਾ ਕਰਦੇ ਸੀ। ਉਸ ਨੂੰ ਸਭ ਤੋ ਵੱਡਾ ਮੰਨਦੇ ਸੀ। ਭਗਤ ਕਬੀਰ ਜੀ ਜਦੋ “ਨਿਰੰਕਾਰ ਪਰਮੇਸਰ” ਜੀ ਨਾਲ ਇਕ ਮਿਕ ਹੋ ਗਏ ਤਾਂ “ਪਰਮੇਸ਼ਰ”ਜੀ ਨੂੰ ਜੋ ਬੇਨਤੀ ਕਰਦੇ ਹਨ। ਆਉ ਵਿਚਾਰ ਕਰਦੇ ਹਾਂ।

ਝਗਰਾ ਏਕੁ ਨਿਬੇਰਹੁ ਰਾਮ॥ ਜਉ ਤੁਮ ਅਪਨੇ ਜਨ ਸੌ ਕਾਮੁ॥੧॥ ਰਹਾਉ॥ ਇਹੁ ਮਨੁ ਬਡਾ ਕਿ ਜਾ ਸਉ ਮਨ ਮਾਨਿਆ॥ ਰਾਮੁ ਬਡਾ ਕੈ ਰਾਮਹਿ ਜਾਨਿਆ॥੧॥ ਬ੍ਰਹਮਾ ਬਡਾ ਕਿ ਜਾਸੁ ਉਪਾਇਆ॥ ਬੇਦੁ ਬਡਾ ਕਿ ਜਹਾਂ ਤੇ ਆਇਆ॥੨॥ ਕਹਿ ਕਬੀਰ ਹਉ ਭਇਆ ਉਦਾਸੁ॥ ਤੀਰਥੁ ਬਡਾ ਕਿ ਹਰਿ ਕਾ ਦਾਸੁ॥੩॥੪੨॥

ਝਗਰਾ ਏਕੁ ਨਿਬੇਰਹੁ ਰਾਮ॥

ਜਉ ਤੁਮ ਅਪਨੇ ਜਨ ਸੌ ਕਾਮੁ॥੧॥ਰਹਾਉ॥

ਭਗਤ ਕਬੀਰ ਜੀ “ਪਰਮੇਸ਼ਰ “ਜੀ ਨੂੰ ਬੇਨਤੀ ਕਰਦੇ ਆਖਦੇ ਹਨ ਕਿ ਹੇ ਰਾਮ, ਜੇ ਤੁਸੀ ਮੇਰੇ ਕੋਲੋ ਕੋਈ ਕੰਮ ਕਰਵਾਉਣਾ ਚਹੁੰਦੇ ਹੋ ਤਾਂ ਪਹਿਲਾ ਦੁਨੀਆ ਤੇ ਇਕ ਝਗਰਾ ਚੱਲਦਾ ਹੈ ਪਹਿਲਾ ਉਸ ਦਾ ਨਿਬੇੜਾ ਕਰੋ ਮੇਰੇ ਮਨ ਵਿੱਚ ਇਕ ਸੰਕਾ ਹੈ। ਪਹਿਲਾ ਇਸ ਨੂੰ ਦੂਰ ਕਰੋ। ਸੰਕਾ ਕੀ,

ਇਹੁ ਮਨੁ ਬਡਾ ਕਿ ਜਾ ਸਉ ਮਨ ਮਾਨਿਆ॥

ਕਹਿੰਦੇ ਇਹ ਮਨ ਵੱਡਾ ਹੈ ਕਿ ਜਾਂ ਜਿਸ ਨੂੰ ਸੁਣ ਕੇ ਇਹ ਮਨ ਮੰਨ ਗਿਆ। ਓਹ ਵੱਡਾ ਹੈ। ਫਿਰ ਅੰਦਰੋ ਅਵਾਜ ਆਈ ਕਬੀਰ ਇਹ ਮਨ ਵੱਡਾ ਨਹੀ ਹੈ। ਓਹ “ਗਿਆਨ ਉਪਦੇਸ਼” ਵੱਡਾ ਹੈ ਜਿਸ ਨੂੰ ਸੁਣ ਕੇ, ਸਮਝ ਕੇ, ਮਨ ਦੁਨਿਆਵੀ ਇਛਾਵਾ ਦਾ ਤਿਆਗ ਕਰਕੇ ਆਪਣੇ ਮੂਲ ਹਰਿ ਨਾਲ ਰਹਿਣ ਵਾਸਤੇ ਮੰਨ ਗਿਆ ਭਾਵ ਤਿਆਰ ਹੋ ਗਿਆ। ਸਾਡੇ ਕੋਲ ਇਸ ਸਮੇ ਗੁਰਮਿਤ ਗੁਰਬਾਣੀ ਵਿੱਚਲਾ ਗਿਆਨ ਉਪਦੇਸ ਹੈ। ਜੋ ਮਨ ਨੂੰ ਆਤਮ ਸਮਰਪਣ ਕਰਨ ਲਈ ਮਜਬੂਰ ਕਰ ਦਿੰਦਾ ਹੈ। ਬਸਰਤੇ ਇਨਸਾਨ ਇਮਾਨਦਾਰੀ ਨਾਲ ਗੁਰਮਿਤ ਨੂੰ ਮੰਨਣ ਵਾਲਾ ਹੋਵੈ। ਜਿਹੜਾ ਮਨ ਕਿਸੇ ਦੇ ਵੱਸ ਨਹੀ ਆਉਦਾ। ਗੁਰਮੁੱਖ ਭਗਤ ਇਸ ਮਨ ਨੂੰ ਤੱਤ ਗਿਆਨ ਦਾ ਸੰਗਲ ਪਾ ਕੇ ਸੰਤੋਖ ਰੂਪੀ ਕਿੱਲੇ ਨਾਲ ਬੰਨ ਲੈਦੇ ਹਨ। ਅਤੇ ਕਈ ਦਿਨ ਭੁੱਖਾ ਰੱਖ ਕੇ ਗੁਰਮਤਿ ਵਿਚਲਾ ਗੁਣਾਂ ਰੂਪੀ ਅੰਨ ਭੋਜਨ ਅਤੇ ਆਤਮ ਤੱਤ ਗਿਆਨ ਰੂਪੀ “ਮੱਖਣ” ਛਕਾਉਦੇ ਹਨ। ਸੋ ਕਹਿਣ ਤੋ ਭਾਵ ਮਨ ਤੋ ਵੱਡਾ ਆਤਮ ਗਿਆਨ, ਤੱਤ ਗਿਆਨ” ਹੈ।

ਰਾਮੁ ਬਡਾ ਕੈ ਰਾਮਹਿ ਜਾਨਿਆ॥੧॥

ਅੱਗੇ ਕਹਿੰਦੇ ਰਾਮੁ ਵੱਡਾ ਹੈ ਕਿ ਜੋ ਰਾਮੁ ਨੇ ਜਾਣਿਆ। ਸਵਾਲ ਰਾਮ ਨੇ ਕੀ ਜਾਣਿਆ, ਅੰਦਰੋ ਅਵਾਜ ਆਈ ਪਰਮੇਸ਼ਰ ਦਾ ਨਾਮ, ਹੁਕਮ, ਕਹਿੰਦੇ ਰਾਮੁ ਨਹੀ ਵੱਡਾ। ਰਾਮੁ ਨਾਲੋ ਪਰਮੇਸ਼ਰ ਦਾ “ਨਾਮ ਹੁਕਮ” ਵੱਡਾ ਹੈ ਉਸ ਮੂਹਰੇ ਤਾਂ ਰਾਮੁ ਨੂੰ ਸਿਰ ਝਕਾਉਣਾ ਪੈਦਾ ਹੈ। ਸਵਾਲ ਰਾਮੁ ਕੋਣ ਹੈ। ਜਵਾਬ ਆਇਆ। ਇਹ ਨਿਰਾਕਾਰੀ ਰਾਮੁ ਜੋ ਹਰੇਕ ਦੇ ਘਟ ਮਨ ਹਿਰਦੇ ਅੰਦਰ ਬੋਲਦਾ ਹੈ।

ਸਭੈ ਘਟ ਰਾਮੁ ਬੋਲੈ ਰਾਮਾ ਬੋਲੈ॥ ਰਾਮ ਬਿਨਾ ਕੋ ਬੋਲੇ ਰੇ॥

ਅੱਗੇ,

ਬ੍ਰਹਮਾ ਬਡਾ ਕਿ ਜਾਸੁ ਉਪਾਇਆ॥

ਅੱਗੇ ਕਹਿੰਦੇ ਦੁਨੀਆ ਤੇ ਬ੍ਰਹਮਾ ਵੱਡਾ ਕਿ ਜਾਸੁ ਉਪਾਇਆ ਭਾਵ ਜਿਸ ਨੇ ਬ੍ਰਹਮਾ ਨੂੰ ਪੈਦਾ ਕੀਤਾ। ਅੰਦਰੋ ਅਵਾਜ ਕਬੀਰ, ਦੁਨੀਆ ਤੇ ਬ੍ਰਹਮਾ ਵੱਡਾ ਨਹੀ ਜਿਸ ਨੇ ਬ੍ਰਹਮਾ ਨੂੰ ਪੈਦਾ ਕੀਤਾ ਅਤੇ ਜਿਸ ਵਿਚੋ ਬ੍ਰਹਮਾ ਪੈਦਾ ਹੋਇਆ ਓਹ ਵੱਡਾ ਹੈ। ਸਵਾਲ ਬ੍ਰਹਮਾ ਨੂੰ ਕਿਸ ਨੇ ਪੈਦਾ ਕੀਤਾ। ਜਵਾਬ ਆਇਆ। ਓਅੰਕਾਰ ਬ੍ਰਹਮਾ ਉਤਪਤਿ। ਭਾਵ ਪਰਮੇਸਰ ਦੇ ਹੁਕਮ ਨਾਲ ਬ੍ਰਹਮਾ ਦੀ ਉਤਪਤੀ ਸਿਰਜਨਾ ਹੋਈ ਹੈ।

ਬ੍ਰਹਮਾ ਪੈਦਾ ਹੋਇਆ ਹੈ ਸਾਡੇ ਮੂਲ ਬ੍ਰਹਮ ਹਰਿ ਵਿੱਚੋ। ਬ੍ਰਹਮਾ ਨਾਲੋ ਤਾਂ ਵੱਡਾ ਤਾਂ ਬ੍ਰਹਮ ਹੈ। ਸਵਾਲ, ਬ੍ਰਹਮਾ ਕੋਣ ਹੈ। ਜਵਾਬ,

ਬਬਾ ਬ੍ਰਹਮੁ ਜਾਨਤ ਤੇ ਬ੍ਰਹਮਾਸਭੈ ਘਟ ਰਾਮੁ ਬੋਲੈ ਰਾਮਾ ਬੋਲੈ॥ ਰਾਮ ਬਿਨਾ ਕੋ ਬੋਲੇ ਰੇ॥

ਭਾਵ ਜਿਸ ਨੇ ਆਪਣੇ ਮੂਲ ਬ੍ਰਹਮੁ ਨੂੰ ਜਾਣ ਲਿਆ ਓਹ ਬ੍ਰਹਮਾ ਹੀ ਹੈ। ਕਹਿਣ ਤੋ ਭਾਵ ਦੁਨੀਆ ਤੇ ਬ੍ਰਹਮਾ ਵੱਡਾ ਨਹੀ। ਬ੍ਰਹਮਾ ਤੋ ਵੱਡਾ ਬ੍ਰਹਮ ਹੈ। ਇਹਨਾ ਦੋਵਾ ਤੋ ਵੱਡਾ ਪਰਮੇਸਰ ਪਾਰਬ੍ਰਹਮ ਹੈ।

ਬੇਦੁ ਬਡਾ ਕਿ ਜਹਾਂ ਤੇ ਆਇਆ॥੨॥

ਅੱਗੇ ਕਹਿੰਦੇ ਬੇਦੁ ਬਡਾ ਹੈ ਕਿ ਜਿੱਥੋ ਬੇਦ ਆਇਆ ਓਹ ਵੱਡਾ ਹੈ। ਬੇਦ ਦਾ ਅਰਥ ਹੈ ਗਿਆਨ। ਕਹਿਣ ਤੋ ਭਾਵ ਇਹ ਗਿਆਨ ਵੱਡਾ ਕਿ ਜਿੱਥੋ ਗਿਆਨ ਆਇਆ ਹੈ ਓਹ ਵੱਡਾ ਹੈ। ਅੰਦਰ ਅਵਾਜ ਆਈ ਦੁਨੀਆ ਤੇ ਜਿੰਨੀਆਂ ਬ੍ਰਹਮ ਦੇ ਗਿਆਨ ਦੀਆ ਪੁਸਤਕਾ ਗਰੰਥ ਹਨ। ਜਿਸ ਨੇ ਬ੍ਰਹਮ ਗਿਆਨ ਨੂੰ ਆਪਣੇ ਭਗਤਾ ਰਾਹੀ ਦੁਨੀਆ ਤੇ ਪ੍ਰਗਟ ਕੀਤਾ ਓਹ ਵੱਡਾ ਹੈ। ਓਹ ਕੋਣ ਹੈ ,ਪਾਰਬ੍ਰਹਮ ਪਰਮੇਸਰ। ਗੁਰਬਾਣੀ ਵਿੱਚ ਫੁਰਮਾਨ ਹੈ।

ਸਤਿਗੁਰ ਕੀ ਬਾਣੀ ਸਤਿ ਸਤਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥

ਨਾਨਕ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ।

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥

ਕਹਿਣ ਤੋ ਭਾਵ ਦੁਨੀਆ ਵਿੱਚ ਸਭ ਤੋ ਵੱਡਾ ਆਤਮ ਗਿਆਨ ਤੱਤ ਗਿਆਨ ਹੈ । ਪਰ ਇਸ ਤੋ ਵੱਡਾ ਪਾਰਬ੍ਰਹਮ ਪਰਮੇਸਰ ਦਾ ਨਾਮ “ਹੁਕਮ ” ਹੈ ।

ਕਹਿ ਕਬੀਰ ਹਉ ਭਇਆ ਉਦਾਸੁ॥ ਤੀਰਥੁ ਬਡਾ ਕਿ ਹਰਿ ਕਾ ਦਾਸੁ॥੩॥੪੨॥

ਭਗਤ ਕਬੀਰ ਜੀ , ਗੁਰਬਾਣੀ ਦੀਆ ਅੰਤਮ ਪੰਗਤੀਆ ਵਿੱਚ ਫ਼ੁਰਮਾਣ ਕਰਦੇ ਹਨ ਕਿ , ਮੈ ਇਸ ਗੱਲੋ ਉਦਾਸ ਹਾਂ ਕਿ ਦੁਨੀਆ ਤੇ ਸਭ ਤੋ ਵੱਡਾ ਤੀਰਥ ਹੈ ਕਿ ਹਰਿ ਕਾ ਦਾਸ।

ਅੰਦਰੋ ਅਵਾਜ ਆਈ ਕਬੀਰ, ਦੁਨੀਆ ਤੇ ਕੋਈ ਤੀਰਥ ਜਾ ਅਜ ਦੇ ਸਧਰਬ ਵਿੱਚ ਸਰੋਵਰ ਵੱਡਾ ਨਹੀ ਹੈ। ਤੀਰਥ ਸਰੋਵਰ, ਨਾਲੋ ਤਾ ਵੱਡਾ ਹਰਿ ਕਾ ਦਾਸ ਹੈ। ਕਿਉਕੇ ਬਾਹਰ ਕਿਸੇ ਵੀ ਤੀਰਥ ਸਰੋਵਰ ਤੇ ਨਹਾਉਣ ਨਾਲ ਤਾਂ ਪਿੰਡੇ ਦੀ ਹੀ ਮੈਲ ਉਤਰਦੀ ਹੈ। ਪਰ ਹਰਿ ਕੇ ਦਾਸ ਦੀ ਉਚਾਰਨ ਕੀਤੀ ਗੁਰਮਤਿ ਗੁਰਬਾਣੀ ਵਿੱਚ ਇਸਨਾਨ ਕਰਨ ਨਾਲ ਜਨਮ ਜਨਮ ਮਨ ਦੀ ਮੈਲ ਉਤਰਦੀ ਹੈ।

ਮੈਲ ਤਾਂ ਮਨ ਦੀ ਉੱਤਰਨੀ ਹੈ , ਨਿਰਮਲ ਵੀ ਮਨ ਹੀ ਹੋਣਾ ਹੈ, ਬਦੇਹੀ ਤਾਂ ਹੋਣੀ ਹੀ ਨਹੀ ਕਦੇ ਨਿਰਮਲ, ਬਾਹਰਲੀ ਬਦੇਹੀ ਦੇ ਨਹਾਉਣ ਨੂੰ ਤਾਂ ਪਿੰਡਾ ਧੋਣਾ ਕਿਹਾ ਹੈ, ਨਾਲ ਇਹ ਵੀ ਕਿਹਾ ਹੈ ਕਿ ਪਿੰਡਾ ਧੋਣ ਨਾਲ ਸੂਚੇ ਨਹੀ ਹੋ ਸਕਦੇ,

ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥(ਪੰਨਾ 472)

ਗੁਰਮਤ ਵਿੱਚ ਇਸਨਾਨ ਕਰਨ ਨਾਲ ਇਹ ਕਉਆ ਮਨ ਚਿੱਟਾ ਹੰਸ ਬਣ ਜਾਂਦਾ ਹੈ।

ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ॥ ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ॥

Resize text