ਸਨਾਤਨ ਮਤਿ ਅਤੇ ਗੁਰਮਤਿ ਦੇ ਚਾਰ ਪਦਾਰਥ
ਸਨਾਤਨ ਮਤਿ ਚਾਰ ਪਦਾਰਥਾਂ “ਧਰਮ, ਅਰਥ, ਕਾਮ, ਮੋਖ” ਦੀ ਪ੍ਰਾਪਤੀ ਗਲ ਕਰਦੀ ਹੈ। ਮਹਾਰਾਜ ਕੋਲ ਆਕੇ ਵੀ ਲੋਗ ਇਹਨਾਂ ਦੀ ਗਲ ਕਰਦੇ ਸੀ। ਮਹਾਰਾਜ ਆਖਦੇ “ਚਾਰਿ ਪਦਾਰਥ ਕਹੈ ਸਭੁ ਕੋਈ॥ ਸਿੰਮ੍ਰਿਤਿ ਸਾਸਤ ਪੰਡਿਤ ਮੁਖਿ ਸੋਈ॥ ਬਿਨੁ ਗੁਰ ਅਰਥੁ ਬੀਚਾਰੁ ਨ ਪਾਇਆ॥” ਅਤੇ ਆਖਦੇ ਬਈ ਇਹ ਪਦਾਰਥ ਤਾਂ ਤੂੰ ਲੈਕੇ ਹੀ ਪੈਦਾ ਹੋਇਆਂ ਹੈਂ “ਚਾਰਿ ਪਦਾਰਥ ਲੈ ਜਗਿ ਜਨਮਿਆ ਸਿਵ ਸਕਤੀ ਘਰਿ ਵਾਸੁ ਧਰੇ॥”। ਮਹਾਰਾਜ ਨੇ ਗੁਰਮਤਿ ਵਾਲੇ ਚਾਰ ਪਦਾਰਥ ਦੱਸੇ ਨੇ ਫੇਰ “ਗਿਆਨ ਪਦਾਰਥ, ਮੁਕਤਿ ਪਦਾਰਥ, ਨਾਮ ਪਦਾਰਥ, ਜਨਮ ਪਦਾਰ”। ਸੰਸ਼ਾਰ ਵਿੱਚ ਜਨਮ ਮਰਨ ਨੂੰ ਗੁਰਮਤਿ ਸੁਪਨਾ ਮੰਨਦੀ। ਇੱਥੇ ਆਣਾ ਜਾਣਾ ਜਨਮ ਪਦਾਰਥ ਜਾਂ ਮੁਕਤਿ ਪਦਾਰਥ ਨਹੀਂ ਹੈ। ਬ੍ਰਹਮ ਗਿਆਨ ਅਧਿਆਤਮ ਦੀ ਦ੍ਰਿਸ਼ਟੀ ਵਿੱਚ ਗੁਰਮਤਿ ਗਿਆਨ ਪਹਿਲਾਂ ਪਦਾਰਥ ਹੈ ਇਸੇ ਗਿਆਨ ਤੋ ਹੀ ਮਾਇਆ ਤੋਂ ਧਿਆਨ ਹਟਣਾ ਤੇ ਵਿਕਾਰ ਮੁੱਕਣੇ।
ਗਿਆਨ ਪਦਾਰਥ
“ਐਸਾ ਗਿਆਨੁ ਪਦਾਰਥੁ ਨਾਮੁ॥” ਗਿਆਨ ਪਦਾਰਥ ਨਾਲ਼ ਹੀ ਨਾਮੁ “ਸੋਝੀ” ਮਿਲਨੀ। ਗੁਰਬਾਣੀ ਦੇ ਗਿਆਨ ਚ ਨਾਮੁ ਸਮਾਈਆ ਹੋਇਆ ਇਸ ਨੂ ਰਿੜਕਣਾ ਪੈਣਾ (ਵਿਚਾਰਨਾ ਪੈਣਾ) ਫੇਰ ਇਸਦੇ ਵਿੱਚੋਂ ਨਾਮ (ਸੋਝੀ) ਦਾ ਮੱਖਨ ਮਿਲਣਾ “ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ॥ ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ॥੧॥”। “ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ॥” ਪਹਿਲਾ ਗੁਰਬਾਣੀ ਦਾ ਗਿਆਨ ਲੈਣਾ ਇਕ ਮਤਿ ਹੋਣ ਲ਼ਈ “ਯਾ ਜੁਗ ਮਹਿ ਏਕਹਿ ਕਉ ਆਇਆ॥ ਜਨਮਤ ਮੋਹਿਓ ਮੋਰਨੀ ਮਾਇਆ॥” ਇਥੇ ਏਕੇ ਲਈ ਆਈਆ ਸੀ ਸੰਸਾਰ ਦੀ ਮਾਈਆ ਨੇ ਮੋਹ ਲਿਆ। “ਗੁਰ ਤੇ ਗਿਆਨੁ ਪਾਇਆ ਅਤਿ ਖੜਗੁ ਕਰਾਰਾ॥” ਜਦ ਇਹ ਗੁਰਮਤਿ ਤੌ ਗਿਆਨ ਪਾ ਲੈਂਦਾ ਇਹਦੇ ਨਾਲ ਮਨ ਬੰਨ੍ਹਿਆ ਜਾਣਾ। “ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ॥” ਮਨ ਰੁਕ ਜਾਣਾ ਤੇ ਮੁਕਤੀ ਮਿਲ ਜਾਣੀ ਹੈ। “ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾ” ਕਲਪਨਾ ਤੋਂ ਮੁਕਤੀ ਮਿਲ ਜਾਣੀ ਹੈ।
ਮੁਕਤਿ ਪਦਾਰਥ
“ਮੁਕਤਿ ਪਦਾਰਥੁ ਨਾਮੁ ਧਿਆਈਐ॥” ਮੁਕਤ ਹੋ ਕੇ ਹੀ ਨਾਮੁ ਚ ਧਿਆਨ ਟਿਕ ਸਕਦਾ “ਕਿਉ ਬਾਧਿਓ ਕਿਉ ਮੁਕਤੀ ਪਾਵੈ॥” ਬੰਧਨਾ ਚ ਬਧਿਆ ਮੁਕਤੀ ਨਹੀ ਪਾ ਸਕਦਾ ਸੰਸਾਰੀ ਬੰਧਨ ਤੋੜਣੇ ਪੈਣੇ ਨੇ ਮਾਰਿਆ ਵਾਲੇ। “ਗੁਰ ਪਰਸਾਦੀ ਕਿਸੈ ਬੁਝਾਏ॥ ਗੁਰਮੁਖਿ ਹੋਵਹਿ ਸੇ ਬੰਧਨ ਤੋੜਹਿ ਮੁਕਤੀ ਕੈ ਘਰਿ ਪਾਇਦਾ॥” “ਪ੍ਰਭ ਜੀ ਤੂ ਮੇਰੋ ਸੁਖਦਾਤਾ॥ ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ॥” ਫਿਰ ਬੰਧਣਾ ਤੌ ਮੁਕਤ ਹੋ ਕੇ ਅਪਣੇ ਘਰ ਚਲਿਆ ਜਾਣਾ ਇਸ ਨੇ। “ਮੁਕਤਿ ਪਦਾਰਥੁ ਭਗਤਿ ਹਰਿ ਪਾਇਆ॥੨॥” ਜਦੋ ਗੁਰਬਾਣੀ ਮਨ ਨੂੰ ਮਾਰਦੀ ਹੈ, ਮਨ ਮਰ ਜਾਂਦਾ ਸੋਚਣਾ ਬੰਦ ਕਰ ਦੇਣਾ ਹੈ ਇਸਨੇ ਤਾਂ ਭਗਤੀ ਸ਼ੁਰੂ ਹੋਣੀ “ਮਨ ਮਾਰੇ ਬਿਨੁ ਭਗਤਿ ਨ ਹੋਈ॥”। ਫੇਰ ਇਹਨੂੰ ਜਗਾਉਣਾ ਕਿਸਨੇ ਹੈ ? “ਰਾਮ ਰਮਤ ਮਤਿ ਪਰਗਟੀ ਆਈ॥” ਉਹ ਫੇਰ ਮਰੀ ਹੋਈ ਗਊ ਏਥੋਂ ਜਿਉਂਦੀ ਹੋਣੀ ਹੈ, “ਰਾਮ ਰਮਤ ਮਤਿ ਪਰਗਟੀ ਆਈ” ਫੇਰ ਜਾਗਣਾ ਹੈ ਇਸਨੇ। ਫਿਰ ਕੇਹਣਾ ਇਸ ਨੇ “ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥”
ਨਾਮ ਪਦਾਰਥ
“ਨਾਮੁ ਪਦਾਰਥੁ ਨਉ ਨਿਧਿ ਸਿਧਿ॥” ਨਾਮੁ ਨਾਲ਼ ਨਵਾ ਖਜਾਨਾ ਬਿਬੇਕ ਬੁਧਿ ਪਰਗਟ ਹੋਣੀ “ਗੁਰ ਪਰਸਾਦੀ ਹਰਿ ਰਸੁ ਪਾਇਆ ਨਾਮੁ ਪਦਾਰਥੁ ਨਉ ਨਿਧਿ ਪਾਈ॥੧॥” ਗੁਰ ਗਿਆਨ ਦੇ ਪ੍ਰਸਾਦ (ਸੋਝੀ/ ਕ੍ਰਿਪਾ) ਨਾਲ਼ ਹਰਿ ਰਸ ਔਓਣ ਲਗ ਜਾਂਦਾ ਜਦ ਨਵਾ (ਨਵ) ਨਿਧ ਨਾਮੁ ਦਾ(ਖਜਾਨਾ) ਮਿਲ ਜਾਂਦਾ ਤੀਜਾ ਪਦਾਰਥ ਸ਼ਬਦ ਗੁਰੂ, ਧੁਰ ਕੀ ਬਾਣੀ, ਹੁਕਮ, ਅਨਹਦ ਸ਼ਬਦ ਪਰਗਟ ਹੁੰਦਾ। ਹੁਣ ਭਵਸਾਗਰ ਪਾਰ ਕਰਨ ਲਈ ਨਾਵ ਮਿਲ ਗਈ। “ਨਾਮੁ ਪਦਾਰਥੁ ਮਨਹਿ ਬਸਾਈਐ॥” ਨਾਮੁ ਮਨ ਚ ਬਸ ਜਾਂਦਾ ਟਿਕ ਕੇ ਬੈਠ ਗਿਆ ਬੁੱਧ ਨੂੰ ਲੈਕੇ ਰਾਮ ਦੀ ਸ਼ਰਣ ਵਿੱਚ। ਹੁਕਮ ਵਿਚ ਸਮਾ ਗਿਆ, ਹੁਣ ਨਹੀਂ ਚਿੰਤਾ ਕੋਈ, “ਸਗਲੀ ਚਿੰਤ ਮਿਟ ਗਈ” “ਗੁਰਮੁਖਿ ਨਾਮੁ ਪਦਾਰਥੁ ਪਾਏ॥੬॥” ਤੀਜਾ ਪਦਾਰਥ ਨਾਮ ਪਦਾਰਥ ਵੀ ਮਿਲ ਗਿਆ, ਫੇਰ ਅੱਗੇ ਕੀ ਹੈ ? ‘ਜਨਮ ਪਦਾਰਥ’। “ਨਾਨਕ ਨਾਮੁ ਮਿਲੈ ਤਾਂ ਜੀਵਾਂ॥” “ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ॥”
ਜਨਮ ਪਦਾਰਥ
“ਜਨਮੁ ਪਦਾਰਥੁ ਪਾਇ ਨਾਮੁ ਧਿਆਇਆ॥” “ਹਰਿ ਕੈ ਭਾਣੈ ਜਨਮੁ ਪਦਾਰਥੁ ਪਾਇਆ ਮਤਿ ਊਤਮ ਹੋਈ॥”
ਨਾਮੁ ਚ ਧਿਆਨ ਟਿਕ ਜਾਂਦਾ ਜਦ ਜਨਮ ਪਦਾਰਥ ਮਿਲ ਜਾਂਦਾ। ਹਰਿ ਦੇ ਭਾਣੇ ਚ ਜਨਮ ਪਦਾਰਥ ਮਿਲਦਾ। ਮਤ ਉਤਮ ਹੋ ਜਾਣੀ। ਇਹ ਜਨਮ ਪਦਾਰਥ ਵੀ ਮਾਇਆ ਤੋਂ ਪਾਰ ਸੱਚਖੰਡ ਦਾ ਰਾਹ ਹੈ। ਹੈ ਤਾਂ ਪਹਿਲਾਂ ਹੀ। ਸਾਬਤ ਸੂਰਤ ਆਤਮਾ, ਪੂਰਨ ਬ੍ਰਹਮ, ਪੂਰਨ ਜੋਤ, ਮਨ ਚਿੱਤ ਦੋ ਨਹੀਂ, ਜੇ ਦੋ ਹੁੰਦੇ ਤਾਂ ਨਾਮ ਹੀ ਨਹੀਂ ਸੀ ਮਿਲਣਾ, ਨਾਮ ਮਿਲਦਾ ਹੀ ਪੂਰਨ ਬ੍ਰਹਮ ਨੂੰ ਹੈ ਏਕੇ ਵਿੱਚ ਹੋਣ ਤੇ। ਗੁਰਮਤਿ ਨਾਲ ਰਾਜੀ ਹੋਣ ਤੇ। ਇਹ ਮਾਇਆ ਤੋਂ ਬਾਹਰ ਆਪਣੀ ਅਸਲ ਦੁਨੀਆ, ਨਿਰਾਕਾਰੀ ਦੁਨੀਆਂ, ਨਿਜ ਘਰ, ਸੱਚਖੰਡ ਵਿੱਚ ਵਾਪਸ ਐਂਟਰੀ ਹੈ। ਓਥੇ ਵਾਪਸ ਦਾਖਲਾ ਹੀ ਜਨਮ ਪਦਾਰਥ ਹੈ, ਸਦਜੀਵਨ ਹੀ ਚੌਥਾ ਪਦਾਰਥ ਹੈ, ਪੂਰਨ ਬ੍ਰਹਮ ਤੋਂ ਪਾਰਬ੍ਰਹਮ ਬਣਨਾ ਹੈ। “ਬ੍ਰਹਮ ਗਿਆਨੀ ਆਪ ਪ੍ਰਮੇਸਰ” ਪਰਮੇਸ਼ਰ ਬਣਨਾ ਹੈ।ਹੁਣ ਸੋਚਣ ਵਾਲੀ ਗਲ ਹੈ ਕੇ ਧਰਮ, ਅਰਥ, ਕਾਮ ਅਤੇ ਮੋਖ ਸਨਾਤਨ ਮਤਿ ਨੇ ਕਿਸ ਆਧਾਰ ਤੇ ਮੰਨੇ ਹਨ। ਇਹ ਕਿਥੋਂ ਆ ਗਏ। ਬਾਣੀ ਨੇ ਕੀ ਦੱਸਿਐ “ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ॥” ਸ਼ਬਦ ਗੁਰੂ ਮਿਲ ਕੇ ਨਾਮ ਮਿਲ ਕੇ ਭਰਮ ਦਾ ਆਂਡਾ ਫੁਟਦਾ ਤੇ ਇਹ ਭਰਮ ਟੁੱਟੇ ਬਿਨਾਂ ਤੁਸੀਂ ਕਿਵੇ ਮੰਨੀ ਜਾਂਦੇ ਆਪਣੇ ਪਦਾਰਥ ਤੇ ਬਿਨਾਂ ਗਿਆਨ ਦੇ ਸੋਝੀ ਦੇ ਦੁਨਿਆਵੀ ਜਨਮ ਨੂੰ ਤੁਸੀਂ ਕਿਵੇਂ ਜਨਮ ਪਦਾਰਥ ਮੰਨੀ ਜਾਂਦੇ।
ਗੁਰਬਾਣੀ ਖੋਜੀਏ ਤਾਂ ਕਈ ਪਦਾਰਥਾਂ ਦੀ ਗਲ ਹੁੰਦੀ ਜਾਪਦੀ ਜਿਵੇ। ਰਤਨ ਪਦਾਰਥ, ਪ੍ਰੇਮ ਪਦਾਰਥ, ਅਟਲ ਪਦਾਰਥ ਆਦੀ। ਇਹਨਾਂ ਦੀ ਵਰਤੋ ਗੁਰਮਤਿ ਗਿਆਨ ਸੋਝੀ, ਨਾਮ ਦਾ ਹੀ ਮਹੱਤਵ ਸਮਝਾਉਣ ਲਈ ਹੋਇਆ ਹੈ। ਫੇਰ ਮਹਾਰਾਜ ਨੇ ਕਹਿਆ ਬਈ ਇਹਨਾਂ ਦੀ ਪਰਵਾਹ ਨਾ ਕਰ ਤੂੰ ਬਸ ਗਿਆਨ ਵਲ ਧਿਆਨ ਦੇ, ਵਿਚਾਰ ਕਰੀ ਚਲ, ਗੁਰ ਦੀ ਸੇਵਾ ਕਰੀ ਚਲ, ਵਿਕਾਰ ਆਪੇ ਦੂਰ ਹੋਈ ਜਾਣੇ ਤੇ ਹੁਕਮ ਵਿੱਚ ਜਦੋਂ ਮਿਲਨਾ ਹੋਇਆ ਅਤਪੇ ਮਿਲ ਜਾਣਾ ਦਾਸ ਨੂੰ। “ਗੁਰ ਕੀ ਸੇਵਾ ਸਬਦੁ ਵੀਚਾਰੁ॥” “ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥”