Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸਿੱਖੀ ਅਤੇ ਸਿੱਖਣ ਲਈ ਸਵਾਲ

ਸਿੱਖ ਦਾ ਅਰਥ ਹੁੰਦਾ ਸਿੱਖਣ ਵਾਲਾ, ਗੁਰਸਿੱਖ ਦਾ ਅਰਥ ਗੁਰ (ਗੁਣਾਂ) ਦੀ ਸਿੱਖਿਆ ਲੈਣ ਵਾਲਾ। ਗਿਆਨੀ ਜੋ ਗੁਣਾਂ ਦੀ ਵਿਚਾਰ ਕਰੇ ਗਿਆਨ ਪ੍ਰਾਪਤ ਕਰ ਲਵੇ ਤੇ ਲੋਕਾਂ ਨੂੰ ਗੁਣਾਂ ਬਾਰੇ ਦੱਸ ਸਕੇ “ਗੁਣ ਵੀਚਾਰੇ ਗਿਆਨੀ ਸੋਇ॥ ਗੁਣ ਮਹਿ ਗਿਆਨੁ ਪਰਾਪਤਿ ਹੋਇ॥ ਗੁਣਦਾਤਾ ਵਿਰਲਾ ਸੰਸਾਰਿ॥ ਸਾਚੀ ਕਰਣੀ ਗੁਰ ਵੀਚਾਰਿ॥”। ਸਿੱਖ ਦਾ ਸਵਾਲ ਪੁੱਛਣਾ ਗੁਰਮਤਿ ਦੀ ਸਿੱਖਿਆ ਲੈਣਾ ਗੁਰਮਤਿ ਬਾਰੇ ਸਵਾਲ ਪੁੱਛਣਾ ਬਹੁਤ ਜਰੂਰੀ ਹੈ। ਨੀਚੇ ਕੁੱਝ ਸਵਾਲ ਹਨ, ਉਦਾਹਰਣ ਹਨ ਜਿਹਨਾਂ ਦੇ ਜਵਾਬ ਸਾਨੂੰ ਲੱਬਣੇ ਹਨ।

  1. ਸਿੱਖੀ ਦਾ ਵਿਸ਼ਾ ਕੀ ਹੈ ? ਗੁਰਸਿੱਖ ਦਾ ਅਸਲ ਕਾਰਣ ਸੰਸਾਰ ਵਿੱਚ ਜਨਮ ਲੈਣ ਦਾ ਕੀ ਹੈ?
  2. ਗੁਰਬਾਣੀ ਕਿਉਂ ਸੰਸਾਰ ਨੂੰ ਸੁਪਨਾ , ਤਮਾਸ਼ਾ ਕਹਿੰਦੀ ਹੈ, ਜਗ ਰਚਨਾ ਸਭ ਝੂਠ ਹੈ ਕਿਉਂ ਕਹਿੰਦੀ ਹੈ ?
    ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ || ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ || ( ਪੰਨਾ 1429)

ਇਹ ਸਵਾਲ ਵੀ ਗੁਰਬਾਣੀ ਵਿੱਚ ਹਨ ਅਤੇ ਜਵਾਬ ਵੀ ਗੁਰਬਾਣੀ ਵਿੱਚ ਹਨ, ਜੇਕਰ ਇਹ ਪੜ੍ਹ ਕੇ ਵੀ ਸਾਡੇ ਅੰਦਰ ਸਵਾਲ ਨਹੀ ਉੱਠਿਆ , ਕਿ ਅਸੀਂ ਤਾਂ ਇਹ ਸਭ ਸੱਚ ਮੰਨ ਰਹੇ ਆਂ, ਗੁਰਬਾਣੀ ਕਿਉਂ ਸੁਪਨਾ ਅਤੇ ਝੂਠ ਕਹਿ ਰਹੀ ਹੈ, ਤਾਂ ਮਤਲਬ ਅਸੀਂ ਸੁੱਤੇ ਪਏ ਪੜ੍ਹੀ ਜਾਨੇਂ ਆ, ਜਾਂ ਫਿਰ ਇਮਾਨਦਾਰੀ ਨਹੀ ਸਾਡੇ ਵਿੱਚ,,,,,

  1. ਗੁਰਬਾਣੀ ਕਹਿੰਦੀ ਹੈ ਆਤਮ ਖੋਜ ਕੀਤੇ ਬਿਨਾਂ ਭਰਮ ਨਹੀ ਦੂਰ ਹੋਣਾ,, ਭਰਮ ਕੀ ਹੈ ? ਕੀ ਅਸੀਂ ਆਪਣੇ ਗਿਆਨੀ ਪਰਚਾਰਕਾਂ ਕੋਲੋ ਪੁੱਛਿਆ ਕਦੇ ਕਿ ਸਾਨੂੰ ਗੁਰਬਾਣੀ ਵਿੱਚੋਂ 5-7 ਪ੍ਰਮਾਣ ਦੇਕੇ ਦੱਸੋ ਭਰਮ ਕੀ ਹੈ?

ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥
( ਪੰਨਾ 684)

4.ਗੁਰਬਾਣੀ ਕਹਿੰਦੀ ਹੈ ਕੱਲੇ ਪੜ੍ਹਨ ਨਾਲ ਨਹੀ ਕੋਈ ਲਾਭ , ਪੜ੍ਹ ਕੇ ਖੋਜ ਕੇ ਬੁੱਝਣਾ ਹੈ, ਜੋ ਤੱਤ ਹੈ ਇਸ ਵਿੱਚ,,, ਫਿਰ ਤਾਂ ਗਿਣਤੀ ਕਰਕੇ ਕੀਤੇ ਪਾਠਾਂ ਦਾ ਵੀ ਲਾਭ ਨਹੀ,, ਗੁਰਬਾਣੀ ਕਹਿ ਰਹੀ ਹੈ ਦੇਖੋ ਅੱਗੇ ਪ੍ਰਮਾਣ ,,,

ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ ॥ ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ ॥ ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥
(ਪੰਨਾ 148)
ਗੁਰਬਾਣੀ ਕਹਿੰਦੀ ਇਹਨਾ ਅੱਖਰਾਂ ਵਿੱਚੋਂ ਖੋਜ ਕੇ ਬੁੱਝਣਾ ਹੈ,,,,,

ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ ॥
( ਪੰਨਾ 432)

ਇਹ ਜੋ ਸਵਾਲ ਹਨ , ਜਿੱਥੇ ਵੀ ਕਥਾਵਾਚਕ ਕਥਾ ਕਰਦੇ ਹਨ , ਉੱਥੇ ਆਪਣੀ ਮਰਜੀ ਦੀ ਕਥਾ ਕਰਨੀ ਛੱਡ ਕੇ ਸੰਗਤ ਨੂੰ ਇਹਨਾ ਸਵਾਲਾਂ ਦੇ ਜਵਾਬ ਦੇਣ ਪਰਚਾਰਕ ਅਤੇ ਗਿਆਨੀ,, ਅਤੇ ਸੰਗਤ ਵੀ ਇਹ ਸਵਾਲ ਕਰੇ, ਇਸ ਤਰਾਂ ਵਿਚਾਰਾਂ ਨਾਲ ਗਿਆਨ ਵਧੇਗਾ। ਹੋਰ ਮੱਤਾਂ ਦੇ ਪਰਚਾਰਕ ਵੀ ਅੱਜ ਕੱਲ ਇਸੇ ਤਰਾਂ ਪਰਚਾਰ ਕਰ ਰਹੇ ਹਨ, ਸੰਗਤ ਵਿੱਚ ਮਾਈਕ ਦੇ ਦਿੰਦੇ ਹਨ, ਸੰਗਤ ਸਵਾਲ ਕਰਦੀ ਹੈ ਪਰਚਾਰਕਾਂ ਨੂੰ ।

  1. ਗੁਰਬਾਣੀ ਨੇ ਸਾਨੂ ਗਿਆਨ ਮਾਰਗ ਦੱਸਿਆ ਹੈ, ਗੁਰਬਾਣੀ ਵਿੱਚ ਬ੍ਰਹਮਗਿਆਨ ਹੈ,, ਗੁਰਸਿੱਖ ਤਾਂ ਉਹੀ ਹੈ ਜੋ ਗਿਆਨ ਲੈ ਰਿਹਾ ਹੈ, ਗੁਰ ਕੀ ਮਤਿ ਲੈ ਰਿਹਾ ਹੈ, ਜੇਕਰ ਮੱਥਾ ਟੇਕਣ ਤੱਕ ਸੀਮਿਤ ਹੈ , ਅਤੇ ਗੁਰੂ ਤੋਂ ਗਿਆਨ ਨਹੀ ਲੈ ਰਿਹਾ, ਫਿਰ ਪਾਸ ਵੀ ਨਹੀ ਹੁੰਦਾ,,, ਕਿਸੇ ਸਕੂਲ ਦਾ student, ਕੱਲੀ ਵਰਦੀ ਪਾਈ ਫਿਰੇ ਅਤੇ ਪੜ੍ਹਾਈ ਕਰੇ ਨਾਂ, ਉਹ ਫੇਲ ਵੀ ਹੋਵੇਗਾ ਅਤੇ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੈ।
  2. ਜੇਕਰ ਸੱਚੇ ਗੁਰਸਿੱਖ ਹਾਂ ਅਸੀਂ ਫਿਰ ਸਾਨੂੰ ਪਤਾ ਹੋਣਾ ਚਾਹੀਦਾ ਜੋ ਸਾਨੂੰ ਸਾਡਾ ਟਾਰਗੇਟ ਗੁਰਬਾਣੀ ਦੱਸਦੀ ਹੈ , ਉਹ ਹੈ ਪਰਮਤੱਤ ਦੀ ਪ੍ਰਾਪਤੀ । ਜੇ ਅਸੀਂ ਇਮਾਨਦਾਰ ਹਾਂ , ਤਾਂ ਸਾਡੇ ਅੰਦਰ ਸਵਾਲ ਪੈਦਾ ਹੋਣਗੇ, ਕਿ ਜੋ ਗੁਰਬਾਣੀ ਕਹਿ ਰਹੀ ਹੈ ਸੱਚ ਹੈ, ਲੇਕਿਨ ਸਾਨੂੰ ਇਹ ਪਤਾ ਨਹੀ, ਅਤੇ ਫਿਰ ਉਸ ਇਮਾਨਦਾਰੀ ਵਿੱਚੋਂ ਇਹਨਾ ਸਭ ਸਵਾਲਾਂ ਦੇ ਉੱਤਰ ਖੋਜਣ ਦੀ ਭੁੱਖ ਪੈਦਾ ਹੋਵੇਗੀ, ਇਸ ਗਿਆਨ ਦੀ ਭੁੱਖ ਪੈਦਾ ਹੋਵੇਗੀ,,,
    ਜਿਹਨੂੰ ਭੁੱਖ ਨਹੀ ਲਗਦੀ ਉਹ ਅਭਾਗਾ ਹੈ, ਸਾਡੇ ਬਾਹਰਲੇ ਸ਼ਰੀਰ ਨੂੰ ਜੇਕਰ ਰੋਟੀ ਦੀ ਭੁੱਖ ਨਾਂ ਲੱਗੇ ਤਾਂ ਡਾਕਟਰ ਤੋਂ ਭੁੱਖ ਦੀ ਦਵਾਈ ਲੈਣ ਜਾਂਦੇ ਹਾਂ । ਇਸ ਆਤਮਾ ਦੇ ਖਾਣ ਵਾਲੇ ਗਿਆਨ ਰੂਪੀ ਭੋਜਨ ਦੀ ਭੁੱਖ ਬਾਰੇ ਵੀ ਸਾਨੂੰ ਆਪਣੇ ਅੰਦਰ ਦੇਖਣਾ ਚਾਹੀਦਾ ।

ਇਸ ਆਤਮ ਗਿਆਨ ਦੀ ਭੁੱਖ ਲੱਗਣ ਤੇ ਹੀ ਮਨ ਰਾਗੀ ਤੋਂ ਬੈਰਾਗੀ ਹੁੰਦਾ ਹੈ, ਉਦਾਸ ਹੁੰਦਾ ਹੈ ਸੰਸਾਰ ਤੋ, ਅਤੇ ਅੱਗੇ ਜਾਕੇ ਬੈਰਾਗੀ ਤੋਂ ਅਨੁਰਾਗੀ ਹੁੰਦਾ ਹੈ,,,,ਇੱਥੋਂ ਅਸਲ ਸਫਰ ਸ਼ੁਰੂ ਹੁੰਦਾ ਹੈ ਗੁਰਸਿਖ ਦਾ,, ਜੇਕਰ ਇਹਦੇ ਬਾਰੇ ਨਹੀ ਵਿਚਾਰ ਰਹੇ ਅਸੀਂ ਤਾਂ ਗੁਰਮਤਿ ਮਾਰਗ ਉੱਤੇ ਸਫਰ ਸ਼ੁਰੂ ਹੀ ਨਹੀ ਕੀਤਾ ।

Resize text