Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸਿੱਖੀ ਵਿੱਚ ਵਿਹਲੜਾਂ ਵਾਸਤੇ ਕੋਈ ਜਗਾ ਨਹੀਂ ਹੈ।

ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ॥

ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥

ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹਾਲਿ॥

ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲ॥

ਸਿੱਖੀ ਵਿੱਚ ਵਿਹਲੜਾਂ ਵਾਸਤੇ ਕੋਈ ਜਗਾ ਨਹੀਂ ਹੈ। ਸਤਿਗੁਰਾਂ ਜੀ ਨੇ ਗੁਰਬਾਣੀ ਵਿੱਚ ਸਾਨੂੰ ਸੱਚੀ ਮਿਹਨਤ ਤੇ ਲਗਣ ਨਾਲ ਕੰਮ ਕਰਨ ਦੀ ਹਦਾਇਤ ਦਿੱਤੀ ਹੈ ਅਤੇ ਸਿੱਖ ਹੋ ਕੇ ਕਿਸੇ ਕੋਲੋਂ ਭੀਖ ਮੰਗ ਕੇ ਅਤੇ ਪਰਾਇਆ ਹੱਕ ਖਾਣ ਦੀ ਗੁਰਬਾਣੀ ਵਿੱਚ ਸਖ਼ਤ ਮਨਾਹੀ ਕੀਤੀ ਹੈ।ਗੁਰਬਾਣੀ ਵਿੱਚ ਫ਼ੁਰਮਾਣ ਹੈ।

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥

ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥

ਅਜ ਸਿਖੀ ਵਿੱਚ ਕਈ ਵਿਹਲੜ ਹੀ ਲੋਕਾ ਦੀ ਕੀਤੀ ਕਮਾਈ ਨਾਲ ਐਸੋ ਅਰਾਮ ਦੀ ਜਿੰਦਗੀ ਜਿਓ ਰਹੇ ਹਨ। ਸਵਾਲ, ਜਦ ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਧੰਨਾ ਜੀ, ਭਗਤ ਸਦਨਾ ਜੀ, ਭਗਤ ਸੈਣ ਜੀ, ਨੇ ਦਸਾਂ ਨਹੂਆ ਦੀ ਮਿਹਨਤ ਕਰਕੇ ਆਪਣੇ ਪਰਿਵਾਰ ਦੀ ਵੀ ਪਾਲਣਾ ਪੋਸਣਾ ਕੀਤੀ ਅਤੇ ਆਪੇ ਦੀ ਖੋਜ ਕਰਕੇ ਆਪਣੇ ਹਿਰਦੇ ਅੰਦਰ ਵੱਸਦੇ ਹਰਿ ਦੇ ਦਰਸਨ ਵੀ ਕੀਤੇ। ਅਤੇ ਪਰਮੇਸ਼ਰ ਦੇ ਨਾਮ ਹੁਕਮ ਨਾਲ ਇਕ ਹੋ ਕੇ ਗੁਰਬਾਣੀ ਵੀ ਉਚਾਰਨ ਕੀਤੀ।

ਪਰ ਅਜ ਲੋਕਾ ਦੀ ਕਮਾਈ ਨਾਲ ਐਸੋ ਅਰਾਮ ਦੀ ਜ਼ਿੰਦਗੀ ਜਿਊਣ ਵਾਲੇ ਕੀ ਗਰਬਾਣੀ ਦੀ ਖੋਜ ਕਰਕੇ ਸੰਗਤਾ ਨੂੰ ਸਚ ਨਹੀ ਦਸ ਸਕਦੇ।

ਚਲੋ ਦੁਨਿਆਵੀ ਆਮ ਲੋਕਾ ਨੂੰ ਤਾਂ ਪਰਮੇਸ਼ਰ ਫੇਰ ਵੀ ਮਾਫ ਕਰ ਦੇਵੇਗਾ। ਉਹ ਤਾਂ ਆਖ ਸਕਦੇ ਹਨ ਕਿ ਜੀ ਕੀ ਕਰਦੇ ਬੱਚਿਆ ਦੇ ਪਾਲਣ ਪੋਸ਼ਣ ਵਿੱਚ ਨਾਮ ਆਤਮ ਤੱਤ ਗਿਆਨ ਨਹੀ ਲੈ ਸਕੇ। ਪਰ ਇਹਨਾ ਦਾ ਕੀ ਬਣੇਗਾ । ਇਹ ਕੀ ਬਹਾਨਾ ਲਾਉਣਗੇ।

ਪਰਮੇਸਰ ,ਰਾਮਚੰਦ ਕੀ ਲਸਟਿਕਾ ਇਹਨਾ ਤੇ ਜਰੂਰ ਫੇਰੇਗਾ। ਕਿ ਤਹਾਨੂੰ ਤਾ ਕੋਈ ਕੰਮ ਨਹੀ ਸੀ। ਤੁਸੀ ਤਾ ਲੋਕਾ ਨੂੰ ਸਚ ਦਸ ਸਕਦੇ ਸੀ।

ਚਲੋ ਹੁਣ। ਸਤਿਗੁਰ ਜੀ ਗੁਰਬਾਣੀ ਦੀਆਂ ਸਭ ਤੋਂ ਉਪਰਲੀਆ ਪੰਗਤੀਆ ਦੁਆਰਾ ਉਪਦੇਸ ਕਰਕੇ ਸਾਨੂੰ ਕੀ ਸਿੱਖਿਆ ਦਿੰਦੇ ਹਨ ਆਉ ਵਿਚਾਰ ਕਰਦੇ ਹਾਂ।

ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ॥

ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥

ਭਗਤ ਤਿਲੋਚਨ ਤੇ ਭਗਤ ਨਾਮਦੇਵ ਜੀ ਆਪਸ ਵਿੱਚ ਬਹੁਤ ਗੂੜ੍ਹੇ ਮਿੱਤਰ ਸਨ। ਇਕ ਦਿਨ ਕੀ ਹੋਇਆ ਭਗਤ ਨਾਮਦੇਵ ਜੀ ਘਰ ਵਿੱਚ ਰਜਾਈਆ ਦੇ ਗਲਾਫ ਉੱਪਰ ਛਪਾਈ ਕਰ ਰਹੇ ਸਨ। ਅਤੇ ਓਧਰੋ ਭਗਤ ਤਿਲੋਚਨ ਜੀ ਵੀ ਆ ਗਏ ਅਤੇ ਭਗਤ ਨਾਮਦੇਵ ਜੀ ਨੂੰ ਕੰਮ ਕਰਦਾ ਦੇਖ ਕੇ ਆਖਣ ਲੱਗੇ ਕਿ ਹੇ ਨਾਮਦੇਵ ਤੂੰ ਮਾਇਆ ਦੇ ਮੋਹ ਵਿੱਚ ਫਸ ਗਿਆ ਹੈ ਅਤੇ ਇਹ ਤੂੰ ਕੀ ਰਜਾਈਆ ਦੇ ਗਲਾਫ ਤੇ ਛਪਾਈ ਕਰ ਰਿਹਾ ਹੈ ਭਾਵ ਹਰ ਸਮੇ ਕੰਮ ਹੀ ਕਰਦਾ ਰਹਿੰਦਾ ਹੈ। ਇਹ ਕੰਮ ਛੱਡ ਕੇ ਤੂੰ ਪ੍ਰਭੂ ਨਾਲ ਚਿੱਤ ਕਿਓਂ ਨਹੀਂ ਜੋੜਦਾ।

ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹਾਲਿ॥

ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲ॥

ਆਪਣੇ ਮਿੱਤਰ ਤਿਲੋਚਨ ਦੀ ਗੱਲ ਸੁਣ ਕੇ ਭਗਤ ਨਾਮਦੇਵ ਜੀ ਆਖਣ ਲੱਗੇ ,ਹੇ ਮਿੱਤਰ ਤਿਲੋਚਨ, ਅਸਾ ਦੁਨਿਆਵੀ ਕੰਮ ਕਾਰ ਨਹੀਂ ਛੱਡਣਾ। ਤੂੰ ਵੀ ਮੇਰੇ ਵਾਂਗ ਮੁਖ ਭਾਵ ਮਨ ਵਿੱਚ, ਸ਼ਬਦ ਵਿਚਾਰ, ਰਾਮ ਦਾ ਨਾਮ, ਭਾਵ ਆਤਮਿਕ ਗਿਆਨ, ਨੂੰ ਸੰਭਾਲ਼ ਕੇ ਰੱਖ ਅਤੇ ਹੱਥਾਂ ਪੈਰਾ ਨਾਲ ਕੰਮ ਕਰਦੇ ਹੋਏ ਆਪਣੇ ਚਿਤ ਨੂੰ ਮਾਇਆ ਤੋਂ ਰਹਿਤ ਨਿਰੰਜਨ ਪ੍ਰਭੂ ਨਾਲ ਜੋੜ ਕੇ ਰੱਖ ।