Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸੰਸਾਰੁ ਸਮੁੰਦੇ ਤਾਰਿ ਗੋਬਿੰਦੇ

ਸੰਸਾਰੁ ਸਮੁੰਦੇ ਤਾਰਿ ਗੋਬਿੰਦੇ॥
ਤਾਰਿ ਲੈ ਬਾਪ ਬੀਠੁਲਾ॥

ਗੁਰਬਾਣੀ ਦੀਆ ਇਹਨਾ ਪੰਗਤੀਆ ਵਿਚ ਭਗਤ ਨਾਮਦੇਵ ਜੀ ਫ਼ੁਰਮਾਣ ਕਰਦੇ ਹਨ ਕਿ ਹੇ ਮੇਰੇ ਗੋਬਿੰਦ ਪਿਤਾ, ਸੰਸਾਰ ਸਮੁੰਦਰ ਦੀ ਤਰਾ ਹੈ। ਜਿਵੈ ਸਮੁੰਦਰ ਵਿੱਚ ਪਾਣੀ ਦੀਆ ਉੱਚੀਆ ਉੱਚੀਆ ਲਹਿਰਾ ਛੱਲਾ ਉਠਦੀਆ ਹਨ। ਤੇ ਉਹ ਉੱਚੀਆ ਉੱਚੀਆ ਪਾਣੀ ਦੀਆ ਲਹਿਰਾ ਛੱਲਾ ਵੱਡੇ ਵੱਡੇ ਜਹਾਜ, ਕਿਸਤੀਆ, ਬੇੜਿਆ, ਨੂੰ ਸਮੁੰਦਰ ਵਿਚ ਡਬੋ ਦਿੰਦੀਆ ਹਨ। ਐਵੇ ਹੀ,

ਲੋਭ ਲਹਰਿ ਅਤਿ ਨੀਝਰ ਬਾਜੈ॥
ਕਾਇਆ ਡੂਬੈ ਕੇਸਵਾ॥

ਹੇ ਦੂਰ ਦ੍ਰਿਸਟੀ ਵਾਲੇ ਕੇਸਵ ਪ੍ਰਭ, ਸਮੁੰਦਰ ਵਿੱਚ ਉਠਦੀ ਲਹਿਰ ਦੀ ਤਰਾਂ ਮੇਰੇ ਹਿਰਦੇ ਵਿੱਚ ਲੋਭ ਲਾਲਚ, ਕਾਮਨਾਂਵਾ,ਇੱਛਾਵਾ, ਤ੍ਰਿਸਨਾ ਰੂਪੀ ਲਹਿਰ ਉਠ ਰਹੀ ਹੈ। ਲੋਭ ਲਾਲਚ, ਕਾਮਨਾਂਵਾ, ਦੀ ਉਠਦੀ ਲਹਿਰ ਵਿੱਚ ਮੇਰੀ ਕਾਇਆ ਭਾਵ ਮੇਰੀ ਬੁੱਧੀ ਡੁੱਬ ਰਹੀ ਹੈ। ਅਰਥਾਤ ਮੇਰਾ ਬੁੱਧ ਬਲ, ਮੇਰੀ ਅਕਲ ਦਿਨ ਬ ਦਿਨ ਘੱਟ ਰਹੀ ਹੈ।

ਸੰਸਾਰੁ ਸਮੁੰਦੇ ਤਾਰਿ ਗੋਬਿੰਦੇ॥
ਤਾਰਿ ਲੈ ਬਾਪ ਬੀਠੁਲਾ॥ ਰਹਾਉ॥

ਹੇ ਮੇਰੇ ਪਿਤਾ ਬੀਠੁਲ, ਸੰਸਾਰ ਸਮੁੰਦਰ ਤੋ ਤਰਨ ਵਾਸਤੇ ਮੈਨੂੰ ਨਾਮ ਗਿਆਨ ਸਮਝ ਰੂਪੀ ਬੇੜੀ ਦੀ ਜਰੂਰਤ ਹੈ। ਤੁਸੀ ਮੈਨੂੰ ਗਿਆਨ ,ਨਾਮ, ਸਮਝ ਬਿਬੇਕ ਬੁੱਧ ਬਖਸ ਦੋ। ਤੇਰੀ ਬਖਸੀ ਬੁੱਧ ਬਲ ਸਕਤੀ ਨਾਲ ਮੈ ਲੋਭ ਲਾਲਚ, ਕਾਮਨਾਂਵਾ,ਰੂਪੀ ਲਹਿਰ ਵਿੱਚ ਨਾ ਡੁੱਬਾ॥

ਅਨਿਲ ਬੇੜਾ ਹਉ ਖੇਵਿ ਨ ਸਾਕਉ॥
ਤੇਰਾ ਪਾਰੁ ਨ ਪਾਇਆ ਬੀਠੁਲਾ॥

ਹੈ ਬੀਠੁਲ, ਮੇਰਾ ਜਿੰਦਗੀ ਰੂਪੀ ਬੇੜਾ ਲੋਭ ਲਾਲਚ, ਕਾਮਨਾਵਾਂ ਦੀਆ ਉਚੀਆ ਉਚੀਆ ਲਹਿਰਾ ਵਿੱਚ ਫਸ ਗਿਆ ਹੈ। ਹੁਣ ਮੈ ਆਪਣੇ ਆਪ ਜਿੰਦਗੀ ਰੂਪੀ ਬੇੜੇ ਨੂੰ ਚੱਪੂ ਭਾਵ ਆਪਣੀ ਅਕਲ ਨਾਲ ਅੱਗੇ ਨਹੀ ਲਜਾ ਸਕਦਾ। ਤੇਰੇ ਸੰਸਾਰ ਸਮੁੰਦਰ ਦਾ ਪਰਲਾ ਬੰਨਾ ਵੀ ਨਹੀ ਦਿਸਦਾ। ਭਾਵ ਸਮਝ ਨਹੀ ਆ ਰਿਹਾ ਹੁਣ ਮੈ ਕੀ ਕਰਾ॥

ਹੋਹੁ ਦਇਆਲੁ ਸਤਿਗੁਰੁ ਮੇਲਿ ਤੂ ਮੋ ਕਉ॥
ਪਾਰਿ ਉਤਾਰੇ ਕੇਸਵਾ॥

ਹੇ ਸੋਹਣੇ ਕੇਸਾ ਵਾਲੇ ਭਾਵ ਦੂਰ ਦ੍ਰਿਸਟੀ ਵਾਲੇ ਕੇਸਵ ਪ੍ਰਭ, ਤੂੰ ਮੇਰੈ ਤੇ ਕਿਰਪਾ ਕਰ ਮੈਨੂੰ ਸਤਿਗੁਰੁ ਭਾਵ ਸੱਚ ਦਾ ਗਿਆਨ ਰੂਪੀ ਗੁਰੂ ਮਿਲਾ ਦੇ ਭਾਵ ਬਖਸ ਦੇ ,ਜਿਸ ਦੀ ਕਿਰਪਾ ਨਾਲ ਮੈ ਸੰਸਾਰ ਸਮੁੰਦਰ ਤੋ ਪਾਰ ਹੋ ਜਾਵਾ।

ਨਾਮਾ ਕਹੈ ਹਉ ਤਰਿ ਭੀ ਨ ਜਾਨਉ॥
ਮੋ ਕਉ ਬਾਹ ਦੇਹਿ ਬਾਹ ਦੇਹਿ ਬੀਠੁਲਾ॥

ਹੇ ਬੀਠੁਲ, ਤੇਰਾ ਨਾਮਦੇਵ ਬੇਨਤੀ ਕਰਦਾ ਹੈ ਕਿ, ਮੇਰੀ ਜਿੰਦਗੀ ਰੂਪੀ ਕਿਸਤੀ , , ਕਾਮਨਾਂਵਾ, ਇੱਛਾਂਵਾ ਤ੍ਰਿਸਨਾ ਦੀ ਲਹਿਰ ਵਿੱਚ ਡੁੱਬ ਰਹੀ ਹੈ। ਮੈ ਤਾ ਤਰਨਾ ਵੀ ਨਹੀ ਜਾਣਦਾ। ਹੇ ਬੀਠੁਲ ਪ੍ਰਭ, ਤੂੰ ਮੈਨੂੰ ਗਿਆਨ ਸਮਝ , ਨਾਮ ਹੁਕਮ ਰੂਪੀ ਬਾਹ ਦੇ। ਜਿਸ ਨੂੰ ਮੈ ਫੜ ਕੈ ਸੰਸਾਰ ਸਮੁੰਦਰ ਤੋ ਪਾਰ ਹੋ ਜਾਵਾ। ਸਬਦ ਦਾ ਭਾਵ, ਕਾਮਾਨਾਵਾ, ਇਛਾਵਾਂ ਤ੍ਰਿਸਨਾ ਰੂਪੀ ਸੰਸਾਰ ਸਮੁੰਦਰ ਤੋ ਬਚਣ ਲਈ ਪਰਮੇਸ਼ਰ ਦੇ ਅੱਗੇ ਇਕ ਮਨ ਇਕ ਚਿੱਤ ਹੋ ਕੇ ਸੱਚੇ ਮਨ ਨਾਲ ਜੋਦੜੀ ਬੇਨਤੀ ਕਰਨੀ।

ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ॥
ਤੂ ਨਿਜ ਘਰਿ ਵਸਿਅੜਾ ਹਉ ਰੁਲਿ ਭਸਮੈ ਢੇਰੀ॥
ਸਾ ਬੁਧਿ ਦੀਜੈ ਜਿਤੁ ਵਿਸਰਹਿ ਨਾਹੀ॥
ਸਾ ਮਤਿ ਦੀਜੈ ਜਿਤੁ ਤੁਧੁ ਧਿਆਈ॥
ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ॥

ਹੇ ਪਰਮੇਸ਼ਰ, ਸਾਰੇ ਹੀ ਜੀਅ ਤੇਰੇ ਹਨ। ਤੂੰ ਸਾਰਿਆ ਤੇ ਮੇਹਰ ਕਰ। ਸਾਰਿਆ ਨੂੰ ਸਮੱਤ ਬਖਸ।