Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਅਰਦਾਸ ਕੀ ਹੈ ਅਤੇ ਗੁਰੂ ਤੋਂ ਕੀ ਮੰਗਣਾ ਹੈ?

ਸਾਡੇ ਵਿੱਚੋਂ ਕਈ ਸਿੱਖ ਨੇ ਜੋ ਮਾਇਆ ਦੀਆਂ ਅਰਦਾਸਾਂ ਕਰਦੇ ਹਨ ਤੇ ਸੋਚਦੇ ਹਨ ਕੇ ਗੁਰੂ ਕੋਈ ਏ ਟੀ ਐਮ ਹੈ ੫ ਡਾਲਰ ਦੀ ਅਰਦਾਸ ਕਰੋ ਤੇ ੫ ਮਿਲਿਅਨ ਦਾ ਘਰ ਲੈ ਲਵੋ। ਮੇਰੀ ਕਿਸੇ ਨਾਲ ਗਲ ਹੁੰਦੀ ਸੀ ਤੇ ਉਹਨਾਂ “ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ॥” ਮ ੫ ਦੀ ਬਾਣੀ ਭੇਜੀ। ਇੱਕ ਵੀਡੀਓ ਵੀ ਭੇਜ ਦਿੱਤਾ ਜਿਸ ਵਿੱਚ ਸ਼ਬਦ ਸੀ

ਮੁਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ॥ (ਮ ੫, ਰਾਗੁ ਮਾਰੂ, ੧੧੦੧)

ਮੈਂ ਜਵਾਬ ਦਿੱਤਾ ਕੇ ਜਿਹਨਾਂ ਦੀ ਉਪਰੋਕਤ ਬਾਣੀ ਤੁਸੀਂ ਭੇਜੀ ਹੈ ਉਹ ਕਹ ਰਹੇ ਨੇ

“ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ॥(ਮ ੫, ਰਾਗੁ ਰਾਮਕਲੀ, ੯੫੮)”,
“ਕਰਿ ਕਿਰਪਾ ਮਿਲੁ ਪ੍ਰੀਤਮ ਪਿਆਰੇ॥ ਬਿਨਉ ਸੁਨਹੁ ਪ੍ਰਭ ਊਚ ਅਪਾਰੇ॥ ਨਾਨਕੁ ਮਾਂਗਤੁ ਨਾਮੁ ਅਧਾਰੇ॥੪॥੧॥੧੧੭॥(ਮ ੫, ਰਾਗੁ ਗਉੜੀ੨੦੩)”,
“ਆਲ ਜਾਲ ਬਿਕਾਰ ਤਜਿ ਸਭਿ ਹਰਿ ਗੁਨਾ ਨਿਤਿ ਗਾਉ॥ ਕਰ ਜੋੜਿ ਨਾਨਕੁ ਦਾਨੁ ਮਾਂਗੈ ਦੇਹੁ ਅਪਨਾ ਨਾਉ॥੨॥੧॥੬॥(ਮ ੫, ਰਾਗੁ ਮਾਲੀ ਗਉੜਾ, ੯੮੮),
“ਮੇਰਾ ਮਨੁ ਏਕੈ ਹੀ ਪ੍ਰਿਅ ਮਾਂਗੈ॥ ਪੇਖਿ ਆਇਓ ਸਰਬ ਥਾਨ ਦੇਸ ਪ੍ਰਿਅ ਰੋਮ ਨ ਸਮਸਰਿ ਲਾਗੈ॥੧॥( ਮ ੫, ਰਾਗੁ ਸਾਰੰਗ, ੧੨੦੯)”,
“ਖਿਨੁ ਪਲੁ ਬਿਸਰੁ ਨਹੀ ਮੇਰੇ ਕਰਤੇ ਇਹੁ ਨਾਨਕੁ ਮਾਂਗੈ ਦਾਨੁ॥੨॥੯੦॥੧੧੩॥(ਮ ੫, ਰਾਗੁ ਸਾਰੰਗ, ੧੨੨੬)”,
“ ਐਸੀ ਮਾਂਗੁ ਗੋਬਿਦ ਤੇ॥ ਟਹਲ ਸੰਤਨ ਕੀ ਸੰਗੁ ਸਾਧੂ ਕਾ ਹਰਿ ਨਾਮਾਂ ਜਪਿ ਪਰਮ ਗਤੇ॥੧॥(ਮ ੫, ਰਾਗੁ ਕਾਨੜਾ, ੧੨੯੮)”,
“ਨਾਨਕੁ ਜਾਚਕੁ ਹਰਿ ਹਰਿ ਨਾਮੁ ਮਾਂਗੈ ਮਸਤਕੁ ਆਨਿ ਧਰਿਓ ਪ੍ਰਭ ਪਾਗੀ॥੨॥੭॥੧੮॥(ਮ ੫, ਰਾਗੁ ਕਾਨੜਾ, ੧੩੦੧)”,
“ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥( ਮ ੫, ਰਾਗੁ ਦੇਵਗੰਧਾਰੀ, ੫੩੪)”

ਕੀ ਮੰਗੀਏ ਗੁਰਬਾਣੀ ਤਾਂ ਆਖਦੀ “ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ॥”

ਮੰਗਣਾ ਕੀ ਹੈ ਫੇਰ? ਭਗਤਾਂ ਨੇ ਮਾਇਆ ਨਹੀਂ ਮੰਗੀ ਨਾਮ (ਗੁਰਮਤਿ ਦੀ ਸੋਝੀ) ਮੰਗੀ ਹੈ ਬਾਣੀ ਵਿੱਚ। ਮਾਇਆ ਤਾਂ ਮਾਇਆਧਾਰੀਆਂ ਨੂੰ ਚਾਹੀਦੀ ਹੁੰਦੀ। ਗੁਰਮਤਿ ਮਾਇਆ ਨੂੰ, ਹਰ ਬਿਨਸ ਜਾਣ ਵਾਲੀ ਵਸਤੂ ਨੂੰ ਝੂਠ ਆਖਦੀ “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥“ ਅਤੇ “ਜੋ ਉਪਜਿਓ ਸੋ ਬਿਨਸਿ ਹੈ ਪਰੋ ਅਾਜੁ ਕੈ ਕਾਲਿ॥” ਫੇਰ ਜੇ ਜਗ ਰਚਨਾ ਝੂਠ ਹੈ ਤੇ ਮੰਗਣਾਂ ਹੀ ਕਿਉਂ ਹੈ।

“ਝੂਠਾ ਮੰਗਣੁ ਜੇ ਕੋਈ ਮਾਗੈ॥ ਤਿਸ ਕਉ ਮਰਤੇ ਘੜੀ ਨ ਲਾਗੈ॥ ਪਾਰਬ੍ਰਹਮੁ ਜੋ ਸਦ ਹੀ ਸੇਵੈ ਸੋ ਗੁਰ ਮਿਲਿ ਨਿਹਚਲੁ ਕਹਣਾ॥੧॥ (ਮ ੫, ਰਾਗੁ ਮਾਂਝ, ੧੦੯) – ਗੁਰਬਾਣੀ ਨੇ ਬ੍ਰਹਮ, ਪੂਰਨ ਬ੍ਰਹਮ, ਪਾਰਬ੍ਰਹਮ ਸਮਾਝਾਇਆ ਹੈ। ਜਦੋਂ ਇਹ ਸਮਝ ਆ ਜਾਵੇ ਫੇਰ ਸਮਝ ਆਣੀ ਕੇ ਮੰਗਣਾ ਕੀ ਹੈ।

“ਮੈ ਕਿਆ ਮਾਗਉ ਕਿਛੁ ਥਿਰੁ ਨ ਰਹਾਈ ਹਰਿ ਦੀਜੈ ਨਾਮੁ ਪਿਆਰੀ ਜੀਉ ॥੧॥( ਮ ੧, ਰਾਗੁ ਸੋਰਠ, ੫੯੭)”

“ਕਿਆ ਮਾਗਉ ਕਿਛੁ ਥਿਰੁ ਨ ਰਹਾਈ॥ ਦੇਖਤ ਨੈਨ ਚਲਿਓ ਜਗੁ ਜਾਈ॥੧॥( ਭਗਤ ਕਬੀਰ ਜੀ, ਰਾਗੁ ਆਸਾ, ੪੮੧)“

“ਕਿਆ ਮਾਂਗਉ ਕਿਛੁ ਥਿਰੁ ਨਾਹੀ॥ ਰਾਮ ਨਾਮ ਰਖੁ ਮਨ ਮਾਹੀ॥੧॥(ਭਗਤ ਕਬੀਰ ਜੀ, ਰਾਗੁ ਧਨਾਸਰੀ, ੬੯੨)”

“ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ॥੪॥(ਮ ੫, ਰਾਗੁ ਮਾਰੂ, ੧੦੧੮)”

“ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮ ਦਾਸ ਰਾਖਹੁ ਸਰਣਾਈ ॥੪॥੫੮॥(ਭੱਟ ਕੀਰਤੁ, ਸਵਈਏ ਮਹਲੇ ਚਉਥੇ ਕੇ, ੧੪੦੬)”

ਮਿਲਣਾ ਕੀ ਹੈ?

“ਏਹੁ ਅਹੇਰਾ ਕੀਨੋ ਦਾਨੁ॥ ਨਾਨਕ ਕੈ ਘਰਿ ਕੇਵਲ ਨਾਮੁ॥੪॥੪॥(ਮ ੫, ਰਾਗੁ ਭੈਰਓ, ੧੧੩੬)” – ਜੋ ਕਿਸੇ ਕੋਲ ਹੋਵੇ ਉਹੀ ਉਹ ਅੱਗੇ ਦਿੰਦਾ ਹੈ। ਨਾਨਕ ਨੇ ਨਾਮ (ਸੋਝੀ) ਹੀ ਲਈ ਤੇ ਅੱਗੇ ਦਿੱਤੀ ਹੈ। ਪਰ ਸੰਸਾਰੀ ਬੰਦੇ ਮਾਇਆ ਹੀ ਮੰਗਦੇ ਨੇ। “ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ॥ ਮ ੧, ਰਾਗੁ ਮਾਝ, ੧੪੫)

“ਸੁਖੁ ਮਾਂਗਤ ਦੁਖੁ ਆਗੈ ਆਵੈ॥ ਸੋ ਸੁਖੁ ਹਮਹੁ ਨ ਮਾਂਗਿਆ ਭਾਵੈ॥੧॥(ਭਗਤ ਕਬੀਰ ਜੀ, ਰਾਗੁ ਗਉੜੀ, ੩੩੦)

ਰੋਜ ਪੜ੍ਹਦੇ ਹਾਂ ਪਰ ਮੰਨਣ ਨੂੰ ਤਿਆਰ ਨਹੀਂ ਕੇ ਦੁੱਖ ਸੁੱਖ ਹੁਕਮ ਵਿੱਚ ਮਿਲਨੇ ਨੇ “ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥” ਅਤੇ ਮੰਗਣ ਤੇ ਨਹੀਂ ਦਿੰਦਾ ਉਹ, ਜਿੰਨੇ ਮਰਜੀ ਤਰਲੇ ਕਰ ਲਵੋ “ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ॥੪॥(ਮ ੧, ਸਿਰੀ ਰਾਗੁ, ੧੭)”, ਕਈ ਆਖਦੇ ਕੀਰਤਨ ਕਰਕੇ ਅਰਦਾਸਾਂ ਕਰਕੇ ਮਨਾ ਲਈਏ ਬਾਣੀ ਆਖਦੀ “ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ॥ (ਗੁਰੂ ਰਾਮਦਾਸ ਜੀ, ਰਾਗੁ ਆਸਾ, ੪੫੦)

ਸਾਨੁੰ ਨਿਰਾਸਾ ਹੋ ਕੇ ਹੁਕਮ ਮੰਨਣ ਦਾ ਅਤਦੇਸ਼ ਹੈ। ਕਿਵੇਂ?

“ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ॥੧॥ ਰਹਾਉ॥ ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ॥ ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ॥੧॥ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ॥ ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ॥੨॥ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ॥ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ॥੩॥੧੧॥(ਰਾਗੁ ਸੋਰਠਿ, ਮ ੯, ੬੩੩)” – ਸਾਨੂੰ ਮਾੜਾ ਜਹਿਆ ਦੁਖ ਹੁੰਦਾ ਅਸੀਂ ਤਰਲੇ ਕਰਨ ਲੱਗ ਪੈਂਦੇ ਹਾਂ, ਰੱਬ ਨੂੰ ਦੋਸ਼ ਦੇਣ ਲੱਗ ਪੈਂਦੇ ਹਾਂ ਢੋਲ ਜਾਂਦੇ ਹਾਂ। ਸਾਨੂੰ ਕਿਤਨੀ ਬਾਣੀ ਸਮਝ ਆਈ ਹੈ ਇਸਦਾ ਪਤਾ ਹੀ ਸਾਨੂੰ ਤਾਂ ਲਗਦਾ ਜਦੋਂ ਦੁਖ ਮਿਲਦਾ ਹੈ। ਝੱਟ ਮਾਇਆ ਦੇ ਪਦਾਰਥਾਂ ਦੀਆਂ ਅਰਦਾਸਾਂ ਕਰਨ ਲੱਗ ਪੈਂਦੇ ਹਾਂ। ਸਾਨੂੰ ਆਪਣੇ ਕੀਤੇ ਕੰਮ ਵੀ ਭੁੱਲ ਜਾਂਦੇ ਨੇ “ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥“

“ਆਸਾ ਆਸ ਕਰੇ ਸਭੁ ਕੋਈ॥ ਹੁਕਮੈ ਬੂਝੈ ਨਿਰਾਸਾ ਹੋਈ॥ ਆਸਾ ਵਿਚਿ ਸੁਤੇ ਕਈ ਲੋਈ॥ ਸੋ ਜਾਗੈ ਜਾਗਾਵੈ ਸੋਈ॥੧॥ ਸਤਿਗੁਰਿ ਨਾਮੁ ਬੁਝਾਇਆ ਵਿਣੁ ਨਾਵੈ ਭੁਖ ਨ ਜਾਈ॥(ਗੁਰੂ ਅਮਰਦਾਸ ਜੀ , ਰਾਗੁ ਆਸਾ, ੪੨੩)

“ਆਸਾ ਭੀਤਰਿ ਰਹੈ ਨਿਰਾਸਾ ਤਉ ਨਾਨਕ ਏਕੁ ਮਿਲੈ॥੪॥(ਮ ੧, ਰਾਗੁ ਰਾਮਕਲੀ, ੮੭੭)”

ਜੇ ਮਾਇਆ ਜਾਂ ਨਾਮ ਤੋਂ ਇਲਾਵਾ ਕੁੱਝ ਮੰਗਿਆ ਕੀ ਹੋਣਾ?
“ਸੁਖੁ ਮਾਂਗਤ ਦੁਖੁ ਆਗਲ ਹੋਇ॥ ਸਗਲ ਵਿਕਾਰੀ ਹਾਰੁ ਪਰੋਇ॥ ਏਕ ਬਿਨਾ ਝੂਠੇ ਮੁਕਤਿ ਨ ਹੋਇ॥ ਕਰਿ ਕਰਿ ਕਰਤਾ ਦੇਖੈ ਸੋਇ॥੩॥(ਮ ੧, ਰਾਗੁ ਗਉੜੀ, ੨੨੨)”
“ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾ ਦੰਮ॥ ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮ॥੧॥(ਮ ੫, ਰਾਗੁ ਮਾਰੂ, ੧੦੯੩)”,

ਸਿੱਖਾਂ ਦੀ ਅੱਜ ਦੀ ਅਰਦਾਸ ਭਾਵੇਂ ਲੰਮੀ ਹੋਵੇ ਭਾਵੇਂ ਛੋਟੀ ਇੱਕ ਕਿਸਮ ਦਾ ਆਦੇਸ਼ ਬਣੀ ਜਾਂਦਾ ਆਖਦੇ ਮਹਾਰਾਜ ਅ ਦੇਣਾ ਉਹ ਦੇਣਾ, ਇੱਦਾਂ ਕਰਨਾ ਉੱਦਾਂ ਕਰਨਾ। ਦੱਸੋ ਦਾਸ ਕਦੇ ਕੁੱਝ ਮੰਗਦਾ ਹੁੰਦਾ? ਦਾਸ ਨੂੰ ਤਾਂ ਪੂਰਨ ਭਰੋਸਾ ਹੁੰਦਾ। ਜਿਹੜਾ ਦਾਸ ਹੈ ਉਹ ਤਾਂ ਆਖਦਾ “ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ॥”, “ਰਾਮ ਜਨਾ ਕਉ ਰਾਮ ਭਰੋਸਾ ॥”, “ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ॥” ਅਤੇ “ਤੁਮੑਰੀ ਆਸ ਭਰੋਸਾ ਤੁਮੑਰਾ ਤੁਮਰਾ ਨਾਮੁ ਰਿਦੈ ਲੈ ਧਰਨਾ॥ਤੁਮਰੋ ਬਲੁ ਤੁਮ ਸੰਗਿ ਸੁਹੇਲੇ ਜੋ ਜੋ ਕਹਹੁ ਸੋਈ ਸੋਈ ਕਰਨਾ॥੧॥ ਤੁਮਰੀ ਦਇਆ ਮਇਆ ਸੁਖੁ ਪਾਵਉ ਹੋਹੁ ਕ੍ਰਿਪਾਲ ਤ ਭਉਜਲੁ ਤਰਨਾ॥ ਅਭੈ ਦਾਨੁ ਨਾਮੁ ਹਰਿ ਪਾਇਓ ਸਿਰੁ ਡਾਰਿਓ ਨਾਨਕ ਸੰਤ ਚਰਨਾ॥”। ਜਿਹਨਾਂ ਨੇ ਬਾਣੀ ਨਹੀਂ ਮੰਨਣੀ ਨਹੀਂ ਸਮਝਣੀ ਉਹਨਾਂ ਮਾਇਆ ਦੀਆਂ ਹੀ ਅਰਦਾਸਾਂ ਕਰਨੀਆਂ, ਨਹੀਂ ਹਟਣਾ। ਭਗਤਾਂ ਨੇ ਕੇਵਲ ਨਾਮ (ਗੁਰਮਤਿ ਦੀ ਸੋਝੀ) ਹੀ ਮੰਗੀ ਹੈ ਤੇ ਮੰਗਣੀ ਹੈ, ਉਹਨਾਂ ਨੂੰ ਮਿਲ ਵੀ ਜਾਣੀ। ਬਾਕੀ ਤਾਂ ਕੇਵਲ “ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ॥੧॥( ਮ ੧, ਰਾਗੁ ਆਸਾ, ੪੬੭) 🙏🏻

Topic: gurmat ardaas and what to pray for?