Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਆਖਿਰ ਕਿਉਂ ਨਹੀਂ ਹੋ ਰਿਹਾ ਗੁਰੂ ਦੇ ਕਹੇ ਵਾਲਾ ਪ੍ਰਚਾਰ ?

1) ਜੇ ਲੋਕਾਂ ਨੂੰ ਪਤਾ ਲੱਗ ਗਿਆ ਕਿ “ਊਹਾਂ ਤਉ ਜਾਈਐ ਜਉ ਈਹਾਂ ਨ ਹੋਇ

ਜਾਂ “ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥

ਤਾਂ ਉਹ ਤੀਰਥਾਂ ‘ਤੇ ਜਾਣੋ ਹਟ ਜਾਣਗੇ ਅਤੇ ਇਹਨਾਂ ਦਾ ਚਲਾਇਆ ਹੋਇਆ ਕਾਰੋਬਾਰ ਬੰਦ ਹੋ ਜਾਵੇਗਾ ।

2) ਜੇ ਲੋਕਾ ਨੂੰ ਦੱਸ ਦਿੱਤਾ ਕਿ ਗੁਰਬਾਣੀ ਭਾਣਾ ਮੰਨਣ ‘ਤੇ ਜੋਰ ਦਿੰਦੀ ਹੈ “ਭਾਣਾ ਮੰਨੇ ਸਦਾ ਸੁਖੁ ਹੋਇ

ਜਾਂ “ਭਾਣਾ ਮੰਨੇ ਸੋ ਸੁਖੁ ਪਾਏ ਭਾਣੇ ਵਿਚਿ ਸੁਖੁ ਪਾਇਦਾ

ਜਾਂ “ਤੇਰਾ ਭਾਣਾ ਮੰਨੇ ਸੁ ਮਿਲੈ ਤੁਧੁ ਆਏ

ਜਾਂ “ਭਾਣਾ ਨ ਮੰਨੇ ਬਹੁਤੁ ਦੁਖੁ ਪਾਈ

ਜਾਂ “ਸੋਈ ਹੋਆ ਜੋ ਤਿਸੁ ਭਾਣਾ ਅਵਰੁ ਨ ਕਿਨ ਹੀ ਕੀਤਾ

ਜਾਂ “ਪ੍ਰਭ ਕਾ ਭਾਣਾ ਸਤਿ ਕਰਿ ਸਹਹੁ

ਜਾਂ “ਗੁਰਮੁਖਿ ਹੋਵੈ ਸੁ ਭਾਣਾ ਮੰਨੇ ਸਹਜੇ ਹਰਿ ਰਸੁ ਪੀਜੈ

ਤਾਂ ਲੋਕ ਅਖੰਡ ਪਾਠ, ਸਹਿਜ ਪਾਠ ਜਾਂ ਸੰਪਟ ਪਾਠ ਨੂੰ ਕੋਈ ਜਾਦੂ ਟੂਣਾ ਸਮਝ ਕੇ ਕਰਵਾਉਣੋ ਹਟ ਜਾਣਗੇ ਅਤੇ ਇਹਨਾਂ ਨੂੰ ਤਾਂ ਬਹੁਤ ਘਾਟਾ ਪੈ ਜਾਵੇਗਾ ।

3) ਜੇ ਲੋਕਾਂ ਨੂੰ ਦੱਸ ਦਿੱਤਾ ਕਿ “ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ॥

ਜਾਂ “ਸਤੁ ਸੰਤੋਖੁ ਹੋਵੈ ਅਰਦਾਸਿ॥ ਤਾ ਸੁਣਿ ਸਦਿ ਬਹਾਲੇ ਪਾਸਿ॥

ਜਾਂ “ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ॥ ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ॥

ਜਾਂ “ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ॥੨॥ ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ॥

ਜਾਂ “ਗਿਆਨੀ ਕੀ ਹੋਇ ਵਰਤੀ ਦਾਸਿ॥ ਕਰ ਜੋੜੇ ਸੇਵਾ ਕਰੇ ਅਰਦਾਸਿ॥ ਜੋ ਤੂੰ ਕਹਹਿ ਸੁ ਕਾਰ ਕਮਾਵਾ॥ ਜਨ ਨਾਨਕ ਗੁਰਮੁਖ ਨੇੜਿ ਨ ਆਵਾ॥੪॥੧॥

ਜਾਂ “ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ॥ ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥ ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥

ਤਾਂ ਲੋਕ ਉਹਨਾਂ ਕੋਲੋਂ ਅਰਦਾਸ ਕਰਵਾਉਣੋ ਹਟ ਜਾਣਗੇ ਅਤੇ ਉਹਨਾਂ ਨੂੰ ਅਰਦਾਸ ਤੋਂ ਹੁੰਦੀ ਮੋਟੀ ਕਮਾਈ ਬੰਦ ਹੋ ਜਾਵੇਗੀ।

4) ਜੇ ਲੋਕਾਂ ਨੂੰ ਪਤਾ ਲੱਗ ਗਿਆ ਕਿ “ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ

ਜਾਂ “ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ

ਜਾਂ “ਕਬੀਰਾ ਜਹਾ ਗਿਆਨੁ ਤਹ ਧਰਮੁ ਹੈ

ਤਾਂ ਲੋਕ ਵਾਹਿਗੁਰੂ ਵਾਹਿਗੁਰੂ ਕਰਨਾ ਛੱਡ ਕੇ, ਗੁਰਬਾਣੀ ਤੋਂ ਸਮਝ ਕੇ ਗਿਆਨ ਲੈਣ ਲੱਗ ਜਾਣਗੇ ਅਤੇ ਇਹਨਾਂ ਦੇ ਝੂਠ ਪ੍ਰਚਾਰ ਦਾ ਪਰਦਾਫਾਸ਼ ਕਰ ਦੇਣਗੇ ।

5) ਜੇ ਲੋਕਾਂ ਨੂੰ ਪਤਾ ਲੱਗ ਗਿਆ ਕਿ “ਗੁਰ ਕੀ ਸੇਵਾ ਸਬਦੁ ਵੀਚਾਰੁ” ਹੈ,

ਤਾਂ ਲੋਕ ਇਹਨਾਂ ਦੁਆਰਾ ਚਲਾਈਆਂ ਹੋਈਆਂ ਅਨੇਕਾਂ ‘ਮਨ-ਘੜਤ’ ਸੇਵਾਵਾਂ ਛੱਡ ਕੇ ‘ਸਬਦੁ ਵੀਚਾਰੁ’ ਵਾਲੀ ਸੇਵਾ ਵਿੱਚ ਜੁੜ ਜਾਣਗੇ ਤਾਂ ਇਹਨਾਂ ਦਾ ਤਾਂ ਵਿਚਾਰਿਆਂ ਦਾ ਕਾਰੋਬਾਰ ਹੀ ਠੱਪ ਹੋ ਜਾਵੇਗਾ, ਆਮਦਨ ਬੰਦ ਹੋ ਜਾਵੇਗੀ ਅਤੇ ਇਹ ਵਿਚਾਰੇ ਬੇ-ਰੁਜਗਾਰ ਹੋ ਜਾਣਗੇ ।

ਧਰਮ ਨੂੰ ‘ਧੰਦਾ’ ਬਣਾਉਣ ਵਾਲੇ ਕਦੇ ਵੀ ਸੱਚ ਦਾ ਸਹੀ ਪ੍ਰਚਾਰ ਨਹੀਂ ਕਰ ਸਕਦੇ। ਸੋ ਲੋੜ ਹੈ ਇਸ ਧੰਦੇ ਨੂੰ ਬੰਦ ਕਰਨ ਦੀ ਤਾਂ ਕਿ “ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ” ਵਾਲੇ ਗੁਰਸਿਖ ਅੱਗੇ ਆ ਕੇ ਸੱਚ ਦਾ ਸਹੀ ਪ੍ਰਚਾਰ ਕਰ ਸਕਣ।

6) ਜੇ ਸੰਗਤਾਂ ਨੂੰ ਪਤਾ ਲੱਗ ਗਿਆ “ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ ਮੁਰਟੀਐ ॥
ਦਿਲਿ ਖੋਟੈ ਆਕੀ ਫਿਰਨ੍ਹਿ ਬੰਨ੍ਹਿ ਭਾਰੁ ਉਚਾਇਨ੍ਹਿ ਛਟੀਐ ॥

ਤਾਂ ਸ੍ਰੀ ਚੰਦ ਨੂੰ ਮੰਨਣਾ ਛੱਡ ਕੇ ਸੰਗਤ ੧ ਨਾਲ਼ ਜੁੜ ਜਾਵੇਗੀ। ਸ੍ਰੀ ਚੰਦ ਦੀਆਂ ਫੋਟਵਾਂ ਤੇ ਮੂਰਤੀਆਂ ਗ੍ਰੰਥ ਦੇ ਬਰਾਬਰ ਰੱਖਣਾ ਬੰਦ ਕਰ ਦੇਣਗੇ ਲੋਗ।

Resize text